ਲੋਕ ਕਾਵਿ , ਲੋਕ ਸਾਹਿਤ ਦੇ ਅੰਤਰਗਤ ਲੋਕਯਾਨ ਦਾ ਇੱਕ ਮਹੱਤਵਪੂਰਨ ਪ੍ਰਗਟਾ-ਰੂਪ ਹੈ। ਲੋਕ ਕਾਵਿ ਮਨੁੱਖੀ ਸਭਿਆਚਾਰ ਦੇ ਇਤਿਹਾਸ ਵਿੱਚ ਆਦਿ ਕਾਲ ਤੋਂ ਆਧੁਨਿਕ ਕਾਲ ਤਕ ਨਿਰੰਤਰ ਸਿਰਜਤ ਇੱਕ ਪ੍ਰਮੁੱਖ ਅਤੇ ਭਾਰੂ ਪ੍ਰਗਟਾ ਮਾਧਿਅਮ ਰਿਹਾ ਹੈ। ਵਸ਼ਿਸ਼ਟ ਕਾ ਵੀ ਇਸੇ ਲੋਕ ਕਾਵਿ ਤੋਂ ਵਿਕਸਿਤ ਅਤੇ ਪ੍ਰਵਾਨਿਤ ਹੋਇਆ ਹੈ,ਕਿਉਂਕਿ ਆਦਿ ਮਾਨਵ ਦੀਆਂ ਸਾਰੀਆਂ ਸਭਿਆਚਾਰਕ ਸਿਰਜਣਾਵਾ ਸਮੂਹਿਕ ਸਨ।

ਪੰਜਾਬੀ ਲੋਕ ਸਾਹਿਤ ਲੋਕ ਕਾਵਿ ਦੇ ਸ਼ਾਸਤਰੀ ਦੇ ਸ਼ਾਸਤਰੀ ਨਿਰਮਾਣ ਤੋਂ ਪਹਿਲਾਂ ਇਸ ਪ੍ਰਗਟਾ-ਸਰੂਪ ਸਬੰਧੀ ਪ੍ਰਚੱਲਿਤ ਤਿੰਨ ਅਹਿਮ ਗ਼ਲਤ ਧਾਰਨਾਵਾਂ ਦੀ ਚਰਚਾ ਕਰਨੀ ਜ਼ਰੂਰੀ ਹੈ

ਤਿੰਨ ਧਾਰਨਾਵਾਂ

  1. ਪੰਜਾਬੀ ਲੋਕ ਸਾਹਿਤ ਵਿੱਚ ਲੋਕ ਕਾਵਿ ਨੂੰ ਲੋਕ ਗੀਤ ਦੇ ਰੂਪ ਵਿਚ ਪਰਿਭਾਸ਼ਿਤ ਕਰਕੇ ਪ੍ਰਚੱਲਿਤ ਅਤੇ ਪ੍ਰਵਾਨ ਕੀਤਾ ਜਾ ਸਕਦਾ ਹੈ।
  2. ਲੋਕ ਕਾਵਿ ਨੂੰ ਲੋਕ ਗੀਤ ਕਹਿਣ ਮੰਨਣ ਤੋਂ ਅੱਗੇ ਦੂਸਰਾ ਪਰਮ ਹਰੇਕ ਪ੍ਰਸਿੱਧ ਗੀਤ ਨੂੰ ਹੀ ਲੋਕ ਗੀਤ ਕਹਿਣ ਦਾ ਹੈ।
  3. ਮੱਧਕਾਲੀਨ ਕਿੱਸਾ ਕਾਵਿ ਦੇ ਅਤਿ ਅੰਤ ਪ੍ਰਚੱਲਿਤ ਕਾਵਿ ਅੰਸ਼ਾਂ ਨੂੰ ਲੋਕ ਗੀਤ ਕਹਿਣ ਦਾ ਹੈ।

ਇਨ੍ਹਾਂ ਗਲਤ ਧਾਰਨਾਵਾਂ ਨੂੰ ਤਿਆਗਣਾ ਅਤੇ ਸਮੁੱਚੇ ਲੋਕ ਕਾਵਿ ਦੀ ਵਿਸ਼ਾਲ ਅਤੇ ਸਹਿ ਹੋਂਦ ਨੂੰ ਪਹਿਚਾਨਣਾ ਲੋਕ ਕਾਵਿ ਅਧਿਐਨ ਲਈ ਅਤੀ ਜ਼ਰੂਰੀ ਹੈ। ਕਿਉਂ ਕੀ ਅਧਿਐਨ ਸਬੰਧੀ ਖੇਤਰ ਦਾ ਸਮੁੱਚੇ ਸਿਰਜਿਤ ਸਾਹਿਤ ਉੱਤੇ ਹੀ ਆਧਾਰਿਤ ਹੋਣਾ ਲਾਜ਼ਮੀ ਹੈ। ਜੇ ਸਮੱਗਰੀ ਅਧੂਰੀ ਅਸ਼ੰਕਾ ਅਤੇ ਇਕ ਪੱਖੀ ਹੋਵੇਗੀ ਤਾਂ ਅਧਿਐਨ ਦੀ ਸਾਰਥਿਕਤਾ ਪੂਰਨਤਾ ਅਤੇ ਪ੍ਰਤੀਨਿਧਤਾ ਆਪਣੇ ਆਪ ਖੰਡਿਤ ਹੋ ਜਾਵੇਗੀ।

ਲੋਕ ਕਾਵਿ ਸਮੂਹਿਕ ਰੂਪ ਵਿੱਚ ਸਿਰਜਿਤ ਪ੍ਰਵਾਣਿਤ ਅਤੇ ਪ੍ਰਚੱਲਤ ਲੋਕ ਅਨੁਭਵ ਦਾ ਉਹ ਸੱਚ ਹੈ: ਜਿਹੜਾ ਮੂਲ ਮਾਨਵੀ ਸੰਕਟਾ ,ਲੋਚਾਂ , ਸਥਿਤੀਆਂ ਪ੍ਰਤੀ ਮਨੁੱਖੀ ਮਨ ਦਾ ਸਹਿਜ ਤੱਟ- ਫੱਟ ਅਤੇ ਕਲਾਤਮਕ ਹੁੰਗਾਰਾ ਹੁੰਦਾ ਹੈ।

ਅਸੀਂ ਇਸ ਅਧਿਐਨ ਵਿੱਚ ਲੋਕਾਂ ਨੂੰ ਇਸ ਦੀ ਪ੍ਰਕਿਰਤੀ ਸਿਰਜਣ ਪ੍ਰਕਿਰਿਆ ਸਮਾਜਿਕ ਮਸਲੇ ਅਤੇ ਪੇਸ਼ ਕਰਦੇ ਵਿਭਿੰਨ ਪਹਿਲਾਂ ਅਨੁਸਾਰ ਧੀ ਹਿਕ ਪ੍ਰਕਰਣ ਵਿੱਚ ਵਿਭਾਜਿਤ ਕਰਕੇ ਵਿਚਾਰਿਆ ਹੈ ਇਹ ਤਿੰਨੇ ਪ੍ਰਕਰਣ ਅੰਤਰ ਸਬੰਧੀ ਹੀ ਨਹੀਂ , ਸਗੋਂ ਇਕ ਸੰਯੁਕਤ ਕਲਾਤਮਕ ਬਣਤਰ ਦੇ ਜੀਵੰਤ ਪਾਸਾਰ ਵੀ ਹਨ , ਇਹ ਤਿੰਨੇ ਪਰਖਣ ਕਲਾਤਮਕ ਬਣਤਰ ਦੇ ਨਿਰੰਤਰ ਤੇ ਇਕਸਾਰ ਪਹਿਲੂ ਵੀ ਹਨ ਜਿਨ੍ਹਾਂ ਦੀ ਹਰੇਕ ਵਿਸ਼ੇਸ਼ਤਾ ਇੱਕ ਦੂਜੇ ਉੱਪਰ ਨਿਰਭਰ ਹੈ।ਇਨ੍ਹਾਂ ਤਿੰਨ ਪ੍ਰਕਰਣਾਂ ਦੀ ਸੰਰਚਨਾਤਮਕ ਵਿਉਂਤ ਉਪਰੰਤ ਇੱਕ ਸੁਨਿਸ਼ਚਿਤ ਨਿਯਮ ਪ੍ਰਬੰਧ ਅਤੇ ਇਸ ਰਚਨਾ ਨੂੰ ਸਥਾਪਿਤ ਕੀਤਾ ਜਾਣਾ ਲਾਜ਼ਮੀ ਅਤੇ ਉਚਿਤ ਹੈ।ਇਹ ਤਿੰਨੇ ਕ੍ਰਮਵਾਰ ਇਸ ਪ੍ਰਕਾਰ ਹਨ :-

  1. ਸੱਭਿਆਚਾਰਕ ਅਨੁਭਵ
  2. ਕਾਵਿਕ-ਰੂਪਾਂਤਰਣ ਦਾ ਅਮਲ ਅਤੇ ਬਣਤਰ
  3. ਪੇਸ਼ਕਾਰੀ ਅਤੇ ਪੇਸ਼ਕਾਰੀ ਪ੍ਰਸੰਗ

