ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਪੰਜਾਬੀ ਲੇਖਕਾਂ ਦੀ ਸਭ ਤੋਂ ਪੁਰਾਣੀ ਸੰਸਥਾ ਹੈ। ਇਹਦਾ ਮੁੱਖ ਦਫਤਰ ਪੰਜਾਬੀ ਭਵਨ, ਲੁਧਿਆਣਾ ਵਿੱਚ ਹੈ।
ਪੰਜਾਬੀ ਸਾਹਿਤ ਅਕਾਦਮੀ ਦਾ ਸੁਪਨਾ ਭਾਈ ਜੋਧ ਸਿੰਘ ਅਤੇ ਡਾ. ਸ਼ੇਰ ਸਿੰਘ ਨੇ ਲਿਆ ਸੀ ਅਤੇ ਉਹਨਾਂ ਨੇ 100 ਮੈਂਬਰ ਭਰਤੀ ਕਰਨ ਦੇ ਇੱਕ ਮਾਮੂਲੀ ਟੀਚੇ ਨਾਲ ਪੰਜਾਬੀ ਸਾਹਿਤ ਅਕਾਦਮੀ ਸਥਾਪਤ ਕਰਨ ਲਈ ਯੋਜਨਾ ਬਣਾਈ ਸੀ। ਅਕਾਦਮੀ ਦੀ ਰਸਮੀ ਸਥਾਪਨਾ 24 ਅਪਰੈਲ 1954 ਨੂੰ ਕੀਤੀ ਗਈ ਸੀ। ਉਸ ਵੇਲੇ, ਸਾਰੇ ਭਾਰਤ ਵਿੱਚ ਇਹ ਆਪਣੀ ਕਿਸਮ ਦਾ, ਸ਼ਾਇਦ, ਪਹਿਲਾ ਸਾਹਿਤਕ ਸੰਗਠਨ ਸੀ।[1]
ਪੰਜਾਬੀ ਭਵਨਸੋਧੋ
ਪੰਜਾਬੀ ਸਾਹਿਤ ਅਕਾਦਮੀ ਦੇ ਮੁੱਖ ਦਫ਼ਤਰ ਵਜੋਂ, ਪੰਜਾਬੀ ਭਵਨ, ਲੁਧਿਆਣਾ ਦਾ ਨੀਂਹ ਪੱਥਰ ਭਾਰਤ ਦੇ ਉਦੋਂ ਦੇ ਉਪ-ਰਾਸ਼ਟਰਪਤੀ, ਡਾ. ਰਾਧਾਕ੍ਰਿਸ਼ਨਨ ਨੇ 2 ਜੁਲਾਈ 1966 ਨੂੰ ਰੱਖਿਆ।