ਪੰਜਾਬੀ ਭਾਸ਼ਾ ਅਤੇ ਪੰਜਾਬੀਅਤ
ਪੰਜਾਬ ਸ਼ਬਦ ਫਾਰਸੀ ਦੇ ਸ਼ਬਦ ਪੰਜ ਅਤੇ ਆਬ ਦੇ ਸੁਮੇਲ ਤੋਂ ਬਣਿਆ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ।[1] ਪੰਜਾਬ ਤੋਂ ਭਾਵ ਪੰਜ ਦਰਿਆਵਾਂ ਦੀ ਧਰਤੀ।ਇਸ ਤਰਾਂ ਪੰਜਾਬ ਦੇ ਖਿੱਤੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਪੰਜਾਬੀ ਭਾਸ਼ਾ ਕਿਹਾ ਜਾਂਦਾ ਹੈ।ਪੰਜਾਬੀ ਭਾਸ਼ਾ ਦਾ ਨਾਮ ਖਿੱਤੇ ਦੇ ਨਾਮ ਉਪਰ ਰੱਖਿਆ ਗਿਆ ਹੈ,ਇਸ ਦਾ ਮਤਲਬ ਉਸ ਖਿੱਤੇ ਕਲਚਰ ਨਾਲ ਇਸ ਦਾ ਕੋਈ ਸੰਬੰਧ ਹੈ,ਤਾਂ ਹੀ ਉਹ ਭਾਸ਼ਾ ਉਸ ਖਿੱਤੇ ਨਾਲ ਜੁੜੀ ਹੋਈ ਹੈ। ਪੰਜਾਬੀ ਸ਼ਬਦ ਦੋ ਅਰਥਾਂ ਵਿੱਚ ਵਰਤਿਆ ਜਾਂਦਾ ਹੈ, ਇੱਕ ਪੰਜਾਬੀ ਬੰਦਾ ਅਤੇ ਦੂਜਾ ਪੰਜਾਬੀ ਭਾਸ਼ਾ। ਇਸ ਤਰ੍ਹਾਂ ਪੰਜਾਬੀਅਤ ਤੋਂ ਭਾਵ ਪੰਜਾਬੀ ਭਾਸ਼ਾ ਰਾਹੀਂ ਸਿਰਜਿਆ ਬੰਦਾ, ਜੋ ਪੰਜਾਬੀ ਭਾਸ਼ਾ ਰਾਹੀਂ ਆਪਣੀ ਹੋਂਦ ਦੀ ਕਲਪਨਾ ਕਰਦਾ ਹੈ, ਪਰ ਪੰਜਾਬੀ ਭਾਸ਼ਾ ਬਾਰੇ ਆਮ ਸਮੀਖਿਆ ਇਹ ਹੈ ਕਿ ਆਧੁਨਿਕ ਸੰਸਥਾਵਾ, ਪ੍ਰਸ਼ਾਸਨ, ਨਿਆਂਵਿਵਸਥਾ, ਤਕਨਾਲੋਜੀ,ਵਿਗਿਆਨ ਇਹਨਾਂ ਚੀਜਾਂ ਵਿੱਚ ਪੰਜਾਬੀ ਭਾਸ਼ਾ ਦੀ ਥਾਂ ਲਗਾਤਾਰ ਘਟਦੀ ਜਾ ਰਹੀ ਹੈ।[2] ਆਧੁਨਿਕ ਬੰਦੇ ਦੀ ਇਹਨਾਂ ਚੀਜਾਂ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰੰਤੂ ਪੰਜਾਬਅਤ ਦੀ ਕਲਪਨਾ ਫਿਰ ਵੀ ਉਸੇ ਤਰ੍ਹਾਂ ਕੀਤੀ ਜਾਂਦੀ ਹੈ, ਸਗੋਂ ਹੋਰ ਜਿਆਦਾ ਜੋਰ ਫੜ੍ਹਦੀ ਜਾ ਰਹੀ ਹੈ। ਪੰਜਾਬੀਅਤ ਦੀ ਇਸ ਦਾਅਵੇਦਾਰੀ ਵਿੱਚ ਪੰਜਾਬੀ ਭਾਸ਼ਾ ਦਾ ਸਵਾਲ ਮਨਫੀ ਕੀਤਾ ਜਾ ਰਿਹਾ ਹੈ।
ਪੰਜਾਬੀਅਤ
ਸੋਧੋਪੰਜਾਬੀਅਤ ਮੂਲ ਰੂਪ ਵਿੱਚ ਪੰਜਾਬੀ ਪਛਾਣ ਜਾਂ ਸਨਾਖਤ ਦਾ ਦੂਜਾ ਨਾਂ ਹੈ। ਪੰਜਾਬੀਅਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀਅਤ ਬਾਰੇ ਇਹ ਵੀ ਕਿਹਾ ਕਿ ਪੰਜਾਬੀ ਕੌਮ ਹੀ ਪੰਜਾਬੀਅਤ ਹੈ। ਇਹ ਇੱਕ ਅਜਿਹਾ ਸਭਿਆਚਾਰਕ ਸੰਕਲਪ ਹੈ, ਜਿਸ ਦਾ ਸੰਬੰਧ ਪੰਜਾਬੀ ਲੋਕਾਂ ਦੀ ਰਹਿਤਲ, ਜੀਵਨਜਾਂਚ ਅਤੇ ਉਨ੍ਹਾਂ ਗੁਣਾਂ ਨਾਲ ਹੈ, ਜਿਹੜੇ ਇਸਨੂੰ ਦੂਜੀਆਂ ਕੌਮਾਂ ਜਾਂ ਕੌਮੀਅਤਾਂ ਤੋਂ ਨਿਖੇੜਦੇ ਹਨ।ਪੰਜਾਬੀਅਤ ਇੱਕ ਅਜਿਹਾ ਅਹਿਸਾਸ ਹੈ। ਜਿਸ ਰਾਹੀਂ ਖਾਸ ਪ੍ਰਕਾਰ ਦੀ ਵਿਲੱਖਣਤਾ ਦਾ ਝਲਕਾਰਾ ਪੈਂਦਾ ਹੈ।[3]
ਆਮ ਕਰਕੇ ਪੰਜਾਬੀ ਦਾ ਅਰਥ ਇਹ ਲਿਆ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਪ੍ਰਤੀ ਮੋਹ ਪੰਜਾਬੀ ਮਨ ਦੇ ਸਮੂਹਿਕ ਆਪੇ,ਪੰਜਾਬੀ ਸਰੋਕਾਰਾਂ ਦੀ ਇੱਕ ਅਚੇਤ ਪਕੜ ਦੇ ਸੰਵੇਦਨਸ਼ੀਲ ਅਹਿਸਾਸ ਦਾ ਨਾਂ ਹੀ ਪੰਜਾਬੀਅਤ ਹੈ। ਇਹ ਅਹਿਸਾਸ ਭਾਵੇਂ ਸੁਚੇਤ ਜੀਵਨ ਢੰਗ ਅਤੇ ਵਿਧੀ ਅਪਨਾਉਣ ਦੀ ਪ੍ਰਕਿਰਿਆ ਅਧੀਨ ਦੱਬਿਆ ਰਹੇ ਪਰ ਅਚੇਤ ਪ੍ਰਭਾਵ ਵਿੱਚ ਨਿਰੰਤਰ ਕਿਰਿਆਸ਼ੀਲ ਰਹਿੰਦਾ ਹੈ।[4] ਪੰਜਾਬੀਅਤ ਦਾ ਸੰਕਲਪ ਉਦੋਂ ਪੈਦਾ ਹੈ, ਜਦੋਂ ਤੋਂ ਲੋਕਾ ਨੇ ਪਰਵਾਸ ਧਾਰਨਾ ਸ਼ੁਰੂ ਕੀਤਾ ਅਤੇ ਉਦੋਂ ਤੋਂ ਜਦੋਂ ਪੰਜਾਬ ਨੂੰ ਅਸੀਂ ਧਰਮ ਦੇ ਪ੍ਰਸੰਗ ਨਾਲ ਜੋੜ ਕੇ ਦੇਖਣ ਲੱਗੇ ਅਤੇ ਇਹ ਸਮਝਿਆ ਜਾਣ ਲੱਗਾ ਕਿ ਪੰਜਾਬੀਅਤ ਕੋਈ ਅਜਿਹੀ ਚੀਜ਼ ਹੈ, ਜਿਹੜੀ ਕਿ ਨਿਰੋਲ ਪੰਜਾਬੀਆਂ ਦੇ ਜਿਉਣ ਢੰਗ, ਪਹਿਰਾਵੇ, ਧਰਮ, ਖਾਣ-ਪੀਣ ਆਦਿ ਨਾਲ ਸੰਬੰਧਿਤ ਹੈ।
ਪੰਜਾਬੀਅਤ ਦਾ ਸੰਗਠਨਕਾਰੀ ਤੱਤ
ਸੋਧੋਪੰਜਾਬੀਅਤ ਬਾਰੇ ਇਹ ਵਿਚਾਰ ਕੀਤੀ ਜਾਂਦੀ ਹੈ ਕਿ ਪੰਜਾਬੀਅਤ ਦਾ ਸੰਗਠਨਕਾਰੀ ਤੱਤ ਧਰਮ ਹੈ, ਭਾਸ਼ਾ ਹੈ, ਵਿਰਾਸਤੀ ਵਸਤਾਂ, ਪਹਿਰਾਵਾ, ਖਾਦ-ਖੁਰਾਕ ਜਾਂ ਖਿੱਤਾ ਹੈ। ਪੰਜਾਬੀਅਤ ਵਿੱਚ ਇਹ ਸਾਰੇ ਤੱਤ ਆਪਣਾ ਵੱਖਰਾ-ਵੱਖਰਾ ਸਥਾਨ ਰੱਖਦੇ ਹਨ,ਪ੍ਰੰਤੂ ਧਰਮ ਇਸ ਵਿੱਚ ਮਹੱਤਵਪੂਰਨ ਫੈਕਟਰ ਮੰਨਿਆ ਜਾਂਦਾ ਹੈ, ਕਿਉਂਕਿ ਜਦੋਂ ਕੋਈ ਵੀ ਲੇਖਕ ਪੰਜਾਬੀਅਤ ਬਾਰੇ ਲਿਖਣਾ ਸ਼ੁਰੂ ਕਰਦਾ ਹੈ ਤਾਂ ਇੱਕ ਦੋ ਗੱਲਾਂ ਕਰਕੇ ਸਿੱਧਾ ਸਿੱਖੀ ਤੇ ਪਹੁੰਚ ਜਾਂਦਾ ਹੈ ਤੇ ਸਿੱਖੀ ਦੀਆਂ ਸਿਫਤਾਂ ਕਰਨ ਲੱਗ ਜਾਂਦਾ ਹੈ, ਉਹ ਪੰਜਾਬੀਅਤ ਦੀਆਂ ਮਹਾਨ ਚੀਜਾਂ ਦੱਸਦੇ-ਦੱਸਦੇ ਸਿੱਖੀ ਦੀਆਂ ਮਹਾਨ ਪ੍ਰਾਪਤੀਆਂ ਗਿਨਾਉਣ ਲੱਗ ਜਾਂਦਾ ਹੈ, ਹਾਲਾਂਕਿ ਜਿੰਨਾ ਦਾ ਪੰਜਾਬੀਅਤ ਦੇ ਢਾਂਚੇ ਨੂੰ ਡਿਫਾਇਨ ਕਰਨ ਵਿੱਚ ਐਨਾ ਬੁਨਿਆਦੀ ਰੋਲ ਨਹੀਂ ਹੈ। ਇਸੇ ਤਰ੍ਹਾਂ ਜੋ ਲੋਕ ਪੰਜਾਬ ਤੋਂ ਬਾਹਰ ਰਹਿੰਦੇ ਹਨ, ਉਹ ਵੀ ਧਰਮ ਰਾਹੀਂ ਹੀ ਪੰਜਾਬੀਅਤ ਨਾਲ ਜੁੜੇ ਹੋਏ ਹਨ। ਜਿਵੇਂ ਉਹਨਾਂ ਨੇ ਆਪਣੀਆਂ ਲੋੜਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਰੋਮਨ ਤੇ ਦੇਵਨਾਗਰੀ ਵਿੱਚ ਕਰਵਾ ਲਿਆ ਹੈ। ਉਹਨਾਂ ਦੀ ਮਜਬੂਰੀ ਖ਼ਤਮ ਹੋ ਗਈ ਹੈ ਕਿ ਉਹ ਪੰਜਾਬੀ ਨੂੰ ਸਿੱਖਣ।ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀਅਤ ਦਾ ਸੰਗਠਨਕਾਰੀ ਤੱਤ ਧਰਮ ਹੈ।
ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦਾ ਰੈਸ਼ਨਲ ਸੰਬੰਧ
ਸੋਧੋਪੰਜਾਬੀਅਤ ਦਾ ਸੰਕਲਪ ਪੈਦਾ ਹੋਣ ਨਾਲ ਇਹ ਮੁੱਦਾ ਉਭਰ ਕੇ ਸਾਹਮਣੇ ਆਇਆ ਹੈ ਕਿ ਪੰਜਾਬੀ ਭਾਸ਼ਾ ਤੇ ਪੰਜਾਬੀਅਤ ਦਾ ਕੋਈ ਜਰੂਰੀ ਸੰਬੰਧ ਹੈ ਜਾਂ ਨਹੀਂ,ਕਿਉਂਕਿ ਅਕਸਰ ਪੰਜਾਬੀਅਤ ਦਾ ਅਰਥ ਇਹ ਲਿਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਹੀ ਪੰਜਾਬੀਅਤ ਹੈ,ਪਰ ਬਹੁਤ ਸਾਰੇ ਵਿਚਾਰਵਾਨ ਇਹ ਵੀ ਕਹਿੰਦੇ ਹਨ ਕਿ ਪੰਜਾਬੀ ਭਾਸ਼ਾ ਤੋਂ ਬਿਨਾਂ ਪੰਜਾਬੀਅਤ ਡਿਫਾਇਨ ਹੁੰਦੀ ਹੈ ਕਿਉਂਕਿ ਪੰਜਾਬੀਅਤ ਦਾ ਮਤਲਬ ਪੰਜਾਬੀ ਟਰੇਡਸ ਹੁੰਦਾ ਹੈ ਪੰਜਾਬੀ ਭਾਸ਼ਾ ਨਹੀਂ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਪੰਜਾਬੀ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਹਨ,ਉਹਨਾਂ ਲਈ ਪੰਜਾਬੀਅਤ ਦਾ ਅਰਥ ਹੀ ਹੋਰ ਹੈ। ਉਹ ਕਹਿੰਦੇ ਹਨ ਕਿ ਪੰਜਾਬੀ ਆਉਣੀ ਸਾਡੇ ਲਈ ਕੋਈ ਜਰੂਰੀ ਨਹੀਂ।ਅਸੀਂ ਪੰਜਾਬੀ ਇਸ ਕਰਕੇ ਹਾਂ ਕਿਉਂਕਿ ਅਸੀਂ ਪੰਜਾਬੀ ਵਿਰਾਸਤ ਦੀਆਂ ਚੀਜਾਂ ਨੂੰ ਸੰਭਾਲ ਰਹੇ ਹਾਂ ਤੇ ਕਦੇ-ਕਦੇ ਪੰਜਾਬੀ ਟਰੇਡਸ ਕਰਦੇ ਹਾਂ,ਕਦੇ-ਕਦੇ ਪੰਜਾਬੀ ਪਹਿਰਾਵਾ ਜਿਵੇਂ ਪੱਗ ਬੰਨ੍ਹ ਲੈਂਦੇ ਹਾਂ, ਅਸੀਂ ਸਿੱਖ ਹਾਂ।ਉਹਨਾਂ ਲਈ ਇਹ ਸਭ ਕੁਝ ਜਰੂਰੀ ਹੈ,ਪੰਜਾਬੀ ਭਾਸ਼ਾ ਨਹੀਂ। ਉਦਾਹਰਨ ਵਜੋਂ ਜਿਹੜੇ ਲੋਕ ਬਾਹਰਲੇ ਦੇਸ਼ਾਂ ਵਿੱਚ ਹਨ, ਉਹ ਧਰਮ ਦੇ ਦਾਇਰੇ ਵਿੱਚ ਰਹਿੰਦੇ ਹਨ, ਉਹਨਾਂ ਦੀ ਹੁਣ ਦੂਜੀ ਜਾਂ ਤੀਜੀ ਪੀੜੀ ਰਹਿ ਰਹੀ ਹੈ, ਉਹਨਾਂ ਨਬੰ ਪੰਜਾਬੀ ਨਹੀਂ ਆਉਦੀ ਪਰ ਉਹ ਆਪਣੇ ਆਪ ਨੂੰ ਪੰਜਾਬੀ ਹੀ ਕਹਿੰਦੇ ਹਨ। ਇਸ ਤਰਾਂ ਉਹਨਾਂ ਲਈ ਪੰਜਾਬੀ ਪੰਜਾਬੀਅਤ ਦਾ ਲਾਜ਼ਮੀ ਅੰਗ ਨਹੀਂ।
ਇਸੇ ਤਰ੍ਹਾਂ ਪੰਜਾਬ ਵਿੱਚ ਰਹਿੰਦੇ ਲੋਕ ਵੀ ਇਹ ਹੀ ਮੰਨਦੇ ਹਨ ਕਿ ਪੰਜਾਬੀ ਉਹਨਾਂ ਲਈ ਜਰੂਰੀ ਨਹੀਂ, ਕਿਉਂਕਿ ਉਹਨਾਂ ਦੀ ਕਿੱਤੇ ਤੇ ਸਿੱਖਿਆ ਦੀ ਭਾਸ਼ਾ ਹਿੰਦੀ ਜਾਂ ਅੰਗਰੇਜੀ ਹੈ। ਪ੍ਰੰਤੂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਵੀ ਅਸੀਂ ਪੰਜਾਬੀ ਭਾਸ਼ਾ ਨੂੰ ਮਨਫੀ ਨਹੀਂ ਕਰ ਸਕਦੇ। ਇਸ ਗੱਲ ਨੂੰ ਸਪੱਸਟ ਕਰਨ ਲਈ ਅਸੀਂ ਰਾਜ ਮੋਹਨ ਗਾਂਧੀ ਦੀ ਗੱਲ ਦਾ ਹਵਾਲਾ ਲੈਦੇਂ ਹਾਂ। ਰਾਜ ਮੋਹਨ ਗਾਂਧੀ ਅਨੁਸਾਰ ਪੰਜਾਬੀਆਂ ਦੀ ਤਾਕਤ ਹੀ ਪੰਜਾਬੀ ਹੈ। ਜਿਸ ਕਾਰਨ ਉਹ ਰਾਜਸੀ ਸੱਤਾ ਵਿੱਚ ਰੜਕਣ ਲੱਗੇ, ਕਿਉਂਕਿ ਪੰਜਾਬੀਆਂ ਦੇ ਸੰਸਾਰ ਵਿੱਚ ਜੋ ਵੀ ਮੁੱਦੇ ਹਨ,ਉਹਨਾਂ ਦੀ ਕਲਪਨਾ ਪੰਜਾਬੀ ਭਾਸ਼ਾ ਤੋਂ ਬਿਨਾਂ ਨਹੀਂ ਹੋ ਸਕਦੀ। ਇਸ ਤਰ੍ਹਾਂ ਪੰਜਾਬੀਅਤ ਇੱਕ ਦਾਅਵੇਦਾਰੀ ਹੈ, ਬੰਦਾ ਕੋਈ ਵੀ ਦਾਅਵੇਦਾਰੀ ਆਪਣੀ ਭਾਸ਼ਾ ਵਿੱਚ ਹੀ ਕਰ ਸਕਦਾ ਹੈ। ਇਸ ਤਰ੍ਹਾਂ ਪੰਜਾਬੀਅਤ ਤੇ ਪੰਜਾਬੀ ਭਾਸ਼ਾ ਦਾ ਰੈਸ਼ਨਲ ਸੰਬੰਧ ਹੈ।
ਪੰਜਾਬੀਅਤ ਦੇ ਸੰਕਲਪ ਦੇ ਦੋ ਨੁਕਤੇ
ਸੋਧੋਪਾਰਰਾਸ਼ਟਰੀ ਕਮਿਊਨਟੀ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਲੋਕਾਂ ਦਾ ਪੰਜਾਬੀਅਤ ਨਾਲ ਸੰਬੰਧ
ਸੋਧੋਪਾਰਰਾਸ਼ਟਰੀ ਪੰਜਾਬੀ ਸੱਭਿਆਚਾਰ ਭਾਵ ਦੁਨੀਆ ਦੇ ਅਲੱਗ- ਅਲੱਗ ਖਿੱਤਿਆਂ ਵਿੱਚ ਕਿਤੇ ਵੀ ਪੰਜਾਬੀ ਰਹਿੰਦੇ ਹਨ ਜਾਂ ਜਿੰਨਾਂ ਦੀ ਮੂਲ ਪਛਾਣ ਪੰਜਾਬੀ ਹੈ, ਕਿਸੇ ਨਾ ਕਿਸੇ ਫੈਕਟਰ ਕਰਕੇ ਪੰਜਾਬੀਅਤ ਨਾਲ ਜੁੜੇ ਹੋਏ ਹਨ। ਉਨ੍ਹਾਂ ਲਈ ਪੰਜਾਬੀਅਤ ਦਾ ਮਤਲਬ ਪੰਜਾਬੀ ਟਰੇਡਸ ਹਨ। ਪਾਰਰਾਸ਼ਟਰੀ ਕਮਿਊਨਟੀ ਨੇ ਪੰਜਾਬੀਅਤ ਉਤੇ ਜੋਰ ਦੇਣ ਲਈ ਇਹ ਕਹਿਣਾ ਸ਼ੁਰੂ ਕੀਤਾ ਕਿ ਸਾਡੇ ਲਈ ਪੰਜਾਬੀਅਤ ਦਾ ਮਤਲਬ ਪੰਜਾਬੀ ਪਹਿਰਾਵਾ, ਖਾਣ ਪੀਣ, ਸਿੱਖ ਧਰਮ ਅਤੇ ਪੰਜਾਬੀ ਟਰੇਡਸ ਹਨ। ਪੰਜਾਬੀ ਵਿਰਾਸਤ ਦੀਆਂ ਚੀਜਾਂ ਨੂੰ ਇਨ-ਬਿਨ ਬਣਾਈ ਰੱਖਣਾ ਵੀ ਉਨ੍ਹਾਂ ਲਈ ਪੰਜਾਬੀਅਤ ਹੈ। ਇਸ ਤਰ੍ਹਾਂ ਉਨ੍ਹਾਂ ਲਈ ਪੰਜਾਬੀਅਤ ਦੀ ਮਟੀਰੀਲਿਜ਼ਮ ਪਹਿਚਾਣ ਭਾਵਨਾਤਮਕਤਾ ਨਾਲ ਜੁੜੀ ਹੋਈ ਹੈ।
ਪੰਜਾਬ ਵਿੱਚ ਰਹਿੰਦੇ ਲੋਕਾਂ ਦਾ ਪੰਜਾਬੀਅਤ ਨਾਲ ਸੰਬੰਧ
