ਫੈਮਿਲੀ ਗਾਏ
ਫੈਮਿਲੀ ਗਾਏ ਇੱਕ ਅਮਰੀਕੀ ਐਨੀਮੇਟਡ ਸਿਟਕੌਮ ਹੈ ਜਿਸਨੂੰ ਸੈੱਥ ਮੈਕਫ਼ਾਰਲੇਨ ਨੇ ਫੌਕਸ ਬ੍ਰੌਡਕਾਸਟਿੰਗ ਕੰਪਨੀ ਲਈ ਬਣਾਇਆ ਹੈ। ਇਹ ਲੜੀ ਗ੍ਰਿਫਿਨ ਟੱਬਰ ਦੇ ਦੁਆਲੇ ਘੁੰਮਦੀ ਹੈ, ਅਤੇ ਟੱਬਰ ਵਿੱਚ ਪੀਟਰ ਅਤੇ ਲੋਇਸ ਮਾਂ ਪਿਓ ਹਨ ਅਤੇ ਉਨ੍ਹਾਂ ਦੇ ਨਿਆਣੇ ਮੈੱਗ, ਕ੍ਰਿਸ, ਸਟੂਈ ਹਨ ਅਤੇ ਇਸਦੇ ਨਾਲ਼ ਹੀ ਨਾਲ਼ ਉਨ੍ਹਾਂ ਦਾ ਪਾਲਤੂ ਕੁੱਤਾ ਬ੍ਰਾਇਨ ਵੀ ਸ਼ਾਮਲ ਹੈ। ਗ੍ਰਿਫਿਨ ਟੱਬਰ ਇੱਕ ਮਨਘੜ੍ਹਤ ਸ਼ਹਿਰ ਕ਼ੁਹੌਗ, ਰ੍ਹੋਡ ਆਈਲੈਂਡ ਵਿੱਚ ਰਹਿੰਦਾ ਹੈ।
ਫੈਮਿਲੀ ਗਾਏ | |
---|---|
ਸ਼ੈਲੀ |
|
ਦੁਆਰਾ ਬਣਾਇਆ | ਸੈੱਥ ਮੈਕਫ਼ਾਰਲੇਨ |
ਦੁਆਰਾ ਵਿਕਸਿਤ |
|
Voices of |
|
ਥੀਮ ਸੰਗੀਤ ਸੰਗੀਤਕਾਰ | ਵੌਲਟਰ ਮਰਫ਼ੀ |
ਕੰਪੋਜ਼ਰ |
|
ਮੂਲ ਦੇਸ਼ | ਸੰਯੁਕਤ ਰਾਜ ਅਮਰੀਕਾ |
ਮੂਲ ਭਾਸ਼ਾ | ਅੰਗਰੇਜ਼ੀ |
ਸੀਜ਼ਨ ਸੰਖਿਆ | 20 |
No. of episodes | 389 |
ਕਿਰਦਾਰ
ਸੋਧੋਲੜ੍ਹੀ ਗ੍ਰਿਫ਼ਿਨ ਟੱਬਰ ਦੇ ਦੁਆਲੇ ਘੁੰਮਦੀ ਹੈ, ਜਿਸ ਵਿੱਚ ਪਿਓ ਪੀਟਰ ਗ੍ਰਿਫ਼ਿਨ ਹੈ, ਇੱਕ ਬਲੂ-ਕੌਲਰ ਕਰਮਚਾਰੀ ਹੈ; ਲੋਇਸ, ਇੱਕ ਸੁਨੱਖੀ ਘਰ ਦਾ ਕੰਮ ਕਰਨ ਵਾਲੀ ਮਾਂ ਅਤੇ ਪਿਆਨੋ ਅਧਿਆਪਕ ਹੈ ਇਸਦੇ ਨਾਲ਼ ਹੀ ਨਾਲ਼ ਉਹ ਅਮੀਰ ਪਿਊਟਰਛਮਿੱਟ ਟੱਬਰ ਦੀ ਵੀ ਮੈਂਬਰ ਹੈ; ਮੈੱਗ, ਉਨ੍ਹਾਂ ਦੀ ਨੌਜਵਾਨ ਧੀ ਜਿਸਨੂੰ ਬਹੁਤੀ ਵਾਰ ਟੱਬਰ ਵੱਲੋਂ ਅਣਗੌਲਿਆ ਕੀਤਾ ਜਾਂਦਾ ਹੈ; ਕ੍ਰਿਸ, ਉਨ੍ਹਾਂ ਦਾ ਨੌਜਵਾਨ ਪੁੱਤਰ, ਜੋ ਕਿ ਹੱਦ ਨਾਲੋਂ ਵੱਧ ਮੋਟਾ ਅਤੇ ਬੁੱਧਹੀਣ ਹੈ, ਅਤੇ ਕਈ ਤਰ੍ਹਾਂ ਨਾਲ਼ ਆਪਣੇ ਪਿਓ ਦਾ ਹੀ ਛੋਟਾ ਅਵਤਾਰ ਹੈ; ਸਟੂਈ, ਉਨ੍ਹਾਂ ਦਾ ਸਭ ਤੋਂ ਛੋਟਾ ਨਿਆਣਾ, ਜਿਸਨੂੰ ਆਪਣੀ ਕਾਮਵਾਸ਼ਨਾ ਦਾ ਨਹੀਂ ਪਤਾ। ਟੱਬਰ ਦੇ ਨਾਲ਼ ਉਨ੍ਹਾਂ ਦਾ ਪਾਲਤੂ ਕੁੱਤਾ ਬ੍ਰਾਇਨ ਹੈ ਜੋ ਕਿ ਅੰਗਰੇਜ਼ੀ ਬੋਲਦਾ ਹੈ।
ਇਨ੍ਹਾਂ ਤੋਂ ਇਲਾਵਾ ਕੁੱਝ ਛੋਟੇ ਕਿਰਦਾਰ ਵੀ ਲੜ੍ਹੀ ਵਿੱਚ ਵਿਖਾਈ ਦਿੰਦੇ ਹਨ। ਜਿਹਨਾਂ ਵਿੱਚ ਗ੍ਰਿਫ਼ਿਨ ਟੱਬਰ ਦਾ ਗੁਆਂਢੀ, ਕੁਐਗਮਾਇਰ ਜੋ ਇੱਕ ਪਾਇਲਟ ਹੈ ਅਤੇ ਸੰਭੋਗ ਕਰਨ ਲਈ ਤੜਫਿਆ ਪਿਆ ਹੈ; ਡੈਲੀ ਦਾ ਮਾਲਕ ਕਲੀਵਲੈਂਡ ਅਤੇ ਉਸਦੀ ਘਰਵਾਲੀ ਲੋਰੈੱਟਾ (ਬਾਅਦ ਵਿੱਚ ਡੋਨਾ) ਹੈ; ਅਧਰੰਗ ਦਾ ਸ਼ਿਕਾਰ ਹੋ ਚੁੱਕਾ ਪੁਲਿਸ ਅਫ਼ਸਰ ਜੋ, ਉਸਦੀ ਘਰਵਾਲੀ ਬੋਨੀ, ਉਨ੍ਹਾਂ ਦਾ ਪੁੱਤਰ ਕੈਵਿਨ ਅਤੇ ਨਿਆਣੀ ਧੀ ਸੂਜ਼ੀ; ਇੱਕ ਯਹੂਦੀ ਫਾਰਮਾਸਿਸਟ ਮੌਰਟ, ਉਸਦੀ ਘਰਵਾਲੀ ਮਰੀਅਲ, ਅਤੇ ਉਨ੍ਹਾਂ ਦਾ ਝਿੰਜ ਜਿਹਾ ਪੁੱਤਰ ਨੀਲ; ਇੱਕ ਬਜ਼ੁਰਗ ਜਿਸਦਾ ਨਾਂਮ ਹਰਬਰਟ ਹੈ ਅਤੇ ਜੋ ਕਿ ਇੱਕ ਚਾਈਲਡ ਮੋਲੈਸਟਰ ਹੈ। ਟੀਵੀ ਪੱਤਰਕਾਰ ਟੌਮ ਟੱਕਰ, ਡੀਐਨ ਸਿਮੰਨਜ਼, ਏਸ਼ੀਆਈ ਪੱਤਰਕਾਰ ਟ੍ਰਿਸੀਆ ਟਾਕਾਨਾਵਾ, ਇੱਕ ਮੌਸਮ ਮਹਿਕਮੇ ਦਾ ਕਰਮਚਾਰੀ ਓਲੀ ਵਿਲੀਅਮਜ਼ ਵੀ ਕਦੇ ਕਦੇ ਵਿਖਾਈ ਦਿੰਦੇ ਹਨ।
ਸੈਟਿੰਗ
ਸੋਧੋਫੈਮਿਲੀ ਗਾਏ ਦੀਆਂ ਕਹਾਣੀਆਂ ਆਮ ਤੌਰ 'ਤੇ ਕੋਹੌਗ ਵਿੱਚ ਵਾਪਰਦੀਆਂ ਹਨ, ਜੋ ਕਿ ਰ੍ਹੋਡ ਆਈਲੈਂਡ ਵਿੱਚ ਇੱਕ ਮਨਘੜ੍ਹਤ ਸ਼ਹਿਰ ਹੈ ਜਿਸਨੂੰ ਪੀਟਰ ਦੇ ਪੂਰਵਜ, ਗ੍ਰਿਫ਼ਿਨ ਪੀਟਰਸਨ ਨੇ ਵਸਾਇਆ ਸੀ। ਮੈਕਫ਼ਾਰਲੇਨ ਪ੍ਰੌਵੀਡੈਂਸ ਵਿੱਚ ਕੁੱਝ ਸਮੇਂ ਲਈ ਰਿਹਾ ਸੀ ਜਦੋਂ ਉਹ ਰ੍ਹੋਡ ਆਈਲੈਂਡ ਸਕੂਲ ਔਫ਼ ਡਿਜ਼ਾਇਨਜ਼ ਦਾ ਵਿਦਿਆਰਥੀ ਸੀ, ਅਤੇ ਲੜ੍ਹੀ ਵਿੱਚ ਕਈ ਰ੍ਹੋਡ ਆਈਲੈਂਡ ਦੇ ਸਥਾਨ ਚਿੰਨ੍ਹ ਵੀ ਹਨ ਜੋ ਅਸਲ ਦੁਨੀਆ ਵਿੱਚ ਰ੍ਹੋਡ ਆਈਲੈਂਡ ਵਿੱਚ ਵੇਖੇ ਜਾ ਸਕਦੇ ਹਨ।