ਫਾਗ ਇੱਕ ਲੋਕ ਗੀਤ ਹੈ ਜੋ ਹੋਲੀ ਮੌਕੇ ਗਾਇਆ ਜਾਂਦਾ ਹੈ। ਇਹ ਮੂਲ ਤੌਰ `ਤੇ ਉੱਤਰ ਪ੍ਰਦੇਸ਼ ਦਾ ਲੋਕ ਗੀਤ ਹੈ ਪਰ ਇਹ ਗੁਆਂਢੀ ਰਾਜਾਂ ਖ਼ਾਸਕਰ ਹਰਿਆਣੇ ਵਿੱਚ ਵੀ ਹਰਮਨਪਿਆਰਾ ਹੈ। ਫਾਗ ਆਮ ਤੌਰ 'ਤੇ ਹੋਲੀ ਖੇਡਣ, ਕੁਦਰਤ ਦੀ ਸੁੰਦਰਤਾ ਅਤੇ ਰਾਧਾਕ੍ਰਿਸ਼ਨ ਦੇ ਪਿਆਰ ਦਾ ਵਰਣਨ ਕਰਦਾ ਹੈ। ਇਹਨਾਂ ਨੂੰ ਸ਼ਾਸਤਰੀ ਸੰਗੀਤ ਅਤੇ ਚਰਚਿਤ ਸੰਗੀਤ ਦੇ ਰੂਪ ਵਿੱਚ ਵੀ ਗਾਇਆ ਜਾਂਦਾ ਹੈ।