ਫਰੈਡਰਿਕ ਵਿਕਟਰ ਦਲੀਪ ਸਿੰਘ

ਫਰੈਡਰਿਕ ਵਿਕਟਰ ਦਲੀਪ ਸਿੰਘ (1868-1926) ਮਹਾਰਾਜਾ ਦਲੀਪ ਸਿੰਘ ਦੇ ਤਿੰਨਾਂ ਪੁੱਤਰਾਂ ਵਿੱਚੋਂ ਇੱਕ ਸੀ ਜਿਸਨੂੰ ਲੋਕ ਪਿਆਰ ਨਾਲ ‘ਪ੍ਰਿੰਸ ਫਰੈਡੀ’ ਆਖਦੇ ਸਨ। ਉਸਨੇ ਕੈਂਬਰਿਜ ਯੂਨੀਵਰਸਿਟੀ ਵਿੱਚ ਇਤਿਹਾਸ ਵਿਸ਼ੇ ਵਿੱਚ ਪੜ੍ਹਾਈ ਕੀਤੀ। ਭਾਵੇਂ ਉਹ ਬਰਤਾਨੀਆ ਫ਼ੌਜ ਵਿੱਚ ਮੇਜਰ ਦੇ ਅਹੁਦੇ ਤਕ ਪਹੁੰਚਿਆ ਪਰ ਉਸਦੀ ਪਛਾਣ ਇੱਕ ਸਿਰਕੱਢ ਪੁਰਾਖੋਜੀ, ਪੁਰਾਤਤਵ ਵਿਗਿਆਨੀ, ਪੁਰਾਣੀਆਂ ਵਸਤਾਂ ਅਤੇ ਤੱਤਾਂ ਦਾ ਅਧਿਐਨ ਕਰਨ ਵਾਲੇ ਅਤੇ ਪ੍ਰਾਚੀਨ ਵਸਤਾਂ ਦੇ ਸੰਗ੍ਰਹਿ-ਕਰਤਾ ਵਜੋਂ ਬਣੀ ਕਿਉਂਕਿ ਉਸ ਦੀ ਪ੍ਰਮੁੱਖ ਦਿਲਚਸਪੀ ਪੁਰਾਤਤਵ ਖੋਜ ਅਤੇ ਪ੍ਰਾਚੀਨ ਭਵਨ ਕਲਾ ਵਿੱਚ ਸੀ। ਉਹ ਪ੍ਰਾਚੀਨ ਵਸਤੂਆਂ ਦੇ ਅਧਿਐਨ ਨਾਲ ਸਬੰਧਿਤ ਇੰਗਲੈਂਡ ਦੀਆਂ ਅਨੇਕਾਂ ਸੰਸਥਾਵਾਂ ਅਤੇ ਸੁਸਾਇਟੀਆਂ ਦਾ ਮੈਂਬਰ ਅਤੇ ਸਭਾਵਾਂ ਦਾ ਸਭਾਪਤੀ ਵੀ ਰਿਹਾ ਸੀ। ਉਸ ਦੇ ਯਤਨਾਂ ਸਦਕਾ ਹੀ ਅਨੇਕਾਂ ਪੁਰਾਣੀਆਂ ਇਮਾਰਤਾਂ ਖਾਸਕਰ ਇੰਗਲੈਂਡ ਦੇ ਕਈ ਗਿਰਜਾਘਰਾਂ ਦੀ ਮੁਰੰਮਤ ਕਰ ਕੇ ਉਹਨਾਂ ਨੂੰ ਮੌਲਿਕ ਰੂਪ ਵਿੱਚ ਸਾਂਭਿਆ ਗਿਆ।

ਕਰਾਊਨ ਪ੍ਰਿੰਸ ਵਿਕਟਰ ਦਲੀਪ ਸਿੰਘ
ਕਰਾਊਨ ਪ੍ਰਿੰਸ ਆਫ਼ ਪੰਜਾਬ
ਸਮਰਾਟ ਅਕਬਰ ਦੇ ਰੂਪ ਵਿੱਚ 1897 ਵਿੱਚ ਡੀਵੋਂਸਸ਼ਾਇਰ ਹਾਊਸ ਬਾਲ ਵਿਖੇ ਐਲੇਗਜ਼ੈਂਡਰ ਬੈਸਾਨੋ ਦੁਆਰਾ ਲਈ ਗਈ ਵਿਕਟਰ ਦੀ ਤਸਵੀਰ।[1]
ਪੰਜਾਬ ਦੇ ਰਾਇਲ ਹਾਊਸ ਦਾ ਮੁਖੀ
ਕਾਲ22 ਅਕਤੂਬਰ 1893 – 7 ਜੁਲਾਈ 1918
ਪੂਰਵ-ਅਧਿਕਾਰੀਦਲੀਪ ਸਿੰਘ
ਵਾਰਸਫਰੈਡਰਿਕ ਦਲੀਪ ਸਿੰਘ
ਜਨਮ(1866-07-10)10 ਜੁਲਾਈ 1866
ਲੰਡਨ, ਇੰਗਲੈਂਡ, ਸੰਯੁਕਤ ਬਾਦਸ਼ਾਹੀ
ਮੌਤ7 ਜੁਲਾਈ 1918(1918-07-07) (ਉਮਰ 51)
ਮੋਂਟੇ ਕਾਰਲੋ, ਮੋਨੈਕੋ
ਜੀਵਨ-ਸਾਥੀ
ਨਾਮ
ਵਿਕਟਰ ਅਲਬਰਟ ਜੇ ਦਲੀਪ ਸਿੰਘ
ਪਿਤਾਦਲੀਪ ਸਿੰਘ
ਮਾਤਾਬੈਂਬੇ ਮਲਰ

ਉਸਦੀ ਦਿਲਚਸਪੀ ਕਾਰਨ ਹੀ ਉਸ ਨੇ ਬਹੁਤ ਸਾਰੇ ਪੁਰਾਤਨ ਚਿੱਤਰ, ਰੰਗਦਾਰ ਵੇਲ-ਬੂਟਿਆਂ ਵਾਲੇ ਪੁਰਾਤਨ ਸ਼ੀਸ਼ੇ ਅਤੇ ਸਿੱਕੇ ਇਕੱਠੇ ਕਰ ਲਏ ਅਤੇ ਬਾਅਦ ਵਿੱਚ ਥੈਟਫੋਰਡ ਨਗਰ ਨੂੰ ਭੇਟ ਕਰ ਦਿੱਤੇ, ਜਿਹਨਾਂ ਦੀ ਸੰਭਾਲ ਲਈ ਉਸਦੀ ਯਾਦ ਵਿੱਚ ਇੱਕ ਅਜਾਇਬਘਰ ਬਣਾਇਆ ਗਿਆ।[2]

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2016-08-17. Retrieved 2017-10-13. {{cite web}}: Unknown parameter |dead-url= ignored (help)
  2. ਡਾ. ਕੰਵਰਜੀਤ ਸਿੰਘ ਕੰਗ. "ਸ਼ਹਿਜ਼ਾਦਾ ਫਰੈਡਰਿਕ ਵਿਕਟਰ ਦਲੀਪ ਸਿੰਘ".