ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ
ਜੰਗਲਾਤ ਤੇ ਜਲਵਾਯੂ ਪਰਿਵਰਤਨ ਵਜ਼ਾਰਤ ਅਧੀਨ ਇੱਕ ਕਨੂੰਨੀ ਸੰਸਥਾ ਹੈ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ( ਸੀ ਪੀ ਸੀ ਬੀ ) ਪੰਜਾਬ ਦੀ ਸੂਬਾ ਸਰਕਾਰ ਦੇ ਸਾਇੰਸ ਸੱਤੇ ਟੈਕਨੋਲੋਜੀ ਵਿਭਾਗ ਦੇ ਵਾਤਾਵਰਣ , ਜੰਗਲਾਤ ਤੇ ਜਲਵਾਯੂ ਪਰਿਵਰਤਨ ਵਜ਼ਾਰਤ ਅਧੀਨ ਇੱਕ ਕਨੂੰਨੀ ਸੰਸਥਾ ਹੈ। ਇਸ ਦੀ ਸਥਾਪਨਾ 1975 ਵਿੱਚ ਪੰਜਾਬ ਸਰਕਾਰ ਦੇ ਨੋਟੀਫੀਕੇਸ਼ਨ ਨੰ 6186-BR II (4) 75/24146 dated 30.07.1975 ਰਾਹੀੱ , ਜਲ (ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਐਕਟ, 1974 ਦੇ ਜਾਰੀ ਹੋਣ ਉਪਰੰਤ ਕੀਤੀ ਗਈ ਸੀ।ਭਾਰਤ ਸਰਕਾਰ ਨੇ ਵਾਤਾਵਰਣ ਦੇ ਬਦਲਾਓ ਨੂੰ ਨਿਯੰਤਰਣ ਕਰਣ ਲਈ ਸਮੇਂ ਸਮੇਂ ਹੇਠ ਲਿਖੇ ਕਨੂੰਨ ਤੇ ਨਿਯਮ ਜਾਰੀ ਕੀਤੇ ਹਨ:
- ਪਾਣੀ ( ਰੋਕਥਾਮ ਤੇ ਪ੍ਰਦੂਸ਼ਣ ਕੰਟਰੋਲ ਅੱਜ ਤੱਕ ਸੋਧਿਆ ਐਕਟ 1974 )
- ਪਾਣੀ ( ਰੋਕਥਾਮ ਤੇ ਪ੍ਰਦੂਸ਼ਣ ਕੰਟਰੋਲ ) ਸੈੱਸ ਐਕਟ 1977
- ਹਵਾ ( ਪ੍ਰਦੂਸ਼ਣ ਕੰਟਰੋਲ ਤੇ ਰੋਕਥਾਮ) ਅੱਜ ਤੱਕ ਸੋਧਿਆ ਐਕਟ 1984
PPCB | |
ਏਜੰਸੀ ਜਾਣਕਾਰੀ | |
---|---|
ਸਥਾਪਨਾ | 30 July 1975 |
ਕਰਮਚਾਰੀ | 395[1] |
ਸਾਲਾਨਾ ਬਜਟ | Rs 1242 million in 2013-14[2],Rs 827 million in 2019-20[3] |
ਏਜੰਸੀ ਕਾਰਜਕਾਰੀ |
|
ਵੈੱਬਸਾਈਟ | https://ppcb.punjab.gov.in/en |
ਨਿਯਮ:
- ਖ਼ਤਰਨਾਕ ਰਹਿੰਦ-ਖੂੰਦ ( ਪ੍ਰਬੰਧਣ ਤੇ ਰੱਖ-ਰਖਾਵ) ਨਿਯਮ 1989 ਸੋਧ ਅੱਜਤੱਕ
- ਖ਼ਤਰਨਾਕ ਰਸਾਇਣਾਂ ਦੇ ਉਤਪਾਦਨ,ਰੱਖ ਰਖਾਵ , ਤੇ ਨਿਰਯਾਤ ਨਿਯਮ 1989 ਸੋਧ ਅੱਜ ਤੱਕ
- ਜਨਤਕ ਜਵਾਬਦੇਹੀ ਬੀਮਾ ਐਕਟ 1991
- ਬਾਇਓ ਮੈਡੀਕਲ ਰਹਿੰਦ-ਖੂੰਦ ( ਪ੍ਰਬੰਧਣ ਤੇ ਰੱਖ ਰਖਾਵ ) ਨਿਯਮ 1998
- ਰੀਸਾਈਕਲ ਕੀਤਾ ਪਲਾਸਟਿਕ ਉਤਪਾਦਨ, ਵਿਕਰੀ ਤੇ ਵਰਤੋਂ ਨਿਯਮ 1998 ਸੋਧ ਅੱਜ ਤੱਕ
- ਮਿਊਂਸਪਲ ਸੋਲਿਡ ਰਹਿੰਦ-ਖੂੰਦ (ਪ੍ਰਬੰਧਣ ਤੇ ਰੱਖ-ਰਖਾਵ ) ਨਿਯਮ 2000
- ਸ਼ੋਰ ਪ੍ਰਦੂਸ਼ਣ ਰੈਗੂਲੇਸ਼ਨ ਤੇ ਕੰਟਰੋਲ ਨਿਯਮ 2000
