ਫਾਇਲਾਂ ਨੂੰ ਰੀਨੇਮ ਕਰਨ ਲਈ ਸਭ ਤੋਂ ਪਹਿਲਾਂ ਉਹ ਡਾਇਰੈਕਟਰੀ ਜਾਂ ਫੋਲਡਰ ਖੋਲ੍ਹੋ ਜਿਸ ਦੀਆਂ ਤੁਸੀਂ ਫਾਈਲਾਂ ਦਾ ਨਾਂਅ ਬਦਲਣਾ ਚਾਹੁੰਦੇ ਹੋ | ਕੰਟਰੋਲ ਬਟਨ ਦਬਾ ਕੇ ਫਾਈਲਾਂ ਨੂੰ ਚੁਣੋ | ਹੁਣ ਚੁਣੀ ਹੋਈ ਕਿਸੇ ਇੱਕ ਫਾਈਲ ਉੱਤੇ ਮਾਊਸ ਦਾ ਸੱਜਾ ਬਟਨ ਕਲਿੱਕ ਕਰੋ | ਹੁਣ ਮੀਨੂ ਵਿਚੋਂ ਰੀਨੇਮ (Rename) ਦੀ ਚੋਣ ਕਰੋ | ਮਿਸਾਲ ਵਜੋਂ ਜੇ ਤੁਸੀਂ ਤਿੰਨ ਫਾਈਲਾਂ ਚੁਣੀਆਂ ਹਨ ਤੇ ਇਨ੍ਹਾਂ ਦਾ ਨਾਮ picture ਰੱਖਣਾ ਚਾਹੁੰਦੇ ਹੋ ਤਾਂ picture ਨਾਮ ਟਾਈਪ ਕਰਨ ਉੱਪਰੰਤ ਐਟਰ ਬਟਨ ਦਬਾ ਦਿਓ | ਕੰਪਿਊਟਰ ਇਨ੍ਹਾਂ ਤਿੰਨ ਫਾਈਲਾਂ ਦਾ ਨਾਂ picture(1), picture(2) ਅਤੇ picture(5) ਰੱਖ ਦੇਵੇਗਾ |

ਪੰਜਾਬੀ 'ਚ ਨਾਂਅ ਦੀਆਂ ਸ਼ਰਤਾਂ

ਸੋਧੋ
  1. ਕੰਪਿਊਟਰ ਯੂਨੀਕੋਡ (ਰਾਵੀ) ਵਿੱਚ ਕੰਮ ਕਰਨ ਦੇ ਸਮਰੱਥ ਹੋਵੇ | ਇੱਥੇ ਦੱਸਣਯੋਗ ਹੈ ਕਿ ਵਿੰਡੋਜ਼ ਵਿਸਟਾ, ਵਿੰਡੋਜ਼-7 ਅਤੇ ਵਿੰਡੋਜ਼-8 (ਆਪਰੇਟਿੰਗ ਸਿਸਟਮ) ਪਹਿਲਾਂ ਹੀ ਯੂਨੀਕੋਡ ਵਿੱਚ ਕੰਮ ਕਰਨ ਦੇ ਸਮਰੱਥ ਹਨ |
  2. ਕੰਪਿਊਟਰ ਵਿੱਚ ਕੋਈ ਨਾ ਕੋਈ ਯੂਨੀਕੋਡ ਕੀਬੋਰਡ (ਡਰਾਈਵਰ) ਪ੍ਰੋਗਰਾਮ ਇੰਸਟਾਲ ਹੋਣਾ ਚਾਹੀਦਾ ਹੈ | ਯੂਨੀਕੋਡ ਕੀਬੋਰਡ ਪ੍ਰੋਗਰਾਮ ਨਾ ਹੋਣ ਦੀ ਸੂਰਤ ਵਿੱਚ ਅਸੀਂ ਗੂਗਲ ਦੀ ਰੋਮਨ ਲਿਪੀਅੰਤਰਨ ਵਿਧੀ ਜਾਂ ਆਨ-ਸਕਰੀਨ ਕੀਬੋਰਡ ਦੀ ਵਰਤੋਂ ਕਰ ਸਕਦੇ ਹਾਂ |

ਪੰਜਾਬੀ 'ਚ ਨਾਮ ਦੀ ਵਿਧੀ

ਸੋਧੋ

ਸਭ ਤੋਂ ਪਹਿਲਾਂ ਉਸ ਫਾਈਲ/ਫੋਲਡਰ ਦੀ ਚੋਣ ਕਰੋ ਜਿਸ ਦਾ ਨਾਂਅ ਤੁਸੀਂ ਪੰਜਾਬੀ ਵਿੱਚ ਰੱਖਣਾ ਚਾਹੁੰਦੇ ਹੋ | ਹੁਣ ਰਾਈਟ ਕਲਿੱਕ ਕਰ ਕੇ ਰੀਨੇਮ (Rename) ਕਮਾਂਡ ਲਓ | ਭਾਸ਼ਾ ਪੱਟੀ ਤੋਂ ਪੰਜਾਬੀ ਭਾਸ਼ਾ ਚੁਣੋ ਅਤੇ ਪੰਜਾਬੀ ਵਿੱਚ ਨਾਮ ਟਾਈਪ ਕਰ ਦਿਓ |

ਹਵਾਲੇ

ਸੋਧੋ