ਪੰਜਾਬ ਕਲਾ ਭਵਨ ਵਿਭਿੰਨ ਕਲਾਵਾਂ ਦੀ ਕਰਮਭੂਮੀ, ਚੰਡੀਗੜ੍ਹ ਦੇ ਸੈਕਟਰ 16 ਵਿੱਚ ਸਥਿਤ ਇੱਕ ਭਵਨ ਹੈ।[1] ਇਹ ਕਲਾ ਭਵਨ ਪੰਜਾਬੀ ਕਲਾ ਪ੍ਰੇਮੀ ਅਤੇ ਅੰਗ੍ਰਜ਼ੀ ਸ਼ਾਸ਼ਨ ਕਾਲ ਸਮੇਂ ਆਈ.ਸੀ.ਐਸ. ਭਾਰਤੀ ਹੋਏ ਸ੍ਰੀ ਮਹਿੰਦਰ ਸਿੰਘ ਰੰਧਾਵਾ ਦਾ ਸੁਪਨਾ ਸੀ ਅਤੇ ਇਸਦਾ ਨਾਮਕਰਨ ਵੀ ਉਹਨਾ ਦੇ ਨਾਮ ਤੇ ਹੀ ਹੋਇਆ ਹੈ।ਉਹ 1979 ਤੱਕ ਇਸ ਦੇ ਪ੍ਰਧਾਨ ਵੀ ਰਹੇ।ਇਹ ਸੰਸਥਾ 1981 ਵਿਚ ਸਰਕਾਰ ਵਲੋਂ ਮਾਨਤਾ ਪ੍ਰਾਪਤ ਖੁਦ ਮੁਖਤਿਆਰ ਅਦਾਰਾ ਘੋਸ਼ਿਤ ਕਰ ਦਿੱਤਾ ਗਿਆ ਸੀ। ਪੰਜਾਬ ਕਲਾ ਭਵਨ ਵਿਖੇ ਸਾਨੂੰ ਇੱਕ ਆਰਟ ਗੈਲਰੀ, 300 ਜਣਿਆਂ ਦੇ ਬੈਠਣ ਦੀ ਸਮਰੱਥਾ ਵਾਲਾ ਇੱਕ ਆਡੀਟੋਰੀਅਮ, ਇੱਕ ਓਪਨ ਏਅਰ ਥੀਏਟਰ ਅਤੇ ਕਮੇਟੀ ਰੂਮ ਹੈ। ਸਾਹਿਤਕ ਫੰਕਸ਼ਨਾਂ ਲਈ 125 ਜਣਿਆਂ ਦੇ ਬੈਠਣ ਦੀ ਸਮਰੱਥਾ ਵਾਲੀ ਇੱਕ ਲੌਂਜ ਹੈ। ਜ਼ਮੀਨੀ ਮੰਜ਼ਿਲ ਤੇ ਕਲਾ ਅਤੇ ਸਭਿਆਚਾਰ ਬਾਰੇ 3000 ਕਿਤਾਬ ਨਾਲ ਲੈਸ ਇੱਕ ਲਾਇਬਰੇਰੀ ਰੂਮ ਅਤੇ ਅਖਬਾਰ ਰਸਾਲੇ ਪੜ੍ਹਨ ਲਈ ਇੱਕ ਕਮਰਾ ਹੈ। ਪਰਿਸਰ ਦੀ ਸ਼ਾਨ ਇਮਾਰਤ ਦੇ ਤਹਿਖ਼ਾਨੇ ਵਿਚ ਬਹੁਤ ਹੀ ਖੁੱਲੀ ਡੁੱਲੀ ਆਰਟ ਗੈਲਰੀ ਹੈ, ਜੋ ਜਨਤਕ ਪ੍ਰਦਰਸ਼ਨੀਆਂ ਲਈ ਕਿਰਾਏ ਤੇ ਦਿੱਤੀ ਜਾਂਦੀ ਹੈ। ਖੱਬੇ ਪਾਸੇ ਆਡੀਟੋਰੀਅਮ ਦੇ ਥੱਲੇ ਪੰਜਾਬ ਦੇ ਨਿਰਮਾਤਾਵਾਂ ਦੀ ਇੱਕ ਸਥਾਈ ਆਰਟ ਗੈਲਰੀ ਹੈ। ਇਸ ਦੇ ਕੋਨੇ ਵਿੱਚ ਜੀਵਨ ਡਾ ਮਹਿੰਦਰ ਰੰਧਾਵਾ ਦੀਆਂ ਯਾਦਾਂ ਅਤੇ ਜੀਵਨ ਭਰ ਦੀਆਂ ਪ੍ਰਾਪਤੀਆਂ ਦੀਆਂ ਫੋਟੋਆਂ ਦੀ ਗੈਲਰੀ ਹੈ।

[2]

ਹਵਾਲੇਸੋਧੋ