ਪੰਜਾਬ ਤੇ ਪੰਜਾਬ ਦੇ ਲੋਕ

ਜਾਣ ਪਛਾਣ

ਸੋਧੋ

      ਪੂਰਵ _ ਇਤਿਹਾਸ ਕਾਲ ਦੇ   ਪੰਜਾਬ ਅਤੇ ਇਸ ਦੇ ਹੱਦ ਬੰਨੇ ਬਾਰੇ ਬਹੁਤ ਹੀ ਘੱਟ ਪਤਾ ਲੱਗਦਾ ਹੈ ਭਾਵੇਂ ਤਾਰਾ ਚੰਦ ਅਤੇ ਕੁਝ ਹੋਰ ਵਿਦਵਾਨ ਮਨੁੱਖੀ ਨਸਲ ਦਾ ਮੁੱਢ ਭਾਰਤ ਵਿਚ ਬੰਨ੍ਹਿਆ ਹੋਇਆ ਮੰਨਦੇ ਹਨ ਪਰ ਠੋਸ ਤੇ ਪ੍ਰਮਾਣਿਕ ਤੱਥਾਂ ਰਾਹੀਂ ਇਸ ਦੀ ਪ੍ਰੋੜਤਾ ਨਹੀਂ ਹੁੰਦੀ ਫ਼ਰੀਦਕੋਟੀ ਨੇ ਪੰਜਾਬੀ ਅਤੇ ਮੁੰਡਾ ਭਾਸ਼ਾਵਾਂ ਦਾ ਤੁਲਨਾਤਮਿਕ ਅਧਿਐਨ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਕੁਝ ਰਸਮ ਰਸਮ ਮੁਲਕ ਪੰਜਾਬੀ ਸ਼ਬਦ ਜਿਵੇਂ ਪਾਣੀ ਵਾਰਨਾ ਚੌਲ ਵਾਰਨ  ਲਾਗ ਰੀਝਾਂ ਸਰਬਾਲਾ ਤੀਆਂ ਮਾਘੀ ਵਰੀ ਪੀਡ਼ਾ ਆਦਿ ਮੁੰਡਾ ਭਾਸ਼ਾ ਦੀ ਹੀ ਦੇਣ ਹਨ ਸ੍ਰੀ ਜੈਚੰਦਰ ਵਿੱਦਿਆਲੰਕਾਰ ਜਿਨ੍ਹਾਂ ਨੇ ਭਾਰਤ ਅਤੇ ਪੰਜਾਬ ਦੀ ਪ੍ਰਾਚੀਨ ਸਭਿਅਤਾ, ਵਸਨੀਕਾਂ ਅਤੇ ਭਾਸ਼ਾਵਾਂ ਬਾਰੇ ਖੋਜ ਕੀਤੀ ਹੈ। ਫਰੀਦਕੋਟੀ ਦੇ ਵਿਚਾਰਾਂ ਦੀ ਹਾਮੀ ਨਹੀਂ ਭਰਦੇ।[1]

[2]


ਉਨਾਂ ਅਨੁਸਾਰ"ਦ੍ਰਾਵਿੜੀ ਵੰਸ਼ ਦਾ ਨਸਲ ਦਾ ਮੂਲ ਅਤੇ ਇਕ ਮਾਤਰ ਘਰ ਦੱਖਣ ਭਾਰਤ ਹੀ ਹੈ। ਇਕ ਦ੍ਰਾਵਿੜੀ ਬੈਲੀ, ਬਰੂਹੀ ਭਾਰਤ ਵਰਸ਼ ਦੈ ਪੱਛਮੀਂ ਦਰਵਾਜ਼ੇ ਤੇ ਹੈ। ਇਸ ਨਾਲ ਇਹ ਕਲਪਨਾ ਦੇ ਪੱਖਾਂ ਵਿਚ ਪ੍ਰਮਾਣ ਨਹੀਂ ਹੈ।ਇਹ ਵੀ ਹੋ ਸਕਦਾ  ਬਰੂਹੀ ਲੋਕ  ਭਾਰਤ ਦੇ ਸਮੁੰਦਰੀ ਤੱਟ ਤੇ ਪੱਛਮੀ ਦੇਸ਼ਾਂ ਦੇ ਨਾਲ ਹੋਣ ਵਾਲੇ ਵਪਾਰ ਦੇ ਸਿਲਸਿਲੇ ਵਿਚ ਉਤਰ ਪੱਛਮ ਜਾ ਵੱਸੇ ਅਤੇ ਇਕ ਦ੍ਰਾਵਿੜ ਉਪਨਿਵੇਸ਼ ਨੂੰ ਸੂਚਿਤ ਕਰਦੇ ਹੋਣ।" 

