ਫ਼ਰੀਦਕੋਟ ਜ਼ਿਲ੍ਹਾ

ਪੰਜਾਬ, ਭਾਰਤ ਦਾ ਇੱਕ ਜ਼ਿਲ੍ਹਾ
(ਫਰੀਦਕੋਟ ਤੋਂ ਰੀਡਿਰੈਕਟ)

ਜ਼ਿਲ੍ਹਾ ਫਰੀਦਕੋਟ ਪੰਜਾਬ ਦਾ ਇੱਕ ਜ਼ਿਲਾ ਹੈ। ਇਸ ਨੂੰ 7 ਅਗਸਤ 1972 ਨੂੰ ਬਣਾਇਆ ਸੀ। ਫਰੀਦਕੋਟ ਜ਼ਿਲਾ ਪੂਰਬ ਫ਼ਿਰੋਜ਼ਪੁਰ ਡਵੀਜ਼ਨ ਦਾ ਹਿੱਸਾ ਸੀ, ਪਰ ਸਾਲ 1996 ਵਿੱਚ, ਫਰੀਦਕੋਟ ਡਿਵੀਜ਼ਨ ਨੂੰ ਫਰੀਦਕੋਟ ਵਿਖੇ ਇੱਕ ਡਿਵੀਜ਼ਨਲ ਹੈਡਕੁਆਟਰ ਨਾਲ ਸਥਾਪਤ ਕੀਤਾ ਗਿਆ ਜਿਸ ਵਿੱਚ ਫਰੀਦਕੋਟ, ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵੀ ਸ਼ਾਮਲ ਸਨ।

ਪੰਜਾਬ ਰਾਜ ਦੇ ਜਿਲੇ

ਨਿਰੁਕਤੀਸੋਧੋ

ਜ਼ਿਲ੍ਹੇ ਦਾ ਨਾਂ ਇਸਦੇ ਮੁੱਖ ਦਫਤਰ ਫਰੀਦਕੋਟ ਸ਼ਹਿਰ ਤੋਂ ਰੱਖਿਆ ਗਿਆ ਹੈ, ਜਿਸਦਾ ਨਾਮ ਬਾਬਾ ਫਰੀਦ ਦੇ ਸਨਮਾਨ ਵਿੱੱਚ ਰੱਖਿਆ ਗਿਆ ਹੈ, ਜੋ ਸੂਫੀ ਸੰਤ ਅਤੇ ਮੁਸਲਿਮ ਮਿਸ਼ਨਰੀ ਸਨ। ਫਰੀਦਕੋਟ ਦਾ ਕਸਬਾ 13 ਵੀਂ ਸਦੀ ਦੌਰਾਨ ਮੋਕਲਹਾਰ ਦੇ ਰੂਪ ਵਿੱਚ ਰਾਏ ਮੁੁੰਜ ਦੇ ਪੋਤਰੇ ਰਾਜਾ ਮੋਕਾਲਸੀ ਨੇ ਸਥਾਪਤ ਕੀਤਾ ਸੀ, ਜੋ ਕਿ ਰਾਜਸਥਾਨ ਦੇ ਭਟਨਾਇਰ ਦੇ ਭੱਟੀ ਚੀਫ਼ ਸਨ।