ਪੱਖਾ-1
ਪੱਖੀ ਦਾ ਬੜਾ ਰੂਪ ਪੱਖਾ ਹੈ। (ਵੇਖੋ ਪੱਖੀ) ਪੱਖਾ ਵੀ, ਹਵਾ ਝੱਲਣ ਲਈ ਵਰਤਿਆ ਜਾਂਦਾ ਹੈ। ਪੱਖੀ ਦੀ ਵਰਤੋਂ ਇਕ ਹੱਥ ਨਾਲ ਆਪਣੇ ਆਪ ਨੂੰ ਹਵਾ ਝੱਲਣ ਲਈ ਕੀਤੀ ਜਾਂਦੀ ਹੈ। ਜਦ ਕਿ ਪੱਖੇ ਦੀ ਵਰਤੋਂ ਦੋਵਾਂ ਹੱਥਾਂ ਨਾਲ ਕੀਤੀ ਜਾਂਦੀ ਹੈ। ਪੱਖੇ ਦੀ ਹਵਾ ਇਕੱਠਾਂ ਵਿਚ ਬੈਠਿਆਂ ਨੂੰ ਝੱਲੀ ਜਾਂਦੀ ਸੀ। ਇਕ ਆਦਮੀ ਇਕੱਠ ਦੇ ਵਿਚਾਲੇ ਖੜ੍ਹ ਕੇ ਪੱਖਾ ਫੜ ਕੇ ਸਾਰਿਆਂ ਨੂੰ ਹਵਾ ਝੱਲਦਾ ਸੀ। ਜੇਕਰ ਇਕੱਠ ਜ਼ਿਆਦਾ ਹੁੰਦਾ ਸੀ ਤਾਂ ਕਈ ਬੰਦੇ ਕਈ ਥਾਂ ਖੜ੍ਹ ਕੇ ਇਕੱਠ ਨੂੰ ਪੱਖੇ ਨਾਲ ਹਵਾ ਝਲਦੇ ਸਨ।
ਪੱਖੇ ਦਾ ਸਾਈਜ਼ ਆਮ ਤੌਰ 'ਤੇ 4 ਕੁ ਫੁੱਟ ਹੁੰਦਾ ਸੀ ਜਿਸ ਵਿਚੋਂ 22/3. ਕੁ ਫੁੱਟ ਬੁਣਿਆ ਹੁੰਦਾ ਸੀ ਤੇ ਇਕ ਕੁ ਫੁੱਟ ਦੀ ਡੰਡੀ ਰਹਿ ਜਾਂਦੀ ਸੀ। ਡੰਡੀ ਲੱਕੜ ਦੀ ਹੁੰਦੀ ਸੀ। ਪੱਖਾ ਤਾੜ ਦੇ ਪੱਤਿਆਂ ਦਾ ਬਣਿਆ ਹੁੰਦਾ ਸੀ। ਇਹ ਬਣਿਆ ਬਣਾਇਆ ਬਾਜ਼ਾਰ ਵਿਚੋਂ ਮਿਲਦਾ ਸੀ। ਪੱਖੇ ਘਰ ਬਣਾਉਣ ਲਈ ਵੀ ਬਣੇ ਬਣਾਏ ਫਰੇਮ ਬਾਜ਼ਾਰ ਵਿਚੋਂ ਮਿਲ ਜਾਂਦੇ ਸਨ। ਇਹ ਪੱਖੇ ਦਰੀਆਂ ਦੀ ਬੁਣਤੀ ਦੀ ਤਰ੍ਹਾਂ ਹੀ ਹੱਥ ਨਾਲ ਬੁਣੇ ਜਾਂਦੇ ਸਨ। ਹੋਰ ਵੀ ਕਈ ਕਿਸਮ ਦੀਆਂ ਬੁਣਤੀਆਂ ਨਾਲ ਹੱਥ ਨਾਲ ਬੁਣੇ ਜਾਂਦੇ ਸਨ। ਕੱਪੜੇ ਲਾ ਕੇ ਵੀ ਪੱਖੇ ਬਣਾਏ ਜਾਂਦੇ ਸਨ। ਪੱਖੀਆਂ ਦੀ ਤਰ੍ਹਾਂ ਇਨ੍ਹਾਂ ਬਣੇ ਹੋਏ ਪੱਖਿਆਂ ਨੂੰ ਵੀ ਝਾਲਰਾਂ ਲਾਈਆਂ ਜਾਂਦੀਆਂ ਸਨ।
ਹੁਣ ਬਿਜਲੀ ਨਾਲ ਚੱਲਣ ਵਾਲੇ ਹਰ ਕਿਸਮ ਦੇ ਪੱਖੇ ਮਿਲਦੇ ਹਨ। ਪਰ ਹੱਥਾਂ ਨਾਲ ਝੱਲਣ ਵਾਲੇ ਇਹ ਪੱਖੇ ਤੁਹਾਨੂੰ ਭਾਲਿਆਂ ਵੀ ਕਿਤੇ ਸ਼ਾਇਦ ਹੀ ਮਿਲਣ ?[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.