ਪੰਜਾਬੀ ਵਿਆਹ ਦਾ ਅਜੋਕਾ ਰੂਪ

ਪੰਜਾਬੀ ਵਿਆਹ ਦਾ ਅਜੋਕਾ ਰੂਪ ਵਿਆਹ ਦੀ ਸੰਸਥਾ ਦਾ ਨਿਕਾਸ-ਵਿਕਾਸ: ਪੁਰਾਤਨ ਮਨੁੱਖ ਕੁਦਰਤੀ ਮਨੁੱਖੀ ਜੀਵਨ ਕੁਦਰਤੀ ਨਾ ਰਹਿ ਕੇ ਸਮਾਜਿਕ ਬਣ ਗਿਆ ਹੈ। ਜੇ ਮਨੁੱਖੀ ਰਿਸ਼ਤੇ ਕੁਦਰਤੀ ਹੁੰਦੇ ਤਾਂ ਸਭ ਮਨੁੱਖਾਂ ਦਾ ਰਿਸ਼ਤਾ ਇੱਕ ਹੁੰਦਾ। ਵੱਖ ਵੱਖ ਰਿਸ਼ਤਿਆਂ ਦੀ ਬੁਨਿਆਦ ਵਿਆਹ ਰੂਪੀ ਸਮਾਜਿਕ ਸੰਸਥਾ ਹੈ। ਜਦੋਂ ਲਿੰਗਕ ਸੰਬੰਧਾ ਦੀ ਖੁਲ੍ਹ ਸੀ ਤਾਂ ਕੋਈ ਪੁਰਸ਼ ਇਸਤ੍ਰੀ ਤੋਂ ਬੱਚਿਆਂ ਦੀ ਸੁਰੱਖਿਆ ਅਤੇ ਗੁਜਾਰੇ ਦੀ ਪਰਵਾਹ ਨਹੀਂ ਸੀ ਕਰਦਾ। ਔਰਤ ਨੂੰ ਖੁਦ ਦੇਖ ਭਾਲ ਕਰਨੀ ਪੈਂਦੀ ਸੀ। ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਾਚੀਨ ਮਨੁੱਖ ਨੂੰ ਵਿਆਹਦੀ ਰਸਮ ਉਤਪੰਨ ਕੀਤੀ। ਇਸ ਤਰ੍ਹਾਂ ਕਰਨ ਨਾਲਔਰਤ ਮਰਦ ਅੰਦਰ ਇੱਕ ਦੂਜੇ ਪ੍ਰਤੀ ਜਾਂ ਪੈਦਾ ਹੋਣ ਵਾਲੀ ਸੰਤਾਨ ਦੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਦਾ ਅਗਿਆਸ ਪੈਦਾ ਹੋਣ ਲੱਗਾ। ਇਸ ਤਰ੍ਹਾਂ ਵਿਆਹ ਦੀ ਰਸਮ ਲੋਕਾਚਾਰ ਦਾ ਰੂਪ ਧਾਰ ਗਈ। ਕਿਉਂਕਿ ਇਸ ਵਿੱਚ ਸਮੂਹਾ ਦੀ ਸਹਿਮਤੀ ਸੀ। ਅਚਾਰੀਆਂ ਚਤੁਰਸੈਨ ਅਨੁਸਾਰ “ ਰਿਗਵੇਦ ਵਿੱਚ ਵਰਤਮਾਨ ਅਰਥਾਂ ਵਿੱਚ ਵਿਆਹ ਸ਼ਬਦ ਨਹੀਂ ਮਿਲਦਾ” ਉਹ ਅਰਥਵਵ ਵੇਦ ਵਿੱਚ ਵਿਅਹ ਦੀ ਪਰਿਪਾਟੀ ਦੀ ਸਥਾਪਨਾ ਹੋਣੀ ਮੰਨਦਾ ਹੈ ਪਰੰਤੂ ਡਾ. ਰਾਧਾ ਕ੍ਰਿਸ਼ਨਨ ਅਨੁਸਾਰ, ‘ਰਿਗਵੇਦ’ ਦੇ ਸਮੇਂ ਤਕ ਵਿਆਹ ਦੀ ਸੰਸਥਾ ਸਥਾਪਤ ਹੋ ਚੁੱਕੀ ਸੀ। ਵਿਆਹ ਦਾ ਮੱਹਤਵ: ਜਿਨਸੀ ਲੋੜਾ ਦੀ ਪੂਰਤੀ ਸਮਾਜ ਦੇ ਮਨੁੱਖ ਦੀ ਪ੍ਰਧਾਨ ਸਮੱਸਿਆ ਹੈ। ਇਹ ਲੋੜ ਕੁਦਰਤੀ ਹੈ। ਇਸ ਲੋੜ ਨੂੰ ਜਦੋਂ ਮੁੰਡਾ ਅਤੇ ਕੁੜੀ ਸਮਝਣ ਲੱਗ ਜਾਂਦੇ ਹਨ ਤਾਂ ਸਮਾਜ ਇਸ ਲੋੜ ਦੀ ਪੂਰਤੀ ਲਈ ਉਹਨਾਂ ਦਾ ਵਿਆਹ ਕਰਦਾ ਹੈ। ਕਾਮ ਪ੍ਰਵਿਰਤੀ ਦੀ ਪੂਰਤੀ ਲਈ ਮਨੁਖ ਕਈ ਸਾਧਨ ਅਪਣਾਉਂਦਾ ਹੈ। ਜਿਹਨਾਂ ਵਿਚੋਂ ਨਜਇਜ ਸੰਬੰਧ ਵਿਆਹ ਰਾਹੀਂ ਹੋਂਦ ਵਿੱਚ ਆਉਦਾ ਹੈ। ਵਿਆਹ ਇੱਕ ਅਜਿਹੀ ਸਮਾਜਿਕ ਸੰਸਕ੍ਰਿਤਕ ਸੰਸਥਾ ਹੈ ਜਿਹੜੀ ਔਰਤ ਮਰਦ ਨੂੰ ਸਮਾਜਿਕ ਨਿਯਮਾਂ ਅਧੀਨ ਕਾਮ ਸੰਤੁਸ਼ਟੀ ਦੀ ਪ੍ਰਵਾਨਗੀ ਵੀ ਦਿੰਦੀ ਹੈ ਅਤੇ ਮਨੁੱਖ ਵਿਅਕਤੀ ਤਵ ਦੇ ਜੈਵਿਕ ਮਨੋਵਿਗਿਆਨਿਕ, ਅਧਿਆਤਮਿਕ ਅਤੇ ਨੈਤਿਕ ਵਿਕਾਸ ਦੀਆਂ ਲੋੜਾਂ ਪੂਰੀਆਂ ਕਰਦੀ ਹੋਈ ਪਰਿਵਾਰ ਵਿੱਚ ਵਿਅਕਤੀ ਦੇ ਸਾਂਸਕ੍ਰਿਤਿਕ ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦਾ ਨਿਰਧਾਰਨ ਕਰਦਿਆਂ ਉਸਦੀ ਜਿੰਮੇਵਾਰੀ ਵੀ ਨਿਸਚਿਤ ਕਰਦੀ ਹੈ। ਇਸ ਸੰਸਥਾ ਰਾਹੀਂ ਹੀ ਮਨੁੱਖ ਮਾਂ, ਪਿਉ, ਧੀ ਭੈਣ, ਭਰਾ ਤੇ ਪੁੱਤ ਆਦਿ ਦੇ ਰਿਸ਼ਤੇ ਵਿੱਚ ਬੋਝਦਾ ਹੋਇਆ ਸਮਾਜ ਵਿੱਚ ਸਤਿਕਾਰਿਤ ਸਥਾਨ ਪ੍ਰਾਪਤ ਕਰਦਾ ਹੈ। ਵਿਆਹ ਸੰਸਥਾ ਦੋ ਪਰਿਵਾਰ ਨੂੰ ਅਜਿਹੇ ਰੂਪ ਵਿੱਚ ਬੰਨ ਦਿੰਦੀ ਹੈ, ਜਿਸ ਦੁਆਰਾ ਉਹ ਇੱਕ ਦੂਜੇ ਨਾਲ ਸਹਾਇਕ ਦਾ ਕੰਮ ਕਰਦੇ ਹਨ। ਵਿਅਕਤੀ ਦੇ ਸਮਾਜੀਕਰਨ ਲਈ ਵਿਆਹ ਦੀ ਰਸਮ ਬਹੁਤ ਜਰੂਰੀ ਹੈ। ਵਿਆਹ ਦੀ ਪਰਿਭਾਸ਼ਾ: ਐਡਵਰਡ ਵੈਸਟਰ ਮਾਰਕ ਅਨੁਸਾਰ ‘ਵਿਆਹ ਇੱਕ ਜਾਂ ਇੱਕ ਤੋਂ ਵੱਧ ਮਰਦਾਂ ਅਤੇ ਔਰਤਾਂ ਵਿੱਚ ਸਥਾਪਿਤ ਸੰਬੰੰਧਤ ਹੈ, ਜਿਸਨੂੰ ਕਾਨੂੰਨ ਜਾ ਜਾਤ ਦੀ ਪ੍ਰਵਾਨਗੀ ਪ੍ਰਪਾਤ ਹੁੰਦੀ ਹੈ, ਜਿਸ ਵਿੱਚ ਵਿਆਹ ਨਾਲ ਸੰਬੰਧਤ ਦੋਹਾਂ ਪੱਖਾਂ ਅਤੇ ਉਹਨਾਂ ਦੀ ਪੈਦਾ ਹੋਣ ਵਾਲੀ ਸੰਤਾਨ ਦੇ ਅਧਿਕਾਰ ਤੇ ਕਰਤੱਵ ਜੁੜੇ ਹੁੰਦੇ ਹਨ। ਵਿਆਹ ਮਨੁੱਖੀ ਨੈਤਿਕਤਾ ਅਤੇ ਦੇਸ਼ ਦੀ ਤਾਕਤ ਦਾ ਸੋਮਾ ਹੈ। 1. ਹਿੰਦੂਆਂ ਵਿੱਚ ਪ੍ਰਚੱਲਤ ਰਹਿ ਚੁੱਕੇ/ਅੱਜ ਤਕ ਪ੍ਰਚਲਤ ਵਿਆਹ ਢੰਗ 1. ਅਸਰ/ਅਕਾ/ਮੁਲ ਚੁਕਾਈ ਵਿਆਹ 2. ਵੱਟੇ ਸੱਟੇ ਦਾ ਵਿਆਹ 3. ਘਰ ਜਵਾਈ ਵਿਆਹ 4. ਪਿਆਰ ਵਿਆਹ 5. ਪੁੰਨ ਦਾ ਵਿਆਹ 2. ਹਿੰਦੂਆਂ ਵਿੱਚ ਪ੍ਰਚਲਿਤ ਰਹਿ ਚੱਕੇ ਢੰਗ 1. ਉਧਾਲਾ, ਅਪਹਰਨ ਵਿਆਹ 2. ਅਜ਼ਾਮਇਸ਼ੀ ਪਰਖ ਵਿਆਹ 3. ਕਿਰਤ ਦੁਆਰਾ ਵਿਆਹ 4. ਪ੍ਰਜਾਪਤਿ ਵਿਆਹ 5. ਪਰਤਾਵੀ ਵਿਆਹ 3. ਪੰਜਾਬ ਵਿੱਚ ਵਿਆਹ ਦੀਆਂ ਵਿਭਿੰਨ ਵੰਨਗੀਆਂ ਮਿਲਦੀਆਂ ਹਨ। ਇਹ ਵਿਭਿੰਨ ਵੰਨਗੀਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬੀ ਸੱਭਿਆਚਾਰ ਦੀ ਪਰੰਪਰਾ, ਗੁਆਂਢੀ ਸੱਭਿਆਚਾਰ ਤੋਂ ਵੱਖਰੀ ਹੈ। (1) ਪੁੰਨ ਦਾ ਵਿਆਹ (2) ਵੱਟਾ ਸੱਟਾ (3) ਕਰੇਵਾ (4) ਸਿਰ ਧਰਨਾ ਜਾਂ ਚਾਦਰ ਪਾਉਣੀ 4. ਅਜੋਕਾ ਵਿਆਹ ਪ੍ਰਬੰਧ: ਪ੍ਰਕਿਰਤੀ ਵਿੱਚ ਸਭ ਕੁਝ ਪਰਿਵਰਤਨਸ਼ੀਲ ਹੇ।ਸਮੇ਼ਸਥਾਨ ਦੇ ਸੰਦਰਭ ਵਿੱਚ ਪਰਿਸੀਥਤੀਆਂ ਦੇ ਬਦਲਣ ਕਰਕੇ ਸਮਾਜ ਵਿੱਚ ਪਰਿਵਾਰਤਨ ਆਉਣਾ ਸੰਭਾਵਕ ਹੈ ਅੱਜ ਸਿੱਖਿਆ ਅਤੇ ਇਸਤ੍ਰੀ ਦੀ ਆਜ਼ਦੀ ਕਰਕੇ ਲੋਕਾਂ ਦਾ ਵਿਆਹ ਪ੍ਰਤੀ ਨਜ਼ਰੀਆ ਬਦਲ ਗਿਆ ਹੈ। ਆਧੁਨਿਕ ਵਿਚਾਰਾ ਆਵਾਜਾਈ ਅਤੇ ਅਤਿ ਆਧੁਨਿਕ ਸੰਚਾਰ ਸਾਧਨਾਂ ਨੇ ਇੱਕ ਸਮਾਜ ਦਾ ਹੋਰ ਸਮਾਜਾ ਨਾਲ ਸੰਪਰਕ ਜੋੜ ਦਿੱਤਾ ਹੈ। ਵਿਆਹ ਸੰਬੰਧੀ ਸਮਾਜਿਕ ਰੋਕਾਂ ਕਮਜ਼ੋਰ ਪੈ ਗਈਆਂ ਹਨ। ਪਿਛਲੇ ਸਮੇਂ ਦੌਰਾਨ ਵਿਆਹ ਧਾਰਮਿਕ ਅਤੇ ਪਵਿੱਤਰ ਸੰਸਕਾਰ ਸਮਝਿਆ ਜਾਂਦਾ ਸੀ। ਅੱਜ ਕੱਲ ਵਿਆਹ ਸਮਾਜਿਕ ਸਮਝੋਤਾ ਹੈ। ਜਾਤ: ਪਹਿਲਾ ਮੁੰਡੇ ਕੁੜੀ ਦੀ ਜਨਮ ਕੁੰਡਲੀ ਮਿਲਾ ਕੇ ਜਾਤ/ਗੋਤ ਪਰਖ ਕੇ ਸ਼ੁਭ ਤਿਖ ਹੋ ਦਿਨ ਦਾ ਧਿਆਨ ਰੱਖਕੇ ਵਿਆਹ ਕੀਤੇ ਜਾਂਦੇ ਹਨ। ਹੁਣ ਮੁੰਡੇ-ਕੁੜੀ ਦੀ ਲਿਆਕਤ ਪੜ੍ਹਾਈ ਸੁਹੱਪਣ, ਉਮਰ ਤੇ ਗੁਣ ਆਦਿ ਧਿਆਨ ਵਿੱਚ ਰੱਖਕੇ ਕੀਤਾ ਜਾਂਦਾ ਹੈ। ਮਾਤਾ-ਪਿਤਾ ਦਾ ਰੋਲ ਵੱਧ ਗਿਆ ਹੈ। ਇਸਤਰੀਆਂ ਦੀ ਆਰਥਿਕ ਸੁੰਤਤਰਤਾ ਨੂੰ ਉਹਨਾਂ ਦਾ ਵਿਆਹ ਪ੍ਰਤੀ ਦ੍ਰਿਸ਼ਟੀਗਕੋਣ ਬਦਲ ਦਿੱਤਾ ਹੈ। ਮੈਰਿਜ ਬਿਊਰੋ: ਅੱਜ ਕਲ ਬ੍ਰਹਾਮਣਾ ਦੀ ਲੋੜ ਨਹੀਂ ਹੈ ਸ਼ਹਿਰਾਂ ਵਿੱਚ ਰਿਸ਼ਤੇ ਕਰਾਉਣ ਦਾ ਕਾਰਜ ਥਾਂ-ਥਾਂ ਖੁਲ੍ਹੇ ਮੈਰਿਜ ਸੈਟਰਾਂ, ਅਖ਼ਬਾਰਾਂ ਅਤੇ ਰਸਾਲਿਆਂ ਨੇ ਸਾਭ ਲਿਆ। ਵਿੱਦਿਆ ਦੇ ਪਾਸਾਰ, ਪੱਛਮੀ ਪ੍ਰਭਾਵ ਆਜ਼ਾਦ ਸੋਚ ਅਤੇ ਆਜ਼ਾਦ ਖਿਆਲਾਂ ਕਾਰਨ ਰਿਹਾ ਹੈ। ਮਾਪਿਆ ਦੇ ਫੈਸਲੇ ਇਸ ਕਾਰਜ ਲਈ ਤਕਰੀਬਨ ਮੁਹਰ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ। ਰਸਮਾਂ: ਪ੍ਰਕਿਰਤੀ ਦੇ ਵਿਰੋਧ ਵਿੱਚ ਅੱਜ ਦਾ ਮਨੁੱਖ ਆਪਣੇ ਆਪ ਨੂੰ ਇਕੱਲਾ ਅਤੇ ਅਸੁਰੱਖਿਅਤ ਮਹਿਸੂਸਹ ਨਹੀਂ ਕਰਦਾ ਹੈ।ਇਸ ਲਈ ਰਸਮਾਂ ਦਾ ਰੂਪ ਭੋਤਿਕ ਸੈਕੂਲਰ ਹੁੰਦਾ ਜਾ ਰਿਹਾ ਹੈ ਹਰ ਖੇਤਰ ਵਿੱਚ ਆ ਰਹੀ ਪ੍ਰਗਤੀ ਰਸਮ ਰਿਵਾਜ਼ ਨੂੰ ਭਰਮ ਦਰਸਾ ਕੇ ਉਹਨਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਵਿਗਿਆਨਕ ਤੌਰ 'ਤੇ ਕਈ ਰਸਮ ਰਿਵਾਜ਼ ਮਨੁੱਖ ਨੂੰ ਨਵੀਆਂ ਪ੍ਰਸਥਿਤੀਆਂ ਨਾਲ ਜੁਝਣ ਲਈ ਤਿਆਰ ਕਰਦੇ ਹਨ। ਮਹਿੰਗਈ: ਵਿਆਹ ਤੋਂ ਪਹਿਲਾਂ ਸ਼ਗਨ ਕਰਨ ਸਮੇਂ ਵਿੱਤੋਂ ਪਰੋਖੇ ਹੋ ਕੇ ਮਹਿੰਗੀਆਂ ਤੋਂ ਮਹਿੰਗੀਆਂ ਸਗਾਤਾਂ ਦੇਣ ਜਾ ਰਿਵਾਜ ਪੈਂਦਾ ਜਾ ਰਿਹਾ। ਮੁੰਡੇ ਨੂੰ ਮੁੰਦਰੀ ਕੜ੍ਹਾ ਪਾਇਆ ਜਾਂਦਾ ਹੈ। ਮਠਿਆਈ ਦੇ ਡੱਬੇ ਦਿੱਤੇ ਜਾਂਦੇ ਹਨ। ਰਿਸ਼ਤੇਦਾਰਾਂ ਨੂੰ ਗੰਢਾ ਫੇਰਨ ਦੀ ਥਾਂ ਮਠਿਆਈ ਦਿੱਤੀ ਜਾਂਦੀ ਹੈ। ਰੁਪਏ ਕੈਸ਼ ਦੇਣ ਦਾ ਰਿਵਾਜ਼ ਵੱਧ ਗਿਆ ਹੈ ਵਿਆਹ ਤੇ ਵਾਧੂ ਪੈਸਾ ਖਰਚ ਕੀਤਾ ਜਾਂਦਾ ਹੈੇ।

ਹਵਾਲੇ ਸੋਧੋ

(1) ਡਾ. ਰਾਜੰਵਤ ਕੌਰ ਪੰਜਾਬੀ, ਪਾਣੀ ਵਾਰ ਬੰਨੇ ਦੀਏ ਮਾਏ, 16 ਪੰਨਾ 17,19,26 ਤੋਂ 29

(2) ਭੁਪਿੰਦਰ ਸਿੰਘ ਖਹਿਰਾ, ਲੋਕਧਾਰ ਤੇ ਸੱਭਿਆਚਾਰ, 219 ਤੋਂ220 (3) ਬਲਵੀਰ ਸਿੰਘ ਪੂੰਨੀ, ਪੰਜਾਬੀ ਸੱਭਿਆਚਾਰ ਸਿਧਾਂਤ ਤੇ ਵਿਹਾਰ, 65 ਤੋਂ 67 ਪੰਨਾ (4) ਡਾ. ਰਾਜਵੰਤ ਕੌਰ ਪੰਜਾਬੀ, ਵਿਆਹ ਦੇ ਲੋਕਗੀਤ ਵਿਭਿੰਨ ਪਰਿਪੇਖ, ਪੰਨਾ (5) 202 ਤੋਂ 207