ਪੰਜਾਬੀ ਸੱਭਿਆਚਾਰ ਵਿਚ ਪਸ਼ੂਆਂ/ਜਾਨਵਰਾਂ ਦਾ ਪ੍ਰਭਾਵ/ਸੰਕਲਪ

ਪੰਜਾਬੀ ਸੱਭਿਆਚਾਰ ਵਿੱਚ ਪਸ਼ੂਆਂ/ਜਾਨਵਰਾਂ ਦਾ ਪ੍ਰਭਾਵ/ਸੰਕਲਪ

1) ਸੱਭਿਆਚਾਰ ਕੀ ਹੈ?

ਅਸਾਨ ਵਿੱਚ ਸੱਭਿਆਚਾਰ ਜੇਕਰ ਕਿਸੇ ਸਾਧਾਰਨ ਵਿਅਕਤੀ ਤੋਂ ਇਸ ਦੇ ਅਰਥ ਪੁੱਛੇ ਜਾਣ ਤਾਂ ਉਹ ਇਹੋ ਆਖੇਗਾ ਕਿ ਸਾਡਾ ਗੀਤ ਸੰਗੀਤ ਹੀ ਤਾਂ ਸੱਭਿਆਚਾਰ ਹੈ। ਸੱਭਿਆਚਾਰ ਅਸਾਨ ਵਿੱਚ ਜੀਵਨ ਜਿਉਣ ਦਾ ਢੰਗ ਹੈ। ਜੋ ਵਿਅਕਤੀ ਨੇ ਲੱਖਾਂ ਸਾਲਾਂ ਦੇ ਲੰਮੇ ਸੰਘਰਸ਼ ਤੋਂ ਅਤੇ ਵੱਡੀ ਘਾਲਣਾ ਤੋਂ ਬਾਅਦ ਸਿੱਖਿਆ ਹੈ। ਅਸਾਨ ਵਿੱਚ ਸੱਭਿਆਚਾਰ ਆ ਜਿਹੜਾ ਉਹ ਜੀਵਨ ਜਾਂਚ ਦਾ ਨਾਂ ਹੈ ਤੇ ਜੀਵਨ ਜਾਂਚ ਮਨੁੱਖ ਨੇ ਬਣੀ-ਬਣਾਈ ਹਾਸਲ ਨਹੀਂ ਕੀਤੀ। ਇਸ ਸੰਸਾਰ ਵਿੱਚ ਕੋਈ ਵੀ ਐਸਾ ਸਮੂਹ ਜਾਂ ਖੇਤਰ ਨਹੀਂ ਹੈ ਜੋ ਸੱਭਿਆਚਾਰ ਤੋਂ ਬਿਨਾਂ ਹੋ ਸਕਦਾ ਹੈ। ਹਰ ਇੱਕ ਕੌਮ ਦਾ ਆਪਣਾ ਸੱਭਿਆਚਾਰ ਹੈ। ਸੱਭਿਆਚਾਰ ਕਦੇ ਵੀ ਜੜ੍ਹ ਅਵਸਥਾ ਨਹੀਂ ਹੈ ਸਗੋਂ ਇਹ ਸਦਾ ਹੀ ਪਰਿਵਰਤਨਸ਼ੀਲ ਅਨੁਸ਼ਾਸਨ, ਸਿੱਖਿਆ, ਵਿੱਦਿਆ ਆਦਿ ਇਹ ਜ਼ਜ ਸੱਭਿਆਚਾਰ ਦੇ ਘੇਰੇ ਵਿੱਚ ਹੀ ਆਉਂਦੇ ਹਨ। ਅਸਲ ਵਿੱਚ ਜਿਹੜਾ ਸੱਭਿਆਚਾਰ ਆ ਉਹ ਇੱਕਲੇ ਕਹਿਰੇ ਵਿਅਕਤੀ ਜਾਂ ਮਨੁੱਖੀ ਵਰਤਾਰਾ ਨਹੀਂ ਹੈ ਸਗੋਂ ਇਹ ਮਨੁੱਖੀ ਸਮੂਹ ਦਾ ਵਰਤਾਰਾ ਹੈ।

       ਇਸ ਤਰ੍ਹਾਂ ਸੱਭਿਆਚਾਰ ਅਸਲ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਢੰਗ ਤਰੀਕਿਆਂ ਦਾ ਨਾਮ ਹੈ ਜਿਹਨਾਂ ਦੇ ਮੁਤਾਬਿਕ, ਉਸ ਨੇ ਖਾਣਾ-ਪੀਣਾ-ਪਹਿਨਣਾ, ਰਹਿਣੀ-ਬਹਿਣੀ, ਬੋਲ-ਚਾਲ, ਵਰਤ-ਵਿਹਾਰ, ਆਦਿ ਸਿੱਖਿਆ ਅਸਲ ਵਿੱਚ ਮਨੁੱਖ ਜਾਂ ਵਿਅਕਤੀ ਦਾ ਸਭਿਆ ਹੋਣਾ ਸਮਾਜ ਉਪਰ ਨਿਰਭਰ ਕਰਦਾ ਹੈ। ਸੱਭਿਆਚਾਰ ਇੱਕ ਪ੍ਰਕਾਰ ਦੀ ਮਨੁੱਖ ਦੇ ਆਚਾਰ ਵਿਹਾਰ ਦੀ ਹੀ ਵਿਆਖਿਆ ਹੈ। ਭਾਵ ਇਹ ਕਿ ਸਲੀਕੇ ਨਾਲ ਵਿਚਰਨਾ, ਅਨੁਸ਼ਾਸਨਬੱਧ ਹੋ ਕੇ ਜੀਵਨ ਬਤੀਤ ਕਰਨਾ। ਜੇ ਇਹ ਇਸ ਤਰ੍ਹਾਂ ਸੱਭਿਆਚਾਰ ਸਾਡੀ ਸਖਸ਼ੀਅਤ ਨੂੰ ਪ੍ਰਭਾਵਿਤ ਕਰਨ ਵਾਲਾ ਮਨੁੱਖ ਸਮਾਜ ਦਾ ਵਰਤਾਰਾ ਹੈ, ਵਿਵਹਾਰ ਹੈ।

       ਇਸ ਤਰ੍ਹਾਂ ਸੱਭਿਆਚਾਰ ਨੂੰ ਪੱਕੀ ਠੱਕੀ ਵਿਰਾਸਤ ਜਾਂ ਜਮਾਂਦਰੂ ਗੁਣ ਕਰਕੇ ਗ੍ਰਹਿਣ ਨਹੀਂ ਕੀਤਾ ਜਾ ਸਕਦਾ ਅਸਲ ਵਿੱਚ ਬਲਕਿ ਇਸ ਦੀ ਬਕਾਇਦਾ ਸਿਖਲਾਈ ਦਿੱਤੀ ਜਾਂਦੀ ਹੈ ਸਿਖਾਇਆ ਜਾਂਦਾ ਹੈ। ਜੋ ਇੱਕ ਬੱਚਾ ਅਚੇਤ ਜਾਂ ਸੁਚੇਤ ਰੂਪ ਤੇ ਮੁਕਾਬਲਤਨ ਸਿਖਦਾ ਰਹਿੰਦਾ ਹੈ ਸੱਭਿਆਚਾਰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਆਪਣੇ ਆਪ ਵਿੱਚ ਇੱਕ ਸਕੂਲ ਹੈ ਜਿੱਥੋਂ ਮਨੁੱਖ ਇਹ ਗਿਆਨ ਹਾਸਿਲ/ਹਾਸਲ ਕਰਦਾ ਹੈ। ਰਹਿੰਦਾ ਹੈ ਇਸੇ ਸਿੱਖਣ ਦੀ ਪ੍ਰਕਿਰਿਆ ਦੇ ਨਾਲ ਵਿਅਕਤੀ/ਮਨੁੱਖ ਦੇ ਅੰਦਰ ਚਿੰਤਨ ਤੇ ਚੇਤਨ ਪੈਦਾ ਹੁੰਦੀ ਹੈ।

ਹਵਾਲਾ- ਸੱਭਿਆਚਾਰ ਦੀ ਉਤਪਤੀ ਤੇ ਵਿਕਾਸ (ਅਤਰਜੀਤ)

ਹੁਣ ਅੱਗੇ ਅਸੀਂ ਇਹ ਦਰਸਾਵਾਂਗੇ ਕਿ ਸੱਭਿਆਚਾਰ ਅੱਗੇ ਕਿਹੜੇ-ਕਿਹੜੇ ਦੋ ਰੂਪਾਂ ਵਿੱਚ ਦਰਸਾਇਆ ਜਾ ਸਕਦਾ ਹੈ। Define ਕੀਤਾ ਜਾ ਸਕਦਾ ਹੈ। ਉਹ ਦੋ ਰੂਪ ਹੇਠ ਲਿਖੇ ਹਨ:

1.      ਮੌਖਿਕ ਰੂਪ (ਮੌਖਿਕ ਉਚਾਰ)

2.     ਗੈਰ ਮੌਖਿਕ ਰੂਪ (ਲਿਖਤੀ ਜਾਂ ਬਿੰਬ ਉਚਾਰਿਤ)

ਅਸਲ ਵਿੱਚ ਸੱਭਿਆਚਾਰ ਅਤੇ ਲੋਕਧਾਰਾ ਦਾ ਪ੍ਰਗਟਾਵਾ ਮੌਖਿਕ ਅਤੇ ਗੈਰ ਮੌਖਿਕ ਢੰਗ ਨਾਲ ਹੁੰਦਾ ਹੈ।

ਮੌਖਿਕ ਰੂਪ – ਮੌਖਿਕ ਰੂਪ ਤੋਂ ਭਾਵ ਮੌਖਿਕ ਉਚਾਰਨ ਤੋਂ ਹੈ ਭਾਵ ਜੋ ਮੂੰਹ ਰਾਹੀਂ ਉਚਾਰਿਆ ਜਾਵੇ ਉਹ ਮੌਖਿਕ ਰੂਪ ਹੈ। ਇਸ ਤਰ੍ਹਾਂ ਆਦਿ ਕਾਲ ਤੋਂ ਲੋਕਧਾਰਾ ਜਾਂ ਲੋਕ ਸਾਹਿਤ ਪੀੜੀ ਦਰ ਪੀੜੀ ਮੌਖਿਕਤਾ ਰਾਹੀਂ ਸਾਡੇ ਲੋਕ ਮਨਾਂ ਤੱਕ ਸੰਚਾਰਿਤ ਹੁੰਦੀ ਆਈ ਹੈ। ਜਿਸ ਦਾ ਲਿਖਤ ਪ੍ਰਮਾਣ ਨਹੀਂ ਮਿਲਦਾ। ਅਤੇ ਮੌਖਿਕ ਪ੍ਰਗਟਾਵੇ ਵਿੱਚ ਲੋਕ ਸਾਹਿਤ ਦੇ ਸਾਰੇ ਰੂਪ ਸ਼ਾਮਿਲ ਹੁੰਦੇ ਹਨ।

ਗੈਰ ਮੌਖਿਕ ਰੂਪ- ਗੈਰ ਮੌਖਿਕ ਤੋਂ ਭਾਵ ਹੈ ਕਿ ਇਸ ਗੈਰ ਮੌਖਿਕ ਪ੍ਰਗਟਾਵੇ ਵਿੱਚ ਉਚਰਿਤ ਦੀ ਸਾਹਿਤ ਦੀ ਬਜਾਇ ਚਿਤਰਕਾਰੀ ਸਿਲਪ ਕਲਾਵਾਂ, ਲੋਕ ਕਲਾਵਾਂ ਆਦਿ ਸ਼ਾਮਿਲ ਹੁੰਦੀਆਂ ਹਨ।

       ਇਸ ਤਰ੍ਹਾਂ ਅੱਗੇ ਜਾ ਕੇ ਅਸੀਂ ਲੋਕ ਸਾਹਿਤ ਬਾਰੇ ਦਰਸਾਇਆ ਹੈ ਅਤੇ ਇਹ ਦੱਸਿਆ ਜਾਵੇਗਾ ਕਿ ਲੋਕ ਸਾਹਿਤ ਕੀ ਹੁੰਦਾ ਹੈ ਅਤੇ ਇਹ ਕਿਵੇਂ ਉਤਪੰਨ ਹੁੰਦਾ ਹੈ। ਅਤੇ ਇਹ ਵੀ ਜ਼ਰੂਰੀ ਦੱਸਣਾ ਕਿ ਲੋਕ ਸਾਹਿਤ ਅਸਲ ਵਿੱਚ ਹੁੰਦਾ ਕੀ ਹੈ। ਲੋਕ ਸਾਹਿਤ ਵਿੱਚ ਉਹ ਸਾਰਾ ਕੁਝ ਆ ਜਾਂਦਾ ਹੈ ਜੋ ਮੌਖਿਕ ਤੌਰ ਜਾਂ ਮੌਖਿਕ ਰੂਪ ਵਿੱਚ ਪ੍ਰਗਟਾਇਆ ਜਾਂਦਾ ਹੈ ਜਾਂ ਪ੍ਰਗਟਾਇਆ ਜਾ ਸਕਦਾ ਹੈ। ਲੋਕ ਸਾਹਿਤ ਤੋਂ ਭਾਵ ਹੈ ਕਿ ਲੋਕ ਸਾਹਿਤ ਜੋ ਇਕੱਲਾ ਕਹਿਰਾ ਰੂਪ ਨਹੀਂ ਹੈ। ਜਾਂ ਇਹ ਇਕੱਲਾ ਕਹਿਰਾ ਨਹੀਂ ਸਿਰਜਿਆ ਜਾ ਸਕਦਾ ਹੈ ਸਗੋਂ ਇਸ ਨੂੰ ਲੋਕ ਸਮੂਹ ਦੁਆਰਾ ਸਿਰਜਿਆ ਜਾਂਦਾ ਹੈ। ਇਸ ਵਿੱਚ ਇੱਕ ਵਿਅਕਤੀ ਜਾਂ ਮਨੁੱਖ ਦੀ ਸ਼ਮੂਲੀਅਤ ਨਹੀਂ ਹੁੰਦੀ ਸਗੋਂ ਕਿ ਇੱਕ ਲੋਕ ਸਮੂਹ ਦੁਆਰਾ ਇਸ ਦੀ ਰਚਨਾ ਜਾਂ ਸਿਰਜਨਾ ਕੀਤੀ ਜਾ ਸਕਦੀ ਹੈ ਜਾਂ ਕੀਤੀ ਜਾਂਦੀ ਹੈ। ਮੁੱਖ ਤੌਰ 'ਤੇ ਲੋਕਸਾਹਿਤ ਉਹ ਸਾਹਿਤ ਹੁੰਦਾ ਹੈ ਜੋ ਲੋਕਾਂ ਦੁਆਰਾ ਜਾਂ ਲੋਕ ਸਮੂਹ ਦੁਆਰਾ ਸਿਰਜਿਆ ਜਾਂਦਾ ਹੈ। ਇਸ ਨੂੰ ਸਿਰਜਣ ਇੱਕ ਲੋਕ ਸਮਹ ਦੀ ਇੱਕ ਆਪਣੀ ਸ਼ਮੂਲੀਅਤ ਹੁੰਦੀ ਹੈ। ਲੋਕ ਸਾਹਿਤ ਵਿੱਚ ਲੋਕ ਕਥਾ ਅਤੇ ਲੋਕ ਕਾਵਿ ਇਹ ਦੋਨੋਂ ਆ ਜਾਂਦੇ ਹਨ ਅਤੇ ਅੱਗੇ ਜਾ ਕੇ ਸਿੱਖ ਕਥਾਵਾਂ, ਦੰਦ ਕਥਾਵਾਂ ਤੋ ਲੋਕ ਕਹਾਣੀ ਇਹ ਸਾਰਾ ਕੁਝ ਆ ਜਾਂਦਾ ਹੈ। ਮੁੱਖ ਤੌਰ 'ਤੇ ਲੋਕ ਸਾਹਿਤ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਹ ਲੋਕ ਕਲਾ ਤੇ ਲੋਕ ਕਾਵਿ। ਇਸ ਤਰ੍ਹਾਂ ਅਸੀਂ ਇਹ ਜਾਣਾਂਗੇ ਕਿ ਲੋਕ ਕਲਾ ਕੀ ਹੁੰਦੀਆਂ ਹਨ ਅਤੇ ਲੋਕ ਕਾਵਿ ਕੀ ਹੁੰਦੀਆਂ ਹਨ। ਅਸਲ ਵਿੱਚ ਲੋਕ ਕਲਾ ਉਹ ਹੁੰਦੀ ਹੈ ਜੋ ਪਹਿਲਾਂ ਤੋਂ ਲੋਕਾਂ ਦੁਆਰਾ ਸਿਰਜਿਆ ਚੱਲੀਆਂ ਆ ਰਹੀਆਂ ਹੋਣਾ ਜੋ ਲੋਕਾਂ ਦੁਆਰਾ ਹੀ ਬਣਾਈਆ ਗਈਆਂ ਰਹੀਆਂ ਹੋਣ। ਜੋ ਲੋਕਾਂ ਦੁਆਰਾ ਹੀ ਬਣਾਈਆਂ ਗਈਆਂ ਹੋਣ। ਹੁਣ ਅਸੀਂ ਅੱਗੇ ਜਾ ਕੇ ਇਹ ਜਾਣਾਗੇ ਕਿ ਲੋਕ ਸਾਹਿਤ ਵਿੱਚ ਲੋਕ ਕਥਾ ਕੀ ਹੁੰਦੀ ਹੈ:

ਲੋਕ ਕਥਾ- ਲੋਕ ਕਥਾ ਅਸਲ ਵਿੱਚ ਲੋਕ ਸਾਹਿਤ ਦਾ ਹੀ ਭਾਗ ਹੈ। ਇਹ ਲੋਕ ਸਾਹਿਤ ਵਿਚੋਂ ਹੀ ਉਪਜੀ ਹੈ। ਅਤੇ ਪਹਿਲਾਂ ਤੋਂ ਹੀ ਲੋਕ ਦੁਆਰਾ ਬਣਾਈਆਂ ਹੋਈਆਂ ਲੋਕ ਕਥਾਵਾਂ ਅਤੇ ਲੋਕ ਕਹਾਣੀਆਂ ਚੱਲੀਆਂ ਆ ਰਹੀਆਂ ਹਨ। ਅਤੇ ਲੋਕ ਕਥਾ ਵਿੱਚ ਲੋਕ ਕਹਾਣੀਆਂ ਦਾ ਜ਼ਿਕਰ ਹੁੰਦਾ ਹੈ। ਕਿਸੇ ਵੀ ਪ੍ਰਾਂਤ ਜਾਂ ਖਿੱਤੇ ਦੇ ਲੋਕ ਸਾਹਿਤ ਦੀ ਰਚਨਾ ਲੋਕ-ਸਮੂਹ ਵਲੋਂ ਕੀਤੀ ਜਾਂਦੀ ਹੈ। ਲੋਕ ਕਥਾ ਵਿੱਚ ਲੋਕ ਕਹਾਣੀ ਜਾਂ ਲੋਕ ਕਥਾਵਾਂ ਪੀੜੀ-ਦਰ-ਪੀੜੀ ਰਾਹੀਂ ਚੱਲੀਆਂ ਹੁੰਦੀਆਂ ਹਨ। ਲੋਕ ਸਾਹਿਤ ਦੇ ਰੂਪਾਂ ਵਿਚੋਂ ਲੋਕ-ਕਾਵਿ- ਲੋਕ ਕਾਵਿ, ਲੋਕ ਕਥਾ, ਲੋਕ ਕਹਾਣੀ, ਲੋਕ ਗਾਥਾ, ਬੁਝਾਰਤਾਂ, ਅਖਾਣ, ਮੁਹਾਵਰੇ, ਚੁਟਕਲੇ ਆਦਿ ਇਹ ਸਭ ਕੁਝ ਆ ਜਾਂਦਾ ਹੈ।

ਪੰਜਾਬੀ ਲੋਕ ਕਥਾਵਾਂ ਦਾ ਪੰਜਾਬੀ ਲੋਕ ਸਾਹਿਤ ਵਿੱਚ ਵਿਸ਼ੇਸ਼ ਸਥਾਨ ਹੁੰਦਾ ਹੈ। ਲੋਕ-ਕਥਾ ਲਈ ਲੋਕ-ਵਾਰਤਕ ਬਿਰਤਾਂਤ ਸ਼ਬਦ ਦੀ ਵਰਤੋਂ ਵੀ ਕੀਤੀ ਮਿਲਦੀ ਹੈ। ਵਣਜਾਰਾ ਬੇਦੀ ਲੋਕ ਕਥਾ ਦੀ ਥਾਂ ‘ਬਾਤਾਂ’ ਸ਼ਬਦ ਪ੍ਰਯੋਗ ਕੀਤਾ ਹੈ। ਵਣਜਾਰਾ ਬੇਦੀ ਅਨੁਸਾਰ ਬਾਤਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ:

ਮਿੱਥ ਕਥਾ, ਦੰਤ ਕਥਾ, ਅਤੇ ਲੋਕ ਕਥਾ ਅਰਥਾਤ ਲੋਕ ਕਹਾਣੀ ਵਿੱਚ ਵੰਡਿਆ ਹੈ। ਮਿੱਥ ਵਿਸ਼ਵਾਸ ਉਪਰ ਆਧਾਰਤ ਦੇਵੀ ਦੇਵਤਿਆਂ ਜਾਂ ਪੌਰਾਣਿਕ ਪੁਰਾਣੇ ਪਾਤਰਾਂ ਨਾਲ ਸੰਬੰਧਿਤ, ਪੂਰਵ ਇਤਿਹਾਸਿਕ ਕਾਲ ਵਿੱਚ ਵਾਪਰੀ ਕੋਈ ਘਟਨਾ ਜਾਂ ਬਿਰਤਾਂਤ ਹੈ। ਲੋਕ ਕਥਾਵਾਂ ਦਾ ਸੂਭਾਅ ਪੇਂਡੂ ਜਨ-ਜੀਵਨ ਹੁੰਦਾ ਹੈ। ਇਸ ਤਰ੍ਹਾਂ ਪੱਛਵੀਂ ਵਿਦਮਾਨਾਂ ਅਨੁਸਾਰ ਲੋਕ-ਕਥਾ ਦੇ ਵੱਖ-ਵੱਖ ਰੂਪਾਂ ਨੂੰ ਲੋਕ-ਕਹਾਣੀ ਸ਼ਬਦ ਦੇ ਅੰਤਰਗਤ ਹੀ ਦੱਸਿਆ ਹੈ ਜਾਂ ਦਰਸਾਇਆ ਵਿਚਾਰਿਆ ਹੈ।

ਹਵਾਲਾ- ਪੰਜਾਬੀ ਲੋਕ ਕਥਾਵਾਂ (ਅਮਰਜੀਤ ਕੌਰ ਸੰਪਾਦਕ)

ਦੰਤ ਕਥਾ- ਦੰਤ ਕਥਾਵਾਂ ਵਿੱਚ ਮੁੱਖ ਤੌਰ 'ਤੇ ਇਤਿਹਾਸਕ ਉੱਤੇ ਜਾਂ ਆਧਾਰਿਤ ਉਪਰ ਕਿਸੇ ਵੀ ਇਤਿਹਾਸ ਵਿੱਚ ਜੋ ਘਟਨਾ ਵਿਅਕਤੀ ਜਾਂ ਸਥਿਤੀ ਨਾਲ ਸੰਬੰਧਿਤ ਪਰੰਪਰਾਗਤ ਬਿਰਤਾਂਤ ਹੈ, ਦੰਤ ਕਥਾ ਤੋਂ ਭਾਵ ਜਦੋਂ ਪੁਰਾਣੇ ਸਮੇਂ ਵਿੱਚ ਜੋ ਮਿਥਹਾਸ ਜਾਂ ਇਤਿਹਾਸ ਵਿੱਚ ਜੋ ਕੋਈ ਵੀ ਘਟਨਾ ਵਾਪਰੀ ਹੈ ਉਸ ਨੂੰ ਅੱਜ ਦੇ ਕੋਈ ਵੀ ਪਰਿਵਾਰ ਵਿਚੋਂ ਜਾਂ ਪੇਂਡੂ ਪਰਿਵਾਰ ਵਿੱਚ ਕੋਈ ਵੱਡਾ ਬਜ਼ੁਰਗ ਦਾਦਾ ਜਾਂ ਦਾਦੀ ਛੋਟੇ ਬੱਚਿਆਂ ਜੋ ਵੀ ਪੁਰਾਣੇ ਇਤਿਹਾਸ ਨਾਲ ਜਾਂ ਕੋਈ ਵੀ ਘਟਨਾ ਜਾਂ ਰਾਜੇ ਰਾਜਿਆਂ ਦੀਆਂ ਮਿੱਥ ਕਹਾਣੀਆਂ ਹੁੰਦੀਆਂ ਹਨ। ਉਹ ਘਟਨਾਵਾਂ ਨਾਲ ਸੰਬੰਧਿਤ ਕਹਾਣੀਆਂ ਉਹ ਬੱਚਿਆਂ ਨੂੰ ਸੁਣਾਉਂਦੇ ਹੁਨ। ਇਸ ਨੂੰ ਦੰਤ ਕਥਾ ਕਹਿੰਦੇ ਹਨ।  

