ਪੰਜਾਬੀ ਅਧਿਆਤਮਕ ਵਾਰਾਂ

ਅਧਿਆਤਮਕ ਵਾਰਾਂ ੳੁਹਨਾ ਨੂੰ ਕਿਹਾ ਜਾ ਸਕਦਾ ਹੈ । ਜਿਸ ਵਿਚ ਆਤਮਾ ਤੇ ਪਰਮਾਤਮਾ ਦੇ ਸਬੰਧਾਂ ਦਾ ਵਰਨਣ ਹੋਵੇ। ਪੰਜਾਬੀ ਵ

ਵਾਰ ਸ਼ਬਦ ਬਾਰੇ ਵੱਖ-ਵੱਖ ਕਵੀਆਂ ਨੇ ਵੱਖ-ਵੱਖ ਅਨੁਮਾਨ ਲਗਾਏ ਹਨ। ਪਰ ਪੰਜਾਬੀ ਸਾਹਿਤ ਵਿੱਚ ਵਾਰ ਦਾ ਜਨਮ ਕਿਵੇਂ ਹੋਇਆ ਇਸ ਬਾਰੇ ਨਿਸ਼ਚਿਤ ਨਹੀਂ ਕਿਹਾ ਜਾ ਸਕਦਾ। “ਹੋਰ ਅਨੇਕਾਂ ਪੰਜਾਬੀ ਸ਼ਬਦਾਂ ਵਾਂਗ ਲਫ਼ਜ਼ ‘ਵਾਰ` ਵੀ ਸੰਸਕ੍ਰਿਤ ਬੋਲੀ ਵਿਚੋਂ ਆਪਣੇ ਅਸਲੀ ਰੂਪ ਵਿੱਚ ਹੀ ਪੰਜਾਬੀ ਬੋਲੀ ਵਿੱਚ ਟਿਕਿਆ ਆ ਰਿਹਾ ਹੈ।”[1]

ਵਾਰ ਸੋਧੋ

ਪੰਜਾਬੀ ਵਿੱਚ ਵਾਰ ਉਸ ਕਵਿਤਾ ਨੂੰ ਅਖੀਦਾ ਜਿਸ ਵਿੱਚ ਕਿਸੇ ਸੂਰਮੇ ਦਾ ਰਣ-ਭੂਮੀ ਆਦਿਕ ਵਿੱਚ ਦਿਖਾਏ ਸੂਰਮਤਾ ਦੇ ਕਿਸੇ ਕਰਤੱਬ ਦਾ ਜ਼ਿਕਰ ਹੁੰਦਾ ਹੈ। ਅਸਲ ਵਿੱਚ “ਵਾਰ ਪਾਉੜੀ ਛੰਦ ਵਿੱਚ ਲਿਖੀ ਗਈ ਵਾਰਤਾ ਹੁੰਦੀ ਹੈ। ਜਿਸ ਵਿੱਚ ਯੁੱਧ ਦੇ ਵਰਣਨ ਤੋਂ ਇਲਾਵਾ ਨਾਇਕ ਦਾ ਜਸ ਤੇ ਵਡਿਆਈ ਦੱਸ ਕੇ ਲੋਕਾਂ ਨੂੰ ਉਤਸਾਹਿਤ ਕੀਤਾ ਗਿਆ ਹੈ। ਰਚਨਾ ਬੀਰ-ਰਸੀ ਹੋਣ ਦੇ ਨਾਲ-ਨਾਲ ਲੈ ਆਤਮਕ/ਗੀਤਆਤਮਕ ਢੰਗ ਨਾਲ ਗਾਈ ਜਾਣ ਵਾਲੀ ਹੁੰਦੀ ਹੈ।”[2]

