ਪੰਜਾਬ ਦੀ ਕਮਿਊਨਿਸਟ ਲਹਿਰ ਦਾ ਭਵਿੱਖ

ਬਲਬੀਰ ਪਰਵਾਨਾ ਦੁਆਰਾ ਲਿਖੀ ਕਿਤਾਬ

ਇਹ ਬਲਬੀਰ ਪਰਵਾਨਾ ਦੁਆਰਾ ਲਿਖੀ ਗਈ ਇੱਕ ਕਿਤਾਬ ਹੈ। ਭਾਰਤ ਅੰਦਰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕਮਿਊਨਿਸਟ ਲਹਿਰ ਦੀ ਜੋ ਮਾੜੀ ਦੁਰਦਸ਼ਾ ਹੋਈ ਉਸ ਤੋਂ ਬਾਅਦ ਗੜਗੱਜ ਫਾਊਡੇਸ਼ਨ ਜਲੰਧਰ ਵਲੋਂ ਛਾਪੇ ਜਾਂਦੇ ਰੋਜ਼ਾਨਾ ਅਖਬਾਰ ਨਵਾਂ-ਜਮਾਨਾਂ ਨੇ ਇੱਸ ਮਸਲੇ ਤੇ ਇੱਕ ਉਸਾਰੂ ਬਹਿਸ ਛੇੜਨ ਦਾ ਸ਼ਲਾਘਾਯੋਗ ਉੱਪਰਾਲਾ ਕੀਤਾ|ਇੱਸ ਸੰਬੰਧੀ ਕਮਿਊਨਿਸਟ ਆਗੂਆਂ, ਹਮਦਰਦਾਂ ਤੇ ਹੋਰ ਬੁਧੀਜੀਵੀ ਲੇਖਕਾਂ ਨੇ ਕੋਈ 50 ਦੇ ਕਰੀਬ ਲੇਖ ਲਿੱਖੇ ਜੋ ਨਵਾਂ ਜਮਾਨਾਂ ਅਖਬਾਰ ਨੇ ਛਾਪੇ|ਇਹਨਾਂ ਵਿਚੋਂ 20 ਲੇਖਾਂ ਨੂੰ ਚੁਣ ਕੇ ਨਵਾਂ-ਜਮਾਨਾਂ ਅਖਬਾਰ(ਐਤਵਾਰਤਾ)ਦੇ ਐਡੀਟਰ ਬਲਬੀਰ ਪਰਵਾਨਾਂ ਨੇ 'ਪੰਜਾਬ ਦੀ ਕਮਿਊਨਿਸੱਟ ਲਹਿਰ ਦਾ ਭਵਿੱਖ' ਨਾਂ ਦੀ ਇੱਕ ਕਿਤਾਬ ਛਾਪੀ ਹੈ।ਇੱਸ ਕਿਤਾਬ ਅੰਦਰ 20 ਲੇਖਾਂ ਤੋਂ ਇਲਾਵਾ ਬਲਵੀਰ ਪਰਵਾਨਾ ਵਲੋਂ ਲਿੱਖਿਆ 'ਇੱਸ ਸੰਵਾਦ ਦੀ ਲੋੜ ਕਿਓਂ'?ਤੇ ਵਿੱਛੜ ਚੁੱਕੇ ਕਮਿਊਨਿਸਟ ਆਗੂ ਕਾਮਰੇਡ ਮਦਨ ਲਾਲ ਦੀਦੀ ਦੀ ਮਸ਼ਹੂਰ ਕਵਿਤਾ'ਇਨਕਲਾਬ' ਵੀ ਸ਼ਾਮਲ ਹਨ।ਕਿਤਾਬ ਨੂੰ ਤਰਬੀਬ ਦਿੰਦਿਆਂ ਬਲਬੀਰ ਪਰਵਾਨਾਂ ਨੇ ਸਾਰੇ ਲੇਖਾਂ ਨੂੰ 'ਉਸਾਰ ਦਾ ਸਚ', 'ਅਣਗੋਲੇ ਪਹਿਲੂ' ਤੇ ਆਧਾਰ ਚਿੰਤਨ ਭਾਗਾਂ ਵਿੱਚ ਵੰਡਿਆ ਹੈ।[1]

ਉਸਾਰ ਦਾ ਸਚ ਭਾਗ ਵਿੱਚ 11 ਲੇਖ ਸ਼ਾਮਲ ਹਨ |ਸੁਖਿੰਦਰ ਸਿੰਘ ਧਾਲੀਵਾਲ, ਸੁਖਦੇਵ ਸ਼ਰਮਾ, ਹਰਭਜਨ ਸਿੰਘ ਅੰਮ੍ਰਿਤਸਰ, ਹਰਬੰਸ ਸਿੰਘ ਬਰਾੜ, ਚਰਨ ਸਿੰਘ ਵਿਰਦੀ, ਦੇਵੀ ਦਿਆਲ ਸ਼ਰਮਾ, ਬੰਤ ਸਿੰਘ ਬਰਾੜ, ਮੰਗਤ ਰਾਮ ਪਾਸਲਾ, ਡਾ.ਰਜਨੀਸ਼ ਬਹਾਦਰ ਸਿੰਘ, ਰਾਜਪਾਲ ਸਿੰਘ ਤੇ ਸ਼ਬਦੀਸ਼ ਇਹਨਾਂ ਲੇਖਾਂ ਦੇ ਲੇਖਕ ਹਨ।ਅਣਗੋਲੇ ਪਹਿਲੂ ਭਾਗ ਦੇ 6 ਲੇਖ ਡਾ.ਸਰਬਜੀਤ ਸਿੰਘ, ਸੁਰਜੀਤ ਸਿੰਘ ਖਟੜਾ, ਹਰਭਗਵਾਨ ਭੀਖੀ, ਬਲਕਰਨ ਮੋਗਾ;ਡਾ.ਭੀਮ ਇੰਦਰ ਸਿੰਘ ਤੇ ਯਾਦਵਿੰਦਰ ਸਫ਼ੀਪੁਰ ਜੀ ਨੇ ਲਿਖੇ ਹਨ।ਆਧਾਰ ਚਿੰਤਨ ਭਾਗ ਵਿੱਚ ਸੁਖਦਰਸ਼ਨ ਨੱਤ, ਜਗਰੂਪ ਤੇ ਤਸਕੀਨ ਜੀ ਦੇ 3 ਲੇਖ ਸ਼ਾਮਲ ਹਨ।

ਹਵਾਲੇ

ਸੋਧੋ
  1. ਪੰਜਾਬ ਦੀ ਕਮਿਊਨਿਸਟ ਲਹਿਰ ਦਾ ਭਵਿੱਖ, ਸੰਪਾਦਕ-ਬਲਬੀਰ ਪਰਵਾਨਾ