- ਓਜ਼ੋਨ ਪਰਤ ਵਿੱਚ ਕਮੀ ਦੇ ਪਦਾਰਥ ( ਰੈਗੂਲੇਸ਼ਨ ) ਨਿਯਮ 2000
- ਬੈਟਰੀਆਂ ( ਪ੍ਰਬੰਧਣ ਤੇ ਰੱਖ-ਰਖਾਵ) ਨਿਯਮ 2001
- ਈ-ਰਹਿੰਦ-ਖੂੰਦ (ਪ੍ਰਬੰਧਣ) ਨਿਯਮ 2016
ਭਾਰਤ ਸਰਕਾਰ ਦੇ ਉਪਰੋਕਤ ਕਨੂੰਨਾਂ ਤੇ ਨਿਯਮਾਂ ਨੂੰ ਪੰਜਾਬ ਵਿੱਚ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਸੌਂਪੀ ਗਈ ਹੈ।[5]
ਕੀਤੇ ਤੇ ਚਲ ਰਹੇ ਕੁੱਝ ਮੁੱਖ ਕੰਮ
ਸੋਧੋ- ਐਫਲੂਐਂਟ ਟਰੀਟਮੈਂਟ ਪਲਾਂਟ ਲੁਧਿਆਣੇ ਵਿਖੇ 15, 40 ਤੇ 50 MLD ( ਮੈਗਾ ਲਿਟਰ ਪ੍ਰਤੀਦਿਨ ) ਸਮਰੱਥਾ ਵਾਲੇ ਰਾਹੋਂ ਰੋਡ ,ਤਾਜਪੁਰ ਰੋਡ ਤੇ ਸਾਂਝੇ ਗੰਦੇ ਪਾਣੀ ਨਿਕਾਸੀ ਸੋਧਣ ਦੇ CETP ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ ਲਗਾਏ ਗਏ ਹਨ ਜੋ 260 ਦੇ ਲਗਭਗ ਟੈਕਸਟਾਈਲ ਰੰਗਾਈ ਦੀਆਂ ਸਨਅਤਾਂ ਲਈ ਹਨ।[6]
- ਸੀਵੇਜ ਟਰੀਟਮੈਂਟ ਪਲਾਂਟ ਲੁਧਿਆਣੇ ਵਿਖੇ ਹੀ 3 ਵੱਖ ਵੱਖ ਪਲਾਂਟਾਂ ਰਾਹੀਂ 2007-8 ਵਿੱਚ 311 MLD ਤੇ 2012 ਵਿੱਚ 155 MLD ਸਮਰੱਥਾ ਦਾ ਸੀਵੇਜ ਟਰੀਟਮੈਂਟ ਪਲਾਂਟਾਂ ਵਿੱਚ ਵਾਧਾ ਕੀਤਾ ਗਿਆ ਹੈ। 155 MLD ਸਮਰੱਥਾ ਵਿੱਚ ਅਕਸ ਬੀ ਆਰ ਟੈਕਨਾਲੋਜੀ ਦੀ ਵਰਤੋਂ ਕੀਤੀ ਹੈ।[7]
- ਪਾਈਪਡ ਨੈਚਰਲ ਗੈਸ ਦੀ ਵਰਤੋਂ ਮੰਡੀ ਗੋਬਿੰਦਗੜ੍ਹ ਵਿਖੇ ਇਸਪਾਤ ਦੀ ਸਨਅਤ ਵਿੱਚ ਪ੍ਰੋਤਸਾਹਨ ਦੇਣ ਲਈ ਬੋਰਡ ਸਖ਼ਤ ਉਪਰਾਲੇ ਕਰ ਰਿਹਾ ਹੈ। ਇਸ ਸੰਬੰਧ ਵਿੱਚ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਗੈਸਪਾਈਪ ਸਟੇਸ਼ਨਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਲਿਆ ਗਿਆ ਹੈ।[8][9]
- ਐਂਬੀਐਂਟ ਏਅਰ ਕੁਆਲਿਟੀ ਮੋਨੀਟਰਿੰਗ CAAQM ਪੰਜਾਬ ਵਿੱਚ 8 ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਮਾਪਣ ਦੇ ਜੰਤਰ ਤੇ ਸਟੇਸ਼ਨ ਸਥਾਪਿਤ ਕੀਤੇ ਹਨ।[10]
ਹਵਾਲੇ
ਸੋਧੋ- ↑ "Directory of employees of PPCB as on 29.02.2020" (PDF). ppcb.Punjab.gov.in. PPCB. Retrieved 29 November 2021.[permanent dead link]