ਇਸ ਤਰ੍ਹਾਂ ਲੋਕ ਕਥਾ ਆ ਜਿਹੜੀ ਉਹ ਸਿੱਧੇ ਤੌਰ 'ਤੇ ਲੋਕ ਕਥਾ ਦਾ ਜਨਮ ਆ ਜਿਹੜਾ ਉਹ ਮਨੁੱਖ ਦੇ ਜਨਮ ਨਾਲ ਹੀ ਹੋਇਆ ਮੰਨਿਆ ਜਾਂਦਾ ਹੈ। ਕਥਾ ਦੀ ਸਿਰਜਣਾ ਲਈ ਵਿਅਕਤੀ ਦੇ ਅੰਦਰੂਨੀ ਅਨੁਭਵ, ਸੂਝ-ਬੂਝ ਅਤੇ ਕਲਪਨਾ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਲੋਕ ਕਥਾ ਦਾ ਵਿਕਾਸ ਆ ਜਿਹੜਾ ਉਹ ਵਿਅਕਤੀ ਜਾਂ ਮਨੁੱਖੀ ਚੇਤਨਾ ਅਤੇ ਉਸ ਦੀ ਮਾਨਸਿਕਤਾ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ। ਸੂਰਜ, ਚੰਦ, ਧਰਤੀ ਅਰਥਾਤ ਪ੍ਰਕਿਰਤੀ ਦੇ ਹੋਰ ਅੰਗ ਉਹ ਲੋਕ ਕਥਾ ਦੇ ਮੁੱਢਲੇ ਪਾਤਰ ਹਨ।

ਲੋਕ ਕਹਾਣੀ- ਪੰਜਾਬੀ ਦੰਦ ਕਥਾਵਾਂ (ਡਾ. ਵਣਜਾਰਾ ਬੇਦੀ)

       ਇਸ ਤਰ੍ਹਾਂ ਲੋਕ ਕਹਾਣੀਆਂ ਵੀ ਲੋਕ ਕਥਾ ਭਾਗ ਹਨ ਜਾਂ ਇਸ ਤਰ੍ਹਾਂ ਲੋਕ ਸਾਹਿਤ ਦਾ ਹੀ ਅੰਗ ਜਾਂ ਭਾਗ ਹਨ। ਦੰਦ ਕਥਾਵਾਂ ਅਸਲ ਕਿਸੇ ਵੀ ਪੁਰਾਣੀ ਘਟਨਾ ਪੁਰਾਣੇ ਇਤਿਹਾਸ ਨਾਲ ਸੰਬੰਧਿਤ ਹਨ। ਲੋਕ-ਕਹਾਣੀ ਕਥਾਵਾਂ ਵਿੱਚ ਪ੍ਰੇਤ ਕਥਾਵਾਂ, ਪਸ਼ੂ ਕਥਾਵਾਂ ਅਤੇ ਹੋਰ ਵੀ ਕਈ ਵੰਨਗੀਆਂ ਆ ਜਾਂਦੀਆਂ ਹਨ। ਇਸ ਤਰ੍ਹਾਂ ਲੋਕ ਕਹਾਣੀ ਵਿੱਚ ਕੋਈ ਵੀ ਪੁਰਾਣੀਆਂ ਕਹਾਣੀਆਂ ਵਿੱਚ ਰਾਜੇ ਰਾਣੀਆਂ ਦੀਆਂ ਕਹਾਣੀਆਂ ਅਤੇ ਲੋਕ ਕਹਾਣੀਆਂ ਕਿਸੇ ਵੀ ਪੁਰਾਣੀਆਂ ਘਟਨਾਵਾਂ ਉੱਤੇ ਵੀ ਆਧਾਰਿਤ ਹੁੰਦੀਆਂ ਹਨ। ਅਤੇ ਇਸ ਵਿੱਚ ਪਸ਼ੂਆਂ ਦਾ ਵੀ ਅਹਿਮ ਰੋਲ ਹੈ। ਲੋਕ ਕਹਾਣੀਆਂ ਵਿੱਚ ਪਸ਼ੂਆਂ ਜਾਨਵਰਾਂ ਦੀਆਂ ਕਹਾਣੀਆਂ ਪ੍ਰਚਲਿਤ ਹਨ।

ਉਦਾਹਰਨ ਦੇ ਤੌਰ 'ਤੇ ਕਾਫ਼ੀ ਪੁਰਾਣੀ ਕਹਾਣੀ ਪਿਆਸਾ ਕਾਂ ਇੱਕ ਕਹਾਣੀ ਹੈ ਅਤੇ ਛੋਟੇ-ਛੋਟੇ ਕੰਕਰ ਇਕੱਠੇ ਕਰਕੇ ਕਿਸੇ ਇੱਕ ਘੜੇ ਵਿੱਚ ਪਾਣੀ ਹੁੰਦਾ ਪਰ ਹੁੰਦਾ ਘਟ ਆ ਇਸ ਲਈ ਉਸ ਕਾਂ ਦਾ ਮੂੰਹ ਨਹੀਂ ਪਹੁੰਚਦਾ ਫਿਰ ਉਹ ਕੰਕਰ ਇਕੱਠੇ ਕਰਨੇ ਉਸ ਘੜੇ ਵਿੱਚ ਪਾ ਦਿੰਦਾ ਤੇ  ਉਸ ਮੂੰਹ ਆ ਜਿਹੜਾ ਉਹ ਪਾਣੀ ਤਕ ਪਹੁੰਚ ਜਾਂਦਾ ਹੈ ਉਹ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦਾ ਹੈ। ਇਸ ਤਰ੍ਹਾਂ ਪੰਜਾਬ ਦੇ ਪਿੰਡਾਂ ਵਿੱਚ ਬੁਹਤ ਸਾਰੇ ਬਜ਼ੁਰਗ ਮਿਲ ਜਾਂਦੇ ਹਨ ਜਿੰਨਾਂ ਦੀ ਯਾਦਾਸ਼ਤ ਵਿੱਚ ਬਹੁਤ ਸਾਰੀਆਂ ਲੋਕ ਕਹਾਣੀਆਂ ਲੋਕ ਬਾਤਾਂ ਦਾ ਉਹਨਾਂ ਕੋਲ ਵੱਡਾ ਭੰਡਾਰ ਹੁੰਦਾ ਹੈ। ਉਹ ਸਾਰੀ ਸਾਰੀ ਰਾਤ ਬਾਤਾਂ ਸੁਣਾ ਸਕਦੇ ਹਨ।

