ਪੰਜਾਬੀ ਲੋਕ-ਸਾਹਿਤ ਸਾਸ਼ਤਰ

ਪੰਜਾਬੀ ਲੋਕ-ਸਾਹਿਤ ਸਾਸ਼ਤਰ ਪੁਸਤਕ ਡਾ. ਜਸਵਿੰਦਰ ਸਿੰਘ ਦੁਆਰਾ ਲਿਖੀ ਲੋਕਧਾਰਾ ਦੀ ਅਹਿਮ ਪੁਸਤਕ ਹੈ। ਜਿਸ ਵਿੱਚ ਲੋਕ-ਸਾਹਿਤ ਬਾਰੇ ਤੇ ਉਸਦੇ ਵੱਖ-ਵੱਖ ਰੂਪਾਂ ਬਾਰੇ ਚਰਚਾ ਕੀਤੀ ਗਈ ਹੈ।ਇਸ ਪੁਸਤਕ ਵਿੱਚ ਲੋਕ-ਸਾਹਿਤ ਅਤੇ ਲੋਕ ਕਲਾ ਦੇ ਹਰ ਪੱਖ ਨੂੰ ਉਜਾਗਰ ਕੀਤਾ ਗਿਆ ਹੈ।ਇਸ ਵਿੱਚ ਲੇਖਕ ਨੇ ਵਿਗਿਆਨਕ ਸ਼ੈਲੀ ਦੀ ਵਰਤੋਂ ਕੀਤੀ ਹੈ।ਲੇਖਕ ਨੇ ਹਰ ਨੁਕਤੇ ਨੂੰ ਪੇਸ਼ ਕਰਕੇ ਉਸਦੀ ਦਲੀਲ ਵੀ ਪੇਸ਼ ਕੀਤੀ ਹੈ ਅਤੇ ਬਾਕੀ ਉਸਰੇ ਵਿਚਾਰਾਂ ਦੀ ਚਰਚਾ ਵੀ ਕੀਤੀ ਹੈ।ਪੰਜਾਬੀ ਲੋਕ-ਸਾਹਿਤ ਸਾਸ਼ਤਰ,ਲੋਕਧਾਰਾ ਦੇ ਖੇਤਰ ਵਿੱਚ ਇੱਕ ਵਿਲੱਖਣ ਪੁਸਤਕ ਹੈ ਜਿਸਨੇ ਲੋਕਧਾਰਾ ਦੇ ਖੇਤਰ ਨੂੰ ਸਮਝਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ।[1]

ਪੰਜਾਬੀ ਲੋਕ-ਸਾਹਿਤ ਸਾਸ਼ਤਰ
ਲੇਖਕਡਾ. ਜਸਵਿੰਦਰ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬ ਦੀ ਲੋਕ ਧਾਰਾ
ਪ੍ਰਕਾਸ਼ਕਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ
ਮੀਡੀਆ ਕਿਸਮਪ੍ਰਿੰਟ
ਸਫ਼ੇ133

ਅਧਿਆਏ ਵੰਡ

ਸੋਧੋ

ਇਸ ਪੁਸਤਕ ਦੇ ਕੁੱਲ ਨੋਂ ਅਧਿਆਏ ਹਨ। ਜਿਸ ਵਿੱਚ ਪਹਿਲੇ ਤਿੰਨ ਅਧਿਆਏ ਸਿਧਾਂਤਕ ਪਰਿਪੇਖ ਨਾਲ ਸੰਬਧਿਤ ਹਨ,ਬਾਕੀ ਛੇ ਅਧਿਆਏ ਵਿੱਚ ਲੋਕ-ਸਾਹਿਤ ਦੀ ਵਰਗ ਵੰਡ ਕੀਤੀ ਗਈ ਹੈ।[2]

  1. ਲੋਕ-ਸਾਹਿਤ:ਸੁਭਾਅ ਅਤੇ ਸਰੂਪ
  2. ਪੰਜਾਬੀ ਲੋਕ-ਸਾਹਿਤ:ਅਧਿਐਨ ਪਰਿਪੇਖ
  3. ਪੰਜਾਬੀ ਲੋਕ-ਸਾਹਿਤ:ਸੰਕਲਨ ਅਤੇ ਵਰਗੀਕਰਣ
  4. ਪੰਜਾਬੀ ਲੋਕ-ਕਾਵਿ
  5. ਪੰਜਾਬੀ ਲੋਕ-ਕਥਾ
  6. ਪੰਜਾਬੀ ਲੋਕ-ਨਾਟਕ
  7. ਪੰਜਾਬੀ ਅਖਾਣ
  8. ਪੰਜਾਬੀ ਬੁਝਾਰਤ
  9. ਪੰਜਾਬੀ ਚੁਟਕਲਾ

ਲੋਕ-ਸਾਹਿਤ:ਸੁਭਾਅ ਅਤੇ ਸਰੂਪ

ਸੋਧੋ

ਹਰ ਸਮਾਜ ਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ। ਜਿਹੜਾ ਉਸ ਸਮੂਹ ਦੀ ਨਿਖੜਵੀ ਤੇ ਮੋਲਿਕ ਹੋਂਦ ਪੇਸ਼ ਕਰਦਾ ਹੈ। ਹਰ ਸੱਭਿਆਚਾਰ ਦੇ ਆਪਣੇ ਪ੍ਰਗਟਾ ਮਾਧਿਅਮ ਹੁੰਦੇ ਹਨ। ਜੋ ਕਿ ਭਾਸ਼ਾਈ ਅਤੇ ਗੈਰ-ਭਾਸ਼ਾਈ ਹੋ ਸਕਦੇ ਹਨ। ਇਹਨਾਂ ਵਿਚੋਂ ਭਾਸ਼ਾਈ ਮਾਧਿਅਮ ਪ੍ਰਗਟਾਅ ਲਈ ਵਧੇਰੇ ਪ੍ਰਚਲਿਤ ਹੈ। ਸੱਭਿਆਚਾਰ ਵਿੱਚ ਲੋਕ ਸਾਹਿਤ ਇੱਕ ਕਲਾਤਮਕ ਪ੍ਰਗਟਾਅ ਦਾ ਮਾਧਿਅਮ ਹੈ।ਇਸ ਦਾ ਭਾਵ ਲੋਕ ਸਾਹਿਤ ਨੂੰ ਪ੍ਰਗਟ ਕਰਨ ਲਈ ਭਾਸ਼ਾਈ ਮਾਧਿਅਮ ਵਰਤਿਆ ਜਾਂਦਾ ਹੈ। ਲੋਕ-ਸਾਹਿਤ, ਸੱਭਿਆਚਾਰ ਦੇ ਸੰਗਠਨ ਅਤੇ ਅਮਲ ਤੋਂ ਪ੍ਰਾਪਤ ਹੋਣ ਵਾਲਾ ਪ੍ਰਮਾਣਿਕ ਅਤੇ ਸੁਹਿਰਦ ਪ੍ਰਗਟਾਵਾ ਹੈ।ਲੋਕ-ਸਾਹਿਤ ਸੱਭਿਆਚਾਰਕ ਅਨੁਭਵ ਦਾ ਜੀਵੰਤ ਮਾਨਵੀ ਹੁੰਗਾਰਾ ਹੁੰਦਾ ਹੈ,ਇਹ ਸੱਭਿਆਚਾਰ ਵਾਂਗ ਹਿ ਸਮੂਹਿਕ ਚਰਿਤਰ ਦਾ ਧਾਰਨੀ ਬਣਦਾ ਹੈ। ਲੋਕ-ਸਾਹਿਤ ਵਿੱਚ ਕਿਸੇ ਸੱਭਿਆਚਾਰ ਦੀ ਤ੍ਰਾਸਦਿਕ ਸੰਕਟ ਸਥਿਤੀ ਅਤੇ ਖੁਸ਼ੀਪੁਰਣ ਦਾ ਸੱਚ ਵਿਅਕਤ ਹੁੰਦਾ ਹੈ।[3]

