ਪੰਜਾਬੀ ਨਾਟਕ ਦਾ ਦੂਜਾ ਦੌਰ
ਪੰਜਾਬੀ ਨਾਟਕ ਦੇ ਇਤਿਹਾਸ ਵਿਚਲਾ ਇਹ ਦੂਜਾ ਦੌਰ ਪੰਜਾਬੀ ਨਾਟਕ ਦੇ ਵਿਕਾਸ ਦੇ ਬਹੁਮੁਖੀ ਪਸਾਰਾਂ ਨਾਲ ਸੰਬੰਧਿਤ ਹੈ। ਇਨ੍ਹਾਂ ਪਸਾਰਾਂ ਦੇ ਉਭਾਰ ਵਿੱਚ ਭਾਰਤ ਤੇ ਵਿਸ਼ੇਸ਼ ਕਰ ਪੰਜਾਬ ਦੇ ਇਤਿਹਾਸਕ ਪਿਛੋਕੜ ਦਾ ਵੀ ਦਖ਼ਲ ਹੈ।ਇਸੇ ਲਈ ਪਿਛਲੇ ਦੌਰ ਦੀ ਨਾਟਕਕਾਰੀ ਨੂੰ ਇਸ ਦੌਰ ਵਿੱਚ ਇੱਕ ਨਿਰੰਤਰਤਾ ਪ੍ਰਾਪਤ ਹੰੁਦੀ ਹੈ। ਜਿਸ ਵਿੱਚ ਕਾਫੀ਼ ਕੁਝ ਨਵਾਂ ਵੀ ਰਲਦਾ ਜਾਂਦਾ ਹੈ।ਨਾਲ ਹੀ ਇਤਿਹਾਸਕ ਦ੍ਰਿਸ਼ਟੀ ਤੋ 1994 ਦਾ ਵਰ੍ਹਾ ਵਿਸ਼ੇਸ਼ ਅਰਥਾਂ ਵਿੱਚ ਮਹੱਤਵ ਗ੍ਰਹਿਣ ਕਰਦਾ ਹੈ, ਜਿਹੜਾ ਇਸ ਦਾ ਆਰੰਭਲਾ ਵਰ੍ਹਾ ਹੈ।1913 ਤੋ 1947 ਤੱਕ ਦੇ ਦੂਜੇ ਦੌਰ ਵਿੱਚ ਪੰਜਾਬੀ ਨਾਟਕ ਦੀਆਂ ਦੋ ਧਰਾਵਾਂ ਸਮਾਨਾਂਤਰ ਵਹਿੰਦੀਆ ਰਹੀਆਂ ਹਨ।ਇਕ ਰਵਾਇਤੀ ਨਾਟਕ ਤੇ ਦੂਜਾ ਪੱਛਮੀ ਤਕਨੀਕ ਦਾ ਨਾਟਕ।ਇਹ ਦੌਰ ਨਵੇਂ ਸੁਪਨਿਆਂ, ਨਵੀਆਂ ਚੁਣੋਤੀਆਂ ਤੇ ਨਵੇਂ ਸੰਸਕਾਰਾਂ ਦਾ ਦੌਰ ਹੈ ਕਿਉਂਕਿ ਇਹੀ ਸਮਾਂ ਹੈ ਜਦੋਂ ਕੌਮੀ ਆਜਾਦੀ ਇਸ ਦੌਰ ਵਿੱਚ ਨਾਟਕਕਾਰੀ ਦੀ ਦ੍ਰਿਸ਼ਟੀ ਤੋ ਦੂਜੀ ਪੀੜ੍ਹੀ ਨਮੂਦਾਰ ਹੰੁਦੀ ਹੈ। ਜਿਸ ਵਿੱਚ ਸੁਰਜੀਤ ਸਿੰਘ ਸੇਠੀ,ਹਰਸਰਨ ਸਿੰਘ, ਕਪੂਰ ਸਿੰਘ ਘੁੰਮਣ, ਗੁਰਚਰਨ ਸਿੰਘ ਜਸੂਜਾ, ਅਮਰੀਕ ਸਿੰਘ, ਪਰਿਤੋਸ਼ ਗਾਰਗੀ ਆਦਿ ਨਾਟਕਕਾਰ ਸ਼ਾਮਿਲ ਹਨ। ਇਸ ਦੇ ਸਮਾਨਾਂਤਰ ਪਹਿਲੀ ਪੀੜ੍ਹੀ ਲਗਾਤਾਰ ਨਾਟ- ਰਚਨਾ ਨਾਲ ਜੁੜੀ ਰਹਿੰਦੀ ਹੈ।ਜਿਸ ਵਿੱਚ ਪੱਛਮੀ ਭਾਂਤ ਦੇ ਆਧੁਨਿਕ ਚੇਤਨਾ ਨਾਲ ਸੰਪੰਨ ਨਾਟਕਕਾਰ ਸਾਹਮਣੇ ਆਉਦੇ ਹਨ ਅਤੇ ਰਵਾਇਤੀ ਨਾਟਕ ਲਿਖਣ ਵਾਲੇ ਲੇਖਕ ਪਿੱਠਭੂਮੀ ਵਿੱਚ ਚਲੇ ਜਾਂਦੇ ਹਨ।
ਇਸ ਸਮੇਂ ਪੰਜਾਬੀ ਨਾਟਕ ਦਾ ਮੁੱਖ ਸਰੋਕਾਰ ਅਜ਼ਾਦੀ ਪ੍ਰਾਪਤੀ ਤੋਂ ਬਾਅਦ ਅਜ਼ਾਦੀ ਦੇ ਦੌਰ ਵਿਚਲੇ ਵਿਰੋਧਾਂ ਅਤੇ ਅੰਤਰ-ਵਿਰੋਧਾਂ ਨੂੰ ਉਜਾਗਰ ਕਰਨਾ ਰਿਹਾ ਹੈ। ਇਹੀ ਕਾਰਨ ਹੈ ਕਿ ਅਜ਼ਾਦੀ ਨਾਲ ਜੁੜੇ ਸੁਪਨਿਆਂ ਦੀ ਪੂਰਤੀ ਦੇ ਮਕਾਬਲੇ ਸੁਪਨਿਆਂ ਦੀ ਟੁੱਟ ਭੱਜ ਦਾ ਹਵਾਲਾ ਜਿਆਦਾ ਮਹੱਤਵਪੂਰਨ ਰਿਹਾ ਹੈ।
1965 ਵਿੱਚ ਮਹੱਤਵਪੂਰਨ ਪੰਜਾਬੀ ਨਾਟਕ ਪ੍ਰਕਾਸ਼ਿਤ ਹੋਏ।ਸੁਰਜੀਤ ਸਿੰਘ ਸੇਠੀ ਦਾ ‘ਕਿੰਗ ਮਿਰਜ਼ਾ ਤੇ ਸਪੇਰਾ` (1965) ਅਤੇ ਹਰਸਰਨ ਸਿੰਘ ਦਾ ‘ਉਦਾਸ ਲੋਕ`(1965) ਇਹ ਦੋਵੇ ਰਚਨਾਵਾਂ ਸੁਤੰਤਰਤਾ ਤੋਂ ਬਾਅਦ ਰਚੇ ਵਰਗ ਚੇਤਨਾ ਵਾਲੇ ਨਾਟਕਾਂ ਤੋਂ ਵਿਲੱਖਣ ਸੁਰ ਦੀਆਂ ਸੁਆਮੀ ਹਨ। ਕਪੂਰ ਸਿੰਘ ਘੁੰਮਣ ਦਾ ‘ਜਿੰਦਗੀ ਤੋਂ ਦੂਰ(1960) ਵੀ ਇਸੇ ਨਿਰਾਸ਼ਾ ਨੂੰ ਨਿਰੂਪਿਤ ਕਰਦਾ ਹੈ। ਘੁੰਮਣ ਦਾ ਹੀ ‘ਅਤੀਤ ਦੇ ਪਰਛਾਵੇਂ`(1967) ਇੱਕ ਸੁੰਦਰ ਨਾਟ ਥੀਏਟਰ ਸਿਰਜਦਾ ਹੈ ਪਰ ਇਹ ਨਾਟਕ ਵੀ ਮਨੁੱਖ ਦੀ ਅੰਦਰਲੀ ਟੁੱਟ ਭੱਜ ਉੱਤੇ ਹੀ ਕੇਂਦਰਿਤ ਹੈ। ਸਮਾਜਿਕਤਾ ਨਾਲ ਵੀ ਜੁੜਦੇ ਜਿਵੇਂ ‘ਸੈਲ ਪੱਥਰ`1949),ਕੇਸਰੋ (1952), ਕਣਕ ਦੀ ਬੱਲੀ (1954), ਸੁਰਜੀਤ ਸਿੰਘ ਸੇਠੀ ਰਚਿਤ ‘ਮਰਦ ਮਰਦ ਨਹੀਂ,ਤੀਵੀ ਤੀਵੀ ਨਹੀ`(1969)ਅਤੇ ਘੁੰਮਣ ਰਚਿਤ ਬੁਝਾਰਤ(1970) ਬਾਰੇ ਵੀ ਇਹੋ ਗੱਲ ਆਖੀ ਜਾ ਸਕਦੀ ਹੈ।
ਪ੍ਰਗਤੀਵਾਦੀ ਨਾਟਕ- ਮਸਲਨ ਪ੍ਰਗਤੀਵਾਦ ਲਹਿਰ ਨਾ ਕੇਵਲ ਇਪਟਾ ਦੇ ਨਾਟਕਾਂ ਦਾ ਪ੍ਰੇਰਕ ਬਣੀ ਸਗੋਂ ਪੰਜਾਬੀ ਨਾਟਕ ਦੀ ਮੁੱਖ ਧਾਰਾ ਵੀ ਇਸ ਤੋਂ ਅਛੂਤੀ ਨਹੀਂ ਰਹੀ।ਭਾਵੇਂ ਮੁੱਖ ਰੂਪ ਵਿੱਚ ਇਸ ਲਹਿਰ ਦਾ ਨਾਟਕ ਉਵੇਂ ਨਹੀਂ ਉਭਰਿਆ ਜਿਵੇਂ ਇਸ ਲਹਿਰ ਦੇ ਪ੍ਰਭਾਵ ਕਵਿਤਾ,ਕਹਾਣੀ,ਨਾਵਲ ਵਿੱਚ ਵਖੇ ਦਾ ਸਕਦੇ ਹਨ।
ਇਪਟਾ- ਇਪਟਾ ਨੇ ਪੰਜਾਬੀ ਥੀਏਟਰ ਦੀ ਉਪਰੋਕਤ ਜਕੜ ਬੰਦੀ ਨੂੰ ਤੋੜਿਆ।ਪਹਿਲੀ ਵਾਰ ਥੀਏਟਰ ਵਿਚਾਰ ਦੀ ਦ੍ਰਿਸ਼ਟੀ `ਚੋਂ ਰਾਜਸੀ ਚੇਤਨਾ ਸੰਪੰਨ ਹੋਇਆ।
ਬਾਲ ਨਾਟਕ- ਇਪਟਾ ਲਹਿਰ ਤੇ ਉਪੇਰਾ ਨਾਟ-ਰੂਪ ਦੇ ਨਾਲ ਇਸ ਦੌਰ ਵਿੱਚ ਬਾਲ ਨਾਟਕ ਦੀ ਧਾਰਾ ਵੀ ਵਿਕਸਿਤ ਹੋਈ।ਭਾਵੇਂ ਬਾਲ ਨਾਟਕਾਂ ਦਾ ਆਰੰਭ1947 ਤੋਂ ਪਹਿਲਾਂ ਹੋੋ ਚੁੱਕਾ ਸੀ ਪਰੰਤੂ ਇਹ ਆਰੰਭਕ ਪ੍ਰਕਿਰਿਠਾ ਅਜੇ ਆਪਣੇ ਮੁੱਢਲੇ ਦੌਰ ਵਿੱਚ ਹੀ ਸੀ। ਅਜ਼ਾਦੀ ਤੋਂ ਬਾਅਦ ਪੰਜਾਬੀ ਬਾਲ ਨਾਟਕ ਵਿਕਾਸ ਦੀ ਲੀਹ ਤੇ ਪੈਦਾ ਹੈ।
ਨਾਟ-ਵਿਸਤਾਰ ਰੇਡਿੳ ਨਾਟਕ ਦੇ ਰੂਪ ਵਿੱਚ ਪ੍ਰਾਪਤ ਹੈ ਭਾਵੇਂ ਕਿ ਇਹ ਨਾਟਕ ਪ੍ਰਕਾਸ਼ਿਤ ਰੂਪ ਵਿੱਚ ਸਾਡੇ ਸਾਹਮਣੇ ਨਹੀਂ ਆਉਦਾ। ਇਸ ਦੌਰ ਵਿੱਚ ਇਸ ਦੇ ਵਿਕਾਸ ਦਾ ਕਾਰਨ ਇਹ ਹੈ ਕਿ ਅਜ਼ਾਦੀ ਤੋਂ ਬਾਅਦ ਦਾ ਸਮਾਂ ਹਿੰਦੂਸਤਾਨ ਵਿੱਚ ਮਸ਼ੀਨ, ਉਦਯੋਗ ਤੇ ਤਕਨੀਕ ਦੇ ਵਿਕਾਸ ਦਾ ਸਮਾ ਸੀ।
