ਪੰਜਾਬੀ ਭੋਜਨ ਸੱਭਿਆਚਾਰ

ਭੁੱਖ ਲੱਗਣਾ ਤੇ ਕੁਝ ਖਾ ਲੈਣਾ ਦੇਖਣ ਵਿੱਚ ਇੱਕ ਸਰਲ ਅਤੇ ਸੁਭਾਵਿਕ ਜਿਹੀ ਪ੍ਰਕਿਰਿਆ ਲੱਗਦੀ ਹੈ। ਕਦੇ ਕਿਸੇ ਨੇ ਇਹ ਖਿਆਲ ਨਹੀਂ ਕੀਤਾ ਕਿ ਭੋਜਨ ਜੀਵਾਂ ਦੇ ਲਈ ਕਿੰਨੀ ਅਹਿਮੀਅਤ ਰੱਖਦਾ ਹੈ।ਉਝ ਤਾਂ ਭੋਜਨ ਸਮੁੱਚੀ ਕਾਇਨਾਤ ਦੇ ਜੀਵ ਜੰਤੂਆ ਪਸ਼ੂ ਪੰਛੀਆਂ ਅਤੇ ਬਨਸਪਤੀ ਲਈ ਬੇਹੱਦ ਜਰੂਰੀ ਹੈ।ਪ੍ਰਤੂ ਮਨੁੱਖ ਅਤੇ ਬਾਕੀ ਜੀਵ ਜੰਤੂਆਂ ਦੇ ਭੋਜਨ ਪ੍ਰਾਪਤ ਕਰਨ ਅਤੇ ਪ੍ਰਾਪਤ ਹੋਏ ਭੋਜਨ ਨੂੰ ਗ੍ਰਹਿਣ ਕਰਨ ਦੇ ਢੰਗਾਂ ਅਤੇ ਸਾਧਨਾ ਵਿੱਚ ਢੇਰ ਸਾਰਾ ਅੰਤਰ ਹੈ।ਮਨੁੱਖ ਜਾਤੀ ਕੇਵਲ ਪੇਟ ਭਰਨ ਦੇ ਲਈ ਹੀ ਭੋਜਨ ਨਹੀਂ ਖਾਂਦੀ ਸਗੋ ਮਨੁੱਖੀ ਨਸਲ ਨੇ ਸਮੁੱਚੀ ਭੋਜਨ ਪ੍ਰਣਾਲੀ ਨੂੰ ਇੱਕ ਸੱਭਿਆਚਾਰਕ ਅਮਲ ਵਜੋਂ ਅਪਣਾਇਆ ਹੋਇਆ ਹੈ।ਕੁੱਲੀ, ਗੁੱਲੀ,ਜੁੱਲੀ,ਦੀ ਬੁਨਿਆਦੀ ਲੋੜ ਤੋਂ ਲੈ ਕੇ ਅੰਨ ਜਲ ਮੁੱਕ ਜਾਣ ਤਕ ਭੋਜਨ ਨਾਲ ਕਿੰਨੀ ਹੀ ਸੱਭਿਆਚਾਰਕ ਕਦਰਾਂ ਮਨੁੱਖੀ ਨਸਲ ਦੇ ਨਾਲ ਜੋੜ ਲਈਆ ਹਨ। ਜੇ ਮਨੁੱਖ ਕੇਵਲ ਪੇਟ ਭਰਨ ਦੇ ਲਈ ਭੋਜਨ ਕਰਦਾ ਤਾਂ ਉਸ ਨੂੰ ਛੱਤੀ ਪਕਵਾਨਾਂ ਦੀ ਲਾਲਸਾ ਨਾ ਹੁੰਦੀ ਜੇ ਉਹ ਦਾਲ ਰੋਟੀ ਨਾਲ ਗੁਜ਼ਾਰਾ ਕਰ ਸਕਦਾ ਸੀ ਤਾਂ ਵੰਨ ਸਵੰਨੇ ਖਾਣ ਦਾ ਸਵਾਦ ਨਾ ਰੱਖਦਾ ਭੋਜਨ ਦਾ ਪ੍ਰਯੋਗ ਤਾਂ  ਹਰ ਇੱਕ ਮਨੁੱਖੀ ਸਮਾਜ ਚ ਹੁੰਦਾ ਹੈ ਪ੍ਰੰਤੂ ਕੋਈ ਸਮਾਜ ਭੋਜਨ ਪ੍ਰਤੀ ਕਿਸ ਕਿਸਮ ਦੀ ਪਹੁੰਚ ਅਪਣਾਉਦਾ ਹੈ।ਅਰਥਾਤ ਕਿਸੇ ਸਮਾਜ ਦੇ ਲੋਕ ਭੋਜਨ ਕਿਸ ਸਮੇਂ ਗ੍ਰਹਿਣ ਕਰਦੇ ਹਨ।ਉਹਨਾ ਦੇ ਭੋਜਨ ਦੀ ਕਿਸਮ ਕਿਹੋ ਜਿਹੀ ਹੈ?ਇਹ ਸਾਰੇ ਪੱਖ ਮਿਲ ਕੇ ਸਬੰਧਿਤ ਸਮਾਜ ਦੇ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਬਣ ਜਾਂਦੇ ਹਨ।ਮਨੁੱਖ ਦੇ ਜੀਵਨ ਲਈ ਰੋਟੀ ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢਲੀਆਂ ਲੋੜਾ ਹਨ। ਮਨੁੱਖੀ ਜੀਵਨ ਦੀਆਂ ਲੋੜਾ ਅਤੇ ਸਹੂਲਤਾ ਲਈ ਵਰਤੋ ਵਿੱਚ ਆਉਣ ਵਾਲੀਆਂ ਵਸਤੂਆ ਸੱਭਿਆਚਾਰ ਦਾ ਪਦਾਰਥਕ ਪੱਖ ਪੇਸ ਕਰਦੀਆ ਹਨ ਖਾਣ ਪੀਣ ਵੀ ਲੋਕਾਂ ਦੇ ਜੀਵਨ ਦੀ ਮੁੱਢਲੀ ਤਸਵੀਰ ਪੇਸ ਕਰਦਾ ਹੈ ਇਹ ਤਿੰਨ ਮੁੱਖ ਲੋੜਾਂ ਹੀ ਮਨੁੱਖ ਦੇ ਕਾਰ-ਵਿਹਾਰ ਸਿਹਤ ਆਦਿ ਨੂੰ ਪ੍ਰਭਾਵਿਤ  ਕਰਦੀਆਂ ਹਨ।ਇੱਥੋਂ ਤੱਕ ਕਿ ਮਨੁੱਖ ਦੇ ਖਾਣ ਪੀਣ ਤੋਂ ਹੀ ਉਸ ਦੀ ਕੰਮ ਪ੍ਰਤੀ ਲਗਨ ਜਾਂ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਜਿਵੇਂ:-

               'ਜਿਹਾ ਤੇਰਾ ਅੰਨ ਪਾਣੀ

                ਤੇਹਾ ਸਾਡਾ ਕੰਮ ਜਾਣੀ

ਪੰਜਾਬੀ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਦੀ ਗੱਲ ਕਰਦਿਆ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦਾ ਵਧੇਰਾ ਭੋਜਨ ਕਣਕ ਹੈ ਜਿਵੇਂ ਮੁਹਾਵਰਾ ਹੈ...

'ਖਾਈਏ ਕਣਕ ਦਾਲ ਜਿਹੜੀ ਨਿਭੈ ਨਾਲ,

ਮਨੁੱਖ ਦੇ ਜੀਵਨ ਲਈ ਰੋਟੀ ਕੱਪੜਾ ਅਤੇ ਮਕਾਨ ਤਿੰਨ ਮੁੱਖ ਲੋੜਾਂ ਹਨ। ਇਹ ਤਿੰਨ ਮੁੱਖ ਲੋੜਾਂ ਹੀ ਮਨੁੱਖ ਦੇ ਕਾਰ-ਵਿਹਾਰ ਸਿਹਤ ਆਦਿ ਨੂੰ ਪ੍ਰਭਾਵਿਤ  ਕਰਦੀਆਂ ਹਨ।ਇੱਥੋਂ ਤੱਕ ਕਿ ਮਨੁੱਖ ਦੇ ਖਾਣ ਪੀਣ ਤੋਂ ਹੀ ਉਸ ਦੀ ਕੰਮ ਪ੍ਰਤੀ ਲਗਨ ਜਾਂ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਜਿਵੇਂ:-

               'ਜਿਹਾ ਤੇਰਾ ਅੰਨ ਪਾਣੀ

                ਤੇਹਾ ਸਾਡਾ ਕੰਮ ਜਾਣੀ  

ਪੰਜਾਬੀ ਸੱਭਿਆਚਾਰ ਦਾ ਹੋਰ ਸੱਭਿਆਚਾਰਾਂ ਨਾਲ ਅੰਤਰ ਸਬੰਧ:-

ਸੋਧੋ

                    ਪੰਜਾਬੀਆਂ ਦਾ ਭੋਜਨ ਇੱਥੋਂ ਦੇ ਪ੍ਰਾਕ੍ਰਿਤਿਕ ਭੂਗੋਲਿਕ ਵਾਤਾਵਰਣ ਉੱਤੇ ਨਿਰਭਰ ਹੈ। ਭਾਵੇਂ ਕਿ ਖਾਣ ਪੀਣ ਹਰ ਮਨੁੱਖ ਲਈ ਬੇਹੱਦ ਜ਼ਰੂਰੀ ਹੈ, ਪਰ ਹਰ ਮਨੁੱਖੀ ਸਮਾਜ ਵਿੱਚ ਇਸ ਪ੍ਰਤੀ ਵੀ ਸਮਾਨਤਾ ਤੇ ਵਖਰੇਵਾਂ ਪਾਇਆ ਜਾਂਦਾ ਹੈ। ਹਰ ਸਮਾਜ ਦੇ ਲੋਕ ਕਿਸ ਭੋਜਨ ਨੂੰ ਕਿਸ ਵੇੇਲੇ,ਕਿਸ ਤਰ੍ਹਾਂ ਦਾ,ਕਿਵੇਂ ਤਿਆਰ ਕਰਕੇ ਤੇ ਕਿਸ ਤਰ੍ਹਾਂ ਨਾਲ ਖਾਂਦੇ ਹਨ। ਇਸ ਵਿੱਚ ਇੱਕ ਸਮਾਜ ਦੀ ਦੂਸਰੇ ਸਮਾਜ ਨਾਲ਼ ਨਿਖੇੜ ਜਾਂ ਸਾਂਝ ਦੇਖੀ ਜਾ ਸਕਦੀ ਹੈ।

     ਇਸ ਸਬੰਧੀ ਖੋਜਾਰਥਣ 'ਮੂਰਤੀ' ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਪਣੇ ਖੋਜ ਪ੍ਰਬੰਧ ਪਰੰਪਰਾਗਤ ਪੰਜਾਬੀ ਭੋਜਨ ਪ੍ਰਣਾਲੀ: ਸੱਭਿਆਚਾਰਕ ਅਧਿਐਨ' ਵਿੱਚ ਕਿਹਾ ਹੈ:-

       "ਭੂਗੋਲਿਕ ਖਿੱਤੇ ਵਿੱਚ ਪੈਦਾ ਹੋਣ ਵਾਲੇ ਭੋਜਨ ਪਦਾਰਥ ਹੀ ਉੱਥੋਂ ਦੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਦੇ ਹਨ, ਭਾਵੇਂ ਕਿ ਵਰਤਮਾਨ ਸਮੇਂ ਵਿੱਚ ਇਸ ਗੱਲ ਦੀ ਪ੍ਰਸੰਗਿਕਤਾ ਨਹੀਂ ਰਹੀ ਕਿਉਂਕਿ ਵਰਤਮਾਨ ਸਮੇਂ ਵਿੱਚ ਵੱਖ ਵੱਖ ਖ਼ਿੱਤਿਆਂ ਵਿੱਚ ਪੈਦਾ ਹੋਏ ਭੋਜਨ ਪਦਾਰਥ ਦੂਜੇ ਖ਼ਿੱਤੇ ਦੇ ਲੋਕਾਂ ਦੁਆਰਾ ਵਰਤੇ ਜਾਣ ਲੱਗੇ ਹਨ।"

     ਭੋਜਨ ਸਬੰਧੀ ਪਾਏ ਜਾਂਦੇ ਇਹ ਸਮਾਨਤਾ ਤੇ ਵਖਰੇਵੇਂ ਬਾਰੇ 'ਡਾ. ਜੀਤ ਸਿੰਘ ਜੋਸ਼ੀ' ਵੀ ਕਹਿੰਦੇ ਹਨ ਕਿ:-

