ਫਿਜ਼ਾ ਅਲੀ
ਫਿਜ਼ਾ ਅਲੀ (ਜਨਮ: ਕਰਾਚੀ) ਇੱਕ ਪਾਕਿਸਤਾਨੀ ਮਾਡਲ ਅਤੇ ਅਦਕਾਰਾ ਹੈ। ਉਸਨੇ ਆਪਣਾ ਮਾਡਲਿੰਗ ਕੈਰੀਅਰ 1999 ਵਿੱਚ ਸ਼ੁਰੂ ਕੀਤਾ। ਉਸਨੇ ਆਪਣਾ ਅਦਾਕਾਰੀ ਦਾ ਕੈਰੀਅਰ ਡਰਾਮੇ ਮੈਂਹਦੀ ਤੋਂ ਸ਼ੁਰੂ ਕੀਤਾ[1] ਜੋ ਪਾਕਿਸਤਾਨ ਦੇ ਸ਼ਾਹਕਾਰ ਟੀਵੀ ਡਰਾਮਿਆਂ ਵਿੱਚ ਸ਼ੁਮਾਰ ਹੈ। ਉਸਦੇ ਹੋਰ ਚਰਚਿਤ ਡਰਾਮੇ ਲਵ ਲਾਇਫ ਔਰ ਲਾਹੌਰ, ਚੁਨਰੀ, ਵੋਹ ਸੁਬਹ ਕਬ ਆਏਗੀ ਅਤੇ ਮੋਮ ਆਦਿ ਹਨ। 2007 ਵਿੱਚ ਉਸਦਾ ਵਿਆਹ ਫਵਾਦ ਫਾਰੂਖ ਨਾਲ ਹੋਇਆ। ਇਸ ਮਗਰੋਂ ਉਸਦਾ ਦੂਜਾ ਨਿਕਾਹ ਵੀ ਹੋਇਆ। ਦੂਜੇ ਨਿਕਾਹ ਮਗਰੋਂ ਉਹ ਕਰਾਚੀ ਤੋਂ ਲਾਹੌਰ ਚਲੀ ਗਈ। 2012 ਵਿੱਚ ਉਸਨੇ ਇੱਕ ਸ਼ੋਅ ਹੋਸਟ ਕਰਨਾ ਸ਼ੁਰੂ ਕੀਤਾ। 2013 ਵਿੱਚ ਉਸਨੂੰ ਸਾਹਿਰ ਲੋਧੀ ਦੁਆਰਾ ਬਦਲ ਦਿੱਤਾ ਗਿਆ।
ਫਿਜ਼ਾ ਅਲ਼ੀ | |
---|---|
فِضا علی | |
ਜਨਮ | ਫਿਜ਼ਾ ਅਲੀ ਅਕਤੂਬਰ 5, 1976 ਕਰਾਚੀ |
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਅਦਾਕਾਰ, ਮਾਡਲ |
ਸਰਗਰਮੀ ਦੇ ਸਾਲ | 1999- ਹੁਣ ਤੱਕ |
ਜੀਵਨ ਸਾਥੀ | ਫਵਾਦ ਫਾਰੂਕ |
ਟੈਲੀਵਿਜਨ ਡਰਾਮੇ
ਸੋਧੋ- ਮੈਂਹਦੀ
- ਲਗਨ
- ਅਪਨੇ ਹੁਏ ਪਰਾਏ
- ਪਿਆਰੀ ਸ਼ੰਮੋ
- ਅਹਿਸਾਸ
- ਸ਼ੀਸ਼ੇ ਕਾ ਮਹਿਲ
- ਯਾਦੇਂ
- ਕਾਨਪੁਰ ਸੇ ਕਟਕ ਤਕ
- ਵੋਹ ਸੁਬਹ ਕਬ ਆਏਗੀ
- ਮੋਮ
- ਚੁਨਰੀ
- ਰੋਜਰ
- ਲਵ, ਲਾਇਫ ਔਰ ਲਾਹੌਰ
- ਤੁਮ ਹੋ ਕੇ ਚੁਪ
- ਦਸ਼ਤ ਏ ਮੁਹੱਬਤ
- ਜ਼ਿੰਦਗੀ ਕੀ ਰਾਹ ਮੇਂ
- ਸਿਰਾਤ ਏ ਮੁਸਤਕੀਮ
- ਸਸੁਰਾਲ ਗੇਂਦਾ ਫੂਲ
- ਸਾਤ ਅੋਰ ਰਿਸ਼ਤੇ ਮੇਂ
- ਘਾਓ
- ਅਵਾਜ਼
- ਮੁਹੱਬਤ ਵਹਿਮ ਕਾ
- ਜ਼ਰਾ ਸੀ ਗਲਤਫਹਿਮੀ
ਹਵਾਲੇ
ਸੋਧੋ- ↑ "In the cast of Mehndi". Pakistani TV. Archived from the original on ਅਕਤੂਬਰ 4, 2011. Retrieved August 13, 2011.
{{cite web}}
: Unknown parameter|dead-url=
ignored (|url-status=
suggested) (help)