- ↑ "Balance Sheet report of PPCB for 2013-14" (PDF). ppcb.Punjab.gov.in. PPCB. Retrieved 29 November 2021.[permanent dead link]
- ↑ "Budget Allocated 2019-20 to PPCB" (PDF). ppcb.Punjab.gov.in. PPCB. Archived from the original (PDF) on 29 ਨਵੰਬਰ 2021. Retrieved 29 November 2021.
{{cite web}}
: Unknown parameter|dead-url=
ignored (|url-status=
suggested) (help) - ↑ "ਸਤਵਿੰਦਰ ਸਿੰਘ ਮਰਵਾਹਾ ਬਣੇ ਪਪਕਬ ਦੇ ਚੇਅਰਮੈਨ।url=https://www.tribuneindia.com/news/archive/chandigarh/prof-satwinder-is-ppcb-chairman-624656".
{{cite web}}
: Missing or empty|url=
(help) - ↑ "PPCB Chairman SS Marwaha addresses Seminar-cum-Workshop on Air Pollution in Patiala - YesPunjab.com" (in ਅੰਗਰੇਜ਼ੀ (ਅਮਰੀਕੀ)). Retrieved 2021-11-28.
- ↑ Service, Tribune News. "Three common effluent treatment plants to come up in Ludhiana". Tribuneindia News Service (in ਅੰਗਰੇਜ਼ੀ). Retrieved 2021-11-30.
- ↑ "ਬੁੱਢਾ ਨਾਲਾ ਫੀਜ਼ੇਬਿਲਿਟੀ ਰੀਪੋਰਟ" (PDF). Archived from the original (PDF) on 30 ਨਵੰਬਰ 2021. Retrieved 30 November 2021.
{{cite web}}
: Unknown parameter|dead-url=
ignored (|url-status=
suggested) (help) - ↑ "Shift to PNG before March 31: NGT to rolling mills, furnaces in Mandi Gobindgarh". Hindustan Times (in ਅੰਗਰੇਜ਼ੀ). 2020-02-05. Retrieved 2021-11-30.
- ↑ Service, Tribune News. "Mandi Gobindgarh mills to run on PNG". Tribuneindia News Service (in ਅੰਗਰੇਜ਼ੀ). Retrieved 2021-11-30.
- ↑ "NCAP ਰਿਪੋਰਟ" (PDF). Retrieved 30 November 2021.