ਪਰਿਭਾਸ਼ਾ

ਡਾ.ਜਸਵਿੰਦਰ ਸਿੰਘ,"ਲੋਕ ਸਾਹਿਤ ਦੀ ਵਿਸ਼ੇਸਤਾ ਇਹ ਹੈ ਕਿ ਇਸ ਵਿੱਚ ਅਜਿਹੀਆ ਪ੍ਰਤਿਕੂਲ ਸਥਿਤੀਆਂ ਬਾਰੇ ਅਤਿਅੰਤ ਸੁਹਿਰਦ,ਬੇਬਾਕ ਅਤੇ ਮਾਨਵੀ ਸੁਰ ਵਿੱਚ ਸੰਬਧਿਤ ਪ੍ਰਸੰਗ ਅਨਕੂਲ ਤ੍ਰਾਸਦਿਕ ਜਾਂ ਰੋਹ ਪੂਰਣ ਜਾਂ ਵਿਦ੍ਰੋਹੀ ਭਾਵ ਪ੍ਰਗਟ ਹੁੰਦੇ ਰਹਿੰਦੇ ਹਨ।" ਲੋਕਯਾਨ ਦੇ ਸਮੁਚੇ ਖੇਤਰ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ:-ਲੋਕ ਕਲਾਵਾਂ,ਲੋਕ-ਸਾਹਿਤ,ਲੋਕ-ਨ੍ਰਿਤ,ਲੋਕ-ਸੰਗੀਤ,ਲੋਕ-ਚਿਤਕਾਰੀ ਅਤੇ ਲੋਕ ਵਿਸ਼ਵਾਸ,ਰੀਤੀ ਰਿਵਾਜ,ਲੋਕ-ਖੇਡਾਂ,ਮੇਲੇ,ਤਿਉਹਾਰ ਆਦਿ ਰੱਖੇ ਗਏ ਹਨ। ਲੋਕ ਕਲਾਵਾਂ ਵਿੱਚ ਭਾਸ਼ਾਈ ਤੇ ਗੈਰ-ਭਾਸ਼ਾਈ ਦੋ ਪ੍ਰਕਾਰ ਦੇ ਕਲਾਤਮਕ ਪ੍ਰਗਟਾ ਮਾਧਿਅਮ ਹਨ,ਇਸੇ ਕਰਕੇ ਹੀ ਦੂਸਰੇ ਲੋਕ ਕਲਾ ਰੂਪਾਂ ਨਾਲੋਂ ਨਾ ਸਿਰਫ਼ ਲੋਕ ਸਾਹਿਤ ਦੀ ਨਿਵੇਕਲੀ ਪਛਾਣ ਹੀ ਸੰਭਵ ਹੈ,ਸਗੋਂ ਇਸਦੇ ਕਲਾਤਮਕ ਪ੍ਰਗਟਾਵੇ ਤੇ ਇਸੇ ਅਨੁਸਾਰ ਸ਼ਾਸਤਰੀ ਪ੍ਰਸੰਗ ਦੂਸਰੀਆਂ ਲੋਕ ਕਲਾਵਾਂ ਨਾਲ ਸਾਂਝ ਰੱਖਦੇ ਹੋਏ ਵੀ ਆਪਣੀ ਅਹਿਮ ਵੱਖਰਤਾ ਰਖਦੇ ਹਨ। ਲੋਕ-ਸਾਹਿਤ ਨਿਰੰਤਰ ਚੱਲਣ ਵਾਲੀ ਧਾਰਾ ਹੈ,ਜਿਵੇਂ ਲੋਕਧਾਰਾ ਦੇ ਖੇਤਰ ਵਿੱਚ ਅਸੀਂ ਪੱਛਮ ਨਾਲੋਂ ਕਾਫੀ ਪਿਛੜੇ ਹੋਏ ਹਾਂ,ਭਾਵੇ ਕਿ ਅਸੀਂ ਕਈ ਅਹਿਮ ਪੜਾਅ ਲੰਘ ਆਏ ਹਾਂ,ਇਸੇ ਪ੍ਰਕਾਰ ਹੀ ਲੋਕ-ਸਾਹਿਤ ਬਾਰੇ ਵੀ ਕਈ ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ ਹਨ:-[3]

ਸੰਤ ਸਿੰਘ ਸੇਖੋਂ "ਸੱਚੀ ਗੱਲ ਤਾਂ ਇਹ ਹੈ ਕਿ ਲੋਕ ਸਾਹਿਤ ਵਰਗੀ ਕੋਈ ਚੀਜ਼ ਹੈ ਹੀ ਨਹੀਂ ਲੋਕ ਗੀਤ ਹੁੰਦੇ ਹਨ,ਲੋਕ ਕਥਾਵਾਂ ਹੁੰਦੀਆਂ ਹਨ,ਸਮੁਚੇ ਰੂਪ ਵਿੱਚ ਇੱਕ ਪ੍ਰਕਾਰ ਦਾ ਗਿਆਨ ਵੀ ਲਕੋਕਤੀਆਂ ਆਦਿ ਰਾਹੀਂ ਮਿਲਦਾ ਹੈ। ਇਸ ਨੂੰ ਅੰਗਰੇਜੀ ਵਿੱਚ folklore ਕਿਹਾ ਗਿਆ ਹੈ।"[4]

ਡਾ.ਜਸਵਿੰਦਰ ਸਿੰਘ ਨੇ ਲੋਕਯਾਨ ਅਤੇ ਲੋਕ ਸਾਹਿਤ ਦੇ ਵਿਸ਼ੇਸ਼ਤਾ ਦੇ ਪ੍ਰਸੰਗ ਵਿੱਚ ਸੇਖੋਂ ਦੇ ਵਿਚਾਰ ਨੂੰ ਅੰਤਰਮੁਖੀ ਨਿਖੇਧਾਤਮਕ ਦਾ ਸੂਚਕ ਦੱਸਿਆ ਹੈ।ਇਸ ਤੋਂ ਬਾਅਦ ਇੱਕ ਹੋਰ ਵਿਦਵਾਨ ਦੀ ਰਾਇ ਇਸ ਪੁਸਤਕ'ਚ ਦੱਸੀ:-[4]

ਡਾ:ਬਲਦੇਵ ਰਾਜ ਗੁਪਤਾ "ਲੋਕ ਸਾਹਿਤ ਦੀ ਵਿਆਪਕ ਪਰਿਭਾਸ਼ਾ ਵਿੱਚ ਲੋਕਾਂ ਦੇ ਜਨ ਜੀਵਨ ਨਾਲ ਸਬੰਧਿਤ ਲੋਕਾਂ ਦੁਆਰਾ ਰਚਿਆ ਹਰ ਪ੍ਰਕਾਰ ਦਾ ਸਾਹਿਤ ਤੇ ਸਾਹਿਤਕ ਲੋਕ ਕਲਾਵਾਂ(ਲੋਕ-ਨਾਚ,ਗਿੱਧਾ)ਲੋਕ-ਰਸਮਾਂ,ਲੋਕ ਭਰਮ ਆਦਿ ਸਭ ਕੁਝ ਆ ਜਾਂਦਾ ਹੈ।"[5]