ਸੱਭਿਆਚਾਰਕ ਅਨੁਭਵ ਸੋਧੋ

ਲੋਕ ਕਾਵਿ ਇਤਿਹਾਸਕ ਅਤੇ ਸੰਰਚਨਾਤਮਕ ਪਰਿਪੇਖ ਵਿਚ ਗੰਭੀਰ ਮੁੱਲਾਂਕਣ ਕੀਤਿਆਂ ਸਪਸ਼ਟ ਹੁੰਦਾ ਹੈ ਕਿ ਇਹ ਆਦਿ ਕਾਲ ਤੋਂ ਲੈ ਕੇ ਅਜੋਕੇ ਦੌਰ ਤਕ ਮਨੁੱਖ ਦੇ ਸਮੂਹਿਕ ਸੱਭਿਆਚਾਰਕ ਅਨੁਭਵ ਦਾ ਸੱਚ ਰੂਪਾਇਤ ਕਰਨ ਦਾ ਅਹਿਮ ਸਾਧਨ ਰਿਹਾ ਹੈ।ਇਸ ਤੇ ਸੀਜ਼ਨ ਸਿਰਜਣਾ ਦਾ ਅਮਲ ਸਮੂਹਿਕ ਮਨੁੱਖੀ ਕਿਰਤ ਪ੍ਰਕਿਰਿਆ ਵਿੱਚੋਂ ਉਤਪਨ ਇਕ ਮੂਲ ਮਾਨਵੀ ਵਰਤਾਰਾ ਹੈ ਜਿਸ ਦੇ ਸਿਰਜਕ ਸਮੂਹਿਕ ਮਨੁੱਖੀ ਕਿਰਤ ਵਿੱਚ ਸਹਿਜ ਅਤੇ ਲਾਜ਼ਮੀ ਮਨੁੱਖੀ ਸਰਗਰਮੀ ਰਾਹੀਂ ਸ਼ਾਮਲ ਹੁੰਦੇ ਹਨ ਇਸ ਦੇ ਸਿੱਟੇ ਵਜੋਂ ਲੋਕਾਂ ਮੂਲ ਮਨੁੱਖੀ ਸੰਭਾਵਨਾਵਾਂ ਅਤੇ ਕਿਰਤ ਦੇ ਸਮੂਹਿਕ ਅਮਲ ਦੀ ਦੁਵੱਲੀ ਪ੍ਰਕਿਰਿਆ ਵਿਚੋਂ ਉਤਪਨ ਸੁਹਜ ਸਿਰਜਦਾ ਹੈ ।

ਹਰੇਕ ਲੋਕ - ਕਾਵਿ ਰਚਨਾ ਦਾ ਨਿਸ਼ਚਿਤ ਸੱਭਿਆਚਾਰਕ ਪ੍ਰਸੰਗ ਪੇਸ਼ਕਾਰੀ ਵਿਧਾਨ ਅਤੇ ਨਿਯਮਤ ਸਮਾਜਿਕ ਪ੍ਰਕਾਰਜ ਹੁੰਦਾ ਹੈ ਇਹ ਪ੍ਰਕਾਰਜਮੁਖਤਾ ਲੋਕ - ਕਾਵਿ ਦੀ ਸਿਰਜਣਾ ਪ੍ਰਕਿਰਿਆ ਅਤੇ ਪੇਸ਼ਕਾਰੀ ਦੀ ਦ੍ਰਿਸ਼ਟੀ ਤੋਂ ਵਿਸ਼ਿਸ਼ਟ ਕਾਵਿ ਤੋਂ ਵਰਨਣਯੋਗ ਭਿੰਨਤਾ ਸਥਾਪਿਤ ਕਰਦੀ ਹੈ। ਸੁਹਾਗ , ਘੋੜੀਆਂ , ਸਿੱਠਣੀਆਂ , ਲੁਹਾਉਣੀਆਂ ਆਦਿ ਦੀ ਸੱਭਿਆਚਾਰਕ ਪ੍ਰਕਾਰਜਮੁਖਤਾ ਇਨ੍ਹਾਂ ਦੇ ਨਿਸ਼ਚਿਤ ਪੇਸ਼ਕਾਰੀ ਪ੍ਰਸੰਗ ਵਿਚੋਂ ਸਹਿਜੇ ਹੀ ਪਛਾਣੀ ਜਾ ਸਕਦੀ ਹੈ। ਇਹ ਜੀਵਨ ਦੇ ਸੱਚ ਨਾਲ ਜੁੜਨ ਦੀ ਮਾਨਵੀ ਪਰਚੰਡ ਲੋਚਾ ਅਤੇ ਲੋੜ ਦਾ ਕਲਾਤਮਕ ਹੁੰਗਾਰਾ ਹੈ ਜਿਹੜਾ ਵਿਭਿੰਨ ਸੱਭਿਆਚਾਰਕ ਸੰਕਟਾਂ ਮਸਲਿਆਂ ਅਤੇ ਅਕਾਂਖਿਆਵਾਂ ਨੂੰ ਪ੍ਰਾਪਤ ਚੇਤਨਾ ਅਤੇ ਚਿੰਤਨ ਅਨੂਰੂਪ ਕਲਾਤਮਕ ਢੰਗ ਨਾਲ ਰੂਪਾ ਰੂਪਾ ਗੀਤ ਕਰਨ ਦਾ ਸਦੀਵੀ ਮਾਧਿਅਮ ਹੈ ਵਿਸ਼ਿਸ਼ਟ ਕਾਵਿ ਨਾਲੋਂ ਇਸ ਦੀ ਪ੍ਰਕਿਰਤੀ ਦੀ ਸਮੂਹਿਕ ਮਾਨਸਿਕਤਾ ਪੱਖੋਂ ਇਹ ਵਿਭਿੰਨ ਇਸ ਦੇ ਮਾਧਿਅਮ ਲਈ ਮਹੱਤਵਪੂਰਨ ਪਹਿਲੂ ਹੈ ।[1]

ਲੋਕ ਕਾਵਿ ਮੋਖਿਕ ਸੰਚਾਰਿਤ ਕਲਾ ਹੈ। ਇਸ ਦੀ ਨਿਰੰਤਰਤਾ ਮਨੁੱਖੀ ਯਾਦ ਸ਼ਕਤੀ ਅਤੇ ਸਮੂਹਿਕ ਪ੍ਰਵਾਨਗੀ ਦੇ ਸਹਿਜ ਅਮਲ ਸਦਕਾ ਹੈ ਮੌਖਿਕ ਸੰਚਾਰਿਤ ਹੋਣ ਕਰਕੇ ਇਸ ਦੀ ਪ੍ਰਕਿਰਤੀ ਲੋਕ ਮਾਨਸਿਕਤਾ ਨਾਲ ਜੀਵੰਤ ਰੂਪ ਵਿੱਚ ਇਕਸਾਰ ਹੁੰਦੀ ਹੈ ਅਤੇ ਇਸ ਵਿਚ ਪੁਨਰ - ਸਿਰਜਣਾ ਦੀ ਪ੍ਰਕਿਰਿਆ ਨਿਰੰਤਰ ਗਤੀਸ਼ੀਲ ਰਹਿੰਦੀ ਹੈ । ਲੋਕ - ਕਾਵਿ ਦਾ ਹਰੇਕ ਪੇਸ਼ਕਾਰ ਇੱਕੋ ਸਮੇਂ ਸਿਰਜਕ ਵੀ ਹੁੰਦਾ ਹੈ ਤੇ ਅਦਾਕਾਰ ਵੀ। ਇਸ ਦੋਹਰੀ ਸਰਗਰਮੀ ਸਮੇਂ ਉਹ ਆਪਣੀ ਸਮਰੱਥਾ ਅਤੇ ਸੀਮਾ ਅਨੁਸਾਰ ਇਸ ਦੇ ਪਾਠ ਵਿਚ ਨਿਰੰਤਰ ਬਦਲੀ ਕਰ ਜਾਂਦਾ ਹੈ ਇਹ ਸਥਿਤੀ ਅੱਗੇ ਲੋਕ ਕਾਵਿ ਦੇ ਮਨੁੱਖੀ ਅਮਲ ਦਾ ਜੀਵੰਤ ਅੰਗ ਬਣਨ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਤਟਫਟ ਸਿਰਜਣਾ ਲੋਕ ਕਾਵਿ ਸਿਰਜਣ ਪ੍ਰਕਿਰਿਆ ਦਾ ਖ਼ਾਸਾ ਜ਼ਰੂਰੀ ਹੈ ਪਰ ਇਹ ਤਟਫਟ ਸਿਰਜਣਾ ਇਕ ਨਿਰੰਤਰ ਪਰੰਪਰਾ ਬਣ ਕੇ ਜਿਉਣ ਦੇ ਸਮਰੱਥ ਬਣਦੀ ਹੈ।

ਲੋਕ ਕਾਵਿ ਇਤਨਾ ਵਿਸ਼ਾਲ ਅਤੇ ਭਰਪੂਰ ਹੈ ਕਿ ਸਮੂਹਿਕ ਮਨੁੱਖੀ ਸੱਭਿਆਚਾਰਕ ਬਹੁਤੇ ਵਰਤਾਰੇ , ਰਿਸ਼ਤੇ ਅਤੇ ਮੂਲ ਜਜ਼ਬੇ ਇਸ ਵਿਚ ਰੂਪਾਇਤ ਹੋਏ ਹਨ ਇਹ ਮਨੁੱਖੀ ਜੀਵਨ ਦੇ ਜਨਮ ਤੋਂ ਲੈ ਕੇ ਮੌਤ ਤਕ ਨਹੀਂ, ਸਗੋਂ ਬੱਚੇ ਦੇ ਜਨਮ ਦੀ ਲੋਚਾ , ਸਾਧਨਾਂ ਤੋਂ ਲੈ ਕੇ ਮੌਤ ਉਪਰੰਤ ਉਸ ਪ੍ਰਤੀ ਸੱਭਿਆਚਰ ਪ੍ਰਤੀਕਰਮ ਇਸ ਕਲਾ ਦੇ ਕਲੇਵਰ ਵਿਚ ਆਏ ਹਨ। ਪੰਜਾਬੀ ਲੋਕਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਪ੍ਰਮਾਣਿਤ ਸੂਝ ਮਾਪ ਦੰਡਾਂ ਸੁੰਦਰਤਾ ਸਰੀਰਕ ਬਣਤਰ ਕਾਰਜ ਵਿਹਾਰ ਆਦਿ ਤੇ ਅਤਿ ਸੁੰਦਰ ਪ੍ਰਮਾਣ ਪ੍ਰਾਪਤ ਹਨ ਜਿਵੇਂ :-

• ਰੰਨ ਨਹਾ ਕੇ ਛੱਪਡ਼ 'ਚੋਂ ਨਿਕਲੀ ,

ਸੁਲਫ਼ੇ ਦੀ ਲਾਟ ਵਰਗੀ।

• ਸਿਰ ਗੁੰਦ ਕੇ ਕੁਪੱਤੀਏ ਨੈਣੇ ,

ਉੱਤੇ ਪਾ ਦੇ ਡਾਕ ਬੰਗਲਾ

ਕਾਵਿਕ-ਰੂਪਾਂਤਰਣ ਦਾ ਅਮਲ ਅਤੇ ਬਣਤਰ ਸੋਧੋ

ਲੋਕ - ਕਾਵਿ ਦੇ ਰੂਪ - ਵਿਧਾਨ ਦੀ ਦ੍ਰਿਸ਼ਟੀ ਤੋਂ ਪਹਿਲਾਂ ਮਹੱਤਵਪੂਰਨ ਪੱਖ ਇਸ ਦੀ ਹੋਂਦ ਵਿਧੀ ਵਿੱਚ ਤਾਲ ਦੀ ਕੇਂਦਰੀ ਸੱਤਾ ਦਾ ਹੈ।ਲੋਕ ਕਾਵਿ ਸਮੂਹ ਮਾਨਵ ਦੀ ਕਿਰਤ ਦੇ ਅਮਲ ਨਾਲ ਸਬੰਧਿਤ ਪ੍ਰਕਿਰਿਆ ਦਾ ਸਹਿਜ ਪ੍ਰਿਮਾਣ ਹੋਣ ਕਾਰਣ ਇਸ ਦੀ ਰੂਪ ਬਣਤਰ ਵਿੱਚ ਨਰਿਤ ਅਤੇ ਬੋਲ ਦਾ ਸਮਨਵੈ ਇਨ੍ਹਾਂ ਵਿੱਚ ਉਜਾਗਰ ਹੁੰਦੇ ਤਾਲ ਦੀ ਨਿਸ਼ਚਿਤ ਤਰਤੀਬ ਅਤੇ ਇਕਸਾਰਤਾ ਵਿੱਚ ਨਿਹਿਤ ਹੈ। ਤਾਲ ਲੋਕ ਕਾਵਿ ਰੂਪ ਬਣਤਰ ਦਾ ਸਿਰਜਣਾ ਪੇਸ਼ ਕਰੇ ਅਤੇ ਪ੍ਰਸਾਰਨ ਦੀ ਦ੍ਰਿਸ਼ਟੀ ਤੋਂ ਫ਼ੈਸਲਾਕੁਨ ਤੱਤ ਹੈ । ਲੋਕ ਆਪ ਦੀ ਵਿਲੱਖਣਤਾ ਇਹ ਹੈ ਕਿ ਹਰੇਕ ਲੋਕ - ਕਾਵਿ ਵਿਧਾ ਦੀ ਇਕ ਸਹਿਜ ਪ੍ਰਵਾਣਿਤ ਅਤੇ ਨਿਸ਼ਚਿਤ ਸੁਰ ਹੁੰਦੀ ਹੈ : ਜਿਸ ਦਾ ਸਬੰਧ ਉਸ ਵਿਧਾ ਰਾਹੀਂ ਪ੍ਰਗਟਾ ਸੱਭਿਆਚਾਰਕ ਅਨੁਭਵ ਦੀ ਪ੍ਰਕਿਰਤੀ ਨਾਲ ਹੈ। ਸਮੁੱਚੇ ਲੋਕ - ਕਾਵਿ ਦੀ ਸੁਰ ਨਹੀਂ ਹੁੰਦੀ , ਸਗੋਂ ਹਰੇਕ ਲੋਕ - ਕਾਵਿ ਦੀ ਕਾਵਿ ਵਿਧਾ ਦੀ ਆਪਣੀ ਨਿਵੇਕਲੀ ਸੁਰ ਹੁੰਦੀ ਹੈ , ਮਿਸਾਲ ਵਜੋਂ , ਹਰੇਕ ਸਿੱਠਣੀ ਦੀ ਸੁਰ ਵਿਅੰਗਮਈ , ਉਪਹਾਸਜਨਕ ਅਤੇ ਚੋਭ ਮੂਲਕ ਹੈ , ਜਦ ਕਿ ਅਲਾਹੁਣੀ ਦੀ ਕਰੁਣਾਮਈ , ਵਿਰਲਾਪ ਮੂਲਕ ਪ੍ਰਚੰਡ ਅਤੇ ਲੋਰੀ ਦੀ ਲੋਚਾ , ਟਿਕਾਊ ਤੇ ਵਾਤਸਲਤਾ ਵਾਲੀ ਹੈ। ਸੁਰ ਦੀ ਇਹ ਇਕਸਾਰਤਾ ਲੋਕ - ਕਾਵਿ ਰੂਪ - ਬਣਤਰ ਦਾ ਮੂਲ ਤੱਤ ਹੈ। ਨਰਿਤ ਦੀ ਤਾਲ , ਸੰਗੀਤ ਦੀ ਸੁਰ ਅਤੇ ਪਰਗੀਤਾਤਮਕਤਾ , ਬੋਲ ਦੀ ਸਥੂਲਤਾ ਲੋਕ ਕਾਵਿ ਦੀ ਲਾਜ਼ਮੀ ਅੰਗ ਹਨ ।

ਲੋਕ ਕਾਵਿ ਵਿੱਚ ਮੁੱਖ ਤੌਰ ਤੇ ਲੈਅ ਅਤੇ ਤਾਲ ਸਿਰਜਣਾ ਦੀਆਂ ਤਿੰਨ ਜੁਗਤਾਂ ਦਾ ਨਿਰੰਤਰ ਪਰਯੋਗ ਹੋਇਆ ਹੈ ।

ਬਾਹਰੀ ਤੁਕਾਂਤ ਸੋਧੋ

ਲੋਕ ਆਪ ਸਮੁੱਚੇ ਰੂਪ ਵਿਚ ਇਕ ਦੁਕਾਨ ਤਕ ਕਾਵਿ ਹੈ। ਸਾਰੀਆਂ ਕਾਵਿ - ਵਿਧਾਵਾਂ ਤੁਕਾਂਤਕ ਹਨ , ਭਾਵੇਂ ਹਰੇਕ ਦੀ ਤੁਕਾਂਤਕ - ਵਿਉਂਤ ਵਿਚ ਅੰਤਰ ਹੈ। ਬਾਹਰੀ ਤੁਕਾਂਤ ਇਸ ਵਿਚ ਨਿਸ਼ਚਿਤ ਬਣਤਰ , ਇਕਸਾਰ ਕਰਮ ਅਤੇ ਸੰਗੀਤਕ ਤੱਤ ਉਤਪੰਨ ਕਰਨ ਦਾ ਕਾਰਗਰ ਮਾਧਿਅਮ ਬਣਦੇ ਹਨ। ਪ੍ਰੇਮ ਬਾਹਰੀ ਤੁਕਾਂਤ ਲੋਕ - ਕਾਵਿ ਦਾ ਸਹਿਜ ਅਤੇ ਅਨੁਭਵੀ ਅੰਸ਼ ਹੁੰਦਾ ਹੈ।ਜਿਸ ਵਿਚ ਲੋਕ ਅਨੁਭਵ ਅਾਧਾਰਿਤ ਧੁਨਾਂ ਅਤੇ ਜੁਗਤਾ ਦਾ ਅੰਸ਼ ਭਾਰੂ ਹੁੰਦਾ ਹੈ।

ਦੁਹਰਾਉਮੂਲਕਤਾ ਸੋਧੋ

ਲੋਕ - ਕਾਵਿ ਵਿਚ ਪ੍ਗੀਤਾਤਮਕਤਾ , ਤਾਲ ਦੀ ਨਿਰੰਤਰਤਾ , ਲੈਅ ਦੀ ਭਰਮਾਰ , ਅਨੁਭਵ ਦੀ ਤੀਖਣਤਾ ਅਤੇ ਜਜ਼ਬੇ ਦੀ ਪ੍ਰਚੰਡਤਾ ਲਈ ਦੁਹਰਾਉਮੂਲਕ ਵਿਉਂਤ ਇਸ ਦੀ ਅਹਿਮ ਅਤੇ ਫ਼ੈਸਲਾਕੁਨ ਕਾਵਿ - ਜੁਗਤ ਹੈ । ਇਸ ਦੁਹਰਾਉਮੂਲਕਤਾ ਦੇ ਤਿੰਨ ਪਸਾਰ ਹਨ , ਪਹਿਲਾਂ ਕਿਸੇ ਦੇ ਕੇਂਦਰੀ ਪੰਕਤੀ ਦੇ ਦੁਹਰਾਉ ਰਾਹੀਂ , ਜਿੱਥੇ ਜਜ਼ਬੇ ਦੀ ਤੀਬਰਤਾ , ਅਨੁਭਵ ਦੀ ਸੰਘਣਤਾ ਅਤੇ ਪ੍ਰਗੀਤਾਤਮਕਤਾ ਉਤਪੰਨ ਹੁੰਦੀ ਹੈ , ਉੱਥੇ ਇਹ ਗਾਇਨ ਸ਼ੈਲੀ ਦੀ ਪ੍ਰਮੁੱਖਤਾ ਦੀ ਸੂਚਕ ਬਣ ਜਾਂਦੀ ਹੈ ਲੋਕ ਗੀਤਾਂ ਵਿੱਚ ਇਹ ਪੰਗਤੀ ਦੀ ਦੁਹਰਾਉਮੂਲਕ ਅਧਿਕ ਹੁੰਦੀ ਹੈ ਮਿਸਾਲ ਵਜੋਂ , ਪੰਜਾਬੀ ਦੇ ਇਹ ਲੋਕ ਗੀਤ ਵੇਖੇ ਜਾ ਸਕਦੇ ਹਨ  :

• ਦੇਈਂ ਵੇ ਬਾਬਲਾ ਉਸ ਘਰੇ ......

• ਸ਼ਾਵਾ ਵੱਟਣਾ ਮੈਂ ਨਹੀਂ ਮਲਿਆ.....

• ਹਾਇ ਵੇ ਸ਼ੇਰ ਜਵਾਨਾ.....

ਦੁਹਰਾਓ ਦੀ ਦੂਸਰੀ ਵਿਉਂਤ ਇੱਕ ਲੋਕ - ਕਾਵਿ ਕ੍ਰਿਤ ਵਿੱਚ ਇੱਕੋ ਕੇਂਦਰੀ ਸੁਰ , ਇੱਕੋ ਜਜ਼ਬਾ ਜਾਂ ਅਨੁਭਵੀ ਖੰਡ ਦੇ ਵਿਭਿੰਨ ਕਾਵਿਕ - ਬਿੰਬਾਂ ਰਾਹੀਂ ਸਾਮੂਰਤੀਕਰਣ ਕਰਕੇ ਸੰਘਣਤਾ ਅਤੇ ਪ੍ਰਚੰਡਤਾ ਸਿਰਜਣ ਨਾਲ ਸਬੰਧਿਤ ਹੈ ਦੁਹਰਾਓ ਦੀ ਇਹ ਵਿਧੀ ਲੋਕ - ਕਾਵਿ ਵਿੱਚ ਪ੍ਰਭਾਵ ਦੀ ਇਕਾਗਰਤਾ , ਇਕਸੁਰਤਾ ਅਤੇ ਤੀਖਣਤਾ ਦੀ ਸਹਿਜ ਸਿਰਜਣਾ ਕਰਦੀ ਹੈ।ਜਿਵੇਂ ਇਸ ਘੋੜੀ ਵਿਚ ਮਾਂ , ਬਾਪ , ਬਾਬਾ , ਬਾਪ , ਭੈਣ , ਭਾਈ ਆਦਿ ਰਿਸ਼ਤਿਆਂ ਦੇ ਰੀਤੀ ਰਿਵਾਜਾਂ ਰਾਹੀਂ ਸ਼ਗਨਾਂ ਨੂੰ ਵਿਸਥਾਰਿਆ ਤੇ ਸੰਘਣਤਾ ਪ੍ਰਦਾਨ ਕੀਤੀ ਗਈ ਹੈ

ਨਿੱਕੀ ਨਿੱਕੀ ਬੂੰਦੀ

ਵੇ ਨਿੱਕਿਆ ਮੀਂਹ ਵੇ ਵਰੇ ,

ਵੇ ਨਿੱਕਿਆ ਮਾਂ ਵੇ ਸੁਹਾਗਣ

ਤਹਿੰਡੇ ਸ਼ਗਨ ਕਰੇ।...

ਦੰਮਾਂ ਦੀ ਬੋਰੀ

ਤਹਿੰਡਾ ਬਾਬਾ ਵੇ ਫੜੇ,...

ਹਾਥੀਆਂ ਦੇ ਸੰਗਲ

ਤੁਹਾਡਾ ਬਾਪ ਵੇ ਫੜੇ...

ਭੈਣ ਵੇ ਸੁਹਾਗਣ

ਤਹਿੰਡਾ ਵਾਗ ਫੜੇ

ਤੈਨੂੰ ਸੁਰਮਾ ਪਾਵੇ...

ਤੀਸਰਾ , ਤੁਕਾਂਤ ਰਾਹੀਂ ਵੀ ਇਸ ਦੁਹਰਾਉਮੂਲਕ ਵਿਧੀ ਨੂੰ ਹੋਰ ਪੁਸ਼ਟਤਾ ਅਤੇ ਵਿਸਥਾਰ ਮਿਲਦਾ ਹੈ,ਜਦੋਂ ਇੱਕ ਧੁਨੀ ਦਾ ਪੁਨਰ ਸਿਰਜਣ ਦੁਹਰਾਉ ਬਣ ਕੇ ਇੱਕ ਨਿਸ਼ਚਿਤ ਵਿਉਂਤ ਅਤੇ ਸੰਗੀਤ ਉਤਪੰਨ ਕਰਦਾ ਹੈ ਜਿਵੇਂ ਪੰਜਾਬੀ ਲੋਕ - ਕਾਵਿ ਵਿੱਚ ਜੀ ਢੋਲਾ , ਆਰਾ , ਲਾਰਾ, ਰਿੜਕਾਂ, ਝਿੜਕਾਂ ਅਾਦਿ ਰਾਹੀਂ ਕਾਵਿ - ਪੰਕਤੀਅਾ ਦਾ ਤੁਕਾਤ ਮੇਲਿਅਾ ਗਿਅਾ ਹੈ।

ਸੰਬੋਧਨੀ ਸ਼ੈਲੀ ਸੋਧੋ

ਲੋਕ - ਕਾਵਿ ਦੀ ਪ੍ਰਗਟਾ- ਸ਼ੈਲੀ ਪ੍ਰਮੁੱਖ ਰੂਪ ਵਿਚ ਸੰਬੋਧਨੀ ਹੁੰਦੀ ਹੈ। ਸੰਬੋਧਨਮੁਖਤਾ ਪਰਕਾਰਜਮੁਖਤਾ ਦਾ ਸਹਿਜ ਅੰਗ ਬਣ ਕੇ ਲੋਕ-ਕਾਵਿ ਦਾ ਲਾਜ਼ਮੀ ਅੰਸ਼ ਬਣਦੀ ਹੈ। ਇਹ ਸੰਬੋਧਨੀ ਸ਼ੈਲੀ ਵਧੇਰੇ ਕਰਕੇ ਪ੍ਰਤੱਖ ਤੇ ਹਾਜ਼ਰ ਸੰਬੋਧਨ ਦਾ ਰੂਪ ਹੁੰਦੀ ਹੈ। ਜਿਵੇਂ ਲੋਰੀ , ਸਿੱਠਣੀ , ਬੋਲੀ ਆਦਿ । ਪਰ ਕੁੱਝ ਵਿਧਾਵਾਂ ਵਿਚ ਇਹ ਪ੍ਰਤੱਖ ਪਰ ਗ਼ੈਰ - ਹਾਜ਼ਰ ਵੀ ਹੈ, ਜਿਵੇਂ :

ਬਾਜ਼ਾਰ ਵਿਕੇਂਦਾ ਆਰਾ ,

ਕਿਉਂ ਤੁਰ ਗਿਉਂ ਦੇ ਕੇ ਲਾਰਾ ,

ਪਰਤ ਨਾ ਆਇਉਂ , ਜੀ ਢੋਲਾ ।

ਸੰਬੋਧਨ ਦਾ ਨਿੱਗਰ ਅਤੇ ਜੀਵੰਤ ਪ੍ਰਸੰਗ , ਪ੍ਰਯੋਜਨ ਅਤੇ ਵਿਧੀ ਲੋਕ- ਕਾਵਿ ਦੀ ਵਿਸ਼ੇਸ਼ਤਾ ਹੈ। ਲੋਕ- ਕਾਵਿ ਵਿਚ ਸੰਬੋਧਕ ਅਤੇ ਸੰਬੋਧਿਤ ਕੲੀ ਵਿਧਾਵਾਂ ਵਿਚ ਨਿਸ਼ਚਿਤ ਅਤੇ ਇਕਸਾਰ ਹੁੰਂਦੇ ਹਨ , ਜਿਵੇਂ ਅਲਾਹੁਣੀ , ਘੋੜੀਆਂ , ਲੋਰੀ ਵਿਚ ।

ਸੰਬੋਧਨ ਸ਼ੈਲੀ ਦੇ ਵਿਭਿੰਨ ਰੂਪ ਲੋਕ- ਕਾਵਿ ਵਿਚ ਉਪਲਬਧ ਹਨ , ਇਨ੍ਹਾਂ ਵਿਚੋਂ ਬਚਨੀ , ਸੰਵਾਦ ਅਤੇ ਪ੍ਰਸ਼ਨੋਤਰੀ ਆਦਿ ਵਿਸ਼ੇਸ਼ ਹਨ ।

ਵਿਧਾਗਤ ਵਿਭਿੰਨਤਾ ਸੋਧੋ

ਲੋਕ- ਕਾਵਿ ਦੇ ਵਿਭਿੰਨ ਰੂਪ ਅਤੇ ਵਿਧਾਵਾਂ ਹਨ। ਇਨ੍ਹਾਂ ਵਿਧਾਵਾਂ ਤੇ ਰੂਪਾਂ ਦੀ ਆਪਣੀ ਵੱਖਰੀ ਪ੍ਰਕਿਰਤੀ , ਪ੍ਰਯੋਜਨ ਤੇ ਪ੍ਰਸੰਗ ਹਨ , ਜਿਸ ਕਾਰਨ ਲੋਕ - ਕਾਵਿ ਦੇ ਸਹੀ ਅਧਿਐਨ ਲਈ ਇਸ ਵਿਧਾਗਤ ਵਿਭਿੰਨਤਾ ਅਤੇ ਇਸ ਦੇ ਸੰਭਵ ਪ੍ਰਭਾਵਾਂ / ਪਹਿਲੂਆਂ ਨੂੰ ਦ੍ਰਿਸ਼ਟੀਗੋਚਰ ਰੱਖਣਾ ਅਤਿ ਲਾਜ਼ਮੀ ਹੈ ।ਲੋਕ - ਕਾਵਿ ਨੂੰ ਇਸ ਦੀ ਪ੍ਰਕਿਰਤੀ ਦੇ ਪਸਾਰ ਪੱਖੋਂ ਮੁੱਖ ਤਿੰਨ ਵਰਗਾਂ ਵਿਚ ਰੱਖਿਆ ਜਾ ਸਕਦਾ ਹੈ :

  1. ‍ਪ੍ਰਗੀਤਕ ਲੋਕ - ਕਾਵਿ
  2. ਬਿਰਤਾਂਤਕ ਲੋਕ - ਕਾਵਿ
  3. ਅਰਧ - ਬਿਰਤਾਂਤਕ ਲੋਕ - ਕਾਵਿ

ਪ੍ਰਗੀਤਕ ਲੋਕ ਕਾਵਿ ਸੋਧੋ

‌ਪ੍ਰਗੀਤਕ ਕਾਵਿ ਅਜਿਹਾ ਕਾਵਿ ਹੈ ਜਿਸਦੀ

ਸਿਰਜਣਾਤਮਕ ਅਤੇ ਸਰੰਚਨਾਤਮਕ ਵੱਖਰਤਾ ਭਾਵੁਕ ਅਨੁਭਵ ਦਾ ਸੰਗੀਤਮਈ ਲਹਿਜੇ ਵਿਚ ਕਲਾਤਮਕ ਰੂਪਾਂਤਰਣ ਕਰਨ ਵਿੱਚ ਨਿਹਿਤ ਹੈ ।ਇਹ ਲੋਕ - ਕਾਵਿ ਦਾ ਸਭ ਤੋਂ ਗੌਰਵਮਈ , ਕੇਂਦਰੀ ਅਤੇ ਭਾਰੂ ਪੱਖ ਹੈ । ਸਰੋਦੀ ਸ਼ੈਲੀ , ਭਾਵੁਕ ਅਨੁਭਵ ਦੀ ਪ੍ਰਚੰਡਤਾ , ਗਾਇਣ ਸ਼ੈਲੀਗਤ ਵਿਧਾਨ , ਗੈਰ - ਬਿਰਤਾਂਤਕ ਸੰਗਠਨ ਅਤੇ ਬਿੰਬਾਤਮਕ ਪ੍ਰਗਟਾਵਾ ਇਸ ਦੇ ਸਾਮਾਨਯ ਪਹਿਲੂ ਹਨ । ਪ੍ਰਗੀਤਕ ਕਾਵਿ ਵਿੱਚ ਲੋਕ - ਕਾਵਿ ਵਿੱਚੋਂ ਅਲਾਹੁਣੀ , ਸਿੱਠਣੀ , ਸੁਹਾਗ , ਘੋੜੀਆਂ , ਢੋਲੇ , ਟੱਪੇ , ਬੋਲੀਆਂ , ਲੋਰੀ ਆਦਿ ਰੱਖੇ ਜਾ ਸਕਦੇ ਹਨ ।

ਬਿਰਤਾਂਤਕ ਲੋਕ ਕਾਵਿ ਸੋਧੋ

ਪੰਜਾਬੀ ਲੋਕ ਕਾਵਿ ਦੇ ਕੁਝ ਅਜਿਹੇ ਕੁਝ ਰੂਪ ਵੀ ਹਨ ਜਿਨ੍ਹਾਂ ਦੇ ਕਾਵਿਕ ਸੰਗਠਨ ਵਿੱਚ ਬਿਰਤਾਂਤ ਹੁੰਦਾ ਹੈ ਕਿਸੇ ਲੋਕ ਕਥਾ ਨੂੰ ਕਾਵਿਕ ਵਿਧਾਨ ਵਿਚ ਪੇਸ਼ ਕਰਨਾ ਅਜਿਹੇ ਕਾਵਿ ਰੂਪਾਂ ਦਾ ਕੇਂਦਰੀ ਸਿਰਜਣਾਤਮਕ ਪਹਿਲੂ ਹੁੰਦਾ ਹੈ ਪੰਜਾਬੀ ਲੋਕ - ਕਾਵਿ ਵਿੱਚ ਵਾਰ , ਲੋਕ ਗਾਥਾ ਇਸਦੇ ਸਪੱਸ਼ਟ ਪ੍ਰਮਾਣ ਹਨ । ਇਸੇ ਕਰਕੇ ਲੋਕ- ਕਾਵਿ ਦਾ ਇੱਕ ਵਰਗ ਬਿਰਤਾਂਤ ਲੋਕ - ਕਾਵਿ ਵੀ ਰੱਖਿਆ ਜਾ ਸਕਦਾ ਹੈ ।

ਅਰਧ ਬਿਰਤਾਂਤਕ ਲੋਕ - ਕਾਵਿ ਸੋਧੋ

ਕੁਝ ਲੋਕ ਕਾਵਿ ਅਜਿਹਾ ਵੀ ਹੈ ਜਿਸ ਵਿਚ ਸੰਪੂਰਨ ਦੀ ਥਾਂ ਕਥਾ ਦਾ ਕੁਝ ਭਾਗ ਹੀ ਕਾ ਬੰਦ ਕੀਤਾ ਜਾਂਦਾ ਹੈ ਅਜਿਹੀ ਕਾਵਿ ਨੂੰ ਅਰਧ ਬਿਰਤਾਂਤਕ ਲੋਕ - ਕਾਵਿ ਕਿਹਾ ਜਾ ਸਕਦਾ ਹੈ। ਅਜਿਹੇ ਲੋਕ - ਕਾਵਿ ਵਿਚ ਕਥਾ ਦਾ ਬਿਰਤਾਂਤਕ ਸੰਗਠਨ ਨਾ ਹੋ ਕੇ ਸਿਰਫ਼ ਪਾਤਰ , ਘਟਨਾ ਅਤੇ ਪ੍ਰਸੰਗ ਹੁੰਦਾ ਹੈ ; ਸਗੋਂ ਘਟਨਾ ਕਰਮ ਦਾ ਇਕ ਸੀਮਤ ਅਤੇ ਪ੍ਰਸੰਗਿਕ ਵੇਰਵਾ ਹੀ ਹੁੰਦਾ ਹੈ , ਇਸ ਵਰਗ ਵਿਚ ਲੰਮੀਆਂ ਬੋਲੀਆਂ , ਬਾਰਾਮਾਂਹ , ਸਤਵਾਰਾਂ ਆਦਿ ਰੱਖੇ ਜਾ ਸਕਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁਝ ਲੋਕ - ਕਾਵਿ ਰੂਪਾਂ ਵਿੱਚ ਅਰਧ ਬਿਰਤਾਂਤ ਦਾ ਇਹ ਵਖਰੇਵਾਂ ਪ੍ਰਗੀਤਕ ਅਤੇ ਬਿਰਤਾਂਤਕ ਨਾਲੋਂ ਅਤਿਅੰਤ ਸੂਖ਼ਮ ਅਤੇ ਬਹੁਤੀ ਵਾਰ ਅਸੰਭਵ ਬਣ ਜਾਂਦਾ ਹੈ ।

ਇਹ ਸਵੈ - ਸਪਸ਼ਟ ਹੈ ਕਿ ਲੋਕ - ਕਾਵਿ ਦਾ ਭਾਰੂ , ਪ੍ਰਮੁੱਖ ਅਤੇ ਉਚਤਮ ਰੂਪ ਪ੍ਰਗੀਤਕ ਹੈ।ਲੋਕ ਕਾਵਿ ਦੀ ਸਿਰਜਣਾ , ਸਿਰਜਣ ਪ੍ਰਕਿਰਿਆ , ਅਨੁਭਵ ਦੀ ਪ੍ਰਕਿਰਤੀ ਅਤੇ ਮੌਖਿਕ ਪ੍ਰਸਾਰਿਤ ਰੂਪ ਕਾਰਣ ਇਸ ਦੀਆਂ ਆਪਣੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਹਨ , ਜਿਸ ਕਾਰਣ ਪ੍ਰਗੀਤਕ ਕਾਵਿ ਹੀ ਇਸ ਦਾ ਮੁੱਖ ਉਚਾਰ ਬਣਿਆ ਹੈ । ਯਾਦ ਰੱਖਣਯੋਗਤਾ , ਅਪਣਾਉਣ ਯੋਗਤਾ ਤੇ ਪ੍ਰਚੰਡ ਇਕਾਗਰ ਪ੍ਰਭਾਵ ਹੀ ਅਥਾਹ ਸਮਰੱਥਾ ਇਸ ਪ੍ਰਗੀਤਕ ਵਿਧਾਨ ਦੇ ਕੁਝ ਕੇਂਦਰੀ ਪਹਿਲੂ ਹਨ । ਪਰ ਇਹ ਵੀ ਸੱਚ ਹੈ ਕਿ ਲੋਕ - ਹੀ ਨਹੀਂ ਸਗੋਂ ਬਿਰਤਾਂਤਕ ਵੀ ਹੈ ਵਾਰ ਲੋਕ ਗਾਥਾ ਇਸ ਦੇ ਪ੍ਰਮਾਣਿਕ ਉਦਾਹਰਣਾਂ ਹਨ ਕੁਝ ਅਜਿਹੀਆਂ ਲੋਕਾਂ ਵਿਧਾਵਾਂ ਵੀ ਹਨ ਜਿਹੜੇ ਅਰਧ ਬਿਰਤਾਂਤਕ ਹਨ ਅਤੇ ਇਨ੍ਹਾਂ ਵਿੱਚ ਪ੍ਰਗਤੀ ਕ ਅੰਸ਼ ਅਧਿਕ ਹਨ ਮਿਸਾਲ ਵਜੋਂ ਬਾਰਾਮਾਹ ਸਤਾਰ੍ਹਵਾਂ ਆਦਿ ।

ਇਸ ਦੇ ਕਈ ਵਰਗ , ਉਪਵਰਗ ਅਤੇ ਰੂਹ ਪਛਾਣੇ ਜਾ ਸਕਦੇ ਹਨ ਅਸੀਂ ਇੱਥੇ ਸਿਰਫ਼ ਕੁਝ ਇੱਕ ਪ੍ਰਚੱਲਿਤ ਲੋਕ - ਕਾਵਿ ਰੂਪਾਂ ਦਾ ਸੰਕੇਤ ਹੀ ਕਰਾਂਗੇ :

ਲੋਰੀਆਂ ਪੱਤਲ/ ਜੰਞ

ਕਿੱਕਲੀ ਵਾਰ

ਸੁਹਾਗ ਬਾਰਾਮਾਹ

ਘੋੜੀਆਂ ਦੋਹੜਾ

ਸਿੱਠਣੀਆਂ ਸਤਵਾਰਾ

ਕੀਰਨੇ ਲੋਕ ਗਾਥਾ

ਹੇਅਰ/ ਹੇਰਾ ਸੋਹਿਲਾ

ਟੱਪੇ ਕਲੀ

ਬੋਲੀਆਂ ਲੰਬੀਆਂ ਨਿੱਕੀਆਂ ਜੁਗਨੀ

ਫੁਟਕਲ ਲੋਕ - ਗੀਤ ਕੈਂਚੀ

ਲੋਹੜੀ ਡੋਲਾ

ਡੋਲੀ ਸਿਹਰਾ

ਭੈਣ ਦੇ ਭਰਾ ਨੂੰ ਸਿੱਖਿਆ

ਧੀ ਦੇ ਮਾਂ ਪਿਓ ਸਿਠ

ਭਰਜਾਈ ਦਿਉਰ ਨੂੰ ਸਦ

ਪਤਨੀ ਦੇ ਪਤੀ ਨੂੰ ਥਾਲ

ਨੂੰਹ ਤੇ ਸੱਸ ਨੂੰ ਛੱਲਾ

ਪੇਸ਼ਕਾਰੀ ਅਤੇ ਪੇਸ਼ਕਾਰੀ ਪ੍ਰਸੰਗ ਸੋਧੋ

ਲੋਕ ਲੋਕ ਕਾਵਿ ਦਾ ਪ੍ਰਮਾਣਿਕ ਸਰੂਪ ਪੇਸ਼ਕਾਰੀ ਵਿਚੋਂ ਹੀ ਪਛਾਣੇ ਜਾ ਸਕਦਾ ਹੈ ।ਲੋਕ ਕਾਵਿ ਦਾ ਸਹੀ ਉਸ ਜਿੱਤ ਅਤੇ ਸੰਪੂਰਨ ਸਰੂਪ ਵਿਸ਼ੇ ਛੱਬੀ ਚਾਰ ਸਥਿਤੀ ਵਿਚ ਇਸ ਦੀ ਪੇਸ਼ਕਾਰੀ ਤੇ ਠੋਸ ਪ੍ਰਸੰਗ ਦੇ ਸਮੁੱਚੇ ਪਸਾਰਾਂ ਵਿੱਚ ਨਿਹਿਤ ਹੈ ਜਿਸ ਵਿਚ ਬੋਲ ਜਾਂ ਕਾਵਿ - ਪਾਠ ਮਹਿਜ਼ ਇੱਕ ਨਿਰੰਤਰ ਸਿਰਜਤ ਅੰਗ ਹੈ ਪੇਸ਼ਕਾਰੀ , ਪੇਸ਼ਕਾਰੀ ਪ੍ਰਸੰਗ ਅਤੇ ਸਥਿਤੀ ਦਾ ਵਿਵੇਕ ਇਸ ਦੇ ਮੂਲ ਅਤੇ ਲਾਜ਼ਮੀ ਪਹਿਲੂ ਹਨ । ਪੇਸ਼ਕਾਰੀ ਅਤੇ ਪੇਸ਼ਕਾਰੀ ਪ੍ਰਸੰਗ ਦੇ ਇਹ ਪਹਿਲੂ ਨਿਮਨਅੰਕਿਤ ਹਨ :

