ਫ਼ੋਟੋਜਰਨਲਿਜ਼ਮ
ਫ਼ੋਟੋਜਰਨਲਿਜ਼ਮ (Photojournalism) ਪੱਤਰਕਾਰੀ ਦੀ ਇੱਕ ਖਾਸ ਕਿਸਮ ਹੈ, ਜਿਸ ਵਿੱਚ ਹਾਲੀਆ ਘਟਨਾਵਾਂ ਦੀਆਂ ਲਈਆਂ ਗਈਆਂ ਤਸਵੀਰਾਂ ਨੂੰ ਖ਼ਬਰਾਂ ਦੀ ਸੂਰਤ ਵਿੱਚ ਪੇਸ਼ ਕੀਤਾ ਜਾਂਦਾ ਹੈ। ਆਮ ਤੌਰ 'ਤੇ ਸਾਕਿਨ ਤਸਵੀਰਾਂ ਹੀ ਫ਼ੋਟੋਜਰਨਲਿਜ਼ਮ ਦੇ ਜ਼ੁਮਰੇ ਵਿੱਚ ਆਉਂਦੀਆਂ ਹਨ ਪਰ ਕਦੇ ਕਦੀ ਵੀਡੀਓ ਨੂੰ ਵੀ ਫ਼ੋਟੋਜਰਨਲਿਜ਼ਮ ਕਹਿ ਲਿਆ ਜਾਂਦਾ ਹੈ।
- ਟਾਈਮਲੀਨੈਸ
- ਚਿੱਤਰਾਂ ਦਾ ਘਟਨਾਵਾਂ ਦੇ ਹਾਲ ਹੀ ਵਿੱਚ ਪ੍ਰਕਾਸ਼ਿਤ ਰਿਕਾਰਡ ਦੇ ਪ੍ਰਸੰਗ ਵਿੱਚ ਅਰਥ ਹੁੰਦਾ ਹੈ।
- ਨਿਰਪੱਖਤਾ
- ਤਸਵੀਰਾਂ ਵਿੱਚਲੀ ਸਥਿਤੀ ਘਟਨਾਵਾਂ ਦੀ, ਸਮੱਗਰੀ ਅਤੇ ਸੁਰ ਦੋਨੋਂ ਪੱਖਾਂ ਤੋਂ ਨਿਰਪੱਖ ਅਤੇ ਸਹੀ ਨੁਮਾਇੰਦਗੀ ਕਰਦੀ ਹੋਵੇ।
- ਵਾਰਤਾ
- ਦਰਸ਼ਕ ਜਾਂ ਪਾਠਕ ਨੂੰ ਸੱਭਿਆਚਾਰਕ ਪੱਧਰ ਤੇ ਤੱਥਾਂ ਦੇ ਸਮਝਣਯੋਗ ਬਣਾਉਣ ਲਈ ਹੋਰ ਖਬਰ ਤੱਤਾਂ ਨਾਲ ਮੇਲ ਖਾਂਦੇ ਹੋਣ।