   ਇਸੇ ਪ੍ਰਕਾਰ ਸ਼੍ਰੀ ਵਿਦਿਆਲੰਕਾਰ ਮੁੰਡਾ ਸ਼ਾਖ਼ ਦੀਆਂ ਬਿਹਾਰ ਜਾਂ ਉਸ  ਆਂਢ ਗੁਆਂਢ ਮੌਜੂਦ  ਬੋਲੀਆਂ ਦੀ ਗਲ ਤਾਂ ਕਰਦੇ ਹਨ, ਪ੍ਰੰਤੂ ਪੰਜਾਬ ਦੇ ਪ੍ਰਾਚੀਨ ਵਾਸੀ ਹੋਣ ਬਾਰੇ ਕੁਝ ਨਹੀਂ ਦੱਸਦੇ।

   ਖੁਦਾਈ ਤੋਂ ਪਤਾ ਲੱਗਦਾ ਹੈ ਸ਼ਹਿਰ ਬਹੁਤ ਸੁੰਦਰ ਵਸਿਆ ਹੋਇਆ ਸੀ। ਗਾਲੀਆਂ ਨਾਲੀਆਂ ਮਕਾਨ ਸਭ  ਤਰੀਕੇ ਨਾਲ ਸਨ। ਇਸ ਤੋਂ ਇਲਾਵਾ ਦੇਵੀ ਦੇਵਤਿਆਂ ਦੀਆਂ ਮੂਰਤੀਆਂ। ਇਸ ਮਿਲਦੀਆ ਹਨ।ਮਿੱਟੀ  ਦੇ ਭਾਂਡੇ ਪੱਥਰ ਦੇ ਔਜ਼ਾਰ ਆਦਿ ਸਭ ਕਾਸੇ ਤੋਂ ਲੋਕ ਜਾਣੂ ਸਨ।

   ਆਰੀਆ ਲੋਕਾਂ ਦੀ ਆਮਦ ਤੋਂ ਲੈਕੇ  ਉਨੀਵੀਂ ਸਦੀ ਤਕ ਈਰਾਨੀ, ਯੂਨਾਨੀ, ਪਾਰਥੀ, ਸ਼ੱਕ, ਕੁਸ਼ਨ, ਗਜ਼ਨੀ, ਗ਼ੁਲਾਮ, ਖਿਲਜੀ, ਤੁਗਲਕ, ਲੋਧੀ, ਸੱਯਦ, ਅੰਗਰੇਜ਼, ਬਾਹਰਲਾ ਨਸਲਾ, ਜਾਤਾਂ, ਕੌਮਾਂ, ਕਬੀਲਿਆ, ਦੇ ਹੋਰ ਹਮਲਾਵਰ ਦੇ ਰੂਪ ਵਿਚ ਆਉਂਦੇ ਰਹੇ ਸਨ।ਇਨਾਂ ਵਿੱਚ ਕੁਝ ਲੁਟਮਾਰ ਕਰਦੇ ਤੇ ਕੁਝ ਪੱਕੇ ਇਥੇ ਰਹਿਣ ਲੱਗ ਜਾਂਦੇ।

  ਪੂਰਵ ਆਰੀਆਈ ਸਭਿਅਤਾ ਬਾਰੇ ਸੰਖੇਪ ਜ਼ਿਕਰ ਉੱਪਰ ਆ ਚੁੱਕਾ ਹੈ। ਭੂਗੋਲਿਕ, ਸਮਾਜਕ ਅਤੇ ਸਭਿਆਚਾਰਕ ਨਜ਼ਰੀਏ ਤੋਂ ਜਾਇਜ਼ਾ ਲੈਣ ਲਈ ਪੰਜਾਬ ਨੂੰ ਇਤਿਹਾਸਕ ਪੱਖ ਤੋਂ ਪੰਜ ਖੰਡਾਂ ਵਿਚ ਵੰਡਿਆ ਜਾ ਸਕਦਾ ਹੈ:

  1.ਆਰੀਆਈ ਕਾਲ -2500ਈ.ਪੂ.ਤੋਂ 1000ਈਂ

  2.ਇਸਲਾਮੀ ਦੌਰ- 1000ਤੋਂ1800ਈਂ.

