ਪੰਜਾਬੀ ਨਾਰੀ
ਨਾਰੀ ਪ੍ਰਕਿਰਤੀ ਦੀ ਇੱਕ ਸੁੰਦਰ ਅਤੇ ਵਿਲੱਖਣ ਸਿਰਜਣਾ ਹੈ ਜਿਸਦੀ ਇਸ ਸ੍ਰਿਸ਼ਟੀ ਨੂੰ ਸਜਾਉਣ ਵਿੱਚ ਅਹਿਮ ਭੂਮਿਕਾ ਹੈ। ਮਨੁੱਖੀ ਜਾਤੀ ਦੇ ਦੋ ਧੁਰਿਆਂ ਵਿੱਚ ਇੱਕ ਔਰਤ ਹੈ। ਮੈਤ੍ਰਿਕ ਪਿਆਰ ਦੀ ਜੋ ਭਾਵਨਾ ਇਸਤਰੀ ਵਿੱਚ ਨਿਹਿਤ ਹੈ, ਉਹ ਮਰਦ ਵਿੱਚ ਕਿਧਰੇ ਨਹੀਂ ਮਿਲ ਸਕਦੀ। ਇਸਤਰੀ ਅਤੇ ਮਰਦ ਮਨੁੱਖ ਜਾਤੀ ਦੇ ਦੋ ਅਜਿਹੇ ਵਾਹਕ ਹਨ ਜੋ ਇੱਕ ਦੂਸਰੇ ਦੇ ਪੂਰਕ ਹਨ। ਦੋਹਾਂ ਦੇ ਸਹਿਯੋਗ ਨਾਲ ਪ੍ਰਜਨਨ ਪ੍ਰਕਿਰਿਆ ਰਾਹੀਂ ਬੱਚੇ ਪੈਦਾ ਹੁੰਦੇ ਹਨ। ਨਾਰੀ ਮਨੁੱਖ ਜਾਤੀ ਦੀ ਉਹ ਕੜੀ ਹੈ, ਜਿਸ ਬਿਨਾਂ ਮਨੁੱਖੀ ਸਮਾਜ ਦੀ ਸਿਰਜਨਾ ਅਧੂਰੀ ਹੈ। ਨਾਰੀ ਦਾ ਅਸਤੀਫਾ ਸਦੈਵ ਸਿਰਜਣਾ ਦਾ ਕੇਂਦਰ ਬਿੰਦੂ ਰਿਹਾ ਹੈ। ਨਰ ਅਤੇ ਨਾਰੀ ਦਾ ਸਮਾਜ ਵਿੱਚ ਮਹੱਤਵਪੂਰਨ ਸਥਾਨ ਹੈ। ਇਹ ਦੋਵੇਂ ਇੱਕ ਹੀ ਮੂਲ ਤੱਤ ਦੇ ਦੋ ਰੂਪ ਹਨ। ਦੋਵਾਂ ਦੀ ਇੱਕ ਦੂਸਰੇ ਤੋਂ ਬਿਨਾਂ ਕੋਈ ਹੋਂਦ ਨਹੀਂ ਹੈ, ਭਾਵ ਨਾਲ ਹੈ, ਤਾਂ ਨਾਰੀ ਹੈ,ਅਤੇ ਨਾਰੀ ਹੈ ਤਾਂ ਨਰ ਹੈ। ਇਨ੍ਹਾਂ ਦੋਵਾਂ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਦੋਵਾਂ ਦਾ ਆਪਸੀ ਜਿਨਸੀ ਮਿਲਾਪ ਹੀ ਸਮਾਜ ਦਾ ਆਧਾਰ ਹੈ।ਜਿੱਥੇ ਕੁਦਰਤ ਨੇ ਨਰ ਨੂੰ ਵੀਰਜ ਪ੍ਰਦਾਨ ਕੀਤਾ ਉੱਥੇ ਨਾਰੀ ਨੂੰ ਕੁੱਖ ਪ੍ਰਦਾਨ ਕੀਤੀ ਹੈ।
ਨਾਰੀ ਦੇ ਅਰਥਾਂ ਅਤੇ ਵੱਖ ਵੱਖ ਨਾਵਾਂ ਨੂੰ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਦੀ ਉੱਤਪਤੀ ਕਿਸ ਤਰ੍ਹਾਂ ਹੋਈ ?[1]
ਇੱਕ ਵਿਚਾਰ ਦੇ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਪਰਮਾਤਮਾ ਆਤਮ ਵੀਨ ਸੀ। ਉਹ ਏਕਾਕਾਰ ਹੋਣ ਕਾਰਨ ਕੇਵਲ ਆਪਣੇ-ਆਪ ਦੇ ਰੰਗ ਵਿੱਚ ਸੀ। ਜਦ ਉਸ ਨੂੰ ਆਤਮ ਪ੍ਰੇਮ ਨੂੰ ਵਿਸਤਰਿਤ ਕਰਨ ਤੇ ਬਾਹਰੀ ਰੰਗਾਂ ਵਿੱਚ ਅਨੁਭਵ ਕਰਨ ਦੀ ਇੱਛਾ ਹੋਈ ਤਾਂ ਉਸ ਅਭਾਵ ਨੂੰ ਮੂਰਤੀਮਾਨ ਕੀਤਾ। ਉਹ ਇੱਕ ਤੋਂ ਨਰ ਮਾਦੇ ਦੇ ਰੂਪ ਵਿੱਚ ਦੋ ਹੋਇਆ ਦੋਹਾਂ ਦੇ ਸਹਿਯੋਗ ਨਾਲ ਪ੍ਰਾਣੀ ਜਗਤ ਹੋਂਦ ਵਿੱਚ ਆਇਆ ਇੰਝ ਉਹੀ ਪਰਮਾਤਮਾ ਮਾਇਆ ਰੂਪ ਵਿੱਚ ਵਿਸਤ੍ਰਿਤ ਹੋ ਕੇ ਇੱਕ ਤੋਂ ਅਨੇਕ ਹੋਇਆ।
ਪ੍ਰਾਚੀਨ ਗ੍ਰੰਥਾਂ ਅਨੁਸਾਰ ਸ੍ਰਿਸ਼ਟੀ ਰਚਣ ਵਾਲੇ ਬੈਰਮ ਨੇ ਇੱਕ ਆਦਮ ਨੂੰ ਪੈਦਾ ਕੀਤਾ ਸੀ। ਉਹ ਵੀ ਸਵਰਗ ਵਿੱਚ ਪਹਿਲਾਂ ਬੁਰਜ ਸੀ ਉਹ ਹਮੇਸ਼ਾ ਪ੍ਰੇਸ਼ਾਨ ਅਤੇ ਉਦਾਸ ਰਹਿੰਦਾ ਸੀ। ਸਵਰਗ ਉਸ ਨੂੰ ਚੰਗਾ ਨਹੀਂ ਸੀ ਲੱਗਦਾ। ਉਸ ਨੇ ਸ੍ਰਿਸ਼ਟੀ ਰਚੇਤਾ ਨੂੰ ਆਪਣੀ ਉਦਾਸੀ ਦਾ ਕਾਰਨ ਇਕੱਲਤਾ ਦੱਸਿਆ। ਇਸ ਤਰ੍ਹਾਂ ਸ੍ਰਿਸ਼ਟੀ ਰਚੇਤਾ ਨੇ ਉਸ ਦੀ ਉਦਾਸੀ ਦੂਰ ਕਰਨ ਦੇ ਲਈ ਉਸ ਆਦਮ ਦੀ ਖੱਬੀ ਵੱਖੀ ਵਿੱਚੋਂ ਇੱਕ ਹੱਡੀ ਕੱਢ ਕੇ ਉਸ ਨੂੰ ਨਾਰੀ ਦਾ ਨਾਂ ਦਿੱਤਾ।ਜਿਸ ਨੇ ਪੁਰਸ਼ ਦੀ ਜ਼ਿੰਦਗੀ ਨੂੰ ਨਵਾਂ ਰਾਹ ਦਿੱਤਾ ਇੰਝ ਨਾਰੀ ਦੀ ਉਤਪਤੀ ਹੋਈ ਮੰਨੀ ਜਾਂਦੀ ਹੈ।
ਨਾਰੀ ਦੀ ਉਤਪਤੀ ਬਾਰੇ ਜਾਨਣ ਤੋਂ ਬਾਅਦ ਸਾਨੂੰ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਨਾਰੀ ਆਖਰ ਹੈ ਕੀ ? ਨਾਰੀ ਸ਼ਬਦ ਨੂੰ ਵੱਖ ਵੱਖ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਪ੍ਰਭਾਸ਼ਿਤ ਕੀਤਾ ਹੈ। ਨਾਰੀ ਮੂਲ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਨਰ ਦੀ ਇਸਤਰੀ/ਔਰਤ ਹੈ।
ਨਾਰੀ ਦੇ ਮੂਲ ਸ਼ਬਦ ਦੇ ਅਰਥਾਂ ਤੋਂ ਇਲਾਵਾ ਇਸ ਨੂੰ ਕਈ ਹੋਰ ਸ਼ਬਦਾਂ ਦੇ ਨਾਲ ਸੰਬੋਧਿਤ ਕਰਕੇ ਪੁਕਾਰਿਆ ਜਾਂਦਾ ਹੈ। ਜਿਵੇਂ ਨਾਰੀ ਦੇ ਬਾਹਰੀ ਰੂਪ ਨੂੰ ਅਬਲਾ, ਔਰਤ, ਇਸਤਰੀ, ਸੁੰਦਰੀ, ਕਾਮਨੀ, ਕੰਨਿਆ, ਚੰਚਲਾ, ਧਰਮ ਪਤਨੀ, ਮਹਿਲਾ, ਵਹੁਟੀ, ਵੂਮੈਨ,ਮੂੰਗਲੀਆਂ ਅਤੇ ਵਾਈਫ ਅਨੇਕਾਂ ਸਬਦਾਂ ਰਹੇ ਚਿਤਰਿਤ ਕੀਤਾ ਗਿਆ ਹੈ।
ਭਾਰਤੀ ਸੱਭਿਆਚਾਰ ਵੱਖ ਵੱਖ ਰਾਜਾਂ ਦੇ ਸੱਭਿਆਚਾਰਾਂ ਦਾ ਸੁਮੇਲ ਹੈ। ਇੱਥੇ ਅਨੇਕ ਜਾਤਾਂ ਦੇ ਲੋਕ ਮਿਲ ਕੇ ਰਹਿੰਦੇ ਹਨ। ਹਰ ਰਾਜ ਦਾ ਆਪਣਾ ਆਪਣਾ ਸੱਭਿਆਚਾਰ ਹੈ। ਇਨ੍ਹਾਂ ਅਲੱਗ ਅਲੱਗ ਸੱਭਿਆਚਾਰਾਂ ਨੇ ਨਾਰੀ ਨੂੰ ਵੀ ਅਲੱਗ ਅਲੱਗ ਸ਼ਬਦਾਂ ਦੇ ਨਾਲ ਸੰਬੋਧਤ ਕੀਤਾ ਹੈ।ਇਸੇ ਤਰ੍ਹਾਂ ਭਾਰਤੀ ਸੰਸਕ੍ਰਿਤੀ ਵਿੱਚ ਔਰਤ ਦੇ ਅਨੇਕ ਨਾਮ ਪ੍ਰਚਲਤ ਹਨ। ਰਿਗਵੇਦ ਵਿੱਚ ਨਾਰੀ ਨੂੰ 'ਮੈਨਾ' ਕਿਹਾ ਗਿਆ ਹੈ। ਨਰ ਨਾਰੀ ਤੋਂ ਆਨੰਦ ਪ੍ਰਾਪਤ ਕਰਦਾ ਹੈ ਜਦੋਂ ਨਾਰੀ ਆਪਣੇ ਆਪ ਨੂੰ ਨਰ ਦੇ ਪ੍ਰਤੀ ਸਮਰਪਿਤ ਕਰ ਦਿੰਦੀ ਹੈ ਤਾਂ ਉਹ 'ਯੋਸ਼ਾ' ਕਹਿਲਾਉਂਦੀ ਹੈ। ਤੇ ਜਦੋਂ ਉਹ ਨਾਰ ਦੇ ਮਨ ਨੂੰ ਮੋਹ ਲੈਂਦੀ ਹੈ ਤਾਂ 'ਪ੍ਰਮਦਾ' ਕਹਾਈ ਜਾਂਦੀ ਹੈ। ਜਦੋਂ ਉਹ ਆਪ ਲਾਲਸਾਮਈ ਹੁੰਦੀ ਹੈ ਤੇ ਨਾਲ ਹੀ ਨਾਲ ਨੂੰ ਵੀ ਲਾਲਚ ਗ੍ਰਹਿਣ ਕਰਨ ਲਈ ਮਜਬੂਰ ਕਰ ਲੈਂਦੀ ਹੈ। ਤਾਂ ਉਹ ਗ੍ਰਹਿਣ ਨਾਮ ਗ੍ਰਹਿਣ ਕਰਦੀ ਹੈ। ਮਨੁੱਖ ਜਾਤੀ ਵਿੱਚ ਲਿੰਗ ਦੇ ਵਿਚਾਰ ਤੋਂ ਉਹ ਵਰਗ ਜੋ ਗਰਭ ਧਾਰਣ ਕਰਕੇ ਪ੍ਰਾਣੀਆਂ ਨੂੰ ਜਨਮ ਦਿੰਦਾ ਹੈ। ਜਿਸ ਵਿੱਚ ਲੱਜਾ ਸੇਵਾ ਸ਼ਰਧਾ ਆਸਪੁਰ ਪ੍ਰਧਾਨ ਹੁੰਦੇ ਹਨ,ਉਹ ਨਾਰੀ ਹੈ।[2]
ਸੱਭਿਆਚਾਰ ਦੀ ਸੰਰਚਨਾ ਵਿੱਚ ਪਿੱਤਰ ਸੱਤਾ ਦਾ ਦਬਦਬਾ ਹੈ। ਇਸ ਵਿੱਚ ਨਾਰੀ ਪਿੱਤਰ ਸੱਤਾ ਦੀ ਜਕੜ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੀ ਹੈ। ਸਾਡਾ ਇਥੇ ਮੂਲ ਮਕਸਦ ਪੰਜਾਬੀ ਸੱਭਿਆਚਾਰ ਵਿੱਚ ਔਰਤ ਦੀ ਸਥਿਤੀ ਨੂੰ ਸਮਝਣ ਤੋਂ ਹੈ। ਕਿ ਜਿਹੜੀ ਔਰਤ ਪੂਰਨ ਤੌਰ ਤੇ ਪਿੱਤਰ ਸੱਤਾ ਦੇ ਅਧੀਨ ਰਹਿੰਦੀ ਹੈ ਜਾਂ ਉਸਦੀ ਇਸ ਤੋਂ ਬਿਨਾਂ ਵੀ ਉਸਦੀ ਕੋਈ ਸੱਭਿਆਚਾਰਕ ਵਰਤਾਰੇ ਵਿੱਚ ਉਸਦੀ ਕੋਈ ਸੰਪੂਰਨ ਸਥਿਤੀ ਹੈ ਜਾਂ ਨਹੀਂ।
ਹੁਣ ਅਸੀਂ ਪੰਜਾਬੀ ਸੱਭਿਆਚਾਰ ਵਿੱਚ ਔਰਤ ਦੀ ਸਥਿਤੀ ਬਾਰੇ ਗੱਲ ਕਰਾਂਗੇ।
ਮੱਧਕਾਲੀ ਪੰਜਾਬੀ ਨਾਰੀ
ਸੋਧੋਮੱਧਕਾਲ ਦੇ ਸਮੇਂ ਪੰਜਾਬੀ ਨਾਰੀ ਦੀ ਸਥਿਤੀ ਦੂਜੀਆਂ ਕੌਮਾਂ ਧਰਮਾਂ ਆਦਿ ਦੇ ਮੁਕਾਬਲਤਨ ਚੰਗੀ ਸੀ। ਪੰਜਾਬੀ ਔਰਤ ਨੂੰ ਕੁਝ ਹੱਦ ਤੱਕ ਖੁੱਲ੍ਹ ਪ੍ਰਾਪਤ ਸੀ। ਬੱਚੇ ਦਾ ਜਨਮ ਹੋਣਾ ਇੱਕ ਕੁਦਰਤੀ ਹੈ। ਪ੍ਰੰਤੂ ਕਿਸੇ ਲਿੰਗ ਪ੍ਰਤੀ ਸੱਭਿਆਚਾਰਕ ਹੁੰਗਾਰਾ ਹੈ। ਪੰਜਾਬੀ ਸੱਭਿਆਚਾਰ ਵਿੱਚ ਪੁੱਤ ਦਾ ਜਨਮ ਇਹ ਖੁਸ਼ੀ ਦੀ ਗੱਲ ਹੈ ਪਰ ਇਸ ਦੇ ਉਲਟ ਕੁੜੀ ਦਾ ਜਨਮ ਦੁੱਖ ਦੀ ਗੱਲ ਹੈ। ਜਿੰਨੇ ਵੀ ਰਸਮ ਰਿਵਾਜ ਹੁੰਦੇ ਹਨ,ਉਹ ਸਿਰਫ ਪੁੱਤਰ ਦੇ ਨਾਲ ਹੀ ਜੁੜੇ ਹੁੰਦੇ ਹਨ। ਜਿਵੇਂ ਉਧਾਰੇ ਤੌਰ ਤੇ ਕਿਸੇ ਵੀ ਔਰਤ ਦੇ ਘਰ ਬਹਿਰੀਨ ਦੇ ਸਮੇਂ ਝੋਲੀ ਵਿੱਚ ਮਰਦਾਵੇਂ ਫਲ ਪਾਏ ਜਾਂਦੇ ਹਨ ਜਿਵੇਂ ਸੇਬ ਤੇ ਕੇਲੇ ਆਦਿ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਫਲ ਝੋਲੀ ਵਿੱਚ ਪਾਉਣ ਨਾਲ ਪੁੱਤਰ ਦੇ ਹੋਣ ਦੀ ਆਸ ਵਧਦੀ ਹੈ।ਇਸ ਕਰਕੇ ਪੁਰਾਣੇ ਸਮਿਆਂ ਵਿੱਚ ਇਸ ਤਰ੍ਹਾਂ ਦੇ ਵਹਿਮ ਭਰਮ ਪਾਏ ਜਾਂਦੇ ਹਨ, ਇਸ ਕਰਕੇ ਕੁੜੀ ਦੇ ਜਨਮ ਹੁੰਦਿਆਂ ਸਾਰ ਹੀ ਉਸ ਨੂੰ ਅਫੀਮ ਦੇ ਕੇ ਜਾਂ ਗਲਾ ਘੁੱਟ ਕੇ ਮਾਰ ਦਿੱਤਾ ਜਾਂਦਾ ਸੀ, ਕਿਉਂਕਿ ਉਸ ਦੀ ਇੱਜ਼ਤ ਦੇ ਰਾਖੇ ਪਿਓ ਤੇ ਭਰਾਵਾਂ ਦੇ ਸਿਰ ਤੇ ਬੋਝ ਬਣ ਜਾਂਦੀ ਹੈ।ਇਸ ਕਰਕੇ ਉਸ ਨੂੰ ਮਾਰ ਦਿੱਤਾ ਜਾਂਦਾ ਸੀ। ਮੱਧਕਾਲ ਦੇ ਸਮੇਂ ਵਿੱਚ ਔਰਤਾਂ ਦੁਆਰਾ ਘਰਾਂ ਦਾ ਕੰਮ ਨਿਪਟਾ ਕੇ ਖੇਤਾਂ ਵਿੱਚ ਕੰਮ ਕਰਦੇ ਆਪਣੇ ਮਰਦਾਂ ਲਈ ਪਤਾ ਲਗਾਇਆ ਜਾਂਦਾ ਸੀ। ਇਕੋ ਯਾਦ ਤੱਕ ਖੇਤਾਂ ਵਿੱਚ ਉਨ੍ਹਾਂ ਦੇ ਕੰਮ ਵਿੱਚ ਵੀ ਹੱਥ ਵਟਾਇਆ ਜਾਂਦਾ ਸੀ। ਔਰਤਾਂ ਦੁਆਰਾ ਘਰਾਂ ਵਿੱਚ ਰੋਟੀ ਟੁੱਕ ਤੋਂ ਬਿਨਾਂ ਪਸ਼ੂਆਂ ਨੂੰ ਘਰ ਦੀ ਸਫ਼ਾਈ ਦਾ ਕੰਮ ਕੀਤਾ ਜਾਂਦਾ ਸੀ।
ਆਧੁਨਿਕ ਪੰਜਾਬੀ ਨਾਰੀ
ਸੋਧੋਆਧੁਨਿਕ ਸਮੇਂ ਵਿੱਚ ਔਰਤ ਦੇ ਮਾਣ ਸਤਿਕਾਰ ਵਿੱਚ ਕਾਫ਼ੀ ਵਾਧਾ ਹੋਇਆ ਹੈ।ਜੇ ਗੱਲ ਕਰੀਏ ਪੰਜਾਬੀ ਨਾਰੀ ਦੀ ਤਾਂ ਉਸਦੇ ਜੀਵਨ ਵਿੱਚ ਪਿਛਲੇ ਸਮੇਂ ਨਾਲੋਂ ਕਾਫੀ ਬਦਲਾਅ ਆਇਆ ਹੈ।ਅੱਜ ਦੀ ਪੰਜਾਬੀ ਨਾਰੀ ਪਹਿਲਾਂ ਨਾਲੋਂ ਕਾਫੀ ਨਿਰਬਲ ਹੋ ਚੁੱਕੀ ਹੈ। ਅੱਜ ਦੀ ਔਰਤ ਸਵੈਮਾਨ ਨਾਲ ਜੀ ਸਕਦੀ ਹੈ।
ਪਰਿਵਾਰ ਨਿਯੋਜਨ ਸੰਬੰਧਾਂ ਨੇ ਪੰਜਾਬੀ ਸੱਭਿਆਚਾਰ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ।ਇਸ ਨੇ ਪਰਿਵਾਰ ਨੂੰ ਛੋਟਾ ਹੀ ਨਹੀਂ ਕੀਤਾ ਸਗੋਂ ਕਾਮ ਪ੍ਰਤੀ ਔਰਤ ਦਾ ਦ੍ਰਿਸ਼ਟੀਕੋਣ ਹੀ ਬਦਲ ਦਿੱਤਾ ਹੈ। ਇਸ ਕਰਕੇ ਛੋਟੇ ਪਰਿਵਾਰ ਨੇ ਪੁਰਾਣੀ ਸੱਭਿਆਚਾਰਕ ਬਣਤਰ ਹੀ ਬਦਲ ਦਿੱਤੀ ਹੈ। ਇਸ ਕਰਕੇ ਅੱਜ ਦੇ ਸਮੇਂ ਵਿੱਚ ਸਿਰਫ਼ ਦੋ ਬੱਚੇ ਹੀ ਰੱਖਦੇ ਹਨ ਭਾਵੇਂ ਤਾਂ ਇੱਕ ਇੱਕ ਕੁੜੀ ਦਾ ਇੱਕ ਮੁੰਡਾ ਜਾਂ ਫਿਰ ਦੋਵੇਂ ਕੁੜੀ ਹੀ ਕਿਉਂ ਨਾ ਹੋਣ ਇਸ ਕਰਕੇ ਰਿਸ਼ਤੇ ਵੀ ਘਟਦੇ ਜਾਂਦੇ ਹਨ। ਅੱਜਕਲ੍ਹ ਦੇ ਬੱਚੇ ਮਾਸੀ ਨੂੰ ਤਰਸਣਗੇ। ਇਹ ਵਿਅੰਗ ਨਹੀਂ ਇਹ ਸੱਚ ਮੁੱਚ ਹੀ ਹੁੰਦਾ ਹੈ ਜਾਂ ਹੋ ਰਿਹਾ ਹੈ।[3]
