ਫੌਂਟ
ਕੰਪਿਊਟਰ ਵਿੱਚ ਕਿਸੇ ਭਾਸ਼ਾ ਨੂੰ ਟਾਈਪ ਕਰਨ ਜਾਂ ਪੜ੍ਹਨ ਲਈ ਸਭ ਤੋਂ ਪਹਿਲਾਂ ਫੌਂਟ ਦੀ ਲੋੜ ਪੈਂਦੀ ਹੈ। ਕਿਸੇ ਭਾਸ਼ਾ ਦੇ ਅੱਖਰਾਂ ਨੂੰ ਵੱਖ-ਵੱਖ ਰੂਪਾਂ ਵਿੱਚ ਦਿਖਾਉਣ ਲਈ ਵੱਖ-ਵੱਖ ਫੌਂਟਾਂ ਦਾ ਹੋਣਾ ਜ਼ਰੂਰੀ ਹੈ।[1][2][3]
ਪੰਜਾਬੀ ਫੌਂਟ
ਸੋਧੋਕਿਸੇ ਭਾਸ਼ਾ/ਲਿਪੀ ਦੇ ਵੱਖ-ਵੱਖ ਅੱਖਰਾਂ, ਅੰਕਾਂ ਤੇ ਵਿਸ਼ੇਸ਼ ਚਿੰਨ੍ਹਾਂ ਦੇ ਛਾਪੇ ਜਾਂ ਰੂਪ ਨੂੰ ਫੌਂਟ ਕਹਿੰਦੇ ਹਨ। ਫੌਂਟਾਂ ਦੇ ਵੱਖ-ਵੱਖ ਨਮੂਨਿਆਂ ਨੂੰ ਟਾਈਪ ਫੇਸ (Type Face) ਕਹਿੰਦੇ ਹਨ। ਇਕ ਨਾਮ ਤਹਿਤ ਤਿਆਰ ਕੀਤੇ ਟਾਈਪ ਫੇਸਾਂ ਨੂੰ ਫੌਂਟ-ਪਰਿਵਾਰ ਕਿਹਾ ਜਾਂਦਾ ਹੈ। ਇਕ ਫੌਂਟ-ਪਰਿਵਾਰ ਦੇ ਸਾਰੇ ਫੌਂਟਾਂ ਦੀ ਕੀ-ਮੈਪਿੰਗ ਇਕਸਾਰ ਹੁੰਦੀ ਭਾਵ ਫੌਂਟ-ਪਰਿਵਾਰ ਦੇ ਸਾਰੇ ਫੌਂਟਾਂ ਵਿੱਚ ਹਰੇਕ ਅੱਖਰ ਇਕ ਹੀ ਵਿਲੱਖਣ ਬਟਨ ਨਾਲ ਪਾਇਆ ਜਾਂਦਾ ਹੈ। ਮਿਸਾਲ ਵਜੋਂ ਅਨਮੋਲ ਲਿਪੀ ਫੌਂਟ ਪਰਿਵਾਰ ਦੇ ਸਾਰੇ ਫੌਂਟਾਂ (ਜਿਵੇਂ ਕਿ AnmolLipi Heavy, AnmolLipi Light, AnmolLipi Dark ਆਦਿ) ਵਿਚ 'ਪ' ਅੱਖਰ 'p' ਤੋ ਹੀ ਪਾਇਆ ਜਾਂਦਾ ਹੈ।[4]
ਕਿਸਮਾਂ
ਸੋਧੋਪੰਜਾਬੀ ਵਿੱਚ ਕਈ ਪ੍ਰਕਾਰ ਦੀਆਂ ਫੌਂਟ ਕਿਸਮਾਂ ਹਨ ਵੱਖ ਵੱਖ ਫੌਂਟ ਪ੍ਰਣਾਲੀਆਂ ਕਈ ਸਾਈਟਾਂ ਵਿੱਚ ਵਰਤੇ ਜਾਣ ਕਾਰਨ ਕਿਸੇ ਪਦ ਦੀ ਇੰਟਰਨੈੱਟ ਤੇ ਖੋਜ ਕਰਨ ਵਿੱਚ ਬਹੁੱਤ ਕਠਨਾਈ ਹੁੰਦੀ ਹੈ। ਹੇਠਾਂ ਮੁੱਖ ਫੌਂਟ ਪ੍ਰਣਾਲੀਆਂ ਦੀ ਵਰਤੋਂ ਦਰਸਾਈ ਗਈ ਹੈ:-
