ਫਲੋਰੀਸੈਂਟ ਲੈਂਪ
ਫਲੋਰੀਸੈਂਟ ਲੈਂਪ ਇੱਕ ਗੈਸ - ਡਿਸਚਾਰਜ ਲੈਂਪ ਹੈ ਜਿਸ ਵਿੱਚ ਪਾਰੇ ਦੇ ਵਾਸ਼ਪ ਨੂੰ ਐਕਸਾਈਟ (excite) ਕਰਨ ਲਈ ਬਿਜਲਈ ਕਰੰਟ ਦੀ ਵਰਤੋ ਕੀਤੀ ਜਾਂਦੀ ਹੈ। ਇਹ ਸਮਾਨ ਮਾਤਰਾ ਵਿੱਚ ਪ੍ਰਕਾਸ਼ ਪੈਦਾ ਕਰਨ ਲਈ ਸਧਾਰਨ ਬੱਲਬ ਦੀ ਤੁਲਨਾ ਵਿੱਚ ਘੱਟ ਬਿਜਲੀ ਖਰਚਦਾ ਹੈ। ਪਰ ਇਸ ਦਾ ਆਕਾਰ ਵੱਡਾ ਹੁੰਦਾ ਹੈ। ਇਸ ਤੇ ਸ਼ੁਰੂਆਤ ਵਿੱਚ ਜਿਆਦਾ ਪੈਸਾ ਖਰਚ ਕਰਨਾ ਪੈਂਦਾ ਹੈ ਅਤੇ ਇਹਨਾਂ ਵਿੱਚ ਪਾਰਾ ਮਰਕਰੀ ਦੀ ਇੱਕ ਸੂਖਮ ਮਾਤਰਾ ਵੀ ਹੁੰਦੀ ਹੈ ਜੋ ਪਰਿਆਵਰਨ ਨੂੰ ਨੁਕਸਾਨ ਪਹੁੰਚਾਉਂਦੀ ਹੈ।