ਫ਼ਿਕਾ ਇਸਲਾਮੀ ਸ਼ਰੀਅਤ ਦੀ ਇੱਕ ਅਹਿਮ ਇਸਤਲਾਹ ਹੈ।

ਕੋਸ਼ਗਤ ਅਰਥਸੋਧੋ

ਫ਼ਿਕਾ ਦਾ ਕੋਸ਼ ਅਰਥ ਹੈ: ਕਿਸੇ ਸ਼ੈ ਨੂੰ ਜਾਣਨਾ ਅਤੇ ਉਸ ਦੀ ਜਾਣਕਾਰੀ ਅਤੇ ਸਮਝ ਹਾਸਲ ਕਰਨਾ।

ਲਫ਼ਜ਼ "ਫ਼ਿਕਾ" ਕੁਰਆਨ ਮਜੀਦ ਵਿੱਚਸੋਧੋ

ਕੁਰਆਨ ਹਕੀਮ ਵਿੱਚ ਹੇਠਾਂ ਦਰਜ ਮੌਕੇ ਤੇ ਇਹ ਲਫ਼ਜ਼ ਇਸ ਅਰਥ ਵਿੱਚ ਇਸਤੇਮਾਲ ਹੋਇਆ ਹੈ:

  • وَمَا كَانَ ٱلْمُؤْمِنُونَ لِيَنفِرُوا۟ كَآفَّةًۭ ۚ فَلَوْلَا نَفَرَ مِن كُلِّ فِرْقَةٍۢ مِّنْهُمْ طَآئِفَةٌۭ لِّيَتَفَقَّهُوا۟ فِى ٱلدِّينِ وَلِيُنذِرُوا۟ قَوْمَهُمْ إِذَا رَجَعُوٓا۟ إِلَيْهِمْ لَعَلَّهُمْ يَحْذَرُونَ (التوبہ، 9: 122)[1]

ਤਰਜਮਾ: ਔਰ ਇਹ ਤਾਂ ਹੋ ਨਹੀਂ ਸਕਦਾ ਕਿ ਮੋਮਿਨ ਸਭ ਦੇ ਸਭ ਨਿਕਲ ਆਉਣ ਤਾਂ ਫਿਰ ਇਉਂ ਕਿਉਂ ਨਾ ਕੀਤਾ ਕਿ ਹਰ ਇੱਕ ਜਮਾਤ ਵਿੱਚੋਂ ਚੰਦ ਸ਼ਖ਼ਸ ਨਿਕਲ ਜਾਂਦੇ ਤਾਂ ਕਿ "ਦੀਨ ਕੀ ਫ਼ਿਕਾ" (ਸਮਝ) ਹਾਸਲ ਕਰਦੇ ਔਰ ਜਦ ਆਪਣੀ ਕੌਮ ਦੀ ਤਰਫ਼ ਵਾਪਸ ਆਉਂਦੇ ਤਾਂ ਆਪਣੇ ਸਾਥੀਆਂ ਨੂੰ ਡਰ ਸੁਣਾਉਂਦੇ ਤਾਕਿ ਉਹ ਵੀ ਸਾਵਧਾਨ ਹੋ ਜਾਂਦੇ।

  • قَالُوْا يٰشُعَيْبُ مَا نَفْقَهُ کَثِيْرًا مِّمَّا تَقُوْلُ. (هود، 11: 91)

ਤਰਜਮਾ: ਉਹ ਬੋਲੇ, ਐ ਸ਼ੋਇਬ! ਅਕਸਰ ਤੇਰੀਆਂ ਗੱਲਾਂ ਸਾਡੀ ਸਮਝ ਵਿੱਚ ਨਹੀਂ ਆਉਂਦੀਆਂ।

  • قُلْ كُلٌّ مِّنْ عِندِ اللّهِ فَمَا لِهَـؤُلاَءِ الْقَوْمِ لاَ يَكَادُونَ يَفْقَهُونَ حَدِيثًاo (النساء، 4: 78)

ਆਪ ਫ਼ਰਮਾ ਦਿਉ (ਹਕੀਕਨ) ਸਭ ਕੁਛ ਅੱਲ੍ਹਾ ਦੀ ਤਰਫ਼ ਤੋਂ (ਹੁੰਦਾ) ਹੈ। ਤਾਂ ਫਿਰ ਉਸ ਕੌਮ ਨੂੰ ਕੀ ਹੋ ਗਿਆ ਹੈ ਕਿ ਇਹ ਕੋਈ ਬਾਤ ਸਮਝਣ ਦੇ ਕਰੀਬ ਹੀ ਨਹੀਂ ਆਉਂਦੇ।

ਹਵਾਲੇਸੋਧੋ