ਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸੋਮੇ
ਸੱਭਿਆਚਾਰ ਬੇਅੰਤ ਅੰਸ਼ਾਂ ਦਾ ਮਿਸ਼ਰਣ ਹੈ। ਇਸ ਦਾ ਹਰ ਇੱਕ ਅੰਸ਼ ਕਿਤੋ ਨਾ ਕਿਤੋ ਆਰੰਭ ਹੁੰਦਾ ਹੈ, ਅਤੇ ਸੱਭਿਆਚਾਰ ਸਿਸਟਮ ਵਿੱਚ ਥਾਂ ਪਾ ਕੇ ਉਸ ਦੀ ਪ੍ਰਕਿਰਿਆ ਦੇ ਅਨੁਕੂਲ ਵਿਕਾਸ ਕਰਦਾ ਹੈ ਤੇ ਉਹ ਆਪਣੇ ਕਾਰਜ਼ ਨਿਭਾਉਂਦਾ ਹੈ। ਸੱਭਿਆਚਾਰ ਜਿਹਨਾਂ ਅੰਸ਼ਾਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਰੱਖ ਕੇ ਬਾਕੀ ਦੇ ਰੱਦ ਕਰ ਦਿੰਦਾ ਹੈ।
ਸੱਭਿਆਚਾਰ ਸਾਰਿਆਂ ਦੀ ਸਾਰਿਆਂ ਨੂੰ ਦੇਣ ਹੈ। ਪਾਣੀ ਦੇ ਅਣੂਆਂ ਵਾਂਗ ਜੁੜਿਆਂ ਹੋਇਆਂ ਹਨ . ਅਤੇ ਸਮੁੱਚੇ ਵਹਿਣ ਨੂੰ ਰੂਪ ਦੇਦੀਆਂ ਹਨ।ਜਿਹੜੀਆਂ ਲਹਿਰਾਂ ਇੱਕ ਸਮੇਂ ਉਪਰ ਹੁੰਦੀਆਂ ਹਨ ਤੇ ਉਹ ਇੱਕ ਦੂਜੇ ਵਿੱਚ ਗੁੰਮ ਹੋ ਜਾਂਦੀਆਂ ਹਨ ਤੇ ਉਹਨਾਂ ਨੂੰ ਪਛਾਣੀਆਂ ਵੀ ਨਹੀਂ ਜਾਂਦਾ।ਸਥਾਨਕ ਸੱਭਿਆਚਾਰ ਦੀਆਂ ਆਪਣੀਆਂ ਵਿਸ਼ੇਸ਼ਤਾਈਆਂ ਹੁੰਦੀਆਂ ਹਨ।ਇਹ ਆਪਣੇ ਵਿੱਚ ਵੜਦੇ ਆ ਰਹੇ ਉਪਰੇ ਸੱਭਿਆਚਾਰ ਦੇ ਪ੍ਭਾਵ ਦੇ ਖ਼ਿਲਾਫ਼ ਤਿੱਖਾ ਪ੍ਤਿਕਰਮ ਦੇਂਦਾ ਹੈ।ਉਸ ਨੂੰ ਆਪਣੀ ਪ੍ਤਿਭਾ ਅਨੁਸਾਰ ਢਾਲਦਾ ਹੈ।ਆਪਣਾ ਅਨਿੱਖੜ ਅੰਗ ਬਣਾ ਲੈਂਦਾ ਹੈ ਅਤੇ ਆਪਣੀ ਨਵੀਂ ਨਵੀਂ ਬਣਾਈ ਇਕਾਈ ਵਿੱਚ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਦਾ ਹੈ।ਇਹ ਅਮਲ ਇੱਕ ਇਕਾਈ ਤੋਂ ਦੂਜੀ ਇਕਾਈ ਤੱਕ ਚਲਦਾ ਰਹਿੰਦਾ ਹੈ ਜਿਸ ਨਾਲ ਮਗਰੋਂ ਆਉਣ ਵਾਲੀ ਇਕਾਈ ਤੱਕ ਪਹਿਲੀ ਨਾਲੋਂ ਹਮੇਸ਼ਾ ਹੀ ਵਧੇਰੇ ਅਮੀਰ ਹੈ"[1]
ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇ ਦੀ ਪਰਿਭਾਸ਼ਾ
ਸੋਧੋਪੰਜਾਬੀ ਸੱਭਿਆਚਾਰ ਦੇ ਮੂਲ ਸੋਮਿਆਂ ਵਿੱਚ ਉਹ ਸਾਰਾ ਕੁਝ ਆ ਜਾਏਗਾ ਜਿਸ ਨੇ ਇਸ ਨੂੰ ਘੜਣ,ਕਾਇਮ, ਅੱਗੇ ਵਧਾਉਣ ਵਿੱਚ ਹਿੱਸਾ ਪਾਇਆ ਹੈ।
ਪ੍ਰੋ. ਗੁਰਬਖਸ਼ ਸਿੰਘ ਫਰੈਂਕ ਅਨੁਸਾਰ ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇ ਇਸ ਤਰਾਹ ਹਨ !
