ਫ਼ਰਾਂਸਿਸ ਫ਼ੁਕੋਯਾਮਾ

ਯੋਸ਼ੀਹਿਰੋ ਫ਼ਰਾਂਸਿਸ ਫ਼ੁਕੋਯਾਮਾ (ਜਨਮ 27 ਅਕਤੂਬਰ 1952), ਇੱਕ ਅਮਰੀਕੀ ਸਿਆਸੀ ਅਰਥਸ਼ਾਸਤਰੀ, ਸਿਆਸੀ ਵਿਗਿਆਨੀ ਅਤੇ ਲੇਖਕ ਹੈ। ਫ਼ੁਕੋਯਾਮਾ ਨੇ ਆਪਣੀ ਕਿਤਾਬ ਇਤਿਹਾਸ ਦਾ ਅੰਤ ਅਤੇ ਆਖਰੀ ਮਨੁੱਖ (1992) ਲਈ ਜਾਣਿਆ ਜਾਂਦਾ ਹੈ, ਜਿਸ ਵਿੱਚ ਉਸਦੀ ਦਲੀਲ ਹੈ ਕਿ ਉਦਾਰਵਾਦੀ ਲੋਕਤੰਤਰਾਂ ਅਤੇ ਪੱਛਮ ਦੇ ਫਰੀ ਮਾਰਕੀਟ ਪੂੰਜੀਵਾਦ ਅਤੇ ਇਸ ਦੀ ਜੀਵਨ ਸ਼ੈਲੀ ਦਾ ਦੁਨੀਆ ਭਰ ਵਿੱਚ ਫੈਲਣਾ ਮਨੁੱਖਤਾ ਦੇ ਸਮਾਜੀ-ਸੱਭਿਆਚਾਰ ਵਿਕਾਸਵਾਦ ਦੇ ਅੰਤ ਬਿੰਦੂ ਦਾ ਸੰਕੇਤ ਹੋ ਸਕਦਾ ਹੈ ਅਤੇ ਮਨੁੱਖੀ ਸਰਕਾਰ ਦਾ ਫਾਈਨਲ ਰੂਪ ਬਣ ਸਕਦਾ ਹੈ। ਪਰ, ਉਸ ਦੇ ਬਾਅਦ ਵਾਲੀ ਆਪਣੀ ਕਿਤਾਬ ਟਰੱਸਟ: ਸਮਾਜਿਕ ਗੁਣ ਅਤੇ ਖੁਸ਼ਹਾਲੀ ਦੀ ਸਿਰਜਣਾ (1995) ਵਿੱਚ ਉਸ ਨੇ ਪਿਛਲੀ ਪੋਜੀਸ਼ਨ ਨੂੰ ਸੋਧਿਆ ਅਤੇ ਇਸ ਗੱਲ ਨੂੰ ਮੰਨਿਆ ਹੈ ਕਿ ਸੱਭਿਆਚਾਰ ਨੂੰ ਅਰਥ ਸ਼ਾਸਤਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਹੈ। ਫ਼ੁਕੋਯਾਮਾ ਨੂੰ ਨਵਰੂੜੀਵਾਦੀ ਲਹਿਰ ਦੇ ਉਭਾਰ ਨਾਲ ਵੀ ਸੰਬੰਧਿਤ ਕੀਤਾ ਜਾਂਦਾ ਹੈ,[2] ਜਿਸ ਤੋਂ ਉਸਨੇ ਬਾਅਦ ਨੂੰ ਆਪਣੇ ਆਪ ਨੂੰ ਦੂਰ ਕਰ ਲਿਆ ਹੈ।[3]

ਯੋਸ਼ੀਹਿਰੋ ਫ਼ਰਾਂਸਿਸ ਫ਼ੁਕੋਯਾਮਾ
image from BloggingHeads.tv podcast
Fukuyama in 2016
ਜਨਮ (1952-10-27) ਅਕਤੂਬਰ 27, 1952 (ਉਮਰ 72)
ਅਦਾਰੇGeorge Mason University[1]
Johns Hopkins University
Stanford University
ਮੁੱਖ ਰੁਚੀਆਂ
Developing nations
Governance
International political economy
Nation-building and democratization
Strategic and security issues
ਮੁੱਖ ਵਿਚਾਰ
End of history
ਵੈੱਬਸਾਈਟfukuyama.stanford.edu

ਹਵਾਲੇ

ਸੋਧੋ
  1. "The Freeman Spogli Institute for International Studies at Stanford University". Fsi.stanford.edu. Retrieved 19 August 2013.
  2. Thies, Clifford (2011-06-24) The End of Hystery? Francis Fukuyama's Review of The Constitution of Liberty Archived 2014-11-15 at the Wayback Machine., Mises Institute
  3. "Interview with Ex-Neocon Francis Fukuyama: "A Model Democracy Is not Emerging in Iraq"". SPIEGEL ONLINE. March 22, 2006. Retrieved October 14, 2014.