ਪੰਜਾਬੀ ਵਿਆਹ ਸੰਸਕਾਰ

ਪੰਜਾਬੀ ਵਿਆਹ ਸੰਸਕਾਰ ਸੋਧੋ

ਪੱਖੀਵਾਸ ਕਬੀਲਿਆਂ ਵਿੱਚ ਵਿਆਹ ਨਾਲ ਸਬੰਧਿਤ ਰਸਮਾਂ ਦੀ ਇੱਕ ਲੰਮੀ ਲੜੀ ਜੁੜੀ ਹੋਈ ਹੈ। ਬਹੁਤੇ ਕਬੀਲਿਆਂ ਵਿੱਚ ਲੜਕੇ ਦਾ ਪਿਉ ਆਪਣੇ ਡੇਰੇ ਦੇ ਕੁਝ ਇੱਕ ਸਾਥੀਆਂ ਨਾਲ ਕੁੜੀ ਦੇ ਪਿਤਾ ਪਾਸ ਰਿਸ਼ਤੇ ਦੀ ਤਜਵੀਜ਼ ਦੇ ਨਾਲ ਸ਼ਰਾਬ ਦੀ ਬੋਤਲ ਲੈਕੇ ਜਾਂਦਾ ਹੈ। ਪਹਿਲਾ ਪਿਆਲਾ ਧਰਤੀ ਨੂੰ ਭੇਂਟ ਕੀਤਾ ਜਾਂਦਾ ਹੈ। ਦੂਜਾ ਪਿਆਲਾ ਲੜਕੀ ਦਾ ਪਿਤਾ ਲੜਕੇ ਦੇ ਪਿਉ ਨੂੰ ਦਿਂਦਾ ਹੈ,ਜੋ ਕੁੜੀ ਮੁੰਡੇ ਦਾ ਨਾਂ ਲੈਕੇ ਪੀ ਜਾਂਦਾ ਹੈ। ਫਿਰ ਮੁੰਡੇ ਦਾ ਬਾਪ ਕੁੜੀ ਦੇ ਬਾਪ ਨੂੰ

ਅਤੇ ਉਸ ਤੋ ਪਿਛੋ ਮੁੰਡੇ ਦੇ ਬਾਪ ਨਾਲ ਗਏ ਸਾਥੀਆਂ ਤੇ ਕੁੜੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸ਼ਰਾਬ ਪਿਲਾਈ ਜਾਂਦੀ ਹੈ। ਫਿਰ ਕੁੜੀ ਨੂੰ ਸ਼ਗਨ ਵਜੋਂ ਕੁਝ ਰੁਪਏ ਦਿੱਤੇ ਜਾਂਦੇ ਹਨ ਅਤੇ ਮੰਗਣੀ ਦੀ ਗੱਲ ਬਾਤ ਪੱਕੀ ਸਮਝੀ ਜਾਂਦੀ ਹੈ। ਇਸ ਰਸਮ ਨੂੰ 'ਰੌਪਾ' ਕਿਹਾ ਜਾਂਦਾ ਹੈ। ਕਿਸੇ ਕਿਸੇ ਕਬੀਲੇ ਵਿੱਚ ਮੰਗਣੀ ਦੀ ਇਹ ਰਸਮ ਮੁੰਡੇ ਵਾਲਿਆ ਦੇ ਘਰ ਹੁੰਦੀ ਹੈ।

ਵਿਆਹ ਮਿਥਣ ਲਈ ਕੁਝ ਕਬੀਲਿਆਂ ਵਿੱਚ ਲੜਕੇ ਵਾਲੇ ਕੁੜੀ ਵਾਲਿਆਂ ਦੇ ਘਰ ਅਤੇ ਬਾਕੀਆਂ ਵਿੱਚ ਲੜਕੀ ਵਾਲੇ ਮੁੰਡੇ ਵਾਲਿਆਂ ਦੇ ਘਰ ਪੁੱਜਦੇ ਹਨ,ਅਤੇ ਵਿਆਹ ਦਾ ਦਿਨ ਮਿਥਿਆ ਜਾਂਦਾ ਹੈ। ਸ੍ਹਾਂਸੀ ਕਬੀਲੇ ਦੇ ਪੱਖੀਵਾਸਾ ਅਨੁਸਾਰ ਦੋਹਾਂ ਪਾਸਿਆਂ ਦੇ ਰਿਸ਼ਤੇਦਾਰਾਂ ਨੂੰ ਵਿਆਹ ਤੇ ਪੁੱਜਣ ਲਈ ਗੰਢਾਂ ਭੇਜੀਆਂ ਜਾਂਦੀਆਂ ਹਨ। ਜੇ ਮੁੰਡੇ ਦੀ ਮੰਗਣੀ ਦੂਜੇ ਡੇਰੇ ਵਿੱਚ ਹੋਈ ਹੋਵੇ ਤਾਂ ਮੁੰਡੇ ਵਾਲੇ ਆਪਣਾ ਡੇਰਾ ਕੁੜੀ ਵਾਲਿਆਂ ਦੇ ਡੇਰੇ ਦੇ ਨੇੜੇ ਲੈ ਜਾਂਦੇ ਹਨ।

ਜਦ ਮੇਲ ਆਉਦਾਂ ਹੈ ਤਾਂ ਨਾਨਕਿਆਂ ਵਲੋ ਮੁੰਡੇ ਦੀ ਮਾਂ ਲਈ ਗੁਲਾਬੀ ਰੰਗ ਦਾ ਸੂਟ ਲਿਆਂਦਾ ਜਾਂਦਾ ਹੈ। ਮੇਲ ਆਉਣ ਤੇ ਕੁੜੀ ਮੁੰਡੇ ਨੂੰ ਤੇਲ ਚੜਾਇਆਂ ਜਾਂਦਾ ਹੈ। ਉਹਨਾਂ ਦਾ ਡੇਰੇ ਤੋ ਬਾਹਰ ਜਾਣਾ ਠੀਕ ਨਹੀਂ ਸਮਝਿਆ ਜਾਂਦਾ। ਕੁਝ ਕੁ ਕਬੀਲਿਆਂ ਵਿੱਚ ਮੇਲ ਆਉਣ ਉਪਰੰਤ ਲੜਕਾ ਛਤਰੇ ਦੀ ਧਾਰ ਦੇਂਦਾ ਹੈ।

ਪੱਖੀਵਾਸਾ ਵਿੱਚ ਵਿਆਹ ਨਾਲ ਸੰਬੰਧਿਤ ਕੁਝ ਹੋਰ ਰਸਮਾਂ ਇਸ ਪ੍ਰਕਾਰ ਹਨ:-

1)  ਵਟਣਾ ਮਲਣਾ

2)  ਕੁੜੀ ਨੂੰ ਮੇਂਹਦੀ ਲਾਉਣੀ

3)  ਮੁੰਡੇ ਦੀਆਂ ਅੱਖਾਂ ਵਿੱਚ ਭਰਜਾਈਆਂ ਵਲੋ ਸੁਰਮਾ ਪਾਇਆ ਜਾਣਾ।

4)  ਜੰਞ ਦਾ ਢੁਕਾ

5)  ਮਿਲਣੀ

6)  ਮੇਢੀ ਖੋਲ੍ਹਣ ਦਾ ਸ਼ਗਣ

7)  ਮੁੰਡੇ ਦੇ ਮਾਮੇ ਦਾ ਮੁੰਡੇ ਨੂੰ ਖਾਰਿਓਂ  ਉਤਾਰਨਾ

8)  ਸੱਤ ਲਾਵਾਂ

9)  ਗੰਢ ਜਤਾਣਾ

10)  ਗਾਨਾ ਖਿਡਾਉਣਾਂ

11)  ਪਾਣੀ ਵਾਰਨਾ

12)  ਛਿਟੀਆਂ ਖੇਡਣ ਦੀ ਰਸਮ

13)  ਖੂਹ ਤੇ ਲਿਜਾਣਾ

14)  ਘੜੋਲੀ ਦੀ ਰਸਮ

15)  ਬੇਰੀ ਵੱਡਣ ਦਾ ਸ਼ਗਨ

16) ਕਲਜੋਗਨਾਂ ਮਨਾਉਣਾ

ਇਹਨਾਂ ਸ਼ਗਨਾਂ ਜਾਂ ਰੀਤਾਂ ਵਿੱਚੋਂ ਕੁਝ ਤਾਂ ਅਜਿਹੀਆਂ ਹਨ ਜੋ ਪੱਖੀਵਾਸਾ ਤੋ ਛੁਟ ਦੂਜੇ ਲੋਕਾਂ ਵਿੱਚ ਵੀ ਪ੍ਰਚਲਿਤ ਹਨ। ਪਿੰਡਾਂ ਦੀਆਂ ਕੁਝ ਸ਼੍ਰੇਣੀਆਂ ਵਿੱਚ ਗਾਨਾ ਖਿਡਾਉਣਾ ਅਤੇ ਗੋਤ ਕਨਾਲਾ ਕਰਨ ਦੀਆਂ ਰੀਤਾਂ ਵੀ ਵੇਖਣ ਵਿੱਚ ਆਉਦੀਆਂ ਹਨ।ਪਰੰਤੂ ਪੱਖੀਵਾਸਾ ਦੀਆਂ ਬਹੁਤੀਆਂ ਰੀਤਾਂ ਉਹਨਾਂ ਦੇ ਕਬੀਲਿਆਂ ਤਕ ਹੀ ਸੀਮਿਤ ਰਹੀਆਂ ਹਨ। ਕੁਝ ਰੀਤਾਂ ਚ ਆਮ ਲੋਕਾ ਵਿੱਚ ਪ੍ਰਚਲਿਤ ਰੀਤਾਂ ਨਾਲੋ ਫਰਕ ਹੈ। ਕੁਝ ਕਬੀਲਿਆਂ ਵਿੱਚ ਮੁੰਡੇ ਦੀ ਜੰਞ ਚੜਨ ਤੋ ਪਹਿਲਾ ਘੜੋਲੀ ਭਰਨ ਦਾ ਸ਼ਗਨ ਹੁੰਦਾ ਹੈ। ਕਬੀਲੇ ਵਲੋ ਮਿਥੇ ਗਏ ਬ੍ਰਾਹਮਣ ਤੇ ਬ੍ਰਾਹਮਣੀ ਨੂੰ ਵਿਆਹ ਵਾਲੇ ਮੁੰਡੇ ਅਤੇ ਕੁੜੀ ਦੇ ਕਪੜੇ ਪੁਆਏ ਜਾਂਦੇ ਹਨ। ਬ੍ਰਾਹਮਣੀ ਦੇ ਸਿਰ ਤੇ ਖਾਲੀ ਕੋਰਾ ਘੜਾ ਚੁਕਾ ਦਿੱਤਾ ਜਾਂਦਾ ਹੈ। ਬ੍ਰਾਹਮਣੀ ਦੇ ਨਾਲ ਡੇਰੇ ਦੀਆਂ ਹੋਰ ਜਨਾਨੀਆਂ ਹੱਸਦੀਆਂ ਖੇਡਦੀਆਂ ਤੇ ਗੀਤ ਗਾਉਦੀਆਂ ਹਨ; ਕਿਸੇ ਨਦੀ ਨਾਲੇ ਜਾ ਖੂਹ ਤੋ ਇਹ ਘੜਾ ਪਾਣੀ ਨਾਲ ਭਰ ਕੇ ਉਸ ਨੂੰ ਚੁਕਾ ਦਿੰਦੀਆਂ ਹਨ ਤੇ ਉਸ ਘੜੇ ਉਪਰ ਫੁਲਕਾਰੀ ਤਾਣ ਕੇ ਗੀਤ ਗਾਉਦੀਆਂ ਹੋਇਆਂ ਵਾਪਸ ਡੇਰੇ ਤਕ ਪੁੱਜ ਜਾਦੀਆਂ ਹਨ।[1]