      ਮਨੁੱਖੀ ਨਸਲ ਨੇ ਭੋਜਨ ਦੀਆਂ ਵਸਤਾਂ ਪ੍ਰਾਪਤ ਕਰਨ ਅਤੇ ਪ੍ਰਾਪਤ ਹੋਈਆਂ ਵਸਤਾਂ ਨੂੰ ਵਰਤਣ ਸਮੇਂ ਸੁਚੇਤ ਰੂਪ ਵਿੱਚ ਜਾਂ ਅਚੇਤ ਤੌਰ 'ਤੇ ਕੁਝ ਇਸ ਤਰ੍ਹਾਂ ਦੇ ਢੰਗ ਤਰੀਕੇ ਜਾਂ ਅਕੀਦੇ ਸਿਰਜ ਲਏ ਹਨ, ਜਿਹੜੇ ਉਸ ਦੀ ਸੱਭਿਆਚਾਰਕ ਵਿਸ਼ੇਸ਼ਤਾ ਦਰਸਾਉਂਦੇ ਹਨ।[1]

  ਇਸ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਵੀ ਆਪਣੀ ਭੋਜਨ ਸਮਗਰੀ ਨੂੰ ਨਿਵੇਕਲੇ ਤਰੀਕੇ ਨਾਲ ਵਰਤਣ ਕਰ ਕੇ ਵਿਸ਼ੇਸ਼ ਸਥਾਨ ਰੱਖਦਾ ਹੈ।

ਪੰਜਾਬੀਆਂ ਦਾ ਖਾਣ ਪੀਣ:-

ਸੋਧੋ

 ਸੱਭਿਆਚਾਰ ਵਿੱਚ ਜੇਕਰ ਪੰਜਾਬੀ ਦੀ ਭੋਜਨ ਪ੍ਰਣਾਲੀ ਦੀ ਗੱਲ ਕਰੀਏ ਤਾਂ ਵਿਲੱਖਣ ਸਰੂਪ ਹੈ ਪੰਜਾਬੀਆਂ ਦੇ ਖੁੱਲੇ ਸੁਭਾਅ ਵਾਗਂ ਇਹਨਾਂ ਦੀ ਖੁਰਾਕ ਵੀ ਖੁੱਲੀ ਡੁੱਲੀ ਹੈ ਜਿਵੇਂ ਕਿਹਾ ਜਾਂਦਾ ਹੈ:

'ਦੱਬਕੇ ਵਾਹ ਤੇ ਰੱਜ ਕੇ ਖਾਹ"

ਪੰਜਾਬੀ ਲੋਕ ਮੁੱਖ ਰੂਪ ਵਿੱਚ ਚਾਰ ਵੇਲੇ ਖਾਣਾ ਖਾਂਦੇ ਹਨ, ਜਿਵੇਂ

1 ਛਾਹ ਵੇਲਾ

2 ਦੁਪਹਿਰ ਵੇਲਾ

3 ਲੌਢਾ ਵੇਲਾ

4 ਤਰਕਾਲਾਂ ਵੇਲਾ

ਛਾਹ ਵੇਲਾ

ਸੋਧੋ

ਭਾਵ ਕਿ ਸਵੇਰ ਦਾ ਨਾਸਤਾ ਜੋ ਬਹੁਤਾ ਸਵੇਰ ਸੁਵੱਖਤੇ ਨਹੀਂ ਹੁੰਦਾ ਪੰਜਾਬ ਦੇ ਹਰ ਵਰਗ ਦੇ ਲੋਕ ਕੇਵਲ ਛਾਹ ਵੇਲੇ ਨਾਲ ਹੀ ਆਪਣਾ ਭੋਜਨ ਆਰੰਭ ਕਰਦੇ ਹਨ।ਛਾਹ ਵੇਲੇ ਵਿੱਚ ਪਰੋਠੇਂ ਫੁਲਕੇ ਜਾਂ ਮੱਕੀ ਦੀਆਂ ਰੋਟੀਆਂ ਹੁੰਦੀਆਂ ਹਨ ਨਾਲ ਦਹੀ ਮੱਖਣ ਤੇ ਰੱਜਵੀ ਲੱਸੀ ਹੁੰਦੀ ਹੈ।

_ਦੁਪਿਹਰ ਦਾ ਖਾਣਾ_

ਸੋਧੋ

ਪਿੰਡ ਵਿੱਚ ਦੁਪਹਿਰ ਦੀ ਰੋਟੀ ਬਾਰਾਂ ਵਜੇ ਤੋਂ ਦੋ ਵਜੇ ਤੱਕ ਕਦੇ ਵੀ ਖਾਧੀ ਜਾਂਦੀ ਹੈ। ਇਸ ਸਮੇਂ ਦੀ ਰੋਟੀ ਸਾਦੀ ਦਾਲ ਨਾਲ ਹੀ ਹੁੰਦੀ ਸੀ। ਰੋਟੀ ਅਤੇ ਦਾਲ ਦੇਸੀ ਘਿਓ ਨਾਲ ਚੰਗੀ ਤਰ੍ਹਾਂ ਚੋਪੜੀ ਜਾਂਦੀ ਸੀ। ਰੋਟੀ ਖਾਣ ਤੋਂ ਮਗਰੋਂ ਮਿੱਠੇ ਦੇ ਵਿੱਚ ਗੁੜ ਖਾਧਾ ਜਾਂਦਾ ਸੀ। ਕਈ ਵਾਰੀ ਸਾਉਣ ਭਾਦੋਂ ਦੀਆਂ ਬਰਸਾਤਾਂ ਤੋਂ ਖੁਸ਼ ਹੋ ਕੇ ਘਰ ਦੀ ਸੁਆਣੀ ਪੁੜੇ, ਗੁਲਗਲੇ,ਜਾਂ ਖੀਰ ਬਣਾ ਲੈਂਦੀ ਸੀ। ਸਗੋਂ ਸਾਉਣ ਦੇ ਮਹੀਨੇ ਖੀਰ ਖਾਣ ਦਾ ਮਹਾਤਮ ਹੁੰਦਾ ਸੀ।

            ਸਾਵਣ ਖੀਰ ਨਾ ਖਾਧੀਆ, ਕਿਉਂ ਆਇਐ ਅਪਰਾਦੀਆ,

ਲੌਢਾ ਵੇਲੇ ਦਾ ਖਾਣਾ_
ਸੋਧੋ

ਇਸ ਵਿੱਚ ਘਰਾਂ ਤੋ ਬਾਹਰ ਕੱਚੇ ਛੋਲਿਆਂ ਦੀਆਂ ਭੁੰਨੀਆ ਹੋਲਾਂ ਗੰਨੇ ਦੀ ਰਹੋ ਤੇ ਕੜਾਹੇ ਦੇ ਗੁੜ ਨਾਲ ਸਾਰ ਲਿਆ ਜਾਂਦਾ ਹੈ  ਘਰ ਵਿੱਚ ਉਬਲੀ ਕਣਕ ਦੀਆਂ ਸੱਕਰ ਵਾਲੀਆਂ ਘੁੰਗਣੀਆ ਖੰਡ ਗੁੜ ਘਿੳ ਵਾਲੇ ਸਤੂਆ ਨਾਲ ਵੀ ਲੌਢਾ ਵੇਲਾ ਕੀਤਾ ਜਾਂਦਾ ਹੈ