ਇਤਿਹਾਸਕ ਪਿਛੋਕੜ ਸੋਧੋ

ਪੰਜਾਬ ਦੇਸ਼ ਜਿੰਨਾ ਹੀ ਪੁਰਾਣਾ ਪੰਜਾਬੀ ਵਾਰ ਦਾ ਇਤਿਹਾਸ ਹੈ। ਪੰਜਾਬ ਸਰਹੱਦੀ ਸੂਬਾ ਰਿਹਾ। ਹਮਲਾਵਾਰਾਂ ਨੂੰ ਮੂੰਹ ਤੋੜ ਜਵਾਬ ਦੇਣ ਤੇ ਦੇਸ ਖਾਤਰ ਮਰਨ ਵਾਲਿਆਂ ਦੀ ਮਹਿਮਾ ਸਮੇਂ ਵਾਰਾਂ ਗਾਈਆਂ। ਯਕੀਨਨ “ਪੂਰਬ ਕਾਲ ਵਿੱਚ ਵਾਰਾਂ ਲਿਖੀਆਂ ਗਈਆਂ ਹੋਣਗੀਆ ਪਰ ਇਸ ਕਾਲ ਦੇ ਕਿੱਸਿਆ ਵਾਂਗ ਵਾਰਾਂ ਵੀ ਸਮੇਂ ਦੀ ਬੁੱਕਲ ਵਿੱਚ ਗੁਆਚ ਗਈਆ।”[3] ਪਰ ਉਸ ਸਮੇਂ ਦੇ ਅਸ਼ਾਂਤ ਮਾਹੌਲ ਕਾਰਨ ਸਾਡੇ ਤੱਕ ਨਾ ਪੁੱਜੀਆਂ। ਵਾਰਾਂ ਦੋ ਪ੍ਰਕਾਰ ਦੀ ਮਿਲਦੀਆਂ ਹਨ (1) ਲੋਕ ਵਾਰਾਂ ਤੇ ਅਧਿਆਤਮਕ ਵਾਰਾਂ। ਲੋਕ ਵਾਰਾਂ ਵਿੱਚ ਕੁੱਲ 9 ਵਾਰਾਂ ਹਨ ਜਿੰਨ੍ਹਾਂ ਵਿਚੋਂ 3 ਨਾਨਕ ਕਾਲ ਦੇ ਸਮੇਂ ਵਿੱਚ ਆਉਂਦੀਆਂ ਹਨ।

ਅਧਿਆਤਮਕ ਵਾਰਾਂ ਸੋਧੋ

ਅਧਿਆਤਮਕ ਵਾਰਾਂ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੀ ਵਾਰ ‘ਆਸਾ ਦੀ ਵਾਰ` ਤੋਂ ਹੋਇਆ। ਇੰਨਾ ਦਾ ਸਮਾਂ 15 ਵੀਂ ਸਦੀ ਦਾ ਅੰਤ 16 ਵੀ ਸਦੀ ਦਾ ਆਰੰਭ ਕਿਹਾ ਜਾ ਸਕਦਾ ਹੈ। ਗੁਰਮੁਖ ਤੇ ਮਨਮੁਖ ਦੇ ਸਮਾਜਿਕ ਅਤੇ ਨੈਤਿਕ ਉਸਾਰ ਵਿਚਲਾ ਪਰਸਪਰ ਸੰਬੰਧ ਇੰਨ੍ਹਾਂ ਵਾਰਾਂ ਦੇ ਕੇਂਦਰ ਬਿੰਦੂ ਹੈ। ਮਨੁੱਖ ਜਦੋਂ ਵਿਨਾਸ ਵੱਲ ਜਾਣ ਦਾ ਕੁਰਾਹਾ ਅਖਤਿਆਰ ਕਰਦਾ ਹੈ ਤਾਂ ਇਸ ਰੁਝਾਨ ਦੇ ਖੰਡਨ ਲਈ ਮਹਾਂ ਪੁਰਸ਼ਾਂ ਵੱਲੋਂ ਅਧਿਆਤਮਕ ਵਾਰਾਂ ਦੀ ਰਚਨਾ ਕੀਤੀ ਗਈ। “ਪੰਜਾਬੀ ਵਿੱਚ ਵਾਰ ਕਾਵਿ-ਵਿਧਾ ਗੁਰੂ ਸਾਹਿਬਾਨਾਂ ਨੇ ਹੋਂਦ ਵਿੱਚ ਲਿਆਂਦੀ। ਉਹਨਾਂ ਦੁਆਰਾ ਰਚਿਤ 22 ਅਧਿਆਤਮਕ ਵਾਰਾਂ ਗੁਰੂ ਗ੍ਰੰਥ ਵਿੱਚ ਸੰਕਲਿਤ ਹਨ।”[4] ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵਾਰਾਂ ਨੂੰ ਹੇਠ ਲਿਖੀ ਸ਼ਾਰਣੀ ਅਨੁਸਾਰ ਸਮਝਿਆ ਜਾ ਸਕਦਾ ਹੈ। ਜਿਵੇਂ:- “ਕਰਤਾ ਵਾਰ ਦਾ ਨਾਮ ਰਾਗ ਪਾਉੜੀਆਂ ਸ਼ਲੋਕ ਧੁਨੀਆਂ

  1. ਸ੍ਰੀ ਗੁਰੂ ਨਾਨਕ ਦੇਵ ਜੀ ਮਲਾਰ ਦੀ ਵਾਰ ਮਲਾਰ ਰਾਗ 28 58 ਰਾਣੈ ਕੈਲਾਸ ਤਥਾ ਮਾਲਦੇ ਕੀ ਧੁਨੀ
  2. ਮਾਝ ਦੀ ਵਾਰ ਮਾਝ ਰਾਗ 27 63 ਮੁਲਕ ਮਰੀਦ ਤਥਾ ਚੰਦ੍ਰਹੜਾ ਸੋਹੀਆ
  3. ਆਸਾ ਦੀ ਵਾਰ ਆਸਾ ਰਾਗ 24 64 ਟੁੰਡੇ ਅਸਰਜੇ ਕੀ ਧੁਨੀ ਗਾਵਣੀ।
  4. ਸ੍ਰੀ ਗੁਰੂ ਅਮਰਦਾਸ ਜੀ ਗੂਜਰੀ ਕੀ ਵਾਰ ਗੂਜਰੀ ਰਾਗ 22 44 ਸਿਕੰਦਰ ਇਬਰਾਹਿਮ ਦੀ ਵਾਰ ਧੁਨੀ ਗਾਵਣੀ
  5. ਸੂਹੀ ਕੀ ਵਾਰ ਸੂਹੀ ਰਾਗ 20 47 ¿
  6. ਰਾਮਕਲੀ ਕੀ ਵਾਰ ਰਾਮਕਲੀ ਰਾਗ 21 52 ਜੋਧੇ ਪੂਰਬਈ ਕੀ ਧੁਨੀ ਗਾਵਣੀ
  7. ਮਾਰੂ ਕੀ ਵਾਰ ਮਾਰੂ ਰਾਗ 22 47 ¿
  8. ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਰਾਗ ਕੀ ਵਾਰ ਸ੍ਰੀ ਰਾਗ 21 42 ¿
  9. ਗਾਉੜੀ ਕੀ ਵਾਰ ਗਾਉੜੀ ਰਾਗ 33 68 ¿
  10. ਬਿਹਾ ਗੜੇ ਕੀ ਵਾਰ ਬਿਹਾਗੜੇ ਰਾਗ 21 43 ¿
  11. ਵਹਡੰਸ ਕੀ ਵਾਰ ਵਹਡੰਸ ਰਾਗ 21 43 ਲਾਲਾ ਬਹਿਲੀਮਾਂ ਕੀ ਧੁਨੀ ਗਾਵਣੀ
  12. ਸੋਰਠ ਕੀ ਵਾਰ ਸੋਰਠ ਰਾਗ 29 58 ¿
  13. ਬਿਲਾਵਲ ਕੀ ਵਾਰ ਬਿਲਾਵਲ ਰਾਗ 13 27 ¿
  14. ਸਾਰੰਗ ਕੀ ਵਾਰ ਸਾਰੰਗ ਰਾਗ 36 74 ਰਾਇ ਮਹਮੇ ਹਸਨੇ ਕੀ ਧੁਨੀ ਗਾਵਣੀ
  15. ਕਾਨੜੇ ਕੀ ਵਾਰ ਕਾਨੜੇ ਰਾਗ 15 30 ਮੂਸੇ ਕੀ ਵਾਰ ਧੁਨੀ ਗਾਵਣੀ
  16. ਸ੍ਰੀ ਗੁਰੂ ਅਰਜਨ ਦੇਵ ਜੀ ਗਾਉੜੀ ਕੀ ਵਾਰ ਗਾਉੜੀ ਰਾਗ 21 42 ਰਾਇ ਕਮਾਲ ਮੌਜ ਦੀ ਕੀ ਵਾਰ ਦੀ ਧੁਨੀ
  17. ਗੂਜਰੀ ਕੀ ਵਾਰ ਗੂਜਰੀ ਰਾਗ 21 42 ¿
  18. ਜੈਤਸਰੀ ਕੀ ਵਾਰ ਜੈਤਸਰੀ ਰਾਗ 20 40 ¿
  19. ਰਾਮਕਲੀ ਕੀ ਵਾਰ ਰਾਮਕਲੀ ਰਾਗ 22 44 ¿
  20. ਮਾਰੂ ਕੀ ਵਾਰ ਮਾਰੂ ਰਾਗ 23 69 ¿
  21. ਬਸੰਤ ਕੀ ਵਾਰ ਬਸੰਤ ਰਾਗ 03 ¿ ¿
  22. ਸੱਤੇ ਬਲਵੰਡ ਕੀ ਵਾਰ ਰਾਮਕਲੀ ਦੀ ਵਾਰ ਰਾਮਕਲੀ ਰਾਗ 08 ¿ ¿
  23. ਰਾਇ ਬਲਵੰਡਿ
  24. ਤਥਾ ਸੱਤਾ ”[5]