- ਸਥਾਨਕ ਸੋਮੇ
- ਭਾਰਤੀ ਸੋਮੇ
- ਬਦੇਸ਼ੀ ਸੋਮੇ
ਸਥਾਨਕ ਸੋਮੇ
ਸੋਧੋਸਥਾਨਕ ਸੋਮੇ ਉਹ ਹੁੰਦੇ ਹਨ, ਜਿਸ ਵਿੱਚ ਸੱਭਿਆਚਾਰ ਦੀ ਆਪਣੀ ਹੋਂਦ ਦੇ ਅਮਲ, ਭੂਗੋਲਿਕ ਸਥਿਤੀ, ਲੋਕਯਾਨ। ਆਪਣੀ ਹੋਂਦ ਤੇ ਅਮਲ ਕਿਸੇ ਵੀ ਸੱਭਿਆਚਾਰ ਦਾ ਬੁਨਿਆਦੀ ਸੋਮਾ ਉਸ ਦੀ ਆਪਣੀ ਹੋਂਦ ਹੁੰਦੀ ਹੈ। ਹਰ ਇੱਕ ਜਿਊਦਾ ਜਾਗਦਾ ਸੱਭਿਆਚਾਰ ਆਪਣੇ ਹੀ ਅੰਸ਼ਾਂ ਨੂੰ ਨਵਿਆਉਂਦਾ ਆਪਣੇ ਹੀ ਅੰਸ਼ਾਂ ਨੂੰ ਸਿਰਜਦਾ ਤੇ ਉਹਨਾਂ ਤੋਂ ਹੀ ਨਵੇਂ ਅੰਸ਼ ਸਿਰਜਦਾ ਹੈ ਅਤੇ ਅਣਚਾਹੇ ਅੰਸ਼ਾਂ ਨੂੰ ਰੱਦ ਕਰਦਾ ਹੈ।[2]
ਭਗੋਲਿਕ
ਸੋਧੋਭਗੋਲਿਕ ਹਾਲਤਾਂ ਨੂੰ ਆਪਣੇ ਆਸ਼ਿਆ ਦੇ ਅਨੁਕੂਲ ਢਾਲਣ ਦੀ ਪ੍ਕਿਰਿਆਂ ਨਿਰੰਤਰ ਜਾਰੀ ਹੈ ਨਵੇਂ-ਨਵੇਂ ਅੰਸ਼ ਸਿਰਜਦਾ ਹਨ, ਜਿਵੇ: ਹਰਾ ਇਨਕਲਾਬ, ਨਵੀਆਂ-ਨਵੀਆਂ ਫਸਲਾਂ ਆਦਿ।
ਲੋਕਯਾਨ
ਸੋਧੋਉਹ ਗਿਆਨ ਜੋ ਪੀੜੀ ਦਰ ਪੀੜੀ ਦਰ ਅੱਗੇ ਚਲਦਾ ਹੈ।ਜਿਵੇ:_ ਪੂਰਨ ਭਗਤ,ਰਾਜਾ ਰਸਾਲੂ ਦੇ ਕਥਾਵਾਂ, ਲਕੋਕਥਾਵਾਂ, ਆਦਿ।
ਭਾਰਤੀ ਸੋਮੇ
ਸੋਧੋਜਿਸ ਵਿੱਚ ਉਹ ਸਾਰਾ ਕੁਝ ਆ ਜਾਏਗਾ,ਜੋ ਕੁਝ ਪੰਜਾਬੀ ਸੱਭਿਆਚਾਰ ਨੇ ਆਪਣੇ ਵਡੇਰੇ ਸਮੂਹ,ਭਾਰਤੀ ਚੁਗਿਰਦੇ ਤੋਂ ਲਿਆ ਹੈ। ਇਸ ਵਿੱਚ ਪੰਜਾਬੀ ਸੱਭਿਆਚਾਰ ਤੋਂ ਪਹਿਲਾਂ ਦੇ ਸੱਭਿਆਚਾਰ ਵੀ ਆ ਜਾਣਗੇ।