       ਇਸ ਤਰ੍ਹਾਂ ਪਸ਼ੂਆਂ ਕਹਾਣੀਆਂ ਦਾ ਸਭ ਤੋਂ ਪ੍ਰਾਚੀਨ ਰੂਪ ਹਨ। ਇਹ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਪਾਈਆਂ ਜਾਂਦੀਆਂ ਹਨ। ਇਹ ਕਹਾਣੀਆਂ ਵਿੱਚ ਮੁੱਖ ਤੌਰ 'ਤੇ ਪਾਤਰ ਕੋਈ ਵੀ ਪਸ਼ੂ ਜਾਂ ਜਾਨਵਰ ਹੁੰਦਾ ਹੈ। ਜੋ ਸਮਾਜ ਵਿੱਚ ਰਹਿੰਦੇ ਮਨੁੱਖ/ਵਿਅਕਤੀਆਂ ਸੋਚਦਾ ਅਤੇ ਗੱਲਾਂ ਕਰਦੇ ਹਨ। ਅਸਲ ਵਿੱਚ ਦੇਖਿਆ ਜਾਵੇ ਤਾਂ ਪਸ਼ੂਆਂ ਜਾਨਵਰਾਂ ਦੀਆਂ ਕਹਾਣੀਆਂ ਚਾਰ ਕਿਸਮ ਦੀਆਂ ਮਿਲਦੀਆਂ ਹਨ। ਪਹਿਲੀ ਕਿਸਮ ਦੀ ਕਹਾਣੀ ਵਿੱਚ ਮੁਖ ਤੌਰ 'ਤੇ ਉਹ ਕਹਾਣੀਆਂ ਹੁੰਦੀਆਂ ਹਨ ਜਿਹਨਾਂ ਦਾ ਮਨੋਰਥ ਜਾਂ ਕੰਮ ਉਪਦੇਸ਼ ਦੇਣਾ ਹੁੰਦਾ ਹੈ। ਦੂਜੀ ਵੰਨਗੀ ਮੁਢੀਆਂ ਦੀ ਹੈ ਇਸ ਦੇ ਵਿੱਚ ਕੋਈ ਕਾਰਨ ਲੱਭਿਆ ਹੁੰਦਾ ਹੈ। ਉਦਾਹਰਨ ਲਈ ਜਿਵੇਂ ਕਿ ਮੋਰ ਵੇਖ ਕੇ ਕਿਉਂ ਝੁਰਦਾ ਹੈ, ਕੋਇਲ ਕਿਉਂ ਕਾਲੀ ਹੈ। ਚਿੜੀਆਂ ਦੀਆਂ ਅੱਖਾਂ ਸੁਰਮੇ ਰੰਗੀਆਂ ਕਿਉਂ ਹਨ। ਤੀਜੀ ਕਿਸਮ ਦੀਆਂ ਕਹਾਣੀਆਂ ਉਹ ਹਨ ਜਿਹਨਾਂ ਵਿੱਚ ਕੋਈ ਪੰਛੀ ਜਾਂ ਪਸ਼ੂ ਨਾਇਕ ਹੁੰਦਾ ਹੈ। ਇਹਨਾਂ ਕਹਾਣੀਆਂ ਵਿੱਚ ਪਸ਼ੂ ਪੰਛੀਆਂ ਦੇ ਕਾਰਨਾਮਿਆਂ ਦਾ ਵਰਣਨ ਹੁੰਦਾ ਹੈ। ਜਿਵੇਂ ਕੁੱਤਾ ਰਾਜਾ ਮਗਰਮੱਛ ਰਾਜਾ, ਬਾਂਦਰ, ਪਰੀ, ਬਿੱਲੀ, ਚੋਕਾ ਪਈ ਦੇਵੇ ਆਦਿ ਕਹਾਣੀਆਂ। ਚੌਥੀ ਕਿਸਮ ਵਿੱਚ ਮੁੱਖ ਤੋਰ ਤੇ ਪਸ਼ੂ ਆ ਜਿਹੜਾ ਉਹ ਗੌਣ ਪਾਤਰ ਦੇ ਰੂਪ ਵਿੱਚ ਵਿਚਰਦਾ ਹੈ ਅਤੇ ਨਾਇਕ-ਨਾਇਕਾ ਦੇ ਕੋਈ ਵੀ ਦੁੱਖ ਜਾਂ ਤਕਲੀਫਾਂ ਔਕੜਾਂ ਨੂੰ ਹੱਲ ਕਰਨ ਵਿੱਚ ਸਹਾਇਤਾ ਕਰਦਾ ਹੈ। ਜਿਵੇਂ ਸੋਨੇ ਦੇ ਵਾਲਾਂ ਵਾਲੀ ਸੁੰਦਰੀ ਦੀ ਕਥਾ ਵਿੱਚ ਚੂਹਾ ਅਤੇ ਬਿੱਲੀ ਨਾਇਕ ਦੀ ਗੁੰਮ ਹੋਈ ਮੁੰਦਰੀ ਨੂੰ ਲੱਭਦੇ ਹਨ।

ਇਸ ਤਰ੍ਹਾਂ ਲੋਕ ਸੱਪ ਨੂੰ ਵੀ ਪੂਜਦੇ ਹਨ ਕਿਉਂਕਿ ਉਹ ਨਾਗ ਦੇਵਤਾ ਅਖਵਾਉਂਦਾ ਹੈ ਅਤੇ ਉਹ ਸ਼ਿਵਜੀ ਨਾਲ ਸੰਬੰਧਿਤ ਹੈ ਇਸ ਲਈ ਲੋਕ ਸੱਪ ਦੀ ਵੀ ਪੂਜਾ ਕਰਦੇ ਹਨ। ਚੂਹੇ ਨੂੰ ਇਸ ਲਈ ਮਾਰਦੇ ਕਿਉਂਕਿ ਇਸ ਪਿੱਛੇ ਇਹ ਵਿਸਵਾਸ਼ ਰੱਖਿਆ ਹੈ ਕਿ ਗਨੇਸ਼ ਦੇ ਨਾਲ ਸਬੰਧਿਤ ਹੈ।

ਇਸ ਤਰ੍ਹਾਂ ਕਾਂ ਦੇ ਨਾਲ ਇੱਕ ਵਿਸ਼ਵਾਸ ਜੁੜਿਆ ਹੋਇਆ ਕਿ ਜੇ ਕੋਈ ਕਿਸੇ ਦੇ ਘਰ ਦੇ ਛੱਤ ਜਾਂ ਬਨੇਰੇ ਉੱਪਰ ਕਾਂ ਬੋਲੇ ਤਾਂ ਇਹ ਵਿਸ਼ਵਾਸ ਬਣਿਆ ਕਿ ਅੱਜ ਕਿਸੇ ਘਰ ਵਿੱਚ ਆਉਣਾ ਹੈ।

ਇਸ ਤਰ੍ਹਾਂ ਕਬੂਤਰ ਇਹ ਸੰਕਲਪ ਜੁੜਿਆ ਹੋਇਆ ਕਿ ਪੁਰਾਣੇ ਸਮੇਂ ਵਿੱਚ ਇੰਟਰਨੈੱਟ ਜਾਂ ਨੈੱਟ ਦਾ ਸੰਕਲਪ ਨਹੀਂ ਸੀ ਤਾਂ ਫਿਰ ਉਹ ਸਮੇਂ ਕਬੂਤਰ ਹੀ ਚਿੱਠੀਆਂ ਜਾਂ ਸੰਦੇਸ਼ ਭੇਜਣ ਦਾ ਕੰਮ ਕਰਦਾ ਸੀ।

ਇਸ ਤਰਾਂ ਲੋਕ ਕਹਾਣੀਆਂ ਵਿੱਚ ਬੁਹਤ ਸਾਰੇ ਰਾਜੇ ਰਾਣੀਆਂ ਦੀਆਂ ਕਹਾਣੀਆਂ ਵੀ ਆਈਆਂ ਹਨ। ਜਿਵੇਂ ਕਿ ਪੂਰਨ ਤੇ ਸੁੰਦਰਾਂ ਦੀ ਕਹਾਣੀ ਨੂੰ ਵੀ ਪੇਸ਼ ਕੀਤਾ ਗਿਆ ਹੈ।

ਇਸ ਤਰ੍ਹਾਂ ਲੋਕ ਕਹਾਣੀਆਂ ਵਿੱਚ ਜਾਨਵਰਾਂ ਪਸ਼ੂਆਂ ਦੀਆਂ ਵੀ ਬਹੁਤ ਕਹਾਣੀਆਂ ਆਉਂਦੀਆਂ ਹਨ। ਜਿਵੇਂ ਕਿ ਜੈਸੇ ਨੂੰ ਤੈਸਾ ਇਹ ਬਗਲੇ ਤੇ ਚਲਾਕ ਲੂੰਬੜੀ ਦੀ ਕਹਾਣੀ ਹੈ। ਇਸ ਤਰ੍ਹਾਂ ਇੱਕ ਹੋਰ ਕਹਾਣੀ “ਲਾਲਚ ਬੁਰੀ ਬਲਾ ਹੈ” ਇਸ ਕਹਾਣੀ ਵਿੱਚ ਲਾਲਚੀ ਕੁੱਤੇ ਦੀ ਗੱਲ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਲਾਲਚ ਬੁਰੀ ਬਲਾ ਹੈ।

ਇਸ ਤਰ੍ਹਾਂ ਨਾਲ ਹੋਰ ਵੀ ਬਹੁਤ ਅਜਿਹੀਆਂ ਕਹਾਣੀਆਂ ਦਾ ਜ਼ਿਕਰ ਹੈ ਜੋ ਪਸ਼ੂਆਂ ਤੇ ਜਾਨਵਰਾਂ ਦੇ ਆਧਾਰਿਤ ਹਨ।

ਹਵਾਲਾ- ਪੰਜਾਬੀ ਲੋਕ ਕਥਾਵਾਂ    ਸੰਪਾਦਕ (ਅਮਰਜੀਤ ਕੌਰ)

ਇਸ ਤੋਂ ਬਾਅਦ ਅਸੀਂ ਲੋਕ-ਕਾਵਿ ਬਾਰੇ ਜਾਵਾਂਗੇ ਕਿ ਅਸਲ ਵਿੱਚ ਲੋਕ-ਕਾਵਿ ਹੁੰਦਾ ਕੀ ਹੈ। ਇਸ ਨੂੰ ਕਿੰਨੇ ਭਾਗਾਂ ਵਿੱਚ ਵੰਡਿਆਂ ਜਾ ਸਕਦਾ ਹੈ।

ਲੋਕ ਕਾਵਿ- ਲੋਕ ਕਾਵਿ ਤੋਂ ਭਾਵ ਹੈ ਕਿ ਜੋ ਲੋਕਾਂ ਦੁਆਰਾ ਜਾਂ ਲੋਕ ਸਮੂਹ ਦੁਆਰਾ ਸਿਰਜਿਆ ਜਾਂਦਾ ਹੈ ਅਤੇ ਇਹ ਇਕੱਲੇ ਇਕਹਿਰੇ ਵਿਅਕਤੀ/ਮਨੁੱਖ ਦੁਆਰਾ ਇਸ ਦੀ ਸਿਰਜਨਾ ਨਹੀਂ ਹੋ ਸਕਦੀ। ਇਹ ਲੋਕ-ਸਮੂਹ ਦੁਆਰਾ ਹੀ ਸਿਰਜਿਆ ਜਾਂਦਾ ਹੈ। ਲੋਕ ਕਾਵਿ ਮੁੱਖ ਤੌਰ 'ਤੇ ਵਿਆਹਾਂ ਦੇ ਗੀਤ ਆ ਜਾਂਦੇ ਹਨ ਅਤੇ ਸੁਹਾਗ ਦੇ ਗੀਤ ਆ ਜਾਂਦੇ ਹਨ। ਇਸ ਤਰ੍ਹਾਂ ਲੋਰੀਆਂ ਅਖਾਣਾਂ ਬੁਝਾਰਤਾਂ ਇਹ ਸਭ ਕੁਝ ਲੋਕ ਕਾਵਿ ਵਿੱਚ ਆ ਜਾਂਦੇ ਹਨ।

ਇਸ ਤਰ੍ਹਾਂ ਉਦਾਹਰਨ ਲਈ ਜਿਵੇਂ ਕਿ ਬਹੁਤ ਸਾਰੇ ਲੋਕ ਕਾਵਿ ਵਿੱਚ ਅਜਿਹੇ ਆਉਂਦੇ ਹਨ ਜਾਂ ਬੁਝਾਰਤਾਂ/ਮੁਹਾਵਰੇ ਅਤੇ ਅਖਾਣਾਂ ਅਜਿਹੀਆਂ ਹਨ ਜੋ ਪਸ਼ੂਆਂ ਪੰਛੀਆਂ/ਜਾਨਵਰਾਂ ਦੇ ਮੁਕਾਬਲਤਨ ਇਹਨਾਂ ਉਪਰ ਆਧਾਰਿਤ ਹੁੰਦੇ ਹਨ।

ਇਸ ਤਰ੍ਹਾਂ ਉਦਾਹਰਨ ਲਈ ਜਿਵੇਂ ਇੱਕ ਗੀਤ ਹੈ ਕਿ

“ਅੱਜ ਚੂਰੀ ਕੁੱਟੀ ਰਹਿ ਗਈ

ਨਾਮ ਲੈ ਕੇ ਢੋਲ ਦਾ

ਹਾਏ ਰੱਬ ਕਾਂ ਨਾ

ਬਨੇਰੇ ਉੱਤੇ ਬੋਲਦਾ”

ਇਸ ਤਰ੍ਹਾਂ ਜਿਵੇਂ ਸ਼ੇਰਾਂ ਤੇ ਅਜਿਹੇ ਗਾਣੇ ਬਹੁਤ ਹਨ ਜੋ ਸ਼ੇਰਾਂ ਤੇ ਆਧਾਰਿਤ ਗਾਏ ਗਏ ਹਨ।

ਇਸ ਤਰ੍ਹਾਂ ਲੋਕ ਕਾਵਿ ਵਿੱਚ ਬਹੁਤ ਸਾਰੀਆਂ ਅਜਿਹੀਆਂ ਬੁਝਾਰਤਾਂ ਅਤੇ ਅਖਾਣਾਂ ਅਜਿਹੀਆਂ ਜੋ ਪਸ਼ੂਆਂ ਜਾਨਵਰਾਂ ਅਖਾਣਾਂ ਪੰਛੀਆਂ ਤੇ ਆਧਾਰਿਤ ਕਹੀਆਂ ਗਈਆਂ ਹਨ ਜਾਂ ਪ੍ਰਚਲਿਤ ਹਨ।

ਹਵਾਲਾ- ਪੰਜਾਬੀ ਲੋਕ ਕਥਾਵਾਂ     ਸੰਪਾਦਕ- ਅਮਰਜੀਤ ਕੌਰ

ਇਸ ਤਰ੍ਹਾਂ ਅਸੀਂ ਹੁਣ ਗੈਰ ਮੌਖਿਕ ਪ੍ਰਗਟਾਵੇ (ਰੂਪ) ਬਾਰੇ ਦਰਸਾਵਾਂਗੇ। ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸ ਹੀ ਚੁੱਕੇ ਹਾਂ ਕਿ ਗੈਰ ਮੌਖਿਕ ਪ੍ਰਗਟਾਵੇ ਜਾਂ ਰੂਪ ਦਰਸਾਉਣ ਲਈ ਇਹ ਦੱਸਿਆ ਗਿਆ ਹੈ ਕਿ ਗੈਰ ਮੌਖਿਕ ਪ੍ਰਗਟਾਵੇ ਉਹ ਗੈਰ ਮੌਖਿਕ ਰੂਪ ਵਿੱਚ ਉਚਰਿਤ ਸਾਹਿਤ ਦੀ ਬਜਾਏ ਚਿਤਰਕਾਰੀ ਸ਼ਿਲਪ ਕਲਾਵਾਂ ਆਦਿ ਇਸ ਵਿੱਚ ਸ਼ਾਮਿਲ ਹੁੰਦੀਆਂ ਹਨ। ਗੈਰ ਮੌਖਿਕ ਪ੍ਰਗਟਾਵੇ ਵਿੱਚ ਬਿੰਬ ਅਤੇ ਚਿਤਰਕਾਰੀ ਰਾਹੀਂ ਅਤੇ ਸ਼ਿਲਪ ਕਲਾਵਾਂ ਰਾਹੀਂ ਬਿਆਨ ਕੀਤਾ ਜਾਂਦਾ ਹੈ।

ਇਸ ਨੂੰ ਗੈਰ ਮੌਖਿਕ ਰੂਪ ਜਾਂ ਪ੍ਰਗਟਾਵਾ ਆਖਿਆ ਜਾਂਦਾ ਹੈ।

ਇਸ ਤਰ੍ਹਾਂ ਅਸੀਂ ਹੁਣ ਗੈਰ ਮੌਖਿਕ ਪ੍ਰਗਟਾਵੇ/ਰੂਪ ਨੂੰ ਅਸੀਂ ਅੱਗੇ ਇਸ ਨੂੰ ਦੋ ਭਾਗਾਂ ਵਿੱਚ ਵੰਡਦੇ ਹਾਂ।

