ਫ਼ਲਸਤੀਨੀ ਇਲਾਕੇ

ਪੱਛਮੀ ਏਸ਼ੀਆ ਵਿੱਚ ਭੂਗੋਲਿਕ ਖੇਤਰ

ਫਿਲਿਸਤੀਨ (ਅਰਬੀ: فلسطين) ਦੁਨੀਆ ਦੇ ਪੁਰਾਣੇ ਦੇਸਾਂ ਵਿੱਚੋਂ ਇੱਕ ਹੈ। ਇਹ ਉਸ ਇਲਾਕੇ ਦਾ ਨਾਮ ਹੈ ਜਿਹੜਾ ਲਿਬਨਾਨ ਅਤੇ ਮਿਸਰ ਦੇ ਦਰਮਿਆਨ ਸੀ। ਉਸ ਦੇ ਵੱਡੇ ਹਿੱਸੇ ’ਤੇ ਇਸਰਾਈਲ ਦੀ ਰਿਆਸਤ ਕਾਇਮ ਕੀਤੀ ਗਈ ਹੈ। 1948 ਤੋਂ ਪਹਿਲੇ ਇਹ ਸਾਰਾ ਇਲਾਕਾ ਫ਼ਲਸਤੀਨ ਅਖਵਾਉਂਦਾ ਸੀ ਅਤੇ ਸਲਤਨਤ ਉਸਮਾਨੀਆ ’ਚ ਇੱਕ ਅਹਿਮ ਇਲਾਕੇ ਦੇ ਤੌਰ 'ਤੇ ਸ਼ਾਮਿਲ ਰਿਹਾ ਪਰ ਪਹਿਲੀ ਜੰਗ-ਏ-ਅਜ਼ੀਮ ਚ ਅਰਬਾਂ ਨੇ ਆਪਣੀ ਬੇਵਕੂਫ਼ੀ ਨਾਲ਼ ਅੰਗਰੇਜ਼ਾਂ ਦੀਆਂ ਚਾਲਾਂ ’ਚ ਫਸ ਕੇ, ਜਿਹੜੇ ਕਿ ਸਲਤਨਤ ਉਸਮਾਨੀਆ ਨੂੰ ਖ਼ਤਮ ਕਰਨ ਦੇ ਦਰ ਪਏ ਸਨ, ਅਰਬ ਕੌਮੀਅਤ ਦਾ ਨਾਅਰਾ ਲਾਇਆ ਤੇ ਅੰਗਰੇਜ਼ਾਂ ਦੇ ਸ਼ਾਨਾ ਬਾ ਸ਼ਾਨਾ ਤੁਰਕਾਂ ਦੇ ਖ਼ਿਲਾਫ਼ ਲੜੇ ਤਾਂ ਕਿ ਆਪਣੀ ਇੱਕ ਆਜ਼ਾਦ ਅਰਬ ਰਿਆਸਤ ਕਾਇਮ ਕਰ ਸਕਣ ਪਰ ਜੰਗ ਵਿੱਚ ਤੁਰਕਾਂ ਦੀ ਹਾਰ ਦੇ ਬਾਅਦ ਅੰਗਰੇਜ਼ ਅੰਗਰੇਜ਼ਾਂ ਨੇ ਫ਼ਲਸਤੀਨ ਅਤੇ ਫ਼ਰਾਂਸੀਸੀਆਂ ਨੇ ਸ਼ਾਮ ਅਤੇ ਲਿਬਨਾਨ ਉੱਤੇ ਕਬਜ਼ਾ ਕਰ ਲਿਆ ਅਤੇ ਬਾਕੀ ਅਰਬ ਇਲਾਕਿਆਂ ਨੂੰ ਨਿੱਕੀਆਂ ਵੱਡੀਆਂ ਜ਼ੇਰ ਦਸਤ ਬਾਦਸ਼ਾਹਤਾਂ ਚ ਵੰਡ ਦਿੱਤਾ। 1948 ਵਿੱਚ ਅੰਗਰੇਜ਼ਾਂ ਨੇ ਫ਼ਲਸਤੀਨ ਦੇ ਰਕਬੇ ਦੇ ਵੱਡੇ ਹਿੱਸੇ ਤੇ ਇਜ਼ਰਾਈਲ ਦੀ ਨਾਜ਼ਾਇਜ਼ ਰਿਆਸਤ ਦੇ ਕਿਆਮ ਦਾ ਐਲਾਨ ਕਰ ਦਿੱਤਾ ਅਤੇ ਖਿਲਾਫਤ ਉਸਮਾਨੀਆ ਦੇ ਖ਼ਿਲਾਫ਼ ਅੰਗਰੇਜ਼ਾਂ ਦੀ ਹਿਮਾਇਤ ਚ ਲੜਨ ਵਾਲੇ ਅਰਬ ਕੁਝ ਵੀ ਨਾ ਕਰ ਸਕੇ। ਇਸ ਤਰ੍ਹਾਂ ਇਜ਼ਰਾਈਲ ਦੀ ਨਾਜ਼ਾਇਜ਼ ਰਿਆਸਤ ਦਾ ਕਿਆਮ ਅਰਬਾਂ ਦੀ ਹਮਾਕਤ ਦੇ ਨਤੀਜੇ ਵਜੋਂ ਅਮਲ ਚ ਆਇਆ ਅਤੇ 1967 ਦੀ ਜੰਗ ਚ ਇਸਰਾਈਲ ਨੇ ਪੱਛਮੀ ਉਰਦਨ ਤੇ ਗ਼ਿਜ਼ਾ ਤੇ ਫ਼ਲਸਤੀਨੀ ਇਲਾਕੇ ਤੇ ਵੀ ਕਬਜ਼ਾ ਕਰ ਲਿਆ ਅਤੇ ਆਪਣੀਆਂ ਯਹੂਦੀਆਂ ਦੀਆਂ ਬਸਤੀਆਂ ਬਣਾਉਣੀ ਸ਼ੁਰੂ ਕਰ ਦਿੱਤੀਆਂ। ਅੱਜ ਕੱਲ੍ਹ ਫ਼ਲਸਤੀਨੀਆਂ ਨੇ ਥੋੜੀ ਜੀ ਖੁੱਲ ਦਿੱਤੀ ਹੋਈ ਏ। ਯਰੋਸ਼ਲਮ ਨੂੰ ਫ਼ਲਸਤੀਨੀ ਆਪਣੀ ਰਾਜਧਾਨੀ ਕਹਿੰਦੇ ਹਨ ਜਦ ਕਿ ਇਜ਼ਰਾਈਲ ਨੇ ਵੀ ਇਸਨੂੰ ਆਪਣੀ ਰਾਜਧਾਨੀ ਆਖਿਆ ਹੋਇਆ ਹੈ।

ਫਿਲਸਤੀਨ ਦਾ ਝੰਡਾ
ਨਕਸ਼ੇ ਵਿੱਚ ਫ਼ਲਸਤੀਨ ਦਾ ਪੱਛਮੀ ਕੰਢਾ

ਨਾਮ ਅਤੇ ਖੇਤਰ ਸੋਧੋ

ਜੇਕਰ ਅਜੋਕੇ ਫਿਲਸਤੀਨ-ਇਸਰਾਇਲ ਟਕਰਾਅ ਨੂੰ ਛੱਡ ਦਿਓ ਤਾਂ ਮੱਧ ਪੂਰਬ ਵਿੱਚ ਭੂ-ਮੱਧ ਸਾਗਰ ਅਤੇ ਜਾਰਡਨ ਨਦੀ ਦੇ ਵਿੱਚ ਦੀ ਭੂਮੀ ਨੂੰ ਫਲੀਸਤੀਨ ਕਿਹਾ ਜਾਂਦਾ ਸੀ। ਬਾਇਬਲ ਵਿੱਚ ਫਿਲੀਸਤੀਨ ਨੂੰ ਕੈੰਨਨ ਕਿਹਾ ਗਿਆ ਹੈ ਅਤੇ ਉਸ ਤੋਂ ਪਹਿਲਾਂ ਗਰੀਕ ਇਸਨੂੰ ਫਲਸਤੀਆ ਕਹਿੰਦੇ ਸਨ। ਰੋਮਨ ਇਸ ਖੇਤਰ ਨੂੰ ਜੁਡਆ ਸੂਬੇ ਦੇ ਰੂਪ ਵਿੱਚ ਜਾਣਦੇ ਸਨ।

