ਫ਼ਰੀਦਕੋਟ ਰਿਆਸਤ

ਰਜਵਾੜਾਸ਼ਾਹੀ ਰਾਜ

ਫ਼ਰੀਦਕੋਟ ਰਿਆਸਤ ਬਰਤਾਨਵੀ ਰਾਜ ਸਮੇਂ ਪੰਜਾਬ ਦੀ ਇੱਕ ਰਿਆਸਤ ਸੀ।

ਫ਼ਰੀਦਕੋਟ ਰਿਆਸਤ
ਫ਼ਰੀਦਕੋਟ
ਬਰਤਾਨਵੀ ਭਾਰਤ ਦਾ/ਦੀ Princely State
1803–1947
ਫ਼ਰੀਦਕੋਟ
Flag

ਪੰਜਾਬ ਦੇ 1911 ਦੇ ਨਕਸ਼ੇ ਵਿੱਚ ਫ਼ਰੀਦਕੋਟ ਰਿਆਸਤ
ਖੇਤਰ 
• 1892
1,652 km2 (638 sq mi)
Population 
• 1892
97034
ਇਤਿਹਾਸ
ਇਤਿਹਾਸਕ ਦੌਰNew Imperialism
• ਸਥਾਪਨਾ
1803
• ਭਾਰਤ ਦੀ ਵੰਡ
1947
ਤੋਂ ਪਹਿਲਾਂ
ਤੋਂ ਬਾਅਦ
ਮਰਾਠਾ ਸਲਤਨਤ
ਭਾਰਤ

ਸਮਾਧਾਂ

ਸੋਧੋ

ਫ਼ਰੀਦਕੋਟ ਰਿਆਸਤ[1] ਦੇ ਰਾਜਿਆਂ ਦੀਆਂ ਬਣੀਆਂ ਸ਼ਾਹੀ ਸਮਾਧਾਂ ਦਾ ਕਬਜ਼ਾ ਫ਼ਰੀਦਕੋਟ ਰਿਆਸਤ ਦੇ ਪੁਰਖਿਆਂ ਦੇ ਚੇਲਿਆਂ ਕੋਲ ਚੱਲਿਆ ਆ ਰਿਹਾ ਹੈ। ਸ਼ਾਹੀ ਪਰਿਵਾਰ ਨੇ 1935 ਤੋਂ ਪਹਿਲਾਂ ਧਾਰਮਿਕ ਰਸਮਾਂ ਕਰਨ ਅਤੇ ਸ਼ਾਹੀ ਸਮਾਧਾਂ ਦੀ ਸਾਂਭ-ਸੰਭਾਲ ਆਪਣੇ ਚੇਲਿਆਂ ਨੂੰ ਸੌਂਪੀ ਸੀ। ਮਹਾਰਾਜਾ ਪਹਾੜਾ ਸਿੰਘ, ਬਰਜਿੰਦਰ ਸਿੰਘ, ਬਲਬੀਰ ਸਿੰਘ ਅਤੇ ਫ਼ਰੀਦਕੋਟ ਰਿਆਸਤ ਦੇ ਆਖਰੀ ਰਾਜੇ ਹਰਿੰਦਰ ਸਿੰਘ ਬਰਾੜ ਦੀ ਇੱਥੇ ਸਮਾਧ ਬਣੀ ਹੋਈ ਹੈ ਜਿਸ ਨੂੰ ਸ਼ਾਹੀ ਸਮਾਧਾਂ (ਕਬਰਾਂ) ਦਾ ਨਾਮ ਦਿੱਤਾ ਗਿਆ। ਫ਼ਰੀਦਕੋਟ ਰਿਆਸਤ ਦੇ ਰਾਜ ਭਾਗ ਸਮੇਂ ਇਨ੍ਹਾਂ ਸ਼ਾਹੀ ਸਮਾਧਾਂ ਦੀ ਉਸਾਰੀ ਕੀਤੀ ਗਈ ਸੀ ਅਤੇ ਕਰੀਬ ਇੱਕ ਸਦੀ ਪੁਰਾਣੀ ਇਮਾਰਤ ਅੱਜ ਵੀ ਇੱਥੇ ਮੌਜੂਦ ਹੈ। ਇਮਾਰਤ ਦੇ ਇੱਕ ਹਿੱਸੇ ਵਿੱਚ ਫ਼ਰੀਦਕੋਟ ਦੇ ਸ਼ਾਹੀ ਸ਼ਾਸਕਾਂ ਦੀਆਂ ਸਮਾਧਾਂ ਹਨ। ਇਹ ਸਮਾਧਾਂ ਕਰੀਬ 6 ਕਨਾਲ 3 ਮਰਲੇ ਰਕਬੇ ਵਿੱਚ ਬਣੀਆਂ ਹੋਈਆਂ ਹਨ। ਸ਼ਹਿਰ ਦੇ ਐਨ ਵਿਚਕਾਰ ਹੋਣ ਕਾਰਨ ਸ਼ਾਹੀ ਸਮਾਧਾਂ ਦੇ ਆਸ-ਪਾਸ ਦੀ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਹੈ।

ਹਵਾਲੇ

ਸੋਧੋ