ਗੈਰ ਮੌਖਿਕ ਪ੍ਰਗਟਾਵਾ/ਰੂਪ

       ਲੋਕ ਵਿਸ਼ਵਾਸਾਂ/ਰੀਤਾਂ ਰਸਮਾਂ                                         ਲੋਕ ਕਥਾਵਾਂ

       (ਮਾਨਤਾਵਾਂ)/ਸਾਂਝੀ ਦੀ ਰੀਤ                                 ਕੰਧ ਚਿਤਰਕਾਰੀ

                                                                       ਕਸੀਦਾਕਾਰੀ

ਹੁਣ ਅਸੀਂ ਗੈਰ ਮੌਖਿਕ ਪ੍ਰਗਟਾਵੇ/ਰੂਪ ਦੇ ਇੱਕ ਭਾਗ ਜਿਸ ਦੇ ਵਿੱਚ ਲੋਕ ਵਿਸ਼ਵਾਸਾਂ, ਰੀਤਾਂ ਰਸਮਾਂ ਅਤੇ ਮਾਨਤਾਵਾਂ ਦੀ ਗੱਲ ਕੀਤੀ ਗਈ ਹੈ ਉਸ ਦੇ ਬਾਰੇ ਦਰਸਾਵਾਂਗੇ ਅਤੇ ਜਾਵਾਂਗੇ।

ਲੋਕ ਵਿਸ਼ਵਾਸਾਂ

ਅਸਲ ਵਿੱਚ ਲੋਕ ਵਿਸ਼ਵਾਸਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਰੀਤਾਂ ਰਸਮਾਂ ਅਤੇ ਮਾਨਤਾਵਾਂ ਜੁੜੀਆਂ ਹੋਈਆਂ ਹਨ ਜੋ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਅੱਜ ਦੇ ਸਮੇਂ ਵਿੱਚ ਵੀ ਉਹ ਲੋਕ ਵਿਸ਼ਵਾਸ ਤੇ ਉਹ ਰੀਤ ਰਸ਼ਮਾਂ ਜੁੜੀਆਂ ਹੋਈਆ ਜੋ ਸਾਰੀਆਂ ਜਾਨਵਰਾਂ ਪਸ਼ੂਆਂ ਨਾਲ ਜੁੜੀਆਂ ਹੋਈਆਂ ਹਨ।

ਇਸ ਤਰ੍ਹਾਂ ਸਾਡੇ ਪੁਰਾਤਨ ਵਿਸ਼ਵਾਸ ਵਿਚੋਂ ਦੋ ਗੱਲਾਂ ਉਘੜ ਕੇ ਸਾਹਮਣੇ ਆਉਂਦੀਆਂ ਹਨ। ਇੱਕ ਤਾਂ ਧਰਤੀ ਦੀ ਅਨਾਜ ਪੈਦਾ ਕਰਨ ਦੀ ਕ੍ਰਿਆ ਨੂੰ ਜਾਦੂਮਈ ਢੰਗ ਨਾਲ ਔਰਤ ਦੀ ਜਾਣਨ ਸ਼ਕਤੀ ਤੇ ਨਿਰਭਰ ਹੈ। ਦੂਸਰੇ ਹਰ ਔਰਤ ਦੀ ਜਣਨ ਯੋਗਤਾ ਜਾਦੂਮਈ ਢੰਗ ਨਾਲ ਧਰਤੀ ਦੀ ਉਤਪਤੀ ਯੋਗਤਾ ਤੇ ਨਿਰਭਰ ਹੈ। ਅਸਲ ਵਿੱਚ ਇਹ ਦੋਵੇਂ ਯੋਗਤਾਵਾਂ ਆ ਜਿਹੜੀਆਂ ਆਪਸ ਵਿੱਚ ਦੰਵਦ ਆਤਮਿਕ ਰਿਸ਼ਤੇ ਰਾਹੀਂ ਹੋਈਆਂ ਹਨ।

ਉਦਾਹਰਨ ਲਈ ਇੱਕ ਹੋਰ ਵਿਸ਼ਵਾਸ ਜੁੜਿਆ ਹੋਇਆ ਹੈ ਉਹ ਜਾਦੂ-ਟੂਣਾ ਦਾ ਹੈ। ਉਹ ਇਸ ਪ੍ਰਕਾਰ ਹੇਠ ਲਿਖਿਆ ਹੈ:

ਟੂਣਾ- ਟੂਣਿਆਂ ਪਿੱਛੇ ਇਹ ਵਿਸ਼ਵਾਸ ਲੋਕਾਂ ਵਿੱਚ ਇਹ ਚੱਲਿਆ ਹੋਇਆ ਹੈ ਕਿ ਜੇਕਰ ਡੰਗਰਾਂ ਵਿੱਚ ਬਿਮਾਰੀ ਫੈਲ ਜਾਂਦੀ ਸੀ ਤਾਂ ਟੂਣਾ ਕੀਤਾ ਜਾਂਦਾ ਸੀ। ਸਾਰੇ ਪਿੰਡ ਦੇ ਪਸ਼ੂ ਦਰਵਾਜ਼ੇ ਰਾਹੀਂ/ਥਾਈਂ ਲੰਘਾਏ ਜਾਂਦੇ ਸਨ/ਹਨ ਤੇ ਉਹਨਾਂ ਤੇ ਮੰਤਰੇ ਪਾਣੀ ਪਾਣੀ ਦਾ ਛਿੱਟਾ ਦਿੱਤਾ ਜਾਂਦਾ ਹੈ।

ਇਸ ਤਰ੍ਹਾਂ ਟੂਣੇ ਵਿੱਚ ਕਿਸੇ ਵੀ ਜਾਨਵਰ ਦਾ ਮਾਸ ਰੱਖਿਆ ਹੁੰਦਾ ਹੈ ਅਰਥਾਤ ਮੁਰਗਾ ਜਾਂ ਬੱਕਰੇ ਦਾ ਮਾਸ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਲੋਕਾਂ ਵਿੱਚ ਇਹ ਵਿਸ਼ਵਾਸ ਵੀ ਪਚਲਿਤ ਹੈ ਕਿ ਕੋਈ ਵੀ ਕੰਮ ਕਰਨ ਤੋਂ ਬੱਕਰੇ ਜਾਂ ਕਿਸੇ ਹੋਰ ਜਾਨਵਰ ਦੀ ਬਲੀ ਦਿਤੀ ਜਾਂਦੀ ਹੈ ਤਾਂ ਜੋ ਕੰਮ ਵਧੀਆ ਅਤੇ ਸਿਰੇ ਚੜ੍ਹ ਸਕੇ।

ਹਵਾਲਾ- ਭਾਵ ਲੋਕ (ਭੁਪਿੰਦਰ ਸਿੰਘ ਖਹਿਰਾ)

ਹੁਣ ਅਸੀਂ ਗੈਰ ਮੌਖਿਕ ਪ੍ਰਗਟਾਵੇ/ਰੂਪ ਦੇ ਦੂਸਰੇ ਭਾਗ ਨੂੰ ਦਰਸਾਵਾਂਗੇ ਜਾਂ  ਜਾਵਾਂਗੇ। ਇਸ ਤਰ੍ਹਾਂ ਗੈਰ ਮੌਖਿਕ ਦੇ ਦੂਸਰੇ ਭਾਗ ਵਿੱਚ ਲੋਕ ਕਲਾਵਾਂ ਦੀ ਗੱਲ ਕੀਤੀ ਗਈ ਹੈ ਅਤੇ ਨਾਲ ਹੀ ਪਸ਼ੂਆਂ ਅਤੇ ਜਾਨਵਰਾਂ ਨਾਲ ਸੰਬੰਧਿਤ ਕੰਧ ਚਿੱਤਰਕਾਰੀ ਅਤੇ ਕਸੀਦਾਕਾਰੀ ਦੀ ਵੀ ਗੱਲ ਕੀਤੀ ਜਾਣੀ ਹੈ ਜਾਂ ਦਰਸਾਇਆ ਜਾਵੇਗਾ।

ਲੋਕਾਂ ਕਲਾਵਂ ਦਾ ਅਰਥ ਹੈ ਜੇ ਲੋਕਾਂ ਦੁਆਰਾ ਆਪਣੇ ਰੋਜ਼ ਦੇ ਜਨ-ਜੀਵਨ ਵਿੱਚ ਲੋਕਾਂ ਦੁਆਰਾ ਜੋ ਕਲਾਵਾਂ ਦੀ ਸਿਰਜਣਾ ਕੀਤੀ ਜਾਂਦੀ ਹੈ ਉਹ ਕਲਾਵਾਂ ਨੂੰ ਲੋਕ ਕਲਾਵਾਂ ਦਿੱਤਾ ਨਾਮ ਦਿਤਾ ਜਾਂਦਾ ਹੈ।

ਜਿਸ ਤਰ੍ਹਾਂ ਸੱਭਿਆਚਾਰ ਦਾ ਮਾਨਵੀ ਜਿੰਦਗੀ ਨਾਲ ਡੂੰਘਾ ਸੰਬੰਧ ਹੈ। ਇਸ ਦੇ ਖੇਤਰ ਵਿੱਚ ਲੋਕ ਵਿਸ਼ਵਾਸ, ਲੋਕ ਧੰਦੇ, ਰੀਤੀ ਰਿਵਾਜ਼, ਲੋਕ ਸਾਹਿਤ ਆਦਿ ਉਸੇ ਤਰ੍ਹਾਂ ਹੀ ਲੋਕ-ਕਲਾਵਾਂ ਵੀ ਇਹਨਾਂ ਖੇਤਰਾਂ ਦਾ ਅਟੁੱਟ ਅੰਗ ਹਨ।

ਸਮੇਂ-ਸਮੇਂ ਤੇ ਪੰਜਾਬੀ ਜਨ-ਜੀਵਨ ਉਪਰ ਪਏ ਵਿਦੇਸ਼ੀ ਪ੍ਰਭਾਵਾਂ ਨੂੰ ਭਾਵੇਂ ਇਹਨਾਂ ਲੋਕ ਕਲਾਵਾਂ ਨੂੰ ਪ੍ਰਭਾਵਿਤ ਕੀਤਾ ਹੈ, ਪਰੰਤੂ ਇਹ ਮਨੁੱਖ ਦੇ ਮਨ ਵਿੱਚ ਅਜਿਹੀਆਂ ਵੱਸੀਆਂ ਹੋਈਆ ਹਨ ਕਿ ਇਹ ਅੱਜ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਰੁਪਮਾਨ ਹੁੰਦੀਆਂ ਹਨ। ਸੱਭਿਆਚਾਰ ਦੇ ਇਹਨਾਂ ਅੰਗਾਂ ਵਿੱਚ ਹੀ ਇੱਕ ਵਿਸ਼ੇਸ਼ ਅੰਗ ਲੋਕ ਕਲਾਵਾਂ ਹਨ।

ਇਸ ਤਰ੍ਹਾਂ ਇਹਨਾਂ ਲੋਕ ਕਲਾਵਾਂ ਵਿਚੋਂ ਇੱਕ ਕਲਾ ਕੰਧ ਚਿੱਤਰਕਾਰੀ ਦੀ ਹੈ। ਕੰਧ ਚਿੱਤਰਕਾਰੀ ਤੋਂ ਭਾਵ ਹੈ ਕਿ ਪੁਰਾਣੇ ਸਮੇਂ ਵਿੱਚ ਜਾਂ ਪੰਜਾਬ ਦੇ ਕਈ ਹੁਣ ਵੀ ਪਿੰਡਾਂ ਵਿੱਚ ਔਰਤਾਂ ਪੁਰਾਣੀਆਂ ਔਰਤਾਂ ਕੱਚੀਆਂ ਕੰਧਾਂ ਜਾਂ ਕੰਧੋਲੀਆਂ ਉੱਪਰ ਆਪਣੇ ਹੱਥਾਂ ਰਾਹੀਂ ਮੋਰਨੀਆਂ ਮੋਹ ਚਿੜੀਆਂ ਕਿਰਲੇ ਸੱਪ ਸੱਪਲੀਆਂ ਆਦਿ ਮਿਟੀ ਨਾਲ ਬਣਾ ਦਿੰਦੀਆਂ ਹਨ। ਇਸ ਨੂੰ ਕੱਧ ਚਿੱਤਰਕਾਰੀ ਆਖਦੇ ਹਨ।

ਇਸ ਤਰ੍ਹਾਂ ਕਲਾਵਾਂ ਵਿਚੋਂ ਇੱਕ ਇਹ ਵੀ ਕਲਾ ਹੈ ਕਿ ਪੁਰਾਣੇ ਬਜ਼ੁਰਗ ਆਪਣੇ ਸਰੀਰ ਤੇ ਜਾਨਵਰਾਂ ਦੀਆਂ ਤਸਵੀਰਾਂ ਬਣਾ ਲੈਂਦੇ ਹਨ ਜਿਵੇਂ ਕਿ ਉਦਾਹਰਨ ਲਈ ਪੁਰਾਣੇ ਬਜ਼ੁਰਗਾਂ ਪੱਟਾਂ ਤੇ ਜਾਂ ਬਾਹਾਂ ਤੇ ਮੋਰਨੋ ਜਾਂ ਸੱਪ ਆਦਿ ਬਣਾ ਲੈਂਦੇ ਸਨ।

ਇਸ ਤਰ੍ਹਾਂ ਹੀ ਲੋਕ ਕਲਾਵਾਂ ਵਿਚੋਂ ਹੀ ਇੱਕ ਕਲਾ ਕਸੀਦਾਕਾਰੀ ਦੀ ਵੀ ਹੈ। ਪਹਿਲਾਂ ਪੁਰਾਣੇ ਸਮਿਆਂ ਤੋਂ ਲੈ ਕੇ ਹੁਣ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਪੁਰਾਣੀਆਂ ਔਰਤਾਂ ਤੇ ਹੁਣ ਦੀਆਂ ਔਰਤਾਂ ਕਈ ਤਰ੍ਹਾਂ ਦਾ ਕਸੀਦਾਕਾਰੀ ਕਰਦੀਆਂ ਹਨ। ਜਿਵੇਂ ਕਿ ਚਾਦਰ ਤੇ ਕਸੀਦਾ ਕਾਰੀ ਕਰਦੀਆਂ ਹਨ। ਇਹਨਾਂ ਕਸੀਦਾਕਾਰੀ ਵਿੱਚ ਜਾਨਵਰਾਂ ਪੰਛੀਆਂ ਦੀਆਂ ਤਸਵੀਰਾਂ ਦੀ ਕਸੀਦਾਕਾਰੀ ਔਰਤਾਂ ਵਲੋਂ ਕੀਦਾ ਜਾਂਦੀ ਹੈ। ਇਸ ਤਰ੍ਹਾਂ ਪੁਰਾਣੇ ਸਮਿਆਂ ਵਿੱਚ ਲੋਕ ਹੱਥ ਖੱਡੀ ਨਾਲ ਦਰੀਆਂ ਵੀ ਬੁਣਿਆ ਕਰਦੇ ਸਨ। ਉਦੋਂ ਲੋਕ ਦਰੀਆਂ ਤੇ ਮੋਰਾਂ ਚਿੜੀਆਂ ਸੱਪਾਂ ਆਦਿ ਜਾਨਵਰਾਂ ਦੀ ਤਸਵੀਰਾਂ ਦੀ ਕਸੀਦਾਕਾਰੀ ਕਰਦੇ ਸਨ।

ਇਸ ਤਰ੍ਹਾਂ ਕਸੀਦਾਕਾਰੀ ਪੰਜਾਬੀ ਜਨ-ਜੀਵਨ ਦਾ ਅਨਿੱਖੜਵਾਂ ਅੰਗ ਰਹੀ ਹੈ। ਪੰਜਾਬ ਦੀਆਂ ਮਾਣ ਮੱਤੀਆਂ ਔਰਤਾਂ ਦੁਆਰਾ ਚਾਦਰਾਂ, ਰੁਮਾਲਾਂ, ਝੋਲਿਆਂ, ਸਿਰਹਾਣਿਆਂ ਅਤੇ ਫੁਲਕਾਰੀਆਂ ਕੱਢੇ ਗਏ ਜਾਨਵਰਾਂ ਪੰਛੀਆਂ ਦੀਆਂ ਤਸਵੀਰਾਂ ਕੱਢਣ ਨੂੰ ਕਸੀਦਾਕਾਰੀ ਕਿਹਾ ਜਾਂਦਾ ਹੈ। ਇਹ ਜਾਨਵਰਾਂ ਪੰਛੀਆਂ ਵਿਚੋਂ ਜ਼ਿਆਦਾਤਰ ਮੋਰ, ਚਿੜੀਆਂ, ਸੱਪ ਸਪੋਲੀਆ ਆਦਿ ਆ ਜਾਂਦੀਆਂ ਹਨ।

ਹਵਾਲਾ- ਲੋਕ ਕਲਾਵਾਂ

       ਲੇਖਕ- ਕੁੰਦਨ ਲਾਲ ਭੱਟੀ