ਪੰਜਾਬ ਦਾ ਭੂ ਦ੍ਰਿਸ਼
ਭੂ - ਦ੍ਰਿਸ਼(en: Landscape) ਤੋਂ ਭਾਵ ਹੈ ਕਿਸੇ ਵਿਸ਼ੇਸ਼ ਖਿੱਤੇ ਦੀ ਨਕਸ਼ ਨੁਹਾਰ ਜੋ ਮੌਸਮਾਂ ਦੇ ਬਦਲਣ ਨਾਲ ਬਦਲਦੀ ਰਹਿੰਦੀ ਹੈ।ਪੰਜਾਬ ਦਾ ਧਰਾਤਲ ਮੁੱਖ ਤੌਰ ਤੇ ਮੈਦਾਨੀ ਹੈ ਅਤੇ ਇਸਦਾ ਥੋੜਾ ਜਿਹਾ ਖੇਤਰ ਅਰਧ ਪਹਾੜੀ ਹੈ ਜਿਸਨੂੰ ਖੇਤਰੀ ਭਾਸ਼ਾ ਵਿੱਚ ਕੰਡੀ ਏਰੀਆ ਕਿਹਾ ਜਾਂਦਾ ਹੈ। ਪੰਜਾਬ ਵਿੱਚ ਮੁੱਖ ਰੂਪ ਵਿੱਚ ਹੇਠ ਲਿਖੀਆਂ ਤਿੰਨ ਰੁੱਤਾਂ ਹੁੰਦੀਆਂ ਹਨ:
- ਸਰਦੀ ਦੀ ਰੁੱਤ
- ਗਰਮੀ ਦੀ ਰੁੱਤ -
- ਬਰਸਾਤ ਦੀ ਰੁੱਤ
ਇਹਨਾਂ ਰੁੱਤਾਂ ਦੇ ਲਿਹਾਜ ਨਾਲ ਪੰਜਾਬ ਦਾ ਭੂ-ਦ੍ਰਿਸ਼ ਵਿਲੱਖਣ ਰੂਪ ਬਦਲਦਾ ਹੈ।[1] ਇਸ ਲੇਖ ਵਿੱਚ ਵੱਖ ਵੱਖ ਰੁੱਤਾਂ,ਮੌਸਮਾਂ ਅਤੇ ਭੂ ਖੰਡਾਂ ਵਿੱਚ ਪੰਜਾਬ ਦੀ ਨਕਸ਼=ਨੁਹਾਰ ਸਮੇਂ ਸਮੇਂ ਲਈਆਂ ਤਸਵੀਰਾਂ ਰਾਹੀਂ ਦਰਸਾਈ ਗਈ ਹੈ।
ਸਰਦੀ ਵਿੱਚ ਪੰਜਾਬ
ਸੋਧੋਸਰਦੀ ਦੀ ਰੁੱਤ - ਦਸੰਬਰ ਤੋਂ ਫਰਵਰੀ ਜਦੋਂ ਅੱਤ ਦੀ ਸਰਦੀ ਪੈਂਦੀ ਹੈ ਅਤੇ ਤਾਪਮਾਨ 0 ਡਿਗਰੀ ਤੱਕ ਡਿੱਗ ਸਕਦਾ ਹੈ।
ਗਰਮੀ ਵਿੱਚ ਪੰਜਾਬ
ਸੋਧੋਗਰਮੀ ਦੀ ਰੁੱਤ -ਅਪ੍ਰੈਲ ਤੋਂ ਜੂਨ, ਜਦੋਂ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਬਰਸਾਤਾਂ ਵਿੱਚ ਪੰਜਾਬ
ਸੋਧੋ- ਬਰਸਾਤਾਂ ਦੀ ਰੁੱਤ-ਜੁਲਾਈ ਤੋਂ ਸਤੰਬਰ,ਜਦੋਂ ਸਭ ਬਾਰਸ਼ਾਂ ਪੈਂਦੀਆਂ ਹਨ। ਪੰਜਾਬ ਦੇ ਅਰਧ ਪਹਾੜੀ ਖੇਤਰਾਂ ਵਿੱਚ ਔਸਤ ਬਾਰਿਸ਼ 38 ਇੰਚ ਤੱਕ ਅਤੇ ਮੈਦਾਨੀ ਇਲਾਕਿਆਂ ਵਿੱਚ 18 ਇੰਚ ਤੱਕ ਪੈਂਦੀ ਹੈ।