ਪੰਜਾਬੀ ਲੋਕ ਨਾਟ ਦੀਆਂ ਕਿਸਮਾਂ

ਪਰਿਭਾਸ਼ਾ-

ਸੋਧੋ

ਲੋਕ-ਨਾਟਕ ਦੀ ਵੱਖ-ਵੱਖ ਵਿਅਕਤੀਆਂ ਨੇ ਕੁੱਝ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆ ਹਨ। ਸਯਮ ਪਰਮਾਰ ਲੋਕ ਨਾਟਕ ਨੂੰ ਨਾਟਕ ਦਾ ਅਜਿਹਾ ਰੂਪ ਮੰਨਦੇ ਹਨ, ਜਿਸ ਦਾ ਸੰਬੰਧ ਵਿਸ਼ਿਸ਼ਟ ਪੜ੍ਹੇ ਲਿਖੇ ਸਮਾਜ ਤੋਂ ਭਿੰਨ ਜਨ-ਸਾਧਾਰਨ ਦੇ ਜੀਵਨ ਨਾਲ ਹੁੰਦਾ ਹੈ ਤੇ ਜੋ ਪਰੰਪਰਾ ਤੋਂ ਆਪਣੇ ਖੇਤਰ ਦੇ ਆਮ-ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੇ ਰਹੇ ਹੁੰਦੇ ਹਨ।” ਕ੍ਰਿਸ਼ਨ ਦੇਵ ਉਪਧਿਆਇ ਅਨੁਸਾਰ,“ਲੋਕ ਨਾਟਕ, ਲੋਕਧਾਰਾ ਦਾ ਅਜਿਹਾ ਭਾਗ ਹੈ, ਜਿਸ ਦਾ ਸੰਬੰਧ ਲੋਕ ਸਾਹਿਤ ਤੇ ਲੋਕ-ਕਲਾ ਦੋਹਾਂ ਖੇਤਰਾਂ ਨਾਲ ਹੈ ਤੇ ਇਸ ਵਿੱਚ ਗੀਤਾਂ, ਨ੍ਰਿਤ ਤੇ ਸੰਗੀਤ ਦੀ ਭ੍ਰਿਵੇਣੀ ਹੁੰਦੀ ਹੈ।” ਕਰਨੈਲ ਸਿੰਘ ਥਿੰਦ ਦੇ ਵਿਚਾਰ ਅਨੁਸਾਰ,“ਲੋਕ-ਨਾਟਕ ਕੁਦਰਤ ਦੇ ਖੁੱਲ੍ਹੇ ਵਾਯੂ ਮੰਡਲ ਵਿੱਚ ਖੇਡੇ ਜਾਣ ਵਾਲਾ ਪਰੰਪਰਾ ਦੇ ਅੰਸ਼ਾਂ ਨਾਲ ਭਰਪੂਰ ਅਜਿਹਾ ਨਾਟਕ ਹੈ। ਜਿਸ ਵਿੱਚ ਲੋਕ ਪ੍ਰਿਯ ਕਥਾਨਕ ਨੂੰ ਵੰਨ-ਸੁੰਵਨੇ ਪਾਤਰਾਂ ਦੁਆਰਾ ਲੋਕ-ਗੀਤਾਂ ਤੇ ਲੋਕ-ਨਾਚਾਂ ਦੀ ਸਹਾਇਤਾ ਨਾਲ ਪੇਸ਼ ਕੀਤਾ ਗਿਆ ਹੋਵੇ।"

ਉਪਰੋਕਤ ਪਰਿਭਾਸ਼ਾਵਾਂ ਦੇ ਆਧਾਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਲੋਕ-ਨਾਟ ਜਨ ਸਾਧਾਰਨ ਦੇ ਜੀਵਨ ਨਾਲ ਸੰਬੰਧਿਤ ਅਜਿਹੀ ਵੰਨਗੀ ਹੈ, ਜਿਸ ਵਿੱਚ ਗੀਤ ਨ੍ਰਿਤ ਤੇ ਸੰਗੀਤ ਦੀ ਤ੍ਰਿਵਣੀ ਹੁੰਦੀ ਹੈ।

ਕਿਸਮਾਂ

ਸੋਧੋ

ਪੰਜਾਬੀ ਲੋਕ-ਨਾਟ ਭਾਰਤੀ-ਪਰੰਪਰਾ ਤੋਂ ਭਿੰਨ ਨਹੀਂ। ਇਸ ਦਾ ਕਾਰਨ ਇਹ ਹੈ ਕਿ ਜੋ ਪੰਜਾਬ ਵਿੱਚ ਲੋਕ-ਨਾਟ ਦੀ ਪਰੰਪਰਾ ਬਨੀ ਹੈ, ਉਹ ਪੂਰਵ ਭਾਰਤੀ ਲਹਿਰ ਹੈ। ਉੱਤਰੀ ਭਾਰਤ ਦੀਆਂ ਪ੍ਰਮੁੱਖ ਲੋਕ-ਨਾਟ ਵੰਨਗੀਆਂ ਤੇ ਸ਼ੈਲੀਆਂ ਪੰਜਾਬ ਦੀ ਧਰਤੀ ਤੇ ਹੀ ਜਨਮੀਆਂ ਹਨ। ਪ੍ਰਮੁੱਖ ਲੋਕ ਨਾਟ ਵੰਨਗੀਆਂ ਇਸ ਪ੍ਰਕਾਰ ਹਨ:-

ਲੀਲਾ-ਨਾਟਕ

ਸੋਧੋ

ਲੀਲਾ ਨਾਟਕ ਦੀ ਪਰਿਭਾਸ਼ਾ ਕਰਦੇ ਹੋਏ ਅਜੀਤ ਸਿੰਘ ਔਲਖ ਲਿਖਦੇ ਹਨ, ਕਿ ਅਵਤਾਰਾਂ, ਭਗਤਾਂ, ਤੇ ਰਿਸ਼ੀਆਂ-ਮੁਨੀਆਂ ਦੇ ਜੀਵਨ ਦੇ ਚਰਿੱਤਰ ਸੰਬੰਧੀ ਅਜਿਹਾ ਨਾਟਕ, ਜਿਹੜਾ ਰੀਤੀਬੱਧ ਅਭਿਨੈ ਸਾਂਗ, ਨ੍ਰਿਤ, ਸੰਗੀਤ ਤੇ ਪਰੰਪਰਾਗਤ ਲੋਕ ਰੰਗ-ਸ਼ੈਲੀ ਰਾਹੀਂ ਖੇਡਿਆ ਜਾਏ, ਲੀਲਾ ਨਾਟਕ ਕਰਾਉਂਦਾ ਹੈ।” ਲੀਲਾ ਅਕਸਰ ਕਿਸੇ ਮਹਾਂਪੁਰਸ਼ ਦੇ ਜੀਵਨ ਚਰਿੱਤਰ ਨੂੰ ਪ੍ਰਦਰਸ਼ਿਤ ਕਰਦਾ ਲੋਕ ਨਾਟਕ ਹੁੰਦਾ ਹੈ। ਪੰਜਾਬ ਵਿੱਚ ਹੇਠ ਲਿਖੀਆਂ ਲੀਲਾਵਾਂ ਖੇਡੀਆਂ ਜਾਂਦੀਆਂ ਹਨ।

