ਪੰਜਾਬੀ ਸਾਹਿਤ ਦਾ ਲੋਕਧਾਰਾਈ ਪਿਛੋਕੜ-ਡਾ:ਜੋਗਿੰਦਰ ਸਿੰਘ ਕੈਰੋਂ
ਲੇਖਕ | ਡਾ. ਜੋਗਿੰਦਰ ਸਿੰਘ ਕੈਰੋਂ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਪ੍ਰਕਾਸ਼ਨ | 2006 |
ਪ੍ਰਕਾਸ਼ਕ | ਪੰਜਾਬੀ ਅਕਾਦਮੀ,ਦਿੱਲੀ |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 281 |
ਜਾਣ-ਪਛਾਣ
ਸੋਧੋਇਕ ਸਮਾਂ ਸੀ ਜਦੋਂ ਸਾਹਿਤ,ਦਰਸ਼ਨ,ਵਿਗਿਆਨ ਆਦਿ ਜੋ ਅੱਜ ਸੁਤੰਤਰ ਅਨੁਸ਼ਾਸਨ ਹਨ ਲੋਕ-ਮਨ ਦੀਆਂ ਅਨੁਭੂਤੀਆਂ ਦੀ ਉਸ ਸੰਰਚਨਾ ਦਾ ਅੰਗ ਸਨ ਜਿਸ ਨੂੰ ਅੱਜ ਲੋਕਧਾਰਾ ਆਖਿਆ ਜਾਂਦਾ ਹੈ।ਫਿਰ ਮਨੁੱਖੀ ਵਿਕਾਸ ਦਾ ਉਹ ਸਮਾਂ ਆਇਆ ਜਦੋਂ ਚਿੰਤਨ ਦੀਆਂ ਇਹ ਸ਼ਾਖ਼ਾਵਾਂ ਆਪਣਾ ਵੱਖਰਾ ਰੂਪ ਧਾਰਨ ਕਰ ਗਈਆਂ।ਪਰ ਇਸ ਦੇ ਬਾਵਜੂਦ ਅੱਜ ਤਕ ਦੀਆਂ ਸਾਹਿਤਿਕ ਤੇ ਕਲਾਤਮਕ ਪ੍ਰਾਪਤੀਆਂ ਦੇ ਪਿਛੋਕੜ ਵਿੱਚ ਉਹ ਲੋਕਧਾਰਾਈ ਰੂੜ੍ਹੀਆਂ ਹੀ ਨਹੀਂ ਸਗੋਂ ਰੂਪ-ਸਰੂਪ ਵੀ ਕਾਰਜਸ਼ੀਲ ਰਹੇ ਹਨ।ਬੇਸ਼ਕ ਮੱਧਕਾਲੀਨ ਸਾਹਿਤ ਉਤੇ ਇਹ ਗੱਲ ਬਹੁਤ ਜ਼ਿਆਦਾ ਢੁਕਦੀ ਹੈ ਪਰ ਤਾਂ ਵੀ ਸਮੁੱਚਾ ਸਾਹਿਤ ਮਾਨਵੀ ਮਨ ਦਾ ਅਨੁਭਵ ਤੇ ਅਨੁਭੂਤੀ ਹੋਣ ਕਾਰਨ ਸਦਾ ਹੀ ਲੋਕਧਾਰਾਈ ਰੂੜ੍ਹੀਆਂ ਦੀ ਟੇਕ ਲੈਂਦਾ ਰਿਹਾ ਹੈ।ਮੱਧਕਾਲ ਦੇ ਬਹੁਤ ਸਾਹਿਤ ਬਾਰੇ ਤਾਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਇਸ ਦੀ ਉਸਾਰੀ ਲੋਕਧਾਰਾ(ਲੋਕ ਸਾਹਿਤ)ਦੇ ਸਾਹਿਤਿਕ ਪੱਧਰ ਉਪਰ ਇੱਕ ਤਰ੍ਹਾਂ ਪੁਨਰ-ਸਿਰਜਤ ਹੀ ਹੋਈ ਹੈ।ਆਧੁਨਿਕ ਸਾਹਿਤ ਦੇ ਪਿਛੋਕੜ ਵਿੱਚ ਵੀ ਲੋਕਧਾਰਾ ਦਾ ਸਾਰਾ ਪਰਪੰਚ ਕਾਰਜਸ਼ੀਲ ਵੇਖਿਆ ਜਾ ਸਕਦਾ ਹੈ।ਪਰ ਹੁਣ ਤਕ ਜਿੰਨੇ ਵੀ ਪੰਜਾਬੀ ਸਾਹਿਤ ਦੇ ਇਤਿਹਾਸ ਲਿਖੇ ਗਏ ਹਨ,ਉਹਨਾਂ ਵਿੱਚ ਵਧੇਰੇ ਕਰਕੇ ਲੋਕਧਾਰਾ ਅਤੇ ਲੋਕ ਸਾਹਿਤ ਰੂੜ੍ਹੀਆਂ ਤੇ ਰੂਪਾਂ ਦੀ ਪਛਾਣ ਕਰਨਾ ਅੱਖੋਂ ਪਰੋਖੇ ਹੀ ਕੀਤਾ ਜਾਂਦਾ ਰਿਹਾ ਹੈ।ਇਸ ਦਾ ਸਭ ਤੋਂ ਵੱਡਾ ਕਾਰਨ ਸ਼ਾਇਦ ਲੋਕਧਾਰਾ ਦੇ ਵਿਸ਼ੇ ਦਾ ਪਛੜ ਕੇ ਅਧਿਐਨ ਦੇ ਖੇਤਰ ਵਿੱਚ ਆਉਣਾ ਹੈ।ਲੋਕਧਾਰਾ ਦੇ ਅਧਿਐਨ ਦੀ ਚੇਤਨਾ ਪੱਛਮ ਵਿੱਚ ਤਾਂ ਭਾਵੇਂ ਕਾਫ਼ੀ ਸਮਾਂ ਪਹਿਲਾਂ ਆ ਚੁੱਕੀ ਸੀ ਅਤੇ ਭਾਰਤ ਅਤੇ ਪੰਜਾਬ ਵਿੱਚ ਲੋਕਧਾਰਾ ਦੀ ਸਮੱਗਰੀ ਦੇ ਇਕਤਰੀਕਰਣ ਵੱਲ ਵੀ ਵਿਦਵਾਨਾਂ ਦਾ ਧਿਆਨ ਕਾਫ਼ੀ ਸਮਾਂ ਪਹਿਲਾਂ ਹੋ ਗਿਆ ਸੀ,ਪਰੰਤੂ ਲੋਕਧਾਰਾ ਦੀ ਸਮਾਜਿਕ ਅਤੇ ਸੱਭਿਆਚਾਰਕ ਮਹੱਤਤਾ ਦੀ ਵਿਦਵਾਨਾਂ ਨੂੰ ਕਾਫ਼ੀ ਦੇਰ ਬਾਅਦ ਸਮਝ ਲੱਗੀ।
ਲੋਕਧਾਰਾ:ਨਿਰੰਤਰ ਸਜੀਵ ਪ੍ਰਕ੍ਰਿਆ
ਸੋਧੋਸੱਭਿਆਚਾਰ ਦੀ ਲੋਕਧਾਰਾ ਉਸ ਸੱਭਿਆਚਾਰ ਦੇ ਆਰ-ਪਾਰ ਫੈਲਿਆ ਐਸਾ ਅਨੁਸ਼ਾਸਨ ਹੈ ਜਿਸ ਤੋਂ ਸੰਬੰਧਿਤ ਸੱਭਿਆਚਾਰ ਨਾਲ ਜੁੜੇ ਵਿਅਕਤੀ ਜੀਵਨ ਲਈ ਸੇਧ ਵੀ ਲੈਂਦੇ ਹਨ ਅਤੇ ਨਾਲ ਦੀ ਨਾਲ ਸਮੇਂ ਦੀ ਲੋੜ ਮੁਤਾਬਕ ਲੋਕਧਾਰਾ ਦੀ ਸਿਰਜਣਾ ਵੀ ਕਰਦੇ ਰਹਿੰਦੇ ਹਨ।