ਫਰਮਾ:ਫਾਟਕ ਇਤਿਹਾਸ/ਇਤਿਹਾਸਕਾਰ
ਡਾ.ਰੋਮਿਲਾ ਥਾਪਰ (ਜਨਮ: 30 ਨਵੰਬਰ 1931) ਇੱਕ ਭਾਰਤੀ ਇਤਹਾਸਕਾਰ ਹੈ ਜਿਸਦਾ ਮੁੱਖ ਅਧਿਅਨ ਖੇਤਰ ਪ੍ਰਾਚੀਨ ਭਾਰਤ ਹੈ।
ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਦੀ ਉਪਾਧੀ ਪ੍ਰਾਪਤ ਕਰਨ ਦੇ ਬਾਅਦ, ਥਾਪਰ ਨੇ ੧੯੫੮ ਵਿੱਚ ਲੰਦਨ ਯੂਨੀਵਰਸਿਟੀ ਦੇ ਔਰੀਅੰਟਲ ਅਤੇ ਅਫਰੀਕੀ ਅਧਿਅਨ, ਸਕੂਲ ਵਿੱਚ ਏ ਐਲ ਬਾਸ਼ਮ (A L Basham) ਦੇ ਤਹਿਤ ਡਾਕਟਰ ਦੀ ਉਪਾਧੀ ਹਾਸਲ ਕੀਤੀ। ਬਾਅਦ ਵਿੱਚ ਉਸ ਨੇ ਜਵਾਹਿਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿੱਚ ਪ੍ਰਾਚੀਨ ਭਾਰਤੀ ਇਤਹਾਸ ਦੇ ਪ੍ਰੋਫੈਸਰ ਵਜੋਂ ਕੰਮ ਕੀਤਾ। ਉਸਦਾ ਇਤਿਹਾਸਕ ਕਾਰਜ ਸਾਮਾਜਕ ਬਲਾਂ ਦੇ ਵਿੱਚ ਇੱਕ ਉਭਰਦੀ ਪਰਸਪਰ ਕਿਰਿਆ ਵਜੋਂ ਹਿੰਦੂ ਧਰਮ ਦੀ ਉਤਪਤੀ ਨੂੰ ਉਲੀਕਦਾ ਹੈ।[੧] ਸੋਮਨਾਥ ਉੱਤੇ ਹਾਲ ਹੀ ਵਿੱਚ ਉਹਦਾ ਕੰਮ ਪ੍ਰਾਚੀਨ ਗੁਜਰਾਤ ਮੰਦਿਰ ਬਾਰੇ ਇਤਹਾਸ ਲੇਖਣ ਦੇ ਵਿਕਾਸ ਦੀ ਜਾਂਚ ਕਰਦਾ ਹੈ। [੨]