ਫਾਇਰਬਾਖ ਬਾਰੇ ਥੀਸਿਸ
ਫਾਇਰਬਾਖ ਬਾਰੇ ਥੀਸਿਸ (ਜਰਮਨ:Thesen über Feuerbach) ਕਾਰਲ ਮਾਰਕਸ ਦੁਆਰਾ 1845 ਆਪਣੀ ਕਿਤਾਬ ਜਰਮਨ ਆਈਡੀਆਲੋਜੀ ਦੇ ਪਹਿਲੇ ਕਾਂਡ ਦੀ ਰੂਪਰੇਖਾ ਵਜੋਂ ਲਿਖੀਆਂ ਸੰਖੇਪ ਦਾਰਸ਼ਨਿਕ ਟਿੱਪਣੀਆਂ ਹਨ। ਇਸ ਕਿਤਾਬ ਦੀ ਤਰ੍ਹਾਂ ਹੀ ਇਹ ਟਿੱਪਣੀਆਂ ਵੀ ਮਾਰਕਸ ਦੇ ਜੀਵਨ ਕਾਲ ਦੌਰਾਨ ਪ੍ਰਕਾਸ਼ਿਤ ਨਹੀਂ ਹੋ ਸਕੀਆਂ ਸਨ ਅਤੇ 1888 ਵਿੱਚ ਪਹਿਲੀ ਵਾਰ ਇੱਕ ਪੈਂਫਲਟ ਦੇ ਜਮੀਮੇ ਵਜੋਂ ਫਰੈਡਰਿਕ ਏਂਗਲਜ ਨੇ ਇਹ ਥੀਸਿਸ ਪ੍ਰਕਾਸ਼ਿਤ ਕੀਤੇ ਸਨ। ਹੇਠਾਂ ਦਰਜ਼ ਹੈ ਉਹ 11ਵਾਂ ਥੀਸਿਸ ਜਿਸ ਨੇ ਇਸ ਦਸਤਾਵੇਜ਼ ਨੂੰ ਯਾਦਗਾਰੀ ਰੁਤਬਾ ਦਿਵਾ ਦਿੱਤਾ:
ਦਾਰਸ਼ਨਿਕਾਂ ਨੇ ਵੱਖ ਵੱਖ ਵਿਧੀਆਂ ਨਾਲ ਦੁਨੀਆ ਦੀ ਕੇਵਲ ਵਿਆਖਿਆ ਹੀ ਕੀਤੀ ਹੈ, ਲੇਕਿਨ ਸਵਾਲ ਦੁਨੀਆ ਨੂੰ ਬਦਲਣ ਦਾ ਹੈ। [1]
ਇਹ ਵੀ ਵੇਖੋ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |