ਫ਼ਿਰਦੌਸੀ
ਹਕੀਮ ਅਬੁਲ ਕਾਸਿਮ ਫ਼ਿਰਦੌਸੀ ਤੂਸੀ (حکیم ابوالقاسم فردوسی توسی) (940-1020 ਈਸਵੀ) ਫ਼ਾਰਸੀ ਕਵੀ ਸੀ ਅਤੇ ਉਹ ਮਹਿਮੂਦ ਗਜ਼ਨਵੀ ਦੇ ਦਰਬਾਰ ਦਾ ਸਭ ਤੋਂ ਮਹਾਨ ਕਵੀ ਸੀ। ਉਸਦੀ ਪ੍ਰਮੁੱਖ ਰਚਨਾ ਉਸਦਾ ਮਸ਼ਹੂਰ ਫ਼ਾਰਸੀ ਦਾ ਮਹਾਂ-ਕਾਵਿ ਸ਼ਾਹਨਾਮਾ ਹੈ। ਇਸ ਤੋਂ ਇਲਾਵਾ ਉਸਨੇ ਬਗ਼ਦਾਦ ਵਿੱਚ ਜਾ ਕੇ ਇੱਕ ਹੋਰ ਮਹਾਂ-ਕਾਵਿ 'ਯੂਸਫ਼-ਵ-ਜ਼ੁਲੇਖਾ' ਦੀ ਵੀ ਰਚਨਾ ਕੀਤੀ। ਉਸਨੂੰ ਫ਼ਾਰਸੀ ਸਾਹਿਤ ਵਿੱਚ ਉੱਚਾ ਸਥਾਨ ਪ੍ਰਾਪਤ ਹੈ।
ਹਕੀਮ ਅਬੁਲ ਕਾਸਿਮ ਫ਼ਿਰਦੌਸੀ ਤੂਸੀ حکیم ابوالقاسم فردوسی توسی | |
---|---|
ਜਨਮ | 940 ਈਸਵੀ ਤੂਸ |
ਮੌਤ | 1020 ਈਸਵੀ (ਉਮਰ 79–80) ਤੂਸ |
ਨਸਲੀਅਤ | ਇਰਾਨੀ |
ਕਿੱਤਾ | ਕਵੀ |
ਵਿਧਾ | ਫ਼ਾਰਸੀ ਕਵਿਤਾ, ਕੌਮੀ ਮਹਾਕਾਵਿ |
ਜੀਵਨਸੋਧੋ
ਫ਼ਿਰਦੌਸੀ ਦਾ ਜਨਮ 940 ਈਸਵੀ ਵਿੱਚ ਖ਼ੁਰਾਸਾਨ ਦੇ ਤੂਸ ਨਾਮਕ ਕਸਬੇ ਵਿੱਚ ਹੋਇਆ। ਨਿਜ਼ਾਮੀ ਅਰੂਜ਼ੀ ਸਮਰਕੰਦੀ ਅਨੁਸਾਰ ਫ਼ਿਰਦੌਸ ਦਾ ਜਨਮ ਤਾਬਰਾਨ ਸੂਬੇ ਦੇ ਤੂਸ ਇਲਾਕੇ ਦੇ ਇੱਕ ਪਿੰਡ ਪਾਜ਼ ਵਿਖੇ ਹੋਇਆ। ਦੌਲਤ ਸ਼ਾਹ ਸਮਰਕੰਦੀ ਅਨੁਸਾਰ ਫਿਰਦੌਸੀ ਦੀ ਜਨਮ ਭੂਮੀ ਰਜ਼ਾਨ ਹੈ। ਇਹ ਦੋਵੇਂ ਇਲਾਕੇ ਤੂਸ ਇਲਾਕੇ ਵਿੱਚ ਹੀ ਸਥਿਤ ਹਨ।'[1] ਅਸਦੀ ਨਾਮਕ ਕਵੀ ਨੇ ਉਸਨੂੰ ਸਿੱਖਿਆ ਦਿੱਤੀ ਅਤੇ ਕਵਿਤਾ ਦੇ ਵੱਲ ਪ੍ਰੇਰਿਤ ਕੀਤਾ। ਉਸਨੇ ਈਰਾਨ ਦੇ ਪ੍ਰਾਚੀਨ ਬਾਦਸ਼ਾਹਾਂ ਦੇ ਸੰਬੰਧ ਵਿੱਚ ਉਸਨੂੰ ਇੱਕ ਗ੍ਰੰਥ ਦਿੱਤਾ ਜਿਸਦੇ ਆਧਾਰ ਉੱਤੇ ਫ਼ਿਰਦੌਸੀ ਨੇ ਸ਼ਾਹਨਾਮੇ ਦੀ ਰਚਨਾ ਕੀਤੀ।
ਸ਼ਾਹਨਾਮਾਸੋਧੋ