ਵਿਸ਼ਿਸ਼ਟ ਨਾਟਕ:- ਇਸ ਪ੍ਰਕਾਰ ਵਿਸ਼ਿਸ਼ਟ ਪੰਜਾਬੀ ਨਾਟਕ ਤੇ ਲੋਕ-ਨਾਟ ਸ਼ੈਲੀਆਂ ਦਾ ਆਪਸ ਵਿੱਚ ਕੋਈ ਵਿਸ਼ੇਸ਼ ਸਬੰਧ ਨਹੀਂ ਹੈ ਕਿਉਂਕਿ ਵਿਸ਼ਿਸ਼ਟ ਪੰਜਾਬੀ ਨਾਟਕ ਪੱਛਮ ਦੀ ਯਥਾਰਥਵਾਦੀ ਸ਼ੈਲੀ ਅਧੀਨ ਜਨਮਿਆ ਅਤੇ ਵਿਕਸਿਤ ਹੋਇਆ।ਇਹਨਾਂ ਵਿੱਚੋਂ ਪ੍ਰਸਤੁਤ ਦੌਰ ਦੀਆਂ ਚਰਚਿਤ ਰਚਨਾਵਾਂ ਵਿੱਚ ਪਾਕਿਤਾਨੀ ਪੰਜਾਬੀ ਨਾਟਕ ਦਾ ਪਹਿਲਾ ਸੰਗ੍ਰਹਿ ਸੱਜਾਦ ਹੈਦਰ ਦਾ ‘ਹਵਾ ਦੇ ਹਉਕੇ`(1957) ਮੰਨਿਆ ਜਾਂਦਾ ਹੈ।ਇਸ ਤੋ ਇਲਾਵਾ ਅਕਰਮ ਬਣ ਦਾ ‘ਸਜਾਵਲ`(1970), ਸ਼ੂਫੀ ਤਬੱਸਸ ਦੇ ‘ਦੋ ਨਾਟਕ`(1964), ਆਗਾ ਅਸ਼ਰਫ ਰਚਿਤ ‘ਨਿੰਮਾ ਨਿੰਮਾ ਦੀਵਾ ਬਲੇ`(1963),ਸਜਾਦ ਹੈਦਰ ਦਾ ਸੂਰਜਮੁਖੀ`(1970), ਅਸ਼ਫਾਕ ਅਹਿਮਦ ਦਾ ‘ਟਾਹਲੀ ਦੇ ਥੱਲੇ`(1972),ਫਖਰ ਜਮਾਨ ਦਾ ਚਿੜੀਆ ਦਾ ਚੰਬਾ` ਆਦਿ ਨਾਟ ਰਚਨਾਵਾਂ ਇਸ ਦੌਰ ਦੀ ਪ੍ਰਤੀਨਿਧਤਾ ਕਰਦੀਆ ਹਨ।
ਇਸੇ ਪ੍ਰਕਾਰ ਪੰਜਾਬੀ ਨਾਟਕ ਦਾ ਅਗਲਾ ਪਾਸਾਰ ਪਰਵਾਸੀ ਪੰਜਾਬੀ ਨਾਟਕ ਦਾ ਹੈ। ਜਿਸਦਾ ਆਰੰਭ ਵੀ ਇਸੇ ਦੌਰ ਵਿੱਚ ਹੋਇਆ ਅਧੀਨ 1968 ਵਿੱਚ ਗਿਆਨੀ ਦਰਸ਼ਨ ਸਿੰਘ ਕ੍ਰਿਤ ਨਾਟਕ ‘ਆਤੂ ਦਾ ਵਿਆਹ` 1972 ਵਿੱਚ ਹਰਿਭਜਨ ਸਿੰਘ ਬਿਰਕ ਦਾ ‘ਜ਼ਮੀਨ` ਅਤੇ 1972 ਵਿੱਚ ਹੀ ਪੰਜਾਬ ਕਲਚਰਲ ਐਸੋਸੀਏਸ਼ਨ ਵਲੋ ਪ੍ਰਸਤੁਤ ਨਾਟਕ ‘ਤੀਜੀ ਪਾਸ` ਸਾਹਮਣੇ ਆਏ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |