ਫਲੋਰਾ ਐਨੀ ਸਟੀਲ
ਪੰਜਾਬੀ ਲੋਕਧਾਰਾ ਦੇ ਇੱਕਤਰੀਕਰਨ ਅਧਿਐਨ ਤੇ ਮੁਲਾਂਕਣ ਵਿੱਚ ਜਿਹਨਾਂ ਅੰਗਰੇਜ਼ ਵਿਦਵਾਨਾਂ ਦਾ ਨਾਮ ਲਿਆ ਜਾਂਦਾ ਹੈ, ਉਹਨਾਂ ਵਿੱਚ ਪ੍ਰਸਿੱਧ ਅੰਗਰੇਜ ਵਿਦਵਾਨ ਫਲੋਰਾ ਐਨੀ ਸਟੀਲ ਦਾ ਨਾਂ ਪ੍ਰਮੁੱਖ ਵਿਦਵਾਨਾਂ ਵਿੱਚ ਆਉਂਦਾ ਹੈ। ਉਸ ਨੇ ਵਿਅਕਤੀਗਤ ਤੌਰ 'ਤੇ ਅਤੇ ਦੂਸਰੇ ਅੰਗਰੇਜ਼ ਵਿਦਵਾਨਾਂ ਨਾਲ ਮਿਲ ਕੇ ਵੀ ਕੰਮ ਕੀਤਾ।
ਜੀਵਨ
ਸੋਧੋਫਲੋਰਾ ਐਨੀ ਸਟੀਲ ਦਾ ਜਨਮ 2 ਅਪ੍ਰੈਲ 1847 ਨੂੰ ਸਡਬਰੀ ਮਾਰਕ ਹੈਰੋ ਵਿੱਚ ਹੋਇਆ। ਜਨਮ ਤੋਂ ਹੀ ਉਹ ਬੜੇ ਤੇਜ਼ ਦਿਮਾਗ ਦੀ ਸੀ। ਉਸ ਦੇ ਪੰਜ ਬੱਚੇ ਸਨ ਅਤੇ ਉਹ ਆਪਣੇ ਪਤੀ ਨਾਲ ਹੀ ਭਾਰਤ ਲੰਮਾਂ ਸਮਾਂ ਰਹੀ ਅਤੇ ਇੱਥੇ ਦੇ ਵੱਖ ਵੱਖ ਥਾਵਾਂ ਤੇ ਰਹਿ ਕੇ ਉਸਨੇ ਭਾਰਤੀਆਂ ਦੀ ਜ਼ਿੰਦਗੀ ਨੂੰ ਬੜੇ ਨੇੜੇ ਤੋਂ ਤੱਕਿਆ। ਪੰਜਾਬ ਦੀ ਇਹ ਮਹਾਨ ਵਿਦਵਾਨ 12 ਅਪ੍ਰੈਲ 1929 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ।[1]
ਰਚਨਾਵਾਂ
ਸੋਧੋਸਟੀਲ ਮੂਲ ਰੂਪ ਵਿੱਚ ਨਾਵਲਕਾਰ ਸੀ ਅਤੇ ਲਗਾਤਾਰ ਉਸਨੇ 9 ਅੰਗਰੇਜ਼ੀ ਨਾਵਲ ਲਿੱਖੇ।[2] ਜਦੋਂ ਅਸੀਂ ਫਲੋਰਾ ਐਨੀ ਸਟੀਲ ਦੇ ਲੋਕਧਾਰਾ ਸੰਬੰਧੀ ਕੀਤੇ ਕੰਮਾਂ ਨੂੰ ਵੇਖਦਾ ਹਾਂ ਤਾਂ ਇਨ੍ਹਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।
- 1. ਆਰ. ਸੀ. ਟੈਂਪਲ ਨਾਲ ਮਿਕ ਕੇ
- 2. ਵਿਅਕਤੀਗਤ ਤੌਰ 'ਤੇ
ਆਰ.ਸੀ. ਟੈਂਪਲ ਨਾਲ ਮਿਲ ਕੇ ਕੀਤੇ ਕੰਮ
ਸੋਧੋ- 1. ‘ਫੋਕਲੋਰ ਇਨ ਦਾ ਪੰਜਾਬੀ’ ਸੰਗ੍ਰਹਿ ਕਰਤਾ ਫਲੋਰਾ ਐਨੀ ਸਟੀਲ ਜਿਸ ਬਾਰੇ ਟੈਂਪਲ ਨੇ ਨੋਟ ਲਿਖੇ। ਇਹ
ਇੰਡੀਅਨ ਐਟੀਕਮਅਰੀਜਦੀ ਜਿਲਦ 9 (1880) ਪੰਨਾ ਨੰ 205, 207, 209, 280, 320 ਜਿਲਦ ਦਸਵੀਂ (1882) ਪੰਨਾ ਨੰ- 32, 73,ਤ 163, 169, 226, 229, ਜਿਲਦ ਬਾਰ੍ਹਵੀਂ (1883) ਪੰਨਾ ਨੰ- 103, 175, 176, 177
- 2. ਫੋਕਲੋਰ ਫੋਰਸ ਕਸ਼ਮੀਰ ਸੰਗ੍ਰਹਿ ਕਰਤਾ ਫਲੋਰਾ ਐਨੀ ਸਟੀਲ ਇਸ ਬਾਰੇ ਵੀ ਆਰ. ਸੀ. ਟੈਂਪਲ ਨੇ ਨੋਟ ਲਿਖਿਆ। ਇਹ ਵੀ ਇੰਡੀਅਨ ਐਟੀਕੁਅਰੀਜ਼ ਦੀ ਜਿਲਦ ਗਿਆਰਵੀਂ (1882) ਵਿੱਚ ਛਪਿਆ।
- 3. ਵਾਇਕ ਅਵੇਕ ਸਟੋਰੀਜ਼ ਏ ਕੁਲੇਕਸ਼ਨ ਆਫ਼ ਪੰਜਾਬ ਕਸ਼ਮੀਰ ਟੇਲਜ਼ ਬੰਬਈ 1884
ਵਿਅਕਤੀਗਤ ਤੌਰ 'ਤੇ ਕੀਤੇ ਕੰਮ
ਸੋਧੋ- 1. ਟੇਲਜ਼ ਆਫ਼ ਦਾ ਪੰਜਾਬ ਟੋਲਡ ਬਾਈ ਦਾ ਪੀਪਲ
- 2. ਵਿਦ ਇਲਸਟਰੇਸ਼ਨ ਬਾਇ ਜੋਹਨ ਲੋਕਵਡ ਕਿਪਲਿੰਗ ਐਂਡ ਨੋਟ ਆਰ.ਸੀ.ਟੈਂਪਲ ਲਡਨ 1880
- 3. ਟੇਲਜ਼ ਆਫ਼ ਦਾ ਪੰਜਾਬ[3]
ਪੰਜਾਬੀ ਲੋਕਧਾਰਾ ਵਿੱਚ ਕੀਤਾ ਕੰਮ
ਸੋਧੋਫਲੋਰਾ ਐਨੀ ਸਟੀਲ ਭਾਰਤੀ ਸੱਭਿਆਚਾਰ ਇਤਿਹਾਸ, ਭੂਗੋਲ, ਰੀਤੀ ਰਿਵਾਜ, ਰਹਿਣ ਸਹਿਣ, ਕਥਾ-ਕਹਾਣੀਆਂ ਤੋਂ ਬਹੁਤ ਜਿਆਦਾ ਪ੍ਰਬਾਵਿਤ ਹੋਈ ਅਤੇ ਉਸਨੇ ਲੋਕਧਾਰਾ ਦੇ ਇੱਕਤਰੀਕਰਨ ਵੱਲ ਆਪਣਾ ਰੁਝਾਨ ਵਧਾਇਆ। ਸ਼ੁਰੂ ਵਿੱਚ ਇੰਡੀਅਨ ਐਂਟੀਕੁਅਰਜੀ ਵਿੱਚ ਉਸਨੇ ਛੋਟੀਆਂ ਛੋਟੀਆਂ ਲਿਖਤਾਂ ਛਪਵਾਈਆਂ ਪਰ ਆਪਣੀ ਪੜੋ ਸੂਝ ਅਤੇ ਸਿਆਣਪ ਦੀ ਪਹਿਚਾਣ, ਜਿਹੜੀ ਲੋਕਧਾਰਾ ਦੇ ਖੇਤਰ ਵਿੱਚ ਬਣਾਈ ਉਹ ਉਸਦੀ ਪੁਸਤਕ ‘ਟੇਲਜ਼ ਆਫ਼ ਪੰਜਾਬ’ ਨਾਲ ਬਣੀ ਹੈ। ਇਹ ਪੁਸਤਕ ਸਾਡੇ ਇਸ ਅਧਿਆਇ ਦੇ ਅਧਿਐਨ ਦਾ ਵਿਸ਼ਾ ਹੈ। ਇਸ ਵਿੱਚ 43 ਲੋਕ ਕਹਾਣੀਆਂ ਹਨ ਜਿਹਨਾਂ ਬਾਰੇ ਉਸਨੇ ਚਰਚਾ ਕੀਤੀ ਹੈ। ਲੋਕਧਾਰਾ ਦੇ ਇਸ ਬੁਨਿਆਦੀ ਅੰਗ ਕਥਾਨਕ ਰੂੜੀਆਂ ਰਾਹੀ ਉਹ ਭਾਰਤੀ ਸੱਭਿਆਚਾਰ ਨੂੰ ਸਮਝਣ ਦਾ ਯਤਨ ਕਰਦੀ ਰਹੀ ਹੈ। ਇਸ ਸੰਗ੍ਰਹਿ ‘ਟੇਲਜ਼ ਆਫ਼ ਪੰਜਾਬ’ ਵਿੱਚ ਤਿੰਨ ਪ੍ਰਕਾਰ ਦੀਆਂ ਲੋਕਕਥਾਵਾਂ ਮਿਲਦੀਆਂ ਹਨ:-
- 1. ਦੰਤ ਕਥਾਵਾਂ
- 2. ਬਾਤਾਂ
- 3. ਗੱਪ[3]
ਰਾਜਾ ਰਸਾਲੂ ਦੇ ਕਾਰਨਾਮੇਂ ਤੇ ਕੋਮਾਂ ਨਾਲ ਸੰਬੰਧਿਤ ਲੋਕ ਕਹਾਣੀਆ ਨੂੰ ਅਸੀਂ ਦੰਤ ਕਥਾਵਾਂ ਵਿੱਚ ਰੱਖਾਂਗੇ। ਬਾਤਾਂ ਦੇਤ ਕਥਾਵਾਂ ਤੇ ਗੱਪਾਂ ਨੂੰ ਜਦੋਂ ਅਸੀਂ ਵੇਖਦੇ ਹਾਂ ਤਾਂ ਇਨ੍ਹਾਂ ਦੇ ਨ੍ਰਮਾਣ ਵਿੱਚ ਕਥਾਨਕ ਰੂੜੀਆਂ ਦਾ ਪ੍ਰਯੋਗ ਵੇਖਿਆ ਜਾ ਸਕਦਾ ਹੈ ਉਹ ਇਹ ਹਨ:-
- 1. ਵਿਸ਼ਵਾਸਧਾਰਕ ਕਥਾਨਕ ਰੂੜੀਆਂ
- 2. ਚਮਤਕਾਰੀ ਕਥਾਨਕ ਰੂੜੀਆਂ
- 3. ਸੰਸਾਰਕ ਕਥਾਨਕ ਰੂੜੀਆਂ[4]
ਵਿਸ਼ਵਾਸਧਾਰਕ ਕਥਾਨਕ ਰੂੜੀਆਂ
ਸੋਧੋ- 1. ਜੋਤਸ਼ੀ ਕੋਲੋਂ ਪੁਛਣਾ
- 2. ਸ਼ੁੱਭ ਜਾਂ ਅਸ਼ੁਭ ਸੰਬੰਧੀ ਰੂੜੀ
- 3. ਸੰਖਿਆ ਸੰਬੰਧੀ ਰੂੜੀ[4]
ਚਮਤਕਾਰੀ ਕਥਾਨਕ ਰੂੜੀਆਂ
ਸੋਧੋ- 1. ਅਲੌਕਿਕ ਜਨਮ ਸੰਬੰਧੀ ਰੂੜੀ
- 2. ਪਸ਼ੂ, ਪੰਛੀਆਂ ਦਾ ਮਨੁੱਖੀ ਵਿਵਹਾਰ
- 3. ਪ੍ਰਾਰਥਾਵਾਂ ਨਾਲ ਬਾਗ ਦਾ ਹਰਾ ਭਰਾ ਹੋਣਾ
- 4. ਅੱਖਾਂ ਦਾ ਵਾਪਿਸ ਆਉਣਾ[5]
ਸੰਸਾਰਕ ਕਥਾਨਕ ਰੂੜੀਆਂ
ਸੋਧੋ- 1. ਹੱਥ ਪੈਰ ਕੱਟ ਕੇ ਖੂਹ ਵਿੱਚ ਸੁੱਟਣਾ
- 2. ਮੋਹਿਤ ਹੋਣਾ
- 3. ਕਦੇ ਹੱਸਣਾ ਕਦੇ ਰੋਣਾ।[6]