ਡਾ.ਜਸਵਿੰਦਰ ਸਿੰਘ ਨੇ ਇਸ ਤੇ ਟਿੱਪਣੀ ਕਰਦੇ ਕਿਹਾ ਹੈ,"ਸਭ ਕੁਝ" ਸ਼ਾਮਿਲ ਕਰਨਾ ਉਦਾਰ ਪ੍ਰਵਿਰਤੀ ਹੀ ਹੈ,ਜਿਸਨੇ ਪੰਜਾਬੀ ਵਿੱਚ ਲੋਕ ਸਾਹਿਤ ਦੇ ਨਿਸ਼ਚਿਤ,ਇਕਸਾਰ ਤੇ ਸੰਤੁਲਿਤ ਅਧਿਐਨ ਤੇ ਸੰਕਲਨ ਨੂੰ ਗ੍ਰਹਿਣ ਲਾ ਰਖਿਆ ਹੈ।[5]

ਡਾ.ਜਸਵਿੰਦਰ ਸਿੰਘਅਨੁਸਾਰ ਲੋਕ ਸਾਹਿਤ ਸਮੂਹਿਕ ਕਲਾਤਮਕ ਭਾਸ਼ਾਈ ਪ੍ਰਗਟਾ ਦਾ ਅਜਿਹਾ ਮਾਧਿਅਮ ਹੈ,ਜਿਸ ਰਾਹੀਂ ਲੋਕ ਆਪਣੇ ਭੂਗੋਲਿਕ ਅਤੇ ਪ੍ਰਕਿਰਤਿਕ ਚੋਗਿਰਦੇ ਦੇ ਅਨੁਕੂਲ ਇਤਿਹਾਸਿਕ ਸਾਰ ਵਿਚੋਂ ਪ੍ਰਾਪਤ ਅਨੁਭਵ ਅਤੇ ਅਮਲ ਨੂੰ ਲੋੜਾ,ਅਕਾਂਖਿਆਵਾਂ ਅਤੇ ਹੁੰਗਾਰਿਆਂ ਦੇ ਰੂਪ ਵਿੱਚ ਮੋਖਿਕ ਸਿਰਜਣਾਤਮਕ ਢੰਗ ਰਾਹੀਂ ਪ੍ਰਸਾਰਿਤ ਕਰਦੇ ਹਨ।"[5]

ਲੋਕ-ਸਾਹਿਤ ਦੀਆਂ ਵਿਸ਼ੇਸ਼ਤਾਵਾਂ

  • ਲੋਕ ਸਾਹਿਤ:ਇੱਕ ਭਾਸ਼ਾਈ ਪ੍ਰਗਟਾਅ ਰੂਪ
  • ਲੋਕ ਸਹਿਤ:ਇੱਕ ਕਲਾ ਰੂਪ
  • ਲੋਕ ਸਾਹਿਤ ਦਾ ਸਿਰਜਕ
  • ਸਮੂਹਿਕ ਮੋਖਿਕ ਸੰਚਾਰਨ
  • ਨਿਸ਼ਚਿਤ ਅਤੇ ਠੋਸ ਸੱਭਿਆਚਾਰਕ ਪ੍ਰਸੰਗ
  • ਰੂਪਗਤ ਅਤੇ ਵਿਧਾਗਤ ਵਿਭਿਨਤਾ
  • ਲੋਕ ਸਾਹਿਤ ਦੀ ਪੇਸ਼ਕਾਰੀ:ਪ੍ਰਸੰਗ ਅਤੇ ਵਿਧੀ
  • ਪ੍ਰਮਾਣਿਕ ਪਾਠ ਅਤੇ ਪਾਠਾਂਤਰ ਭੇਦ
  • ਲੋਕ ਅਨੁਭਵੀ ਸੱਚ ਦਾ ਰੂਪਾਂਤਰਨ

ਪੰਜਾਬੀ ਲੋਕ-ਸਾਹਿਤ:ਅਧਿਐਨ ਪਰਿਪੇਖ

ਸੋਧੋ

ਲੋਕ ਸਾਹਿਤ ਦੇ ਸ਼ਾਸਤਰੀ ਪ੍ਰਸੰਗ ਵਿੱਚ ਇਸਦੀ ਨਿਖੜਵੀ,ਮੋਲਿਕ ਅਤੇ ਸੰਦਰਭ-ਮੂਲਕ ਹੋਂਦ ਦੀ ਸਹੀ ਅਤੇ ਉਚਿਤ ਪਹਿਚਾਣ ਜਰੂਰੀ ਹੈ।ਲੋਕ-ਸਾਹਿਤ ਦੇ ਅਧਿਐਨ ਲਈ ਇਸ ਪੁਸਤਕ ਵਿੱਚ ਕੁਝ ਮਾਡਲ ਪੇਸ਼ ਕੀਤੇ ਗਏ ਹਨ।