ਸੋਧੋਪੰਜਾਬ ਵਿੱਚ ਲੋਕਾਂ ਦਾ ਪੰਜਾਬੀਅਤ ਨਾਲ ਸੰਬੰਧ ਦੇਖੀਏ ਤਾਂ ਉਸ ਵਿੱਚ ਧਰਮ ਮਹੱਤਵਪੂਰਨ ਹੈ ਕਿਉਂਕਿ ਜਦੋਂ ਵੀ ਕੋਈ ਲੇਖਕ ਪੰਜਾਬੀਅਤ ਬਾਰੇ ਲਿਖਣਾ ਸ਼ੁਰੂ ਕਰਦਾ ਹੈ ਤਾਂ ਇੱਕ ਦੋ ਗੱਲਾਂ ਕਰਕੇ ਉਹ ਸਿੱਧਾ ਸਿੱਖੀ ਤੇ ਪਹੁੰਚ ਜਾਂਦਾ ਹੈ। ਉਹ ਪੰਜਾਬੀਅਤ ਦੀਆਂ ਮਹਾਨ ਚੀਜਾਂ ਦੱਸਦੇ ਹੋਏ ਸਿੱਖੀ ਦੀਆਂ ਮਹਾਨ ਪ੍ਰਾਪਤਆਂ ਗਿਨਾਉਣ ਲੱਗ ਜਾਂਦਾ ਹੈ। ਜਿੰਨਾ ਦਾ ਪੰਜਾਬੀਅਤ ਨੂੰ ਡਿਫਾਇਨ ਕਰਨ ਵਿੱਚ ਕੋਈ ਰੋਲ ਨਹੀਂਪਰ ਜੇ ਇਸ ਗੱਲ ਦੀ ਤਹਿ ਤੱਕ ਜਾਈਏ ਤਾਂਇਹ ਗੱਲ ਸਾਹਮਣੇ ਆਉਦੀ ਹੈ ਕਿ ਪੰਜਾਬੀਆਂ ਲਈ ਧਰਮ ਹੀ ਕਿਉਂ ਪੰਜਾਬੀਅਤ ਹੈ। ਜਿਵੇਂ ਰਾਜ ਮੋਹਨ ਗਾਂਧੀ ਕਹਿੰਦਾ ਹੈ ਕਿ ਪੰਜਾਬ ਉਤੇ ਪੰਜਾਬੀਆਂ ਨੇ ਬਹੁਤ ਸਮੇਂ ਤੱਕ ਕਲੇਮ ਨਹੀਂ ਕੀਤਾ ਕਿ ਉਹ ਪੰਜਾਬੀ ਹਨ ਜਾਂ ਪੰਜਾਬ ਉਨ੍ਹਾਂ ਦਾ ਹੈ। ਪਰ ਜਦੋਂ ਉਨ੍ਹਾਂ ਨੇ ਕਲੇਮ ਕੀਤਾ ਤਾਂ ਪੰਜਾਬ ਦੀ ਵਸੋਂ ਦੇ ਬਹੁਤ ਛੋਟੇ ਹਿੱਸੇ ਨੇ ਕੀਤਾ,ਜੋ ਸਿੱਖ ਸਨ। ਇਸ ਕਲੇਮ ਦਾ ਇੱਕ ਕਾਰਨ ਸੀ।
ਅਸੀਂ ਜਾਣਦੇ ਹਾਂ ਕਿ ਪੰਜਾਬ ਲੰਮਾਂ ਸਮਾਂ ਬਾਹਰਲੀਆਂ ਤਾਕਤਾਂ ਦਾ ਗੁਲਾਮ ਰਿਹਾ, ਜਿਵੇਂ ਮੁਗਲ ਰਾਜ ਸਮੇਂ ਰੂਲਿੰਗ ਕਲਾਸ ਦੀ ਭਾਸ਼ਾ ਪੰਜਾਬੀ ਸੀ, ਜਦੋਂ ਹਿੰਦੂ ਧਰਮ ਦਾ ਬੋਲਬਾਲਾ ਸੀ,ਉਸ ਸਮੇਂ ਸੰਸਕ੍ਰਿਤ ਪ੍ਰਚਲਤ ਸੀ। ਜਿਸਨੇ ਬੰਦੇ ਦੇ ਬੌਧਿਕ ਅਕਸ ਨੂੰ ਉਚਾ ਚੁਕਣਾ ਹੁੰਦਾ ਹੈ, ਉਹ ਸਾਡੇ ਧਾਰਮਿਕ ਗ੍ਰੰਥ ਹਨ। ਪਰ ਦੋਨੋਂ ਸਮੇਂ ਹੀ ਉਹ ਅਰਬੀ ਤੇ ਸੰਸਕ੍ਰਿਤ ਵਿੱਚ ਸਨ।