ਫ਼ਤਿਹਾਬਾਦ ਇੱਕ ਸ਼ਹਿਰ ਅਤੇ ਨਗਰਪਾਲਿਕਾ ਸਮੀਤੀ ਵਿੱਚ ਆਉਂਦਾ ਸੂਬੇ ਹਰਿਆਣੇ(ਭਾਰਤ) ਦਾ ਇੱਕ ਜ਼ਿਲ੍ਹਾ ਹੈ।

ਫ਼ਤਿਹਾਬਾਦ
फतेहाबाद
ਫਤਿਹਾਬਾਦ
پھتےهاباد
—  ਜ਼ਿਲ੍ਹਾ  —
PIN 125050
ਵੈੱਬਸਾਈਟ haryana.gov.in

ਇਤਿਹਾਸਸੋਧੋ

ਸਿੰਧੂ ਘਾਟੀ ਸਭਿਅਤਾ ਅਤੇ ਵੈਦਿਕ ਕਾਲਸੋਧੋ

ਆਰਿਆ ਲੋਕ ਜੋ ਪਹਿਲਾਂ ਸਰਸਵਤੀ ਅਤੇ ਦ੍ਰਿਸ਼ਡਵਤੀ ਨਦੀਆਂ ਦੇ ਕਿਨਾਰੇ ਆਏ, ਅਤੇ ਆਪਣੇ ਵਿਸਤਾਰ ਲਈ ਉਹਨਾਂ ਨੇ ਹਿਸਾਰ ਅਤੇ ਫ਼ਤਿਹਾਬਾਦ ਦੇ ਰਕਬੇ ਤੱਕ ਕਬਜ਼ਾ ਕੀਤਾ।  ਸ਼ਾਇਦ ਇਹ ਖਿੱਤਾ ਪਾਂਡਵਾਂ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਦੁਆਰਾ ਆਪਣੇ ਰਾਾਜ ਵਿੱਚ ਸ਼ਾਮਿਲ ਕੀਤਾ ਗਿਆ ਹੋਵੇ। ਪਾਣਿਨੀ ਕੁਝ  ਕਸਬਿਆਂਂ ਐਸੁੁੁੁਕਰੀ, ਤੌਸ਼ੀਆਨਾ(ਟੋਹਾਣਾ) ਅਤੇ  ਰੋੜੀ ਦਾ ਜ਼ਿਕਰ ਕਰਦਾ ਹੈ। ਜੋ ਕਿ ਹਿਸਾਰ, ਟੋੋੋਹਾਣਾ ਅਤੇ ਰੋੜੀੀ ਦੇ ਨਾਵਾਂ ਨਾਲ ਪਛਾਣੇ ਗਏ ਹਨ। ਪੁਰਾਣਾ ਦੇ ਹਿਸਾਬ ਨਾਲ, ਫ਼ਤਿਹਾਬਾਦ ਦਾ ਖੇਤਰ ਨੰਦ ਸਾਮਰਾਜ ਦਾ ਹਿੱਸਾ ਰਿਹਾ ਹੈ। ਹਿਸਾਰ ਅਤੇ ਫ਼ਤਿਹਾਬਾਦ ਵਿਖੇ ਅਸ਼ੋਕ ਸਤਂਭਾਂ ਦੀ ਖੋਜ ਨੇ ਇਹ ਤੱਥ ਸਾਹਮਣੇ ਲਿਆਂਦਾ ਹੈ ਕਿ ਇਹ ਖੇਤਰ ਮੌਰਯਾ ਸਾਮਰਾਜ ਦਾ ਵੀ ਹਿੱਸਾ ਰਿਹਾ ਹੈ।  ਅਗਰੋਹਾ ਦੇ ਵਾਸੀਆਂ ਨੇ ਗ੍ਰੀਕਾਂ ਨਾਲ ਯੁੱਧ ਵਿੱਚ ਚਂਦਰਗੁਪਤ ਮੌਰਯਾ ਦੀ ਸਹਾਇਤਾ ਵੀ ਕੀਤੀ ਸੀ।