ਪੰਜਾਬੀ ਸਮੀਖਿਆ ਸੰਸਕਾਰ ਅਤੇ ਉੱਤਰ ਸੰਰਚਨਾਵਾਦ

ਪੰਜਾਬੀ ਸਹਿਤ ਚਿੰਤਨਧਾਰਾ ਵਿੱਚ ਸਾਹਿਤ ਪ੍ਰਤੀ ਸਾਡੇ ਵਿਦਵਾਨਾ ਦੀ ਪਹੁੰਚ ਉਪਭੋਗਤਾ ਵਾਲੀ ਸੀ, ਉਤਪਾਦਕ ਵਾਲੀ ਨਹੀਂ। ਸ਼ਾਇਦ ਇਸੇ ਕਰਕੇ ਇਹ ਵਿਦਵਾਨ ਸਾਹਿਤ ਨੂੰ ਬੌਧਿਕ ਪੱਧਰ ਤੇ ਚਿੰਤਨ ਦਾ ਵਿਸ਼ਾ ਬਣਾਉਣ ਦੀ ਬਜਾਏ, ਸਿਰਜਣ ਨੂੰ ਸਿਰਜਣਾ ਦੇ ਮੁਹਾਵਰੇ ਵਿੱਚ ਪੜ੍ਹਨ ਤੇ ਵਿਚਾਰਣ ਦੇ ਆਦੀ ਸਨ। ਇਉਂ ਇਹ ਅਲੋਚਨਾ ਲਿਖਤ ਯੁੱਗ ਤੋਂ ਵਧੇਰੇ, ਮੌਖਿਕ ਯੁੱਗ ਦੀ ਵਸਤ ਨਜ਼ਰ ਆਉਂਦੀ ਹੈ। ਸਾਹਿਤ ਨੂੰ ਅਨੁਕਰਣ ਦੇ ਅਰਥਾਂ ਵਿੱਚ ਗ੍ਰਹਿਣ ਕਰਨ ਦੀ ਪ੍ਰਵਿਰਤੀ ਸਾਡੀ ਮੁੱਢਲੀ ਸਾਹਿਤ ਅਲੋਚਨਾ ਵਿੱਚ ਬੜੀ ਪ੍ਰਬਲ ਰਹੀ ਹੈ। ਅਜੋਕੇ ਸਾਹਿਤ ਚਿੰਤਨ ਵਿੱਚ ਵੀ ਇਸ ਪ੍ਰਕਿਰਤੀ ਦੀ ਹੋਂਦ ਨੂੰ ਕਿਤੇ-ਕਿਤੇ ਪਛਾਣਿਆ ਜਾ ਸਕਦਾ ਹੈ। ਇਹ ਸਾਹਿਤ ਚਿੰਤਨ ਬਹੁਤਾ ਕਰਕੇ ਰੂਪ ਤੇ ਵਸਤੂ, ਯਥਾਰਥ ਤੇ ਗਲਪ, ਮਾਧਿਅਮ ਤੇ ਉਦੇਸ਼ ਆਦਿ ਕੁੱਝ ਦਵੈਤ ਉੱਪਰ ਆਧਾਰਿਤ ਹੀ ਨਜ਼ਰ ਆਉਂਦਾ ਹੈ। ਇਉਂ ਇਹ ਪ੍ਰਵਿਰਤੀ ਇਹ ਸੰਸਕਾਰ ਬਣਕੇ ਸਾਡੇ ਸਾਹਿਤ ਚਿੰਤਨ ਵਿੱਚ ਸੁਰੂ ਤੋਂ ਹੀ ਕਾਰਜਸ਼ੀਲ ਰਹੀ ਹੈ। ਇਸ ਦੌਰ ਨਾਲ ਸਬੰਧਿਤ ਬਹੁਤ ਅਲੋਚਕ ਕਿਸੇ ਪਰੀ ਕਲਪਿਤ ਧਾਰਨਾ ਜਾਂ ਹਿੱਤਾਂ ਨਾਲ ਸਾਹਿਤ ਵਿੱਚ ਪ੍ਰਵੇਸ਼ ਕਰਦੇ ਹਨ, ਜਦੋਂ ਉਨ੍ਹਾਂ ਨੂੰ ਸਾਹਿਤ ਰਚਨਾ ਵਿੱਚੋ ਕੋਈ ਸੰਤੁਸ਼ਟੀ ਪ੍ਰਾਪਤੀ ਨਹੀਂ ਹੁੰਦੀ, ਤਾਂ ਉਹ ਉਸ ਨੂੰ ਨਕਾਰਨ ਦੀ ਹੱਦ ਤੱਕ ਪਹੁੰਚ ਜਾਂਦੇ ਹਨ। ਇਸ ਅਲੋਚਨਾ ਵਿੱਚੋ ਖੰਡਨ ਮੰਡਨ ਅਤਿ ਦੀ ਪ੍ਰਸੰਸਾ ਦੇ ਵਿਰੋਧ ਦਾ ਸੁਰ ਬੜ੍ਹੇ ਪ੍ਰਚੰਡ ਰੂਪ ਵਿੱਚ ਅਲਾਪਦਾ ਪ੍ਰਤੀਕ ਹੁੰਦਾ ਹੈ। ਇੱਛਤ ਤੇ ਪ੍ਰਾਪਤ ਵਸਤੂ ਦੇ ਵਿਚਾਲੇ ਦਾ ਤਨਾਓ ਇਸ ਅਲੋਚਨਾ ਦੀ ਬੁਨਿਆਦੀ ਪਹਿਚਾਣ ਹੋ ਨਿਬੜਦੀ ਹੈ। ਇਨ੍ਹਾਂ ਕਾਰਨਾਂ ਕਰਕੇ ਇਸ ਅਲੋਚਨਾ ਨੂੰ ਸੰਚਲਿਤ ਚਿੰਤਨ ਜਾਂ ਸਮਾਅਲੋਚਨਾ ਦੀ ਕੋਟੀ ਵਿੱਚ ਨਹੀਂ ਰੱਖਿਆ ਜਾ ਸਕਦਾ।

ਇੱਥੇ ਅਲੋਚਨਾ ਤੇ ਸਮੀਖਿਆ ਸ਼ਬਦ ਦੀ ਵਰਤੋਂ ਉਚੇਤ ਪੱਧਰ ਤੇ ਨਹੀਂ ਹੋਈ, ਸਗੋਂ ਉਚੇਤ ਪੱਧਰ ਤੇ ਕੀਤੀ ਗਈ ਹੈ। ਆਮ ਤੌਰ ਤੇ ਇਨ੍ਹਾਂ ਦੋਹਾਂ ਸਬਦਾਂ ਦੀ ਨੂੰ ਇੱਕ ਦੂਸਰੇ ਦਾ ਸਮਾਨਾਰਥੀ ਸਮਝ ਕੇ ਬਿਨ੍ਹਾ ਅੰਤਰ ਨਿਖੇੜੇ ਕੀਤੇ ਇਨ੍ਹਾਂ ਦੀ ਵਰਤੋ ਸਹਿਜ ਰੂਪ ਵਿੱਚ ਹੁੰਦੀ ਆਈ ਹੈ। ਪਰ ਅੱਜ ਰਤਾ ਵਧੇਰੇ ਚਿੰਤਨ ਹੋਣ ਦੀ ਲੋੜ ਹੈ।

ਆਪਣੀ ਗੱਲ ਨੂੰ ਅੱਗੇ ਤੋਰਨ ਤੋ ਪਹਿਲਾਂ ਇਨ੍ਹਾਂ ਸ਼ਬਦਾਂ ਦੇ ਆਪੋ ਆਪਣੇ ਅਰਥ-ਬੋਧ ਪ੍ਰਤੀ ਸਪਸ਼ਟ ਹੋਣਾ ਬਹੁਤ ਜਰੂਰੀ ਹੈ। ਇਸ ਦ੍ਰਿਸਟੀ ਤੋਂ ਦੇਖਦਿਆਂ ਅਲੋਚਨਾ ਜਿੱਥੇ ਮੰਡਨ ਖੰਡਨ ਜਾਂ ਮੁਲਾਕਣ ਦੇ ਰਾਹੇ ਤੁਰਦੀ ਹੈ, ਉਥੇ ਸੁਮੀਖਿਆ ਸਹਿਤ ਵਿਸ਼ਲੇਸ਼ਣ ਵੱਲ ਰੁਚਿਤ ਹੁੰਦੀ ਹੈ। ਅਲੋਚਨਾ ਸਹਿਤ ਅਧਿਐਨ ਲਈ ਅਕਸਰ ਲੇਖਕ ਦੇ ਜੀਵਨ ਮੂਲਕ ਵੇਰਵਿਆਂ ਜਾਂ ਸਮਾਜਿਕ ਯਥਾਰਥ ਨੂੰ ਅਧਾਰ ਬਣਾਉਂਦੀ ਹੈ। ਇਹ ਵਿਧੀ ਸਿਸਟਮ ਚੇਤਨਾ ਰਾਹੀਂ ਸਾਹਿਤਕਾਤਾ ਨੂੰ ਪਛਾਣ ਉਪਰ ਜੋਰ ਦਿੰਦੀ ਹੈ। ਰਚਨਾ ਵਿੱਚ ਪੇਸ਼ ਅਨੁਭਵ ਤੋਂ ਤਿਥ ਥਾਪ ਕੇ ਕਿਸੇ ਨਿਸ਼ਚਤ ਵਿਧੀ ਰਾਹੀਂ ਰਚਨਾ ਸਮੱਗਰੀ ਦੇ ਵਿਸ਼ਲੇਸ਼ਣ ਰਾਹੀਂ ਸਮੀਖਿਆ ਕਾਰਜ ਸਪੰਨ ਹਿੰਦਾ ਹੈ। ਇਨ੍ਹਾਂ ਅਰਥਾਂ ਦੀਆ ਸਤਰਾਂ ਨੂੰ ਉਘਾੜਨ ਤੋਂ ਪਾਠ ਨੂੰ ਪ੍ਰਵਚਨ ਵਿੱਚ ਉਤਾਰਨ ਦੀ ਵਿਧੀ ਹੈ। ਸਿੱਟੇ ਵਜੋਂ ਰਚਨਾ ਪਾਠ ਰੂਪਾਂਤਰਿਤ ਹੋ ਨਿਬੜਦਾ ਹੈ।

ਪਿਛਲੇ ਕੁਝ ਸਮੇਂ ਵਿੱਚ ਆਈਆਂ ਤਬਦੀਲੀਆਂ ਕਾਰਣ ਸਮੀਖਿਆ ਅਤੇ ਅਲੋਚਨਾ ਵਿੱਚ ਅੰਤਰ ਨਿਖੇੜਾ ਬਹੁਤ ਜਰੂਰੀ ਹੋ ਗਿਆ ਹੈ। ਇਸੇ ਅਧਾਰ ਤੇ ਪੰਜਾਬੀ ਅਲੋਚਨਾ ਅਤੇ ਪੰਜਾਬੀ ਨਵੀਨ ਅਲੋਚਨਾ ਵਿਚਾਲੇ ਵੀ ਅੰਤਰ ਨਿਖੇੜਾ ਸਾਹਮਣੇ ਆਇਆ ਹੈ। ਪੰਜਾਬੀ ਵਿੱਚ ਸੁਚੇਤ ਅਤੇ ਸਿਧਾਂਤਕ ਚਿੰਤਨ ਦਾ ਅਗਾਜ ਸੰਤ ਸਿੰਘ ਸੇਖੋਂ ਦੀਆਂ ਮਾਰਕਸਵਾਦੀ ਦਰਸ਼ਨ ਤੋਂ ਪ੍ਰੇਰਿਤ ਲਿਖਤਾ ਨਾਲ ਹੋਇਆ। ਜਿਸ ਵਿੱਚ ਉਸ ਨੇ ਪੰਜਾਬੀ ਸਮਾਜ ਦੇ ਵਿਕਾਸ ਦੇ ਮੋਲਿਕ ਡਾਇਲੈਕਟਿਕਸ ਨੂੰ ਅੱਖੋਂ ਪਰੋਖੇ ਕਰਕੇ ਸਮੁੱਚੇ ਮੱਧ ਕਾਲੀ ਸਾਹਿਤ ਨੂੰ ਪ੍ਰਗਤੀ ਵਿਰੋਧ ਅਤੇ ਸਥਾਪਨਾਪੱਥੀ ਗਰਦਾਨ ਦਿੱਤਾ। ਇਸ ਤੋਂ ਮਗਰੋਂ ਕ੍ਰਿਸ਼ਨ ਸਿੰਘ ਉਸ ਦੀਆਂ ਧਾਰਨਾਵਾਂ ਨੂੰ ਰੱਦ ਕਰਦਿਆਂ ਮੱਧ ਕਾਲੀ ਸਾਹਿਤ ਨੂੰ ਇਸ ਦੀਆਂ ਸਿਰਜਣ ਸਥਿਤੀਆਂ ਦੇ ਸੰਦਰਭ ਵਿੱਚ ਮੁੜ ਤੋਂ ਮੁਲਾਂਕਿਤ ਕਰਦਿਆਂ ਇਸ ਵਿਚਲੇ ਕ੍ਰਾਤੀਕਾਰੀ ਅੰਸ਼ ਨੂੰ ਉਭਾਰਿਆ। ਇਸ ਉਪਰੰਤ ਮਾਰਕਸਵਾਦੀ ਸਮੀਖਿਆ ਦੀ ਚੜ੍ਹਤ ਦੇ ਲੰਬੇ ਸਮੇਂ ਦੌਰਾਨ ਬਹੁਤ ਸਮੀਖਿਆਕਾਂ ਨੇ ਭਾਰਤੀ ਕਮੀਉਨਿਸਟ ਲਹਿਰ ਵਿਚਲੀਆਂ ਵਿਰੋਧਾਵਾਂ ਦੇ ਅੰਤਰਗਤ ਵਿਭੰਨ ਸਾਹਿਤਕ ਕਿਰਤਾਂ ਤੇ ਧਾਰਨਾਵਾਂ ਬਾਰੇ ਵਿਪਰਿਤ ਧਾਰਨਾਵਾਂ ਪ੍ਰਸਤੁਤ ਕੀਤੀਆ। ਇੱਥੇ ਵੀ ਉਨ੍ਹਾਂ ਨੇ ਪੰਜਾਬੀ ਸਮਾਜ ਦੀ ਵਿਸ਼ਿਸ਼ਟ ਡਾਇਲੈਕਟਿਕਸ ਵਿੱਚ ਵਿਭਿੰਨ ਧਾਰਾਵਾਂ ਅਤੇ ਪ੍ਰਵਿਰਤੀਆਂ ਦੀ ਸਥਿਤੀ ਨਿਸਚਤ ਕਰਨ ਦੀ ਥਾਂ ਜਮਾਤੀ ਸੰਘਰਸ਼ ਦੀਆਂ ਸਾਮਾਨਯ ਮਾਕਸਵਾਦੀ ਕੋਟੀਆਂ ਨੂੰ ਇੰਨ-ਬਿੰਨ ਲਾਗੂ ਕਰਨ ਦੀ ਰੁਚੀ ਦਿਖਾਈ ਹੈ ਜਾਂ ਫਿਰ ਰਾਸ਼ਟਰਵਾਦੀ ਵਿਰਤੀ।

ਇਸ ਗੱਲ ਵਿੱਚ ਕੋਈ ਸ਼ਕ ਨਹੀਂ ਕਿ ਪੱਛਮੀ ਸਾਹਿਤ ਚਿੰਤਨ ਦੇ ਪ੍ਰਾਭਵ ਅਧੀਨ ਨਵੀਂ ਪੰਜਾਬੀ ਅਲੋਚਨਾ ਦੇ ਅੰਤਰਗਤ ਕਈ ਨਵੀਆਂ ਪਹੁੰਚ ਵਿਧੀਆਂ ਅਤੇ ਮਾਡਲ ਵਿਕਸਤ ਹੋਏ। ਸਾਹਿਤ ਦੀ ਪ੍ਰਕਿਰਤੀ ਤੇ ਹੋਂਦ ਵਿਧੀ ਸਾਹਿਤ ਭਾਸ਼ਾ ਅਤੇ ਆਮ ਬੋਲਚਾਲ ਦੀ ਭਾਸ਼ਾ ਵਿੱਚ ਅੰਤਰ, ਸਾਹਿਤ ਮੱਲਾਂ, ਸਾਹਿਤ ਸੰਚਾਰ, ਪ੍ਰਕਿਰਤੀ ਤੇ ਪ੍ਰਯੋਜਕ, ਸਾਹਿਤ ਸੰਰਚਨਾ, ਰੂਪ ਤੇ ਵਸਤੂ, ਪਾਠ ਤੇ ਪ੍ਰਸੰਗ, ਪਾਠ ਤੇ ਪ੍ਰਵਚਨ, ਸਾਹਿਤ ਦੀ ਪਾਰਗਾਮਤਾ, ਸਾਹਿਤ ਦੀ ਰੂਪ ਰਚਨਾ, ਸਾਹਿਤ ਇਤਿਹਾਸ ਆਦਿ ਦੇ ਅਜਿਹੇ ਹੋਰ ਕਈ ਮਸਲੇ ਇਸ ਅਲੋਚਨਾ ਸਮੀਖਿਆ ਦੇ ਅੰਤਰਗਤ ਚਰਚਾ ਦਾ ਵਿਸ਼ਾ ਬਣੇ। ਕਈ ਨਵੇਂ ਸੰਕਲਪ ਵੱਡੀ ਮਾਤਰਾ ਵਿੱਚ ਨਵੀਂ ਪ੍ਰਭਾਸ਼ਿਕ ਸਬਦਾਬਲੀ ਹੋਂਦ ਵਿੱਚ ਆਈ। ਇਸ ਸਭ ਕੁਝ ਸਦਕਾ ਪੰਜਾਬੀ ਸਾਹਿਤ ਚਿੰਤਨ ਵਿੱਚ ਇੱਕ ਕਰਾਂਤੀਕਾਰੀ ਪਰਿਵਰਤਨ ਆਇਆ। ਇਸ ਦੌਰ ਦੀ ਸਮੁੱਚੀ ਸਮੀਖਿਆ ਨੂੰ ਤਿੰਨ ਮੁੱਖ ਪ੍ਰਵਿਰਤੀਆ ਨਾਲ ਸਬੰਧਤ ਕੀਤਾ ਜਾ ਸਕਦਾ ਹੈ।

ਰੂਪਵਾਦੀ

ਸੰਰਚਨਾਵਾਦੀ ਪ੍ਰਵਿਰਤੀ

ਮਾਰਕਸਵਾਦੀ ਪ੍ਰਵਿਰਤੀ

ਪੰਜਾਬੀ ਸਹਿਤ ਤੇ ਚਿੰਤਨ ਅੰਤਰਗਤ ਰੂਪਵਾਦੀ ਤੇ ਸੰਰਚਨਾਵਾਦੀ ਵਿਚਕਾਰ ਕੋਈ ਝਗੜਾ ਨਹੀਂ ਰਹਿਆ। ਜਦੋਂ ਕਿ ਇਹ ਦੋ ਅੱਡੋ ਅੱਡ ਪਹੁੰਚ ਵਿਧੀਆ ਹਨ। ਰੂਪਵਾਦ (ਅਮਰੀਕੀ ਵਾਸੀ) ਦਾ ਯੁਗਤ ਅਧਿਐਨ ਜਦੋਂ ਕਿ ਸੰਰਚਨਾ ਦੇ ਵਿਸਲੇਸ਼/ਨੇਮ-ਅਧਿਐਨ ਵੱਖੋ ਵੱਖਰੇ ਅਮਲ ਹਨ। ਪੰਜਾਬੀ ਦੇ ਰੂਪਵਾਦੀ ਤੇ ਸੰਰਚਨਾਵਾਦੀ ਵਿਦਵਾਨ ਇਸ ਪ੍ਰਤੀ ਬੜੇ ਸੁਚੇਤ ਨਜ਼ਰ ਆਉਂਦੇ ਹਨ। ਇਸ ਦੇ ਬਾਵਜੂਦ ਵੀ ਪੰਜਾਬੀ ਵਿੱਚ ਇਨ੍ਹਾਂ ਦੋਹਾਂ ਪਹੁੰਚ ਵਿਧੀਆਂ ਵਿਚਾਲੇ ਕੋਈ ਝਗੜਾ ਨਹੀਂ। ਇਸ ਦਾ ਕਾਰਨ ਇਹ ਹੋ ਸਕਦਾ ਕਿ ਪੰਜਾਬੀ ਦੇ ਸੰਰਚਨਾਵਾਦੀ ਸਮੀਖਿਆਕਾਰ ਉਹੀ ਹਨ ਜੋ ਕਦੇ ਰੂਪਵਾਦੀ ਹਨ ਜਾਂ ਸੰਰਚਨਾਵਾਦੀ ਸਨ।

ਉਪਰ ਦਿੱਤੇ ਅਨੁਸਾਰ ਪੰਜਾਬੀ ਵਿੱਚ ਸੇਖੋਂ ਅਤੇ ਕਿਸਨ ਸਿੰਘ ਦੇ ਨਾਕਸਵਾਦੀ ਵਿਚਾਲੇ ਅਤੇ ਸਮੁੱਚੇ ਤੌਰ ਤੇ ਮਾਰਕਸਵਾਦ ਤੇ ਸੰਰਚਨਾਵਾਦ ਵਿਚਾਲੇ ਤਿੱਖਾ ਵਿਵਾਦ ਚੱਲਦਾ ਰਿਹਾ ਹੈ। ਇਹ ਵਿਵਾਦ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਜਾਰੀ ਹੈ। ਬੁਨਿਆਦੀ ਤੌਰ ਤੇ ਪ੍ਰਿੰਸੀਪਲ ਸੰਤ ਸਿੰਘ ਤੇ ਪ੍ਰੋ. ਕਿਸਨ ਸਿੰਘ ਦੋਵੇਂ ਪੰਜਾਬੀ ਦੇ ਮਾਕਸਵਾਦੀ ਚਿੰਤਕ ਹਨ। ਦੋਹਾਂ ਦੀਆਂ ਮਾਰਕਸਵਾਦੀ ਮੂਲ ਧਾਰਨਾਵਾਂ ਵਿਚਕਾਰ ਬੁਨਿਆਦੀ ਅੰਤਰ ਹੈ। ਜਿੱਥੇ ਸੇਖੋਂ ਦਾ ਚਿੰਤਨ ਦਾ ਮੂਲ ਅਧਾਰ ਆਰਿਥਕਤਾ ਹੈ ਅਤੇ ਕਿਸਨ ਸਿੰਘ ਸੱਭਿਆਚਾਰ ਨੂੰ ਆਧਾਰ ਮੰਨ ਕੇ ਮਨੁੱਖ ਦੀ ਅਜ਼ਾਦੀ ਉਪਰ ਜ਼ੋਰ ਦਿੰਦਾ ਹੈ। ਇਨ੍ਹਾਂ ਦੋਹਾਂ ਦੀਆਂ ਆਪੋ ਆਪਣੀਆ ਸੀਮਾਵਾਂ ਅਤੇ ਆਪੋ ਆਪਣੇ ਨਜਰੀਏ ਤੋ ਮਾਰਕਸਵਾਦ ਦੇ ਆੰਸ਼ਿਕ ਰੂਪ ਮੰਨ ਕੇ ਪੇਸ਼ ਕੀਤਾ ਹੈ।

ਦੂਜੇ ਪਾਸੇ ਪੰਜਾਬੀ ਵਿੱਚ ਡਾ. ਐਸ. ਐਸ. ਨੂਰ ਅਤੇ ਰਵਿਦੰਰ ਸਿੰਘ ਰਵੀ ਅਜਿਹੇ ਕੁਝ ਨਵ ਮਾਰਕਸਵਾਦੀ ਚਿੰਤਕ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੇ ਅਯੋਕੇ ਯੁੱਗ ਵਿੱਚ ਵਿਸ਼ਵ ਪੱਧਰ ਤੇ ਹੋ ਰਹੇ ਮਾਕਸਵਾਦੀ ਚਿੰਤਨ ਨੂੰ ਆਧਾਰ ਬਣਾ ਕੇ ਸੇਖੋਂ ਕਿਸਨ ਸਿੰਘ ਚਿੰਤਨ ਨੂੰ ਪਰੰਪਰਕ ਤੇ ਕੂੜ ਹੋ ਚੱਕੇ ਮਾਕਸਵਾਦ ਦਾ ਨਾਂ ਦਿਤਾ। ਕੁਝ ਮਾਰਕਸਵਾਦ ਦੇ ਚਿੰਤਕਾਂ ਨੇ ਸੰਰਚਨਾਵਾਦੀ ਨੂੰ ਮਾਰਕਸਵਾਦ ਦਾ ਵਿਰੋਧੀ ਮੰਨਕੇ ਉਸ ਉਪਰ ਤਿੱਖਾ ਅਕਰਸਣ ਕੀਤਾ। ਸੰਰਚਨਾਵਾਦ ਨੂੰ ਚੇਤਨ ਨੇਮਾਂ ਤੋਂ ਆਸ਼ਰਿਤ ਜੁਗਤਾਂ ਦਾ ਅਧਿਐਨ ਕਹਿ ਕੇ ਇਸਦਾ ਕਰੜਾ ਵਿਰੋਧ ਕੀਤਾ। ਮਾਰਕਸਵਾਦੀ ਚਿੰਤਕਾਂ ਦਾ ਸੰਰਚਨਾਵਾਦ ਉਪਰ ਆਕਰਸ਼ਣ ਉਸੇ ਰੂਪ ਵਿੱਚ ਜਾਰੀ ਰਿਹਾ। ਪਰ ਮਗਰੋਂ ਜਿਹੇ ਜਾ ਕੇ ਸੰਰਚਨਾਵਾਦੀ ਚਿੰਤਕਾਂ ਨੇ ਇਹ ਧਾਰਨਾ ਬਣਾਈ ਕੇ ਮਾਰਕਸਵਾਦ ਦਰਸ਼ਨ ਹੈ ਅਤੇ ਸੰਰਚਨਾਵਾਦ ਅਧਿਐਨ ਵਿਧੀ ਨਾਲ ਸਬੰਧਿਤ ਇੱਕ ਸੰਕਲਪ ਹੈ।

ਪੰਜਾਬੀ ਸਾਹਿਤ ਚਿੰਤਨ ਦਾ ਦੁਖਾਂਤ ਇਹ ਰਿਹਾ ਹੈ ਕਿ ਅਸੀਂ ਹਰ ਵਾਦ ਨੂੰ ਇੱਕ ਮਿੱਥ ਵਾਂਗ ਗ੍ਰਹਿਣ ਤੇ ਪ੍ਰਚਿਲਤ ਕੀਤਾ। ਸਾਡੇ ਵਿਦਵਾਨਾਂ ਦੀ ਮਜਬੂਰੀ ਇਹ ਰਹੀ ਹੈ ਕਿ ਉਨ੍ਹਾਂ ਨੇ ਮਾਰਕਸਵਾਦ ਤੇ ਸੰਰਚਨਾਵਾਦ ਨੂੰ ਵੀ ਧਰਮ ਵਾਂਗ ਗ੍ਰਹਿਣ ਕੀਤਾ ਤੇ ਪ੍ਰਚਾਰਿਆ ਹੈ। ਇਸ ਸਭ ਕੁਝ ਦੇ ਪਿਛੋਕੜ ਵਿੱਚ ਕੋਈ ਵਿਗਿਆਨਿਕ ਜਾਂ ਚਿਹਨ ਕਿਰਿਆਸ਼ੀਲ ਨਹੀਂ ਸੀ, ਕਿਉਂਕਿ ਅਸੀਂ ਸੁਰੂ ਤੋਂ ਹੀ ਸਮੀਖਿਆ ਦੀਆਂ ਵੱਖ ਮਿਥੀਆਂ ਉਦਾਹਰਣਾਂ ਦੇ ਆਦੀ ਹੋ ਰਹੇ ਹਾਂ। ਪਰੰਪਰਕ ਪੰਜਾਬੀ ਅਲੋਚਨਾ ਵਿੱਚ ਮਿਥਿਕ ਭਾਵਨਾ ਕਾਫੀ ਹਾਵੀ ਰਹੀ ਹੈ। ਨਵੀਨ ਪੰਜਾਬੀ ਅਲੋਚਨਾ ਸਮੀਖਿਆ ਵਿੱਚ ਇਹ ਭਾਵਨਾ ਘਟੀ ਨਹੀਂ, ਉਸ ਨੇ ਚੇਤਨ ਰੂਪ ਬਦਲਿਆ ਹੈ। ਇਸ ਨਾਲ ਸਾਡੀ ਬੋਧਿਕ ਸੂਝਬੂਝ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਇਹ ਪ੍ਰਵਾਣਿਤ ਤੱਥ ਹੈ ਕਿ ਪੱਛਮ ਵਿੱਚ ਉਤਰ ਸੰਰਚਨਾਵਾਦ, ਸੰਰਚਨਾਵਾਦ ਦੀਆ ਸੀਮਾਵਾਂ ਸਾਹਮਣੇ ਆਉਣ ਤੋਂ ਮਗਰੋਂ ਹੀ ਹੋਂਦ ਵਿੱਚ ਆਇਆ। ਉਤਰ ਸਰੰਚਨਾਵਾਦ ਨੂੰ ਕਈ ਵਾਰ ਸਮਾਨਯ ਅਰਥਾਂ ਵਿੱਚ ਵਰਤਿਆ ਜਾਂਦਾ ਹੈ ਅਤੇ ਕਦੀ ਵਿਚਰਨਾ ਜਾਂ ਵਿਖੰਡਨਾ ਦੇ ਪਰਾਇਆਵਾਚੀ ਵਜੋਂ। ਚਿੰਤਕ ਕਈ ਵਾਰ ਇਸ ਨੂੰ ਵਿਸ਼ਾਲ ਅਰਥਾਂ ਵਿੱਚ ਇਸਤੇਮਾਲ ਕਰਦੇ ਹੋਏ ਵਿਰਚਨਾ ਜਾਂ ਵਿਖੰਡਨਾ ਨੂੰ ਇਸ ਲਹਿਰ ਦੇ ਇੱਕ ਜੁਜ ਵਜੋਂ ਗ੍ਰਹਿਣ ਕਰਦੇ ਹਨ। ਸਾਹਿਤ ਸਿਧਾਂਤ ਅਤੇ ਅਲੋਚਨਾ ਦੇ ਖੇਤਰ ਵਿੱਚ ਇੱਕ ਸਮਾਨਯ ਸੰਕਲਪ ਵਜੋਂ ਇਸ ਦਾ ਪ੍ਰਯੋਗ 1970 ਦੇ ਆਸ ਪਾਸ ਹੋਇਆ। ਇਸ ਦੇ ਅਰਥਾਂ ਵਿਚਲੀ ਬਹੁਅਰਥਤਾ ਅਤੇ ਅਨਿਸ਼ਚਿਤਤਾ ਵੱਲ ਇਸ਼ਾਰਾ ਕਰਦੇ ਹੋਏ A Dictionary of modern critical terms ਵਿੱਚ ਠੀਕ ਲਿਖਿਆ ਹੈ ਕਿ "Like all such compounds it is ambiguous is the relation to structuralism one of the succession of super cession? That is, do we see poststructuralist as simply later that its predecessor, or is it in same sense an advance both usages can be found and post structuralism covers so many practices that it is impossible to define. (Rogerfowler"ed")"

ਉੱਤਰ ਸੰਰਚਨਾਵਾਦ ਨੂੰ ਚਾਹੇ ਵਿਰਚਨਾ-ਸਿਧਾਂਤ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ, ਲੇਕਿਨ ਇਸ ਦੇ ਬਾਵਜੂਦ ਇਸ ਨੂੰ ਇਸ ਰਾਹੀਂ ਹੀ ਮੁੱਢਲੇ ਤੌਰ ਉੱਪਰ ਪਛਾਨਣ ਦਾ ਉੱਦਮ ਕੀਤਾ ਜਾਂਦਾ ਹੈ। ਉੱਤਰ ਸੰਰਚਨਾਵਾਦ ਦੇ ਉਦਭਵ ਦੇ ਪ੍ਰਸੰਗ ਵਿੱਚ ਯੱਕ ਦੈਰੀਦਾ ਦੇ ਇੱਕ ਭਾਸ਼ਣ "The structure, sigh and play in the discourse of the human sciences",ਜੋ ਉਸ ਨੇ 1966 ਈ. ਵਿੱਚ ਅਮਰੀਕਾ ਦੀ ਹਾਪਕਿਨਜ਼ ਯੂਨੀਵਰਸਿਟੀ ਵਿਖੇ ਦਿੱਤਾ, ਦਾ ਮੁੱਢਲੇ ਦਸਤਾਵੇਜ਼ ਵਜੋਂ ਜ਼ਿਕਰ ਕੀਤਾ ਜਾਂਦਾ ਹੈ। ਰੌਲਾ ਬਾਰਤ ਦੀਆਂ ਮਗਰਲੇ ਵਰ੍ਹਿਆਂ ਦੀਆਂ ਲਿਖਤਾਂ ਖ਼ਾਸਕਰ ਉਸਦੇ ਮਜ਼ਮੂਨ "The Death of the Author" ਨੂੰ ਵਿਧੀ ਵਿਗਿਆਨ ਦੇ ਪੱਖੋਂ ਉੱਤਰ ਸੰਰਚਨਾਵਾਦ ਨਾਲ ਜੋੜਿਆ ਜਾਂਦਾ ਹੈ। ਉਸ ਲਈ ਵਿਭਿੰਨ ਅਰਥਾਂ ਦਾ ਉਤਪਾਦਨ ਕਰਨ ਵਾਲੀ ਪ੍ਰਕਿਰਿਆ ਮਹੱਤਵਪੂਰਨ ਸੀ ਜਿਸ ਨੂੰ ਉਸ ਨੇ "Signification" ਦਾ ਨਾਂ ਦਿੱਤਾ। ਸਾਹਿਤ ਤੇ ਸਮਾਜ ਦਾ ਦਵੰਦਾਤਮਕ ਰਿਸ਼ਤਾ, ਪਾਠ ਵਿਚਲੇ ਤੱਤਾਂ ਦੇ ਅੰਤਰ ਸੰਬੰਧਾ, ਪਾਠ ਦੀ ਬਹੁਬਚਨੀ ਹੋਂਦ ਅਤੇ ਬੌਧਿਕ ਸੁੰਦਰਤਾ ਉਹ ਬਿੰਦੂ ਹਨ, ਜਿਨ੍ਹਾਂ ਉੱਪਰ ਉਸ ਆਪਣੇ ਆਰੰਭਲੇ ਚਿੰਤਨ ਉੱਪਰ ਬਲ ਦਿੱਤਾ। ਉਸ ਨੇ ਆਪਣੀ ਰਚਨਾ S/Z (1970) ਵਿੱਚ ਬਾਲਜ਼ਾਕ ਦੇ ਨਾਵਲੈੱਟ "ਸਾਰਾਜ਼ੀਮ" ਵਿਚਲੀ ਪਾਠ ਮੂਲਕਤਾ (Textuality) ਅਤੇ ਪੂਰਵ ਰਚਿਤ ਪਾਠਾਂ ਨਾਲ ਇਸ ਦੇ ਰਿਸ਼ਤੇ ਨੂੰ ਖੋਲ੍ਹ ਕੇ ਆਪਣੀ ਵਿਹਾਰਕ ਅਧਿਐਨ ਦੀ ਯੋਗਤਾ ਦਾ ਪਰਿਚਯ ਦਿੱਤਾ। ਇਸ ਰਚਨਾ ਨੂੰ ਉੱਤਰ ਸੰਰਚਨਾਵਾਦੀ ਦੌਰ ਦੀ ਮਹੱਤਵਪੂਰਨ ਕਿਰਤ ਵਜੋਂ ਸਵੀਕਾਰਿਆ ਜਾਂਦਾ ਹੈ। ਇਸ ਵਿਸ਼ਲੇਸ਼ਣ ਰਾਹੀਂ ਉਸ ਨੇ ਸਿੱਧ ਕੀਤਾ ਕਿ ਪਾਠਕ ਉਪਭੋਗ ਕਰਤਾ ਨਹੀਂ, ਸਗੋਂ ਇੱਕ ਐਸਾ ਉਤਪਾਦਕ ਹੁੰਦਾ ਹੈ ਜੋ ਬੰਦ ਪਾਠ ਦੀਆਂ ਵਿਭਿੰਨ ਪਰਤਾਂ ਅਤੇ ਅਸੰਖਾਂ ਸੁਰਾਂ ਨੂੰ ਖੋਲ੍ਹਦਾ ਹੈ। ਉਪਭੋਗਤਾ-ਮੁਖੀ ਪਾਠ ਨੂੰ ਉਸ ਪੜ੍ਹਨਯੋਗ ਅਤੇ ਉਤਪਾਦਨ ਮੁਖੀ ਪਾਠ ਦਾ ਦਰਜਾ ਦਿੱਤਾ। ਦੂਸਰੀ ਕਿਸਮ ਦਾ ਪਾਠ ਹੀ ਉਸ ਲਈ ਪ੍ਰਮਾਣਿਕ ਪਾਠ ਦਾ ਦਰਜਾ ਰੱਖਦਾ ਸੀ। ਪਾਠਾਂ ਦੇ ਅੰਦਰਵਾਰ ਵਰਤਣ ਲਈ ਉਸ ਜਿਸ ਸਿਧਾਂਤਕ ਪ੍ਰਬੰਧ ਦੀ ਕਲਪਨਾ ਕੀਤੀ ਉਸਨੂੰ ਉਸ ਨੇ ਕੋਡ ਦਾ ਨਾਂ ਦਿੱਤਾ। 30 ਪੰਨਿਆਂ ਦੀ ਰਚਨਾ ਉੱਪਰ ਦੋ ਸੌ ਪੰਨਿਆਂ ਦੀ ਸਮੀਖਿਆ ਵਿੱਚ ਉਸ ਇਸ ਪਾਠ ਨੂੰ 261 ਪੜ੍ਹਨ-ਅੰਗਾਂ (Lexias) ਅਤੇ ਪੰਜ ਕੋਡਾਂ(Hermeneutic, Semic, Symbol, Prouretic, Cultural) ਵਿੱਚ ਵੰਡ ਕੇ ਪ੍ਰਸਤੁਤ ਕੀਤਾ। ਭਾਸ਼ਾ ਬੋਲਦੀ ਹੈ, ਮਨੁੱਖ ਨਹੀਂ। ਲਿਖਦੀ ਲਿਖਦੀ ਹੈ, ਲੇਖਕ ਨਹੀਂ। ਸੱਭਿਆਚਾਰਕ ਤੇ ਸਾਹਿਤਕ ਪ੍ਰਬੰਧਾਂ ਤੋਂ ਟੁੱਟ ਕੇ ਕੋਈ ਲਿਖਤ ਹੋਂਦ ਵਿੱਚ ਨਹੀਂ ਆ ਸਕਦੀ। ਪੜ੍ਹਨ ਪ੍ਰਕਿਰਿਆ ਇੱਕ ਜਟਿਲ ਅਤੇ ਅੰਤਹੀਣ ਪ੍ਰਕਿਰਿਆ ਹੈ। ਪਾਠਕ ਜਾਂ ਆਲੋਚਕ ਇੱਕ ਸੰਵੇਦਨਸ਼ੀਲ ਤੇ ਕਿਰਿਆਸ਼ੀਲ ਅਰਥ ਉਤਪਾਦਕ ਹੈ। ਲੇਖਕ ਦੀ ਮੌਤ ਪਾਠਕ ਦੇ ਜਨਮ ਦਾ ਕਾਰਨ ਬਣਦੀ ਹੈ। ਪਾਠ ਭਾਸ਼ਾ ਦੇ ਇੱਕ ਟੁਕੜੇ ਜਿਹਾ ਹੁੰਦਾ ਹੈ ਜਿਸ ਦੀ ਸੰਰਚਨਾ ਤਾਂ ਹੁੰਦੀ ਹੈ ਪ੍ਰੰਤੂ ਕੋਈ ਕੇਂਦਰੀ ਜਾਂ ਅੰਤ ਨਹੀਂ ਅਤੇ ਪਾਠ ਦੀ ਇਸ ਰਚਨਾ ਵਿੱਚ ਕਈ ਅੰਤਰ ਪਾਠ ਮੌਜੂਦ ਹੁੰਦੇ ਹਨ ਜੋ ਉਸ ਨੂੰ ਬਹੁ ਬਚਨੀ ਅਤੇ ਇੱਕ ਵਿਕੇਂਦ੍ਰਿਤ (centri-fugal) ਬਣਾਉਂਦੇ ਹਨ। ਵਰਗ ਸੂਤਰਾਂ ਰਾਹੀਂ ਉਸ ਆਪਣੇ ਚਿੰਤਨ ਦੀ ਉਸਾਰੀ ਕੀਤੀ।

ਯੈਕ ਦੈਰਿਦਾ ਆਪਣੇ ਸਮਕਾਲ ਦੀਆਂ ਵਸਤੂਗਤ ਤਬਦੀਲੀਆਂ ਨੂੰ ਹੁੰਗਾਰਾ ਦਿੰਦਾ ਹੋਇਆ ਪਲੈਟੋ ਤੋਂ ਲੈ ਕੇ ਸੋਸਿਊਰ ਤੱਕ ਦੇ ਸਮੁੱਚੇ ਪੱਛਮੀ ਚਿੰਤਨ ਦੇ ਸਿਸਟਮ ਨੂੰ ਭੰਗ ਕਰ ਦੇਣ ਦੀ ਮਹੱਤਵਾਕਾਂਖਿਆ ਅਧੀਨ ਉਸ ਪਾਠ ਵਿੱਚ ਕੇਂਦਰੀ ਅਰਥ ਦੇ ਮੌਜੂਦ ਹੋਣ ਦੀ ਸੰਭਾਵਨਾ ਤੇ ਚਿਹਨਕ ਦੀ ਤਹਿ ਥੱਲੇ ਕਿਸੇ ਚਿਹਨਤ ਦੀ ਹੋਂਦ ਨੂੰ ਰੱਦ ਕਰ ਦਿੰਦਾ ਹੈ।

ਸਿਧਾਂਤਕ ਪੱਧਰ ਉੱਪਰ ਦੈਰੀਦਾ ਸੋਸਿਉਰ ਦੇ ਭਾਸ਼ਾ ਚਿੰਤਨ ਨਾਲ ਸੰਵਾਦ ਰਚਾਉਂਦਾ ਹੋਇਆ ਉਸ ਦੇ ਚਿੰਤਨ ਵਿਚਲੇ ਲਿਖਤ ਭਾਸ਼ਾ ਦੇ ਮੁਕਾਬਲੇ ਉਚਰਿਤ ਭਾਸ਼ਾ, ਸ਼ੁੱਧ ਚਿਹਨਕ ਦੀ ਥਾਂ ਪਾਰਗਾਮੀ ਚਿਹਨਤ ਦੀ ਹਾਜ਼ਰੀ ਦੇ ਅਧਿਆਤਮ ਅਤੇ ਅੰਤਿਮ ਰੂਪ ਵਿੱਚ ਸੰਰਚਨਾ ਦੀ ਥਾਂ ਸਾਰਥਿਕਤਾ ਦੇ ਕੇਂਦਰ ਵੱਲ ਉਲਾਂਗ ਨੂੰ ਆਲੋਚਨਾ ਦਾ ਵਿਸ਼ਾ ਬਣਾਉਂਦਾ ਹੋਇਆ "ਡਿਫਰਾਂਸ" ਦਾ ਮੌਲਿਕ ਸੰਕਲਪ ਪੇਸ਼ ਕਰਦਾ ਹੈ। ਦੈਰੀਦਾ ਦਾ ਅੰਗਰੇਜ਼ੀ ਸ਼ਬਦ Difference ਵਿਚਲੀ ਦੂਜੀ e ਦੀ ਤਾਂ a ਦੀ ਵਰਤੋਂ ਦੇ ਸਿੱਟੇ ਵਜੋਂ ਹੋਂਦ ਵਿੱਚ ਆਉਂਦਾ ਹੈ। ਇਸ ਸੰਕਲਪ ਦੇ ਉਚਰਿਤ ਸਰੂਪ ਦੀ ਥਾਂ ਲਿਖਤਾ ਸੰਕਲਪ ਅੰਤਰ ਨੂੰ ਦ੍ਰਿਸ਼ਟੀਗੋਚਰ ਕਰਨ ਵਿੱਚ ਹੀ ਦੈਰੀਦਾ ਦੀ ਬੋਲਦੀ ਪ੍ਰਮੁੱਖਤਾ ਨੂੰ ਰੱਦ ਕਰਨ ਦੀ ਬਿਰਤੀ ਕਾਰਜਸ਼ੀਲ ਹੈ। ਆਪਣੇ ਇਸ ਸੰਕਲਪ ਵਿੱਚ ਦੇਰਿਦਾ ਅੱਡਰੇ ਹੋਣ (To differ) ਅਤੇ ਸਥਾਪਤ ਕਰਨ (to defer) ਦੀਆਂ ਕਿਰਿਆਵਾਂ ਦਾ ਸਮਾਯੋਜਨ ਕਰਦਾ ਹੋਇਆ ਚਿਹਨ ਨੂੰ ਹਾਜ਼ਰੀ ਦੇ ਅਧਿਆਤਮ ਤੋਂ ਮੁਕਤ ਕਰਵਾਉਂਦਾ ਹੈ। ਉਸ ਦੇ ਇਸ ਸੰਕਲਪ ਦਾ ਭਾਵ ਹੈ ਕਿ ਚਿਹਨਕ ਨਾ ਕੇਵਲ ਦੂਜੇ ਚਿਹਨਕਾਂ ਨਾਲੋਂ ਵਖਰੇਵੇਂ ਕਾਰਨ ਪਛਾਣਯੋਗ ਹੈ, ਸਗੋਂ ਇਹ ਕਿਸੇ ਬਾਹਰਵਰਤੀ ਚਿਹਨਤ ਦੇ ਪ੍ਰਗਟਾਵੇ ਵੱਲ ਸੇਧਿਤ ਹੋਣ ਦੀ ਥਾਂ ਨਿਰੰਤਰ ਚਿਹਨਕ ਵਿੱਚ ਹੀ ਬਦਲਦਾ ਤੁਰਿਆ ਜਾਂਦਾ ਹੈ। ਚਿਹਨਕ ਦੇ ਚਿਹਨਤ ਵਿੱਚ ਨਿਰੰਤਰ ਬਦਲਦੇ ਜਾਣ ਦੀ ਇਹ ਕਲਾਕਾਰੀ ਪਾਠ ਵਿੱਚ ਸੰਰਚਨਾ ਦੇ ਸੰਗਠਨਕਾਰੀ ਨੇਮ ਦੇ ਰੂਪ ਵਿੱਚ ਕਿਸੇ ਕੇਂਦਰੀ ਸਾਰਥਕਤਾ ਦੇ ਹਾਜ਼ਰ ਹੋਣ ਦੀ ਸੰਭਾਵਨਾ ਨੂੰ ਰੱਦ ਕਰਦੀ ਹੋਈ ਪਾਠ ਦੇ ਉਤਪਾਦਨ ਵਿੱਚ ਸਿਰਜਨਾਤਮਕ ਪਾਠਕ ਦੀ ਸ਼ਮੂਲੀਅਤ ਦਾ ਦਰ ਖੋਲ੍ਹਦੀ ਹੈ।

ਇਸ ਸੰਦਰਭ ਵਿੱਚ ਪਾਠ ਵਿੱਚ ਸਾਰਥਿਕਤਾ ਦਾ ਉਤਪਾਦਨ ਰਚਨਾਕਾਰ ਦੀ ਪਕੜ ਵਿੱਚ ਨਹੀਂ ਹੁੰਦਾ। ਉਹ ਭਾਵੇਂ ਇੱਕ ਨਿਸ਼ਚਿਤ ਯੋਜਨਾ ਅਧੀਨ ਸਿਰਜਣਾਤਮਕ ਪ੍ਰਕਿਰਿਆ ਵਿੱਚ ਪੈਂਦਾ ਹੈ, ਪਰ ਜਿਉਂ ਹੀ ਆਪਣਾ ਕਾਰਜ ਨਿਬੇੜ ਹਟਦਾ ਹੈ, ਤਿਉਂ ਹੀ ਚਿਹਨਾਂ 'ਭਾਸ਼ਾ ਦੇ ਦਗਾਬਾਜ਼ ਚਰਿੱਤਰ' ਅਧੀਨ ਰਚਨਾਕਾਰ ਦੇ ਅਧਿਕਾਰ ਤੋਂ ਮੁਕਤ ਹੁੰਦੇ ਹੋਏ ਵਸਤੂਗਤ ਹੋਂਦ ਧਾਰਨ ਕਰ ਜਾਂਦੇ ਹਨ। ਇਸ ਸੰਦਰਭ ਵਿੱਚ ਦੈਰੀਦਾ ਪਾਠਕ ਦੁਆਰਾ ਪਾਠ ਵਿੱਚ ਪਾਏ ਗਏ ਕਿਸੇ ਪ੍ਰਮਾਣਿਕ ਅਰਥ ਦੀ ਖੋਜ ਨੂੰ ਬੇਲੋੜਾ ਮੰਨਦਾ ਹੈ। ਉਸ ਅਨੁਸਾਰ ਪਾਠਕ ਆਪਣੀਆਂ ਰੁਚੀਆਂ, ਲਿਆਕਤ, ਗਿਆਨ ਅਤੇ ਸੁਭਾਅ ਮੁਤਾਬਕ ਚਿਹਨਾਂ ਨੂੰ ਜਾਗਰਿਕ ਅਤੇ ਕਾਰਜਸ਼ੀਲ ਕਰਦਾ ਹੋਇਆ ਵੰਨ ਸੁਵੰਨੇ ਅਰਥਾਂ ਦਾ ਉਤਪਾਦਨ ਕਰਦਾ ਹੈ। ਇਸ ਤਰ੍ਹਾਂ ਉੱਤਰ-ਸੰਰਚਨਾਵਾਦ ਦੀ ਤਰਕ ਅਨੁਸਾਰ ਪਾਠ ਵਿੱਚ ਅਜਿਹਾ ਕੋਈ ਸਤਿ ਹੋਂਦਮਾਨ ਨਹੀਂ ਹੁੰਦਾ, ਜਿਸ ਨੂੰ ਲੱਭਿਆ ਜਾ ਸਕਦਾ ਹੋਵੇ। ਇਸ ਲਈ ਆਲੋਚਕ ਦੁਆਰਾ ਪਾਠ ਦੀਆਂ ਹੋਰ ਸਾਰੀਆਂ ਵਿਆਖਿਆਵਾਂ ਝੂਠੀਆਂ ਮੰਨੀਆਂ ਜਾਣਗੀਆਂ। ਇਸ ਸੰਦਰਭ ਵਿੱਚ ਉੱਤਰ ਸੰਰਚਨਾਵਾਦ ਸਾਹਿਤ ਸਿਰਜਕ ਅਤੇ ਆਲੋਚਕ ਦੀ ਦੁਵੰਡ ਨੂੰ ਰੱਦ ਕਰਦਾ ਹੈ।

ਦੈਰੀਦਾ ਆਪਣੇ ਸਮੁੱਚੇ ਕਾਰਜ ਵਿੱਚ ਬੋਲ ਅਧਾਰੀ ਚਿੰਤਨ ਵਿਚਲੇ ਹਾਜ਼ਰੀ ਦੇ ਅਧਿਆਤਮ ਨੂੰ ਰੱਦ ਕਰਨ ਪ੍ਰਤੀ ਉਤਸੁਕ ਹੈ ਸਮੁੱਚੇ ਪੱਛਮੀ ਚਿੰਤਨ ਵਿੱਚ ਬੋਲ ਨੂੰ ਸੱਚ ਦੀ ਪੇਸ਼ਕਾਰੀ ਦਾ ਉਪਯੁਕਤ ਮਾਧਿਅਮ ਮੰਨਿਆ ਗਿਆ ਹੈ। ਸੋਸਿਉਰ ਦੀ ਸਿਧਾਂਤਕ ਪੱਧਰ ਉੱਪਰ ਬੋਲਦੇ ਪਿੱਛੇ ਕਾਰਜਸ਼ੀਲ ਖਾਮੋਸ਼ ਨੇਮ-ਵਿਧਾਨ ਨੂੰ ਪ੍ਰਮੁੱਖਤਾ ਦੇਣ ਦੇ ਬਾਵਜੂਦ ਵਿਹਾਰ ਦੀ ਪੱਧਰ ਤੇ ਲਿਖਤ ਦੇ ਮੁਕਾਬਲੇ ਬੋਲ ਨੂੰ ਮਹੱਤਵ ਪ੍ਰਦਾਨ ਕਰ ਦਿੰਦਾ ਹੈ। ਇਸ ਤਰ੍ਹਾਂ ਚਿਹਨ ਅਤੇ ਉਸ ਦੀ ਸਮੁੱਚੀ ਕਲਾਕਾਰੀ ਬੋਲ ਦੇ ਮਾਧਿਅਮ ਰਾਹੀਂ ਵਾਸਤਵਿਕ ਮਨੁੱਖੀ ਬੁਲਾਰੇ ਦੇ ਅਧੀਨ ਹੋ ਜਾਂਦੀ ਹੈ। ਚਿਹਨ ਆਪਣੀ ਵਸਤੂਗਤ ਹੋਂਦ ਅਤੇ ਮੁਕਤ ਕਲਾਕਾਰੀ ਨੂੰ ਗਵਾ ਕੇ ਵਾਸਤਵਿਕ ਪੈਂਦੇ ਅਧੀਨ ਅਤੇ ਉਸ ਉੱਤੇ ਨਿਰਭਰ ਹੋ ਜਾਂਦਾ ਹੈ। ਦੇਰਿਦਾ ਚਿਹਨ ਦੀ ਪਦਾਰਥਕਤਾ ਨੂੰ ਸਥਾਪਿਤ ਕਰਨ ਹਿੱਤ ਲਿਖਤ ਭਾਸ਼ਾ ਨੂੰ ਮਾਡਲ ਦੇ ਤੌਰ ਤੇ ਵਰਤਦਾ ਹੈ। ਜਿਸ ਵਿੱਚ ਕਿਰਤ ਦੀ ਮੌਜੂਦਗੀ ਦੀ ਲੋੜ ਨਹੀਂ, ਕਰਤਾ ਦੀ ਮੌਜੂਦਗੀ ਦੀ ਲੋੜ ਨਹੀਂ। ਦੈਰੀਦਾ ਬੋਲ ਅਤੇ ਲਿਖਤ ਨੂੰ ਅਮੂਰਤ ਲਿਖਤ ਦੇ ਦੋ ਰੂਪ ਮੰਨਦਾ ਹੈ। ਇਹ ਅਮੂਰਤ ਲਿਖਤ ਸ਼ੁੱਧ ਵੱਖਰਿਆਂ ਦਾ ਇੱਕ ਪ੍ਰਬੰਧ ਹੈ ਅਤੇ ਸਮੁੱਚੇ ਭਾਸ਼ਾਈ ਵਿਹਾਰ ਵਿੱਚ ਬੁਨਿਆਦੀ ਅਤੇ ਸਰਬ ਸਮਾਂਵੇਸੀ ਹੈ। ਇਸ ਅਮੂਰਤ ਲਿਖਤ ਨੂੰ ਹਾਜ਼ਰੀ ਦੇ ਕਿਸੇ ਰੂਪ ਵਿੱਚ ਘਟਾਉਣਾ ਨਾਮੁਮਕਿਨ ਹੈ। ਇਸ ਲਈ ਇਸ ਨੂੰ ਵਿਗਿਆਨ ਦੀ ਵਸਤੂ ਨਹੀਂ ਬਣਾਇਆ ਜਾ ਸਕਦਾ। ਦੈਰੀਦਾ ਦਾ ਅਮੂਰਤ ਲਿਖਤ ਦਾ ਸੰਕਲਪ ਚਿਹਨ ਵਿੱਚ ਵਾਸਤਵਿਕਤਾ ਦੀ ਹਾਜ਼ਰੀ ਦੀ ਮਦਾਖ਼ਲਤ ਦੀ ਸੰਭਾਵਨਾ ਨੂੰ ਰੱਦ ਕਰਦਾ ਹੋਇਆ ਧੁਨੀ ਕੇਂਦਰ ਤੇ ਚਿੰਤਨ ਦੇ ਵਿਰੋਧ ਵਿੱਚ ਚਿਹਨ ਦੀ ਲਿਖਤ ਵਰਗੀ ਵਸਤੂਗਤ ਹੋਂਦ ਅਤੇ ਵਾਸਤਵਿਕ ਕਰਤਾ/ਵਕਤਾ ਦੇ ਨਿਯੰਤਰਣ ਤੋਂ ਮੁਕਤ ਕਲਾਕਾਰੀ ਵਾਲੇ ਚਰਿੱਤਰ ਨੂੰ ਦ੍ਰਿੜਾਉਂਦਾ ਹੈ। ਇਸ ਤਰ੍ਹਾਂ ਚਿਹਨ ਜਦੋਂ ਕਰਤਾ ਦੇ ਨਿਯੰਤਰਣ ਤੋਂ ਮੁਕਤ ਹੋ ਜਾਂਦਾ ਹੈ ਤਾਂ ਕਰਤਾ ਦੁਆਰਾ ਕਿਸੇ ਪਾਠ ਵਿੱਚ ਮਨਚਿੰਦਾ ਅਰਥ ਸਥਾਪਤ ਕਰਨਾ ਅਤੇ ਉਸੇ ਅਰਥ ਨੂੰ ਪਾਠਕ ਦੁਆਰਾ ਨਿਸ਼ਕਿਰਿਆ ਧਿਰ ਵਾਂਗ ਗ੍ਰਹਿਣ ਕਰਨਾ ਪ੍ਰਸ਼ਨਵਾਚਕ ਬਣ ਜਾਂਦਾ ਹੈ। ਇਸ ਤਰ੍ਹਾਂ ਚਿਹਨ ਦੀ ਸੁੰਦਰਤਾ ਲੇਖਕ ਦੇ ਪਾਠਕ ਵਿਚਕਾਰ ਕਿਸੇ ਲਕੀਰੀ ਸੰਚਾਰ ਦੀ ਹੋਂਦ ਨੂੰ ਵੀ ਰੱਦ ਕਰ ਦਿੰਦੀ ਹੈ। ਇਸ ਤਰ੍ਹਾਂ ਅਰਥ ਕੋਈ ਅਜਿਹੀ ਇਕਾਈ ਨਹੀਂ ਰਹਿ ਜਾਂਦਾ ਜੋ ਪਾਠ ਤੋਂ ਪਹਿਲਾਂ ਅਤੇ ਬਾਹਰ ਮੌਜੂਦ ਹੁੰਦਾ ਹੈ, ਸਗੋਂ ਇੱਕ ਪਾਠਗਤ ਹੋਂਦ ਬਣ ਜਾਂਦਾ ਹੈ ਜੋ ਚਿਹਨ ਸੰਰਚਨਾ ਵਿੱਚ ਗੁੰਮ ਰਹਿੰਦਾ ਹੈ।

ਇਸ ਤਰ੍ਹਾਂ ਦੈਰਿਦਾ ਅਤੇ ਉਸ ਦੇ ਸਾਥੀ ਇਹ ਮੱਤ ਪ੍ਰਸਤੁਤ ਕਰਦੇ ਹਨ ਕਿ ਇਸ ਰਚਨਾ ਵਿੱਚ ਕੋਈ ਸਥਿਰ ਕੇਂਦਰ ਨਹੀਂ ਹੁੰਦਾ ਜੋ ਉਸ ਰਚਨਾਵਾਦ ਪ੍ਰਕਿਰਿਆ ਤੋਂ ਨਿਰਲੇਪ ਰਹਿ ਕੇ ਸੰਰਚਨਾ ਨੂੰ ਸੰਗਠਿਤ ਕਰ ਰਿਹਾ ਹੋਵੇ। ਇਸ ਲਈ ਸੰਰਚਨਾ ਕਿਸੇ ਕੇਂਦਰ ਦੁਆਰਾ ਸੰਗਠਨ ਦੇ ਸੰਚਾਲਿਤ ਹੋਣ ਦੀ ਥਾਂ ਉਸ ਵਿਚਲੇ ਸਮੁੱਚੇ ਨੁਕਤਿਆਂ ਦੁਆਰਾ ਸੰਗਠਿਤ ਤੇ ਸੰਚਾਲਿਤ ਹੁੰਦੀ ਹੈ, ਜਿਹੜੇ ਆਪਸੀ ਆਦਾਨ ਪ੍ਰਦਾਨ, ਸੰਰਚਨਾਤਮਕ ਪ੍ਰਕਿਰਿਆ ਅਤੇ ਅੰਤਰਪਾਠਾਤਮਕਤਾ ਰਾਹੀਂ ਅਰਥ ਉਤਪਾਦਨ ਵਿੱਚ ਕਾਰਜਸ਼ੀਲ ਰਹਿੰਦੇ ਹਨ। ਇਹ ਅੰਤਰ ਪਾਠਾਤਮਕਤਾ ਪਾਠ ਵਿੱਚ ਬਹੁ-ਅਰਥਕਤਾ ਦੇ ਉਤਪਾਦਨ ਦਾ ਸੂਤਰ ਬਣਦੀ ਹੈ ਅਤੇ ਕੇਂਦਰੀ ਅਰਥ ਸਥਗਤ ਹੋ ਜਾਂਦਾ ਹੈ।