_ਰਾਤ ਦਾ ਖਾਣਾ (ਤਕਾਲਾਂ ਵੇਲਾ)
ਸੋਧੋ

ਰਾਤ ਦੇ ਖਾਣੇ ਦੇ ਵਿੱਚ ਦਾਲ ਚੌਲ ਕੜੀ ਕਾਲੇ ਛੋਲਿਆਂ ਦੀ ਸਬਜੀ ਦੀ ਖੁਰਾਕ ਪਸੰਦ ਕੀਤੀ ਜਾਂਦੀ ਹੈ ਨਿਤਾ ਪ੍ਰਤੀ ਹੋਣ ਵਾਲੀਆਂ ਸਬਜੀਆਂ ਟੀਂਡੇ ਘੀਆ, ਗੋਭੀ, ਸਲਗਮ,ਗਾਜਰਾਂ ਆਦਿ ਵੀ ਪੰਜਾਬੀ ਖੁਰਾਕ ਵਿੱਚ ਸਾਮਿਲ ਹੁੰਦੀਆਂ ਹਨ ਖੇਤਾ ਵਿੱਚ ਕੰਮ ਕਰਦੇ ਮਰਦ ਤੀਵੀਆਂ ਜਦੋਂ ਭੁੱਖ ਲੱਗੇ ਮੂਲੀਆਂ ਸਲਗਮ ਗਾਜਰਾਂ ਨੂੰ ਪੁੱਟ ਕੇ ਸ਼ੋਕ ਨਾਲ ਖਾਂਦੇ ਹਨ ਅਤੇ ਗੰਨੇ ਵੀ ਚੂਪ ਲੈਂਦੇ ਹਨ ਅਤੇ ਬੂਟਿਆਂ ਰੁੱਖਾਂ ਨਾਲ ਲਟਕਦੇ ਬੇਰ ਜਾਮਣੂ ਸ਼ਹਿਤੂਤ ਅਮਰੂਦ ਤੇ ਅੰਬ ਮੰਨ ਭਾਉਦੀਆਂ ਖੁਰਾਕ ਹੈ

_ਪੰਜਾਬੀ ਖੁਰਾਕ ਵਿੱਚ ਮਿੱਠੇ ਦਾ ਸਥਾਨ

ਸੋਧੋ

ਪੰਜਾਬੀ ਖੁਰਾਕ ਵਿੱਚ ਮਿੱਠੇ ਦਾ ਵੀ ਵਿਸ਼ੇਸ਼ ਸਥਾਨ ਹੈ ਵਿਸ਼ੇਸ਼ ਕਰਕੇ ਪ੍ਰਾਹੁਣਾਚਾਰੀ ਵੇਲੇ ਜਰੂਰ ਮਿੱਠੀ ਚੀਜ ਵਰਤਾਈ ਜਾਂਦੀ ਹੈ ਜਿਵੇਂ ਕਿ ਸੱਕਰ -ਘਿੳ ਮਿੱਠੀਆਂਸੇਵੀਆਂ ਖੀਰ ਕੜਾਹ ਆਦਿ ਪਰ ਵਿਆਹ ਸਮੇਂ ਲੱਡੂ ਬਰਫੀ ਤੇ ਜਲੇਬੀਆਂ ਦਾ ਰਿਵਾਜ ਹੈ

ਮਸਾਲੇਦਾਰ ਭੋਜਨ ਦਾ ਸਥਾਨ

ਸੋਧੋ

ਪੰਜਾਬੀ ਮਿੱਠੇ ਦੇ ਨਾਲ ਨਾਲ ਮਸਾਲੇਦਾਰ ਭੋਜਨ ਦੇ ਵੀ ਬਹੁਤ ਸ਼ੌਕੀਨ ਹਨ।ਜਿਵੇਂ ਪਿਆਜ ਲਸਣ ਅਦਰਕ ਟਮਾਟਰ ਕੱਚੇ ਧਨੀਏ ਤੇ ਹਰੀਆਂ ਮਿਰਚਾਂ ਦਾ ਖੁਸ਼ਬੂਦਾਰ  ਮਸਾਲਾ ਭੂੰਨ ਕੇ ਬਣੀ ਸਬਜੀ ਲਪਟਾਂ ਦਿੰਦੀ ਹੈ।ਪੰਜਾਬੀ ਲੋਕ ਅਚਾਰ ਦੀ ਵਰਤੋ ਵਧੇਰਾ ਕਰਦੇ ਹਨ ਜਿਵੇਂ ਅੱਜ ਕੱਲ ਗੋਭੀ ਗਾਜਰਾਂ ਅਤੇ ਖੱਟਾ ਮਿੱਠਾ ਅਚਾਰ ਵੀ ਬਣਾਇਆ ਜਾਂਦਾ ਹੈ।

ਇਨ੍ਹਾਂ ਵੱਖ ਵੱਖ ਸਮਿਆਂ ਅਨੁਸਾਰ ਹੀ ਭੋਜਨ ਸਮੱਗਰੀ ਵੀ ਵੱਖ-ਵੱਖ ਹੀ ਹੈ। ਪੰਜਾਬ ਵਿੱਚ ਇਲਾਕਾਈ ਭਿੰਨਤਾ ਕਾਰਨ ਇੱਥੋਂ ਦੇ ਭੋਜਨ ਨੂੰ ਨਾਂ ਵੀ ਵੱਖ-ਵੱਖ ਦਿੱਤੇ ਗਏ ਹਨ, ਜਿਵੇਂ ਖਾਣਾ, ਖਾਦ, ਆਹਾਰ, ਰਿਜ਼ਕ,ਅੰਨ ਤੇ ਖਾਜ਼ਾ ਆਦਿ। ਪੰਜਾਬੀਆਂ ਦੇ ਭੋਜਨ ਵਿੱਚ ਸਾਗ ਮੱਕੀ ਦੀ ਰੋਟੀ, ਖਜੂਰਾਂ,ਪਾਪੜ, ਵੜੀਆਂ ਅੰਮ੍ਰਿਤਸਰੀ ਕੁਲਚਾ, ਲੱਸੀ, ਫਿਰਨੀ, ਬੱਬਰੂ, ਦਹੀਂ- ਭੱਲੇ, ਬਾਲੂਸ਼ਾਹੀ, ਬੂੰਦੀ, ਸ਼ੱਕਰਪਾਰੇ, ਲੱਡੂ, ਗੁਲਗੁਲੇ, ਗੁੜ ਵਾਲੇ ਚੌਲ, ਰੌਹ ਦੀ ਖੀਰ, ਮਾਂਹ ਦੀ ਖਿਚੜੀ ਆਦਿ।

