ਪੰਜਾਬ ਅੰਦਰ ਵੱਖੋ-ਵੱਖਰੇ ਸਰਕਾਰੀ ਅਦਾਰਿਆਂ ਜਿਵੇਂ ਕਿ ਪੰਜਾਬ ਐਗਰੋ., ਏ. ਪੀ. ਡਾ., ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਆਦਿ ਵੱਲੋਂ ਕੀਤੇ ਜਾ ਰਹੇ ਸਾਂਝੇ ਉੱਪਰਾਲਿਆਂ ਸਦਕਾ, ਪੰਜਾਬ ਦੇ ਕਿਸਾਨਾਂ ਦਾ ਰੁਝਾਨ ਸਤਰੰਗੇ ਇਨਕਲਾਬ ਭਾਵ ‘ਫੁੱਲਾ ਦੀ ਕਾਸ਼ਤ’ ਵੱਲ ਵੱਧ ਰਿਹਾ ਹੈ। ਫੁੱਲਾਂ ਦਾ ਵਪਾਰ ਵਿਸ਼ਵ ਪੱਧਰ ’ਤੇ ਸਨਅਤੀ ਦਰਜਾ ਰੱਖਦਾ ਹੈ।ਘਰੇਲੂ ਮੰਡੀਆਂ ਵਿੱਚ ਵੀ ਫੁੱਲਾਂ ਦੀ ਖਪਤ ਕਾਫੀ ਜ਼ਿਆਦਾ ਰਹਿੰਦੀ ਹੈ ਜਿਸ ਕਰ ਕੇ ਫੁੱਲਾਂ ਦੀ ਖੇਤੀ ਦੀਆਂ ਕਾਫੀ ਜ਼ਿਆਦਾ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਪੰਜਾਬ ਦਾ ਪੌਣ ਪਾਣੀ ਫੁੱਲਾਂ ਦੀ ਕਾਸ਼ਤ ਲਈ ਬਹੁਤ ਅਨੁਕੂਲ ਹੋਣ ਕਰ ਕੇ ਪੰਜਾਬ ਦੇ ਹੋਰ ਕਿਸਾਨ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਖੇਤੀ ਹੇਠੋਂ ਕੁੱਝ ਰਕਬਾ ਘਟਾ ਕੇ ਫੁੱਲਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਇਹ ਇੱਕ ਬਹੁਤ ਲਾਹੇਵੰਦ ਸੌਦਾ ਹੈ ਕਿਉਂਕਿ ਫੁੱਲਾਂ ਦੀ ਕਾਸ਼ਤ ਕਰ ਕੇ ਤਾਜੇ-ਫੁੱਲ, ਸੁਕਾਏ ਹੋਏ ਫੁੱਲ, ਫੁੱਲਾਂ ਦੇ ਬੀਜ਼, ਫੁੱਲਾਂ ਦੇ ਗੰਢੇ, ਟਿਸ਼ੂ ਕਲਚਰ ਰਾਹੀਂ ਤਿਆਰ ਜਾਂ ਗਮਲਿਆਂ ਵਿੱਚ ਵੀ ਫੁੱਲਾਂ ਦੇ ਪੌਦੇ ਤਿਆਰ ਕਰ ਕੇ ਵੇਚੇ ਜਾ ਸਕਦੇ ਹਨ। ਫੁੱਲਾਂ ਤੋਂ ਤਿਆਰ ਕੀਤਾ ਇਤਰ ਵੀ ਬਹੁਤ ਮਹਿੰਗਾ ਵਿਕਦਾ ਹੈ ਅਤੇ ਚੌਖਾ ਮੁਨਾਫ਼ਾ ਦੇ ਦਿੰਦਾ ਹੈ। ਪੰਜਾਬ ਵਿੱਚ ਪੈਦਾ ਕੀਤੇ ਹੋਏ ਫੁੱਲਾਂ ਦੇ ਬੀਜ਼ ਹਾਲੈਂਡ, ਅਮਰੀਕਾ, ਜਾਪਾਨ ਆਦਿ ਦੇਸ਼ਾਂ ਵਿੱਚ ਭੇਜੇ ਜਾ ਰਹੇ ਹਨ। ਸੋ, ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਖੇਤੀ ਦੀ ਨਵਾਂ ਉਭਰਦਾ ਰੂਪ ‘ਫੁੱਲਾਂ ਦੀ ਕਾਸ਼ਤ’ ਵੱਲ ਵੀ ਉਚੇਚਾ ਧਿਆਨ ਦੇਣ।

{{{1}}}