ਪੰਜਾਬੀ ਲੋਕਧਾਰਾ ਤੇ ਲੋਕਧਾਰਾ ਅਧਿਐਨ
ਲੋੋਕਧਾਰਾ ਦਾ ਜਨਮ ਅਤੇ ਵਿਕਾਸ ਮਨੁੱਖੀ ਸਭਿਅਤਾ ਨਾਲ ਹੋਇਆ ਹੈ ਪਰ ਇਸ ਦਾ ਇਕ ਸੁਤੰਤਰ ਅਨੁਸ਼ਾਸਨ ਵਜੋਂ ਅਧਿਐਨ ਬਹੁਤ ਪੁਰਾਣਾ ਨਹੀਂ ਹੈ। ਪੰਜਾਬੀ ਲੋਕਧਾਰਾ ਸੰਬੰਧੀ ਸਮੱਗਰੀ ਦੇ ਸੰਕਲਨ ਅਤੇ ਇਸ ਦੇ ਵਿਸ਼ਲੇਸ਼ਣ ਦਾ ਕਾਰਜ ਭਾਵੇਂ ਤਸੱਲੀਬਖਸ਼ ਹਾਲਤ ਵਿਚ ਤਾ ਨਹੀਂ ਪਰ ਫਿਰ ਵੀ ਇਹ ਅਜਿਹੀ ਸਥਿਤੀ ਵਿੱਚ ਜਰੂਰ ਪਹੁੰਚ ਚੁੱਕਿਆ ਹੈ। ਜਿਥੋਂ ਇਸ ਦੀ ਪਿਰਤ ਵੱਖਰੀ ਨਜਰ ਲੱਗੀ ਹੈ ।
ਲੋਕਧਾਰਾ ਸਿਰਫ ਇਕ ਸ਼ਬਦ ਜਾ ਸੰਕਲਪ ਤੱਕ ਸੀਮਤ ਨਾ ਰਹਿ ਨਾ ਕੇ ਵਰਤਾਰਾ ਬਣ ਚੁੱਕਾ ਹੈ। ਜੋ ਨਿਰੰਤਰ ਸਮੇਂ ਦੇ ਵਹਿਣ ਵਿਚ ਵਹਿੰਦਾ ਚਲਿਆ ਜਾ ਰਿਹਾ ਹੈ । ਅਤੇ ਪੀੜੀ ਦਰ ਪੀੜ੍ਹੀ ਆਪਣੀ ਹੋਂਦ ਦਾ ਪ੍ਰਮਾਣ ਦਿੰਦਾ ਹੈ। ਲੋਕਧਾਰਾ ਦੇ ਅਧਿਐਨ ਦਾ ਪੱਛਮੀ ਵਿਦਵਾਨਾਂ ਦੁਆਰਾ ਕੀਤਾ ਗਿਆ ਹੈ।ਉਹਨਾਂ ਨੇ ਆਪਣੀ ਬਸਤੀਵਾਦ ਮਕਸਦ ਪੂਰਤੀ ਦੇ ਹਿੱਤ ਇਥੋ ਦੇ ਲੋਕਾ ਦੀ ਜੀਵਨ ਜਾਂਚ ਨੂੰ ਸਮਝਣ ਲਈ ਲਈ ਲੋਕਧਾਰਾ ਦਾ ਅਧਿਐਨ ਕੀਤਾ ਪੱਛਮੀ ਵਿਦਵਾਨਾਂ ਦੁਆਰਾ ਇਸ ਆਰੰਭੇ ਗਏ ਕਾਰਜ ਨੂ ਵਿਦੇਸੀ ਵਿਦਵਾਨਾਂ ਨੇ ਅੱਗੇ ਤੋਰਿਆ ਅਤੇ ਲੋਕਧਾਰਾ ਦੇ ਖੇਤਰ ਵਿਚ ਕਈ ਅਧਿਐਨ ਸਾਹਮਣੇ ਆਏ ਪਰੰਤੂ ਆਰੰਭਲੇ ਦੋਰ ਵਿਚ ਜੋ ਲੋਕਧਾਰਾਈ ਅਧਿਐਨ ਕੀਤੇ ਗਏ ਉਹ ਜ਼ਿਆਦਾਤਰ ਸਮੱਗਰੀ ਇਕਤਰੀਕਰਨ ਤੱਕ ਸੀਮਿਤ ਰਹੇ ਇਸ ਸਮੇਂ ਆਖਾਣ, ਮੁਹਾਵਰੇ, ਲੋਕ ਸਮੱਗਰੀ ਲੋਕ ਕਾਵਿ ਆਦਿ ਦੇ ਇੱਕਤਰੀਕਰਨ ਉਪਰ ਵਧੇਰੇ ਜੋਰ ਦਿੱਤਾ[1]