ਅਧਿਆਤਮਕ ਵਾਰਾਂ ਦਾ ਵਿਸ਼ਾ ਸੋਧੋ

ਅਧਿਆਤਮਕ ਵਾਰਾਂ ਵਿੱਚ ਵਿਸ਼ਾ ਕੇਂਦਰ ਵਿੱਚ ਪ੍ਰਮਾਤਮਾ ਨੂੰ ਲੈਂਦਾ ਹੈ। ਗੁਰੂ ਨਾਨਕ ਕਾਲ ਵਿੱਚ ਵਾਰ ਅਤਿਅੰਤ ਲੋਕ ਪ੍ਰਿਅ ਕਾਵਿ ਪ੍ਰੰਪਰਾ ਸੀ। ਅਧਿਆਤਮਕ ਵਾਰਾਂ ਵਿਚਲਾ ਮਹਾਂ ਨਾਇਕ ਪ੍ਰਮਾਤਮਾ ਹੈ। ਵਾਰਾਂ ਵਿੱਚ ਉਸ ਦੀ ਉਸਤਿਤ ਅਨੇਕਾਂ ਢੰਗਾਂ ਨਾਲ ਕੀਤੀ ਗਈ ਹੈ। ਉਸ ਸਮੇਂ ਵਾਰਾਂ ਨੂੰ ਢਾਡੀਆ/ਮਰਾਸੀਆਂ ਦੁਆਰਾ ਗਾਇਆ ਜਾਂਦਾ ਸੀ। ਇਨ੍ਹਾਂ ਵਿੱਚ ਟੱਕਰ ਨੇਕੀ ਤੇ ਵਦੀ ਦੀ ਹੰੁਦੀ ਹੈ। ਮਨੁੱਖੀ ਆਤਮਾ ਨੂੰ ਪਰਮ ਆਤਮਾ ਨਾਲ ਮੇਲਣ ਲਈ ਆਪਣੇ ਅੰਦਰਲੀ ਕਾਮ, ਕੋ੍ਰਧ, ਲੋਭ, ਮੋਹ, ਹੰਕਾਰ ਆਦਿ ਰੁਚੀਆਂ ਨਾਲ ਯੁੱਧ ਕਰਨਾ ਪੈਂਦਾ ਹੈ। ਅੰਤ ਜਿੱਤ ਨੇਕੀ ਦੀ ਹੰੁਦੀ ਹੈ। ਇਨ੍ਹਾਂ ਵਾਰਾਂ ਵਿੱਚ ਜੀਵਨ ਸੰਬੰਧੀ ਅਨੇਕਾਂ ਸਿੱਖਿਆਵਾਂ ਪੇਸ਼ ਹੁੰਦੀਆਂ ਹਨ। ਅਧਿਆਤਮਕ ਵਾਰਾਂ ਨੂੰ ਪੂਰਬ ਨਾਨਕ ਕਾਲ ਵਿੱਚ ਪ੍ਰਚਲਿਤ ਲੋਕ ਵਾਰਾਂ ਦੀਆਂ ਧੁਨਾਂ `ਤੇ ਗਾਇਆ ਜਾਂਦਾ ਹੈ। ਪਹਿਲਾ ਪਹਿਲ ਅਧਿਆਤਮਕ ਵਾਰਾਂ ਸਲੋਕਾ ਦੇ ਆਧਾਰਿਤ ਨਹੀਂ ਸਨ ਜਿਵੇਂ ‘ਆਸਾ ਦੀ ਵਾਰ` ਤੋਂ ਸੁਭਾਵਿਕ ਪਤਾ ਲੱਗ ਜਾਂਦਾ ਸੀ। “ਆਦਿ ਗ੍ਰੰਥ ਦੀ ਬੀੜ ਬੰਨਣ ਸਮੇਂ ਗੁਰੂ ਅਰਜਨ ਦੇਵ ਜੀ ਨੇ ਇਸ ਦੇ ਪੁਰਾਤਨ ਰੂਪ ਨੂੰ ਬਦਲ ਕੇ ਇਸ ਵਿੱਚ ਸ਼ਲੋਕ ਸ਼ਾਮਿਲ ਕੀਤੇ।”[6] ਉੱਪਰੋਕਤ ਦੱਸੇ ਅਨੁਸਾਰ ਕਿ ਅਧਿਆਤਮਕ ਵਾਰਾਂ ਵਿੱਚ ਅਨੇਕਾਂ ਸਿੱਖਿਆਵਾਂ ਜੀਵਨ ਸੰਬੰਧੀ ਹਨ, ਦੀ ਉਦਾਹਰਨ ‘ਆਸਾ ਦੀ ਵਾਰ` ਵਿਚੋਂ ਦੇਖ ਸਕਦੇ ਹਾਂ। “ੳਥੈ ਸਚੋ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜ ਮਾਲਿਆ॥ ਖਾਓ ਨਾ ਪਾਇ ਅਨਿ ਕੂੜਿਆਰ ਮੁਹ ਕਾਲੈ ਦੋਜ਼ਿਕ ਚਾਲਿਆ॥”[7] ਗੁਰੂ ਸਾਹਿਬਾਨਾਂ ਦੀਆਂ ਵਾਰਾਂ ਤੋਂ ਇਲਾਵਾ ਭਾਈ ਗੁਰਦਾਸ ਦੀਆਂ ਵਾਰਾਾਂ ਵੀ ਅਧਿਆਤਮਕ ਵਾਰਾਂ ਹਨ। ਪਰ ਇਨ੍ਹਾਂ ਦੀਆਂ ਵਾਰਾਂ ਗੁਰੂ ਗ੍ਰੰਥ ਵਿੱਚ ਦਰਜ ਨਹੀਂ ਹਨ। ਪਰ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਅਧਿਆਤਮਕ ਵਾਰਾਂ ਦੀ ਕੂੰਜੀ ਕਿਹਾ ਜਾਂਦਾ ਹੈ। “ਭਾਈ ਗੁਰਦਾਸ ਦੁਆਰਾ ਰਚੀਆ ਗਈਆਂ 39 ਵਾਰਾਂ ਦੀ ਬੋਲੀ ਸ਼ੁੱਧ ਪੰਜਾਬੀ ਹੈ, ਜਿਹੜੀ ਸਾਡੀ ਅੱਜ ਦੀ ਭਾਸ਼ਾ ਦੇ ਬਹੁਤ ਨੇੜੇ ਹੈ।”[8] ਗੁਰੂ ਸਾਹਿਬਾਨਾਂ ਦੀਆਂ ਵਾਰਾਂ ਪੜ੍ਹਨ ਤੋਂ ਪਹਿਲਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹਨਾ ਜ਼ਰੂਰੀ ਹੈ। ਕਿਉਂਕਿ ਇਨ੍ਹਾਂ ਦੀਆਂ ਵਾਰਾਂ ਦਾ ਵਿਸ਼ਾ ਗੁਰਬਾਣੀ ਨਾਲ ਸੰਬੰਧਿਤ ਹੈ। ਤੇ ਭਾਈ ਗੁਰਦਾਸ ਦੀਆਂ ਵਾਰਾਂ ਵਧੇਰੇ ਸੌਖੀਆਂ ਸਮਝ ਵਿੱਚ ਆ ਜਾਂਦੀਆਂ ਹਨ। ਕਈ ਵਿਦਵਾਨਾਂ ਨੇ ਇਨ੍ਹਾਂ ਦੀਆਂ ਵਾਰਾਂ 40 ਮੰਨੀਆਂ ਹਨ। ਕਿਹਾ ਜਾਂਦਾ 40 ਵੀ ਵਾਰ ਇਨ੍ਹਾਂ ਦੀ ਪ੍ਰਮਾਣਿਤ ਵਾਰ ਹੈ। ਭਾਈ ਗੁਰਦਾਸ ਤੋਂ ਬਾਅਦ ਅਧਿਆਤਮਕ ਵਾਰਾਂ ਘੱਟ ਪ੍ਰਾਪਤ ਹੁੰਦੀਆਂ ਹਨ ਤੇ ਫਿਰ ਹੌਲੀ-ਹੌਲੀ ਸਮਾਂ ਬੀਤਣ ਨਾਲ ਬੀਰ ਰਸ ਤੇ ਯੁੱਧ ਦੇ ਬਿਰਤਾਂਤ ਵਾਰ ਰਚਨਾ ਦਾ ਵਸਤੂ ਬਣਨੇ ਸ਼ੁਰੂ ਹੋ ਗਏ ਸਨ। ਵਧੇਰੇ ਜਾਣਕਾਰੀ ਲਈ:-