ਪੰਜਾਬੀ ਸੱਭਿਆਚਾਰ ਵਿੱਚ ਰਿਸ਼ਤਾ ਨਾਤਾ ਪ੍ਰਬੰਧ ਵਿੱਚ ਪਰੰਪਰਿਕ ਤੌਰ ਤੇ ਮਰਦ ਪੱਖ ਹਮੇਸ਼ਾ ਹੀ ਉੱਚਾ ਰਿਹਾ ਹੈ ਪ੍ਰੰਤੂ ਹੁਣ ਇਹ ਉੱਚਾਈ ਘੱਟਦੀ ਜਾ ਰਹੀ ਹੈ। ਧੀਆਂ ਵਾਲੇ ਸਦਾ ਨੀਵੇਂ ਹੋਣ ਦਾ ਸੰਕਲਪ ਵੀ ਟੁੱਟ ਰਿਹਾ ਹੈ।
ਵੋਟ ਦੇ ਅਧਿਕਾਰ ਨੇ ਔਰਤ ਅੰਦਰ ਇੱਕ ਜਜ਼ਬਾ ਖੜ੍ਹਾ ਕਰ ਦਿੱਤਾ ਪਰ ਭਾਵੇਂ ਔਰਤ ਮਰਦ ਦੇ ਗੁਲਾਮ ਸੀ ਪਰ ਫਿਰ ਵੀ ਉਹ ਆਪਣੇ ਵੋਟ ਅੰਦਰ ਜਾ ਕੇ ਆਪਣੀ ਮਰਜ਼ੀ ਨਾਲ ਪਾਉਂਦੀ ਸੀ।ਪਿਛਲੇ ਸਮੇਂ ਵਿੱਚ ਜਦੋਂ ਔਰਤ ਨੂੰ ਰਾਖਵਾਂਕਰਨ ਮਿਲਿਆ ਤਾਂ ਬਹੁਤ ਸਾਰੀਆਂ ਗੱਲਾਂ ਹੋਣ ਲੱਗ ਪਈਆਂ ਸਨ, ਪਰ ਕਾਗਜ਼ੀ ਤੌਰ ਤੇ ਕਾਨੂੰਨੀ ਸਰਪੰਚੀ ਤਾਂ ਔਰਤਾਂ ਕੋਲ ਹੈ,ਪਰ ਅਸਲ ਵਿੱਚ ਸਰਪੰਚੀ ਤਾਂ ਮਰਦ ਹੀ ਕਰਦੇ ਹਨ। ਪਰ ਇਸ ਸਭ ਕੁਝ ਨੇ ਔਰਤ ਨੂੰ ਚਾਰ-ਦੀਵਾਰੀ ਤੋਂ ਬਾਹਰ ਰਹਿੰਦਾ ਉਨ੍ਹਾਂ ਨੂੰ ਸੱਥਾਂ ਤਹਿਸੀਲਾਂ ਦਫ਼ਤਰਾਂ ਵਿੱਚ ਥਾਂ ਦਿਵਾਈ ਅਤੇ ਉੱਦਮੀ ਔਰਤਾਂ ਲਈ ਰੋਸ ਪ੍ਰਕਿਰਿਆ ਦੇ ਨਵੇਂ ਰਾਹ ਖੋਲ੍ਹੇ ਇੱਥੇ ਪੁਰਾਣੀ ਸੱਭਿਆਚਾਰਕ ਪੰਚਾਇਤ ਵਿੱਚ ਔਰਤਾਂ ਦਾ ਜਾਣਾ ਵਰਜਿਤ ਸੀ। ਹੁਣ ਉਹ ਖ਼ੁਦ ਪੰਚਾਇਤ ਦੀ ਮੁਖੀ ਹੈ।
ਅਜੋਕੇ ਸਮੇਂ ਵਿੱਚ ਔਰਤ ਨੂੰ ਸਿੱਖਿਆ ਸਬੰਧੀ ਪੂਰੀ ਆਜ਼ਾਦੀ ਪ੍ਰਾਪਤ ਹੈ ਔਰਤਾਂ ਸਿੱਖਿਆ ਪ੍ਰਾਪਤ ਕਰਕੇ ਮਹੱਤਵਪੂਰਨ ਦਿਆਂ ਤੇ ਪਹੁੰਚ ਚੁੱਕੇ ਹਨ ਜਦਕਿ ਪੁਰਾਣੇ ਸਮੇਂ ਵਿੱਚ ਅਜਿਹੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
ਜੇਕਰ ਪਹਿਰਾਵੇ ਦੀ ਗੱਲ ਕੀਤੀ ਜਾਵੇ ਤਾਂ ਦਰਸਾਉਂਦੇ ਕਰਨਾ ਪਹਿਰਾਵਾ ਆਮ ਤੌਰ ਤੇ ਸਲਵਾਰ ਕਮੀਜ਼ ਘੱਗਰਾਂ ਦੁਪੱਟਾ ਹੁੰਦਾ ਸੀ। ਇਹ ਪਹਿਰਾਵਾ ਸਰੀਰ ਦੇ ਪੂਰੇ ਅੰਗਾਂ ਨੂੰ ਢੱਕਦਾ ਸੀ। ਔਰਤਾਂ ਨੂੰ ਆਪਣੇ ਸਹੁਰੇ ਪਰਿਵਾਰ ਵਿੱਚ ਵੱਡੀ ਉਮਰ ਦੇ ਮਰਦ ਤੋਂ ਹਮੇਸ਼ਾ ਘੁੰਡ ਕੱਢਣਾ ਪੈਂਦਾ ਸੀ। ਪਰ ਆਧੁਨਿਕ ਸਮੇਂ ਵਿੱਚ ਘੁੰਡ ਕੱਢਣ ਦਾ ਰਿਵਾਜ ਅਨਪੜ੍ਹ ਪੇਂਡੂ ਔਰਤਾਂ ਵਿੱਚ ਲਗਭਗ ਖ਼ਤਮ ਹੋ ਚੁਕਾ ਹੈ ਅਤੇ ਪਹਿਰਾਵੇ ਵਿੱਚ ਨੌਜਵਾਨ ਕੁੜੀਆਂ ਜਿਨ੍ਹਾਂ ਦੀ ਪਾਣ ਲੱਗ ਪਈਆਂ ਹਨ।
ਅਸਲ ਵਿੱਚ ਪੰਜਾਬੀ ਸਮੇਤ ਨਿਰੰਤਰ ਤਬਦੀਲੀ ਵਿੱਚ ਹੈ।ਜਿਸ ਕਰਕੇ ਸੱਭਿਆਚਾਰਕ ਪਰਿਵਰਤਨ ਦੇ ਕਾਰਨ ਅੱਤ ਦੀ ਸਥਿਤੀ ਵੀ ਨਿਰੰਤਰ ਬਦਲਦੀ ਰਹਿੰਦੀ ਹੈ।ਇਸ ਲਈ ਅੱਜ ਦਾ ਪੰਜਾਬ ਵੀ ਭਾਰੂ ਸੱਭਿਆਚਾਰ ਪਿਤਾ ਪੁਰਖੀ ਹੈ। ਇਸ ਕਰਕੇ ਪਿੰਡਾਂ ਸ਼ਹਿਰ ਜਾਤ ਜਮਾਤ ਉਮਰ ਦੇ ਅਨੁਸਾਰ ਇਹ ਤਬਦੀਲੀ ਲਗਾਤਾਰ ਘਟਦੀ ਤੇ ਵਧਦੀ ਰਹਿੰਦੀ ਹੈ। ਨਾਰੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਪੰਜਾਬੀ ਸੱਭਿਆਚਾਰ ਵਿੱਚ ਆ ਰਹੀ ਤਬਦੀਲੀ ਸਮੁੱਚੇ ਰੂਪ ਵਿੱਚ ਔਰਤ ਮਰਦ ਦਰਮਿਆਨ ਬਰਾਬਰੀ ਵੱਲ ਨੂੰ ਵਧ ਰਹੀ ਦਿਖਾਈ ਦਿੰਦੀ ਹੈ।
ਸਿੱਖਿਆ ਦੇ ਖੇਤਰ ਵਿੱਚ ਔਰਤ
ਸੋਧੋਔਰਤ ਸਿੱਖਿਆ ਵਿੱਚ ਵਾਧੇ ਨੇ ਔਰਤ ਨੂੰ ਕੇਵਲ ਨੌਕਰੀ ਰਾਹੀਂ ਆਰਥਿਕ ਤੌਰ ਤੇ ਸਵੈ ਸੁਤੰਤਰ ਹੀ ਨਹੀਂ ਕੀਤਾ।ਸਗੌਂ ਉਸਨੂੰ ਆਪਣੀ ਸਵੈ ਹੋਂਦ ਪ੍ਰਤੀ ਚੇਤਨ ਵੀ ਕੀਤਾ ਹੈ।ਸਿੱਖਿਆ ਰਾਹੀਂ ਔਰਤ ਨੇ ਬਾਹਰੀ ਜਗਤ ਦਾ ਵਿਸ਼ਾਲ ਗਿਆਨ ਹੀ ਹਾਸਿਲ ਨਹੀਂ ਕੀਤਾ ਸਗੌਂ ਆਪਣੀ ਸੱਭਿਆਚਾਰਕ ਸਥਿਤੀ ਨੂੰ ਦੂਸਰੇ ਸਭਿਆਚਾਰਾਂ ਨਾਲ ਤੁਲਨਾ ਕੇ ਵੀ ਵੇਖਿਆ ਹੈ। ਇਸ ਤੁਲਨਾ ਵਿੱਚ ਉਸ ਨੇ ਆਪਣੇ ਹਿੱਤ ਬਾਰੇ ਸੋਚਣਾ ਸ਼ੁਰੂ ਕੀਤਾ। ਵਿਦੇਸ਼ ਯਾਤਰਾ ਕਰਕੇ ਵਿਦੇਸ਼ੀ ਸੱਭਿਆਚਾਰ ਦਾ ਅਨੁਭਵ ਪ੍ਰਾਪਤ ਕਰਕੇ ਔਰਤਾਂ ਨੇ ਆਪਣੇ ਸੱਭਿਆਚਾਰ ਨੂੰ ਪੁਨਰ ਪੜਚੋਲਣਾ ਸ਼ੁਰੂ ਕਰ ਦਿੱਤਾ। ਅਤੇ ਸਿਟੇ ਵਜੋਂ ਉਹ ਸੱਭਿਆਚਾਰ ਤਬਦੀਲੀ ਦੀਆਂ ਅਗਰਗਾਮੀ ਦੂਤ ਬਣ ਗਈਆਂ।
ਸਾਰੇ ਹੀ ਧਰਮਾਂ ਵਿੱਚ ਔਰਤ ਦੀ ਸਥਿਤੀ
ਸੋਧੋਸਾਰੇ ਹੀ ਧਰਮਾਂ ਵਿੱਚ ਔਰਤ ਦੀ ਸਥਿਤੀ ਦੁਜੈਲੀ ਸਾਰੇ ਹੀ ਧਰਮਾਂ ਵਿੱਚ ਔਰਤ ਦੀ ਸਥਿਤੀ ਦੁਜੈਲੀ ਰਹੀ ਹੈ। ਜੇ ਇੱਕ ਧਰਮ ਵਿੱਚ ਵਿਧਵਾ ਵਿਆਹ ਦਾ ਕੋਈ ਵਿਧਾਨ ਨਹੀਂ ਸੀ। ਤਾਂ ਦੂਸਰੇ ਵਿੱਚ ਇੱਕ ਮਰਦ ਨਾ ਕੇਵਲ ਚਾਰ ਵਿਆਹ ਹੀ ਕਰਵਾ ਸਕਦਾ ਸੀ ਸਗੌਂ ਮਨਮਰਜ਼ੀ ਨਾਲ ਮਹਿਜ਼ ਤਿੰਨ ਵਾਰ ਤਲਾਕ ਸ਼ਬਦ ਕਹਿ ਕੇ ਔਰਤ ਨੂੰ ਛੱਡ ਸਕਦਾ ਸੀ। ਸਿੱਖ ਧਰਮ ਵਿੱਚ ਵੀ ਭਾਵੇਂ ਗੁਰੂ ਸਾਹਿਬਾਨਾਂ ਨੇ ਔਰਤ ਦੀ ਨਿੰਦਿਆ ਨਹੀਂ ਕੀਤੀ ਸਗੌਂ ਵਡਿਆਇਆ ਹੈ। ਪ੍ਰੰਤੂ ਵਿਵਹਾਰਕ ਸਿੱਖ ਸਮਾਜ ਵਿੱਚ ਔਰਤ ਦੀ ਸਥਿਤੀ ਦੂਜੇ ਸਮਾਜਾਂ ਦੇ ਮੁਕਾਬਲਤਨ ਕੋਈ ਬਹੁਤੀ ਬਿਹਤਰ ਵੀ ਨਹੀਂ ਸੀ। ਔਰਤ ਨੂੰ ਉਮਰ ਦੇ ਤਿੰਨ ਪੜਾਵਾਂ-ਬਚਪਨ, ਜੁਆਨੀ ਅਤੇ ਬੁਢਾਪੇ ਵਿੱਚ ਮਰਦ ਦਾ ਗੁਲਾਮ ਰਹਿਣਾ ਪੈਂਦਾ ਹੈ। ਬਚਪਨ ਵਿੱਚ ਪਿਉ, ਜੁਆਨੀ ਵਿੱਚ ਭਰਾ ਅਤੇ ਪਤੀ ਅਤੇ ਬੁਢਾਪੇ ਵਿੱਚ ਪੁੱਤਾਂ ਦੇ ਅਧੀਨ ਹੀ ਜ਼ਿੰਦਗੀ ਬਸ਼ਰ ਕਰਨੀ ਪੈਂਦੀ ਹੈ। ਔਰਤ ਦੀ ਸਥਿਤੀ ਨੂੰ ਪੰਜਾਬੀ ਸੱਭਿਆਚਾਰ ਦੀਆਂ ਲੋਕ ਧਾਰਾਈ ਬਹੁ-ਰੀਤਾਂ ਭਲੀ-ਭਾਂਤ ਦਰਸਾਉਂਦੀਆਂ ਹਨ।
ਪੰਜਾਬੀ ਸੱਭਿਆਚਾਰ ਵਿੱਚ ਰਿਸ਼ਤਾ ਨਾਤਾ ਪ੍ਰਬੰਧ
ਸੋਧੋਪੰਜਾਬੀ ਸੱਭਿਆਚਾਰ ਵਿੱਚ ਪਹਿਲਾਂ ਔਰਤ ਦਾ ਰਿਸ਼ਤਾ ਨਾਤਾ ਪ੍ਰਬੰਧ ਦੁਜੈਲਾ ਸੀ। ਮਰਦ ਪੱਖ ਹਮੇਸ਼ਾ ਉੱਚਾ ਸੀ। ਵਿਆਹ ਪ੍ਰਬੰਧ ਵਿੱਚ ਧੀ ਵਾਲੇ ਨੂੰ ਹਮੇਸ਼ਾ ਨੀਵਾਂ ਹੋਣਾ ਪੈਂਦਾ ਸੀ। ਪ੍ਰੰਤੂ ਅੱਜ ਦੇ ਸਭਿਆਚਾਰ ਵਿੱਚ ਮਰਦ ਪੱਖ ਦੀ ਉਚਿਆਈ ਘਟਦੀ ਜਾ ਰਹੀ ਹੈ। ਰਵਾਇਤੀ ਤੌਰ ਤੇ ਧੀਆਂ ਵਾਲੇ ਸਦਾ ਨੀਵੇਂ ਹੋਣ ਦਾ ਸੰਕਲਪ ਟੁੱਟ ਰਿਹਾ ਹੈ।
ਪੰਜਾਬੀ ਸੱਭਿਆਚਾਰ ਵਿੱਚ ਲਿੰਗ ਪ੍ਰਤੀ ਉਲਾਰ
