ਕਮੀਜ਼ ਦੇ ਹੇਠਾਂ ਪਾਉਣ ਵਾਲੀ, ਵੱਡੀਆਂ ਜੇਬਾਂ ਵਾਲੀ ਅਤੇ ਬਿਨਾਂ ਬਾਹਾਂ ਤੋਂ ਸਿਉਂਤੀ ਝੱਗੀ ਨੂੰ ਫਤੂਹੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਗਰਮੀ ਦੇ ਮੌਸਮ ਵਿਚ ਤਾਂ ਕਈ ਦੁਕਾਨਦਾਰ, ਹਲਵਾਈ, ਸੁਨਿਆਰ, ਲੁਹਾਰ, ਤਖਾਣ, ਦਰਜੀ ਆਦਿ ਕੰਮ ਕਰਦੇ ਸਮੇਂ ਇਕੱਲੀ ਫਤੂਹੀ ਹੀ ਪਾਉਂਦੇ ਸਨ। ਉੱਪਰ ਕਮੀਜ ਨਹੀਂ ਪਾਉਂਦੇ ਸਨ। ਸਰਦੀ ਦੇ ਮੌਸਮ ਵਿਚ ਉੱਪਰ ਕਮੀਜ਼ ਜਰੂਰ ਪਾਉਂਦੇ ਸਨ। ਫਤੂਹੀ ਦੀਆਂ ਜੇਬਾਂ ਵਿਚ ਰੁਪੈ ਪੈਸੇ ਰੱਖਣੇ ਸੁਰੱਖਿਅਤ ਹੁੰਦੇ ਸਨ। ਵਪਾਰੀ ਲੋਕ ਤਾਂ ਹਮੇਸ਼ਾ ਫਤੂਹੀ ਪਾ ਕੇ ਰੱਖਦੇ ਸਨ। ਹੁਣ ਕੋਈ-ਕੋਈ ਪੁਰਾਣੇ ਬਜੁਰਗ ਹੀ ਫਤੂਹੀ ਪਹਿਨਦੇ ਹਨ। ਅੱਜ ਦੀ ਨਵੀਂ ਪੀੜ੍ਹੀ ਫਤੂਹੀ ਨਹੀਂ ਵਰਤਦੀ।[1]

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.