ਫਰੈਂਕ ਲਾਇਡ ਰਾਈਟ
ਫਰੈਂਕ ਲਾਇਡ ਰਾਈਟ (ਜਨਮ ਸਮੇਂ: ਫਰੈਂਕ ਲਿੰਕਨ ਰਾਈਟ, 8 ਜੂਨ, 1867- 9 ਅਪਰੈਲ, 1959) ਇੱਕ ਅਮਰੀਕੀ ਇਮਾਰਤਸਾਜ਼, ਇੰਟੀਰੀਅਰ ਡਿਜ਼ਾਇਨਰ, ਲੇਖਕ ਅਤੇ ਸਿੱਖਿਅਕ ਸੀ। ਉਸਨੇ 1000 ਤੋ ਵੀ ਜ਼ਿਆਦਾ ਸੰਰਚਨਾਵਾਂ ਡਿਜ਼ਾਈਨ ਕੀਤੀਆਂ ਅਤੇ ਜਿਨ੍ਹਾਂ ਵਿੱਚੋਂ 532 ਕੰਮ ਪੂਰੇ ਹੋ ਗਏ ਹਨ। ਰਾਈਟ ਇਮਾਰਤਾਂ ਦੇ ਇਹੋ ਜਿਹੇ ਡਿਜ਼ਾਈਨ ਤਿਆਰ ਕਰਨ ਵਿੱਚ ਯਕੀਨ ਰੱਖਦਾ ਸੀ ਜਿਹੜੇ ਕਿ ਮਨੁੱਖਤਾ ਅਤੇ ਇਸਦੇ ਵਾਤਾਵਰਨ ਨਾਲ ਇੱਕਸੁਰਤਾ ਰੱਖਦੇ ਹਨ ਜਿਸਨੂੰ ਉਹ ਆਰਗੈਨਿਕ ਇਮਾਰਤਸਾਜ਼ੀ ਕਹਿੰਦਾ ਹੈ। ਇਸ ਫਲਸਫੇ ਦੀ ਇੱਕ ਉਦਾਹਰਨ ਫਾਲਿੰਗਵਾਟਰ (1935) ਹੈ, ਜਿਸਨੂੰ ਇਤਿਹਾਸ ਵਿੱਚ ਅਮਰੀਕੀ ਇਮਾਰਤਸਾਜ਼ੀ ਦਾ ਸਭ ਤੋਂ ਵਧੀਆ ਕੰਮ ਮੰਨਿਆ ਗਿਆ ਹੈ।[1] ਉਸਦੀ ਸਿਰਜਾਣਤਮਕ ਮਿਆਦ 70 ਸਾਲਾਂ ਤੋਂ ਉੱਪਰ ਹੈ।
ਫ਼ਰੈਂਕ ਲਾਇਡ ਰਾਈਟ | |
ਰਾਈਟ 1954 ਵਿੱਚ | |
ਨਿਜੀ ਜਾਣਕਾਰੀ | |
---|---|
ਨਾਮ | ਫ਼ਰੈਂਕ ਲਾਇਡ ਰਾਈਟ |
ਜਨਮ ਦੀ ਤਾਰੀਖ | ਜੂਨ 8, 1867 |
ਜਨਮ ਦੀ ਥਾਂ | ਰਿਚਲੈਂਡ ਸੈਂਟਰ, ਵਿਸਕੌਂਸਨ, ਸੰਯੁਕਤ ਰਾਜ |
ਮੌਤ ਦੀ ਤਾਰੀਖ | ਅਪ੍ਰੈਲ 9, 1959 | (ਉਮਰ 91)
ਮੌਤ ਦੀ ਥਾਂ | ਫੀਨਿਕਸ, ਐਰੀਜ਼ੋਨਾ, ਸੰਯੁਕਤ ਰਾਜ |
ਅਲਮਾਮਾਤਰ | ਵਿਸਕੌਂਸਨ-ਮੈਡੀਸਨ ਦੀ ਯੂਨੀਵਰਸਿਟੀ |
ਕਾਰਜ | |
ਨਾਮੀ ਇਮਾਰਤਾਂ |
|
ਨਾਮੀ ਪ੍ਰੋਜੈਕਟ | ਯੂਸੋਨੀਆ ਹਾਊਸ ਬ੍ਰੌਡੇਕਰ ਸਿਟੀ |
ਸਨਮਾਨ ਤੇ ਪੁਰਸਕਾਰ | ਆਰ.ਆਈ.ਬੀ.ਏ. ਗੋਲਡ ਮੈਡਲ ਏਆਈਏ ਗੋਲਡ ਮੈਡਲ ਪੱਚੀ ਸਾਲਾ ਅਵਾਰਡ (4) ਆਰਡਰ ਔਫ਼ ਦ ਸਟਾਰ ਔਫ ਇਟਾਲੀਅਨ ਸੌਲੀਡੈਰਿਟੀ |
ਰਾਈਟ ਨੂੰ ਇਮਾਰਤਸਾਜ਼ੀ ਦੇ ਪਰੇਰੀ ਸਕੂਲ ਕਹੀ ਜਾਂਦੀ ਕਾਰਵਾਈ ਦਾ ਸਭ ਤੋਂ ਮੋਢੀ ਕਾਰਕੁੰਨ ਮੰਨਿਆ ਗਿਆ ਹੈ, ਅਤੇ ਉਸਨੇ ਬਰੌਡਏਕਰ ਸ਼ਹਿਰ ਵਿੱਚ ਯੂਸੋਨੀਆ ਘਰ ਦੇ ਸਕੰਲਪ ਦਾ ਵਿਕਾਸ ਕੀਤਾ ਸੀ, ਜੋ ਕਿ ਸੰਯੁਕਤ ਰਾਜ ਵਿੱਚ ਉਸਦੀ ਵੱਖਰੀ ਦੂਰਦ੍ਰਿਸ਼ਟੀ ਦਾ ਨਮੂਨਾ ਹੈ। ਘਰਾਂ ਤੋਂ ਵਧਕੇ, ਰਾਈਟ ਨੇ ਬਹੁਤ ਸਾਰੀਆਂ ਮੌਲਿਕ ਅਤੇ ਨਵੀਨਤਾਕਾਰ ਦਫ਼ਤਰਾਂ, ਚਰਚਾਂ, ਸਕੂਲਾਂ, ਹੋਟਲਾਂ, ਅਜਾਇਬਘਰਾਂ ਅਤੇ ਹੋਰ ਬਣਤਰਾਂ ਦਾ ਡਿਜ਼ਾਈਨ ਤਿਆਰ ਕੀਤਾ ਹੈ। ਉਹ ਅਕਸਰ ਇਨ੍ਹਾਂ ਇਮਾਰਤਾਂ ਦੇ ਅੰਦਰੂਨੀ ਭਾਗਾਂ ਨੂੰ ਡਿਜ਼ਾਈਨ ਕਰਦਾ ਸੀ, ਜਿਸ ਵਿੱਚ ਫਰਨੀਚਰ ਅਤੇ ਰੰਗਦਾਰ ਸ਼ੀਸ਼ੇ ਵੀ ਸ਼ਾਮਿਲ ਹੁੰਦੇ ਸਨ। ਰਾਈਟ ਨੇ 20 ਕਿਤਾਬਾਂ ਅਤੇ ਬਹੁਤ ਸਾਰੇ ਲੇਖ ਲਿਖੇ ਅਤੇ ਉਹ ਸੰਯੁਕਤ ਰਾਜ ਅਤੇ ਯੂਰਪ ਵਿੱਚ ਇੱਕ ਮਸ਼ਹੂਰ ਲੈਕਚਰਾਰ ਸੀ। ਰਾਈਟ ਨੂੰ 1991 ਵਿੱਚ ਇਮਾਰਸਾਜ਼ਾਂ ਦੇ ਅਮਰੀਕੀ ਵਿਦਿਆਲੇ ਵੱਲੋਂ ਇਤਿਹਾਸ ਦੇ ਸਭ ਤੋਂ ਮਹਾਨ ਅਮਰੀਕੀ ਇਮਾਰਤਸਾਜ਼ ਦਾ ਦਰਜਾ ਦਿੱਤਾ ਗਿਆ ਸੀ।[1] 2019 ਵਿੱਚ ਉਸਦੇ ਕੰਮਾਂ ਦੀ ਇੱਕ ਚੋਣ ਨੂੰ ਵਿਸ਼ਵ ਵਿਰਾਸਤ ਟਿਕਾਣੇ ਦਾ ਦਰਜਾ ਦਿੱਤਾ ਗਿਆ ਜਿਸਦਾ ਨਾਮ ਫ਼ਰੈਂਕ ਲੌਇਡ ਰਾਈਟ ਦੀ ਵੀਂਹਵੀ ਸਦੀ ਦੀ ਇਮਾਰਤਸਾਜ਼ੀ ਰੱਖਿਆ ਗਿਆ ਸੀ।
ਪੇਂਡੂ ਵਿਸਕੌਂਸਨ ਵਿੱਚ ਵੱਡੇ ਹੋਏ ਰਾਈਟ ਨੇ ਵਿਸਕੌਂਸਨ ਦੀ ਯੂਨੀਵਰਸਿਟੀ ਤੋਂ ਸਿਵਿਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ ਅਤੇ ਮਗਰੋਂ ਉਹ ਸ਼ਿਕਾਗੋ ਵਿਚਲੇ ਮੁੱਖ ਇਮਾਰਤਸਾਜ਼ਾਂ ਜੋਸੇਫ਼ ਲਾਈਮਨ ਸਿਲਜ਼ਬੀ ਅਤੇ ਲੂਈ ਸਲੀਵਨ ਹੋਰਾਂ ਦਾ ਵਿਦਿਆਰਥੀ ਰਿਹਾ। 1893 ਵਿੱਚ ਉਸਨੇ ਸ਼ਿਕਾਗੋ ਵਿੱਚ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਉਸਨੇ ਓਕ ਪਾਰਕ, ਇਲਿਯੋਨੋਈ ਵਿੱਚ ਇੱਕ ਪ੍ਰਭਾਵਸ਼ਾਲੀ ਘਰ ਅਤੇ ਸਟੂਡੀਓ ਬਣਾਇਆ। ਉਸਦੀ ਰੰਗੀਨ ਨਿੱਜੀ ਜ਼ਿੰਦਗੀ ਉਦੋਂ ਸੁਰਖੀਆਂ ਵਿੱਚ ਆਈ ਜਦੋਂ ਉਸਨੇ ਆਪਣੀ ਪਤਨੀ ਕੈਥਰੀਨ ਲੀ ਕਿੱਟੀ ਟੋਬਿਨ ਅਤੇ ਬੱਚਿਆਂ ਨੂੰ ਮਾਮਾਹ ਬੌਰਥਵਿੱਕ ਛੇਨੇ ਨਾਲ ਸਬੰਧਾਂ ਦੇ ਕਾਰਨ ਛੱਡ ਦਿੱਤਾ ਸੀ। ਇਸ ਤੋਂ ਇਲਾਵਾ 1914 ਵਿੱਚ ਉਸਦੇ ਬਣਾਏ ਤਾਲੀਸੀਨ ਅਸਟੇਟ ਦੇ ਕਰਮਚਾਰੀ ਦੁਆਰਾ ਕੀਤੇ ਗਏ ਕਤਲਾਂ, ਉਸਦੀ ਦੂਜੀ ਪਤਨੀ ਮਿਰੀਅਮ ਨੋਏਲ ਅਤੇ ਉਸਦੇ ਓਲਜੀਵਾਨਾ ਲੌਇਡ ਰਾਈਟ ਦੇ ਸਬੰਧਾਂ ਕਾਰਨ ਜਿਹੜੀ ਕਿ 1928 ਵਿੱਚ ਉਸਦੀ ਤੀਜੀ ਪਤਨੀ ਬਣੀ, ਉਹ ਚਰਚਾ ਵਿੱਚ ਰਿਹਾ।