- ਅਸੀਸ: ਇਹ ਫੌਂਟ ਲਗਭਗ ਸਭ ਜਿਲਿਆਂ ਦੀਆ ਸਰਕਾਰੀ ਸਾਈਟਾਂ ਤੇ ਪੰਜਾਬ ਸਰਕਾਰ ਦੀਆਂ ਮਿਸਲਾਂ ਵਿੱਚ ਵਰਤਿਆਂ ਜਾਂਦਾ ਹੈ। ਅੱਖਰ (Akhar) ਫੌਂਟ ਵੀ ਪੰਜਾਬ ਸਰਕਾਰ ਦੀਆਂ ਸਰਕਾਰੀ ਦਸਤਾਵੇਜਾਂ ਵਿੱਚ ਵਰਤਿਆ ਜਾਂਦਾ ਹੈ।
- ਗੁਰਬਾਣੀ ਪ੍ਰਣਾਲੀ ਦੇ ਫੌਂਟ ਜਿਵੇਂ ਗੁਰਬਾਣੀਅੱਖਰਹੈਵੀ ਆਦਿ: ਇਹ ਫੌਂਟ ਗੁਰਬਾਣੀ ਅਰਥਾਂ ਦੇ ਪ੍ਰੋਗਰਾਮ sikhitothemax (sttm.exe), (isikhI.exe) ਇਤਿਆਦ ਪ੍ਰੋਗਰਾਮਾਂ ਵਿੱਚ ਵਰਤੇ ਜਾਂਦੇ ਹਨ।[5]
- ਸਤਲੁਜ:- ਇਹ ਫੌਂਟ ਬਹੁਤ ਸਾਰੀਆਂ ਅਖਬਾਰਾਂ ਜਿਵੇਂ ਦੇਨਿਕ ਅਜੀਤ ਤੇ ਕਈ ਰਿਸਾਲਿਆਂ ਜਿਵੇਂ ਕਿ ਸਪੋਕਸਮੈਨ ਵੀਕਲੀ ਤੇ ਹੋਰ ਵਿੱਚ ਵਰਤਿਆ ਜਾਂਦਾ ਹੈ।
- ਰਾਵੀ: ਇਹ ਯੂਨਿਕੋਡ ਫ਼ੌਂਟ ਹੈ ਅਤੇ ਅੋਨਲਾਈਨ ਅਖਬਾਰਾਂ ਪੰਜਾਬੀ ਟ੍ਰੀਬਿਊਨ ਇਤਿਆਦਿ,ਇੰਟਰਨੈੱਟ ਸਾਈਟਾਂ ਵਿਕੀਪੀਡੀਆ ਆਦਿ ਵਿੱਚ ਵਰਤਿਆ ਜਾਂਦਾ ਹੈ।[6]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ "Unicode".
- ↑ ਕੰਬੋਜ, ਡਾ. ਸੀ.ਪੀ. ਪੰਜਾਬੀ ਟਾਈਪਿੰਗ ਨਿਯਮ ਅਤੇ ਨੁੱਕਤੇ. ਫ਼ਾਜ਼ਿਲਕਾ: ਕੰਪਿਊਟਰ ਵਿਗਿਆਨ ਪ੍ਰਕਾਸ਼ਨ.
- ↑ "punjabonline".
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "YouTube". accounts.google.com. Retrieved 2024-01-29.
- ↑ "YouTube". accounts.google.com. Retrieved 2024-01-29.