ਸ਼ਾਹਨਾਮਾ ਵਿੱਚ 60,000 ਸ਼ੇਅਰ ਹਨ।[2] ਉਹ 30-35 ਸਾਲ ਤੱਕ ਇਸ ਮਹਾਨ ਕਾਰਜ ਵਿੱਚ ਲੱਗੇ ਰਹੇ ਅਤੇ 25 ਫਰਵਰੀ 1010 ਨੂੰ ਇਸਨੂੰ ਪੂਰਾ ਕੀਤਾ। ਉਸਨੇ ਇਹ ਕਵਿਤਾ ਸੁਲਤਾਨ ਮਹਿਮੂਦ ਗਜ਼ਨਵੀ ਨੂੰ ਸਮਰਪਿਤ ਕੀਤੀ ਜਿਸਨੇ 999 ਈਸਵੀ ਵਿੱਚ ਖ਼ੁਰਾਸਾਨ ਫਤਹਿ ਕਰ ਲਿਆ ਸੀ। ਸ਼ਾਹਨਾਮਾ ਦਾ ਸ਼ਬਦੀ ਅਰਥ ਸ਼ਾਹ ਦੇ ਬਾਰੇ ਜਾਂ ਕਾਰਨਾਮੇ ਬਣਦਾ ਹੈ। ਇਸ ਮਹਾਂ-ਕਾਵਿ ਵਿੱਚ ਅਜੀਮ ਫ਼ਾਰਸ ਦੀ ਤਹਜ਼ੀਬੀ ਅਤੇ ਸੱਭਿਆਚਾਰਕ ਇਤਿਹਾਸ ਉੱਤੇ ਰੋਸ਼ਨੀ ਪਾਈ ਗਈ ਹੈ, ਈਰਾਨੀ ਦਾਸਤਾਨਾਂ ਅਤੇ ਈਰਾਨੀ ਸਲਤਨਤ ਦਾ ਇਤਿਹਾਸ ਬਿਆਨ ਕੀਤਾ ਗਿਆ ਹੈ।
ਹਵਾਲੇਸੋਧੋ
ਬਾਹਰੀ ਕੜੀਆਂਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਫ਼ਿਰਦੌਸੀ ਨਾਲ ਸਬੰਧਤ ਮੀਡੀਆ ਹੈ। |
Wikisource has original works written by or about: ਫ਼ਿਰਦੌਸੀ |
ਵਿਕੀਕੁਓਟ: ਫ਼ਿਰਦੌਸੀ ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ |
- Firdawsi ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Works by or about ਫ਼ਿਰਦੌਸੀ at Internet Archive
- Khosrow Nāghed, In the Workshop of Thought and Imagination of the Master of Tūs (Dar Kargāh-e Andisheh va Khiāl-e Ostād-e Tūs), in Persian, Radio Zamāneh, 5 August 2008.
- ਫ਼ਿਰਦੌਸੀ: ਕਵਿਤਾਵਾਂ ਫ਼ਿਰਦੌਸੀ ਦੀਆਂ ਕਵਿਤਾਵਾਂ ਅੰਗਰੇਜ਼ੀ ਵਿੱਚ
- Iraj Bashiri, The Shahname of Firdowsi
- ਫ਼ਿਰਦੌਸੀ ਦੀਆਂ ਅਜਾਇਬਘਰ ਤਸਵੀਰਾਂ
- ਫ਼ਿਰਦੌਸੀ ਦੇ ਮਕਬਰੇ ਦੀਆਂ ਤਸਵੀਰਾਂ
- A king's book of kings: the Shah-nameh of Shah Tahmasp, an exhibition catalog from The Metropolitan Museum of Art (fully available online as PDF)
- ਫ਼ਿਰਦੌਸੀ ਦੇ ਕਥਨ (ਵਿਚਾਰ)
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |