ਪੱਖੋ ਕਲਾਂ
ਪੱਖੋ ਕਲਾਂ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੀ ਤਹਿਸੀਲ ਤਪਾ ਦਾ ਇੱਕ ਪਿੰਡ ਹੈ।[1] ਇਹ ਪਿੰਡ ਬਰਨਾਲਾ-ਮਾਨਸਾ ਸੜਕ ਤੇ ਬਰਨਾਲਾ ਤੋਂ 22 ਕਿੱਲੋਮੀਟਰ ਅਤੇ ਮਾਨਸਾ ਤੋਂ 28 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪੱਖੋ ਕਲਾਂ ਵਿੱਚ ਦੋ ਸਰਕਾਰੀ ਸਕੂਲ, ਕਾਪਰੇਟਿਵ ਸੁਸਾਇਟੀ, ਸਰਕਾਰੀ ਸਿਹਤ ਕੇਂਦਰ, ਪਸ਼ੂ ਹਸਪਤਾਲ ਅਤੇ ਸੇਵਾ ਕੇਂਦਰ ਸਥਿਤ ਹਨ।
ਪੱਖੋ ਕਲਾਂ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਬਰਨਾਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• ਖੇਤਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਵੈੱਬਸਾਈਟ | barnala |
ਅਬਾਦੀ ਅਤੇ ਵੋਟਰ
ਸੋਧੋਇਸ ਪਿੰਡ ਦੀ ਆਬਾਦੀ 12000 ਦੇ ਕਰੀਬ ਹੈ। ਇਸ ਪਿੰਡ ਦਾ ਹਦਬਸਤ ਨੰਬਰ 53 ਹੈ ਅਤੇ ਇਸ ਦਾ ਪਟਵਾਰ ਹਲਕਾ ਖ਼ਾਸ ਅਤੇ ਕਾਨੂਗੋਈ ਤਪਾ ਹੈ। 2011 ਵਿੱਚ ਇਸ ਪਿੰਡ ਦੀ ਆਬਾਦੀ 10376 ਸੀ ਜਿਸ ਵਿਚੋਂ 5133 ਲੋਕ ਪੜ੍ਹੇ ਲਿਖੇ ਸਨ ਅਤੇ 4283 ਅਨੁਸੂਚਿਤ ਜਾਤੀ ਦੇ ਲੋਕ ਸਨ। ਕੁੱਲ ਆਬਾਦੀ ਵਿਚੋਂ 5393 ਮਰਦ ਅਤੇ 4983 ਔਰਤਾਂ ਸਨ। ਕੁੱਲ ਪਰਿਵਾਰਾਂ ਦੀਆਂ ਗਿਣਤੀ 1963 ਅਤੇ ਸੀ। ਪਿੰਡ ਵਿੱਚ 6850 ਵੋਟਰ ਹਨ। ਪਿੰਡ ਵਿੱਚ ਜਿਆਦਾ ਸਿੱਧੂ ਗੋਤ ਦੇ ਜੱਟ ਸਿੱਖ ਲੋਕ ਵਸਦੇ ਹਨ।
ਸਿੱਖਿਆ ਸੰਸਥਾਵਾਂ
ਸੋਧੋਇਹ ਪਿੰਡ ਮਾਨਸਾ ਅਤੇ ਬਠਿੰਡਾ ਜ਼ਿਲਿਆਂ ਦੀ ਹੱਦ ਉੱਤੇ ਪੈਂਦਾ ਹੈ ਇਸ ਲਈ ਇਸ ਪਿੰਡ ਦੇ ਸਕੂਲ ਵਿੱਚ ਇਹਨਾਂ ਜ਼ਿਲਿਆਂ ਸਮੇਤ ਕੁੱਲ 4350 ਵਿਦਿਆਰਥੀ ਪੜ੍ਹ ਰਹੇ ਹਨ। ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੇਰਾ ਬਾਬਾ ਲੌਂਗਪੁਰੀ ਸਕੂਲ ਅਤੇ ਗਰਲਜ਼ ਕਾਲਜ ਵੀ ਹੈ ਜਿਥੇ 2000 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ।[2]
ਧਾਰਮਿਕ ਸਥਾਨ
ਸੋਧੋਪਿੰਡ ਪੱਖੋ ਕਲਾਂ ਤੋਂ ਤਿੰਨ ਕਿਲੋਮੀਟਰ ਦੂਰ ਜੋਗਾ ਪੱਖੋ ਕਲਾਂ ਲਿੰਕ ਰੋਡ ਉੱਪਰ ਸਥਿਤ ਇਸ ਸਥਾਨ ਦੀ ਇਤਿਹਾਸਕ ਮਹੱਤਤਾ ਹੈ। ਇਸ ਸਥਾਨ ਨਾਲ ਕਈ ਪੁਰਾਤਨ ਯਾਦਾਂ ਜੁੜੀਆਂ ਹੋਈਆਂ ਹਨ। ਇਸ ਸਥਾਨ ਉੱਪਰ ਹਰ ਸਾਲ ਚੇਤ ਮਹੀਨੇ ਦੀ ਚੌਦਸ ਨੂੰ ਬਹੁਤ ਹੀ ਭਾਰੀ ਮੇਲਾ ਭਰਦਾ ਹੈ। ਇਸ ਮੇਲੇ ਦੇ ਲੱਗਣ ਦਾ ਕਾਰਨ ਵੀ ਪਾਡਵਾਂ ਨਾਲ ਜੋੜਿਆ ਜਾਂਦਾ ਹੈ। ਇਸ ਇਲਾਕੇ ਦੀ ਧਾਰਨਾ ਹੈ ਕਿ ਪੰਜ ਪਾਡਵਾਂ ਨੇ ਦਰੋਪਤੀ ਸਮੇਤ ਆਪਣੇ ਬਨਵਾਸੀ ਜੀਵਨ ਦਾ ਆਖਰੀ ਗੁਪਤ ਸਾਲ ਵਿੱਚੋਂ ਕੁੱਝ ਸਮਾਂ ਇਸ ਸਥਾਨ ਉੱਪਰ ਗੁਜਾਰਿਆ। ਇਸ ਸਥਾਨ ਉੱਪਰ ਬਹੁਤ ਹੀ ਵੱਡੇ ਪਿੱਪਲਾਂ ਅਤੇ ਬੋਹੜਾਂ ਦੇ ਦਰੱਖਤ ਹਨ। ਮੰਨਿਆਂ ਜਾਂਦਾ ਹੈ ਕਿ ਇਸ ਸਥਾਨ ਉੱਪਰ ਉਹਨਾਂ ਪੁਰਾਤਨ ਖੇਡ ਪੀਲ ਪਲਾਮਣ ਖੇਡੀ ਸੀ ਜਿਸ ਤੋਂ ਹੀ ਇਸ ਸਥਾਨ ਦਾ ਨਾਂ ਪੀਲ ਪਲਾੜਾ ਪਿਆ। ਇਸ ਸਥਾਨ ਉੱਪਰ ਦਰੋਪਤੀ ਦੇ ਇਸਨਾਨ ਲਈ ਕੁੰਡ ਬਣਿਆ ਹੋਇਆ ਸੀ। ਅੱਜ ਕਲ ਇਸ ਸਥਾਨ ਨੂੰ ਪਲਾੜਾ ਸਾਹਿਬ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਵੀ ਪੱਖੋ ਕਲਾਂ ਤੋਂ ਜੋਗਾ ਪਿੰਡ ਨੂੰ ਇਸ ਸਥਾਨ ਕੋਲੋ ਦੀ ਲੰਘਣ ਸਮੇਂ ਠਹਿਰੇ ਸਨ। ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆ ਨੇ ਵੀ ਇਸ ਸਥਾਨ ਉੱਪਰ ਗੁਰੂ ਤੇਗ ਬਹਾਦਰ ਦੀ ਯਾਦਗਾਰ ਬਣਾਉਣੀ ਚਾਹੀ ਸੀ। ਇਸ ਯਾਦਗਾਰ ਲਈ ਉਹਨਾਂ ਇਸ ਸਥਾਨ ਉੱਪਰ ਬਹੁਤ ਸਾਰਾ ਇਮਾਰਤੀ ਸਮਾਨ ਲਿਆਦਾਂ ਸੀ ਪਰ ਕਿਸੇ ਕਾਰਨ ਬਾਅਦ ਵਿੱਚ ਇਹ ਸਮਾਨ ਤਲਵੰਡੀ ਸਾਬੋ ਲਿਜਾਇਆ ਗਿਆ ਅਤੇ ਉਥੇ ਉਸਾਰੀ ਕੀਤੀ ਗਈ।ਇਹ ਸਥਾਨ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾਂ ਪੂਜਣ ਯੋਗ ਸਥਾਨ ਭਾਈਚਾਰਕ ਏਕਤਾ ਦਾ ਪ੍ਰਤੀਕ ਬਣਿਆ ਹੋਇਆ ਹੈ। ਇਹ ਸਥਾਨ ਚਾਰ ਪਿੰਡਾਂ ਭੈਣੀ, ਅਕਲੀਆ, ਜੋਗਾ,ਪੱਖ ਕਲਾਂ ਤੋਂ ਸਮਾਨ ਦੂਰੀ ਤੇ ਸਥਿਤ ਹੈ। ਚਾਰੇ ਪਿੰਡਾਂ ਦੇ ਲੋਕ ਸਾਂਝੇ ਤੌਰ 'ਤੇ ਮੇਲੇ ਸਮੇਂ ਸਾਰੇ ਪ੍ਰਬੰਧ ਕਰਦੇ ਹਨ ਪਰ ਇਸ ਸਥਾਨ ਦੀ ਜਮੀਨ ਜੋਗਾ ਪਿੰਡ ਦੀ ਹਦੂਦ ਵਿੱਚ ਮੰਨੀ ਜਾਣ ਕਰਕੇ ਉੱਥੋਂ ਦੀ ਪੰਚਾਇਤ ਦੇ ਅਧੀਨ ਹੈ।ਪੁਰਾਤਨ ਸਮੇਂ ਵਿੱਚ ਹੋਣ ਵਾਲੇ ਵਣ, ਪਿੱਪਲ, ਬੋਹੜ ਆਦਿ ਦਰੱਖਤ ਹੁਣ ਵੀ ਮੌਜੂਦ ਹੋਣ ਕਰਕੇ ਇੱਥੋਂ ਦੇ ਵਾਤਾਵਰਣ ਨੂੰ ਕੁਦਰਤੀਪਣ ਬਖਸਦੇ ਹਨ। ਇੱਥੋਂ ਦਾ ਕੁਦਰਤੀ ਵਾਤਾਵਰਣ ਮਨੁੱਖੀ ਮਨ ਨੂੰ ਸਕੂਨ ਬਖਸਦਾ ਹੈ। ਸੰਤ ਪਾਲੀ ਰਾਮ ਦੇ ਸਮੇਂ ਇੱਥੇ ਆਧੁਨਿਕ ਉਸਾਰੀ ਕਰਵਾਈ ਗਈ ਸੀ ਉਸ ਸਮੇਂ ਕੀਤੀ ਖੁਦਾਈ ਦੌਰਾਨ ਬਹੁਤ ਸਾਰੇ ਗਰੰਥ ਮਿਲੇ ਸਨ ਜਿੰਨਾਂ ਦੀ ਭਾਸਾ ਪੜੀ ਨਹੀਂ ਜਾਂ ਸਕੀ ਸੀ ਇਹਨਾਂ ਗਰੰਥਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਭੇਜ ਦਿੱਤਾ ਗਿਆ ਸੀ। ਅੱਜ ਕਲ ਦੇ ਮਸੀਨੀਕਰਨ ਦੇ ਯੁੱਗ ਨੇ ਭਾਵੇਂ ਇੱਥੇ ਲੱਗਣ ਵਾਲੇ ਮੇਲਿਆਂ ਦੀ ਰੌਣਕ ਨੂੰ ਘੱਟ ਕੀਤਾ ਹੈ ਪਰ ਇਸ ਸਥਾਨ ਦੀ ਇਤਿਹਾਸਕ ਮਹੱਤਵ ਕਦੀ ਘੱਟ ਨਹੀਂ ਹੋਵੇਗਾ। ਮਾਲਵੇ ਦੇ ਇਲਾਕੇ ਵਿੱਚ ਅਨੇਕਾਂ ਪਿੰਡਾਂ ਦੇ ਨਾਂ ਸ੍ਰੀ ਰਾਮ ਅਤੇ ਪਾਡਵਾਂ ਨਾਲ ਸਬੰਧਤ ਹਨ ਅਤੇ ਯਾਦਗਾਰਾਂ ਵੀ ਹਨ ਇਹ ਸਥਾਨ ਵੀ ਉਹਨਾਂ ਯਾਦਗਾਰਾਂ ਵਾਂਗ ਇਸ ਗੱਲ ਦੀ ਪੁਸਟੀ ਕਰਦਾ ਹੈ ਮਾਲਵੇ ਦਾ ਇਹ ਇਲਾਕਾ ਪਾਡਵਾਂ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਤੱਕ ਯੁੱਗ ਪੁਰਸਾਂ ਦੇ ਔਖੇ ਸਮਿਆਂ ਦਾ ਪਨਾਹਗਾਰ ਅਤੇ ਸਹਿਯੋਗੀ ਰਿਹਾ ਹੈ। ਇਸ ਵਿੱਚ ਇੱਸ ਇਲਾਕੇ ਦੇ ਲੋਕਾਂ ਦਾ ਦਲੇਰ ਪੁਣਾਂ ਵੀ ਛੁਪਿਆ ਹੋਇਆ ਹੈ। ਨਿਤਾਣਿਆਂ ਨਿਮਾਣਿਆਂ ਨਿਉਟਿਆਂ ਦੀ ਪਨਾਹਗਾਹ ਪਲਾੜੇ ਦੀ ਦਰਸਨੀ ਧਰਤੀ ਸਦਾ ਹੀ ਪੂਜਣ ਯੋਗ ਰਹੇਗੀ।
ਹਵਾਲੇ
ਸੋਧੋ- ↑ http://pbplanning.gov.in/districts/barnala.pdf
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-05-10. Retrieved 2015-09-04.
{{cite web}}
: Unknown parameter|dead-url=
ignored (|url-status=
suggested) (help)