  1. ਸਾਹਿਤ ਅਤੇ ਲੋਕ ਸਾਹਿਤ ਦੀ ਸਾਂਝ-ਸਾਹਿਤ ਅਤੇ ਲੋਕ ਸਾਹਿਤ ਪ੍ਰਗਟਾ ਦੇ ਭਾਸ਼ਾਈ ਤੇ ਕਲਾਤਮਕ ਮਾਧਿਅਮ ਹਨ।ਲੋਕ-ਸਾਹਿਤ ਵਿਚੋਂ ਕਈ ਸਾਹਿਤਕ ਰੂਪ ਅਤੇ ਵਿਧਾਵਾਂ ਨੂੰ ਆਪਣਾਇਆ ਗਿਆ ਹੈ। ਇਸੇ ਕਰਕੇ ਇਸਨੂੰ ਸਾਹਿਤ ਦਾ ਪ੍ਰੇਰਨਾ ਸਰੋਤ ਮੰਨਿਆ ਜਾਂਦਾ ਹੈ,ਜਿਵੇਂ ਕਿ ਲੋਕ ਵਾਰਾਂ ਬਾਰਹਮਾਹ ਤੇ ਅਲੋਹਣੀਆਂ ਆਦਿ।ਲੋਕ ਸਾਹਿਤ ਤੇ ਸਾਹਿਤ ਦੇ ਅਧਿਐਨ ਮਾਡਲ ਦੀ ਸਾਂਝ ਅਤੇ ਵਖਰਤਾ ਦੇ ਪ੍ਰਸੰਗ ਵਿੱਚ ਰੋਮਨ ਜੈਕਬੋਸਨ(Roman jackobsan) ਅਤੇ ਬੋਗਾਟੀਰੇਵ(Bogatyrev) ਨੇ ਲੋਕਯਾਨ ਤੇ ਸਾਹਿਤ ਨੂੰ ਵਖਰਿਉਣ ਲਈ ਸੁਤੰਤਰ ਮਾਡਲ ਦੀ ਵਰਤੋਂ ਕੀਤੀ ਹੈ। ਵਿਲਿਅਮ ਓ ਹੇਨਡ੍ਰੀਕਸ ਨੇ ਦੋਨਾਂ ਨੂੰ ਇਕੋ ਮਾਡਲ ਰਾਹੀਂ ਅਧਿਐਨ ਕੀਤਾ ਹੈ।ਇਸਦਾ ਸਰੰਚਨਾਵਾਦੀ ਵਿਧੀ ਦੀ ਦ੍ਰਿਸ਼ਟੀ ਤੋਂ ਅਧਿਐਨ ਕੀਤਾ ਹੈ।[6]
  2. ਸਾਹਿਤ ਅਤੇ ਲੋਕ ਸਾਹਿਤ ਦੀ ਵੱਖਰਤਾ-ਲੋਕ ਸਾਹਿਤ ਅਤੇ ਸਾਹਿਤ ਦੋਹਾਂ ਵਿੱਚ ਸ਼ਾਬਦਿਕ ਅੰਤਰ ਹੋਣ ਕਰਕੇ ਅਤੇ ਇਹਨਾਂ ਦੀ ਪ੍ਰਕਿਰਤੀ ਵਿਚਲਾ ਨਖੇੜਾ ਮਿਲਦਾ ਹੈ। ਲੋਕ ਸਾਹਿਤ ਦਾ ਨਿਰਮਾਣ ਸਮੂਹ ਦੀ ਮਾਨਸਿਕਤਾ ਨਾਲ ਹੁੰਦਾ ਹੈ,ਜਦੋਂਕਿ ਸਾਹਿਤ ਕਿਸੇ ਵਿਸ਼ੇਸ਼ ਵਿਅਕਤੀ ਦੇ ਆਪਣੇ ਨਿੱਜੀ ਦ੍ਰਿਸ਼ਟੀਕੋਣ ਕਰਕੇ ਹੁੰਦਾ ਹੈ। ਲੋਕ ਸਾਹਿਤ ਦਾ ਸੰਚਾਰ ਮਾਧਿਅਮ ਮੋਖਿਕ ਹੈ(oral mode of transmission)ਅਤੇ ਸਾਹਿਤ ਦਾ ਲਿਖਤੀ ਹੋਣ ਵਿੱਚ ਨਿਹਿਤ ਹੈ।[7]
  3. ਅੰਤਰ-ਅਨੁਸ਼ਾਸਨੀ ਪਾਸਾਰ-ਲੋਕ ਸਾਹਿਤ ਦੀ ਪ੍ਰਕਿਰਤੀ ਲਈ ਡਾ:ਜਸਵਿੰਦਰ ਸਿੰਘ ਨੇ ਇਸ ਵਿਧੀ ਦਾ ਪ੍ਰਯੋਗ ਕੀਤਾ ਹੈ ਲੋਕ ਸਾਹਿਤ ਆਪਣੀ ਹੋਂਦ ਵਿਧੀ,ਪ੍ਰਕਿਰਤੀ ਅਤੇ ਅਰਥ ਸਿਰਜਨ ਪ੍ਰਕ੍ਰਿਆ ਕਾਰਣ ਪੰਜ ਅਨੁਸ਼ਾਸਨਾ ਨਾਲ ਸੰਬੰਧਿਤ ਹੈ-ਮਾਨਵ ਵਿਗਿਆਨ,ਸਮਾਜ ਵਿਗਿਆਨ,ਮਨੋ-ਵਿਗਿਆਨ,ਭਾਸ਼ਾ ਵਿਗਿਆਨ ਅਤੇ ਸਾਹਿਤ ਵਿਗਿਆਨ ਲੋਕ ਸ਼ਬਦ ਸਮਾਜ ਤੇ ਮਾਨਵ ਨਾਲ ਜੁੜਿਆ ਹੈ। ਭਾਸ਼ਾਈ ਪ੍ਰਗਟਾ ਹੋਣ ਕਰਕੇ ਭਾਸ਼ਾ ਵਿਗਿਆਨ(ਵਲਾਦੀਮੀਰ ਪਰਾਪ,ਲੇਵੀ ਸਤ੍ਰਾਸ),ਸਾਹਿਤ ਇਸਨੂੰ ਸੁਤੰਤਰ ਭਾਸ਼ਾਈ ਕਲਾਤਮਕ ਪ੍ਰਗਟਾ ਮਾਧਿਅਮ ਸਾਹਿਤ ਨਾਲ ਪਰਸਪਰ ਸਾਂਝ ਬਹੁ ਪਰਤੀ ਤੇ ਅਨਿੱਖੜ ਬਣਾਉਂਦਾ ਹੈ। ਇਸਦੇ ਸਮੂਹਿਕ ਕਲਾਤਮਕ ਸਿਰਜਣਾ ਹੋਣ ਕਰਕੇ ਇਹ ਅਰਧ ਚੇਤਨਾ,ਸਮੂਹਿਕ ਅਚੇਤ ਤੇ ਚੇਤਨ ਮਨ ਕਾਰਾਂ ਮਨੋ-ਵਿਗਿਆਨ ਨਾਲ ਵੀ ਜੁੜਦਾ ਹੈ।[7]

ਲੋਕ ਸਾਹਿਤ ਦੀਆਂ ਅਧਿਐਨ ਵਿਧੀਆਂ-ਲੋਕੀਂ ਅਤੇ ਉਸੇ ਅਨੁਸਾਰ ਲੋਕ ਸਾਹਿਤ ਵਿੱਚ ਅਧਿਐਨ ਕਰਨ ਸਮੇਂ ਜੋ ਵਿਧੀਆਂ ਦੀ ਵਰਤੋਂ ਕੀਤੀ ਗਈ-

  • ਮੁਢਲੇ ਤੋਰ ਤੇ ਲੋਕਧਾਰਾ ਦੇ ਖੇਤਰ ਵਿੱਚ ਅੰਗਰੇਜ ਵਿਦਵਾਨਾਂ ਨੇ ਹਿ ਖੋਜ ਦਾ ਕਾਮ ਸ਼ੁਰੂ ਕੀਤਾ ਜਿਸ ਵਿੱਚ ਸਭ ਤੋਂ ਉੱਪਰ ਨਾਮ ਸਰ ਰਿਚਰਡ ਟੇਮਪਲ ਦਾ ਆਉਂਦਾ ਹੈ।
  • ਇਸ ਵਿੱਚ ਅਸੀਂ ਮੀਡਿਆ ਦੇ ਖੇਤਰ ਰਾਹੀਂ ਸਮਕਾਲੀ ਕਾਬਜ ਜਮਾਤ ਦੀ ਵਿਚਾਰਧਾਰਕ,ਰਾਜਸੀ ਤਾਕਤ ਦੀ ਸਥਾਪਤੀ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਜਿਸ ਰਾਹੀਂ ਸਮਕਾਲ ਦੇ ਲੋਕ ਵਿਸ਼ਵਾਸ,ਕਾਵਿ,ਕਥਾਵਾਂ,ਰੀਤਾਂ ਦਾ ਪਤਾ ਚਲਦਾ ਹੈ।।[8]
  • ਧਰਮ ਦੇ ਰਾਜ ਸੱਤਾ ਉੱਪਰ ਇੱਕ ਮਜ਼ਬੂਤ ਧਿਰ ਹੋਣ ਕਰਕੇ,ਸੱਭਿਆਚਾਰ ਗੋਰਵ,ਉੱਚਤਾ,ਪ੍ਰਧਾਨਤਾ ਸਥਾਪਿਤ ਕਰਨ ਦੇ ਯਤਨਾਂ ਦੇ ਨਾਲ ਨਾਲ ਲੋਕ ਸਾਹਿਤਕ ਪਰੰਪਰਾ ਨੂੰ ਇਸੇ ਪਰਿਪੇਖ ਵਿੱਚ ਪ੍ਰਸਤੁਤ ਕਰਨ ਹਿੱਤ ਕੀਤੀ ਗਈ ਹੈ।
  • ਸਿੱਖਿਆ ਦੇ ਖੇਤਰ ਵਿੱਚ ਲੋਕਧਾਰਾ ਦੇ ਨਾਲ ਨਾਲ ਲੋਕ ਸਾਹਿਤ ਜਾਂ ਇਸਦੇ ਵਿਭਿੰਨ ਰੂਪ,ਵਿਧਾਵਾਂ ਦੇ ਦ੍ਰਿਸ਼ਟੀਕੋਣ ਤੇ ਅਧਿਐਨ ਵਿਧੀਆਂ ਵਧੇਰੇ ਤੇਜ ਹੋ ਰਹੀਆਂ ਹਨ।
  • ਪੰਜਾਬੀ ਲੋਕ ਸਾਹਿਤ ਤੇ ਸਮੁਚੇ ਤੋਰ ਤੇ ਲੋਕਧਾਰਾ ਦੇ ਅਧਿਐਨ ਲਈ,ਵਣਜਾਰਾ ਬੇਦੀ ਨੇ ਲੋਕ ਸਾਹਿਤ ਵਿੱਚ ਕਾਮ ਕੀਤਾ ਹੈ,"ਪੰਜਾਬ ਦਾ ਲੋਕ ਸਾਹਿਤ","ਮਧਕਾਲੀਨ ਪੰਜਾਬੀ ਕਥਾ:ਰੂਪ ਤੇ ਪਰੰਪਰਾ,ਲੋਕਧਾਰਾ ਅਤੇ ਸਾਹਿਤ ਆਦਿ,ਨਾਹਰ ਸਿੰਘ ਦਾ ਕੰਮ ਵੀ ਲੋਕ ਸਾਹਿਤ ਦੇ ਖੇਤਰ ਵਿੱਚ ਜ਼ਿਕਰਯੋਗ ਹੈ।[9]