  3.ਮਹਾਰਾਜਾ ਰਣਜੀਤ ਸਿੰਘ ਦਾ ਕਾਲ -1800ਤੋਂ 1849ਈ.

  4.ਅੰਗ੍ਰੇਜੀ ਕਾਲ -1849ਤੋਂ 1947ਈ.

  5.ਸੁਤੰਤਰਤਾ ਤੋਂ ਪਿੱਛੋਂ - 1947ਈ.ਤੋ ਹੁਣ ਤੱਕ[3]

ਆਰੀਆ ਕਾਲ ਨੇ ਸਭਿਆਚਾਰੀਕਰਨ

ਸੋਧੋ

1920 ਈ. ਤੱਕ ਇਹ ਮੰਨਿਆ ਜਾਂਦਾ ਸੀ ਕਿ ਆਰੀਆ ਪੰਜਾਬ ਦੀ ਪਹਿਲੀ ਸਭਿਅਕ ਮੂਲ ਜਾਤੀ ਸੀ, ਜਿਸਨੇ ਲਗਭਗ 3000 ਸਾਲ ਈਸਾ ਪੂਰਵ ਇਸ ਧਰਤੀ ਉੱਪਰ ਵੇਦਾਂ ਦ ਰਚਨਾ ਕੀਤੀ। ਪਰ 1921 ਈ. ਸਿੰਧ ਦੇ ਇਲਾਕੇ ਵਿੱਚ ਮੁਹਿੰਨਜੋਦੜੋ ਅਤੇ ਹੜੱਪਾ ਆਦਿ ਥਾਵਾਂ ਦੀ ਖੁਦਾਈ ਨੇ ਆਰੀਆਂ ਤੋਂ ਪਹਿਲਾਂ ਉੰਨਤ ਸਭਿਅਤਾ ਦੇ ਨਸਾਨ ਦੱਸੇ। ਇਸ ਸਭਿਅਤਾ ਦੇ ਮੁੱਖ ਕੇਂਦਰ ਸਿੰਧ ਕਿਨਾਰੇ ਲੱਭੇ ਗਏ ਤਾਂ ਕਰਕੇ ਇਸਨੂੰ ਸਿੰਧ ਘਾਟੀ ਸਭਿਅਤਾ ਕਿਹਾ ਜਾਂਦਾ ਹੈ। ਆਰੀਆ ਜਾਤੀ ਦੇ ਧਰਮ ਗ੍ਰੰਥਾਂ ਵਿੱਚ ਦਸਿਊ ਅਖਵਾਉਣ ਵਾਲੇ ਇਹ ਪਹਲੇ ਪੰਜਾਬੀ ਸਨ। ਜਿਨ੍ਹਾਂ ਦਾ ਮੈਸੋਪੋਟਾਮੀਆਂ ਤੇ ਸੁਮੇਰੀਆ ਦੇ ਲੋਕਾਂ ਨਾਲ ਗੂੜ੍ਹਾ ਮੇਲ ਮਿਲਾਪ ਸੀ

ਆਰੀਆ ਵਿੱਚ ਦਰਾਵੜ ਸਭਿਆਚਾਰ ਦੇ ਉਭਰਦੇ ਅੰਸ਼

ਸੋਧੋ

ਭਾਵੇਂ ਲੋਕਾਂ ਨੇ ਦਰਾਵੜ ਸਭਿਅਤਾ ਅਤੇ ਸਭਿਆਚਾਰ ਨੂੰ ਖਤਮ ਕਰ ਦਿੱਤਾ ਸੀ ਪਰ ਫਿਰ ਵੀ ਦਸਿਊ ਦੀ ਹੋਂਦ ਆਰੀਆ ਸਭਿਆਚਾਰ ਤੇ ਜ਼ਰੂਰ ਅਸਰਦਾਰ ਹੋਈ ਹੋਵੇਗੀ। ਦਸਿਊ ਜਿਨ੍ਹਾਂ ਦੀ ਸਭਿਅਤਾ ਤੇ ਸਭਿਆਚਾਰ ਨੂੰ ਕੁਦਰਤੀ ਸ਼ਕਤੀਆਂ ਜਾਃ ਆਰੀਆਂ ਨੇ ਨਸ਼ਟ ਕਰ ਦਿੱਤਾ। ਇਹ ਲੋਕ ਆਰੀਆ ਦੇ ਦਾਸ ਬਣਕੇ ਏਥ ਹੀ ਵਸ ਗਏ। "ਕੋਈ ਬਾਹਰੀ ਸਭਿਆਚਾਰ ਕਿਸੇ ਗੈਰ ਕੌਮ ਦੀ ਧਰਤੀ ਤੇ ਆਕੇ ਅਸਰਦਾਰ ਹੋਏ ਬਿਨਾਂ ਨਹੀਂ ਰਹਿ ਸਕਦਾ, ਭਾਵੇਂ ਉਹ ਹਾਕਮ ਸ਼੍ਰੇਣੀ ਗੇ ਵਿੱਚ ਗੁਲਾਮ ਕੌਮ ਨੂੰ ਦਾਸ ਬਣਾ ਕੇ ਹੀ ਕਿਉਂ ਨਾ ਰੱਖੇ।" ਪੂਜਾ ਆਰੀਆ ਲੋਕਾਂ ਦੇ ਧਰਮ ਦਾ ਅਟੁੱਟ ਅੰਗ ਹੈ। ਭਗਵਤਸ਼ਰਣ ਉਪਾਧਿਆਇ ਦੇ ਅਨੁਸਾਰ, "ਆਰੀਆ ਲੋਕਾਂ ਤੋਂ ਪਹਿਲਾਂ ਸੌਲੇ ਤੇ ਕਾਲੇ ਰਂਗ ਦੇ ਲੋਕਾਂ ਦੀਆਂ ਜਾਤੀਆਂ ਨੇ ਆਰੀਆ ਤੇ ਵਿਆਪਕ ਅਸਰ ਪਾਇਆ।

ਮੁਸਲਮਾਨ ਕਾਲ ਦਾ ਸਭਿਆਚਾਰੀਕਰਨ

ਸੋਧੋ

ਮੁਸਲਮਾਨ ਹਮਲਾਵਰ ਬਣਕੇ ਆਏ ਸਨ ਅਤੇ ਇੱਥੇ ਪੰਜਾਬ ਦੀ ਧਰਤੀ ਉੱਤੇ ਵਸ ਗਏ। ਇੱਥੋਂ ਦੇ ਲੋਕਾਂ ਨੇ ਉਨ੍ਹਾਂ ਦੇ ਸਭਿਆਚਾਰ ਤੋਂ ਬਹੁਤ ਕੁਝ ਗ੍ਰਹਿਣ ਕਰ ਲਿਆ। ਜਿਵੇਂ ਕਿ ਕਵਾਲੀ, ਗਜ਼ਲ, ਸਾਰੰਗੀ, ਸਿਤਾਰ ਆਦਿ। ਹਿੰਦੂ ਸਭਿਆਚਾਰ ਵਿੱਚ ਲਾੜੇ ਨੂੰ ਸਿਹਰੇ ਲਾਉਣੇ, ਲਾੜੀ ਨੂੰ ਨੱਥ ਪਾਉਣੇ ਆਦਿ ਮੁਸਲਿਮ ਸਭਿਆਚਾਰ ਦਾ ਪ੍ਰਭਾਵ ਹੈ। ਈਰਾਨ ਤੁਰਕ ਤੇ ਅਫ਼ਗਾਨ ਸੰਪਰਕ ਨਾਲ ਨਿਰੋਲ ਇਸਲਾਮ ਕੁਝ ਨਾ ਕੁਝ ਜ਼ਰੂਰ ਬਦਲ ਗਿਆ ਸੀ।