ਇੰਜ ਲੋਕਧਾਰਾ ਜਿਥੇ ਇੱਕ ਸਥਿਰ ਸਮੱਗਰੀ ਹੈ ਉਥੇ ਇੱਕ ਜੀਵੰਤ ਪ੍ਰਕ੍ਰਿਆ ਵੀ ਬਣ ਜਾਂਦੀ ਹੈ,ਜਿਸ ਤੋਂ ਕੋਈ ਸੱਭਿਆਚਾਰਕ ਸਮੂਹ ਜੀਵਨ ਲਈ ਸੇਧ ਦੀ ਸਿੱਖਿਆ ਵੀ ਪ੍ਰਾਪਤ ਕਰਦਾ ਹੈ ਅਤੇ ਮਨੋਰੰਜਨ ਵੀ। ਲੋਕਧਾਰਾ ਦਾ ਇੱਕ ਹੋਰ ਸੱਭਿਆਚਾਰਕ ਪ੍ਰਕਾਰਜ ਸਮਾਜ ਅਤੇ ਸੱਭਿਆਚਾਰ ਨੂੰ ਨਿਯੰਤਰਣ ਵਿੱਚ ਰੱਖ ਕੇ ਉਸ ਵਿੱਚ ਆਏ ਵਿਕਾਰਾਂ ਦੀ ਦਰੁਸਤੀ ਕਰਕੇ ਉਸ ਨੂੰ ਤੰਦਰੁਸਤੀ ਦੀ ਹਾਲਤ ਵਿੱਚ ਚਾਲੂ ਰੱਖਣਾ ਵੀ ਹੈ।ਇਸੇ ਲਈ ਇਹ ਕਾਰਜ ਦੁਵੱਲੀ ਭੂਮਿਕਾ ਨਿਭਾਉਂਦਾ ਹੋਇਆ ਜਿਥੇ ਸੱਭਿਆਚਾਰ ਦੀ ਅਗਵਾਈ ਕਰਦਾ ਹੈ ਉਥੇ ਕਈ ਵਾਰ ਸੱਭਿਆਚਾਰਕ ਸਮੂਹ ਉਹਨਾਂ ਰੂਪਾਂ ਅਤੇ ਵੰਨਗੀਆਂ ਨੂੰ ਆਪਣੀ ਲੋਕਧਾਰਾ ਵਿਚੋਂ ਖਾਰਜ ਕਰਦੇ ਰਹਿੰਦੇ ਹਨ ਜਿਹੜੇ ਉਹਨਾਂ ਦੀ ਜੀਵਨ-ਜਾਂਚ,ਵਿਹਾਰ,ਮਨੋਭਾਵ ਅਤੇ ਹੋਂਦ ਲਈ ਅਨੁਕੂਲ ਨਹੀਂ ਰਹਿ ਜਾਂਦੇ।
ਸੱਭਿਆਚਾਰ ਆਪਣੇ ਇਤਿਹਾਸਕ ਕਾਲ-ਕ੍ਰਮ ਵਿੱਚ ਬਹੁਤ ਸਾਰੀਆਂ ਪ੍ਰਸਥਿਤੀਆਂ ਵਿਚੋਂ ਲੰਘਦਾ ਹੋਇਆ ਮਨੁੱਖੀ ਮਾਨਸਿਕ ਵਿਕਾਸ ਅਤੇ ਮਨੁੱਖੀ ਹੋਂਦ ਦੇ ਸੰਘਰਸ਼ਾਂ ਦੀ ਪ੍ਰਕ੍ਰਿਆ ਨਾਲ ਪ੍ਰਭਾਵਿਤ ਹੁੰਦਾ,ਨਾਲ-ਨਾਲ ਬਦਲਦਾ ਅਤੇ ਬਹੁਤ ਸਾਰੀ ਸਮੱਗਰੀ ਨੂੰ ਆਪਣੇ ਅੰਦਰ ਸ਼ਾਮਿਲ ਕਰਦਾ ਅਤੇ ਬਹੁਤ ਕੁਝ ਨੂੰ ਵਹਾ ਕੇ ਆਪਣੇ ਕੰਢਿਆਂ ਉੱਪਰ ਛੱਡਦਾ ਰਹਿੰਦਾ ਹੈ।ਸਿਰਜਣਹਾਰ ਲੋਕਧਾਰਾ ਦੀ ਸਮੱਗਰੀ ਨੂੰ ਪਹਿਲਾਂ ਕਿਵੇਂ ਇਸਤੇਮਾਲ ਕਰਦੇ ਸਨ ਅਤੇ ਇਤਿਹਾਸਕ ਵਿਕਾਸ ਦੇ ਨਾਲ ਨਾਲ ਜਿਵੇਂ-ਜਿਵੇਂ ਮਨੁੱਖ ਨੂੰ ਬਾਹਰੀ ਸੰਸਾਰ ਦੀ ਸੋਝੀ ਹੁੰਦੀ ਗਈ,ਕਿਵੇਂ ਲੋਕਧਾਰਾ ਦੀ ਉਸੇ ਹੀ ਸਮੱਗਰੀ ਨੂੰ ਨਵੇਂ-ਨਵੇਂ ਅਰਥਾਂ ਵਿੱਚ ਵਰਤ ਕੇ ਆਪਣੇ ਆਪਣੇ ਵਿਚਾਰਾਂ ਤੇ ਅਨੁਭਵਾਂ ਦੇ ਪ੍ਰਗਟਾਂ ਲਈ ਵਰਤ ਰਹੇ ਹਨ। ਸੱਭਿਆਚਾਰ ਦੀ ਭਾਸ਼ਾ ਵਾਂਗ ਇੱਕ ਗਰਾਮਰ ਹੁੰਦੀ ਹੈ,ਤਰਕ ਅਤੇ ਨਿਯਮ ਹੁੰਦੇ ਹਨ,ਸੱਭਿਆਚਾਰ ਦਾ ਇਤਿਹਾਸ ਅਤੇ ਸੱਭਿਆਚਾਰ ਦੀ ਵਿਅਕਤੀਗਤ ਸਿਰਜਣਾ ਸਾਹਿਤ ਅਤੇ ਸਮੂਹਿਕ ਸਿਰਜਣਾ ਲੋਕ-ਸਾਹਿਤ,ਉਸ ਦੀਆਂ ਕਲਾਤਮਕ ਜੁਗਤਾਂ ਅਤੇ ਪਰੰਪਰਾ,ਸੱਭਿਆਚਾਰ ਨਾਲ ਸੰਬੰਧਿਤ ਲੋਕਾਂ ਦੀ ਸਾਂਝੀ ਅਤੇ ਨਿੱਜੀ ਸੋਚ ਉਪਰ ਹੀ ਆਧਾਰਿਤ ਹੁੰਦੀਆਂ ਹਨ।ਇਸ ਵਿੱਚ ਕਲਪਨਾ ਦਾ ਬੜਾ ਵੱਡਾ ਹੱਥ ਹੁੰਦਾ ਹੈ।ਜਿਵੇਂ ਲੋਕ ਬਹੁਤ ਸਾਰੇ ਇਤਿਹਾਸਕ ਨਾਇਕਾਂ ਦੇ ਜੀਵਨ ਦੀਆਂ ਘਟਨਾਵਾਂ ਵਿੱਚ ਮਿਥਿਹਾਸਕ ਅਤੇ ਕਾਲਪਨਿਕ ਘਟਨਾਵਾਂ ਨੂੰ ਭਰਨ ਦਾ ਯਤਨ ਕਰਦੇ ਰਹਿੰਦੇ ਹਨ ਕਿਉਂਕਿ ਇਹਨਾਂ ਨਾਇਕਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਇਆਂ ਹੁੰਦੀਆਂ ਹਨ।ਬਹੁਤ ਸਾਰੀਆਂ ਲੋਕ ਰੂੜ੍ਹੀਆਂ ਨੂੰ ਇਤਿਹਾਸਕ ਨਾਇਕਾਂ ਨਾਲ ਜੋੜ ਕੇ ਉਹਨਾਂ ਨੂੰ ਵਡਿਆਇਆ ਜਾਂਦਾ ਹੈ ਅਤੇ ਕਈ ਵਾਰ ਤਾਂ ਉਹਨਾਂ ਨੂੰ ਪਰਾਭੌਤਿਕ ਸ਼ਕਤੀਆਂ ਦੇ ਮਾਲਕ ਵਜੋਂ ਵੀ ਪੇਸ਼ ਕੀਤਾ ਜਾਂਦਾ ਹੈ ਜੋ ਆਪਣੀਆਂ ਬਹੁਤ ਸਾਰੀਆਂ ਕਰਾਮਾਤਾਂ ਨਾਲ ਦੁਸ਼ਮਣਾਂ ਦਾ ਕਰਦਾ ਹੈ ਅਤੇ ਬਹੁਤ ਸਾਰੀਆਂ ਬਿਖੜੀਆਂ ਮੁਸ਼ਕਲਾਂ ਨੂੰ ਹੱਲ ਵੀ ਕਰਦਾ ਹੈ।ਲੋਕ ਆਪਣੇ ਨਾਇਕ ਪ੍ਰਤੀ ਸ਼ਰਧਾਵਾਨ ਹੁੰਦਿਆਂ,ਉਸ ਬਾਰੇ ਲੋਕ-ਸਾਹਿਤ ਦੀ ਸਿਰਜਣਾ ਕਰਦੇ ਹਨ।ਲੋਕ-ਸਾਹਿਤ ਦੀ ਸਿਰਜਣਾ ਦਾ ਮੂਲ ਆਧਾਰ ਲੋਕ-ਰੂੜ੍ਹੀਆਂ ਅਤੇ ਰੂੜ੍ਹ-ਕਥਾਵਾਂ ਨੂੰ ਹੀ ਮੰਨਿਆ ਜਾਂਦਾ ਹੈ।
ਲੋਕਧਾਰਾ ਦਾ ਇੱਕ ਕਾਰਜ ਸੱਭਿਆਚਾਰ ਸਮੂਹ ਦੀ ਪਹਿਲੀ ਪੀੜ੍ਹੀ ਵਲੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਸਿਆਣਪ,ਖੁਸ਼ੀ ਅਤੇ ਮਨੋਭਾਵਾਂ ਦੇ ਪ੍ਰਗਟਾਅ ਦਾ ਸਦਮਾ ਦੇਣਾ ਵੀ ਹੈ,ਤਾਂ ਕਿ ਆਉਣ ਵਾਲੀ ਪੀੜ੍ਹੀ ਆਪਣੇ ਪੁਰਖਿਆਂ ਦੀ ਸੋਚ,ਸਿਆਣਪ ਅਤੇ ਮਨੋਰੰਜਨ ਦੀ ਗਾਡੀ ਰਾਹ ਉਪਰ ਸਹਿਜ ਭਾਵ ਨਾਲ ਗ਼ਾਮਜ਼ਨ ਹੋ ਸਕੇ।
ਲੋਕਧਾਰਾ ਅਤੇ ਸਾਹਿਤ:ਅੰਤਰ ਸੰਬੰਧ
ਸੋਧੋਤਕਰੀਬਨ ਸੰਸਾਰ ਦੀਆਂ ਸਾਰੀਆਂ ਸਮਰੱਥ ਭਾਸ਼ਾਵਾਂ ਦਾ ਸਾਹਿਤ ਲੋਕਧਾਰਾਈ ਤੱਤਾਂ ਤੇ ਰੂੜ੍ਹੀਆਂ ਦੀਆਂ ਵੰਨਗੀਆਂ ਉਪਰ ਹੀ ਆਧਾਰਿਤ ਕਰਕੇ ਸਿਰਜਿਆ ਗਿਆ ਹੈ।ਸੰਸਾਰ ਦੇ ਪੁਰਾਤਨ ਅਤੇ ਵੱਡੇ ਲੇਖਕਾਂ ਨੇ ਸਭ ਤੋਂ ਪਹਿਲਾਂ ਲੋਕਾਂ ਵਿੱਚ ਮੌਖਿਕ ਰੂਪ ਵਿੱਚ ਪ੍ਰਚਲਿਤ ਲੋਕ ਸਾਹਿਤ ਰੂਪਾਂ ਨੂੰ ਹੀ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ।ਬਹੁਤ ਸਾਰੀਆਂ ਮਹੱਤਵਪੂਰਨ ਰਚਨਾਵਾਂ ਜਿਹਨਾਂ ਦੀ ਅਜੋਕੇ ਯੁਗ ਵਿੱਚ ਵੀ ਬੜੀ ਇਤਿਹਾਸਕ ਮਹਤੱਤਾ ਹੈ ਉਸ ਸਮੇਂ ਲੋਕਾਂ ਵਿੱਚ ਪ੍ਰਚਲਿਤ ਮਿਥਾਂ,ਦੰਦ ਕਥਾਵਾਂ ਜਾਂ ਲੋਕ-ਕਹਾਣੀਆਂ ਨੂੰ ਆਧਾਰ ਬਣਾ ਕੇ ਹੀ ਲਿਖਿਆ ਗਈਆਂ ਸਨ।ਇਸ ਅਧਿਆਏ ਵਿੱਚ ਲੋਕਧਾਰਾ ਅਤੇ ਵਿਸ਼ਿਸ਼ਟ ਸਾਹਿਤ ਦੇ ਅੰਤਰ ਸੰਬੰਧਾਂ ਨੂੰ ਵਿਚਾਰਿਆ ਗਿਆ ਹੈ।