ਆਧੁਨਿਕ ਸਮੇ ਵਿਚ ਲੋਕਧਾਰਾ ਨਾਲ ਸੰਬੰਧਤ ਖੋਜ ਕਾਰਜ ਕੇਵਲ ਸਮੱਗਰੀ ਇੱਕਤਰੀਕਰਨ ਤੱਕ ਹੀ ਸੀਮਿਤ ਨਹੀਂ ਰਹਿ ਗਏ ਸਗੋਂ ਇਹਨਾ ਦਾ ਸੂਖ਼ਮ ਪੱਧਰ ਉੱਪਰ ਅਧਿਐਨ ਵਿਸ਼ਲੇਸ਼ਣ ਅਤੇ ਮੁਲਾਂਕਣ ਵੀ ਕੀਤਾ ਜਾ ਰਿਹਾ ਲੋਕਧਾਰਾਈ ਅਧਿਐਨ ਦੇ ਆਰੰਭਲੇ ਵਿਚ ਇਹ ਮੈਂਕਰੋ ਪੱਧਰ ਉੱਪਰ ਕੀਤੇ ਗਏ ਪਰੰਤੂ ਵਰਤਮਾਨ ਸਮੇਂ ਵਿੱਚ ਮਾਈਕਰੋ ਅਧਿਐਨਾ ਉਪਰ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਮਾਨਵੀ ਜੀਵਨ ਵਿਵਹਾਰ ਨਾਲ ਸੰਬੰਧੀ ਛੋਟੀ ਤੋਂ ਛੋਟੀ ਵਸਤੂ ਦਾ ਸੂਖਮ ਪੱਧਰ ਉੱਪਰ ਅਧਿਐਨ ਕੀਤਾ ਜਾ ਰਿਹਾ ਹੈ ਚੂੜੀਆ, ਚਰਖਾ,ਪੱਖੀ,ਤਲਵਾਰ,ਸੰਦੂਕ,ਆਦਿ ਖੋਜਾ ਕਾਰਜਾ ਨੂੰ ਮਾਈਕਰੋਂ ਅਧਿਐਨਾਂ ਦਾ ਉਦਾਹਰਨ ਵਜੋ ਦੇਖਿਆ ਜਾ ਸਕਦਾ ਹੈ।
ਲੋਕਧਾਰਾਈ ਖੋਜ ਕਾਰਜ ਨਾਲ ਸੰਬੰਧਤ ਆਰੰਭਲੇ ਯਤਨ ,ਸਮੱਗਰੀ,ਦੇ ਇਕਤਰੀਕਰਨ ਨਾਲ ਸੰਬੰਧਿਤ ਹਨ।ਇਹਨਾਂ ਖੋਜ ਕਾਰਜਾਂ ਵਿਚ ਵਿਸ਼ਲੇਸ਼ਣ ਅਤੇ ਮੁਲਾਂਕਣ ਦੀ ਅਣਹੋਂਦ ਪਾਈ ਜਾਂਦੀ ਹੈ।ਇਸ ਸਮੇਂ ਦੌਰਾਨ ਲੋਕ ਸਾਹਿਤ ਜਿਵੇ ਲੋਕ ਕਹਾਣੀਆ, ਲੋਕ ਮੁਹਾਵਰੇ, ਅਖਾਣ,ਲੋਕ ਕਾਵਿ, ਆਦਿ ਦੇ ਇੱਕਤਰੀਕਰਨ ਤੇ ਵਧੇਰੇ ਜੋਰ ਦਿੱਤਾ ਜਾਂਦਾ ਹੈ ਇਸ ਤੋ ਬਾਅਦ ਅਧਿਐਨ ਅਤੇ ਵਿਸ਼ਲੇਸ਼ਣ ਦੇ ਨਾਲ ਮੈੈੈਕਰੋ ਅਧਿਐਨ ਦਾ ਦੋੋੋ ਚੱਲਿਆ।
ਲੋਕ ਕਲਾ ਦੇ ਵਿਭਿੰਨ ਨਮੂਨੇ ਲੋਕਧਾਰਾਈ ਖੇਤਰ ਦਾ ਅਹਿਮ ਹਿੱਸਾ ਹਨ। ਕਈ ਵਾਰ ਇਸ ਖੇਤਰ ਨਾਲ ਸੰਬੰਧਿਤ ਕਾਰੀਗਰ ਲੋਕ ਕਲਾ ਦੇ ਨਮੂਨਿਆ ਜਾਂ ਇਹਨਾਂ ਦੀ ਬਣਤਰ ਪ੍ਰਕਿਰਿਆ ਸੰਬੰਧੀ ਜਾਣਕਾਰੀ ਦੂਜਿਆਂ ਨਾਲ ਸਾਂਝੀ ਨਹੀਂ ਕਰਦਾ ਇਸ ਦੇ ਕਈ ਕਾਰਨ ਹੋ ਸਕਦੇ ਹਨ[2]
ਕਿਸੇ ਵੀ ਸਾਹਿਤਕ ਵਿਧਾ ਜਾ ਰਚਨਾ ਦਾ ਵਿਧਵਤ ਤਰੀਕੇੇ ਨਾਲ ਅਧਿਐਨ ਕਰਨ ਲਈ ਕਿਸੇ ਵਿਧੀ ਨੂ ਅਪਣਾਉਣਾ ਪੈਦਾ ਹੈ ।ਜਦੋਂ ਕੋੋੋਈ ਵੀ ਖੋਜਕਾਰ ਜਾ ਆਲੋਚਕ ਰਚਨਾ ਸੰਬੰਧੀ ਕੋਈ ਰਾਇ ਪੇੇੇਸ਼ ਕਰਨਾ ਚਾਹੁੰਦਾ ਹੈ ਤਾ ਉਹ ਰਚਨਾ ਨੂੰ ਕਿਸੇ ਖਾਸ ਦ੍ਰਿਸ਼ਟੀਕੋਣ ਤੋ ਵੇਖਦਾ ਹੈ
ਸਾਹਿਤ ਦੇ ਲੋਕਧਾਰਕ ਅਧਿਐਨ ਰਾਹੀ ਇਸ ਧਾਰਣਾ ਬੜੇ ਸਪਸ਼ਟ ਰੂਪ ਵਿਚ ਸਾਾਹਮਣੇ ਆਉਦੀ ਹੈ।ਤਾ ਕਿ ਲੋਕਧਾਰਾ ਸਿਧਾਾਂਤਾਂ ਦੀ ਪਰਿਸ਼ਟ ਭੂਮੀ ਦੀ ਅਣਹੋਂਦ ਵਿਚ ਸਾਹਿਤ ਦਾ ਦਾ ਅਧਿਐਨ ਬਿਲਕੁਲਹੀ ਅਧੂਰਾ ਰਹਿ ਜਾਂਦਾ ਹੈ। ਕਿਸੇ ਵੀ ਸਾਹਿਤਕ ਰਚਨਾ ਜਾ ਲੋਕ ਸਮੂਹ ਦੀ ਲੋਕ ਚੇਤਨਾ ਲੋਕ ਗਿਆਨ ਵਿਸ਼ਵਾਸ਼ਾ ਆਦਿ ਸੰਬੰਧੀ ਜਾਨਣ ਲਈ ਉਸ ਦਾ ਲੋਕਧਾਰਾ ਅਧਿਐਨ ਵਿਧੀ ਰਾਹੀਂ ਮੁਲਾਂਕਣ ਕਰਨਾ ਤੇ ਹੀ ਸਾਰਥਕ ਤੇ ਦਰੁਸਤ ਹੋਵੇਂਗਾ।[3]
ਲੋਕਧਾਰਾ ਵੀ ਆਪਣੇ ਆਪ ਵਿੱਚ ਇਕ ਸ਼ਾਸ਼ਤਰ ਹੈ। ਸੰਸਾਰ ਦੀਆ ਕਈਆ ਯੂੂਨੀਵਰਸਿਟੀਆ ਵਿਚ ਭਾਵੇੇ ਇਸ ਨੂੰ ਉਚੇੇੇੇਚੇ ਅਧਿਐਨ ਅਧਿਆਪਨ ਲਈ ਕਾਫੀ ਸਮਾਂ ਪਹਿਲਾਂ ਮਾਨਤਾ ਪ੍ਰਾਪਤ ਹੋ ਚੁਕੀ ਸੀ। ਪਰੰਤੂ ਪੰਜਾਬ ਵਿਚ ਇਸ ਨੂੰ ਇਕ ਸੁਤੰਤਰ ਅਨੁਸ਼ਾਸਨ ਵਜੋਂ ਮਾਨਤਾ ਪ੍ਰਾਪਤ ਕਰਨ ਦੇ ਰਸਤੇ ਵਿੱਚ ਬਹੁਤ ਸਾਰੀਆਂ ਰੁੁੁਕਾਵਟਾ ਸਨ। ਜਿੰਨਾ ਵਿਚੋਂ ਹੁਣ ਬਹੁਤ ਸਾਰੀਆਂ ਦੂਰ ਹੋ ਚੁੱਕੀਆਂ ਹਨ। ਅਤੇ ਇਸ ਨੂੰ ਸੁਤੰਤਰ ਅਨੁਸ਼ਾਸਨ ਦੇ ਤੋਰ ਤੇ ਮਾਨਤਾ ਪ੍ਰਾਪਤ ਹੋਣ ਲੱਗ ਪਈ ਹੈ।