ਪੇਸ਼ਕਾਰੀ ਦੇ ਨਿਸ਼ਚਿਤ ਸੱਭਿਆਚਾਰਕ ਪ੍ਰਸੰਗ ਸੋਧੋ

ਲੋਕ -ਕਾਵਿ ਦੇ ਲਗਪਗ ਸਾਰੇ ਰੂਪਾਂ ਦੀ ਪੇਸ਼ਕਾਰੀ ਦੇ ਸੱਭਿਆਚਾਰਕ ਪ੍ਰਸੰਗ ਇਕਸਾਰ ਅਤੇ ਅਨਿਸ਼ਚਿਤ ਹੀ ਹੁੰਦੇ ਹਨ , ਭਾਵੇਂ ਇਸ ਵਿੱਚ ਕੁਝ ਰੂਪਾਂ ਦੇ ਪੱਖ ਤੋਂ ਮੁਕਾਬਲਤਨ ਵਖਰੇਵਾਂ ਸੰਭਵ ਹੈ ਭਾਵ ਕੁਝ ਲੋਕ ਕਾਵਿ ਰੂਪਾਂ ਦਾ ਸੱਭਿਆਚਾਰਕ ਪ੍ਰਸੰਗ ਹੀ ਨਹੀਂ ਸਥਿਤੀ ਵੀ ਬਿਲਕੁਲ ਨਿਸ਼ਚਿਤ ਹੈ ਜਿਵੇਂ ਘੋੜੀਆਂ , ਅਲਾਹੁਣੀਆਂ , ਲੋਹੜੀ ਦੇ ਗੀਤ ਆਦਿ ਕੁਝ ਇਕ ਦਾ ਪ੍ਰਸੰਗ ਤਾਂ ਨਿਸ਼ਚਿਤ ਹੁੰਦਾ ਹੈ , ਪਰ ਸਥਿਤੀ ਬਿਲਕੁਲ ਇੱਕੋ ਨਹੀਂ , ਜਿਵੇਂ ਲੋਰੀ , ਕਿੱਕਲੀ ਅਾਦਿ । ਤੀਸਰੇ , ਅਜਿਹੇ ਲੋਕ - ਕਾਵਿ ਰੂਪ ਹਨ , ਜਿਨ੍ਹਾਂ ਦਾ ਪ੍ਰਸੰਗ ਹੀ ਨਿਸ਼ਚਿਤ ਹੁੰਦਾ ਹੈ , ਭਾਵੇਂ ਇਸ ਸਥਿਤੀਗਤ ਵਿਭਿੰਨਤਾ ਦੇ ਪਿਛੋਕੜ ਵਿੱਚ ਸਥਿਤੀ ਦਾ ਵਿਵੇਕ ਇਕਸਾਰ ਹੁੰਦਾ ਹੈ , ਜਿਵੇਂ ਬੋਲੀਆਂ , ਟੱਪੇ ਆਦਿ । ਬਹੁਤ ਘੱਟ ਅਜਿਹੀਆਂ ਲੋਕ - ਕਾਵਿ ਵੰਨਗੀਆਂ ਹਨ , ਜਿਨ੍ਹਾਂ ਦੇ ਨਿਸ਼ਚਿਤ ਸੱਭਿਆਚਾਰਕ ਪ੍ਰਸੰਗ ਨਹੀਂ ।

ਥੀਮਕ ਪੈਟਰਨ ਤੇ ਬਣਤਰ ਸੋਧੋ

ਲੋਕ - ਕਾਵਿ ਦੇ ਸੱਭਿਆਚਾਰਕ ਪ੍ਰਸੰਗ ਦੀ ਨਿਸ਼ਚਿਤਤਾ ਅੱਗੋਂ ਇਸ ਕਾਵਿ ਦੀ ਰੂਪ - ਬਣਤਰ , ਥੀਮਕ - ਪੈਟਰਨ ਅਤੇ ਪੇਸ਼ਕਾਰੀ ਵਿਧਾਨ ਦਾ ਇੱਕ ਸੰਯੁਕਤ ਕਲਾਤਮਕ ਸੰਗਠਨ ਸਿਰਜਦੀ ਹੈ ਸੱਭਿਆਚਾਰਕ ਸਥਿਤੀ ਦਾ ਵਿਵੇਕ ਲੋਕ - ਕਾਵਿ ਦੀ ਪ੍ਰਯੋਜਨਮੁਖਤਾ ਨਿਰਧਾਰਿਤ ਕਰਕੇ ਇਸ ਦੇ ਥੀਮਕ - ਪਾਸਾਰਾਂ ਨੂੰ ਪ੍ਰਮਾਣਿਤ ਸਰੂਪ ਅਤੇ ਸਾਰ ਵਿੱਚ ਬੰਨ੍ਹਦਾ ਹੈ ਇਸ ਸਥਿਤੀ ਦੇ ਵਿਵੇਕ ਰਾਹੀਂ ਹੀ ਲੋਕ - ਕਾਵਿ ਪੇਸ਼ਕਾਰੀ - ਵਿਧੀ ਸਿਰਜੀ ਜਾਂਦੀ ਹੈ । ਪੇਸ਼ਕਾਰੀ ਲਹਿਜ਼ਾ , ਸੁਰ ਅਤੇ ਜਜ਼ਬਿਆਂ ਦੀ ਇੱਕਸੁਰਤਾ , ਸੁਹਾਗ , ਸਿੱਠਣੀਆਂ ਅਤੇ ਅਲੁਹਾਉਣੀ ਦੀ ਪੇਸ਼ਕਾਰੀ ਦੀ ਪਰਸਪਰ ਤੁਰਨ ਤੋਂ ਸਹਿਜੇ ਹੀ ਪਛਾਣੀ ਜਾ ਸਕਦੀ ਹੈ। ਸਿੱਟੇ ਵਜੋਂ ਪੇਸ਼ਕਾਰੀ ਵਿਧੀ ਥੀਮਕ ਅਤੇ ਰੂਪ ਬਣਤਰ ਦੇ ਸੰਯੁਕਤ ਹੋਂਦ ਵਿੱਚ ਹੀ ਲੋਕ - ਕਾਵਿ ਦੀ ਪ੍ਰਮਾਣਿਕਤਾ ਸਪਸ਼ਟਤਾ ਅਤੇ ਸੰਪੂਰਨਤਾ ਵਿਦਮਾਨ ਹੁੰਦੀ ਹੈ ।

ਪੇਸ਼ਕਾਰੀ ਦੇ ਸੱਭਿਆਚਾਰਕ ਮੌਕੇ ਸੋਧੋ

ਰੀਤੀ ਰਿਵਾਜ ਅਤੇ ਰਿਸ਼ਤਾ ਨਾਤਾ

ਲੋਕ ਕਾਵਿ ਰੂਪਾਂ ਦੀ ਪੇਸ਼ਕਾਰੀ ਸਬੰਧੀ ਇੱਕ ਅਹਿਮ ਪਹਿਲੂ ਇਨ੍ਹਾਂ ਨਾਲ ਜੁੜਵੇਂ ਰੀਤੀ ਰਿਵਾਜ ਲੋਕ ਵਿਸ਼ਵਾਸ ਅਤੇ ਰਿਸ਼ਤਿਆਂ ਦਾ ਹੈ ਬਹੁਤੇ ਕਾਵਿ ਰੂਪ ਦੀ ਪੇਸ਼ਕਾਰੀ ਪਿੱਛੇ ਵਿਸ਼ਾਲ ਸੱਭਿਆਚਾਰਕ ਅਨੁਭਵ ਦੇ ਮਹੱਤਵਪੂਰਨ ਵਰਤਾਰੇ ਕਾਰਜਸ਼ੀਲ ਹੁੰਦੇ ਹਨ , ਇਹ ਇਤਨੇ ਅਨਿੱਖੜ ਅਤੇ ਇੱਕ ਰੂਪ ਮੰਨਦੇ ਹਨ ਕਿ ਇਨ੍ਹਾਂ ਵਿਚਲਾ ਵਿਵੇਕ ਸਮੱਗਰ ਕਾਰਜ ਵਿਚ ਹੀ ਪਛਾਣਿਆ ਜਾ ਸਕਦਾ ਹੈ ।

ਪੇਸ਼ਕਾਰੀ - ਵਿਧੀ ਸੋਧੋ

ਪੇਸ਼ਕਾਰੀ ਦੀ ਇਹ ਵਿਧੀ ਸੱਭਿਆਚਾਰਕ ਰਿਸ਼ਤਾ ਨਾਤਾ ਪ੍ਰਬੰਧ ਰੀਤੀ ਰਿਵਾਜ਼ ਸ਼ਲੋਕ ਵਿਸਵਾਸ਼ ਆਚਾਰ ਵਿਹਾਰ ਅਤੇ ਚਿੰਨ੍ਹ ਪ੍ਰਬੰਧ ਦੇ ਨਾਲ ਇਤਨੀ ਇਕਮਿਕ ਅਤੇ ਸਮਰੂਪ ਹੁੰਦੀ ਹੈ ਕੇ ਲੋਕ ਕਾਵਿ ਦਾ ਅਧਿਐਨ ਇਨ੍ਹਾਂ ਪ੍ਰਸੰਗਾਂ ਦੇ ਸਹੀ ਅਤੇ ਤਾਂਤਰਿਕ ਮੁਲਾਂਕਣ ਦੇ ਸਮਰੂਪ ਹੀ ਸੰਭਵ ਹੈ ਪੇਸ਼ਕਾਰੀ ਵਿਧੀ ਦੇ ਪੱਖ ਤਾਂ ਸਮੁੱਚੇ ਲੋਕ ਕਾਵਿ ਦੀਆਂ ਕੁਝ ਇਕ ਵੱਖਰਤਾਵਾਂ ਅਤੇ ਵਿਸ਼ੇਸ਼ਤਾਵਾਂ ਹਨ

(1) ਲੋਕਾਂ ਦੇ ਬਹੁਤੇ ਰੂਪਾਂ ਵਿਚ ਪੇਸ਼ ਕਰ ਗਾਇਕ ਅਤੇ ਉਸ ਦੇ ਟੋਲੇ ਦੀ ਨਿਸ਼ਚਿਤ ਵਿਉਂਤ ਪ੍ਰਚੱਲਿਤ ਹੁੰਦੀ ਹੈ ।

(2) ਸੰਬੋਧਨੀ ਲਹਿਜ਼ਾ ਲੋਕ - ਕਾਵਿ ਦਾ ਲਾਜ਼ਮੀ ਤੱਤ ਹੈ ਇਹ ਸੰਬੋਧਨੀ ਸੰਬੋਧਨ ਜਿੱਥੇ ਨਿਸ਼ਚਿਤ ਸੱਭਿਆਚਾਰ ਸਥਿਤੀ ਦਾ ਸੂਚਕ ਹੈ ।

(3) ਲੋਕ ਕਾਵਿ ਦੀ ਪੇਸ਼ਕਾਰੀ ਦਾ ਲਹਿਜਾ ਪ੍ਰਧਾਨ ਰੂਪ ਵਿਚ ਗਾਉਣ ਵਿਧੀ ਦਾ ਧਾਰਨੀ ਹੈ ਬੋਲੀ , ਟੱਪੇ , ਲੋਰੀ , ਅਲਾਹੁਣੀ, ਸੁਹਾਗ , ਘੋੜੀਆਂ ਆਦਿ ਵਿੱਚ ਨਰਿਤ ਤੇ ਸੰਗੀਤ ਦਾ ਸਮਨਵੇਂ ਲੋਕ - ਕਾਵਿ ਦੇ ਸੰਯੁਕਤ ਕਲਾਤਮਕ ਸੰਗਠਨ ਦਾ ਪ੍ਰਤੀਨਿਧ ਉਦਾਹਰਣ ਹੈ ।

(4) ਪੰਜਾਬੀ ਲੋਕਾਂ ਵਿੱਚ ਪੇਸ਼ਕਾਰੀ ਦੇ ਵਿਭਿੰਨ ਰੂਪ ਪ੍ਰਚੱਲਿਤ ਹਨ । ਇਥੇ ਅਸੀਂ ਸਿਰਫ ਉਸ ਦੇ ਉਚਾਰ ਖੰਡਾਂ ਨੂੰ ਹੀ ਵਿਚਾਰਾਂਗੇ । ਲੋਕ - ਕਾਵਿ ਵਿਚ ਉਚਾਰਨ ਦੀ ਰੂਪਗਤ ਵੱਖਰਤਾ ਪੱਖੋਂ ਪੰਜ ਮੁੱਖ ਵੰਨਗੀਆਂ ਹਨ ।

੧. ਪਹਿਲੀ ਵਿਅਕਤੀਗਤ ਉਚਾਰ ਵਾਲੇ ਕਾਵਿ ਰੂਪਾਂ ਦੀ ਹੈ ।

੨. ਦੂਸਰਾ ਮੋਹਰੀ ਉਚਾਰ ਹੈ ।

੩. ਤੀਸਰਾ ਸਮੂਹਿਕ ਉਚਾਰ ਹੈ ।

੪. ਚੌਥਾ ਜੁੱਟ ਉਚਾਰ ਹੈ ।

੫. ਪੰਜਵਾਂ ਸੰਵਾਦ ਉਚਾਰ ਹੈ ।

ਰੂਪਗਤ ਅਤੇ ਵਿਧਾਗਤ ਪੇਸ਼ਕਾਰੀ ਵਿਭਿੰਨਤਾ ਸੋਧੋ

ਲੋਕ ਸਾਹਿਤ ਦੇ ਸਾਰੇ ਰੂਪਾਂ ਦਾ ਸੱਭਿਆਚਾਰਕ ਸਿਰਜਣਾ ਅਤੇ ਪੇਸ਼ਕਾਰੀ ਪ੍ਰਸੰਗ ਲਾਜ਼ਮੀ ਹੁੰਦਾ ਹੈ ਪਰ ਇਸ ਪ੍ਰਸੰਗ ਵਿੱਚ ਲੋਕ ਸਾਹਿਤਕ ਰੂਪਾਂ ਦੀ ਵੱਖਰਤਾ ਅੁਨਸਾਰ ਵੱਖਰੀ ਸਥਿਤੀ ਅਤੇ ਵਿਧੀ ਹੁੰਦੀ ਹੈ ਇੱਕ ਲੋਕ ਨਾਟਕ ਦੀ ਪੇਸ਼ਕਾਰੀ ਅਤੇ ਲੋਕ ਕਾਵਿ ਰੂਪ ਦੀ ਪੇਸ਼ਕਾਰੀ ਦੀ ਸਮਾਨਤਾ ਦੇ ਨਾਲ ਵੱਖਰਤਾ ਨੂੰ ਪਹਿਚਾਨਣ ਅਤੇ ਇਸ ਤੋਂ ਉਤਪਨ ਅਧਿਐਨ ਮਸਲਿਆਂ ਨੂੰ ਵਿਚਾਰਨਾ ਲਾਜ਼ਮੀ ਹੈ ਲੋਕ ਕਾਵਿ ਰੂਪਾਂ ਦੀ ਦੇ ਪੇਸ਼ਕਾਰੀ ਸਬੰਧੀ ਦੂਸਰੇ ਰੂਪਾਂ ਦੇ ਮੁਕਾਬਲੇ ਵਧੇਰੇ ਨਿਸ਼ਚਿਤ ਪ੍ਰਸੰਗ ਅਤੇ ਨਿਰਧਾਰਤ ਵਿਧੀ ਹੈ ।

ਉਪਰੋਕਤ ਤੋਂ ਬਾਅਦ ਲੋਕ ਸਾਹਿਤ ਦੇ ਸਾਰੇ ਰੂਪਾਂ ਤੇ ਵਿਧਾਵਾਂ ਨੂੰ ਇਸ ਭਾਗ ਵਿਚ ਰੱਖਿਆ ਜਾ ਸਕਦਾ ਹੈ । ਕਿ ਜਿਨ੍ਹਾਂ ਦਾ ਕੇਂਦਰੀ ਪ੍ਰਗਟਾਅ ਲਹਿਜਾ ਕਾਵਿਕ ਹੈ । ਲੋਕ ਸਾਹਿਤ ਦਾ ਇਹ ਸਭ ਤੋਂ ਪ੍ਰਮੁੱਖ ਕੇਂਦਰੀ ਪ੍ਰਥਾਮਿਕਤਾ ਅਤੇ ਭਾਰੂ ਰੂਪ ਹੈ ਗਿਣਾਤਮਕ ਤੇ ਗੁਣਾਤਮਕ ਦ੍ਰਿਸ਼ਟੀ ਤੋਂ ਲੋਕ - ਕਾਵਿ ਸਰਬ ਪ੍ਰਮੁੱਖ ਅੰਗ ਹੈ ਪੰਜਾਬੀ ਵਿੱਚ ਲੋਕ - ਸਾਹਿਤ ਦੀ ਪਛਾਣ , ਪ੍ਰਮਾਣ ਅਤੇ ਨਮੂਨੇ ਵਜੋਂ ਲੋਕਾਂ ਨੂੰ ਹੀ ਪੇਸ਼ ਕੀਤਾ ਜਾ ਸਕਦਾ ਹੈ ਇਸ ਦੇ ਅੱਗੋਂ ਵਿਭਿੰਨ ਕਾਵਿ ਰੂਪ ਅਤੇ ਵਿਧਾਵਾਂ ਹਨ ਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸਮੁੱਚੇ ਸੁਖ਼ਦ ਦੁਖ਼ਦ ਰੋਮਾਂਚਕ ਸ਼ਾਇਦ ਸ਼ਾਂਤਮਈ ਅਨੁਭਵ ਇਸੇ ਰਾਹੀਂ ਰੂਪਾਇਤ ਹੋਏ ਹਨ ਲੋਕ ਕਾਵਿ ਵਿਸ਼ਿਸ਼ਟ ਕਾਵਿ ਤੋਂ ਤੋਂ ਆਦਿਮ ਕਲਾ ਹੈ ।[2]

  1. ਸਿੰਘ, ਜਸਵਿੰਦਰ (ਡਾ.) (2003). ਪੰਜਾਬੀ ਲੋਕ-ਸਾਹਿਤ ਸ਼ਾਸਤਰ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 59. ISBN 81-7380-829-5.
  2. ਸਿੰਘ, ਡਾ ਨਾਹਰ (2006). ਲੋਕ - ਕਾਵਿ ਦੀ ਸਿਰਜਣ ਪ੍ਰਕਿਰਿਆ.