ਫਲੋਰਾ ਐਨੀ ਸਟੀਲ ਦੀਆਂ ਇੱਕਤਰ ਕੀਤੀਆਂ ਲੋਕ ਕਹਾਣੀਆਂ ਦੇ ਆਧਾਰ ਤੇ ਕਥਾਨਕ ਰੂੜੀਆਂ ਦਾ ਸਮਾਜਕ ਤੇ ਸੱਭਿਆਚਾਰਕ ਮਹੱਤਵ[7] ਕਥਾਨਿਕ ਰੂੜੀਆਂ ਦੇ ਅਧਿਐਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਲੋਕ ਬਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਵਿੱਚ ਘਿਰੇ ਹੋਏ ਸਨ। ਪੀਰਾਂ ਫਕੀਰਾਂ ਸਾਧੂਆਂ ਸੰਤਾਂ, ਮਹਾਤਮਾਵਾਂ, ਭਗਤਾਂ ਆਦਿ ਤੇ ਅਟੱਲ ਵਿਸ਼ਵਾਸ ਸੀ। ਅਨੇਕਾਂ ਯੋਗੀ ਜਾਂ ਸਤਾਨਕ ਧਾਰਮਿਕ ਆਗੂ ਜਿਹੜੇ ਕਿ ਲੋਕਾਂ ਦੀਆਂ ਛੋਟੀਆਂ ਛੋਟੀਆਂ ਤੋ ਲੈ ਕੇ ਵੱਡੀਆਂ ਬਿਮਾਰੀਆਂ ਦੂਰ ਕਰਨ ਦੇ ਚਮਤਕਾਰ ਦੀ ਸਮਰੱਥਾ ਰੱਖਦੇ ਸਨ। ਪਸ਼ੂ ਪੰਛੀਆਂ ਅਤੇ ਕਈ ਵਾਰ ਅਦਭੁਤ ਚਾਜੀਂ ਦਾ ਮਾਨਵੀਕਰਨ ਕੀਤਾ ਗਿਆ ਮਿਲਦਾ ਹੈ। ਉਹ ਮਨੁੱਖ ਵਾਂਗ ਬੋਲਦੇ ਵਚਨ ਦਿੰਦੇ ਤੇ ਪੂਰੇ ਵੀ ਕਰਦੇ ਦੱਸੇ ਗਏ ਹਨ। ਇਹ ਵੀ ਉਸ ਸਮਾਜ ਵਿੱਚ ਅਜਿਹੀਆਂ ਚੀਜ਼ਾਂ ਤੇ ਅੱਟਲ ਵਿਸ਼ਵਾਸ ਦਾ ਪ੍ਰਗਟਾਵਾ ਘਟਨਾਵਾਂ ਦਾ ਵਿਅਕਤੀ ਨਾਲ ਗੂੜਾ ਰਿਸ਼ਤਾ ਰਿਹਾ ਹੈ। ਸੰਸਾਰਕ ਰੂੜੀਆਂ ਤੋਂ ਪਤਾ ਚੱਲਦਾ ਹੈ ਕਿ ਵਿਆਹ ਸ਼ਾਦੀਆਂ ਵਿੱਚ ਕਈ ਪ੍ਰਕਾਰ ਦੀਆਂ ਰੀਤਾਂ ਰਸਮਾਂ ਕੀਤੀਆਂ ਜਾਂਦੀਆਂ ਸਨ। ਅਤੇ ਇੱਥੋਂ ਤੱਕ ਕਿ ਵਿਆਹ ਲਈ ਸ਼ਰਤਾਂ ਵੀ ਰੱਖੀਆਂ ਜਾਂਦੀਆਂ ਸਨ। ਹੱਸ਼ਣ, ਰੋਣ ਅਤੇ ਸੋਹ ਖਾਣ ਸਬੰਧੀ ਵੀ ਸਮਾਜਿਕ ਤੌਰ 'ਤੇ ਕਈ ਧਾਰਾਵਾਂ ਮੌਜੂਦ ਸਨ। ਇਸ ਤਰ੍ਹਾਂ ਇਨ੍ਹਾਂ ਕਹਾਣੀਆਂ ਵਿੱਚ ਸਮਾਜਕ ਤੇ ਸੱਭਿਆਚਾਰਕ ਤੌਰ 'ਤੇ ਜਿਹੜੀ ਤਸਵੀਰ ਬਣਦੀ ਹੈ, ਉਹ ਇਨ੍ਹਾਂ ਰੂੜੀਆਂ ਰਾਹੀ ਵੀ ਵੇਖੀ ਜਾ ਸਕਦੀ ਹੈ।