ਜਿਸ ਤੱਕ ਆਮ ਲੋਕਾਂ ਦੀ ਰਸਾਈ ਨਹੀਂ ਸੀ ਕਿਉਂਕਿ ਉਨ੍ਹਾਂ ਦੀ ਬੋਲਚਾਲ ਦੀ ਭਾਸ਼ਾ ਪੰਜਾਬੀ ਸੀ। ਉਹ ਗ੍ਰੰਥਾਂ ਨੂੰ ਪੜ੍ਹ ਤਾਂ ਸਕਦੇ ਸਨ ਪਰ ਸਮਝ ਨਹੀਂ ਸਕਦੇ ਸਨ। ਭਾਵ ਉਨ੍ਹਾਂ ਦਾ ਅਸਲ ਅਰਥ ਲੋਕਾਂ ਤੱਕ ਨਹੀਂ ਪਹੁਚਿਆ। ਇਹ ਇਕਮਿਕਤਾ ਸਿੱਖ ਧਰਮ ਵਿੱਚ ਵਾਪਰੀ, ਕਿਉਂਕਿ ਸਿੱਖਾਂ ਦਾ ਧਾਰਮਿਕ ਗ੍ਰੰਥ ਆਮ ਬੋਲਚਾਲ ਦੀ ਭਾਸ਼ਾ ਵਿੱਚ ਸੀ। ਜਿਸ ਕਰਕੇ ਲੋਕਾਂ ਤੱਕ ਗਿਆਨ ਪਹੁਚਿਆ। ਇਹੀ ਕਾਰਨ ਹੈ ਕਿ ਲੋਕਾਂ ਨੇ ਪੰਜਾਬ ਦੀ ਰਾਜਸੀ ਸੱਤਾ ਲਈ ਕਲੇਮ ਕੀਤਾ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਰਹਿੰਦੇ ਲੋਕਾਂ ਦਾ ਪੰਜਾਬੀਅਤ ਨਾਲ ਸੰਬੰਧ ਭਾਵਨਾਤਮਕ ਨਹੀਂ,ਬਲਕਿ ਇਹ ਇੱਕ ਰਾਜਨੀਤਕ ਮੁੱਦਾ ਹੈ।
ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਤੇ ਪੰਜਾਬੀਅਤ ਦਾ ਆਪਸ ਵਿੱਚ ਗੂੜਾ ਸੰਬੰਧ ਹੈ। ਪੰਜਾਬੀਅਤ ਤੋਂ ਭਾਵ ਪੰਜਾਬੀ ਭਾਸ਼ਾ ਰਾਹੀਂ ਸਿਰਜਿਆ ਬੰਦਾ ਹੈ। ਭਾਵ ਪੰਜਾਬੀਅਤ ਇੱਕ ਦਾਅਵੇਦਾਰੀ ਹੈ ਤੇ ਬੰਦਾ ਇਹ ਦਾਅਵੇਦਾਰੀ ਆਪਣੀ ਭਾਸ਼ਾ ਭਾਵ ਪੰਜਾਬੀਅਤ ਵਿੱਚ ਹੀ ਕਰ ਸਕਦਾ ਹੈ। ਇਸ ਰਾਹੀਂ ਹੀ ਉਹ ਆਪਣੀ ਹੋਂਦ ਦੀ ਕਲਪਣਾ ਕਰ ਸਕਦਾ ਹੈ। ਇਸ ਤਰ੍ਹਾਂ ਪੰਜਾਬੀਅਤ ਦੀ ਮਟੀਰੀਲਿਜ਼ਮ ਪਹਿਚਾਣ ਇੱਕ ਤਾਂ ਭਾਵਨਾਤਮਕਤਾ ਨਾਲ ਹੈ ਅਤੇ ਦੂਜਾ ਧਾਰਮਿਕਤਾ ਨਜ਼ਰੀਆ ਹੈ।