  • 1. ਰਾਮ ਲੀਲਾ
  • 2. ਰਾਸ ਲੀਲਾ

ਲੀਲ੍ਹਾ ਨਾਟਕ ਬਾਰੇ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ 16ਵੀਂ 17ਵੀਂ ਸਦੀ ਵਿੱਚ ਉੱਤਰ ਪ੍ਰਦੇਸ਼ ਜਾਂ ਰਾਜਸਥਾਨ ਵਿੱਚੋਂ ਪੰਜਾਬ ਵਿੱਚ ਆਏ। ਪਰੰਤੂ ਪੰਜਾਬ ਵਿੱਚ ਲੋਕ ਨਾਟ ਦੀ ਪਰੰਪਰਾ 5000 ਸਾਲ ਪੁਰਾਣੀ ਹੈ। ਕਿਉਂਕਿ ਅਜਿਹੇ ਸਬੂਤ ਸਾਨੂੰ ਹੜੱਪਾ ਅਤੇ ਮੋਹਿੰਜੋਦੜੋ ਦੀ ਖੁਦਾਈ ਤੋਂ ਲੱਭੀਆਂ ਮੂਰਤੀਆਂ ਤੋਂ ਪ੍ਰਾਪਤ ਹੋਏ ਹਨ।

ਰਾਮ ਲੀਲ੍ਹਾ

ਸੋਧੋ

ਲੋਕ ਨਾਟਕ ਵਿੱਚ ਰਾਮ ਲੀਲ੍ਹਾ ਸਭ ਤੋਂ ਲੋਕਪ੍ਰਿਆ ਹੈ ਅਤੇ ਇਸ ਦਾ ਸੰਬੰਧ ਸਮੁੱਚੇ ਭਾਰਤ ਨਾਲ਼ ਹੈ। ਇਹ ਤਾਂ ਸਪਸ਼ਟ ਹੈ ਕਿ ਰਾਮ ਲੀਲ੍ਹਾ ਵਿੱਚ ਉਸ ਕਥਾ ਨੂੰ ਨਾਟਕੀ ਰੂਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਜਿਸ ਦਾ ਸੰਬੰਧ ਰਾਮਾਇਣ ਨਾਲ਼ ਹੈ। ਆਚਾਰੀਆ ਚੰਦਰ ਪ੍ਰਕਾਸ਼ ਅਨੁਸਾਰ, “ ਰਾਮ ਲੀਲ੍ਹਾ ਸਿਆਮ ਦੇਸ਼ ਵਿੱਚ ਕਠਪੁਤਲੀਆਂ ਦੁਆਰਾ ਖੇਡੀ ਜਾਂਦੀ ਹੈ। ਸਿਆਮ ਦਾ ਰਾਮ ਕੀਨੇ ਅਤੇ ਕੰਬੋਡੀਆ ਦਾ ਰੇਯਾਮਕਰ ਗ੍ਰੰਥ ਕਥਾ ਦੇ ਰੂਪ ਵਿੱਚ ਪ੍ਰਚੱਲਿਤ ਹਨ। ” ਰਾਮ ਲੀਲ੍ਹਾ ਦਾ ਖੇਤਰ ਕਸਬਿਆਂ ਅਤੇ ਸਹਿਰਾਂ ਤਕ ਸੀਮਤ ਰਿਹਾ ਹੈ ਅਤੇ ਉਹ ਵੀ ਸਾਲ ਵਿੱਚ ਇੱਕ ਵਾਰ ਪਹਿਲੇ ਨਰਾਤੇ ਤੋਂ ਸ਼ੁਰੂ ਹੋ ਕੇ ਦੁਸਹਿਰੇ ਵਾਲ਼ੇ ਦਿਨ ਤਕ। ਰਾਮ ਲੀਲ੍ਹਾ ਵਿੱਚ ਔਰਤਾਂ ਗਾ ਰੋਲ ਵੀ ਮਰਦ ਹੀ ਨਿਭਾਉਂਦੇ ਹਨ। ਇਸ ਦੀ ਪੇਸ਼ਕਾਰੀ ਲਈ ਸਟੇਜ ਅਤੇ ਬਣਾਓ ਸ਼ਿੰਗਾਰ ਅਥਵਾ ਮੇਕਅਪ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ। ਲੋੜ ਅਨੁਸਾਰ ਮਖੌਟਿਆਂ ਦੀ ਮਖੌਟਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਰਾਮ ਲੀਲ੍ਹਾ ਵਿੱਚ ਅਭਿਨੈ ਕਰਨ ਵਾਲ਼ੇ ਅਦਾਕਾਰ ਅਤੇ ਦਰਸ਼ਕ ਦੋਹਾਂ ਦੀ ਗਿਣਤੀ ਕਾਫ਼ੀ ਹੁੰਦੀ ਹੈ। ਰਾਮ ਲੀਲ੍ਹਾ ਲੋਕ ਮਾਨਸ ਦਾ ਇੱਕ ਭਾਗ ਬਣ ਚੁੱਕੀਆਂ ਹਨ। ਰਾਮ ਲੀਲ੍ਹਾ ਦਾ ਸੀਤਾ ਨੂੰ ਸਵੰਬਰ ਵਿੱਚ ਹਾਸਿਲ ਕਰਨਾ, ਉਸ ਨੂੰ ਬਣਵਾਸ ਦਿੱਤਾ ਜਾਣਾ, ਰਾਵਣ ਦੀ ਭੈਣ ਸਰੂਪਨਖਾ ਦਾ ਨੱਕ ਕੱਟਣਾ, ਸੀਤਾ ਹਰਣ, ਰਾਮ ਰਾਵਣ ਯੁੱਧ, ਲੰਕਾ ਦਹਿਨ, ਲਛਮਣ ਦਾ ਮੂਰਛਿਤ ਹੋਣਾ ਹਨੂਮਾਨ ਦਾ ਸੰਜੀਵਨੀ ਬੂਟੀ ਲਿਆਉਣਾ, ਰਾਮ ਦਾ ਰਾਵਣ ਤੇ ਵਿਜੈ ਪ੍ਰਾਪਤ ਕਰਨਾ ਅਤੇ ਰਾਮ ਲੀਲ੍ਹਾ ਦਾ ਸਮਾਪਤ ਹੋ ਜਾਣਾ। ਇਹ ਸਾਰੇ ਦ੍ਰਿਸ਼ ਹਰ ਸਾਲ ਦੁਹਰਾਏ ਜਾਂਦੇ ਹਨ। ਖੁੱਲ੍ਹੇ ਤੇ ਵਿਸ਼ਾਲ ਪੰਡਾਲ ਦੀ ਲੋੜ, ਖ਼ਰਚੀਲੀ ਅਤੇ ਬਹੁਤ ਵੱਡੀ ਅਤੇ ਮੰਚ ਅਤੇ ਪੰਜਾਬ ਵਿੱਚ ਮੁਸਲਮਾਨਾਂ ਦੀ ਬਹੁ-ਗਿਣਤੀ, ਆਦਿ ਕੀ ਕਾਰਨਾਂ ਕਰ ਕੇ ਰਾਮ ਲੀਲ੍ਹਾ ਸਮੁੱਚੇ ਪੰਜਾਬੀਆਂ ਦੀ ਸਿਮਰਤੀ ਅਤੇ ਮਾਨਸਿਕਤਾ ਦਾ ਭਾਗ ਨਹੀਂ ਬਣ ਸਕੀ। ਭਾਵੇਂ ਪੰਜਾਬ ਵਿੱਚ ਕੁੱਝ ਅਸਥਾਨ ਅਜਿਹੇ ਹਨ ਜੋ ਰਾਮਾਇਣ ਨਾਲ਼ ਜੋੜੇ ਜਾਂਦੇ ਹਨ। ਜਿਵੇਂ: ਘੜਾਮ (ਰਾਮ ਦੇ ਨਾਨਕੇ), ਸੁਨਾਮ ਵਿਖੇ ਸੀਤਾ ਸਰੋਵਰ, ਲਵ ਤੇ ਕੁਸ਼ ਦੁਆਰਾ ਲਾਹੌਰ ਤੇ ਕਸੂਰ ਦਾ ਵਸਾਏ ਜਾਣਾ, ਕੈਕੇਈ ਦਾ ਪੰਜਾਬ ਦੀ ਧੀ ਹੋਣਾ ਆਦਿ। ਪੰਜਾਬ ਦੇ ਕਸਬਿਆਂ, ਸ਼ਹਿਰਾਂ ਅਤੇ ਵੱਡੇ ਵੱਡੇ ਪਿੰਡਾਂ ਵਿੱਚ ਅੱਜ ਵੀ ਇਸ ਦੀ ਪੇਸ਼ਕਾਰੀ ਹਿੰਦੀ ਮਾਧਿਅਮ ਰਾਹੀਂ ਕੀਤੀ ਜਾਂਦੀ ਹੈ।ਰਾਮ ਲੀਲ੍ਹਾ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਵਿੱਚ ਹੋਰ ਵੀ ਰਾਮ ਲੀਲ੍ਹਾ ਖੇਡੀਆਂ ਜਾਂਦੀਆਂ ਹਨ। ਜਿਵੇਂ: 1. ਬਾਲਮੀਕ ਲੀਲ੍ਹਾ 2. ਪ੍ਰਹਿਲਾਦ ਲੀਲ੍ਹਾ 3. ਰਵੀਦਾਸ ਲੀਲ੍ਹਾ 4. ਰਾਸ ਲੀਲ੍ਹਾ 5. ਬਾਬਾ ਬਾਲਕ ਨਾਥ ਲੀਲ੍ਹਾ ਰਾਮ ਲੀਲ੍ਹਾ ਨੂੰ ਪੰਜਾਬੀ ਲੋਕ ਵਿਰਸੇ ਨਾਲ਼ ਸੰਬੰਧਿਤ ਕੀਤਾ ਜਾਂਦਾ ਹੈ। ਅਜੇ ਵੀ ਸਾਡੇ ਲੋਕ ਸਾਹਿਤ ਵਿੱਚ ਮਨੁੱਖੀ ਰਿਸ਼ਤਿਆਂ ਦੇ ਆਦਰਸ਼ ਨੂੰ ਜਦੋਂ ਪੇਸ਼ ਕੀਤਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਔਰਤ ਸੀਤਾ ਵਰਗੀ, ਭਰਾ ਲਛਮਣ ਵਰਗਾ ਤੇ ਰਾਮ ਵਰਗਾ ਹੋਏ। ਤੇ ਇਉਂ ਰਾਮ ਕਥਾ ਜਾਂ ਰਾਮ ਲੀਲ੍ਹਾ ਸਾਡੇ ਸਮਾਜ ਦੇ ਅਵਚੇਤਨ ਦਾ ਲਗਾਤਾਰ ਅਟੁੱਟ ਹਿੱਸਾ ਬਣ ਰਹੀ ਹੈ।

ਰਾਸ ਲੀਲ੍ਹਾ

ਸੋਧੋ

ਰਾਮ ਲੀਲ੍ਹਾ ਵਾਂਗ ਰਾਸ ਲੀਲ੍ਹਾ ਦਾ ਵੀ ਪੰਜਾਬੀ ਪੰਜਾਬੀ ਲੋਰ ਨਾਟ ਪਰੰਪਰਾ ਵਿੱਚ ਵਿਸ਼ੇਸ਼ ਸਥਾਨ ਹੈ। ਇਹ ਪੰਜਾਬ ਦੇ ਪਿੰਡਾਂ ਵਿੱਚ ਦਿਲ ਪ੍ਰਚਾਵੇ ਦਾ ਮੁੱਖ ਵਸੀਲਾ ਰਹੀਆਂ ਹਨ।ਰਾਸ ਲੀਲ੍ਹਾ ਧਾਰਮਿਕ ਭਾਵਨਾ ਦਾ ਲੋਕ ਨਾਟਕ ਹੈ। ਜਿਸ ਦਾ ਸੰਬੰਧ ਮੂਲ ਰੂਪ ਵਿੱਚ ਕ੍ਰਿਸ਼ਨ ਭਗਵਾਨ ਗੋਪੀਆਂ ਵਿਚਕਾਰ ਬਾਲ ਲੀਲ੍ਹਾਵਾਂ ਨਾਲ਼ ਹੈ। ਰਾਮਾਇਣ ਦੇ ਸਮਾਨੰਤਰ ਹੀ ਕ੍ਰਿਸ਼ਨ ਜੀ ਦੇ ਬਿਰਤਾਂਤ ਦੀ ਪੇਸ਼ਕਾਰੀ ਨੂੰ ਰਾਸ ਲੀਲ੍ਹਾ ਕਿਹਾ ਜਾਂਦਾ ਹੈ। ਇਹ ਮੁੱਖ ਰੂਪ ਵਿੱਚ ਨ੍ਰਿਤ ਅਤੇ ਸੰਗੀਤ ਆਧਾਰਿਤ ਰੋਮਾਂਟਿਕ ਭਾਵਾਂ ਵਾਲ਼ੀ ਨਾਟਕੀ ਵਿਧੀ ਹੈ। ਰਾਸ ਲੀਲ੍ਹਾ ਘੱਟੋ ਘੱਟ ਤਿੰਨ ਘੰਟੇ ਤਕ ਖੇਡੀ ਜਾਂਦੀ ਹੈ। ਇੱਕ ਘੰਟੇ ਤਕ ਰਾਸ ਨ੍ਰਿਤ ਹੁੰਦਾ ਹੈ ਅਤੇ ਬਾਕੀ ਦੋ ਘੰਟੇ ਕ੍ਰਿਸ਼ਨ ਜੀ ਦੇ ਜੀਵਨ ਉੱਤੇ ਆਧਾਰਿਤ ਕੋਈ ਵੀ ਲੀਲ੍ਹਾ ਖੇਡੀ ਜਾਂਦੀ ਹੈ। “ਰਾਸ ਅਤੇ ਲੀਲ੍ਹਾ ਦਾ ਸੰਜੋਗ ਹੀ ਰਾਸ ਲੀਲ੍ਹਾ ਦੇ ਨਾਮਕਰਨ ਦਾ ਵੀ ਕਾਰਨ ਬਣਦਾ ਹੈ।” ਰਾਸ ਲੀਲ੍ਹਾ ਇੱਕ ਅਧਿਆਤਮਕ ਪ੍ਰੇਮ ਲੀਲ੍ਹਾ ਹੈ, ਜਿਸ ਦਾ ਅਨੁਭਵ ਸੰਤ ਅਤੇ ਭਗਤ ਲੋਕ ਆਪਣੇ ਅੰਦਰ ਕਰਦੇ ਹਨ। ਇਸ ਦਾ ਭਾਰਤੀ ਲੋਕ ਜੀਵਨ ਨਾਲ਼ ਰਾਗਾਤਮਿਕ ਸੰਬੰਧ ਹੈ। ਸ੍ਰੀ ਬਲਵੰਤ ਗਾਰਗੀ ਦਾ ਮੱਤ ਹੈ ਕਿ, “ਰਾਸ ਲੀਲ੍ਹਾ ਦਾ ਜਨਮ ਬ੍ਰਿਜ ਭੂਮੀ ਵਿੱਚ ਹੋਇਆ ਅਤੇ ਇਹ ਪਰੰਪਰਾ ਲਗਭਗ ਸਾਢੇ ਤਿੰਨ ਸੌ ਸਾਲ ਤੋਂ ਤੁਰੀ ਆਉਂਦੀ ਹੈ।” ਪਹਿਲਾਂ ਪਹਿਲ ਇਸ ਵਿੱਚ ਲੋਕ ਨਾਟਕ ਨੂੰ ਮੰਦਰਾਂ ਵਿੱਚ ਹੀ ਖੇਡਿਆ ਗਿਆ ਅਤੇ ਬਾਅਦ ਵਿੱਚ ਇਹ ਲੇਕ ਨਾਟਕ ਲੋਕ ਨਾਟਕ ਲੋਕਾਂ ਦੇ ਪਿੜਾਂ ਵਿੱਚ ਆ ਗਿਆ। ਇਨ੍ਹਾਂ ਖੇਡਾਂ ਵਿੱਚ ਚੋਰੀ ਕਰਨਾ, ਗੁਲੇਲਿਆਂ ਨਾਲ ਪਾਣੀ ਦੇ ਘੜੇ ਭੰਨਣੇ, ਕ੍ਰਿਸ਼ਨ ਜੀ ਅਤੇ ਰਾਧਾ ਵਿਚਕਾਰ ਪਰਸਪਰ ਚੋਹਲ, ਰੋਸੇ, ਮਨੌਤਾਂ ਆਦਿ ਦੀ ਪੇਸ਼ਕਾਰੀ ਕੀਤਾ ਜਾਂਦੀ ਹੈ। ਇਸ ਪੇਸ਼ਕਾਰੀ ਵਿੱਚ ਨਾਟ ਅਤੇ ਸੰਗੀਤ ਦੀ ਓਟ ਵੀ ਲਈ ਜਾਂਦੀ ਹੈ। ਭਾਰਤੀ ਲੋਕ ਨਾਟਕ ਦਾ ਨਾਇਕ ਸ੍ਰੀ ਕ੍ਰਿਸ਼ਨ ਕੋਈ ਸਾਧਾਰਨ ਵਿਅਕਤੀ ਨਹੀਂ ਸੀ ਇਹ ਭਗਵਾਨ ਦਾ ਰੂਪ ਸੀ। ਲੋਕ ਉਹਨਾਂ ਦੀਆਂ ਜੀਵਨ ਝਲਕੀਆਂ ਨੂੰ ਪ੍ਰਤੱਖ ਵੇਖਣ ਦੇ ਚਾਹਵਾਨ ਸਨ। ਇਸ ਲਈ ਭਾਰਤ ਦੇ ਕਈ ਹਿੱਸਿਆਂ ਵਿੱਚ ਰਾਸ ਮੰਡਲੀਆਂ ਹੋਂਦ ਵਿੱਚ ਆ ਗਈਆਂ। ਜਿਹਨਾਂ ਨੇ ਵਿਸ਼ਾਲ ਭਾਰਤ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕ੍ਰਿਸ਼ਨ ਭਗਵਾਨ ਨਾਲ਼ ਜੁੜੀਆਂ ਲੀਲ੍ਹਾਵਾਂ ਨੂੰ ਨਾਟਕੀ ਰੂਪ ਵਿੱਚ ਵਿਖਾਉਣਾ ਸ਼ੁਰੂ ਕੀਤਾ। ਇਹ ਝਾਕੀਆਂ ਦਰਸ਼ਕਾਂ ਦੀ ਰੂਹਾਨੀ ਭੁੱਖ ਨੂੰ ਵੀ ਤ੍ਰਿਪਤ ਕਰਦੀਆਂ ਹਨ। ਰਾਸਧਾਰੀਆਂ ਦੇ ਇੱਕ ਗਰੁੱਪ ਅਥਵਾ ਇੱਕ ਰਾਸ ਮੰਡਲੀ ਵਿੱਚ 12 ਤੋਂ 16 ਤਰਲੋਕ ਸ਼ਾਮਿਲ ਹੁੰਦੇ ਹਨ। ਕਿਉਂ ਜੋ ਰਾਸਾਂ ਵਿੱਚ ਕੁੜੀਆਂ ਦਾ ਰੋਲ ਵੀ ਲੜਕੇ ਹੀ ਕਰਦੇ ਹਨ। ਇਹਨਾਂ ਵਿੱਚ ਕੁੱਝ ਗਾਇਕ ਅਤੇ ਸ਼ਾਜ਼ਿੰਦੇ ਵੀ ਹੁੰਦੇ ਹਨ। ਸ਼ਾਜ਼ਾਂ ਵਿੱਚੋਂ ਢੋਲਕੀ, ਛੈਣੇ, ਹਾਰਮੋਨੀਅਮ, ਤਬਲਾ, ਚਿਮਟਾ ਆਦਿ ਵਰਤੇ ਜਾਂਦੇ ਹਨ। ਬਹੁਤੀ ਵਾਰ ਇੱਕ ਅਦਾਕਾਰ ਨੂੰ ਇੱਕ ਤੋਂ ਵਧੇਰੇ ਰੋਲ ਅਦਾ ਕਰਨੇ ਪੈਂਦੇ ਹਨ। ਜਦ ਕਿਸੇ ਪਿੰਡ ਵਿੱਚ ਰਾਲ ਪੈ ਰਹੀ ਹੁੰਦੀ ਹੈ ਤਾਂ ਆਪਣੇ ਪਿੰਡ ਰਾਸ ਪਵਾਉਣ ਦੇ ਚਾਹਵਾਨ ਪਿੰਡ ਦੇ ਨੁਮਾਇੰਦੇ ਵਜੋਂ ਜਾ ਕੇ ਰਾਸਧਾਰੀਆਂ ਦੇ ਆਗੂ ਨੂੰ ਮਿਲ ਕੇ, ਰਾਸ ਸੰਬੰਧੀ ਦਿਨ ਨਿਸ਼ਚਿਤ ਕਰ ਕੇ ਉਸ ਨੂੰ ਸਾਈ ਦੇ ਆਉਂਦੇ ਹਨ। ਪਿੰਡ ਵੱਲੋਂ ਰਾਸ ਮੰਡਲੀ ਦੀ ਰਿਹਾਇਸ਼ ਅਤੇ ਖਾਣ ਪੀਣ ਦੀ ਰਸਦ ਆਦਿ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਆਮ ਤੌਰ 'ਤੇ ਰਾਸਾਂ ਚਾਨਣੀ ਰਾਤ ਨੂੰ ਪੈਂਦੀਆਂ ਹਨ। ਰਾਸ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਥਾਲ਼ੀ ਵਿੱਚ ਜੋਤ ਜਗਾ ਕੇ ਬਾਕਾਇਦਾ ਆਰਤੀ ਉਤਾਰੀ ਜਾਂਦੀ। ਇਸ ਉਪਰੰਤ ਰਾਸ ਦਾ ਆਰੰਭ ਸੰਗੀਤ ਅਤੇ ਨਾਚ ਨਾਲ਼ ਹੁੰਦਾ। ਆਰੰਭ ਵਿੱਚ ਕ੍ਰਿਸ਼ਨ ਭਗਵਾਨ ਅਤੇ ਗੋਪੀਆਂ ਨਾਲ਼ ਸੰਬੰਧਿਤ ਕੋਈ ਝਾਕੀ ਪੇਸ਼ ਕੀਤੀ ਜਾਂਦੀ ਹੈ। ਪਿੱਛੋਂ ਕਿਸੇ ਲੋਕ ਗਾਥਾ ਉੱਪਰ ਆਧਾਰਿਤ ਸ਼ਿੰਗਾਰ ਰਸ ਭਰਪੂਰ ਨਾਟਕ ਖੇਡਿਆ ਜਾਂਦਾ ਅਤੇ ਨਾਟਕ ਮੁਕੰਮਲ ਕੀਤਾ ਜਾਂਦਾ। ਰਾਸਾਂ ਦੀ ਇਹ ਪਰੰਪਰਾ 1947 ਤਕ ਲਗਭਗ ਸਾਰੇ ਪੰਜਾਬ ਵਿੱਚ ਜਾਰੀ ਰਹੀ, ਪਰ ਫ਼ਿਲਮਾਂ, ਰੇਡੀਉ ਤੇ ਹੁਣ ਟੈਲੀਵਿਜ਼ਨਾਂ ਨੇ ਰਾਸਾਂ ਨੂੰ ਲਗਭਗ ਖ਼ਤਮ ਹੀ ਕਰ ਦਿੱਤਾ ਹੈ। ਹੁਣ ਇਹ ਬੀਤੇ ਦੀਆਂ ਯਾਦਾਂ ਬਣ ਕੇ ਰਹਿ ਗਈਆਂ ਹਨ। ਰਾਸ ਲੀਲ੍ਹਾ ਦੇ ਵੱਖ ਵੱਖ ਰੂਪ ਪ੍ਰਚੱਲਿਤ ਸਨ। ਜਿਵੇਂ: 1. ਮੰਦਰ ਰਾਸ ਲੀਲ੍ਹਾ 2. ਰਾਸ ਧਾਰੀ ਰਾਸ ਲੀਲ੍ਹਾ ਰਾਸ ਧਾਰੀ ਰਾਸ ਲੀਲ੍ਹਾ ਦੋ ਪ੍ਰਕਾਰ ਦੀਆਂ ਰੰਗ-ਸ਼ੈਲੀਆਂ ਵਿੱਚ ਖੇਡੀ ਜਾਂਦਾ ਹੈ: 1. ਰਾਸ ਰੰਗ ਸ਼ੈਲੀ 2. ਸਾਂਗ ਰੰਗ ਸ਼ੈਲੀ। ਰਾਮ ਲੀਲਾ ਸ਼੍ਰੀ ਰਾਮ ਚੰਦਰ ਦੇ ਜੀਵਨ ਨਾਲ ਸੰਬੰਧਿਤ ਲੋਕ-ਨਾਟਕ ਹੈ ਤੇ ਰਾਸ ਲੀਲਾ ਸ਼੍ਰੀ ਕਿਸ਼ਨ ਜੀ ਦੇ ਜੀਵਨ-ਚਰਿੱਤਰ ਨੂੰ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਨਾਵਾਂ ਅਨੁਸਾਰ ਇਹ ਲੀਲਾਵਾਂ ਖੇਡੀਆਂ ਜਾਂਦੀਆਂ ਹਨ।

ਸਾਂਗ-ਨਾਟਕ

ਸੋਧੋ

ਸਾਂਗ-ਨਾਟਕ ਵਿਅਕਤੀਗਤ ਬਹਿਰੂਪੀਏ ਤੋਂ ਲੈ ਕੇ ਕਿਸੇ ਰਾਜੇ, ਮਹਾਰਾਜੇ, ਪ੍ਰੇਮੀ-ਭਗਤ ਜਾਂ ਡਾਰੂ ਦੇ ਜੀਵਨ ਚਰਿੱਤਰ ਤੱਕ ਫੈਲਿਆ ਹੁੰਦਾ ਹੈ। ਭਾਈ ਕਾਹਨ ਸਿੰਘ ਸਾਂਗ ਸ਼ਬਦ ਦਾ ਅਰਥ ਕਰਦੇ ਲਿਖਦੇ ਹਨ ਕਿ “ਕਿਸੇ ਦੂਜੇ ਵਿਅਕਤੀ ਦਾ ਰੂਪ-ਧਾਰਨ ਜਾਂ ਸਮਾਨ-ਅੰਗ ਬਣਾਉਣ ਦੀ ਕ੍ਰਿਆ ਨੂੰ ਸਾਂਗ ਕਹਿੰਦੇ ਹਨ।” ਸਾਂਗ ਨਾਟਕ ਪਰੰਪਰਾ ਪੰਜਾਬ ਵਿੱਚ ਪ੍ਰਾਚੀਨ ਸਮੇਂ ਤੋਂ ਚੱਲ ਰਹੀ ਹੈ। ਪੰਜਾਬ ਵਿੱਚ ਸਾਂਗਾ ਦੇ ਪਹਿਲੇ ਲਿਖਤੀ ਰੂਪ ਸਰ ਰਿਚਰਡ ਟੈਂਪਲ ੌ:ਕਪਕਅਦਤ ਰ ਿਵੀਕ ਸ਼ਚਅਹ਼ਲੌ ਵਿੱਚ ਇਕੱਤਰ ਕਰਦੇ ਹਨ। ਸਾਂਗ ਨਾਟਕ ਅੱਗੇ ਦੋ ਪਰੰਪਰਾਵਾਂ ਵਿੱਚ ਵੰਡਿਆ ਗਿਆ। (ਜ) ਸਵਾਂਗ (ਜਜ) ਨੌਟੰਕੀ (ਜ) ਸਵਾਂਗ:- ਸਵਾਂਗ ਇੱਕ ਤਰ੍ਹਾਂ ਦਾ ਗੀਤ-ਨਾਟ ਹੈ, ਜੋ ਪਿੰਡ ਦੀ ਸੱਖ ਜਾ ਖੁੱਲ੍ਹੇ ਮੈਦਾਨ ਵਿੱਚ ਖੇਡਿਆ ਜਾਂਦਾ ਹੈ। ਇਸ ਵਿੱਚ ਕਿਸੇ ਲੋਕ-ਨਾੲਕ ਦੀ ਝਾਕੀ ਪੇਸ਼ ਕੀਤੀ ਜਾਂਦੀ ਹੈ। ਗੀਤ ਲੋਕ ਧੁਨਾਂ ਤੇ ਗਾਏ ਜਾਂਦੇ ਹਨ। ਪੂਰਨ ਨਾਥ ਜੋਗੀ ਤੇ ਗੋਪੀ ਚੰਦ ਦੇ ਸਵਾਂਗ ਪੰਜਾਬ ਵਿੱਚ ਪ੍ਰਸਿੱਧ ਰਹੇ ਹਨ।

ਨੌਟੰਕੀ

ਸੋਧੋ

ਸਵਾਂਗ ਦਾ ਇੱਕ ਵਿਸ਼ੇਸ਼ ਰੂਪ ਨੌਟੰਕੀ ਨਾਟਕ ਹੁੰਦਾ ਹੈ। ਇਸ ਨਾਟਕ ਦਾ ਸੰਬੰਧ ਕਿਸੇ ਸ਼ਹਿਜਾਦੀ ਨਾਲ ਜੋੜਿਆ ਜਾਂਦਾ ਹੈ। ਬੇਦੀ (1973,236) ਨੌਟੰਕੀ ਵਿੱਚ ਪਾਤਰਾਂ ਦਾ ਸੰਵਾਦ ਗੀਤ ਵਿੱਚ ਹੁੰਦਾ ਹੈ।‘ਇਹ ਗੀਤ ਲੋਕ-ਧੁਨਾਂ ਵਿੱਚ ਗਾਏ ਜਾਂਦੇ ਹਨ। ਨੌਟੰਕੀ ਵਿੱਚ ਹਾਸਾ-ਮਥੌਲ ਵੀ ਆ ਸਕਦਾ ਹੈ। ਲੋਕ ਨਾਟ ਵਿੱਚ ‘ਨੌਟੰਕੀ’ ਪੰਜਾਬ ਦੀ ਉੱਘੀ ਦੇਣ ਹੈ। ਨੌਟੰਕੀ ਮੁਲਤਾਨ ਦੀ ਰਾਜ ਕੁਮਾਰੀ ਜਾਂ ਗਾਇਕਾ ਸੀ ਜੋ ਮੱਧ ਕਾਲ ਵਿੱਚ ਏਨੀ ਪ੍ਰਚੱਲਿਤ ਹੋਈ ਕਿ ਲੋਕ ਹਰੇਕ ‘ਸਾਂਗ ਤਮਾਸ਼ੇ’ ਨੂੰ ਨੌਟੰਕੀ ਕਹਿਣ ਲੱਗਾ। ਅਸਲ ਵਿੱਚ ਨੌਟੰਕੀ ਰਾਮ ਪਰੰਪਰਾ, ਫਾਗ ਪਰੰਪਰਾ, ਗਾਥਾ ਗਾਇਨ ਅਤੇ ਈਰਾਨੀ ਕਿੱਸਾ ਰਵਾਨੀ ਪਰੰਪਰਾਵਾਂ ਦਾ ਹੀ ਮਿਸ਼ਰਤ ਰੂਪ ਹੈ। ਪੰਜਾਬੀ ਨੌਟੰਕੀ ਸਾਰੇ ਉੱਤਰੀ ਭਾਰਤ ਦੇ ਨਵਾਬੀ ਸ਼ਹਿਰਾਂ ਕਸਬਿਆਂ ਵਿੱਚ ਪ੍ਰਚੱਲਿਤ ਹੋਈ। ਰਾਜਸਥਾਨ ਦਾ ‘ਖਿਆਲ਼ਾ’ ਲੋਕ ਨਾਟ ਨੌਟੰਕੀ ਦਾ ਹੀ ਰੂਪ ਹੈ। ਇਸ ਤੋਂ ਛੁੱਟ ਸੁਣੱਖੇ ਮਰਦ ਨਚਾਰਾਂ ਦੇ ਵੇਸ ਵਿੱਚ ਜਲਸਾ ਅਖਵਾਉਂਦੇ ਬੋਲੀਆਂ ਤੇ ਨਾਚ ਆਦਿਕ ਪੰਜਾਬ ਦੇ ਪੇਂਡੂ ਸਮਾਜ ਵਿੱਚ ਬੇਹੱਦ ਪ੍ਰਚੱਲਿਤ ਰਹੇ ਹਨ। ਪੰਜਾਬੀ ਦੇ ਲੋਕ ਨਾਟ ਸੰਬੰਧੀ ਖੋਜੀਆਂ ਨੇ ਨੌਟੰਕੀ ਨੂੰ ਸਵਾਂਗ ਦਾ ਇੱਕ ਰੂਪ ਹਾ ਗਰਦਾਨਿਆ ਹੈ। ਲੋਕ ਕਥਾ ਅਨੁਸਾਰ ਨੌਟੰਕੀ ਨਾਮ ਦੀ ਮੁਲਤਾਨ ਦੀ ਰਾਜਕੁਮਾਰੀ ਬਹੁਤ ਹੁਸੀਨ ਗਾਇਕਾ ਸੀ ਜੋ ਫੂਲ ਸਿੰਘ ਦੇ ਨਾਂ ਦੇ ਯੁਵਕ ਨੂੰ ਦਿਲ ਦੇ ਬੈਠੀ। ਜਦ ਨੌਟੰਕੀ ਦੇ ਇਸ਼ਕ ਦਾ ਭੇਦ ਉਸ ਦੇ ਪਿਤਾ ਨੂੰ ਪਤਾ ਲੱਗਾ ਤਾਂ ਫੂਲ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਸ਼ਹਿਜ਼ਾਦੀ ਨੂੰ ਪਤਾ ਲੱਗਿਆ ਤਾਂ ਉਹ ਹੀਰੀ ਚੱਟ ਕੇ ਮਰ ਗਈ। ਕਿਉਂ ਜੋ ਫੂਲ ਸਿੰਘ ਆਪਣੇ ਭੇਸ ਵਟਾ ਕੇ (ਸਵਾਂਗ ਭਰ ਕੇ) ਮੁਟਿਆਰ ਦੇ ਰੂਪ ਵਿੱਚ ਨੌਟੰਕੀ ਨੂੰ ਮਿਲਿਆ ਸੀ। ਇਸ ਵਿੱਚ ਪ੍ਰਚੱਲਿਤ ਸਵਾਂਗ ਨੂੰ ਨੌਟੰਕੀ ਦਾ ਨਾਂ ਦਿੱਤਾ ਗਿਆ। ਇਸ ਤਰ੍ਹਾਂ ਸਵਾਂਗ ਤੇ ਨੌਟੰਕੀ ਵਿੱਚ ਕੋਈ ਅੰਤਰ ਨਹੀਂ। ਬਲਵੰਤ ਗਾਰਗੀ ਅਨੁਸਾਰ ਨੌਟੰਕੀ ਇੱਕ ਪ੍ਰਕਾਰ ਦਾ ਗੀਤ ਨਾਟ ਹੈ ਜੋ ਯੋਧੇ, ਦਿਆਲੂ, ਡਾਕੂ ਜਾਂ ਕਿਸੇ ਪ੍ਰੇਮੀ ਦਾ ਕਿੱਸਾ ਹੁੰਦਾ ਹੈ। ਉਹ ਨੌਟੰਕੀ ਦਾ ਨਾਤਾ ਰਾਸ ਨਾਲ਼ ਜੋੜਦਾ ਹੈ। ਡਾ. ਵਣਜਾਰਾ ਬੇਦੀ ਧਾਰਨਾ ਹੈ ਕਿ ਸਵਾਂਗ ਗੰਭੀਰ ਹੁੰਦਾ ਹੈ ਜਦ ਕੇ ਨੌਟੰਕੀ ਵਿੱਚ ਹਾਸੇ ਠੱਠੇ ਲਈ ਮਖੌਲੀਏ ਪਾਤਰ ਵੀ ਹੁੰਦੇ ਹਨ। ਦੂਜੇ ਨੌਟੰਕੀ ਵਿੱਚ ਸੰਗੀਤ ਤੇ ਨਾਚ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਜਦ ਕਿ ਸਵਾਂਗ ਵਿੱਚ ਮਹੱਤਵ ਅਭਿਨੈ ਨੂੰ ਦਿੱਤਾ ਜਾਂਦਾ ਹੈ। ਨਿਰਸੰਦੇਹ ਨੌਟੰਕੀ ਅਜਿਹਾ ਲੋਕ ਨਾਟਕ ਹੈ, ਜਿਸ ਵਿੱਚ ਯੋਧਿਆਂ ਦੇ ਪ੍ਰਸੰਗਾਂ, ਸ,ਦਜਾਚਾਰਕ ਤੋ ਪ੍ਰੀਤ ਭਾਵਨਾਵਾਂ ਦੀਆਂ ਗਾਥਾਵਾਂ ਦੀ ਪੇਸਕਾਰੀ ਗੀਤਾਂ ਤੇ ਨਾਚਾਂ ਰਾਹੀਂ ਕੀਤੀ ਜਾਂਦੀ ਹੈ। ਨਗਾਰਾ, ਢੋਲਕ, ਸਾਰੰਗੀ, ਹਾਰਮੋਨੀਅਮ, ਸ਼ਹਿਨਾਈ ਆਦਿ ਸਾਜ਼ਾਂ ਜੀ ਵਰਤੋਂ ਕੀਤੀ ਜਾਂਦੀ ਹੈ। ਕਿੱਧਰੇ ਇਸ ਨੂੰ ਰਸਧਾਰੀਆਂ ਦੁਆਰਾ ਖੇਡਿਆ ਜਾਂਦਾ ਹੈ ਅਤੇ ਪੰਜਾਬ ਵਿੱਚ ਇਸ ਨੂੰ ਸਵਾਂਗ ਦਾ ਹੀ ਇੱਕ ਰੂਪ ਮੰਨਿਆ ਜਾਂਦਾ ਹੈ। ਸਵਾਂਗ ਇੱਕ ਵਿਸ਼ੇਸ਼ ਰੂਪ ਨੌਟੰਕੀ ਹੈ। ਇ ਜਦਾ ਮੁੱਢ ਨੌਟੰਕੀ ਨਾਂ ਦੀ ਸ਼ਹਿਜਾਦੀ ਦੀ ਪ੍ਰੇਮ ਕਥਾ ਦੇ ਗੀਤ ਨਾਟ ਤੋਂ ਬਣਿਆ। ਨੌਟੰਕੀ ਦੀ ਘਟਨਾ ਬੜੀ ਅਦਭੁਤ ਰੌਚਕ ਤੇ ਨਾਟਕੀ ਘਟਨਾਵਾਂ ਨਾਲ਼ ਭਰਪੂਰ ਹੈ। ਇਸ ਕਥਾ ਉੱਪਰ ਆਧਾਰਿਤ ਸਵਾਂਗ ਇਤਨਾ ਸਫ਼ਲ ਤੇ ਮਕਬੂਲ ਹੋਇਆ ਕਿ ਪਿੱਛੋਂ ਜੇ ਹੋਰ ਸਵਾਂਗ ਇਸੇ ਸ਼ੈਲੀ ਖੇਡੇ ਗਏ ਉਹ ਨੌਟੰਕੀ ਅਖਵਾਏ। ਨੌਟੰਕੀ ਵਿੱਚ ਸੰਗੀਤ ਦਾ ਖ਼ਾਸ ਮਹੱਤਵ ਹੁੰਦਾ ਹੈ। ਪਾਤਰਾਂ ਦੇ ਵਾਰਤਾਲਾਪ ਜੋ ਗੀਤ ਵਿੱਚ ਹੁੰਦੇ ਹਨ ਪ੍ਰਸਿੱਧ ਲੋਕ ਧੁਨਾਂ ਸ ਵਿੱਚ ਗਾਏ ਜਾਣ ਕਰ ਕੇ ਲੋਕਾਂ ਨੂੰ ਬੜੇ ਰੌਚਕ ਲਗਦੇ ਹਨ। ਨੌਟੰਕੀ ਦਾ ਰੰਗਮੰਚ ਉੱਚਾ ਥੜਾ ਜਾਂ ਤਖ਼ਸਪੋਸ਼ ਹੁੰਦਾ ਹੈ। ਜਿਸ ਦੇ ਸਾਹਮਣੇ ਤੇ ਸੱਜੇ ਖੱਬੇ ਦਰਸ਼ਕ ਬੈਠ ਜਾਂਦੇ ਹਨ। ਨੌਟੰਕੀ ਵਿੱਚ ਸੰਗੀਤ ਤੇ ਨਾਚ ਨੂੰ ਪ੍ਰਮੁੱਖਤਾ ਹਾਸਲ ਹੁੰਦੀ ਹੈ ਅਤੇ ਸਵਾਂਗ ਵਿੱਚ ਪਾਤਰਾਂ ਦੇ ਸਵਾਂਗ ਨੂੰ ਅਭਿਨੈ। ਸਵਾਂਗ ਦਾ ਵਾਤਾਵਰਨ ਗੰਭੀਰ ਹੁੰਦਾ ਹੈ। ਪਰ ਨੌਟੰਕੀ ਵਿੱਚ ਹਾਸਾ ਮਜ਼ਾਕ ਹੁੰਦਾ ਹੈ ਕਿਉਂਕਿ ਨੌਟੰਕੀ ਪਰੰਪਰਾ ਵਿੱਚ ਨਾਟਕ ਖੇਡਣ ਵਾਲ਼ੇ ਪਾਤਰਾਂ ਤੋਂ ਬਿਨਾਂ ਵਾਧੂ ਪਾਤਰ ਰੰਗਾ ਤੇ ਬਿਗਲਾ ਵੀ ਹੁੰਦੇ ਹਨ। ਰੰਗਾ ਨਾਚਕ ਦਾ ਡਾਇਰੈਕਟਰ ਹੁੰਦਾ ਹੈ ਅਤੇ ਵੱਖ ਵੱਖ ਝਾਕੀਆਂ ਨੂੰ ਆਪਣੀ ਵਾਰਤਾਲਾਪ ਨਾਲ਼ ਜੋੜਦਾ ਹੈ। ਬਿਗਲਾ ਬਿਨ ਬੁਲਾਇਆ ਪਾਤਰ ਹੁੰਦਾ ਹੈ। ਉਹ ਚਲਦੇ ਹੋਏ ਨਾਟਕ ਵਿੱਚ ਜਦ ਜੀਅ ਚਾਹੇ ਆ ਟਪਕਦਾ ਹੈ ਅਤੇ ਹਾਸ ਰਸੀ ਟਿੱਚਰਾਂ ਰਾਹੀਂ ਲੋਕਾਂ ਦੇ ਢਿੱਡੀਂ ਪੀੜ੍ਹਾਂ ਪਾਉਂਦਾ ਹੈ।

ਨਕਲਾਂ

ਸੋਧੋ

ਨਕਲ ਤੋਂ ਭਾਵ ਕਿਸੇ ਦੀ ਮਜ਼ਾਕੀਆ ਢੰਗ ਨਾਲ ਨਕਲ ਬਣਾਉਣ ਤੋਂ ਹੀ ਹੈ। ਰਾਸ ਤੋਂ ਬਾਦ ਜੇ ਕੋਈ ਲੋਕ-ਨਾਟ ਦੀ ਪੰਜਾਬ ਵਿੱਚ ਕੋਈ ਹਰਮਨ-ਪਿਆਰੀ ਵੰਨਗੀ ਹੈ ਤਾਂ ਉਹ ਨਕਲਾਂ ਕਹੀਆਂ ਜਾ ਸਕਦੀਆਂ ਹਨ। ਨਕਲਾਂ ਵਿੱਚ ਮਰਾਸੀ ਮਾਹਰ ਹੁੰਦੀ ਹੈ। ਇਹ ਦੋ ਪਾਤਰ ਬਣ ਜਾਂਦੇ ਹਨ, ਇੱਕ-ਦੂਸਰੇ ਨੂੰ ਟਿੱਚਰਾਂ ਕਰਦੇ ਹਨ। ਇਹ ਇੱਕ ਹਸਾਉਣਾ ਨਾਟ ਹੈ। ਨਕਲ ਵਿੱਚ ਵਿਅੰਗ ਦੀ ਪ੍ਰਧਾਨਤਾ ਹੁੰਦੀ ਹੈ। ਕਿਸੇ ਵੱਡੇ ਤੋਂ ਵੱਡੇ ਵਿਅਕਤੀ ਜਾਂ ਸਮਾਜਿਕ ਪਰੰਪਰਾ ਤੇ ਨਕਲ ਰਾਹੀਂ ਵਿਅੰਗ ਕਰਿਆ ਜਾ ਸਕਦਾ ਹੈ। ਇਸ ਦੇ ਪਾਤਰਾਂ ਦਾ ਪਹਿਰਾਵਾਂ ਵੀ ਹਸਾਉਣਾ ਹੁੰਦਾ ਹੈ। ਇੱਕ ਪਾਤਰ ਦੇ ਹੱਥ ਚਮੋਟਾ ਹੁੰਦਾ ਹੈ। ਦੂਸਰਾ ਜਦੋਂ ਹਾਸੇ ਦੀ ਗੱਲ ਕਰਦਾ ਹੈ ਤਾਂ ਉਹ ਚਮੋਟਾ ਉਸਦੇ ਮਾਰਦਾ ਹੈ। ਚਮੋਟਾ ਇੱਕ ਤੋਂ ਦੂਸਰੀ ਗੱਲ ਦਾ ਪ੍ਰਸਗ ਜੀਵਨ ਜੋੜਨ ਦਾ ਵੀ ਕੰਮ ਕਰਦਾ ਹੈ। ਨਕਲਾਂ ਦੀਆਂ ਦੋ ਪ੍ਰਮੁੱਖ ਵੰਨਗੀਆਂ ਹਨ’ (1) ਟਿੱਚਰਾਂ (2) ਪਟੜੀਆਂ। ਨਕਲ ਸ਼ਬਦ ਦਾ ਅਰਥ ਹੈ – ‘ਕਿਸੇ ਵਾਂਗ ਕਰਨ ਦੀ ਕਿਰਿਆ ਜਾਂ ਰੀਸ ਕਰਨਾ।’ ਮਹਾਨ ਕੋਸ਼ ਵਿੱਚ ਨਕਲ ਨੂੰ ‘ਕਿਸੇ ਨਜ਼ਾਰੇ ਦੀ ਹੂ-ਬ-ਹੂ ਝਾਕੀ ਕਿਹਾ ਗਿਆ ਹੈ।’ ਅੰਗਰੇਜ਼ੀ ਵਿੱਚ ਨਕਲ ਲਈ Mimicry, Imitation ਆਦਿ ਸ਼ਬਦ ਵਰਤੇ ਜਾਂਦੇ ਹਨ। ਨਕਲਾਂ ਪ੍ਰਦਰਸ਼ਨ ਦੀ ਕਲਾ ਹੈ। ਅਜੀਤ ਸਿੰਘ ਔਲਖ ਨੇ ਨਕਲਾਂ ਦੀ ਪਰਿਭਾਸ਼ਾ ਦਿੰਦੇ ਹੋਏ ਕਿਹਾ ਹੈ ਕਿ, “ ਕਿਸੇ ਪੇਸ਼ੇ, ਮਨੁੱਖ, ਪਸ਼ੂ, ਵਸਤੂ ਜਾਂ ਜਾਤ ਸੰਬੰਧੀ ਕਹਾਣੀ ਨੂੰ ਪੇਸ਼ਾਵਰ ਨਕਲੀਆਂ ਵੱਲੋਂ ਚਮੋਟੇ ਦੀ ਸਹਾਇਤਾ ਨਾਲ਼ ਕਿਸੇ ਪ੍ਰਕਾਰ ਦਾ ਭੇਸ ਧਾਰਨ ਤੋਂ ਬਗ਼ੈਰ ਮਸ਼ਕਰੀ, ਚੋਭ, ਟਿੱਚਰ, ਵਿਅੰਗ ਜਾਂ ਵਾਸ਼ਨਾਮਈ ਵਾਰਤਾਲਾਪ ਰਾਹੀਂ ਘੱਗਰੀ ਜਾਂ ਤੀਰ-ਕਮਾਨੀ ਪਿੜ ਵਿੱਚ ਖੇਡੇ ਜਾਣ ਨੂੰ ਨਕਲ ਕਿਹਾ ਜਾਂਦਾ ਹੈ। ”

ਹਵਾਲੇ

ਸੋਧੋ
  1. 1.0 1.1 1.2 ਬਲਬੀਰ ਸਿੰਘ ਪੂਨੀ, ਪੰਜਾਬੀ ਲੋਕਧਾਰਾ ਤੇ ਸੱਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਪੰਨਾ ਨੰ: 94
  2. 2.0 2.1 ਬਲਬੀਰ ਸਿੰਘ ਪੂਨੀ, ਪੰਜਾਬੀ ਲੋਕਧਾਰਾ ਤੇ ਸੱਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਪੰਨਾ 95
  3. ↑ ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਤੇ ਸੱਭਿਆਚਾਰ, ਪੈਪਸੂ ਬੁੱਕ ਡਿਪੂ, ਪਟਿਆਲਾ, ਪੰਨਾ ਨ -125
  4. ਵਾਾ