ਪੱਤਾ ਕਿਸੇ ਨਾੜੀਦਾਰ ਬੂਟੇ ਦਾ ਉਹ ਅੰਗ ਹੁੰਦਾ ਹੈ ਜੋ ਡੰਡਲ ਦੇ ਲਾਂਭ ਦਾ ਮੁੱਖ ਜੋੜ ਹੋਵੇ।[1] ਪੱਤਿਆਂ ਅਤੇ ਡੰਡਲ ਨੂੰ ਮਿਲਾ ਕੇ ਕਰੂੰਬਲ ਬਣਦੀ ਹੈ।[2] ਪੱਤੇ ਫ਼ੋਟੋਸਿੰਥਸਿਸ ਦੇ ਅਮਲ ਨੂੰ ਨੇਪਰੇ ਚਾੜ੍ਹਨ ਵਿੱਚ ਬੂਟਿਆਂ ਦੀ ਮਦਦ ਕਰਦੇ ਹਨ। ਜ਼ਿਆਦਾਤਰ ਪੌਦਿਆਂ ਵਿੱਚ ਸਾਹ ਲੈਣ ਦਾ ਅਮਲ ਪੱਤੇ ਦੇ ਜ਼ਰੀਏ ਹੁੰਦਾ ਹੈ। ਪੱਤਿਆਂ ਵਿੱਚ ਖ਼ੁਰਾਕ ਅਤੇ ਪਾਣੀ ਵੀ ਜ਼ਖ਼ੀਰਾ ਕੀਤਾ ਜਾਂਦਾ ਹੈ। ਪੱਤੇ ਬੇਸ਼ੁਮਾਰ ਸ਼ਕਲਾਂ ਵਿੱਚ ਮਿਲਦੇ ਹਨ। ਇਹ ਇਨਸਾਨਾਂ ਅਤੇ ਜਾਨਵਰਾਂ ਦੀ ਖ਼ੁਰਾਕ ਦੇ ਤੌਰ 'ਤੇ ਕੰਮ ਵੀ ਆਉਂਦੇ ਹਨ। ਕੁਛ ਪੌਦਿਆਂ ਵਿੱਚ ਪੱਤਿਆਂ ਦੇ ਕਿਨਾਰਿਆਂ ਤੇ ਉਸ ਪੌਦੇ ਦੇ ਛੋਟੇ ਛੋਟੇ ਪੌਦੇ ਬਣਦੇ ਹਨ- ਮਿਸਾਲ ਲਈ ਪੱਥਰ ਚੱਟ।

ਬਰਚੇ ਦੇ ਰੁੱਖ ਦੇ ਪੱਤੇ
ਕਿਸੇ ਪੱਤੇ ਦੇ ਟੋਟੇ ਦੀ 40 ਮਿਊਮੀ/ਵੌਕਸਲ ਪੱਧਰ ਉੱਤੇ 3-ਪਸਾਰੀ ਵੀਡੀਓ

ਜੀਵਨ 'ਚ ਪੱਤੇ

ਸੋਧੋ
  • ਦਰੱਖਤਾਂ ਦੀ ਪਛਾਣ ਵੀ ਪੱਤਿਆਂ ਨਾਲ ਹੀ ਹੁੰਦੀ ਹੈ। ਪੱਤਝੜ ਦੇ ਮੌਸਮ ’ਚ ਜਦੋਂ ਦਰੱਖਤ ਪੱਤਹੀਣ ਹੋ ਜਾਂਦਾ ਹੈ ਤਾਂ ਪੱਤੇ ਧਰਤੀ ਚ ਖਾਦ ਬਣਕੇ ਜਾਨ ਪਾ ਦਿੰਦੀ ਹੈ।
  • ਜਦੋਂ ਕਾਗਜ਼ ਨਹੀਂ ਸੀ ਬਣਿਆ, ਸਭ ਦੇ ਨਾਂ ਪੱਤਿਆਂ ’ਤੇ ਹੀ ਲਿਖੇ ਜਾਂਦੇ ਸਨ। ਅੱਜ ਵੀ ਲੱਖਾਂ ਪੋਥੀਆਂ ਪੱਤਿਆਂ ਦੇ ਰੂਪ ’ਚ ਹੀ ਸਾਂਭੀਆਂ ਹੋਈਆਂ ਹਨ।
  • ਇਨਸਾਨ ਦਾ ਮੁੱਢਲਾ ਨੰਗ ਪੱਤਿਆਂ ਨੇ ਹੀ ਢਕਿਆ ਸੀ।
  • ਭਵਖੰਡਣ ਦੀ ਆਰਤੀ ਪੱਤਿਆਂ ਬਿਨਾਂ ਸੰਭਵ ਨਹੀਂ ਹੈ।
  • ਭਾਦੋਂ ਦੇ ਮਹੀਨੇ ’ਚ ਰਿਸ਼ੀ ਪੰਚਮੀ ਨੂੰ ਗਰਭਵਤੀ ਨੂੰਹਾਂ-ਧੀਆਂ ਆਪਣੇ ਘਰੀਂ ਨੇਕ-ਸੰਤਾਨ ਦੀ ਕਾਮਨਾ ਕਰਦਿਆਂ ਪਿੱਪਲ ਦੇ ਪੱਤਿਆਂ ’ਤੇ ਰਿਸ਼ੀਆਂ-ਮੁਨੀਆਂ ਅਤੇ ਭਗਤਾਂ ਦੇ ਨਾਂ ਲਿਖਦੀਆਂ ਸਨ।
  • ਵਿਆਹਾਂ ਦੇ ਮੌਕੇ ਸਜਾਵਟ ਅੰਬ-ਜਾਮਣ, ਗੂਲਰ, ਬੇਰੀ ਤੇ ਹੋਰਨਾਂ ਪੱਤਿਆਂ ਅਤੇ ਉਹਨਾਂ ਦੀਆਂ ਟਾਹਣੀਆਂ ਨਾਲ ਹੀ ਹੁੰਦੀ ਸੀ।
  • ਸੁਹਾਗਣਾਂ ਤੀਆਂ ਦੇ ਮਹੀਨੇ ’ਚ ਸ਼ਿਵ ਪਾਰਵਤੀ ਦੀ ਪੂਜਾ ਲਈ ਬਿਲਪੱਤਰ ਵਰਤਦੀਆਂ ਹਨ।
  • ਘਰਾਂ ਦੇ ਬੂਹਿਆਂ ਤੇ ਅੰਬ ਦੇ ਪੱਤਿਆਂ ਦੀਆਂ ਲੜੀਆਂ ਗੁੰਦ ਕੇ ਚੁਗਾਠਾਂ ’ਤੇ ਬੰਨ੍ਹੀਆਂ ਜਾਂਦੀਆਂ ਸਨ।
  • ਧਰਮ ਅਸਥਾਨਾਂ ਅਤੇ ਲੰਗਰ ’ਚ ਬਣਨ ਵਾਲਾ ਪ੍ਰਸ਼ਾਦ ਵੀ ਪੱਤਲਾਂ ਜਾਂ ਪੱਤਿਆਂ ਦੇ ਬਣੇ ਡੂਨਿਆਂ ’ਚ ਹੀ ਵਰਤਾਇਆ ਜਾਂਦਾ ਸੀ।

ਹਵਾਲੇ

ਸੋਧੋ
  1. Esau, K. (1953). Plant Anatomy. New York: John Wiley & Sons Inc. p. 411.
  2. Cutter, E.G. (1971). Plant Anatomy, experiment and interpretation, Part 2 Organs. London: Edward Arnold. p. 117. ISBN 0713123028.

ਬਾਹਰਲੇ ਜੋੜ

ਸੋਧੋ