ਸਿਕਲੀਗਰਾਂ ਵਿੱਚ ਘੜੋਲੀ ਦੀ ਰਸਮ ਉਸ ਸਮੇਂ ਹੁੰਦੀ ਹੈ ਜਦੋਂ ਕੁੜੀ ਵਿਆਹ ਤੋ ਪਿਛੋ ਦੂਜੀ ਵਾਰ ਸਹੁਰੇ ਆਉਦੀ ਹੈ, ਤੇ ਉਸ ਨੂੰ ਕੰਮ ਲਾਉਣਾ ਹੁੰਦਾ ਹੈ। ਡੇਰੇ ਦੀਆਂ ਔਰਤਾਂ ਵਿਆਹ ਵਾਲੀ ਕੁੜੀ ਦੇ ਸਿਰ ਕੋਰਾ ਘੜਾ ਚਕਾ ਕਿ ਉਪਰੋ ਗੜਵੀ ਨਾਲ ਢੱਕ ਦਿੰਦੀਆਂ ਹਨ ਅਤੇ ਨਦੀ ਜਾਂ ਖੂਹ ਤੋ ਪਾਣੀ ਦਾ ਘੜਾ ਭਰਾ ਕੇ ਕੁੜੀ ਦੇ ਸਿਰ ਤੇ ਧਰ ਕੇ ਵਾਪਸ ਪਰਤਦੀਆਂ ਹਨ। ਲੜਕਾ ਗੜਵੀ ਵਿੱਚ ਫੁੱਲ ਪਾਉਦਾ ਹੈ ਤੇ ਘੜਾ ਲਹਾ ਕੇ ਧਰਤੀ ਤੇ ਰਖਾਉਦਾਂ ਹੈ। ਗਾਡੀ ਲੁਹਾਰਾਂ ਵਿੱਚ ਬੇਰੀ ਵੱਢਣ ਦਾ ਸ਼ਗਨ ਕੀਤਾ ਜਾਂਦਾ ਹੈ। ਲੜਕੇ ਵੱਲੋ ਲਾਵਾਂ ਤੋ ਪਹਿਲਾ ਬੇਰੀ ਦੀਆਂ ਟਾਹਣੀਆਂ ਕੱਟੀਆਂ ਜਾਂਦੀਆਂ ਹਨ। ਲਾਵਾਂ ਵੇਲੇ ਬੇਰੀ ਦੀਆਂ ਛਟੀਆਂ ਨੂੰ ਸੱਤ ਵਾਰ ਛੁਹਾ ਕੇ ਉਪਰੋ ਦੀ ਸੁੱਟਿਆ ਜਾਂਦਾ ਹੈ ਅਤੇ ਕੁੜੀ ਦਾ ਭਰਾ ਦਬੋਚ ਲੈਦਾਂ ਹੈ।

ਕੁਝ ਕਬੀਲਿਆਂ ਵਿੱਚ ਮੁੰਡੇ ਦੇ ਵਿਆਹ ਦੀ ਖੁਸ਼ੀ ਮਨਾਉਣ ਲਈ ਨਾਚ ਗਾਣਾ ਅਤੇ ਕੁਸ਼ਤੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਗਲਿਹਾਰੇ ਵਿਆਹ ਪਿਛੋ ਖੁਸ਼ੀ ਦਾ ਦੰਗਲ ਕਰਦੇ ਹਨ। ਸ੍ਹਾਂਸੀਆਂ ਦੇ ਫੁਮਣੀਆਂ ਦਾ ਰਿਵਾਜ ਹੈ। ਫੁਮਣੀਆਂ, ਸ੍ਹਾਂਸੀ ਪੱਖੀਵਾਸਾ ਦਾ ਬੜਾ ਸੁੰਦਰ ਨਾਚ ਹੈ। ਜਦੋਂ ਢੋਲੀ ਢੋਲ ਤੇ ਡਗਾ ਮਾਰਦਾ ਹੈ ਤਾਂ ਸ੍ਹਾਂਸੀ ਮੁੰਡੇ ਖੁਸ਼ੀ ਵਿੱਚ ਨੱਚ ਉਠਦੇ ਹਨ। ਮੁੰਡਿਆਂ ਦੀਆਂ ਮਾਵਾਂ ਭੈਣਾ ਉਹਨਾਂ ਤੋ ਸਰਵਾਰਨੇ ਕਰਕੇ ਢੋਲੀ ਨੂੰ ਦਿੰਦੀਆਂ ਹਨ।

ਪੱਖੀਵਾਸ ਜਾਤੀਆਂ ਵਿੱਚ ਦਿਲ ਪਰਚਾਵੇ ਦੇ ਵਧੇਰੇ ਸਾਧਨ ਨਾ ਹੋਣ ਕਾਰਨ ਉਹ ਸਾਰਾ ਜੋਰ ਵਿਆਹ ਨੂੰ ਚੰਗੇ ਢੰਗ ਨਾਲ ਮਨਾਉਣ ਵਿੱਚ ਲਾ ਦਿੰਦੇ ਹਨ। ਪਰ ਅਜੋਕੇ ਸਮੇਂ ਵਿੱਚ ਉਹਨਾਂ ਨੂੰ ਵੀ ਕਈ ਆਰਥਿਕ ਤੇ ਸਮਾਜਿਕ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਵਿਆਹ ਦੀ ਰੰਗੀਨੀ ਆਪਣੇ ਆਪ ਹੀ ਘਟਦੀ ਜਾ ਰਹੀ ਹੈ।

ਹਵਾਲੇ ਸੋਧੋ

  1. ਪੰਜਾਬੀ ਸਾਹਿਤ ਦਾ ਲੋਕ ਵਿਰਸਾ,ਡਾ. ਕਰਨੈਲ ਸਿੰਘ ਥਿੰਦ,ਪੰਨਾ 48