ਮੁਸਲਮਾਨ ਪੰਜਾਬੀ ਸਭਿਆਚਾਰ

ਸੋਧੋ

ਮੁਸਲਮਾਨਾਂ ਤੋਂ ਪਹਿਲਾਂ ਸ਼ਕ ਕੁਸ਼ਾਣ ਹੂਣ ਆਦਿ ਕਈ ਜਾਤੀਆਂ ਨੇ ਪੰਜਾਬ ਤੇ ਹਮਲੇ ਕੀਤੇ ਪਰ ਪੰਜਾਬੀ ਸਭਿਆਚਾਰ ਦੇ ਅਸਰ ਹੇਠ ਉਹ ਇਸ ਵਿੱਚ ਮਿਸ਼ਰਤ ਹੋ ਗਏ ਪਰ ਮੁਸਲਮਾਨਾਂ ਨੇ ਆਪਣੀ ਧਾਰਮਿਕ ਤੇ ਸਭਿਆਚਾਰਕ ਮੌਲਿਕਤਾ ਨੂੰ ਕਾਇਮ ਰੱਖਿਆ।ਲੰਮੇ ਸਮੇਂ ਤੱਕ ਉਨ੍ਹਾਂ ਦੀ ਰਾਜਸੀ ਸ਼ਕਤੀ ਪੰਜਾਬ ਦੀ ਧਰਤੀ ਤੇ ਗਈ ਹੈ।ਮੁਸਲਮਾਨਾ ਨੂੰ ਹਿੰਦੂਆਂ ਦੇ ਜਾਤੀ ਭੇਦ ਭਾਵ ਤੇ ਰਾਜਸੀ ਲਾਲਚ ਤੋਂ ਆਪਣੇ ਧਰਮ ਪ੍ਰਸਾਰ ਵਿੱਚ ਬੜੀ ਸਹੂਲਤ ਮਿਲੀ। ਪੰਜਾਬੀ ਸਭਿਆਚਾਰ ਦੀ ਪਾਸਨ ਸ਼ਕਤੀ ਤੇ ਸੁਰੱਖਿਆ ਸ਼ਕਤੀ ਨਿਰਬਲ ਤੇ ਨਿਢਾਲ ਹੋ ਚੁੱਕੀ ਸੀ ਤੇ ਉਸਦਾ ਧਿਆਨ ਅੰਤਰਮੁੱਖਤਾ ਤੇ ਵਿਅਕਤੀਗਤ ਧਰਮ ਵੱਲ ਵਧ ਰਿਹਾ ਸੀ। ਕੁਝ ਚਿਰ ਮਹਿਮੂਦ ਗਜ਼ਨਵੀ ਨੇ ਸੰਸਕ੍ਰਿਤ ਤੇ ਭਾਸ਼ਾ ਨੂੰ ਅਪਣਾਇਆ ਪਰ ਛੇਤੀ ਹੀ ਰਾਜ਼ ਭਾਸ਼ਾ ਫਾਰਸੀ ਸੰਸਕ੍ਰਿਤ ਤੇ ਦੂਜੀਆਂ ਸਥਾਨਕ ਭਾਸ਼ਾਵਾਂ ਤੇ ਆਪਣਾ ਅਸਰ ਪਾਉਣਾ ਸ਼ੁਰੂ ਕੀਤਾ।ਪੰਜਾਬੀ ਕੌਮ ਜੋ ਉਸ ਸਮੇਂ ਹਿੰਦਵੀ ਰੰਗ ਵਿੱਚ ਡੰਗੀ ਹੋਈ ਸੀ, ਆਪਣੇ ਧਰਮ, ਸਾਹਿਤ, ਤੇ ਭਾਸ਼ਾ ਤੇ ਸਭਿਆਚਾਰ ਵਲੋੋਂ ਦੱਬੀ ਜਾਣ ਲੱਗੀ। ਇਸ ਤਰਾਂ ਸਭਿਆਚਾਰੀਕਰਨ ਉਹ ਪ੍ਰਕ੍ਰੀਆ ਹੈ ਜਿਹੜੀ ਦੋ ਸਭਿਆਚਾਰਾਂ ਦੇ ਆਪਸੀ ਮੇਲ ਤੇ ਟਕਰਾ ਕਰਕੇ ਹੋਂਦ ਵਿੱਚ ਆਉਂਦੀ ਹੈ। ਇੱਕ ਸਭਿਆਚਾਰ ਦੂਜੇ ਸਭਿਆਚਾਰ ਤੋਂ ਕੁਝ ਲੈਂਦਾ ਵੀ ਹੈ ਤੇ ਕੁਝ ਦੇਂਦਾ ਵੀ ਹੈ।[4]

 

     

  1. ਥਿੰਦ, ਡਾ.ਕਰਨੈਲ ਸਿੰਘ. ਪੰਜਾਬ ਦਾ ਲੋਕ ਵਿਰਸਾ. ਪਬਲੀਕੇਸ਼ਨਜ਼ ਬਿਊਰੋ , ਪੰਜਾਬੀ ਯੂਨੀਵਰਸਿਟੀ ਪਟਿਆਲਾ.
  2. {{cite book}}: Empty citation (help)
  3. ਥਿੰਦ, ਡਾ.ਕਰਨੈਲ ਸਿੰਘ. ਪੰਜਾਬ ਦਾ ਲੋਕ ਵਿਰਸਾ.
  4. "ਆਰੀਆ ਸਮਾਜ".