        ਪੰਜਾਬੀ ਸੱਭਿਆਚਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਮੱਕੀ, ਕਣਕ, ਬਾਜਰਾ, ਗੁੜ, ਘਿਉ  ਤੇ ਪੀਣ ਲਈ ਦੁੱਧ ਤੇ ਲੱਸੀ ਆਦਿ ਦੀ ਮਹੱਤਤਾ ਰਹੀ ਹੈ।ਅੱਜ ਦੇ ਸਮੇਂ ਵਿੱਚ ਜਿਵੇਂ ਆਰਥਿਕ ਮੰਦਹਾਲੀ ਕਾਰਨ ਦੁੱਧ ਨੂੰ ਵੇਚਿਆ ਜਾਂਦਾ ਹੈ। ਪਹਿਲਾਂ ਦੁੱਧ ਨੂੰ ਵੇਚਣਾ ਵੀ ਮਾੜਾ ਸਮਝਿਆ ਜਾਂਦਾ ਸੀ।  ਪੰਜਾਬੀ ਗੁੜ ਨੂੰ ਤਾਂ ਹਰ ਛੋਟੇ- ਮੋਟੇ ਸਮਾਗਮ ਵਿੱਚ ਵੰਡਣ ਨੂੰ ਪਹਿਲ ਦਿੰਦੇ ਸਨ।ਜਦੋਂ ਕੋਈ ਮੁਕੱਦਮਾ ਵੀ ਦਿੱਤਾ ਜਾਂਦਾ ਸੀ ਤਾਂ ਵੀ ਗੁੜ ਹੀ ਵੰਡਿਆ ਜਾਂਬਦਾ ਸੀ ਜਿਵੇਂ:-

             ਗੁੜ ਵੰਡਦੀ ਤਸੀਲੋ ਨਿਕਲੀ

             ਪਹਿਲੀ ਪੇਸ਼ੀ ਯਾਰ ਛੁੱਟ ਗਿਆ।

ਭਾਵੇਂ ਕਿ ਪਿਛਲੇ ਸਮੇਂ ਵਿੱਚ ਪੰਜਾਬੀ ਇਹੋ ਜਿਹੀ ਪੌਸ਼ਟਿਕ ਖਾਣਾ ਖਾਣ ਨਾਲ ਸਿਹਤਮੰਦ ਰਹਿੰਦੇ ਸੀ, ਪਰ ਹੁਣ ਤਾਂ ਪੰਜਾਬੀ ਖਾਣੇ ਤੇ ਪੱਛਮੀ ਪ੍ਰਭਾਵ ਪੈਣ ਕਰਕੇ ਇੱਥੋਂ ਦਾ ਭੋਜਨ ਵੀ ਉਹਨਾਂ ਦੇ ਭੂਗੋਲਿਕ ਵਾਤਾਵਰਨ ਅਨੁਕੂਲ ਨਹੀਂ ਰਿਹਾ। ਹੁਣ ਤਾਂ ਪੰਜਾਬੀ ਸਰੀਰ ਲੱਸੀ ਤੇ ਦੁੱਧ ਵੀ ਪਚਾ ਸਕਣ ਦੇ ਯੋਗ ਨਹੀਂ ਰਹੇ। ਪੰਜਾਬੀਆਂ ਨੇ ਸਰੀਰਕ ਤੰਦਰੁਸਤੀ ਦੀ ਥਾਂ ਸਰੀਰਕ ਸੁੰਦਰਤਾ ਨੂੰ ਦੇਣ ਦੀ ਪਹਿਲ ਕਰ ਦਿੱਤੀ ਹੈ ਜਿਸ ਲਈ ਇਹ ਅਖਾਣ ਵੀ ਪ੍ਰਚਲਿਤ ਹੈ:-

          ਭਾਵੇਂ ਖਾਣ ਨੂੰ ਮਿਲੇ ਨਾ ਰੋਟੀ,

           ਹੋਵੇ ਵਧੀਆ ਤੇੜ ਲੰਗੋਟੀ।

ਪੰਜਾਬੀਆਂ ਦੀ ਪਾ੍ਹੁਣਾਚਾਰੀ

ਸੋਧੋ

ਪੰਜਾਬੀ ਸੱਭਿਆਚਾਰ ਦੇ ਵਿੱਚ ਘਰ ਆਏ ਪ੍ਰਾਹੁਣੇ ਨੂੰ ਆਦਰ ਸਤਿਕਾਰ ਨਾਲ ਹੱਥ ਧੁਆ ਕੇ ਭੋਜਨ ਪਰੋਸਿਆ ਜਾਂਦਾ ਹੈ ਸਾਧ ਸੰਤਾ ਤੇ ਪਾਠੀਆਂ ਰਾਗੀਆਂ ਦੇ ਭੋਜਨ ਨੂੰ ਪਰੋਸਣ ਦੇ ਲਈ ਪੂਰੀ ਸ਼ਰਧਾ ਦੇ ਨਾਲ ਭੋਜਨ ਪਰੋਸਿਆ ਜਾਂਦਾ ਹੈ ਸਰਾਧਾ[2] ਦੇ ਦਿਨ ਤਾਂ ਵਿਸ਼ੇਸ਼ ਤਿਆਰੀ ਕਰਕੇ ਰੋਟੀ ਪਾਣੀ ਤਿਆਰ ਕੀਤਾ ਜਾਂਦਾ ਹੈ|ਇਹ ਪਵਿੱਤਰ ਸੇਵਾ ਮੰਨੀ ਜਾਂਦੀ ਹੈ ਪੰਜਾਬੀ ਵਿੱਚ ਭੋਜਨ ਪਰੋਸਣ ਦੀ ਥਾਂ ਅਤੇ ਬਰਤਨ ਨਿਸਚਿਤ ਨਹੀਂ ਹਨ।ਲੋਹੇ ਲੱਕੜੀ, ਪਿੱਤਲ ਸਟੀਲ ਅਤੇ ਚੀਨੀ ਆਦਿ ਦੇ ਬਰਤਨਾਂ ਵਿੱਚ ਭੋਜਨ ਪਰੋਸਿਆ ਜਾਂਦਾ ਹੈ ਪੰਜਾਬੀਆਂ ਦੀ ਭੋਜਨ ਪ੍ਰਣਾਲੀ ਚ ਲੰਗਰ ਪ੍ਥਾ ਵਿਲੱਖਣ ਅਤੇ ਸੰਸਾਰ ਪੱਧਰ 'ਚ ਵਿਲੱਖਣ ਹੈ

ਵਿਸ਼ੇਸ਼ ਤਿਓਹਾਰਾਂ ਉੱਤੇ ਪੰਜਾਬੀਆਂ ਦਾ ਭੋਜਨ

ਸੋਧੋ

ਤਿਉਹਾਰਾਂ ਉੱਤੇ ਪੰਜਾਬੀ ਵਿਸ਼ੇਸ਼ ਪਕਵਾਨ ਤਿਆਰ ਕਰਦੇ ਹਨ ਜਿਵੇਂ ਤੀਆਂ,ਲੋਹੜੀ, ਦਿਵਾਲੀ, ਵਿਸਾਖੀ, ਵੇਲੇ  ਚਿਰਵੜੇ ਰਿਉੜੀਆਂ ਮੁੰਗਫਲੀਆਂ ਆਦਿ ਨਿਸਚਿਤ ਭੋਜਨ ਖਾਦਾ ਜਾਂਦਾ ਹੈ ਪਰ ਕੁੱਝ ਵਿਸ਼ੇਸ਼ ਸਮਿਆਂ ਉੱਤੇ ਕੁੱਝ ਭੋਜਨ ਖਾਣ ਦੀ ਮਨਾਹੀ ਵੀ ਹੈ।ਕੁੱਝ ਖਾਸ ਦਿਨ ਜਿਨਾਂ  ਨੂੰ ਦੇਵੀ ਅਤੇ ਪੀਰਾਂ ਦੇ ਦਿਨ ਮੰਨੇ ਜਾਂਦੇ ਹਨ ਮਹਾਪ੍ਸ਼ਾਦ ਅਰਥਾਤ ਮੀਟ ਖਾਣ ਦੀ ਮਨਾਹੀ ਹੁੰਦੀ ਹੈ ਵੱਖ ਵੱਖ ਦਾਲਾਂ ਅਤੇ ਛੋਲਿਆਂ ਦੀ ਭਾਜੀ ਖਾਣ ਦੇ ਲਈ ਵੀ ਕਿਤੇ ਕਿਤੇ ਦਿਨ ਨਿਸ਼ਚਿਤ ਹਨ ਸੰਗਰਾਂਦ ਮੱਸਿਆ ਨੂੰ ਘਰ ਪ੍ਰਸਾਦ ਬਣਾੳਣਾ ਸੁਭ ਸ਼ਗਨ ਮੰਨਿਆ ਜਾਂਦਾ ਹੈ।ਇਹ ਕੇਵਲ ਆਟੇ ਖੰਡ ਅਤੇ ਦੇਸੀ ਘਿਉ ਦੇ ਮਿਸਰਣ ਤੋਂ ਸਰਧਾ ਨਾਲ ਬਣਾਇਆ ਜਾਂਦਾ ਹੈ

ਪੰਜਾਬੀਆਂ ਦੀ ਭੋਜਨ ਪਣਾਲੀ ਵਿੱਚ  ਪੱਛਮੀ ਪ੍ਰਭਾਵ

ਸੋਧੋ

ਪੰਜਾਬੀ ਭੋਜਨ ਖੁਰਾਕ ਦੇ ਵਿੱਚ ਅੱਜ ਕੱਲ ਬਜਾਰੀ ਖਾਣੇ ਨੇ ਆਪਣੀ ਥਾਂ ਬਣਾ ਲਈ ਹੈ ਅੱਜ ਕੱਲ ਬਜਾਰੀ ਚਟਪਟੀਆਂ ਖਾਣ ਪੀਣ ਵਾਲੀਆਂ ਚੀਜਾਂ (Fast food) ਪ੍ਰਚਲਿਤ ਹੋ ਗਈਆਂ ਹਨ ਥਾਂ ਥਾਂ ਤੇ ਰੈਸਟੋਰੈਂਟ, ਹੋਟਲ, ਅਤੇ ਢਾਬੇ ਅਤੇ ਹੱਟੀਆਂ ਖੁੱਲ੍ਹ ਗਈਆਂ ਹਨ ਜਿੱਥੇ ਬਰਗਰ, ਪੀਜਾ, ਸਮੋਸੇ, ਕੁੱਲਚੇ ਤੇ ਹੋਰ ਬਹੁਤ ਸਾਰੀਆਂ ਤੇਲ ਚ ਤਲੀਆਂ ਹੋਈਆ ਚੀਜਾਂ ਪੰਜਾਬੀਆਂ ਦੇ ਭੋਜਨ ਦੇ ਵਿੱਚ ਆਣ ਟਿਕੀਆ ਹਨ ਅੱਜ ਕੱਲ ਦੇ ਛੋਟੇ ਬੱਚੇ ਤੇ ਨੋਜਵਾਨ ਇਹਨਾਂ ਚੀਜਾਂ ਨੂੰ ਵਧੇਰਾ ਪਸੰਦ ਕਰਨ ਲੱਗ ਗਏ ਹਨ ਅਤੇ ਆਪਣੀ ਵਿਰਾਸਤਗਤ ਖੁਰਾਕ ਨੂੰ ਭੱਲ ਗਏ ਹਨ

ਪੰਜਾਬੀਆਂ ਦੀ ਵਿਲੱਖਣ ਪਛਾਣ

ਸੋਧੋ

ਪੰਜਾਬੀ ਖੁਰਾਕ ਦੀ ਪੋਸ਼ਟਿਕਤਾ ਸਾਦਗੀ ਅਤੇ ਸੁਆਦਲੇਪਣ ਨੂੰ ਮੱਦੇ ਨਜਰ ਰੱਖਦੇ ਇਸ ਦੀ ਵਰਤੋ ਉੱਪਰ ਵਧੇਰਾ ਬਲ ਦੇਣ ਦੀ  ਲੋੜ ਹੈ ਬਾਹਰੀ ਪ੍ਰਭਾਵਾਂ ਦੀ ਸੂਰਤ ਵਿੱਚ ਵੀ ਪੰਜਾਬੀ ਭੋਜਨ ਸਮੱਗਰੀ, ਇਸ ਦੀ ਸ਼ੁੱਧਤਾ ਅਤੇ ਤਿਆਰੀ ਅਤੇ ਪਰੋਸਣ ਦੀ ਪਵਿੱਤਰ ਪ੍ਰਕਿਰਿਆ ਨਾਲ ਜੁੜੇ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬੀਆਂ ਦੀ ਸਰੀਰਿਕ ਤੇ ਮਾਨਸਿਕ ਸਹਿਤ ਪਹਿਲਾਂ ਵਾਗ ਹੀ ਬਰਕਰਾਰ ਰੱਖੀ ਜਾ ਸਕੇ ਅੰਨ ਅਰਥਾਤ ਖੁਰਾਕ ਦਾ ਮਨੁੱਖ ਅਥਵਾ ਸਰੀਰ ਦੇ ਵਿਕਾਸ ਨਾਲ ਡੂੰਘਾ ਸਬੰਧ ਹੈ ਪਰੰਪਰਾਗਤ ਪੰਜਾਬੀ ਖੁਰਾਕ ਪੰਜਾਬੀਆਂ ਨੂੰ ਤੰਦਰੁਸਤ, ਆਸਤਿਕ ਪ੍ਸੰਨਚਿੱਤ ਉੱਦਮੀ,ਬਲਵਾਨ ਅਤੇ ਸਾਹਸੀ ਬਣਾੳਣ ਵਿੱਚ ਸਹਾਈ ਹੁੰਦੀ ਹੈ ਜਿਵੇਂ ਸਭਨਾਂ ਧਰਮਾਂ ਅਤੇ ਗੁਰੂ ਪੀਰਾਂ ਜਾਂ ਮੁਰਸਦਾ ਵਲੋਂ ਖਾਣ ਪੀਣ ਅਤੇ ਪਹਿਨਣ ਚ ਸੰਜਮ, ੳਤੇ ਸੁੱਧਤਾ ਤੇ ਬਲ ਦਿੱਤਾ ਹੈ

ਪੰਜਾਬੀਆਂ ਚ ਖਾਣ ਦੇ  ਨਾਲ ਨਾਲ ਪੀਣ ਦਾ ਰੁਝਾਨ

ਸੋਧੋ

ਪੰਜਾਬੀ ਖਾਣ ਵਾਂਗ ਪੀਣ ਦੇ ਵੀ ਖੂਬ ਸ਼ੁਕੀਨ ਹਨ ਪੀਣ ਵਾਲੇ ਪਦਾਰਥਾਂ ਚ ਦੁੱਧ, ਗੰਨੇ ਦੀ ਰਹੌ,ਖੰਡ ਗੁੜ ਦਾ ਸਰਬਤ,ਅਤੇ ਨਿੰਬੂ ਦੀ ਸ਼ਕੰਜਵੀ, ਸ਼ਾਮਿਲ ਹੈ। ਅੱਜ ਕੱਲ ਕਈ ਪ੍ਕਾਰ ਦੇ ਸਕਵੈਸ਼, ਸੋਢਾ ਅਤੇ ਕੋਲਾ ਵਰਤੇ ਜਾਂਦੇ ਹਨ| ਪਹਿਲਾ ਪੰਜਾਬ ਵਿੱਚ ਸਰਾਬ ਦੀ ਵਰਤੋ ਕਿਸੇ ਸੱਦੇ ਦਿੱਤੇ ਪ੍ਰਾਹੁਣੇ ਦੇ ਆਉਣ ਤੇ ਕੀਤੀ ਜਾਂਦੀ ਸੀ ਹੁਣ ਵਧੇਰੇ ਲੋਕ ਸਰਾਬ ਪੀਣ ਦੇ ਆਦੀ ਹੋ ਰਹੇ ਹਨ।ਸਰਾਬ ਵਾਗ ਪੰਜਾਬੀਆਂ ਵਿੱਚ ਹੋਰ ਪੀਣ ਯੋਗ ਨਸ਼ੇ ਵੀ ਵੱਧ ਗਏ ਹਨ ਜਿਸ ਤੋਂ ਨੋਜਵਾਨਾਂ ਪੀੜੀ ਨੂੰ ਆ[3] ਪਣੇ ਜੀਵਨ ਅਤੇ ਸੁਨਿਹਰੀ ਭਵਿੱਖ ਲਈ ਤੋਬਾ ਕਰਨ ਦੀ ਲੋੜ ਹੈ

ਪੰਜਾਬੀ ਖੁਰਾਕ ਦੇ ਸੰਦਰਭ

ਸੋਧੋ

ਪੰਜਾਬੀ ਖੁਰਾਕ ਦੇ ਸੰਦਰਭ ਚ ਭੁੰਨਣ ਉਬਾਲਣ ਤਲਣ ਦੀਆਂ ਵਿਭਿੰਨ ਵਿਧੀਆਂ ਵੀ ਪ੍ਰਚਲਿਤ ਹਨ|ਅੱਗ ਬਾਲ ਕੇ ਉਸ ਦੀਆਂ ਲਾਟਾ ਵਿੱਚ ਛੋਲਿਆਂ ਦੀਆਂ ਹੋਲਾਂ ਅਤੇ ਭੱਠੀ ਉੱਤੇ ਕੜਾਹੀ ਵਿੱਚ ਮੱਕੀ ਦੇ ਫੁੱਲੇ ਤੇ ਛੋਲਿਆਂ ਦੇ ਦਾਣੇ ਭੁੰਨ ਕੇ ਅਕਸਰ ਚੱਬੇ ਜਾਂਦੇ ਹਨ ਘੁੰਗਣੀਆ ਉਬਾਲ ਕੇ ਖਾਧੀਆ ਜਾਂਦੀਆ ਹਨ ਤੇ ਪਕੌੜੇ, ਪਕੋੜੀਆਂ ਆਦਿ ਤਲ ਕੇ ਪਰੋਸੇ ਜਾਂਦੇ ਹਨ

ਪੰਜਾਬੀ ਸੱਭਿਆਚਾਰ ਚ ਕੁੜੀ ਦੇ ਪੇਕਿਆ ਵੱਲੋਂ ਸੁਹਰੇ ਜਾਣ ਵਾਲਾ ਭੋਜਨ

ਸੋਧੋ

ਪੰਜਾਬੀਆਂ ਸੱਭਿਆਚਾਰ ਵਿੱਚ ਕੁੜੀ ਦੇ ਪੇਕੇ ਕੁੜੀ ਨੂੰ ਸਹੁਰੇ ਘਰ ਉਸ ਨੂੰ ਪਿੰਨੀਆ ਪਤਾਸਿਆ ਗੁੜ ਜਾਂ ਗੋਦਵੇਂ ਲੱਡੂਆਂ ਦੀ ਭਾਜੀ ਭੇਜਦੇ ਹਨ| ਵਰ ਜਾ ਕੰਨਿਆਂ ਨੂੰ ਤੇਲ ਚੜਾਉਣ ਵੇਲੇ ਆਟੇ ਤੇਲ ਦੇ ਗੁੜ ਦੇ ਗੁਣੇ ਕੱਢ ਕੇ ਵੰਡੇ ਜਾਂਦੇ ਹਨ।