ਸੋਧੋਬੱਚੇ ਦਾ ਜਨਮ ਇੱਕ ਕੁਦਰਤੀ ਵਰਤਾਰਾ ਹੈ। ਪ੍ਰੰਤੂ ਕਿਸੇ ਵਿਸੇਸ਼ ਲਿੰਗ ਪ੍ਰਤੀ ਉਲਾਰ ਸੱਭਿਆਚਾਰਕ ਹੁੰਗਾਰਾ ਹੈ। ਪੰਜਾਬੀ ਸੱਭਿਆਚਾਰ ਵਿੱਚ ਪੁੱਤਰ ਦਾ ਜਨਮ ਹੀ ਖੁਸ਼ੀ ਦਾ ਸਬੱਬ ਹੈ। ਜਦੋਂ ਕਿ ਕੁੜੀ ਦਾ ਜਨਮ ਦੁੱਖ ਦੀ ਗੱਲ ਹੈ। ਜਨਮ ਸਮੇਂ ਤੋਂ ਹੀ ਸਾਰੇ ਰਸਮਾਂ ਰਿਵਾਜ਼ ਪੁੱਤਰ ਪ੍ਰਾਪਤੀ ਨਾਲ ਹੀ ਜੁੜੇ ਹੋਏ ਹਨ। ਪੰਜਾਬੀ ਸੱਭਿਆਚਾਰ ਵਿੱਚ ਲੜਕੇ ਦੇ ਜਨਮ ਸਮੇਂ ਦਰਵਾਜ਼ੇ ਅੱਗੇ ਸ਼ਰੀਹ ਬੰਨੇ ਜਾਂਦੇ ਹਨ। ਤੇ ਨਾ ਹੀ ਖੁਸਰੇ ਨਚਾਏ ਜਾਂਦੇ ਹਨ।
ਪੰਜਾਬੀ ਸੱਭਿਆਚਾਰ ਵਿੱਚ ਔਰਤ ਦੀ ਬੇਕਦਰੀ
ਸੋਧੋਪੰਜਾਬੀ ਸੱਭਿਆਚਾਰ ਵਿੱਚ ਔਰਤ ਦੀ ਬੇਕਦਰੀ ਤਾਂ ਪਹਿਲਾਂ ਵੀ ਸੀ। ਪਰ ਉਹ ਬੇਕਦਰੀ ਕਾਫੀ ਹੱਦ ਤੱਕ ਮਜ਼ਬੂਰੀ ਦੀ ਬੇਕਦਰੀ ਸੀ। ਅਤੇ ਉਸ ਨੂੰ ਸੱਭਿਆਚਾਰ ਪ੍ਰਵਾਨਗੀ ਹਾਸਲ ਸੀ।
ਵਿਆਹ ਸਮੇਂ ਦੀਆਂ ਭਾਰੂ ਰਸਮਾਂ
ਸੋਧੋਜੇ ਅਸੀਂ ਪੰਜਾਬੀ ਸੱਭਿਆਚਾਰ ਦੀਆਂ ਵਿਆਹ ਸਮੇਂ ਦੀਆਂ ਭਾਰੂ ਰਸਮਾਂ ਨੂੰ ਵੇਖੀਏ ਤਾਂ ਉਹ ਵੀ ਪੁਰਸ਼ ਵੱਲ ਝੁਕੀਆਂ ਦਿਖਾਈ ਦਿੰਦੀਆਂ ਹਨ। ਪੁਰਾਣੇ ਸਮਾਜ ਵਿੱਚ ਤਾਂ ਔਰਤ ਦੀ ਕੋਈ ਪੁੱਛ ਨਹੀਂ ਸੀ। ਪੰਜਾਬੀ ਸੱਭਿਆਚਾਰ ਵਿੱਚ ਦੇਖ ਦਿਖਾਈ ਦੇ ਪਹਿਲੇ ਦਿਨ ਕੁੜੀ ਦੀ ਨੁਮਾਇਸ਼ ਹੀ ਲਗਾਈ ਜਾਂਦੀ ਹੈ। ਮਰਦ ਕੋਲ ਚੋਣ ਦਾ ਅਧਿਕਾਰ ਹੈ। ਪਰ ਔਰਤ ਕੋਲ ਕੋਈ ਵੀ ਅਜਿਹਾ ਅਧਿਕਾਰ ਵੱਡੀ ਪੱਧਰ ਤੇ ਨਹੀਂ ਹੈ। ਉਸਨੇ ਸਿਰਫ਼ ਚੁਣੇ ਜਾਣ ਲਈ ਯੋਗ ਬਣਨਾ ਹੈ। ਜੇਕਰ ਅਸੀਂ ਪਿਛਲੇ ਸਮੇਂ ਨਜ਼ਰ ਮਾਰੀਏ ਤਾਂ ਵਿਆਹ ਪ੍ਰਬੰਧ ਦੇ ਸਮੁੱਚੇ ਕਾਰਜ ਉਪਰ ਨਜ਼ਰ ਮਾਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਉਸ ਵਿੱਚ ਔਰਤ ਪੱਖ ਹਰ ਪਾਸਿਓ ਦਬਿਆ ਹੋਇਆ ਸੀ। ਉਹ ਬਰਾਤ ਦੇ ਰੋਟੀ ਖਾਣ ਤੋਂ ਪਹਿਲਾਂ ਰੋਟੀ ਨਾ ਖਾਣ ਤੋਂ ਲੈ ਕੇ ਡੋਲੀ ਤੁਰਨ ਸਮੇਂ ਹਰ ਕਾਰਜ ਵਿੱਚ ਪ੍ਰਗਟ ਹੀ ਸੀ।
ਅੰਤ ਸਮੇਂ ਦੀਆਂ ਰਸਮਾਂ
ਸੋਧੋਜੇਕਰ ਅੰਤ ਸਮੇਂ ਦੀਆਂ ਰਸਮਾਂ ਨੂੰ ਦੇਖੀਏ ਤਾਂ ਉਹਨਾਂ ਨੂੰ ਨਿਪਟਾਉਣ ਸਮੇਂ ਵੀ ਮਰਦਾਵਾਂ ਸੱਭਿਆਚਾਰ ਹੀ ਭਾਰੂ ਹੈ। ਕਿਉਂਕਿ ਔਰਤ ਦੀ ਮੌਤ ਉਪਰੰਤ ਕਫ਼ਨ ਉਸਦੇ ਪੇਕਿਆਂ ਵਲੋਂ ਦਿੱਤਾ ਜਾਂਦਾ ਹੈ। ਅਤੇ ਮਰਦ ਦੀ ਮੌਤ ਸਮੇਂ ਕਫ਼ਨ ਸਹੁਰਿਆਂ ਵਲੋਂ ਦਿੱਤਾ ਜਾਂਦਾ ਹੈ। ਔਰਤ ਵਲੋਂ ਅਰਥੀ ਨੂੰ ਮੋਢਾ ਦੇਣਾ ਹੀ ਵਰਜਿਤ ਨਹੀਂ ਸਗੌਂ ਮੜੀਆਂ ਵਿੱਚ ਜਾਣਾ ਵੀ ਵਰਜਿਤ ਸੀ। ਪਰ ਪੇਂਡੂ ਸਮਾਜ ਵਿੱਚ ਤਾਂ ਫੁੱਲ ਚੁਗਣ ਤਕ ਵੀ ਔਰਤਾਂ ਨੂੰ ਮੜੀਆਂ ਤੱਕ ਜਾਣ ਦੀ ਮਨਾਹੀ ਰਹੀ ਹੈ। ਵਿਧਵਾ ਹੋ ਚੁੱਕੀ ਔਰਤ ਦੀ ਹਾਲਤ ਇਥੋਂ ਤੱਕ ਬਦਤਰ ਹੋ ਗਈ ਸੀ। ਕਿ ਫੁੱਲ ਚੁਗਣ ਤੋਂ ਬਾਅਦ ਬੁਰਾ ਪਾਉਣ ਦੀ ਰਸਮ ਕਰਕੇ ਹਮੇਸ਼ਾ ਲਈ ਚੰਗੇ ਕੱਪੜੇ ਪਾਉਣ ਦੀ ਮਨਾਹੀ ਕਰ ਦਿੱਤੀ ਜਾਂਦੀ ਸੀ। ਭਾਵ ਇੱਕ ਸੱਭਿਆਚਾਰ "ਡਰੈਸ ਕੋਡ" ਹੀ ਲਾਗੂ ਹੋ ਜਾਂਦਾ ਸੀ।