ਅੰਤਰਪਾਠਾਤਮਕਤਾ ਸਮੁੱਚੇ ਪਾਠਾਂ ਦੀ ਦਰਜੇਬੰਦੀ ਵਿੱਚ ਇੱਕ ਪਾਠ ਦੇ ਦੂਜੇ ਪਾਠ ਵਿੱਚ ਦਾਖਲ ਹੋਣ ਦੀ ਘਟਨਾ ਹੈ। ਹਰ ਪਾਠ ਆਪਣੇ ਆਪ ਵਿੱਚ ਕਿਸੇ ਹੋਰ ਪਾਠ ਦਾ ਅੰਤਰ-ਪਾਠ ਹੈ। ਕੋਈ ਰਚਨਾ ਏਨੀ ਮੌਲਿਕ ਨਹੀਂ ਹੁੰਦੀ ਕਿ ਅਸੀਂ ਉਸ ਦਾ ਕੇਂਦਰ ਸਥਾਪਤ ਕਰ ਸਕੀਏ। ਹਰਿਭਜਨ ਸਿੰਘ ਅਨੁਸਾਰ, "ਲਿਖੇ ਹੋਏ ਨੂੰ ਮੁੜ ਲਿਖਣਾ" ਅੰਤਰਪਾਠਾਤਮਕਤਾ ਕਹਾਉਂਦਾ ਹੈ। ਕਿਸੇ ਚੀਜ਼ ਨੂੰ ਲਿਖਣ ਲਈ ਜੋ ਕੁਝ ਪਹਿਲਾਂ ਮੌਜੂਦ ਹੁੰਦਾ ਹੈ, ਉਸਨੂੰ ਰਚਨਾ ਵਿੱਚ ਦੁਬਾਰਾ ਤੋਂ ਲਿਖਤ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ। ਉੱਤਰ-ਸੰਰਚਨਾਵਾਦ ਅਨੁਸਾਰ ਸਾਹਿਤ ਰਚਨਾ ਕਦੇ ਵੀ ਅਸਲੀ(Original) ਨਹੀਂ ਹੋ ਸਕਦੀ। ਅੰਤਰਪਾਠਾਤਮਕਤਾ ਅਧੀਨ ਲੇਖਕ ਆਪਣੇ ਦੁਆਰਾ ਪੜ੍ਹੇ ਜਾ ਰਹੇ ਪਾਠਾਂ ਵਿੱਚ ਆਪਣੀ ਜ਼ਿੰਦਗੀ ਅਤੇ ਪੂਰਬਲੇ ਤਜਰਬਿਆਂ ਨੂੰ ਉਤਾਰਦਾ ਹੈ ਅਤੇ ਇਸ ਤਰ੍ਹਾਂ ਉਹ ਇੱਕ ਪਾਠ ਨੂੰ ਹੋਰ ਪਾਠਾਂ ਨਾਲ ਜੋੜਦਾ ਤੁਰਿਆ ਜਾਂਦਾ ਹੈ। ਇਸ ਤਰ੍ਹਾਂ ਦੀ ਪੜ੍ਹਤ ਪਾਠ ਵਿੱਚੋਂ ਅਰਥ ਨੂੰ ਲੱਭਣ ਦੀ ਥਾਂ ਅਰਥ ਦਾ ਸਿਰਜਣ ਤੇ ਉਤਪਾਦਨ ਕਰਨ ਵੱਲ ਸੇਧਿਤ ਹੈ।

ਸੁਚੇਤ, ਪ੍ਰਬੁੱਧ, ਸਿਰਜਣਾਤਮਕ ਵਿਅਕਤੀ ਪਾਠਕ ਦਾ ਬਿੰਬ ਉੱਤਰ ਸੰਰਚਨਾਵਾਦ ਦਾ ਇੱਕ ਹਾਸਿਲ ਹੈ। ਇਹ ਵਿਅਕਤੀ ਪਾਠ ਦਾ ਨਿਸ਼ਕਿਰਿਆ ਭੋਗ ਵਿਹਾਰ ਨਹੀਂ ਕਰਦਾ ਤੇ ਨਾ ਹੀ ਲੇਖਕ ਤੇ ਆਲੋਚਕ ਦੇ ਮੁਕਾਬਲੇ ਪਾਠ ਵਿੱਚ ਪੇਸ਼ ਕੀਤੀ ਗਈ ਕਿਸੇ ਸਤਿ ਅਰਥ ਦੀ ਖੋਜ ਕਰਨ ਦਾ ਹੀਣਤਾ ਭਰਿਆ ਦੁਜੈਲਾ ਕਾਰਜ ਕਰਦਾ ਹੈ। ਸੰਰਚਨਾਵਾਦੀਆਂ ਅਨੁਸਾਰ ਕਿਸੇ ਸ਼ਬਦ ਦਾ ਅਰਥ ਅੰਤਿਮ ਨਹੀਂ ਹੁੰਦਾ। ਲੇਖਕ ਦੀ ਤਰ੍ਹਾ ਪਾਠਕ ਨੇ ਉਸ ਦੇ ਅਗਲੇ ਅਰਥਾਂ ਤੱਕ ਪਹੁੰਚਣਾ ਹੁੰਦਾ ਹੈ। ਇਨ੍ਹਾਂ ਅਨੁਸਾਰ ਪਾਠ ਦੋ ਪ੍ਰਕਾਰ ਦੇ ਹੁੰਦੇ ਹਨ- ਪਾਠਕੀ ਪਾਠ ਤੇ ਲੇਖਕੀ ਪਾਠ।

ਪਾਠਕੀ ਪਾਠ ਉਹ ਹੁੰਦਾ ਹੈ ਜਿਸ ਬਾਰੇ ਸਾਨੂੰ ਪਹਿਲਾਂ ਤੋਂ ਹੀ ਜਾਣਕਾਰੀ ਹੁੰਦੀ ਹੈ। ਲੇਖਕੀ ਪਾਠ ਵਿੱਚ ਸਾਨੂੰ ਲੇਖਕ ਤੋਂ ਬਿਨਾਂ ਉਸ ਸਾਰੀ ਸਮੱਗਰੀ ਦੀ ਜਾਣਕਾਰੀ ਨਹੀਂ ਹੁੰਦੀ, ਸਾਨੂੰ ਲੇਖਕ ਦੇ ਮਨ ਦਾ ਪਤਾ ਨਹੀਂ ਹੁੰਦਾ ਕਿ ਉਸ ਵਿੱਚ ਕੀ ਚੱਲ ਰਿਹਾ ਹੈ। ਪਾਠ ਦੀ ਚਿਹਨਕੀ ਸੰਰਚਨਾਤਕ ਪ੍ਰਕਿਰਿਆ ਵਿੱਚ ਲੇਖਕ ਤੇ ਆਲੋਚਕ ਦੀ ਕੇਂਦਰੀ ਸੱਤਾ ਦੇ ਗਲਬੇ ਤੋਂ ਉਹ ਮੁਕਤ ਹੈ।

ਉੱਤਰ ਸਿਰਜਨਾਤਮਕ ਦੇ ਉਕਤ ਸੰਦਰਭ ਵਿੱਚ ਸਾਡੇ ਲਈ ਵਿਚਾਰਨ ਵਾਲਾ ਮਸਲਾ ਇਹ ਹੈ ਕਿ ਇਹ ਅਧਿਐਨ ਵਿਧੀ ਪੰਜਾਬੀ ਸਾਹਿਤ ਚਿੰਤਨ ਧਾਰਾ ਵਿੱਚ ਕਿਸ ਹੱਦ ਤੱਕ ਸਾਰਥਕ ਅਤੇ ਅਪਣਾਉਣ ਯੋਗ ਹੈ। ਸਾਡੇ ਪ੍ਰਮੁੱਖ ਆਲੋਚਕਾਂ ਨੇ ਇਸ ਵਿਧੀ ਵਿਚਲੇ ਮਹੱਤਵਪੂਰਨ ਸੰਕਲਪਾਂ ਬਾਰੇ ਸਿਧਾਂਤਕ ਲੇਖ ਲਿਖੇ ਹਨ ਅਤੇ ਵਿਹਾਰਕ ਆਲੋਚਨਾ ਵਿੱਚ ਇਸ ਨੂੰ ਵਰਤੋਂ ਵਿੱਚ ਲਿਆਉਣਾ ਸ਼ੁਰੂ ਕੀਤਾ ਹੈ।