ਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀ
ਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀ ਪੰਜਾਬੀ ਭਾਸ਼ਾ ਨੂੰ ਬੋਲਣ ਵਾਲੇ ਸਮੂਹ ਪੰਜਾਬੀਆਂ ਦੇ ਸਾਂਝੇ ਇਤਿਹਾਸ ਨਾਲ ਜੁੜੀ ਹੋਈ ਹੈ। ਪਹਿਲੀ ਪੱਧਰ ਤੇ ਭਾਵੇਂ ਇਹ ਇੱਕ ਸਧਾਰਨ ਅਕਾਦਮਿਕ ਮਸਲਾ ਜਾਪਦਾ ਹੈ। ਪਰੰਤੂ ਇਸ ਦੀ ਤਹਿ ਹੇਠ ਵਿਸ਼ਾਲ ਵਿਚਾਰਧਾਰਕ ਅਰਥ ਸਮਾਏ ਹੋਏ ਹਨ।
ਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀ ਤੋਂ ਭਾਵ ਦੁਨੀਆ ਭਰ ਅੰਦਰ ਪੰਜਾਬੀ ਭਾਸ਼ਾ ਵਿੱਚ ਰਚਿਆ ਜਾ ਰਿਹਾ ਪੰਜਾਬੀ ਸਾਹਿਤ ਭਾਵੇਂ ਇਹ ਕਿਸੇ ਵੀ ਵਿਧਾ ਭਾਵ ਨਾਵਲ, ਨਾਟਕ, ਕਹਾਣੀ, ਕਵਿਤਾ ਆਦਿ ਵਿੱਚ ਮੌਜੂਦ ਹੋਵੇ। ਸਾਝਾਂ ਇਤਿਹਾਸ ਲਿਖਣ ਤੋਂ ਭਾਵ ਜਿਸ ਵਿੱਚ ਭਾਰਤ, ਪਾਕਿਸਤਾਨ ਤੋਂ ਇਲਾਵਾ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦੁਆਰਾ ਰਚੇ ਜਾ ਰਹੇ ਸਾਹਿਤ ਨੂੰ ਇਕਮਿਕ ਸੰਗਠਨ ਦੇ ਤੌਰ 'ਤੇ ਵਿਚਾਰਨਾ, ਭਾਵੇਂ ਕਿ ਭਾਰਤ ਪਾਕਿਸਤਾਨ ਅਤੇ ਵਿਦੇਸ਼ ਵਿੱਚ ਰਚੇ ਜਾ ਰਹੇ ਸਾਹਿਤ ਨੂੰ ਇਕਹਿਰੇ ਕਾਲਕ੍ਰਮ ਵਿੱਚ ਬੰਨਣਾ ਅਤਿਅੰਤ ਗੁੰਝਲਾਦਾਰ ਅਤੇ ਗੰਭੀਰ ਕਾਰਜ ਹੈ। ਸੰਯੁਕਤ ਇਤਿਹਾਸਕਾਰੀ ਦਾ ਪਿਛੋਕੜ:
ਸੰਯੁਕਤ ਇਤਿਹਾਸਕਾਰੀ ਵਿੱਚ 1947 ਦੀ ਦੇਸ਼ ਵੰਡ ਨੂੰ ਅਹਿਮ ਬਿੰਦੂ ਮੰਨਿਆ ਜਾਂਦਾ ਹੈ। ਇੰਝ ਸੋਚਿਆ ਜਾਂਦਾ ਹੈ ਕਿ ਦੇਸ਼ ਵੰਡ ਤੋਂ ਪਹਿਲਾਂ ਪੰਜਾਬੀ ਸਾਹਿਤ ਦਾ ਇਤਿਹਾਸ ਸੰਯੁਕਤ ਸੀ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਦੋਹਾਂ ਪੰਜਾਬਾਂ ਵਿੱਚ ਲਿਖੇ ਗਏ ਪੰਜਾਬੀ ਸਾਹਿਤ ਦੇ ਇਤਿਹਾਸ ਅੱਧੇ ਅਧੂਰੇ ਹੀ ਹਨ। ਕਿਉਂਕਿ ਪੂਰਬੀ ਪੰਜਾਬ ਵਿੱਚ ਰਚੀਆਂ ਸਾਹਿਤਿਕ ਰਚਨਾਵਾਂ ਨੂੰ ਪੱਛਮੀ ਪੰਜਾਬ ਦੇ ਸਾਹਿਤ ਦੇ ਇਤਿਹਾਸਾਂ ਵਿੱਚ ਨਹੀਂ ਸ਼ਾਮਿਲ ਕੀਤਾ ਗਿਆ ਅਤੇ ਪੱਛਮੀ ਪੰਜਾਬ ਵਿੱਚ ਰਚੀਆ ਜਾ ਰਹੀਆਂ ਰਚਨਾਵਾਂ ਨੂੰ ਪੂਰਬੀ ਪੰਜਾਬ ਦੇ ਸਾਹਿਤ ਦੇ ਇਤਿਹਾਸਾਂ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਡਾ. ਕਰਨੈਲ ਸਿੰਘ ਥਿੰਦ ਅਤੇ ਡਾ. ਧਰਮ ਸਿੰਘ ਆਪਣੇ ਖੋਜ ਪੱਤਰਾਂ ਵਿੱਚ ਦਰਸਾਉਂਦੇ ਹਨ ਕਿ ਪਾਕਿਸਤਾਨੀ ਪੰਜਾਬੀ ਸਾਹਿਤ ਦੇ ਇਤਿਹਾਸਕਰਾਂ ਨੇ ਅਧੂਰੇ ਰੂਪ ਵਿੱਚ ਸਾਹਿਤ ਦਾ ਇਤਿਹਾਸ ਰਚਿਆ ਹੈ ਜਿਸ ਵਿੱਚ ਭਾਰਤੀ ਪੰਜਾਬੀ ਖਾਸ ਕਰ ਕੇ ਸਿੱਖ ਗੁਰੂਆਂ ਦੇ ਸਾਹਿਤ ਨੂੰ ਨਿਗੂਣਾ ਸਥਾਨ ਦਿੱਤਾ ਹੈ ਜਾਂ ਅਣਗੌਲਿਆ ਕੀਤਾ ਹੈ। ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਧਰ ਵੀ ਨਜ਼ਮ ਹੁਸੈਨ ਸੱਯਦ, ਅਹਿਮਦ ਸਲੀਮ, ਅਫ਼ਜਲ ਅਹਿਸਾਨ ਰੰਧਾਵਾ ਅਤੇ ਇਕਬਾਲ ਕੈਸਰ ਵਰਗੇ ਲੇਖਕ, ਚਿੰਤਕ ਵਸਦੇ ਹਨ ਜਿਹੜੇ ਭਾਵੇਂ ਸਿੱਧੇ ਤੌਰ 'ਤੇ ਇਤਿਹਾਸਕਾਰੀ ਨਾਲ ਨਹੀਂ ਜੁੜੇ ਹੋਏ ਪਰ ਉਹਨਾਂ ਨੇ ਸਾਂਝੀ ਰਹਿਤਲ ਦੀ ਗੱਲ ਕੀਤੀ ਹੈ। ਇੱਥੋਂ ਤੱਕ ਕੇ ਪਾਕਿਸਤਾਨ ਵਿੱਚ ਉੱਘੇ ਲੇਖਕ ਵਿਦਵਾਨ ਨਜ਼ਮ ਹੁੁਸੈਨ ਸੱਯਦ ਵੱਲੋਂ ਪੂਰਬੀ ਪੰਜਾਬ ਦੇ ਸਾਹਿਤ ਗੁਰਬਾਣੀ ਦੀ ਵਿਆਖਿਆ ਕੀਤੀ ਜਾ ਰਹੀ ਹੈ ਭਾਵੇਂ ਕਿ ਇਧਰਲੇ ਚਿੰਤਕਾਂ ਦਾ ਮੰਨਣਾ ਹੈ ਕਿ ਪੱਛਮੀ ਪੰਜਾਬ ਵਿੱਚ ਗੁਰਬਾਣੀ ਨੂੰ ਸਿੱਖ ਸਾਹਿਤ ਸਮਝ ਦੇ ਅਣਗੋਲਿਆ ਕਾਰਾਰ ਦਿੱਤਾ ਗਿਆ ਹੈ।
ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿੱਚ ਪਰਵਾਸੀ ਸਾਹਿਤ ਦੀ ਸ਼ਮੂਲੀਅਤ:
ਪਰਵਾਸ ਵਿੱਚ ਵਸਦੇ ਪੰਜਾਬੀਆਂ ਵੱਲੋਂ ਜੋ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ, ਉਸਨੂੰ ਅਸੀਂ ਪਰਵਾਸੀ ਸਾਹਿਤ ਦੇ ਵਰਗ ਵਿੱਚ ਰੱਖਦੇ ਹਾਂ। ਪੂਰਬੀ ਪੰਜਾਬੀ ਸਾਹਿਤ, ਪੱਛਮੀ ਪੰਜਾਬੀ ਸਾਹਿਤ ਨਾਲੋਂ ਪਰਵਾਸੀ ਪੰਜਾਬੀ ਸਾਹਿਤ ਵਿੱਚ ਵੱਖਰਤਾ ਪਾਈ ਜਾਂਦੀ ਹੈ ਕਿਉਂਕਿ ਪਰਵਾਸ ਵਿੱਚ ਵਸਦੇ ਪੰਜਾਬੀਆਂ ਨਾਲ ਸਾਡੀ ਸਿਰਫ਼ ਭਾਸ਼ਾਈ ਸਾਂਝ ਹੈ, ਇਤਿਹਾਸਿਕ, ਆਰਥਿਕ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਸਾਂਝ ਨਹੀਂ ਹੈ। ਇਸ ਲਈ ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿੱਚ ਇਹ ਸਮੱਸਿਆ ਉਪਜਦੀ ਹੈ ਕਿ ਪਰਵਾਸੀ ਪੰਜਾਬੀ ਸਾਹਿਤ ਦੀ, ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿੱਚ ਸ਼ਮੂਲੀਅਤ ਕੀਤੇ ਜਾਵੇ ਜਾਂ ਨਾ। ਪਰੰਤੂ ਜੇਕਰ ਅਸੀਂ ਉੱਪਰੋਕਤ ਵੱਖਰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਵਾਸੀ ਪੰਜਾਬੀ ਸਾਹਿਤ ਨੂੰ ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿੱਚ ਸ਼ਾਮਿਲ ਨਹੀਂ ਕਰਦੇ ਤਾਂ ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਤੇ ਸਵਾਲੀਆ ਚਿੰਨ੍ਹ ਲਗ ਜਾਂਦਾ ਹੈ। ਪਰ ਜਦੋਂ ਅਸੀਂ ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀ ਪਰਿਕਲਪਨਾ ਕਰਦੇ ਹਾਂ ਤਾਂ ਇਸ ਦਾ ਭਾਵ ਸਮੁੱਚੇ ਪੰਜਾਬੀ ਸਾਹਿਤ ਨੂੰ ਕਲਾਵੇ ਵਿੱਚ ਲੈਣਾ ਹੈ।
ਸੰਭਾਵਨਾਵਾਂ
ਸੋਧੋਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਰੀ ਕਿਹੋ ਜਿਹੀ ਹੋਵੇ:
- ਸਮੱਚੀਆਂ ਪੰਜਾਬੀ ਸਾਹਿਤਿਕ ਰਚਨਾਵਾਂ (ਭਾਰਤੀ ਪਾਕਿਸਤਾਨੀ, ਪਰਵਾਸੀ) ਦਾ ਵਿਧਾਵਾਂ ਅਨੁਸਾਰ ਨਿਖੇੜਾ ਕਰ ਕੇ ਇਕਹਰੇ ਕਾਲਕ੍ਰਮ ਵਿੱਚ ਬੰਨ੍ਹਣਾ।ਉਦਾਹਰਨ ਦੇ ਤੌਰ 'ਤੇ 1960 ਤੋਂ 1970 ਤੱਕ ਦੇ ਸਮੁੱਚੇ ਪੰਜਾਬੀ ਨਾਵਲ ਦਾ ਅਧਿਐਨ।
- ਪਾਕਿਸਤਾਨੀ, ਭਾਰਤੀ ਤੇ ਪਰਵਾਸੀ ਸਾਹਿਤਕ ਇਤਿਹਾਸਕ ਸਮਾਂ ਵੱਖਰਾਂ ਹੈ। ਇਸ ਲਈ ਪ੍ਰਵਿਰਤੀਆਂ ਵਿੱਚ ਵੱਖਰਤਾ ਪਾਈ ਜਾਂਦੀ ਹੈ। ਪ੍ਰਵਿਰਤੀਆਂ ਨੂੰ ਇਕਹਰੇ ਕਾਲਕ੍ਰਮ ਵਿੱਚ ਰੱਖ ਕੇ ਇਹਨਾਂ ਵਿਚਲੀਆਂ ਸਮਾਨਤਾਵਾਂ ਅਤੇ ਵਿਭਿੰਨਤਾਵਾਂ ਦਾ ਅਧਿਐਨ ਕਰਨਾ।
- ਇਹ ਧਿਆਨ ਵਿੱਚ ਰੱਖਣਾ ਪਾਏਗਾ ਕਿ ਅਸੀਂ ਇੱਕ ਨਵਾਂ ਮੌਲਿਕ ਇਤਿਹਾਸਕ ਪਰਿਪੇਖ ਉਸਾਰੀਏ ਨਾ ਕਿ ਕਿਸੇ ਪਰੰਪਰਾ ਦੀ ਵੰਡ ਨੂੰ ਕਿਸੇ ਦੂਸਰੇ ਉੱਪਰ ਆਰੋਪਣ ਦੀ ਕਾਹਲ ਕਰੀਏ।
ਸੰਯੁਕਤ ਸਾਹਿਤ ਦੀ ਇਤਿਹਾਸਕਾਰੀ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬੀ ਵਿਭਾਗ, ਪੰਜਾਬੀ ਯੁਨੀਵਰਸਿਟੀ ਵੱਲੋਂ ਪਹਿਲਾ ਦੋ ਰੋਜਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਉੱਪਰ ਪੇਪਰ ਪੜੇ ਗਏ ਅਤੇ ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀ ਸਾਰਥਿਕਤਾ ਅਤੇ ਮਸਲਿਆਂ ਤੇ ਵਿਚਾਰ ਹੋਈ। ਸਾਰੇ ਪੇਪਰਾਂ ਵਿੱਚ ਕੁਝ ਪੇਪਰਾਂ ਵਿੱਚ ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਆਧਾਰ ਯੋਗ ਵਿਚਾਰ ਵਿਅਕਤ ਕੀਤੇ ਹਨ। ਜੋ ਕਿ ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਾਕਰੀ ਲਈ ਮੁੱਢਲਾ ਅਤੇ ਯੋਗ ਕਦਮ ਬਣਦੇ ਹਨ। ਜਦਕਿ ਕੁੱਝ ਪੇਪਰ ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸੰਭਾਵਨਾਵਾਂ ਦੀ ਪੈਰਵੀ ਨਹੀਂ ਕਰਦੇ।
ਸਮੱਸਿਆਵਾਂ
ਸੋਧੋਸਮੁੱਚੇ ਤੌਰ 'ਤੇ ਸੈਮੀਨਾਰ ਵਿੱਚ ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਲਈ ਠੋਸ ਕਦਮ ਪੁੱਟੇ ਜਾਣ ਲਈ ਵਿਚਾਰ ਪੇਸ਼ ਹੋਏ ਪਰੰਤੂ ਅਜੇ ਤੱਕ ਇਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ। ਸਮੱਸਿਆਵਾਂ:
ਲਿਪੀ ਦੀ ਸਮੱਸਿਆ
ਸੋਧੋਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀ ਲਈ ਦੋ ਲਿਪੀਆਂ ਦਾ ਮਸਲਾ ਵੀ ਇੱਕ ਤਲਖ਼ ਹਕੀਕਤ ਵਾਂਗ ਸਨਮੁਖ ਹੈ। ਸਭ ਤੋਂ ਵੱਡਾ ਮਸਲਾ ਗੁਰਮੁਖੀ ਅਤੇ ਸ਼ਾਹਮੁਖੀ ਦੋਹਾਂ ਲਿਪੀਆਂ `ਚ ਸੰਪੂਰਨ ਪੰਜਾਬੀ ਸਾਹਿਤ ਦੀ ਉਪਲੱਬਧੀ ਦਾ ਹੈ। ਕਿਉਂਕਿ ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਮੂਲ ਪਾਠਾਂ ਤੋਂ ਬਿਨਾਂ ਸੰਭਵ ਨਹੀਂੇ।
ਕਾਲਵੰਡ ਦੀ ਸਮੱਸਿਆ