ਪੰਜਾਬੀ ਸੱਭਿਆਚਾਰ ਵਿੱਚ ਔਰਤ ਦਾ ਪਹਿਰਾਵਾ
ਸੋਧੋਪੰਜਾਬ ਵਿੱਚ ਔਰਤ ਦਾ ਪਹਿਰਾਵਾ ਰਵਾਇਤੀ ਤੌਰ ਤੇ ਸਲਵਾਰ,ਕਮੀਜ਼, ਘੱਗਰਾ,ਦੋਸੜੀਆਂ,ਦੁਪੱਟਾ ਰਿਹਾ ਹੈ। ਸੱਤਰਵਿਆਂ ਤੱਕ ਪੇਂਡੂ ਔਰਤਾਂ ਵਿੱਚ ਸਹੁਰੇ ਘਰ ਵਿੱਚ ਪਤੀ ਤੋਂ ਵੱਡੀ ਉਮਰ ਦੇ ਹਰ ਮਰਦ ਤੋਂ ਘੁੰਡ ਕੱਢਣਾ ਪੈਂਦਾ ਸੀ। ਔਰਤ ਨੂੰ ਹਮੇਸ਼ਾ ਸਿਰ ਢੱਕ ਕੇ ਰੱਖਣ ਲਈ ਕਿਹਾ ਜਾਂਦਾ ਸੀ। ਤੇ ਔਰਤ ਦੇ ਕੱਪੜੇ ਹਮੇਸ਼ਾ ਹੀ ਪੂਰੇ ਤਨ ਨੂੰ ਢੱਕਣ ਵਾਲੇ ਹੁੰਦੇ ਸਨ।
ਪੰਜਾਬੀ ਲੋਕ ਗੀਤਾਂ ਵਿੱਚ ਨਾਰੀ ਪੀੜਾ ਦੇ ਪਸਾਰ
ਸੋਧੋਪੰਜਾਬੀ ਲੋਕ ਗੀਤਾਂ ਵਿੱਚੋ ਪੰਜਾਬੀ ਸੱਭਿਆਚਾਰ ਦੀ ਤਸਵੀਰ ਨੂੰ ਸਹਿਜੇ ਹੀ ਦੇਖਿਆ ਜਾ ਸਕਦਾ ਹੈ। ਇਹਨਾਂ ਗੀਤਾਂ ਦਾ 80% ਤੋਂ ਵੀ ਵਧੇਰੇ ਭਾਗ ਔਰਤਾਂ ਦੁਆਰਾ ਰਚਿਆ ਗਿਆ ਹੋਣ ਕਰਕੇ ਇਹ ਔਰਤ ਮਨ ਦੀ ਬਾਤ ਵਧੇਰੇ ਸ਼ਿੱਦਤ ਨਾਲ ਬਿਆਨ ਕਰਦੇ ਹਨ। ਇਹਨਾਂ ਲੋਕ ਗੀਤਾਂ ਵਿੱਚ ਜਿਥੇ ਪੰਜਾਬੀ ਔਰਤ ਦੀਆਂ ਰੀਝਾਂ ਤੇ ਉਮੰਗਾਂ ਦਾ ਬਿਆਨ ਹੈ,ਓਥੇ ਇਹਨਾਂ ਗੀਤਾਂ ਵਿੱਚ ਨਾਰੀ ਸੰਵੇਦਨਾ ਦੇ ਵਿਸ਼ੇ ਦੀ ਸੁਰ ਵੀ ਜਿਆਦਾ ਭਾਰੂ ਰਹੀ ਹੈ। ਕਿਉਂਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦਾ ਦਰਜਾ ਕਦੀ ਵੀ ਸਮਾਨਤਾ ਵਾਲਾ ਨਹੀਂ ਰਿਹਾ,ਸਗੌਂ ਉਸਨੂੰ ਸਮਾਜ ਵਲੋਂ ਸਮੇਂ ਸਮੇਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਪੰਜਾਬੀ ਲੋਕ ਗੀਤ ਔਰਤ ਮਨ ਦੀ ਇਸ ਤ੍ਰਾਸਦਿਕ ਸਥਿਤੀ ਨੂੰ ਬਾਤ ਪਾਉਂਦੇ ਨਹੀਂ ਥੱਕਦੇ ਭਾਵ ਇਹਨਾਂ ਲੋਕ ਗੀਤਾਂ ਵਿੱਚ ਪੰਜਾਬਣ ਦੀ ਰੂਹ ਦੀ ਆਵਾਜ਼ ਬਾਖੂਬੀ ਸੁਣਨ ਨੂੰ ਮਿਲਦੀ ਹੈ। ਹਰ ਇੱਕ ਔਰਤ ਦਾ ਸੁਪਨਾ ਹੁੰਦਾ ਹੈ ਕਿ ਉਹ ਮਾਂ ਬਣੇ। ਜੇਕਰ ਔਰਤ ਬੱਚੇ ਦੀ ਮਾਂ ਨਹੀਂ ਬਣ ਸਕਦੀ। ਤਾਂ ਉਸ ਦੀ ਸੰਵੇਦਨਾ ਗ੍ਰਸਤ ਮਾਨਸਿਕਤਾ ਨੂੰ ਇਸ ਲੋਕ ਗੀਤ ਰਾਹੀਂ ਵਧੇਰੇ ਸਿੱਦਤ ਨਾਲ ਸਮਝਾਇਆ ਜਾਂਦਾ ਹੈ।
ਮਿੱਟੀ ਦਾ ਮੈਂ ਬਾਵਾ ਬਣਾਨੀ ਆ, ਵੇ ਝੱਗਾ ਪਾਨੀਆਂ।
ਉੱਤੇ ਦੇਂਨੀ ਆ ਖੇਸੀ,
ਨਾ ਰੋ ਮਿੱਟੀ ਦਿਆ ਬਾਵਿਆ,ਵੇ ਤੇਰਾ ਪਿਓ ਪਰਦੇਸੀ।
ਮਿੱਟੀ ਦਾ ਬਾਵਾ ਨਹੀਂਓ ਬੋਲਦਾ,ਵੇ ਨਹੀਓ ਚਾਲਦਾ,
ਨਹੀਓਂ ਦੇਂਦਾ ਹੁੰਗਾਰਾ।
ਨਹਾਉਣ ਲੱਗੀ ਤਾਂ ਖੁਰ ਗਿਆ,ਨੀ ਮੇਰਾ ਮਿੱਟੀ ਦਾ ਬਾਵਾ।
ਪੰਜਾਬੀ ਲੋਕ ਬੋਲੀਆਂ ਵਿੱਚ ਔਰਤ ਮਾਨਸਿਕਤਾ ਦੀ ਹੂਕ
ਸੋਧੋਖੁਸ਼ੀ ਦੇ ਅਵਸਰਾਂ ਦਾ ਜਸ਼ਨ ਮਨਾਉਂਦਿਆਂ ਅਤੇ ਪੰਜਾਬ ਦੇ ਪ੍ਰਸਿੱਧ ਲੋਕ ਨਾਚ,ਗਿੱਧੇ,ਭੰਗੜੇ,ਲੁੱਡੀ,ਸੰਮੀ,ਆਦਿ ਵੇਲੇ ਪਾਈਆਂ ਜਾਣ ਵਾਲੀਆਂ ਇਹ ਲੋਕ ਬੋਲੀਆਂ ਮਰਦ ਅਤੇ ਔਰਤ ਦੋਹਾਂ ਦੇ ਮਾਨਸਿਕ ਪ੍ਰਗਟਾਵੇ ਦਾ ਪ੍ਰਮੁੱਖ ਕਾਵਿਕ ਮਾਧਿਅਮ ਹਨ। ਇਹਨਾਂ ਬੋਲੀਆਂ ਨੂੰ ਸਿਰਫ਼ ਔਰਤ ਦੀ ਮਾਨਸਿਕਤਾ ਦੇ ਪ੍ਰਗਟਾਵੇ ਤਕ ਹੀ ਸੀਮਤ ਕਰ ਲਿਆ ਗਿਆ ਹੈ। ਪੰਜਾਬੀ ਸੱਭਿਆਚਾਰ ਵਿੱਚ ਔਰਤ ਲਈ ਬੰਦਿਸ਼ਾਂ ਅਤੇ ਮਨਾਹੀਆਂ ਦੀ ਬਹੁਤਾਤ ਹੈ। ਅਤੇ ਹਿਰਦੇ ਤੋਂ ਹੱਸਣ ਲਈ ਹੱਕਾਂ ਦੀ ਘਾਟ।