ਇਸ ਵਿੱਚ ਸਭ ਤੋਂ ਪਹਿਲਾਂ ਸੰਖੇਪ ਰੂਪ ਵਿੱਚ ਲੋਕਧਾਰਾ ਦੇ ਖੇਤਰ ਨੂੰ ਪਛਾਣਦਿਆਂ ਇਸ ਨੂੰ ਨਿਸ਼ਚਿਤ ਕਰਨ ਅਤੇ ਇਸ ਨੂੰ ਪਰਿਭਾਸ਼ਤ ਕਰਨ ਦਾ ਯਤਨ ਕੀਤਾ ਗਿਆ ਹੈ। ਪੰਜਾਬੀ ਲੋਕਧਾਰਾ ਦੇ ਅਧਿਐਨ ਦੇ ਖੇਤਰ ਵਿੱਚ ਲੋਕਧਾਰਾ ਨੂੰ ਬਹੁਤ ਸਾਰੇ ਵਿਦਵਾਨਾਂ ਨੇ ਬੜੇ ਵਿਸਥਾਰ ਨਾਲ ਪਰਿਭਾਸ਼ਤ ਕਰ ਦਿੱਤਾ ਹੈ।ਇਸ ਲਈ ਇਸ ਗੱਲ ਦੀ ਬਹੁਤੀ ਲੋੜ ਨਹੀਂ ਸਮਝੀ ਗਈ ਕਿ ਇਥੇ ਵੀ ਬਹੁਤ ਸਾਰੇ ਹਵਾਲੇ ਅਤੇ ਪਰਿਭਾਸ਼ਾਵਾਂ ਦਿਤੀਆਂ ਜਾਣ,ਇਥੇ ਕੇਵਲ ਲੋਕਧਾਰਾ ਦੀ ਮੁਢਲੀ ਜਾਣਕਾਰੀ ਹੀ ਦਿਤੀ ਗਈ ਹੈ ਜਿਹੜੀ ਕਿ ਇਸ ਕਾਰਜ ਨਾਲ ਸੰਬੰਧ ਰੱਖਦੀ ਹੈ ਅਤੇ ਵਿਸ਼ੇ ਦੀ ਲੋੜ ਹੈ।ਇਸ ਤੋਂ ਉਪਰੰਤ,ਸਾਹਿਤ ਅਤੇ ਲੋਕ-ਸਾਹਿਤ ਦੇ ਆਪਸੀ ਸੰਬੰਧਾਂ ਬਾਰੇ ਵਿਚਾਰ ਕਰਦਿਆਂ ਲੋਕ ਸਾਹਿਤ ਨੂੰ ਪਰਿਭਾਸ਼ਤ ਕਰਨ ਦਾ ਯਤਨ ਕੀਤਾ ਹੈ ਅਤੇ ਸਾਹਿਤ ਨਾਲ ਉਸ ਦਾ ਕੀ ਰਿਸ਼ਤਾ ਬਣਦਾ ਹੈ ਇਸ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਲੋਕ-ਸਾਹਿਤ ਦੇ ਰੂਪ
ਸੋਧੋਲੋਕ ਸਾਹਿਤ ਰੂਪਾਂ ਦੇ ਅੰਤਰਗਤ, ਲੋਕਗੀਤ, ਅਖਾਣ, ਮੁਹਾਵਰੇ, ਬੁਝਾਰਤਾਂ ਆਦਿ ਕਾਵਿ ਰੂਪਾਂ ਦੀ ਸਾਹਿਤ ਵਿੱਚ ਆਦਾਨ-ਪ੍ਰਦਾਨ ਦੀ ਪ੍ਰਕ੍ਰਿਆ ਨੂੰ ਜਾਣਨ ਅਤੇ ਪਛਾਣਨ ਦੀ ਕੋਸ਼ਿਸ਼ ਕਰਦਿਆਂ, ਗੁਰਬਾਣੀ, ਸੂਫ਼ੀ ਕਾਵਿ ਅਤੇ ਕਿੱਸਾ ਕਾਵਿ ਵਿਚੋਂ ਲੋਕ ਸਾਹਿਤ ਰੂਪਾਂ ਦੀਆਂ ਕੁਝ ਉਦਾਹਰਨਾਂ ਦਿਤੀਆਂ ਗਈਆਂ ਹਨ।ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਧਿਆਨ ਵਿੱਚ ਰੱਖਦਿਆਂ ਲੋਕਧਾਰਾ ਦੀ ਸਮੱਗਰੀ ਦੀ ਸਾਹਿਤਕਾਰਾਂ ਵਲੋਂ ਕੀਤੀ ਗਈ ਵਰਤੋਂ ਬਾਰੇ ਵਿਚਾਰ ਕਰਦਿਆਂ ਬਾਬਾ ਫ਼ਰੀਦ