ਸੋਧੋਦੇਸ਼ ਵੰਡ ਤੋਂ ਬਾਅਦ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਵਿੱਚ ਸਾਹਿਤ ਦੀਆਂ ਚਲ ਰਹੀਆਂ ਤੇ ਨਵੀਆਂ ਉਪਜ ਰਹੀਆਂ ਵਿਧਾਵਾਂ ਦਾ ਸਮਾਂ ਵੱਖਰਾ ਹੈ ਇਸ ਲਈ ਉਹਨਾਂ ਨੂੰ ਇੱਕ ਕਾਲ ਵਿੱਚ ਰੱਖਣਾ ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀ ਇੱਕ ਮੁੱਢਲੀ ਸਮੱਸਿਆ ਹੈ।
ਵੱਖਰੀਆਂ ਵੱਖਰੀਆਂ ਪ੍ਰਵਿਰਤੀਆਂ
ਸੋਧੋਅਜ਼ਾਦੀ ਤੋਂ ਬਾਅਦ ਵੱਖ-ਵੱਖ ਸਮੇਂ ਸਾਹਿਤ ਦੀਆਂ ਵੱਖ-ਵੱਖ ਪ੍ਰਵਿਰਤੀਆਂ ਚਲਦੀਆਂ ਰਹੀਆਂ ਹਨ। ਜਿਸ ਕਾਰਨ ਇਨ੍ਹਾਂ ਵਿੱਚ ਕੋਈ ਸਾਂਝ ਨਾ ਹੋਣ ਕਾਰਨ ਸੰਯੁਕਤ ਇਤਿਹਾਸਕਾਰੀ ਕਰਨ ਵਿੱਚ ਸਮੱਸਿਆ ਪੇਸ਼ ਹੁੰਦੀ ਹੈ।
ਸੱਭਿਆਚਾਰਕ, ਇਤਿਹਾਸ, ਆਰਥਿਕ, ਰਾਜਨੀਤਿਕ ਵਖਰੇਵੇਂ
ਸੋਧੋਪੂਰਬੀ ਪੰਜਾਬੀ ਸਾਹਿਤ, ਪਰਵਾਸੀ ਪੰਜਾਬੀ ਸਾਹਿਤ, ਪੱਛਮੀ ਪੰਜਾਬੀ ਸਾਹਿਤ ਵਿੱਚ ਸੱਭਿਆਚਾਰਕ, ਇਤਿਹਾਸਕ, ਆਰਥਿਕ, ਰਾਜਨੀਤਿਕ ਵਖਰੇਵਾਂ ਪਾਇਆ ਜਾਣ ਕਰ ਕੇ ਇਨ੍ਹਾਂ ਦਾ ਪ੍ਰਭਾਵ ਉਥੋਂ ਦੇ ਸਾਹਿਤ ਤੇ ਵੀ ਪਿਆ ਅਤੇ ਉਹਨਾਂ ਵਿੱਚ ਵੱਖਰਤਾ ਪਾਈ ਜਾਂਦੀ ਹੈ। ਜਿਸ ਕਾਰਨ ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਕਰਨ ਵਿੱਚ ਸਮੱਸਿਆ ਆ ਰਹੀ ਹੈ।
ਸਮੁੱਚੇ ਰੂਪ ਵਿੱਚ ਜੇ ਅਸੀਂ ਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀ ਕਰਨੀ ਹੋਵੇ ਤਾਂ ਪਿਛਲੀ ਸਦੀ ਨੂੰ ਇੱਕ ਇਕਾਈ ਮੰਨ ਕੇ ਇਸ ਨੂੰ ਸਾਹਿਤ ਦੇ ਵਿਸ਼ਿਆਂ ਅਨੁਸਰ ਦੋਹਾਂ ਪੰਜਾਬਾਂ ਤੇ ਪਰਵਾਸੀ ਸਾਹਿਤ ਦੀਆਂ ਵਿਧਾਵਾਂ ਦੇ ਹਵਾਲਿਆਂ ਰਾਹੀਂ ਕਾਲਕ੍ਰਮ ਵਿੱਚ ਬੰਨ੍ਹਣ ਦੀ ਲੋੜ ਹੈ। ਇਸ ਪ੍ਰਕਾਰ ਕੁਝ ਸਾਂਝੀਆਂ ਸਮਾਨਤਾਵਾਂ ਅਤੇ ਵਿੰਭਿਨਤਾਵਾਂ ਸਾਹਮਣੇ ਆ ਜਾਣਗੀਆਂ ਜਿਹਨਾਂ ਦੇ ਤੁਲਨਾਤਮਿਕ ਪਰਿਪੇਖ ਤੋਂ ਇਤਿਹਾਸਕਾਰੀ ਦੀ ਗੱਲ ਅੱਗੇ ਤੋਰੀ ਜਾ ਸਕਦੀ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |