ਮੁੱਖ ਮੀਨੂ ਖੋਲ੍ਹੋ
ਇੱਕ ਵੱਡੇ ਕੈਮਰੇ ਦਾ ਲੈਂਸ

ਫ਼ੋਟੋਗਰਾਫ਼ੀ ਤਸਵੀਰਾਂ ਖਿੱਚਣ ਦੀ ਕਲਾ ਅਤੇ ਵਿਗਿਆਨ ਹੈ। ਇਸ ਵਿੱਚ ਇਲੈਕਟ੍ਰਾਨਿਕ ਜਾਂ ਕੈਮੀਕਲ ਤਰੀਕੇ ਨਾਲ ਰੌਸ਼ਨੀ ਨੂੰ ਰਿਕਾਰਡ ਕਰ ਕੇ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ।[1]

ਆਮ ਤੌਰ ਉੱਤੇ ਇੱਕ ਅਸਲੀ ਤਸਵੀਰ ਵਿੱਚੋਂ ਆ ਰਹੀ ਰੌਸ਼ਨੀ ਨੂੰ ਲੈਂਸ ਦੀ ਮਦਦ ਨਾਲ ਕੈਮਰੇ ਵਿੱਚ ਮੌਜੂਦ ਰੌਸ਼ਨੀ-ਭਾਵੁਕ ਜਗ੍ਹਾ ਉੱਤੇ ਫੋਕਸ ਕੀਤਾ ਜਾਂਦਾ ਹੈ।

ਫ਼ੋਟੋਗਰਾਫ਼ੀ ਵਿਗਿਆਨ, ਵਪਾਰ ਅਤੇ ਕਲਾ ਵਰਗੇ ਵੱਖ-ਵੱਖ ਖੇਤਰਾਂ ਵਿੱਚ ਕੀਤੀ ਜਾਂਦੀ ਹੈ।

ਸ਼ਬਦ ਨਿਰੁਕਤੀਸੋਧੋ

ਸ਼ਬਦ "ਫ਼ੋਟੋਗਰਾਫ਼ੀ" ਯੂਨਾਨੀ ਸ਼ਬਦ "φωτός" (ਫ਼ੋਟੋਸ) ਭਾਵ "ਰੌਸ਼ਨੀ"[2] ਅਤੇ γραφή (ਗਰਾਫ) "ਚਿੱਤਰ",[3] together meaning "drawing with light".[4] ਤੋਂ ਬਣਿਆ ਹੈ।

ਇਤਿਹਾਸਸੋਧੋ

ਫ਼ੋਟੋਗਰਾਫ਼ੀ ਪਹਿਲੀਆਂ ਫ਼ੋਟੋਆਂ ਤੋਂ ਕਈ ਸਦੀਆਂ ਪਹਿਲਾਂ ਹੋਈਆਂ ਕਾਢਾਂ ਦੇ ਸਿੱਟੇ ਵਜੋਂ ਸ਼ੁਰੂ ਹੋਈ। 5ਵੀਂ ਅਤੇ 4ਥੀ ਸਦੀ ਈ.ਪੂ. ਵਿੱਚ ਚੀਨੀ ਦਾਰਸ਼ਨਿਕ ਮੋਜ਼ੀ ਅਤੇ ਯੂਨਾਨੀ ਦਾਰਸ਼ਨਿਕ ਅਰਸਤੂ ਅਤੇ ਯੂਕਲਿਡ ਨੇ ਪਿਨਹੋਲ ਕੈਮਰੇ ਦੀ ਵਿਆਖਿਆ ਕੀਤੀ।[5][6]

ਭਾਰਤ ਵਿਚ ਫ਼ੋਟੋਗ੍ਰਾਫੀਸੋਧੋ

ਭਾਰਤ ਵਿੱਚ ਫੋਟੋਗਰਾਫੀ ਦਾ ਇਤਿਹਾਸ ਕੋਈ ਬਹੁਤਾ ਲੰਬਾ ਨਹੀਂ। ਅੰਗਰੇਜ਼ਾਂ ਦੀ ਆਮਦ ਸਦਕਾ ਹੀ ਅਸੀਂ ਕਲਾ ਦੀ ਇਸ ਸਿਨਫ਼ ਨਾਲ ਰੂ-ਬ-ਰੂ ਹੋਏ। ਸੰਨ 1840 ਵਿੱਚ ਹਿੰਦੁਸਤਾਨ ਵਿੱਚ ਇਸ ਦਾ ਮੁੱਢ ਬੱਝਿਆ। ਦਰਅਸਲ, ਉਦੋਂ ਤਕ ਬ੍ਰਿਟਿਸ਼ਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਜੇਕਰ ਹਿੰਦੁਸਤਾਨ ਉਪਰ ਰਾਜ ਕਰਨਾ ਹੈ ਤਾਂ ਇੱਥੋਂ ਦੇ ਇਤਿਹਾਸ, ਸਮਾਜ, ਸੱਭਿਆਚਾਰ, ਆਰਥਿਕਤਾ, ਰਾਜਨੀਤੀ ਆਦਿ ਨੂੰ ਸਮਝਣਾ ਪਵੇਗਾ। ਇਸ ਲਈ ਉਨ੍ਹਾਂ ਨੇ ਪਹਿਲੀ ਵਾਰੀ ਹਿੰਦੁਸਤਾਨ ਦੇ ਸਮਾਜ-ਸੱਭਿਆਚਾਰ ਨੂੰ ਸਮਝਣ ਵਾਸਤੇ ਫੋਟੋਗਰਾਫਰਾਂ ਦਾ ਇੱਕ ਦਸਤਾ ਇੱਥੇ ਭੇਜਿਆ। ਇਨ੍ਹਾਂ ਮੁੱਢਲੇ ਫੋਟੋਗਰਾਫਰਾਂ ਨੇ ਦੇਸ਼ ਦੇ ਵੱਖ ਵੱਖ ਖੇਤਰਾਂ ਦੀ ਪੁਰਾਤਨ ਵਿਰਾਸਤ, ਭਵਨ ਨਿਰਮਾਣ ਕਲਾ, ਮੰਦਰਾਂ, ਆਮ ਲੋਕਾਂ ਤੇ ਰਾਜਿਆਂ ਮਹਾਰਾਜਿਆਂ ਦਾ ਰਹਿਣ-ਸਹਿਣ ਅਤੇ ਇੱਥੋਂ ਦੇ ਲੈਂਡਸਕੇਪ ਨੂੰ ਕੈਮਰੇ ਵਿੱਚ ਕੈਦ ਕੀਤਾ। 1847 ਵਿੱਚ ਵਿਲੀਅਮ ਆਰਮ ਸਟੋਨ ਨੇ ਅਜੰਤਾ-ਐਲੋਰਾ ਦੀਆਂ ਗੁਫ਼ਾਵਾਂ ਦੀਆਂ ਤਸਵੀਰਾਂ ਖਿੱਚ ਕੇ ਉਨ੍ਹਾਂ ਦਾ ਸਰਵੇਖਣ ਕੀਤਾ ਅਤੇ ਇੱਕ ਅਹਿਮ ਕਿਤਾਬ ਛਪਵਾਈ। 1855 ਵਿੱਚ ਟੌਮਸ ਬਿਗਜ਼ ਨੂੰ ਮੁੰਬਈ ਆਰਟਿਲਰੀ ਵੱਲੋਂ ਪੁਰਾਤਨ ਇਮਾਰਤਾਂ ਦੀਆਂ ਤਸਵੀਰਾਂ ਖਿੱਚਣ ਲਈ ਨਿਯੁਕਤ ਕੀਤਾ ਗਿਆ। ਉਸ ਨੇ ਬੀਜਾਪੁਰ, ਅਹੋਲ, ਬਾਦਾਮੀ ਆਦਿ ਇਤਿਹਾਸਕ ਥਾਵਾਂ ਅਤੇ ਮੰਦਰਾਂ ਦੀਆਂ ਤਸਵੀਰਾਂ ਖਿੱਚੀਆਂ।[7]ਲਾਲਾ ਦੀਨ ਦਿਆਲ ਮੁਲਕ ਦੀ ਫੋਟੋਗਰਾਫੀ ਦੇ ਇਤਿਹਾਸ ਵਿੱਚ ਇੱਕ ਵੱਡਾ ਨਾਂ ਹੈ।[6]

ਕੈਮਰੇ ਦਾ ਵਿਕਾਸਸੋਧੋ

ਹਵਾਲੇਸੋਧੋ

  1. Spencer, D A (1973). The Focal Dictionary of Photographic Technologies. Focal Press. p. 454. ISBN 978-0133227192. 
  2. φάος, Henry George Liddell, Robert Scott, A Greek-English Lexicon, on Perseus
  3. γραφή, Henry George Liddell, Robert Scott, A Greek-English Lexicon, on Perseus
  4. Harper, Douglas. "photograph". Online Etymology Dictionary. 
  5. Campbell, Jan (2005) Film and cinema spectatorship: melodrama and mimesis. Polity. p. 114. ISBN 0-7456-2930-X
  6. 6.0 6.1 Krebs, Robert E. (2004). Groundbreaking Scientific Experiments, Inventions, and Discoveries of the Middle Ages and the Renaissance. Greenwood Publishing Group. p. 20. ISBN 0-313-32433-6. 
  7. ਜਸਪਾਲ ਕਮਾਣਾ (2018-08-25). "ਭਾਰਤੀ ਫੋਟੋਗਰਾਫੀ ਦਾ ਪਿਤਾਮਾ". Tribune Punjabi (in ਅੰਗਰੇਜ਼ੀ). Retrieved 2018-08-28.