  1. ਸਿੰਘ ਪ੍ਰੀਤ ਇੰਦਰ, ਵਾਰਾਂ ਗੁਰੂ ਰਾਮਦਾਸ: ਪੁਨਰ ਮੁਲਾਂਕਣ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ।
  2. ਸਿੰਗਲ ਧਰਮਪਾਲ (ਡਾ.), ਪੰਜਾਬੀ ਸਾਹਿਤ ਦਾ ਇਤਿਹਾਸ, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
  3. ਕੌਰ ਰਾਜਬੀਰ (ਪ੍ਰੋਰ:), ਬਾਬਰਬਾਣੀ ਤੇ ਆਲਹੁਣੀਆ: ਪਾਠ ਮੂਲਕ ਵਿਸ਼ਲੇਸ਼ਣ, ਰੂਹੀ ਪ੍ਰਕਾਸ਼ਨ।
  4. ਘੁੰਮਣ ਬਿਕਰਮ ਸਿੰਘ, ਮਾਨਵਵਾਦ ਤੇ ਪੰਜਾਬੀ ਸਾਹਿਤ ਚਿੰਤਨ, ਰੂਹੀ ਪ੍ਰਕਾਸ਼ਨ।

ਹਵਾਲੇ ਸੋਧੋ

  1. ਡਾ. ਸਾਹਿਬ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੌਥੀ ਸੱਤਵੀਂ, ਰਾਜ ਪਬਲਿਸਰਜ ਰਜਿ. ਪੰਨਾ-184
  2. ਪ੍ਰੀਤ ਇੰਦਰ ਸਿੰਘ, ਵਾਰਾਂ ਗੁਰੂ ਰਾਮਦਾਸ: ਪੁਨਰ ਮੁਲਾਂਕਣ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2011, ਪੰਨਾ-14
  3. ਪ੍ਰੋ. ਪਿਆਰਾ ਸਿੰਘ ਭੋਗਲ, ਪੰਜਾਬੀ ਸਾਹਿਤ ਦਾ ਇਤਿਹਾਸ, ਹਿਰਦੇਜੀਤ ਪ੍ਰਕਾਸ਼ਨ, 1975, ਪੰਨਾ-290
  4. ਡਾ. ਧਰਮਪਾਲ ਸਿੰਗਲਾ, ਪੰਜਾਬੀ ਸਾਹਿਤ ਦਾ ਇਤਿਹਾਸ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2006, ਪੰਨਾ-371
  5. ਡਾ. ਰਮਿੰਦਰ ਕੌਰ, ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਦਾ ਰੂਪ ਵਿਧਾਨ, ਲਿਟਰੇਚਰ ਹਾਊਸ ਅੰਮ੍ਰਿਤਸਰ, 207, ਪੰਨਾ-31
  6. ਬਿਕਰਮਣ ਸਿੰਘ ਘੁੰਮਣ, ਮਾਨਵਵਾਦ ਤੇ ਪੰਜਾਬੀ ਸਾਹਿਤ ਚਿੰਤਨ, ਰੂਹੀ ਪ੍ਰਕਾਸ਼ਨ, 1995, ਪੰਨਾ-1471
  7. ਪ੍ਰੋ. ਰਾਜਬੀਰ ਕੌਰ, ਬਾਬਰਵਾਣੀ ਅਤੇ ਅਲਾ ਹਣੀਆਂ ਪਾਠ ਮੂਲਕ ਵਿਸ਼ਲੇਸ਼ਣ, ਰੂਹੀ ਪ੍ਰਕਾਸ਼ਨ, 206, ਪੰਨਾ-19
  8. ਡਾ. ਪ੍ਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ-56