ਕੋਠੇ ਤੇ ਖਲੋ ਮਾਹੀਆਂ,
ਚੰਨ ਭਾਵੇਂ ਚੜੇ ਨਾ ਚੜੇ ਸਾਨੂੰ ਤੇਰੀ ਲੋਅ ਮਾਹੀਆਂ।
ਹੋਰ ਅਨੇਕਾਂ ਲੋਕ ਬੋਲੀਆਂ ਵਾਂਗ ਇਹਨਾਂ ਵਿਸ਼ੇ ਦੇ ਆਰੰਭ ਵਿੱਚ ਦਿੱਤੀਆਂ ਬੋਲੀਆਂ ਅਤੇ ਟੱਪਿਆਂ ਨੂੰ ਉਪਰੀ ਅਤੇ ਸਰਸਰੀ ਨਜ਼ਰੇ ਪੜਦਿਆਂ ਪੰਜਾਬੀ ਸੱਭਿਆਚਾਰ ਵਿਚਲੀ ਔਰਤ ਦੀ ਮਾਨਸਿਕਤਾ ਸਾਮ੍ਹਣੇ ਆ ਜਾਂਦੀ ਹੈ। ਪੰਜਾਬੀ ਸੱਭਿਆਚਾਰ ਰਿਸ਼ਤਿਆਂ ਦਾ ਸੱਭਿਆਚਾਰ ਹੈ।
ਵਰਤਮਾਨ ਪੰਜਾਬੀ ਸੱਭਿਆਚਾਰ ਵਿੱਚ ਔਰਤ ਦੀ ਸਥਿਤੀ
ਸੋਧੋਸਮੇਂ ਦੇ ਬਦਲਾਅ ਨਾਲ ਪੰਜਾਬੀ ਸੱਭਿਆਚਾਰ ਵਿੱਚ ਔਰਤ ਦੀ ਸਥਿਤੀ ਵਿੱਚ ਵੀ ਬਦਲਾਅ ਆਇਆ ਹੈ। ਅਸਲ ਵਿੱਚ ਜਿਵੇਂ ਪੰਜਾਬੀ ਸੱਭਿਆਚਾਰ ਬਦਲ ਰਿਹਾ ਹੈ ਉਸ ਨਾਲ ਸਭਿਆਚਾਰ ਵਿੱਚ ਔਰਤ ਦੀ ਸਥਿਤੀ ਵੀ ਬਦਲ ਰਹੀ ਹੈ। ਅੱਜ ਦੇ ਸਮੇਂ ਵਿੱਚ ਔਰਤ ਦੀ ਸਥਿਤੀ ਮਰਦ ਦੇ ਬਰਾਬਰ ਹੈ। ਜੇਕਰ ਅਸੀਂ ਸਿੱਖਿਆ ਦੇ ਪੱਖ ਤੋਂ ਗੱਲ ਕਰੀਏ। ਤਾਂ ਔਰਤ ਉੱਚ ਸਿੱਖਿਆ ਹਾਸਿਲ ਕਰ ਰਹੀ ਹੈ। ਅਤੇ ਰਿਸ਼ਤੇ ਨਾਤੇ ਪ੍ਰਬੰਧ ਵਿੱਚ ਔਰਤ ਨੂੰ ਅੱਜ ਦੇ ਪਰਿਵਾਰ ਵਿੱਚ ਮਰਦ ਦੇ ਬਰਾਬਰ ਮਾਨ ਸਨਮਾਨ ਪ੍ਰਾਪਤ ਹੈ।ਅਸਲ ਵਿੱਚ ਪੰਜਾਬੀ ਸੱਭਿਆਚਾਰ ਨਿਰੰਤਰ ਤਬਦੀਲੀ ਵਿੱਚ ਹੈ। ਇਸ ਬਾਰੇ ਸਭਿਆਚਾਰਕ ਪਰਿਵਰਤਨ ਦੌਰਾਨ ਔਰਤ ਦੀ ਸਥਿਤੀ ਵੀ ਨਿਰੰਤਰ ਤਬਦੀਲ ਹੁੰਦੀ ਹੈ। ਭਾਵੇਂ ਅੱਜ ਵੀ ਪੰਜਾਬ ਦਾ ਭਾਰੂ ਸੱਭਿਆਚਾਰ ਪਿਤਾ ਪੁਰਖੀ ਹੈ ਪ੍ਰੰਤੂ ਇਹ ਪਿਤਾ ਪੁਰਖੀ ਸੱਭਿਆਚਾਰ ਬਦਲਦੇ ਹਾਲਾਤਾਂ ਵਿੱਚ ਟੁੱਟ ਰਿਹਾ ਹੈ। ਨਾਰੀ ਦ੍ਰਿਸ਼ਟੀ ਤੋਂ ਦੇਖਿਆ ਪੰਜਾਬੀ ਸੱਭਿਆਚਾਰ ਵਿੱਚ ਆ ਰਹੀ ਤਬਦੀਲੀ ਸਮੁੱਚੇ ਰੂਪ ਵਿੱਚ ਔਰਤ ਮਰਦ ਦਰਮਿਆਨ ਬਰਾਬਰੀ ਵਲ ਨੂੰ ਵੱਧ ਰਹੀ ਹੈ।
- ↑ ਕੌਰ, ਡਾ. ਚਰਨਜੀਤ. ਨਾਰੀ ਨੀਝ.
- ↑ ਕੌਰ, ਡਾ. ਚਰਨਜੀਤ. ਨਾਰੀ ਨੀਝ.
- ↑ ਕੌਰ, ਡਾ. ਚਰਨਜੀਤ. ਪੰਜਾਬੀ ਸਭਿਆਚਾਰ ਤੇ ਨਾਰੀ (ਸਭਿਆਚਾਰ ਤੇ ਵਿਚਾਰ).
- ↑ ਬਰਾੜ, ਡਾ.ਰਾਜਿੰਦਰਪਾਲ ਸਿੰਘ (2009). ਸੱਭਿਆਚਾਰ ਤੇ ਵਿਚਾਰ. ਪਟਿਆਲਾ: ਪਬਲੀਕੇਸ਼ਨ ਬਿਉਰੋ,ਪੰਜਾਬੀ ਯੂਨੀਵਰਸਿਟੀ ਪਟਿਆਲਾ।. pp. 43 ਤੋਂ 50.
- ↑ ਸੋਹਲ, ਡਾ.ਹਰਿੰਦਰ ਕੌਰ (2016). ਨਾਰੀ ਦ੍ਰਿਸ਼ਟੀ(ਲੋਕ ਕਾਵਿ). ਮੋਹਾਲੀ(ਚੰਡੀਗੜ੍ਹ): ਲੋਕ ਗੀਤ ਪ੍ਰਕਾਸ਼ਨ. pp. 91, 133.
- ↑ ਸਿਵੀਆ, ਵੀਰਪਾਲ ਕੌਰ (2016). ਨਾਰੀਵਾਦ-ਸਿਧਾਂਂਤ ਅਤੇ ਵਿਹਾਰ. ਮੋਹਾਲੀ(ਚੰਡੀਗੜ੍ਹ): ਲੋਕਗੀਤ ਪ੍ਰਕਾਸ਼ਨ. p. 86.
- ↑ ਕੌਰ, ਬੇਅੰਤ (2001). ਨਾਰੀਵਾਦੀ ਚਿੰਤਨ. ਨਵੀਂ ਦਿੱਲੀ: ਨਵਚਿੰਤਨ ਪ੍ਰਕਾਸ਼ਨ. p. 59.
- ↑ ਬਰਾੜ, ਡਾ.ਚਰਨਜੀਤ ਕੌਰ (2010). ਨਾਰੀ ਦ੍ਰਿਸ਼ਟੀ. ਚੰਡੀਗੜ: ਲੋਕਗੀਤ ਪ੍ਰਕਾਸ਼ਨ. p. 14.