ਫਰਮਾ:ਫਾਟਕ ਗਣਿਤ/ਨਵਾਂ ਲੇਖ
ਹੈਨੋਈ ਦਾ ਸਤੰਬ ਜਾਂ ਟਾਵਰ ਜਾਂ ਇਸ ਨੂੰ ਬ੍ਰਹਮਾ ਦਾ ਸਤੰਬ ਜਾਂ ਲੁਕਸ ਦਾ ਟਾਵਰ ਵੀ ਕਿਹਾ ਜਾਂਦਾ ਹੈ। ਇਹ ਇੱਕ ਗਣਿਤ ਦੀ ਇੱਕ ਖੇਡ ਜਾਂ ਅੜੋਣੀ ਹੈ।
ਬਣਤਰ
ਇਸ ਗਣਿਤ ਦੀ ਅੜੋਣੀ ਵਿੱਚ ਅਧਾਰ ਦੇ ਤਲ ਤੇ ਤਿਨ ਸਤੰਬ ਜਾਂ ਰੋਡ ਲੰਬ ਰੂਪ ਵਿੱਚ ਖੜੇ ਹੁੰਦੇ ਹਨ ਅਤੇ ਜਿਹਨਾਂ ਵਿੱਚ ਵੱਖ ਵੱਖ ਅਕਾਰ ਦੇ ਡਿਸਕ ਜਾਂ ਪਹੀਏ ਪਾਏ ਹੁੰਦੇ ਹਨ ਜਿਹਨਾਂ ਦਾ ਅਕਾਰ ਹੇਠੋ ਉਪਰ ਵੱਲ ਘੱਟਦਾ ਹੈ।
ਤਰੀਕਾ ਜਾਂ ਵਿਧੀ
ਅਧਾਰ ਤੇ ਤਿੰਨ ਸਤੰਬ ੳ', ਅ ਅਤੇ ੲ ਹਨ। ੳ ਸਤੰਬ ਵਿੱਚ ਤਿਨ ਪਹੀਏ ਹਨ ਅਸੀਂ ਇਹਨਾਂ ਤਿੰਨ ਡਿਸਕਾਂ ਨੂੰ ਵਾਰੀ ਵਾਰੀ ਚੱਕ ਕੇ ਤੀਜੇ ਸਟੰਬ ੲ ਵਿੱਚ ਪਾਉਣਾ ਹੈ ਕਿ ਘੱਟ ਤੋਂ ਘੱਟ ਵਾਰੀ ਵਿਚ।
- ਪਹਿਲੀ ਸਰਤ ਇਹ ਹੈ ਕਿ ਵੱਡੀ ਡਿਸਕ ਨੂੰ ਛੋਟੀ ਉਪਰ ਨਹੀਂ ਰੱਖਿਆ ਜਾ ਸਕਦਾ।
- ਸਿਰਫ ਇੱਕ ਵਾਰੀ ਇੱਕ ਹੀ ਡਿਸਕ ਨੂੰ ਚੱਕਿਆ ਜਾ ਸਕਦਾ ਹੈ।
- ਹਰੇਕ ਸਤੰਬ ਵਿਚੋਂ ਉਪਰ ਵਾਲੀ ਡਿਸਕ ਨੂੰ ਹੀ ਚੁੱਕਿਆ ਜਾ ਸਕਦਾ ਹੈ ਅਤੇ ਦੁਜੀ ਸਤੰਬ ਦੇ ਪਹਿਲਾ ਹੀ ਪਈਆ ਡਿਸਕਾਂ ਵਿੱਚ ਉਪਰ ਹੀ ਰੱਖਿਆ ਜਾ ਸਕਦਾ ਹੈ।
- ਇਸ ਅੜੋਣੀ ਨੂੰ ਹੱਲ ਕਰਨ ਲਈ ਨਾਲ ਸਕਲ ਦਿਖਾਈ ਗਈ ਹੈ।
- ਤਿਨ ਡਿਸਕਾਂ ਵਾਲੀ ਅੜੋਣੀ ਨੂੰ ਸੱਤ ਵਾਰੀ ਵਿੱਚ ਹੱਕ ਕੀਤਾ ਜਾ ਸਕਦਾ ਹੈ।