ਪੰਜਾਬੀ ਲੋਕ ਸਾਹਿਤ ਸੰਕਲਨ ਤੇ ਵਰਗੀਕਰਨ

ਸੋਧੋ

ਲੋਕ ਸਾਹਿਤ ਨੂੰ ਅਧਿਐਨ ਕਰਨ ਲਈ ਵਿਗਿਆਨਕ ਮਾਡਲ ਦੀ ਉਸਾਰੀ ਵਿੱਚ ਅਜੇ ਕੁਝ ਮਸਲੇ ਹਨ।ਇਸ ਕਰਕੇ ਕਿਸੇ ਨਤੀਜੇ ਤੇ ਪਹੁੰਚਣਾ ਮੁਸ਼ਕਿਲ ਹੈ।ਲੋਕਧਾਰਾ ਦੇ ਵਿਭਿੰਨ ਰੂਪਾਂ ਵਿੱਚ ਅਜੇ ਖੋਜ ਦੀ ਪ੍ਰੋੜਤਾ ਪਰ ਕੀਤੀ ਹੈ।ਲੋਕ ਸਾਹਿਤ ਦੇ ਸੰਕਲਨ ਸਮੇਂ ਕੁਝ ਸਮੱਸਿਆਵਾਂ ਜੋ ਕਿ ਡਾ:ਜਸਵਿੰਦਰ ਸਿੰਘ ਵਲੋਂ ਚਾਰ ਪ੍ਰਕਾਰ ਦੀਆਂ ਦੱਸੀਆਂ ਗਈਆਂ ਹਨ।

  1. ਅਧਿਐਨ ਕਰਤਾ/ਅਧਿਐਨ ਟੋਲੀ ਦੀ ਪ੍ਰਤਿਭਾ,ਸਿਖਲਾਈ,ਸੰਬਧਿਤ ਸੱਭਿਆਚਾਰਕ ਪਰੰਪਰਾ ਨਾਲ ਅਪਣੱਤ/ਸਾਂਝ ਅਤੇ ਉਹਨਾਂ ਦੀਆਂ ਹੋਰ ਵਿਅਕਤੀਗਤ ਸੰਭਾਵਨਾਵਾਂ ਨਾਲ ਸੰਬਧਿਤ ਹੈ।ਜਿਸ ਤੋਂ ਬਿਨਾ ਲੋਕ ਸਾਹਿਤ ਦਾ ਸੰਕਲਨ ਅਸੰਭਵ ਹੈ।
  2. ਲੋਕ-ਸਾਹਿਤ ਦੇ ਪ੍ਰਤਿਨਿਧ,ਉਚਿਤ ਅਤੇ ਸਹੀ ਸਰੋਤਾਂ ਦੀ ਜਾਣਕਾਰੀ ਅਤੇ ਪ੍ਰਾਪਤੀ/ਇਕੱਤਰਤਾ ਯੋਗ ਵਿਓਂਤ ਹੈ।ਹਰੇਕ ਲੋਕ ਸਾਹਿਤਕ ਰੂਪ ਉਸ ਸੱਭਿਆਚਾਰਕ ਵਰਤਾਰੇ ਵਿੱਚ ਜਿੰਦਗੀ ਦੇ ਵਿਸ਼ੇਸ਼ ਅਨੁਭਵ ਅਤੇ ਅਮਲ ਨਾਲ ਅਨਿਖੜ ਤੋਰ ਤੇ ਜੁੜਿਆ ਹੁੰਦਾ ਹੈ ਜਿਵੇਂ:-ਸੁਹਾਗ,ਗੀਤ,ਅਲੋਹੋਣੀਆ ਆਦਿ।[10]
  3. ਲੋਕ ਸਾਹਿਤ ਦੀ ਇਕੱਤਰਤਾ ਸਮੇਂ ਮੂਲ ਪਾਠ ਦੇ ਵਿਭਿੰਨ ਰੂਪਾਂਤਰਨ ਅਤੇ ਉਸਦੇ ਪਾਠ ਭੇਦ ਦੇ ਹੂ-ਬਹੂ ਉਲੇਖ ਨਾਲ ਸੰਬਧਿਤ ਹੈ।ਇਕੱਤਰਤਾ ਦੇ ਇਸ ਕਾਰਜ ਲਈ ਕੁਝ ਤਕਨੀਕੀ ਜੁਗਤਾਂ ਤੇ ਔਜਾਰਾ ਆਦਿ ਦੀ ਵਰਤੋਂ ਲਾਜਮੀ ਅਤੇ ਉਚਿਤ ਹੈ।ਐਲਿਨ ਡੁੰਡੀਜ਼,"ਅਨੁਸਾਰ ਤਾਂ ਸੰਗ੍ਰਹਿ ਸੁਹਿਰਦਤਾ ਨਾਲ ਇਕੱਤਰਤਾ ਕਰਨਾ ਚਾਹਿਦਾ ਹੈ,ਕਿਉਂਕਿ ਬੁਣਤਰ ਅਤੇ ਪ੍ਰਸੰਗ ਤੋਂ ਬਿਨਾਂ ਕਿਸੇ ਵੀ ਸਾਹਿਤਕ ਪ੍ਰਸੰਗ ਦੀ ਵਿਸ਼ੇਸ਼ ਸਮਾਜਿਕ ਸਥਿਤੀ ਵਿੱਚ ਵਰਤੋ,ਪੇਸ਼ਕਾਰੀ ਦੀ ਵਿਧੀ ਅਤੇ ਭਾਸ਼ਾਈ/ਸੱਭਿਆਚਾਰਕ ਮੁਹਾਵਰੇ ਦਾ ਗੰਭੀਰ ਅਤੇ ਸਹੀ ਅਧਿਐਨ ਅਤੇ ਵਿਸ਼ਲੇਸਣ ਸੰਭਵ ਨਹੀਂ।"[11]
  4. ਇਸ ਵਿੱਚ ਹੋਰ ਅਨੁਸ਼ਾਸਨਾ ਦੇ ਸੰਗ੍ਰਹਿ ਦੀਆਂ ਸਮਸਿਆਵਾਂ ਅਤੇ ਲੋਕ ਸਾਹਿਤ ਦੇ ਸੰਗ੍ਰਹਿ ਦੀਆਂ ਸਮਸਿਆਵਾਂ ਦੇ ਵੱਖਰਤਾ ਨਾਲ ਹੈ,ਲੋਕ ਸਾਹਿਤ ਇੱਕ ਕਲਾਤਮਕ ਭਾਸ਼ਾਈ ਸੰਚਾਰ ਮਾਧਿਅਮ ਹੈ,ਇਸ ਕਰਕੇ ਇਸਨੇ ਸੰਕਲਨ ਸਮੇਂ ਨਿਰੋਲ ਤੱਤ ਇਕੱਤਰਤਾ ਦੀ ਥਾਂ ਕਲਾਤਮਕ ਅੰਸ਼,ਪੇਸ਼ਕਾਰੀ ਦੀ ਕਲਾ ਤੇ ਹੋਰ ਵਿਭਿੰਨ ਕਲਾ-ਜੁਗਤਾਂ ਨੂੰ ਇਕੱਤਰ ਕਰਨਾ ਲਾਜਮੀ ਹੈ।ਲੋਕ ਸਾਹਿਤ ਦੇ ਇੱਕ ਸਮੂਹਿਕ ਕਲਾ ਹੋਣ ਕਾਰਣ ਇਸ ਦਾ ਸਹੀ ਪਾਠ ਸੰਕਲਿਤ ਕਰਨਾ ਅਤਿਅੰਤ ਕਠਿਨ ਕਾਰਜ ਹੈ।