ਸਥਾਨਕ ਸੋਮਿਆਂ ਤੋਂ ਇਲਾਵਾ ਕੁਝ ਐਸੇ ਸੋਮੇ ਵੀ ਹਨ ਜੋ ਸਥਾਨਕ ਨਹੀਂ ਪਰ ਭਾਰਤ ਤੋਂ ਬਾਹਰੋ ਵੀ ਨਹੀਂ ਆਏ, ਜਿਵੇ:_ ਵੇਦ,ਉਪਨਿਸ਼ਦ, ਪੁਰਾਣ,ਗੰਥ, ਮਹਾਂਕਾਵਿ ਆਦਿ,
- ਬਨਾਰਸ ਦਾ ਕਬੀਰ ਪੰਜਾਬ ਲਈ ਇੱਕ ਪ੍ਭਾਵ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਬੰਗਾਲੀ,ਤਾਮਿਲ ਦੇ ਲੇਖਕਾਂ ਦਾ ਪੇਰਣਾ ਸਰੋਤ ਹੈ।
- ਗੁਰੂ ਗੰਥ ਸਾਹਿਬ ਭਾਰਤੀ ਪੱਧਰ ਉਤੇ ਪੰਜਾਬੀ ਸੱਭਿਆਚਾਰ ਦੇ ਆਦਾਨ ਪ੍ਦਾਨ ਦੀ ਚੰਗੀ ਉਦਾਹਰਣ ਹੈ, ਜਿਸ ਵਿੱਚ ਮਹਾਂਰਾਸਟਰ,ਗੁਜਰਾਤ ਆਦਿ ਦੇ ਸੋਮੇ ਆ ਜਾਂਦੇ ਹਨ।
ਬਦੇਸ਼ੀ ਸੋਮੇ
ਸੋਧੋਜਿਹੜੇ ਅੰਸ਼-ਪ੍ਰਸਾਰ ਜਾਂ ਸੱਭਿਆਚਾਰੀਕਰਨ ਰਾਹੀ ਪੰਜਾਬੀ ਸੱਭਿਆਚਾਰ ਵਿੱਚ ਸ਼ਾਮਲ ਹੋਏ ਹਨ।[3]
ਆਰੀਆਂ ਲੋਕ ਜਦੋਂ ਸਪਤ-ਸਿੰਧੂ ਵਿੱਚ ਆਏ ਤਾਂ ਉਹਨਾਂ ਨੇ ਇਥੋਂ ਦੇ ਸਥਾਨਕ ਵਾਸੀਆ ਆਪਣੇ ਲਈ ਜਿਹੜੇ ਕਿ ਦਰਾਵੜ ਮੰਨੇ ਜਾਂਦੇ ਹਨ ਅਤਿ ਦੇ ਹਿਕਾਰਤ ਭਰੇ ਲਫ਼ਜ਼ ਵਰਤੇ। ਇਸਲਾਮ ਤੋਂ ਕਾਗਜ਼,ਸੰਗੀਤ,ਨਿੱਕ ਮੂਰਤੀ,ਲਿਖਤ ਆਦਿ ਤੋਂ ਪੰਜਾਬੀ ਸੱਭਿਆਚਾਰ ਵਿੱਚ ਲਿਆਦੇਂ। ਅੱਜ ਦੇ ਸੱਭਿਆਚਾਰੀਕਰਨ ਦਾ ਅਮਲ ਹੋਰ ਵਿਸ਼ਾਲ ਅਤੇ ਸੰਸਾਰ ਵਿਆਪੀ ਹੋ ਗਿਆ ਹੈ। ਟੈਲੀਵਿਜ਼ਨ ਤੇ ਮੋਬਾਇਲ ਦੇ ਆਉਣ ਨਾਲ ਅਸੀਂ ਨਵੇਂ ਅੰਸ਼ ਸੱਭਿਆਚਾਰ ਵਿੱਚ ਸਿਰਜੇ ਤੇ ਗ੍ਹਹਿਣ ਕੀਤੇ। ਜਿਹਨਾਂ ਨਾਲ ਸਾਡਾ ਸਿੱਧਾ ਵਾਹ ਨਹੀਂ ਹੈ, ਇਸ ਵਿੱਚ ਨਵੇਂ ਸੱਭਿਆਚਾਰ ਦੇ ਅੰਸ਼ ਵੀ ਆ ਜਾਂਦੇ ਹਨ।
ਹਵਾਲੇ
ਸੋਧੋ- ↑ ਭਗਵਤ ਸਰਨ ਉਪਾਧਿਆਏ "ਫ਼ੀਡਰਜ਼ ਆਫ਼ ਇੰਡੀਅਨ ਕਲਚਰ"1973(ਹਿੰਦੀ ਅਨੁਵਾਦ ਭਾਰਤੀਯ ਸੰਸਕਿਤੀ ਕੇ ਸ਼ਰੋਤ ਨਾਂ ਹੇਠ ਮਿਲਦਾ ਹੈ)
- ↑ ਗੁਰਬਖ਼ਸ਼ ਸਿੰਘ ਪਰੀਤ ਲੜੀ ਨੇ ਬਹੁਤ ਸਾਰੇ ਨਵੇਂ ਵਿਚਾਰ ਅਤੇ ਸੱਭਿਆਚਾਰ ਅੰਸ਼ ਪੰਜਾਬੀ ਵਿੱਚ ਲਿਆਂਦੇ।ਪਰ ਉਹਨਾਂ ਨੂੰ ਪ੍ਰਗਟ ਕਰਨ ਲਈ ਉਸ ਆਪਣੀ ਭਾਸ਼ਾ ਦੇ ਸ਼ਬਦ ਭੰਡਾਰ ਨੂੰ ਮਾਂਜਿਆਂ,ਸੰਵਾਰਿਆਂ, ਅਤੇ ਵਰਤਿਆਂ, ਜਿਸ ਕਰਕੇ ਉਸ ਦੇ ਅਤੇ ਉਸ ਦੇ ਪਾਠਕਾਂ ਵਿਚਕਾਰ ਵਧੀਆਂ ਸੰਬੰਧ ਹੈ।
- ↑ “ਸ਼ੁੱਧ ਸੱਭਿਆਚਾਰ ਨਾਮ ਦੀ ਸੰਸਾਰ ਵਿੱਚ ਕੋਈ ਚੀਜ਼ ਨਹੀਂ। ਹਰ ਸੱਭਿਆਚਾਰ ਦੂਜੇ ਸੱਭਿਆਚਾਰ ਤੋਂ ਅੰਸ਼ ਲੈ ਕੇ ਆਪਣੇ ਸਿਸਟਮ ਵਿੱਚ ਰਚਾਉਂਦਾ ਰਹਿੰਦਾ ਹੈ,ਅਤੇ ਇਸੇ ਤਰਾਂ ਆਪਣੇ ਅੰਸ਼ ਦੂਜਿਆਂ ਨੂੰ ਦੇਂਦਾ ਰਹਿੰਦਾ ਹੈ।” ਰਾਲਫ਼ ਲਿੰਟਨ ਦ ਸਟੱਡੀ ਆਫ਼ ਮੈਨ 1936 ਪੰਨਾ ਨੰ-326-27