ਫਾਟਕ:ਭੌਤਿਕ ਵਿਗਿਆਨ/ਚੋਣਵਾਂ ਲੇਖ/2015

ਪ੍ਰਕਾਸ਼ ਦੀ ਬਦਲਣਯੋਗ ਸਪੀਡ ਇੱਕ ਪਰਿਕਲਪਨਾ ਹੈ ਜੋ ਇਹ ਬਿਆਨ ਕਰਦੀ ਹੈ ਕਿ ਪ੍ਰਕਾਸ਼ ਦੀ ਸਪੀਡ, ਜਿਸਨੂੰ ਆਮਤੌਰ ਤੇ c ਰਾਹੀਂ ਲਿਖਿਆ ਜਾਂਦਾ ਹੈ, ਸਪੇਸ ਅਤੇ ਵਕਤ ਦਾ ਇੱਕ ਫੰਕਸ਼ਨ ਹੋ ਸਕਦੀ ਹੈ। ਪ੍ਰਕਾਸ਼ ਦੀ ਬਦਲਣਯੋਗ ਸਪੀਡ ਕਲਾਸੀਕਲ ਭੌਤਿਕ ਵਿਗਿਆਨ ਵਿੱਚ ਸਵੀਕ੍ਰਿਤ ਥਿਊਰੀਆਂ ਦੀ ਫਾਰਮੂਲਾ ਵਿਓਂਤਬੰਦੀ ਸਮਾਨ ਕੁੱਝ ਪ੍ਰਸਥਿਤੀਆਂ ਵਿੱਚ ਪਾਈ ਜਾਂਦੀ ਹੈ, ਪਰ ਇਹ ਗਰੈਵੀਟੇਸ਼ਨ ਅਯੇ ਬ੍ਰਹਿਮੰਡ ਵਿਗਿਆਨ ਦੀਆਂ ਬਹੁਤ ਸਾਰੀਆਂ ਬਦਲਵੀਆਂ ਥਿਊਰੀਆਂ ਵਿੱਚ ਵੀ ਪਾਈ ਜਾਂਦੀ ਹੈ, ਜਿਹਨਾਂ ਵਿੱਚੋਂ ਜਿਆਦਾਤਰ ਮੁੱਖ ਧਾਰਾ ਦੀਆਂ ਨਹੀਂ ਹਨ। ਕਲਾਸੀਕਲ ਭੌਤਿਕ ਵਿਗਿਆਨ ਵਿੱਚ, ਰਿੱਫਰੈਕਟਿਵ ਇੰਡੈਕਸ (ਪਰਿਵਰਤਿਕ ਸੂਚਕਾਂਕ) ਦਰਸਾਉਂਦਾ ਹੈ ਕਿ ਕਿਵੇਂ ਪ੍ਰਕਾਸ਼ ਕਿਸੇ ਮਾਧਿਅਮ ਰਾਹੀਂ ਗੁਜ਼ਰਨ ਤੇ ਧੀਮਾ ਹੋ ਜਾਂਦਾ ਹੈ। ਇਸਦੀ ਬਜਾਏ ਪੁਲਾੜ ਵਿੱਚ ਪ੍ਰਕਾਸ਼ ਦੀ ਸਪੀਡ ਨੂੰ ਇੱਕ ਸਥਿਰਾਂਕ ਮੰਨਿਆ ਜਾਂਦਾ ਹੈ, ਅਤੇ ਇਸਨੂੰ ਮਿਆਰੀ ਇਕਾਈ (SI) ਵਿੱਚ 299792458 ਮੀਟਰ/ਸਕਿੰਟ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ।

ਇਸ ਲਈ ਆਮ ਤੌਰ ਤੇ ਬਦਲਵੀਆਂ ਥਿਊਰੀਆਂ ਮੀਟਰ ਅਤੇ ਸਕਿੰਟਾਂ ਦੀਆਂ ਪਰਿਭਾਸ਼ਾਵਾਂ ਨੂੰ ਸੋਧਦੀਆਂ ਹਨ। ਪ੍ਰਕਾਸ਼ ਦੀ ਬਦਲਣਯੋਗ ਸਪੀਡ ਨੂੰ ਪ੍ਰਕਾਸ਼ ਤੋਂ ਤੇਜ਼ ਥਿਊਰੀਆਂ ਨਹੀਂ ਸਮਝਣਾ ਚਾਹੀਦਾ। 1911[1] ਵਿੱਚ ਆਈਨਸਟਾਈਨ ਦੁਆਰਾ, 1957 ਵਿੱਚ ਰੌਬਰਟ ਡਿਕੀ ਦੁਆਰਾ, ਅਤੇ 1980ਵੇਂ ਦਹਾਕੇ ਦੇ ਅੰਤ ਤੋਂ ਸ਼ੁਰੂ ਹੋਣ ਸਮੇਂ ਤੋਂ ਕਈ ਖੋਜੀਆਂ ਦੁਆਰਾ, ਮਹੱਤਵਪੂਰਨ ਪ੍ਰਕਾਸ਼ ਦੀ ਬਦਲਣਯੋਗ ਸਪੀਡ ਬਾਰੇ ਯਤਨ ਕੀਤੇ ਗਏ ਸਨ। ਕਿਉਂਕਿ ਉਹਨਾਂ ਵਿੱਚੋਂ ਕੁੱਝ ਸਥਾਪਿਤ ਸੰਕਲਪਾਂ ਦੇ ਵਿਰੁੱਧ ਸਨ, ਇਸਲਈ ਪ੍ਰਕਾਸ਼ ਦੀਆਂ ਬਦਲਣਯੋਗ ਸਪੀਡ ਥਿਊਰੀਆਂ ਬਹਿਸ ਦਾ ਵਿਸ਼ਾ ਰਹੀਆਂ ਹਨ।