ਲੋਕਧਾਰਾ ਸੱਭਿਆਚਾਰ ਦਾਾ ਹੀ ਇਕ ਚਲਦਾ ਫਿਰਦਾ ਰੂਪ ਹੈ ਇਸ ਦੇ ਅਧਿਐਨ ਰਾਹੀ ਲੋਕ ਜੀਵਨ ਦੇ ਸਭਿਆਚਾਰ ਬਾਰੇ ਭਰਪੂੂਰ ਜਾਣਕਾਰੀ ਮਿਲ ਜਾਾਂਦੀ ਹੈ। ਇਸ ਦੇ ਧਰਮ ਪੱੱਖ ਵਿੱਚ ਸਾਨੂੰ ਲੋਕ ਸਮੂਹ ਦੀ ਸਮੁੱਚੀ ਜੀਵਨ ਸਥਿਤੀ ਅਤੇ ਉਸਾਰੀ ਮਨੋ ਸਥਿੱਤੀ ਦੀ ਝਲਕ ਦਿਖਾਈ ਦਿੰਦੀ ਹੈ। ਲੋੋੋੋਕਧਾਰਾ ਸਭਿਆਚਾਰ ਦੇ ਵਿਸ਼ਾਲ ਖੇਤਰ ਵਿਚੋਂ ਆਪਣੀ ਸਮੱਗਰੀ ਦੀ ਚੋਣ ਕਰਦੀ ਹੈ।[4]
ਸਮੁਚੇ ਤੋਰ ਤੇ ਕਿਹਾ ਜਾ ਸਕਦਾ ਹੈ। ਲੋਕਧਾਰਾ ਅਤੇ ਸਭਿਆਚਾਰ ਵਿੱਚ ਕੁਝ ਅੰਤਰ ਹੁੰਦੇ ਹੋਏ ਵੀ ਨਿਕਟਵਰਤੀ ਸਾਂਝ ਹੈ। ਲੋਕਧਾਰਾ ਜਿੱਥੇ ਸਭਿਆਚਾਰ ਕਾਰਨਾਂ ਤੋ ਪ੍ਰਭਾਵਿਤ ਹੁੰਦੀ ਹੈ। ਉਥੇ ਸਭਿਆਚਾਰ ਨੂੰ ਵੀ ਪ੍ਰਭਾਵਿਤ ਕਰਦੀ ਹੈ। ਲੋਕਧਾਰਾ ਤੋਂ ਕਿਸੇ ਜਾਤੀ ਦੇ ਅੰਦਰਲੇ ਘੋਲਾਂ ਤੇ ਪ੍ਰਾਪਤੀਆਂ ਦਾ ਪ੍ਰਤੀਬਿੰਬ ਉਘਾੜਦਾ ਹੈ।[5]
- ↑ ਮਠਾਰੂ, ਮਨਦੀਪ ਕੋਰ. ਪੰਜਾਬੀ ਲੋਕਧਾਰਾ ਵਿਭਿੰਨ ਪਰਿਪੇਖ. pp. 79, 80, . ISBN 978-81-939780-8-5.
{{cite book}}
: CS1 maint: extra punctuation (link) - ↑ ਮਠਾਰੂ, ਮਨਦੀਪ ਕੋਰ (2019). ਪੰਜਾਬੀ ਲੋਕਧਾਰਾ ਵਿਭਿੰਨ ਪਰਿਪੇਖ. p. 111.
- ↑ ਕੋਰ, ਡਾ.ਗੁਰਪ੍ਰੀਤ (2016). ਪੰਜਾਬੀ ਲੋਕਧਾਰਾ ਸਿਧਾਂਤ ਤੇ ਵਿਵਹਾਰ. ਤਰਲੋਚਨ , ਪਬਲਿਸ਼ਰਜ ਚੰਡੀਗੜ੍ਹ. p. 41. ISBN 978-81-7914-819-8.
- ↑ ਪੂੰਨੀ, ਬਲਬੀਰ ਸਿੰਘ (2001). ਲੋਕਧਾਰਾ ਅਧਿਐਨ. pp. 92, 93.
- ↑ ਪੂੰਨੀ, ਬਲਬੀਰ ਸਿੰਘ (2001). ਲੋਕਧਾਰਾ ਅਧਿਐਨ. p. 99.