ਇਤਿਹਾਸ ਸੋਧੋ

ਤੀਜੀ ਸਦੀ ਵਿੱਚ ਇਹ ਪ੍ਰਦੇਸ਼ ਬੇਬੀਲੋਨ ਅਤੇ ਮਿਸਰ ਦੇ ਵਿੱਚ ਵਪਾਰ ਦੇ ਲਿਹਾਜ਼ ਵਲੋਂ ਇੱਕ ਮਹੱਤਵਪੂਰਨ ਖੇਤਰ ਬਣਕੇ ਉੱਭਰਿਆ। ਫਿਲੀਸਤੀਨ ਖੇਤਰ ਉੱਤੇ ਦੂਜੀ ਸਦੀ ਵਿੱਚ ਮਿਸਰੀਆਂ ਅਤੇ ਹਿਕਸੋਸੋਂ ਦਾ ਰਾਜ ਸੀ। ਲਗਭਗ 1200 ਈਸਾ ਪੂਰਵ ਵਿੱਚ ਹਜ਼ਰਤ ਮੂਸਾ ਨੇ ਯਹੂਦੀਆਂ ਨੂੰ ਆਪਣੇ ਅਗਵਾਈ ਵਿੱਚ ਲੈ ਕੇ ਮਿਸਰ ਵਲੋਂ ਫਿਲੀਸਤੀਨ ਵੱਲ ਕੂਚ ਕੀਤਾ। ਹਿਬਰੂ (ਯਹੂਦੀ) ਲੋਕਾਂ ਉੱਤੇ ਫਿਲਿਸਤੀਨੀਆਂ ਦਾ ਰਾਜ ਸੀ। ਉੱਤੇ ਸੰਨ 1000 ਵਿੱਚ ਇਬਰਾਨੀਆਂ (ਹਿਬਰੂ, ਯਹੂਦੀ) ਨੇ ਦੋ ਰਾਜਾਂ ਦੀ ਸਥਾਪਨਾ ਕੀਤੀ - ਇਜ਼ਰਾਇਲ ਅਤੇ ਜੁਡਾਇਆ। 700 ਈਸਾਪੂਰਵ ਤੱਕ ਇਹਨਾਂ ਉੱਤੇ ਬੇਬੀਲੋਨ ਖੇਤਰ ਦੇ ਰਾਜਾਂ ਦਾ ਕਬਜ਼ਾ ਹੋ ਗਿਆ। ਇਸ ਦੌਰਾਨ ਯਹੂਦੀਆਂ ਨੂੰ ਇੱਥੋਂ ਬਾਹਰ ਭੇਜਿਆ ਗਿਆ। 550 ਈਸਾਪੂਰਵ ਦੇ ਆਸਪਾਸ ਜਦੋਂ ਇੱਥੇ ਫਾਰਸ ਦੇ ਹਖਾਮਨੀ ਰਾਜਿਆਂ ਦਾ ਰਾਜ ਹੋ ਗਿਆ ਤਾਂ ਉਹਨਾਂ ਨੇ ਯਹੂਦੀਆਂ ਨੂੰ ਵਾਪਸ ਆਪਣੇ ਵਤਨ ਪਰਤਣ ਦੀ ਇਜਾਜ਼ਤ ਦੇ ਦਿੱਤੀ। ਇਸ ਦੌਰਾਨ ਯਹੂਦੀ ਧਰਮ ਉੱਤੇ ਜਰਦੋਸ਼ਤ ਦੇ ਧਰਮ ਦਾ ਪ੍ਰਭਾਵ ਪਿਆ।

ਸਿਕੰਦਰ ਦੇ ਹਮਲੇ (332 ਈਸਾਪੂਰਵ) ਤੱਕ ਤਾਂ ਹਾਲਤ ਸ਼ਾਂਤੀਪੂਰਨ ਰਹੇ ਅਤੇ ਉਸ ਦੇ ਬਾਅਦ ਰੋਮਨਾਂ ਦੇ ਰਾਜ ਵਿੱਚ ਇੱਥੇ ਦੋ ਬਗ਼ਾਵਤਾਂ ਹੋਈਆਂ - ਸੰਨ 66 ਅਤੇ ਸੰਨ 132 ਵਿੱਚ। ਦੋਨਾਂ ਬਗ਼ਾਵਤਾਂ ਨੂੰ ਦਬਾ ਦਿੱਤਾ ਗਿਆ। ਅਰਬਾਂ ਦਾ ਰਾਜ ਸੰਨ 636 ਵਿੱਚ ਆਇਆ। ਇਸ ਦੇ ਬਾਅਦ ਇੱਥੇ ਅਰਬਾਂ ਦਾ ਦਬਦਬਾ ਵਧਦਾ ਗਿਆ। ਇਸ ਖੇਤਰ ਵਿੱਚ ਯਹੂਦੀ, ਮੁਸਲਮਾਨ ਅਤੇ ਈਸਾਈ ਤਿੰਨੇ ਆਬਾਦੀਆਂ ਰਹਿੰਦੀਆਂ ਸਨ।

ਤਸਵੀਰਾਂ ਸੋਧੋ

ਹਵਾਲੇ ਸੋਧੋ