ਅਜੋਕੇ ਸਮੇਂ ਦੀ ਭੋਜਨ ਪ੍ਣਾਲੀ

ਸੋਧੋ

ਇਸ ਤਰਾਂ ਅਸੀਂ ਪੰਜਾਬੀ ਸੱਭਿਆਚਾਰ ਭੋਜਨ ਪ੍ਣਾਲੀ ਦੀ ਗੱਲ ਕਰਦੇ ਹੋਏ ਅੱਜ ਦੇ ਨਵੀਨ ਪੰਜਾਬੀ ਸਮਾਜ ਵਿੱਚ ਜੀਵਨ ਦੇ ਬਾਕੀ ਪੱਖਾਂ ਵਾਂਗ ਖਾਣ ਪੀਣ ਵਿੱਚ ਵੀ ਹੈਰਾਨੀਜਨਕ ਪਰਿਵਰਤਨ ਆ ਰਿਹਾ ਹੈ।ਹੁਣ ਪੇਂਡੂ ਲੋਕ ਵੀ ਡਾਇਨਿੰਗ ਟੇਬਲ ਵਰਤਦੇ ਹਨ। ਵਿਆਹ ਸ਼ਾਦੀ ਸਮੇਂ ਬਰਾਤੀ ਕੋਰਿਆਂ ਉਪਰ ਨਹੀਂ ਸਗੌਂ ਮੇਜ਼ ਕੁਰਸੀਆਂ ਉਪਰ ਖਾਣਾ ਖਾਂਦੇ ਹਨ।ਅਤੇ ਸਟੈਂਡਿੰਗ ਚਾਹ ਦਾ ਮਜ਼ਾ ਲੈਂਦੇ ਹਨ। ਖਾਣ ਦੀ ਸਮੱਗਰੀ ਵੀ ਹੁਣ ਲੱਡੂ, ਜਲੇਬੀਆਂ ਦੀ ਥਾਂ ਤੇ ਹੁਣ ਵੱਖ ਵੱਖ ਕਿਸਮ ਦੀਆਂ ਮਠਿਆਈਆਂ,ਸਬਜ਼ੀਆਂ ਚਾਵਲ ਅਤੇ ਪੁਰੀਆਂ ਨੇ ਮੱਲ ਲਈ ਹੈ। ਖਾਣ ਦੇ ਬਰਤਨ ਕੋਲੀਆਂ,ਬਾਟੀਆਂ ਤੇ ਥਾਲੀਆਂ ਦੀ ਥਾਂ ਡੌਗਾ ਸਿਸਟਮ ਣੇ ਮੱਲ ਲਈ ਹੈ। ਪਹਿਲਾਂ ਪਹਿਲਾਂ ਇਸ ਰਵਾਇਤ ਤੋਂ ਪੰਜਾਬੀ ਲੋਕ ਕੰਨੀ ਕਤਰਾਉਂਦੇ ਸਨ ਪਰੰਤੂ ਅੱਜ ਕੱਲ ਤਾਂ ਉਹਨਾਂ ਨੂੰ ਇਹ ਰਵੀਰਾ ਸਗੌਂ ਬਥੇਰਾ ਪਸੰਦ ਹੈ ਹੁਣ ਪੰਜਾਬੀ ਲੋਕਾਂ ਨੂੰ ਵਿਆਹ ਸ਼ਾਦੀ ਸਮੇਂ ਬਿਨਾਂ ਕਿਸੇ ਰੋਕ ਟੋਕ ਜਾਂ ਸੰਗ ਸ਼ਰਮ ਦੇ ਵਗੈਰ ਕਿਸੇ ਤੋਂ ਮੰਗਣ ਦੇ ਡੌਗੇ,ਪਲੇਟਾਂ ਵਿੱਚ ਪਿਆ ਖਾਣ ਦਾ ਸਾਮਾਨ ਮ[4][5][6] ਨਮਰਜ਼ੀ ਅਤੇ ਜੀਅ ਭਰਕੇ ਖਾਣ ਨੂੰ ਮਿਲ ਜਾਂਦਾ ਹੈ।]

ਫੋਟੋ ਗੈਲਰੀ

ਸੋਧੋ

ਹਵਾਲੇ:-

  1. ਸ਼ਰਮਾ, ਡਾ. ਗੁਰਦੀਪ ਕੁਮਾਰ. ਪੰਜਾਬੀ ਸੱਭਿਆਚਾਰ ਦੇ ਬਦਲਦੇ ਪਰਿਪੇਖ. p. 23.
  2. ਜੱਸ, ਜਸਵੀਰ ਸਿੰਘ. ਪੰਜਾਬੀ ਸੱਭਿਆਚਾਰ ਉੱਤੇ ਵਿਦੇਸ਼ੀ ਪ੍ਭਾਵ. ਲੁਧਿਆਣਾ: ਦੀ ਪੰਜਾਬੀ ਰਾਈਟਰਜ ਕੋਅਪਰੈਟਿਵ ਸੁਸਾਇਟੀ. p. 60.
  3. ਨੂਰ, ਡਾ ਜੰਗੀਰ ਸਿੰਘ (2008). ਪੰਜਾਬੀ ਸੱਭਿਆਚਾਰ ਦੀ ਮੂਲ ਪਛਾਣ. ਦਿੱਲੀ: ਨੈਸ਼ਨਲ ਬੁਕ ਟਰੱਸਟ ਇੰਡੀਆ. p. 18.
  4. ਜੋਸੀ, ਜੀਤ ਸਿੰਘ (2009). ਸੱਭਿਆਚਾਰ ਸਿਧਾਂਤ ਤੇ ਵਿਵਹਾਰ. ਅੰਮਿਤ੍ਸਰ: ਵਾਰਿਸ ਸਾਹ ਫਾਊਡਰੇਸਨ. p. 89.
  5. ਜੋਸੀ, ਜੀਤ ਸਿੰਘ (1980). ਪੰਜਾਬੀ ਸੱਭਿਆਚਾਰ ਬਾਰੇ. ਅੰਮਿਤ੍ਸਰ: ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ. p. 18.
  6. ਜੋਸੀ, ਜੀਤ ਸਿੰਘ (1999). ਲੋਕਧਾਰਾ ਅਤੇ ਪੰਜਾਬੀ ਲੋਕਧਾਰਾ. ਅਮਿ੍ਤਸਰ: ਵਾਰਿਸ ਸਾਹ ਫਾਉਡਰੇਸਨ. p. 132.

[1]

  1. ਪੂਨੀ, ਬਲਵੀਰ ਸਿੰਘ (1994). ਸੱਭਿਆਚਾਰ. ਖਾਲਸਾ ਕਾਲਜ ਅੰਮਿਤ੍ਸਰ: ਵਾਰਿਸ ਸ਼ਾਹ. p. 17.