ਵਰਗੀਕਰਨ ਇਸ ਪੁਸਤਕ ਵਿੱਚ ਲੋਕ ਸਾਹਿਤ ਦੇ ਸੰਕਲਨ ਤੋਂ ਬਾਅਦ ਉਸਦੇ ਵਰਗੀਕਰਨ ਦੀ ਗੱਲ ਕੀਤੀ ਗਈ ਹੈ।ਵਲਾਦੀਮੀਰ ਪਰਾਪ ਦੀ ਧਾਰਨਾ ਨੂੰ ਪੇਸ਼ ਕਰਨ ਉਪਰੰਤ ਡਾ:ਜਸਵਿੰਦਰ ਸਿੰਘ ਨੇ ਆਪਣੀ ਵਰਗ ਵੰਡ ਦਿੱਤੀ ਹੈ।ਵਲਾਦੀਮੀਰ ਪਰਾਪਅਨੁਸਾਰ,"ਸ਼ਬਦਾਂ ਵਿੱਚ ਠੀਕ ਵਰਗੀਕਰਣ,ਇੱਕ ਵਿਗਿਆਨਕ ਅਧਿਐਨ ਵਾਸਤੇ,ਪਹਿਲੇ ਪ੍ੜਾਵਾਂ ਵਿਚੋਂ ਇੱਕ ਹੈ।"[12] ਡਾ:ਜਸਵਿੰਦਰ ਸਿੰਘ ਦੁਆਰਾ ਲੋਕ ਸਾਹਿਤਕ ਰੂਪਾਂ ਦੀ ਵਰਗ ਵੰਡ:-[13]

  • ਲੋਕ ਕਾਵਿ
  1. ਵਿਸ਼ਾਮਮੂਲਕ ਵੰਡ
  2. ਸਥਿਤੀ ਅਨੁਸਾਰ ਵੰਡ
  3. ਸਿਰਜਨ ਪ੍ਰਕ੍ਰਿਆ ਅਤੇ ਪਰਿਵਰਤਨ ਦੇ ਅਧਾਰ ਤੇ
  4. ਸਰਾਚਨਾਤਮਕ ਜਾਂ ਪ੍ਰਚਲਿਤ ਨਾਮ ਅਨੁਸਾਰ

ਸ਼ੈਲੀਗਤ-ਵਿਧਾਨ ਅਨੁਸਾਰ:-

  1. ਪ੍ਰਗੀਤਕ ਕਾਵਿ
  2. ਬਿਰਤਾਂਤਕ ਲੋਕ ਕਾਵਿ
  3. ਲੋਕ ਕਥਾ
  • ਲੋਕ ਨਾਟਕ
  • ਚੁਟਕਲਾ
  • ਬੁਝਾਰਤ
  • ਅਖਾਣ

ਪੰਜਾਬੀ ਲੋਕ-ਕਾਵਿ

ਸੋਧੋ

ਲੋਕਯਾਨ ਦਾ ਇੱਕ ਮਹਤਵਪੂਰਨ ਪ੍ਰਗਟਾ ਰੂਪ ਲੋਕ ਸਾਹਿਤ ਏੰਡ ਲੋਕ-ਕਾਵਿ ਹੈ।ਲੋਕ ਕਾਵਿ ਆਪਣੀ ਪ੍ਰਕਿਰਤੀ,ਸਿਰਜਣਾ,ਸਿਰਜਣ-ਪ੍ਰਕਿਰਿਆ,ਪੇਸ਼ਕਾਰੀ ਅਤੇ ਪੇਸ਼ਕਾਰੀ ਪ੍ਰਸੰਗ,ਸੱਭਿਆਚਾਰਕ ਪ੍ਰਗਟਾ ਅਤੇ ਪ੍ਰਯੋਜਨ ਦੀ ਦ੍ਰਿਸ਼ਟੀ ਤੋਂ ਸਾਹਿਤ ਅਤੇ ਲੋਕ ਸਾਹਿਤ ਦੇ ਵਿਭਿੰਨ ਰੂਪਾਂ ਨਲ ਡੂੰਘੇ ਤੋਰ ਤੇ ਸੰਬਧਿਤ ਹੁੰਦਾ ਹੋਇਆ ਵੀ ਆਪਣੀ ਨਿਗਰ ਭਿਨਤਾ ਰਖਦਾ ਹੈ,ਜੋ ਵੱਖਰਤਾ ਦਾ ਅਧਾਰ ਬਣਦੀ ਹੈ।ਪੰਜਾਬੀ ਲੋਕ ਕਾਵਿ ਬਾਰੇ ਪ੍ਰਚਲਿਤ ਗਲਤ ਧਾਰਨਾਵਾਂ ਬਾਰੇ ਇਸ ਪੁਸਤਕ ਵਿੱਚ ਦੱਸਿਆ ਗਿਆ ਹੈ।ਲੋਕ ਸਾਹਿਤ ਵਿੱਚ ਲੋਕ ਕਾਵਿ ਅਤੇ ਲੋਕ ਗੀਤ ਨੂੰ ਇਕੋ ਮੰਨ ਲਿਆ ਜਾਂਦਾ ਹੈ।ਮਧਕਾਲ ਕਿੱਸਾ ਕਾਵਿ ਦੇ ਪ੍ਰਚਲਿਤ ਕਾਵਿ ਅੰਸ਼ਾ ਨੂੰ ਲੋਕ ਗੀਤ ਕਿਹਾ ਜਾਂਦਾ ਹੈ।ਲੋਕ ਕਾਵਿ ਵਿੱਚ ਗਾਏ ਜਾਣ ਦੀ ਸਮਰਥਾ ਰਖਣ ਕਰਕੇ ਲੋਕ ਗੀਤ ਅਤੇ ਕਾਵਿ ਨੂੰ ਇਕੋ ਮੰਨ ਲਿਆ ਜਾਂਦਾ ਹੈ।ਇਸ ਪੁਸਤਕ ਵਿੱਚ ਡਾ।ਜਸਵਿੰਦਰ ਸਿੰਘ ਨੇ ਯੂਨੀਕ ਅਧਿਐਨ,ਮਾਡਲ ਨੂੰ ਵਿਚਰਿਆ ਹੈ,ਜਿਸ ਵਿੱਚ ਲੋਕ ਕਾਵਿ ਦੇ ਤੱਤ,ਵਿਸ਼ੇਸ਼ਤਾਵਾ ਦਾ ਸਰਵੇਖਣ ਕੀਤਾ ਗਿਆ ਹੈ।ਇਸ ਅਧਿਐਨ ਵਿੱਚ ਲੋਕ ਕਾਵਿ ਦੇ ਵਿਭਿੰਨ ਪਹਿਲੂਆਂ ਅਨੁਸਾਰ ਤੀਹਰੇ ਪ੍ਰਕਰਣ ਵਿੱਚ ਵਿਭਜਿਤ ਕੀਤਾ ਗਿਆ ਹੈ।ਇਹਨਾ ਤਿੰਨਾ ਪ੍ਰਕਰਣਾਂ ਦੇ ਕਲਾਤਮਕ ਬਣਤਰ ਦੇ ਨਿਰੰਤਰ ਤੇ ਇਕਸਾਰ ਪਹਿਲੂ ਅਤੇ ਇਹਨਾਂ ਦੀ ਵਿਸ਼ੇਸਤਾ ਬਾਰੇ ਦਸਿਆ ਹੈ।

  • ਸਭਿਆਚਰਕ ਅਨੁਭਵ
  • ਕਾਵਿਕ-ਰੂਪਾਂਤਰਨ ਦਾ ਅਮਲ ਅਤੇ ਬਣਤਰ
  • ਪੇਸ਼ਕਾਰੀ ਅਤੇ ਪ੍ਰਸੰਗ

ਪੰਜਾਬੀ ਅਖਾਣ

ਸੋਧੋ

ਅਖਾਣ ਲਈ ਪੰਜਾਬੀ ਵਿੱਚ ਅਖੋਤ ਅਤੇ ਕਹਾਵਤ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।ਇਹ ਇੱਕ ਅਜਿਹੀ ਸੁਤ੍ਰਿਕ ਲੋਕ ਉਕਤੀ ਦਾ ਰੂਪ ਹੈ।ਜਿਸ ਵਿੱਚ ਜ਼ਿੰਦਗੀ ਦੇ ਅਨੁਭਵ ਸੱਚ ਨੂੰ ਬਿਆਨ ਕੀਤਾ ਜਾਂਦਾ ਹੈ।ਇਹਨਾਂ ਰਾਹੀਂ ਕਿਸੇ ਸੱਭਿਆਚਾਰਕ,ਸਾਹਿਤਕ ਅਤੇ ਭਾਸ਼ਾਈ ਵਿਸ਼ੇਸਤਾ ਦਾ ਪਤਾ ਸਹਿਜੇ ਹੀ ਲੱਗ ਜਾਂਦਾ ਹੈ।ਇਸ ਅਧਿਆਏ ਵਿੱਚ ਅਖਾਣਾਂ ਦੀਆਂ ਵਿਸੇਸ਼ਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ,ਜਿਵੇਂ ਇਹਨਾਂ ਦਾ ਅਕਾਰ ਨਿੱਕਾ,ਚੁਸਤ ਪ੍ਰਗਟਾਵਾ,ਅਮੂਰਤ ਭਾਵ,ਸੋਚ ਦੇ ਸਮੂਰਤ ਰੂਪਕੀ ਸੰਚਾਰ,ਪ੍ਰਸੰਗਕ ਉਚਾਰ ਆਦਿ ਲੋਕ ਸੂਝ ਦਾ ਪ੍ਰਮਾਣਿਕ ਸਰੂਪ ਅਖਾਣਾਂ ਤੋਂ ਪਤਾ ਲੱਗ ਜਾਂਦਾ ਹੈ,ਲਗਭਗ ਹਰ ਸੱਭਿਆਚਾਰ ਵਿੱਚ ਅਖਾਣ ਮੋਜੂਦ ਹੁੰਦੇ ਹਨ।ਪੰਜਾਬੀ ਵਿੱਚ ਕਈ ਅਖਾਣ ਫ਼ਾਰਸੀ ਅਤੇ ਅੰਗਰੇਜੀ ਤੋਂ ਪ੍ਰਭਾਵਿਤ ਹੋ ਕੇ ਸਿਰਜੇ ਗਏ ਲੋਕ ਸਾਹਿਤ ਵਾਂਗ ਇਹਨਾਂ ਦਾ ਸਿਰਜਿਕ ਵੀ ਲੋਕ ਸਮੂਹ ਹੁੰਦਾ ਹੈ।[14] ‘’’ਪਰਿਭਾਸ਼ਾ’’’

  1. Raymond firth,a proverb is a saying concise in form but pregnant in meaning,often witty and figurative nature,embodying some piece of wisdom employed in common use.[15]
  2. ਡਾ:ਜਸਵਿੰਦਰ ਸਿੰਘ,ਅਖਾਣ ਵਿੱਚ ਮਨੁਖੀ ਜੀਵਨ ਨਾਲ ਸੰਬਧਿਤ ਕੋਈ ਅਨੁਭਵ ਨੂੰ ਸੂਤ੍ਰਬਧ ਕਰਕੇ ਦਿਲਖਿਚਵੀਂ ਜਾਂ ਅਲੰਕਾਰਕ ਬੋਲੀ ਵਿੱਚ ਪੇਸ਼ ਕੀਤਾ ਜਾਂਦਾ ਹੈ।

ਡਾ:ਜਸਵਿੰਦਰ ਸਿੰਘ ਨੇ ਅਖਾਣਾ ਦਾ ਲੋਕ-ਸਾਹਿਤ ਸ਼ਾਸਤਰੀ ਪਰਿਪੇਖ ਵਿੱਚ ਅਧਿਐਨ ਵਿੱਚ ਇਸਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ

  • ਸੱਭਿਆਚਾਰਕ ਅਨੁਭਵ:ਸੂਤਰਿਕ ਸੱਚ
  • ਰੂਪ-ਵਿਧਾਨਕ ਬਣਤਰ ਦੇ ਨਿਯਮ
  • ਪੇਸ਼ਕਾਰੀ:ਪ੍ਰਸੰਗ,ਵਿਧੀ ਤੇ ਪਾਠ

ਪੰਜਾਬੀ ਬੁਝਾਰਤ

ਸੋਧੋ

ਬੁਝਾਰਤ ਦਾ ਅੰਗਰੇਜੀ ਵਿੱਚ riddle ਸਮਾਨਾਰਥੀ ਸ਼ਬਦ ਹੈ,ਇਸਦੇ ਸਧਾਰਨ ਅਰਥ ਬੁਝਣਯੋਗ,ਇਬਾਰਤ ਜਾਂ ਕਥਨ ਹਨ ਇਸ ਨਾਲ ਬੱਚਿਆ ਦਾ ਮਨੋਰੰਜਨ ਦਿਮਾਗ ਦੀ ਕਸਰਤ ਹੁੰਦੀ ਹੈ ਦਾ ਜਸਵਿੰਦਰ ਸਿੰਘ ਦੀ ਧਾਰਨਾ ਅਨੁਸਾਰ ਬੁਝਾਰਤ ਵਿੱਚ ਦੂਸਰੇ ਵਿਅਕਤੀ ਨੂੰ ਰਮਜ਼ ਰੂਪ ਵਿੱਚ ਪ੍ਰਸ਼ਨ ਪਾਉਣਾ ਅਤੇ ਉਸ ਨੂੰ ਬੁਝਣ ਦੀ ਇਕਾਗਰ ਪ੍ਰਕ੍ਰਿਆ ਨੂੰ ਬੁਝਾਰਤ ਕਿਹਾ ਜਾਂਦਾ ਹੈ।ਮੋਖਿਕ ਸੰਚਾਰਿਤ ਇਸ ਲੋਕ ਸਾਹਿਤਕ ਰੂਪ ਦੇ ਸ਼ਾਸ਼ਤਰੀ ਪਰਿਪੇਖ ਦੇ ਤਿੰਨ ਪਾਸਾਰ ਇਸ ਪ੍ਰਕਾਰ ਦੱਸੇ ਹਨ।[16]

  1. ਬੁਝਾਰਤ ਦਾ ਸਰੰਚਨਾਤਮਕ ਵਿਧਾਨ ਅਤੇ ਨਿਯਮ
  2. ਪੇਸ਼ਕਾਰੀ ਅਤੇ ਪ੍ਰਸੰਗ ਵਿਧੀ
  3. ਸੱਭਿਆਚਾਰਕ ਸਾਰਥਕਤਾ

ਪੰਜਾਬੀ ਚੁਟਕਲਾ

ਸੋਧੋ

ਚੁਟਕਲਾ ਵੀ ਪੰਜਾਬੀ ਲੋਕ ਸਾਹਿਤ ਦਾ ਰੂਪ ਹੈ।ਖੁੱਲੇ,ਹਸਾਸ,ਨਿਡਰ,ਸਪਾਟ ਦੇ ਅਨੁਕੂਲ ਰੂਪ ਚੁਟਕਲਾ ਮੰਨਿਆ ਜਾਂਦਾ ਹੈ।ਇਸ ਦੇ ਮੁਖ ਸਿਰਜਕ ਸਰੋਤ ਜੱਟ ਮਰਾਸੀ ਅਮਲੀ ਵੈਲੀ ਮੰਨੇ ਜਾਂਦੇ ਹਨ ਚੁਟਕਲੇ ਰਾਹੀਂ ਮਨੋਰੰਜਨ,ਦੂਜਿਆ ਦਾ ਮਜ਼ਾਕ ਇਸਦਾ ਕਾਰਗਰ ਮਾਧਿਅਮ ਹਨ। ਪਰਿਭਾਸ਼ਾ

  • ਡਾ.ਵਣਜਾਰਾ ਬੇਦੀ ਅਨੁਸਾਰ ਚੁਟਕਲਾ ‘ਚੁਟਕੀ’ ਪਦ ਤੋਂ ਬਣਿਆ ਹੈ ਜਿਸਦਾ ਸ਼ਾਬਦਿਕ ਅਰਥ ਹੈ,ਬਹੁਤ ਘੱਟ ਮਾਤਰਾ ਵਿੱਚ ਚੂੰਡੀ ਭਰ ਡਾ.ਜਸਵਿੰਦਰ ਸਿੰਘ ਅਨੁਸਾਰ ਜਿਥੇ ਇਹ ਪਦ ਇਸਦੇ ਨਿੱਕੇ ਅਕਾਰ ਹੋਣ ਦਾ ਸੂਚਕ ਹੈ।ਉਥੇ ਨਾਲ ਚੁਟਕੀ ਵਾਂਗ ਇਕਹਿਰੇ,ਤੇਜ,ਵਿਸਫੋਟਕ ਅਤੇ ਖਿਚਪੂਰਣ ਹੋਣ ਦਾ ਵੀ ਸੰਕੇਤਕ ਹੈ ਇਸਦੇ ਵੀ ਇਸ ਅਧਿਆਏ ਵਿੱਚ ਤਿੰਨ ਪਾਸਾਰ ਹਨ।[17]
  1. ਸਰੰਚਨਾਤਮਕ ਸੰਗਠਨ
  2. ਪੇਸ਼ਕਾਰੀ ਅਤੇ ਪ੍ਰਸੰਗ ਵਿਧੀ
  3. ਸੱਭਿਆਚਾਰਕ ਅਨੁਭਵੀ ਪ੍ਰਸੰਗ ਅਤੇ ਸਾਰਥਕਤਾ

ਹਵਾਲੇ

ਸੋਧੋ
  1. ਪੰਜਾਬੀ ਲੋਕ-ਸਾਹਿਤ ਸਾਸ਼ਤਰ,ਡਾ.ਜਸਵਿੰਦਰ ਸਿੰਘ
  2. ਪੰਜਾਬੀ ਲੋਕ-ਸਾਹਿਤ ਸਾਸ਼ਤਰ,ਡਾ. ਜਸਵਿੰਦਰ ਸਿੰਘ
  3. 3.0 3.1 ਪੰਜਾਬੀ ਲੋਕ-ਸਾਹਿਤ ਸਾਸ਼ਤਰ,ਡਾ.ਜਸਵਿੰਦਰ ਸਿੰਘ,ਪੰਨਾ:1
  4. 4.0 4.1 ਪੰਜਾਬੀ ਲੋਕ-ਸਾਹਿਤ ਸਾਸ਼ਤਰ,ਡਾ.ਜਸਵਿੰਦਰ ਸਿੰਘ,ਪੰਨਾ:2
  5. 5.0 5.1 5.2 ਪੰਜਾਬੀ ਲੋਕ-ਸਾਹਿਤ ਸਾਸ਼ਤਰ,ਡਾ.ਜਸਵਿੰਦਰ ਸਿੰਘ,ਪੰਨਾ:3
  6. ਪੰਜਾਬੀ ਲੋਕ-ਸਾਹਿਤ ਸਾਸ਼ਤਰ,ਡਾ.ਜਸਵਿੰਦਰ ਸਿੰਘ,ਪੰਨਾ:14
  7. 7.0 7.1 ਪੰਜਾਬੀ ਲੋਕ-ਸਾਹਿਤ ਸਾਸ਼ਤਰ,ਡਾ.ਜਸਵਿੰਦਰ ਸਿੰਘ,ਪੰਨਾ:15
  8. ਪੰਜਾਬੀ ਲੋਕ-ਸਾਹਿਤ ਸਾਸ਼ਤਰ,ਡਾ.ਜਸਵਿੰਦਰ ਸਿੰਘ,ਪੰਨਾ:20
  9. ਪੰਜਾਬੀ ਲੋਕ-ਸਾਹਿਤ ਸਾਸ਼ਤਰ,ਡਾ.ਜਸਵਿੰਦਰ ਸਿੰਘ,ਪੰਨਾ:21
  10. ਪੰਜਾਬੀ ਲੋਕ-ਸਾਹਿਤ ਸਾਸ਼ਤਰ,ਡਾ.ਜਸਵਿੰਦਰ ਸਿੰਘ,ਪੰਨਾ:31
  11. alan dundes,essays in folkloristics,p.28
  12. v.propp,morphology of the folktales,p.5
  13. ਪੰਜਾਬੀ ਲੋਕ-ਸਾਹਿਤ ਸਾਸ਼ਤਰ,ਡਾ.ਜਸਵਿੰਦਰ ਸਿੰਘ,ਪੰਨਾ:33
  14. ਡਾ.ਜਸਵਿੰਦਰ ਸਿੰਘ,ਪੰਜਾਬੀ ਲੋਕ ਸਾਹਿਤ ਸ਼ਾਸਤਰ,ਪੰਨਾ.102
  15. Raymond firth,proverbs in native life,p.23
  16. ਡਾ.ਜਸਵਿੰਦਰ ਸਿੰਘ,ਪੰਜਾਬੀ ਲੋਕ ਸਾਹਿਤ ਸਾਸ਼ਤਰ,ਪੰਨਾ:112-117
  17. ਡਾ.ਜਸਵਿੰਦਰ ਸਿੰਘ,ਪੰਜਾਬੀ ਲੋਕ ਸਾਹਿਤ ਸਾਸ਼ਤਰ,ਪੰਨਾ:121