ਪੱਕੀ ਰੋਟੀ(ਖੁਰਦ)ਇਸਲਾਮ ਦੀ ਬੁਨਿਆਦੀ ਕਿਤਾਬ ਹੈ ਇਹ ਅਠਾਰਵੀਂ ਸਦੀ ਦੀ ਕਿਰਤ ਹੈ। ਇਸ ਪੁਸਤਕ ਦੀ ਸੰਪਾਦਨਾ ਜਨਾਬ ਸ਼ਾਹਬਾਜ ਮਲਿਕ ਨੇ ਕੀਤੀ। ਇਸ ਪੁਸਤਕ ਦੀ 1973 ਈਃ ਦੀ ਜਿਲਦ ਮੌਜੂਦ ਹੈ। ਇਹ ਤਾਜ ਬੁੱਕ ਡਿਪੂ ਲਾਹੋਰ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਵਿਚ ਇਸਲਾਮ ਧਰਮ ਦੇ ਬੁਨਿਆਦੀ ਸਿਧਾਂਤ ਦਰਜ ਹਨ ਇਸ ਦੇ ਲੇਖਕ ਬਾਰੇ ਕੋਈ ਸ਼ਪਸ਼ਟ ਜਾਣਕਾਰੀ ਹਾਸਿਲ ਨਹੀਂ ਹੁੰਦੀ। ਇਸ ਵਿਚ ਬਹੁਤ ਸਾਰੇ ਮਸਲੇ ਹਨ ਜਿਹੜੇ ਮੁਸਲਮਾਨਾਂ ਦੀ ਨਿਸ਼ਠਾ ਤੇ ਸਿਦਕ ਦਿਲੀ ਨਾਲ ਸਬੰਧਿਤ ਹਨ। ਇਸ ਵਿਚ 46 ਮਸਲੇ ਹਨ। ਇਸ ਪੁਸਤਕ ਦੀ ਜ਼ੁਬਾਨ ਲਹਿੰਦੀ ਹੈ। ਧਾਰਮਿਕ ਸ਼ਬਦਾਵਲੀ ਅਰਬੀ ਵਰਤੀ ਗਈ ਹੈ। ਇਹ ਪੰਜਾਬੀ ਵਾਰਤਕ ਦੀ ਵਿਧਾ ਹੈ ਇਸ ਦੀ ਲਿੱਪੀ ਸ਼ਾਹਮੁਖੀ ਹੈ।

ਹਵਾਲੇਸੋਧੋ

[1]

  1. ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ, ਕਰਨਜੀਤ ਸਿੰਘ,ਪਬਲਿਸ਼ਰਜ਼ ਸਾਹਿਤ ਅਕਾਦਮੀ ਦਿੱਲ੍ਹੀ